Media Punjab - head

ਦੋ ਆਰ ਦੀਆਂ ਦੋ ਪਾਰ ਦੀਆ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

ਹਰਿਮੰਦਰ ਸਾਹਿਬ ਤੋਂ ਬਾਹਰ ਬਣੇ ਯਾਦਗਾਰ : ਕੈਪਟਨ
ਅਸੀਂ ਕਈ ਵਾਰੀਂ ਖਾਧੀ ਪੀਤੀ ਹੁੰਦੀ ਆ !

ਵੀਰਭੱਦਰ ਸਿੰਘ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ : ਖਬਰ
ਆਹੋ ਜੀ ਵਥੈਰੇ ਕੱਠੇ ਕਰ ਲਏ ਨੇ ਘਪਲੇ ਕਰ ਕਰਕੇ ! ਹੁਣ ਰਾਮ ਨਾਲ ਬੈਠ ਕੇ ਸਾਰੀ ਉਮਰ ਐਸ਼ ਮਾਰੋਗੇ !

ਸ਼ਹੀਦੀ ਯਾਦਗਾਰ ਬਣਾਉਣ ਵਾਸਤੇ ਸਾਰੀਆਂ ਜੱਥੇਬੰਦੀਆ ਨਾਲ ਰਾਬਤਾ ਕਾਇਮ ਕਰਨ ਲਈ ਤਾਲ-ਮੇਲ ਕਮੇਟੀ ਬਣੇ : ਜੱਥੇਦਾਰ
ਕੀ ਫਾਇਦਾ ਤੁਹਾਡੀ ਤੇ ਬਾਦਲ ਅਤੇ ਧੂੰਮੇ ਵਗੈਰ ਹੋਰ ਕਿਸੇ ਨਾਂ ਤਾਲ ਮਿਲਣੀ ਹੀ ਨਹੀਂ !

ਦਸੂਹਾ ਜਿਮਨੀ ਚੌਣਾਂ ਲਈ ਹੋਵੇਗਾ ਤਿਕੋਣਾ ਮੁਕਾਬਲਾ : ਖਬਰ
ਕਰੀ ਜਾਂਣ ਦਿਓ ਹੋਰ ਇਹਨਾਂ ਬਿਹਲੜਾਂ ਨੇ ਕਿਹੜਾ ਝੋਨਾਂ ਲਾਉਣਾਂ ?

ਦਰਬਾਰ ਸਾਹਿਬ ਵਿਖੇ ਵਿਕਤਰੇ ਕਰਨ ਵਾਲੇ ਪ੍ਰਬੰਧਕ ਬਰਾਬਰਤਾ ਵਾਲੀ ਸੋਚ ਦੇ ਅਕਸ ਨੂੰ ਢਾਅ ਲਾ ਰਹੇ ਹਨ : ਟਿਵਾਣਾ
ਜ਼ਰਾ ਬੱਚ ਕੇ ਜੀ, ਬਹੁੱਤਾ ਬੋਲਣ ਵਾਲੇ ਨੂੰ ਇੱਹ ਪ੍ਰਬੰਧਕ ਦਾਰਬਾਰ ਸਾਹਿਬ ਵਿਚ ਢਾਹ ਵੀ ਲੈਂਦੇ ਹਨ !

4500 ਡਿਮਾਂਡ ਪੋਸਟਾਂ ਵਾਲੇ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ : ਖਬਰ
ਤਾਂ ਕੀ ਹੋਇਆ ? ਅੱਗੇ ਕਿਹੜਾ ਤਨਖਾਹਾਂ ਨੇ ਇਹਨਾਂ ਦੇ ਖੀਸੇ ਪਾੜੇ ਹੋਏ ਸੀ !

ਪੰਜਾਬ ਵਿੱਚ 4 ਹੋਰ ਮਾਡਰਨ ਜੇਲ੍ਹਾਂ ਦੇ ਨਿਰਮਾਣ ਦੀ ਤਿਆਰੀ : ਖਬਰ
ਕੀ ਕਰਨ ਵਿਚਾਰੇ ? ਆਪਣਾ ਅੱਗਾ ਹੀ ਸਵਾਰਨ ਦੀ ਕੋਸਿਸ਼ ਕਰ ਰਹੇ ਨੇ ਕੱਲ੍ਹ ਨੂੰ ਪਤਾ ਨੀ ਕੀਹਦਾ ਨੰਬਰ ਲੱਗ ਜਾਏ ਬੀਬੀ ਜਗੀਰੋ ਵਾਗੂੰ !

ਦੋ ਪਹੀਏ ਵਾਹਨ ਚੱਲ ਰਹੇ ਨੇ ਬਿਨਾਂ ਨੰਬਰ ਪਲੇਟਾਂ ਦੇ : ਖਬਰ
ਭਾਈ ਦਾਜ਼ 'ਚ ਮਿਲੇ ਹੋਏ ਹੁੰਦੇ ਨੇ ਇੱਹ ! ਅਗਲੀ ਕਿਸ਼ਤ 'ਚ ਨੰਬਰ ਵੀ ਲੁਆ ਦੇਣਗੇ ਵਿਚਾਰੇ ਕੁੱੜੀ ਵਾਲੇ !

ਕਈ ਪੁਲਿਸ ਵਾਲਿਆਂ ਦੇ ਜੁੜੇ ਹੋ ਸਕਦੇ ਨੇ ਪੀ. ਐਫ ਘੋਟਾਲੇ ਨਾਲ ਤਾਰ : ਖਬਰ
ਇੱਕ ਤਾਰ ? ਪਤੰਦਰ ਸਾਰੀ ਸਾਣਗੀ ਹੀ ਇਹੀ ਤਿਆਰ ਕਰਦੇ ਨੇ !

ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਪ੍ਰਰਜੇਕਟ ਵੀ ਜ਼ਲਦੀ ਹੀ ਸ਼ੁਰੂ ਹੋਵੇਗਾ ; ਸਰਾ
ਅੱਛਾ ? ਧੂੰਮਾਂ ਜੀ ਪਾਊ ਫੇਰ ਤਾਂ ਇੱਥੇ ਵੀ ਮਚਾਊ ਧੂੰਮ ਕਿ ਨਹੀਂ ?

ਡਰਾਇਵੰਗ ਲਾਈਸੈਂਸ ਹੋਣ ਦੇ ਬਾਵਯੂਦ ਵੀ ਕੱਟਤਾ ਚਲਾਣ ਪੰਜਾਬ ਪੁਲਿਸ ਨੇ ਖਬਰ
ਤੂੰ ਫੇਰ ਨੀਲੇ ਰੰਗ ਦਾ ਗਿੱਦੜ ਪੱਰਚਾ ਨੀ ਦਿਖਾਇਆ ਹੋਣਾਂ !

ਸੁਮੇਧ ਸੈਣੀ ਤੇ ਇਜ਼ਹਾਰ ਆਲਮ ਨੂੰ ਆਹੁੱਦਿਆਂ ਤੋਂ ਹਟਾਇਆ ਜਾਵੇ ; ਯੁਨਾਇਟਡ ਸਿੱਖ ਮੂਵਮੈਂਟ
ਔਖੇ ਵੇਲੇ ਯਾਰ ਖੜਦੇ ਕੰਮ ਆਉਂਣ ਨਾਂ ਸਨੁੱਖੀਆਂ ਨਾਰਾਂ !

ਸਮਾਜ ਕੁਝ ਨਹੀਂ ਕਰ ਰਿਹਾ ਅਭੰਗ ਵਿਆਕਤੀਆਂ ਵਾਸਤੇ : ਬਾਸਲ
ਸਮਾਜ ਨੇ ਬੋਲ਼੍ਹੇ ਅਤੇ ਗੂੰਗੇ ਨੂੰ ਪ੍ਰਧਾਨ ਮੰਤਰੀ ਬਣਾ ਤਾ , ਹੋਰ ਖੂਹ ‚ਚ ਛਾਲ ਮਾਰੇ ?

ਪ੍ਰਣਬ ਮੁਖਰਜੀ ਨੇ ਮੰਗਿਆ ਸਾਰੀਆਂ ਪਾਰਟੀਆਂ ਤੋਂ ਸਮਰਥਨ : ਖ਼ਬਰ
ਨਾਂ ਮਿਲਿਆ ਤਾਂ ਫੇਰ ਆਪਣੇ ਪੰਜੇ ਤੋਂ ਹੀ ਲੈ ਲਈਂ !

ਮਜੀਠੀਆਂ ਦੀ ਅਗਵਾਈ ਵਿੱਚ ਪੰਜਾਬ ਦਾ ਨੌਜਵਾਨ ਵਰਗ ਅਕਾਲੀ ਦਲ ਨੂੰ ਮਜ਼ਬੂਤ ਕਰ ਰਿਹਾ ਹੈ : ਲਿਬੜਾ
ਓਹ ਤੇ ਹੈ ! ਇਹਨਾਂ ਵਲੋਂ ਖੋਲੇ ਥਾਂ ਥਾਂ ਠੇਕੇ ਇਹਨਾਂ ਦੇ ਸਿਰ ਤੋਂ ਹੀ ਤਾਂ ਚੱਲ ਰਹੇ ਨੇ !

ਸਾਬਕਾ ਕੌਸਲਰ ਸਮੇਤ 100 ਕਾਂਗਰਸੀ ਆਏ ਅਕਾਲੀ ਦੱਲ ਵਿੱਚ : ਰੱਖੜਾ
ਅਖੇ ਗੁਰੂ ਜੀ ਚੇਲੇ ਵੜੇ ਵੱਧ ਗਏ ਕਹਿੰਦਾ ਕੋਈ ਗੱਲ ਨੀ ਆਪੇ ਭੁੱਖੇ ਮਰਦੇ ਭੱਜ ਜਾਂਣਗੇ !

ਪੰਜਾਬ ਸਰਕਾਰ ਦੀਆਂ ਨੀਤੀਆਂ ਸਾਰੇ ਵਰਗਾਂ ਲਈ ਵਰਦਾਨ : ਗੁਰੂ
ਤੁਹਾਡੇ ਲਈ ਤਾਂ ਹੈ ਹੀ ਗੁਰੂ ਜੀ ! ਤੁਹਾਡੇ ਸਾਮਣੇ ਪੰਜਾਬ ਸਰਕਾਰ ਨੇ ਥਾਨ ਝੂੰ ਸੁਟੱਇਆ ਹੋਇਆ ਹੈ ਚਾਹੇ ਸੂਥਣ ਸਮਾਓ ਚਾਹੇ ਲੈਂਗਾ !

ਹੁਣ ਕੈਪਟਨ ਦੇ ਮਹਿਲ ਵਿੱਚ ਲੱਗੇ ਬਿਜਲੀ ਮੀਟਰਾਂ ਦਾ ਪਿਆ ਰੈੜਕਾ : ਖ਼ਬਰ
ਤੇਲੀ ਰਾਮ ਦੀ ਹੱਟੀ ਦਾ ਜ਼ਰਦਾ ਨੀ ਹੱਡਾਂ ਵਿੱਚ ਬਹਿ ਗਿਆ ਜੱਟ ਦੇ !

ਬਿਜਲੀ ਕੱਟਾਂ ਨੇ ਲੋਕਾਂ ਦੀ ਮੱਤ ਮਾਰੀ : ਫ਼ਬਰ
ਬਸ ਵਈ ਜਿਦਾਂ ਮੰਗਣੀ ਹੋ ਗਈ ਇਦਾਂ ਹੀ ਮਿਰਗੀ ਵੀ ਹੱਟ ਜਾਊ ! ਬਾਕੀ ਵੋਟ ਪਾਉਣ ਵੇਲੇ ਵੀ ਮੱਤ ਵਰਤ ਲਿਆ ਕਰੋ !

ਗਰਮੀ ਜ਼ਿਆਦਾ ! ਪਾਣੀ ਦਾ ਪ੍ਰੈਸ਼ਰ ਘੱਟ ਲੋਕ ਨੇ ਪ੍ਰੇਸ਼ਾਨ : ਖ਼ਬਰ
ਫੇਰ ਕਿਸੇ ਪ੍ਰੈਸ਼ਰ ਵਾਲੇ ਨੂੰ ਵੋਟਾਂ ਪਾਇਆ ਕਰੋ ਜੀ !

ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਦੁੱਖੀ : ਖ਼ਬਰ
ਚੁੱਪ ਹੀ ਭਲ਼ੀ ਆ ਭਾਈ ! ਨਹੀਂ ਤੇ ਰਾਮਪਿਆਰੀ ਲਾਲ਼ ਕਰਾ ਕਿ ਹੋਰ ਦੁੱਖੀ ਹੋਵੋਗੇ !

ਬਸਤੀ ਮਿੱਠੂ ਵਿੱਚ ਵਿਕ ਰਹੀ ਸ਼ਰਾਬ ਤੋਂ ਲੋਕ ਔਖੇ : ਖ਼ਬਰ
ਕਿਸੇ ਮੰਤਰੀ ਨਾਲ ਗੰਢਤੁਪ ਕਰਨੀ ਸੀ ਸ਼ਾਇਦ ਕੁਝ % ਦੇ ਦੈਣ ?

ਦਿਲੀ ਵਿੱਚ ਵੀ ਸ਼ਹੀਦਾਂ ਦੀ ਯਾਦਗਾਰ ਦਾ ਮਸਲਾ ਵਿਚਾਰਿਆ ਜਾਵੇਗਾ : ਸਰਨਾ
ਕਿਉਂ ਨੀ ? ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ !

ਜੱਥੇਦਾਰ ਮੱਕੜ ਨੇ ਪੀ.ਕੇ. ਸੰਗਮਾਂ ਨੂੰ ਸਨਮਾਨਤ ਕੀਤਾ : ਖ਼ਬਰ
ਕਰਨਾ ਹੀ ਪੈਣਾ ਸੀ ਭਾਈ ! ਜਿਸਕੀ ਖਾਈਏ ਬਾਜ਼ਰੀ ਉਸੀ ਕੀ ਭਰੀਏ ਹਾਜ਼ਰੀ ?

ਬਾਬਾ ਬੈਰਾਗ ਦਾਸ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ : ਪਟੇਲ
ਇਹ ਬਾਬਾ ਕਿਹੜੀ ਗਾਂ ਦੇ ਬੈਰਾਗ ‚ਚ ਮਰ ਗਿਆ ਸੀ ਵਈ ?

ਪੁਲਿਸ ਕਮਿਸ਼ਨਰ ਨੇ ਲਾਈ ਰੋਸ ਮੁਜ਼ਾਰੇ.ਧਰਨਿਆ ਅਤੇ ਰੈਲੀਆਂ ਤੇ ਪਬੰਦੀ : ਖ਼ਬਰ
ਹੁਣ ਲੰਮੇ ਪਾ ਪਾ ਕੇ ਕੁੱਟਣਗੇ ਅਗਲੇ ਜੇ ਕਿਸੇ ਨੇ ਮੂੰਹ ਖੋਲਿਆ ਤਾਂ !

ਗਊਆਂ ਤੇ ਹੁੰਦੇ ਅਤਿਆਚਾਰ ਵਾਰੇ ਰਿਪੋਰਟ ਕਰਨ ਵਾਲੇ ਨੂੰ  ਕੀਤਾ ਜਾਵੇਗਾ ਸਨਮਾਨਤ : ਖ਼ਬਰ                         
ਤੇ ਸਿੱਖਾਂ ਤੇ ਹੁੰਦੇ ਅਤਿਆਚਾਰ ਵਾਲਿਆਂ ਦੀ ਰਿਪੋਰਟ ਕਰਨ ਵਾਲਿਆਂ  ਨੂੰ  ਰੋੜ੍ਹਿਆ ਜਾਂਦੈ ਨਹਿਰਾਂ ‚ਚ‚ ਬਲਿਹਾਰੇ ਜਾਵਾਂ ਮੈਂ ਪੰਥਕ ਸਰਕਾਰ ਤੋਂ !

ਗੁਰੂ ਅਤੇ ਗੁਰਬਾਣੀ ਵਿਰੁੱਧ ਟਿਪਣੀਆਂ ਕਰਕੇ ਕੁਮਾਰ ਸੁਆਮੀਂ ਨੇ ਸਿੱਖ ਹਿਰਦਿਆਂ ਨੂੰ ਸੱਟ ਮਾਰੀ : ਗਿਆਨੀ ਜੁਗਿੰਦਰ ਸਿੰਘ
ਸਾਡੇ ਆਪਣੇ ਕਿਹੜਾ ਖੈਰ ਕਰਦੇ ਨੇ ? ਸਾਡੇ ਤੇ ਜੱਥੇਦਾਰ ਹੀ ਮਾਨ ਨੀ !

ਭਾਈ ਜਸਪਾਲ ਸਿੰਘ ਦੇ ਇਨਸਾਫ ਲਈ ਕੱਢੇ ਗਏ ਰੋਸ ਮਾਰਚ ਤੇ ਰੋਕਿਆ ਗਿਆ ਬਾਬਾ ਦਾਦੂਵਾਲ ਨੂੰ : ਖ਼ਬਰ
ਰੋਕਣਾਂ ਹੀ ਸੀ ! ਇਹ ਅੱਜਕੱਲ ਕੁਸ਼ ਜਿਆਦਾ ਹੀ ਸੱਚ ਬੋਲ ਰਿਹਾ ਜਾਣੇ-ਅਣਜਾਣੇ !

ਸੰਗਮਾ ਵੀ ਹੋ ਸਕਦੇ ਹਨ ਆਗਲੇ ਰਾਸ਼ਟਰਪਤੀ : ਖ਼ਬਰ
ਭਾਈ ਸਾਹਿਬ ਭਾਵੇ ਸਾਰਾ ਪਿੰਡ ਮਰ ਜਾਵੇ ਪਰ ਤੂੰ ਸਰਪੰਚ ਨੀ ਬਣ ਸਕਦਾ !

ਬਜਟ ਲੋਕ ਪੱਖੀ ਤੇ ਵਿਕਾਸ ਪੱਖੀ : ਮਜੀਠੀਆ
ਝੂਠ ਬੋਲਿਣ ‚ਚ ਤਾਂ ਯਾਰ ਤੂੰ ਆਪਣੇ ਸਹੁਰੇ ਤੇ ਜਵਾਈ ਨੂੰ ਵੀ ਮਾਤ ਪਾਈ ਜਾ ਰਿਹਾਂ !

ਕਿਸਾਨ ਯੁਨੀਅਨ ਨੇ ਫੂਕੀ ਬਾਦਲ ਤੇ ਪੁਲਿਸ ਵਾਲਿਆਂ ਦੀ ਅਰਥੀ : ਖ਼ਬਰ
ਬੱਸ ਪਿਓ ਦੇ ਪੁੱਤੋ ਪੇਹੇ ਨੂੰ ਹੀ ਪਿੱਟੀ ਜਾਇਆ ਕਰੋ ਸ਼ੇਹੇ ਨੂੰ ਹੱਥ ਨਾਂ ਲਾਇਓ !

ਡੈਮਾਂ ‚ਚ ਪਾਣੀ ਦੀ ਕਮੀ ! ਕਿਸਾਨ ਪਾਣੀ ਸੰਜਮ ਨਾਲ ਵਰਤਣ : ਸੇਖੋਂ
ਤੇ ਕੰਜਰ ਦਿਆ  ਕਿਸਾਨ ਝੋਨਾਂ ਹੁਣ ਪਿਸ਼ਾਬ ਕਰ ਕਰ ਕੇ ਪਾਲਣ ?

ਭਾਜਪਾ ਨਗਰ ૳ਿਨਗਮ ਚੌਣਾਂ ਵਿੱਚ ਅਕਾਲੀ ਦਲ ਦੀ ਧੱਕਸ਼ਾਹੀੇ ਤੋਂ ਖਫਾ : ਖ਼ਬਰ
ਜੱਟਾਂ ਦਾ ਧੱਕਾ ਤੇ ਸਾਧਾਂ ਦਾ ਫੱਕਾ ਝੱਲਣਾਂ ਸਿੱਖੋ ਭਾਈ !

ਤਸੱਲੀ ਬਖਸ਼ ਸੇਵਾ ਨਾਂ ਕਰਨ ਵਾਲੇ ਬਾਬਿਆਂ ਤੋਂ ਕਾਰ ਸੇਵਾ ਵਾਪਸ ਲਈ ਜਾਵੇਗੀ : ਜੱਥੇਦਾਰ
ਤੇ ਜਿਹੜੇ ਬਾਬੇ ਜਾਂ ਸੇਵਾਦਾਰ  ਬਾਦਲ ਦੇ ਕਛਿਹਰੇ ‚ਚੋਂ ਨਿਕਲ ਕੇ ਆ ਰਹੇ ਨੇ ਉਹਨਾਂ ਦਾ ਕੀ ਕਰੋਗੇ ਜੀ ?

ਜੱਥੇਦਾਰ ਅਵਤਾਰ ਸਿੰਘ ਨੇ ਰੱਖਿਆ ਮਾਤਾ ਨਾਨਕੀ ਨਿਵਾਸ ਦਾ ਨੀਂਹ ਪੱਥਰ : ਖ਼ਬਰ
ਤੇ ਹੁਣ ਧੂੰਮੇ ਨੂੰ ਬਵਾਸੀਰ ਹੋ ਗਈ ਸੀ ?

ਬਣੇਗੀ ਸਾਕਾ ਨੀਲਾ ਤਾਰਾ ਯਾਦਗਾਰ ਪਰ ਕੋਈ ਜੈਕਾਰਾ ਨਹੀਂ ਛੱਡੇਗਾ : ਬਾਦਲ
ਸਿੱਧਾ ਸਿੱਧਾ  ਵੱਕ  ਵਈ ਦਰਬਾਰ ਸਾਹਿਬ ਦੇ ਨਾਲ ਹੀ ਬਣਾਂ ਰਹੇ ਹਾਂ ਹੁਣ  ਮੰਦਰ ! ਜਿੱਥੇ ਹਰੀ ਓਮ ਦੇ ਅਵਾਜ਼ੇ ਆਇਆ ਕਰਨਗੇ ?

ਮੋਹਾਲੀ ਦੀ ਬਿਹਤਰੀ ਲਈ ਕੋਈ ਕਸਰ ਨਹੀਂ ਛੱਡਾਂਗੇ : ਰਾਮੂਵਾਲੀਆ
ਹਾਂ ਜੀ ਪਹਿਲਾਂ ਤੁਸੀਂ ਲੋਕਾਂ ਨੂੰ ૴. ਬਨਾਉਂਣ ‚ਚ ਕਿਹੜਾ ਛੱਡੀ ਆ ?

ਸਰਹੱਦੀ ਖੇਤਰਾਂ ‚ਚ ਗੈਰ-ਰਵਾਇਤੀ ਅੂਰਜ਼ਾ ਪਲਾਂਟ ਲਏ ਜਾਂਣਗੇ : ਮਜੀਠੀਆ
ਕਿਉਂ ਨੀ ਵਈ ਜੋਰੂ ਕਾ ਭਾਈ ਐਂ ਤੈਨੂੰ ਕੀ ਲੋੜ ਆਂ ਰਵਾਇਤੀ ਕੰਮ ਕਰਨ ਦੀ ?

ਬੇਅੰਤ ਸਿੰਘ ਤੇ ਰਜ਼ੀਵ ਗਾਂਧੀ ਵੀ ਸਿੱਖਾਂ ਲਈ ਸਨ ਵੱਡੇ ਅੱਤਵਾਦੀ : ਜਥੇ.ਨੰਦਗੜ
ਭਾਈ ਰਾਣੀ ਨੂੰ ਕੌਣ ਕਹੇ ਵਈ ਪਿੱਛਾ ਢੱਕ ?

ਆਰਾਧਿਆ ਥੋੜੀ ਅਭਸ਼ੇਕ ਤੇ ਅਤੇ ਥੋੜੀ ਐਸ਼ਵਰਿਆ ਵਰਗੀ ਲੱਗਦੀ ਹੈ : ਖ਼ਬਰ
ਤੇ ਹੋਰ ਤਾਏ ਵਰਗੀ ਲੱਗਣੀ ਸੀ ?

ਪਿੰਕੀ ਅਥਲੀਟ ਦੀ ਚੱਲੀ 3 ਘੰਟੇ ਲਿੰਗ ਡਾਕਟਰੀ ਜਾਂਚ ਪਰ ਰਹੀ ਬੇਨਤੀਜਾ : ਖ਼ਬਰ
ਭਿਊਵੈ ਵਾਲੇ ਸਾਧ ਜਾਂ ਤਾਏ ਤੋਂ ਕਰਵਾਓ ਪੰਜ ਮਿੰਟ ‚ਚ ਆਪ ਹੀ ਦੱਸੂਗੀ ਕਿ ਮੈਂ ਕੀ ਚੀਜ਼ ਆਂ !

ਸਰਕਾਰ ਨੇ ਵਿਦਿਆ ਖੇਤਰ ‚ਚ ਲਿਆਂਦੀ ਕਰਾਂਤੀ : ਬੱਬੀ ਬਾਦਲ
ਤੇ ਨਸ਼ਿਆਂ ਵਾਰੇ ਕਹਿੰਦੇ ਦੀਆਂ ਸੀਣਾਂ ਊਧੜਦੀਆਂ ਤੇਰੀਆਂ ?

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਸਕਰੀਨਿੰਗ ਹੋਵੇਗੀ : ਮੱਕੜ
ਕਰ ਲਓ, ਅੱਧਿਆਂ ਤੋਂ ਜਿਆਦਾ ਦੇ ਤਾਂ ਖਾਕੀ ਕੱਛੇ ਹੀ ਦਿਸਣਗੇ ਜੀ !

ਨਾਨਕਸ਼ਾਹੀ ਕਲੰਡਰ ਮੁੜ ਬਣ ਸਕਦਾ ਹੈ ਜੱਥੇਦਾਰਾਂ ਦੇ ਗਲ਼ ਦੀ ਹੱਡੀ : ਖ਼ਬਰ
ਤਾਂ ਕੀ ਹੋਇਆ ਇਹਨਾਂ ਕਿਹੜਾ ਪਹਿਲੀ ਵਾਰੀ ਹੱਡੀ ਦੇਖਣੀ ਆਂ ?

ਭਾਜਪਾ ਆਗੂ ਕਮਲ ਸ਼ਰਮਾ ਬਣੇ ਬਾਦਲ ਦੇ ਸਲਾਹਕਾਰ : ਖ਼ਬਰ
ਚੰਗੀ ਤਰਾਂ ਸ਼ਿਵਲਿੰਗ ਕਿਸ ਤਰਾਂ ਧੋਈਦਾ, ਹੁਣ ਇਹ ਦਿਆ ਕਰੂ ਸਲਾਹ !

ਧਰਮ ਨੂੰ ਸੱਟ ਮਾਰਨ ਵਾਲੇ ਬਿਆਨਾਂ ਤੋਂ ਗਰੇਜ਼ ਕੀਤਾ ਜਾਵੇ : ਮਜੀਠੀਆ
ਆਹੋ ਜੀ ਧਰਮ ਨੂੰ ਸੱਟ ਮਾਰਨ ਵਾਲਾ ਕੰਮ ਤੇ ਅਸੀ ਅੰਦਰ ਖਾਤੇ ਕਰ ਹੀ ਰਹੇ ਹਾਂ ! ਰੋਲ਼ਾ ਪਾਉਣ ਦੀ ਖਾਸ ਜਰੂਰਤ ਨਹੀਂ !

ਲੰਬੇ ਸਮੇਂ ਤੋਂ ਗੈਰਹਾਜ਼ਰ ਲੈਕਚਰਾਰਾਂ ਨੂੰ ਕੀਤਾ ਗਿਆ ਮਲੂਕਾ ਵਲੋਂ ਮੁਅੱਤਲ : ਖ਼ਬਰ
ਬਚ ਗਏ ਭਾਈ, ਜੇ ਹਾਜ਼ਰ ਹੁੰਦੇ ਤਾਂ ਮਲੂਕਾ ਸਾਹਿਬ ਨੇ ਹੱਥ ਵੀ ਹੋਲ੍ਹਾ ਕਰਨਾਂ ਸੀ !

ਪੰਜਾਬੀ ਖੂਨ ਦਾਨ ਕਰਨ ਵਿੱਚ ਫਾਡੀ : ਖ਼ਬਰ
ਜੇ ਸਰਕਾਰ ਖੂਨ ਬਾਕੀ ਛੱਡੂ ਤਾਂ ਦਾਨ ਕਰਨਗੇ ?

ਪੰਜਾਬ ਵਿਧਾਨ ਸਭਾ ਬਜਟ ਸ਼ੁਰੂ , ਪਹਿਲੇ ਦਿਨ ਦਿਤੀਆਂ ਗਈਆਂ ਵਿਛੜੀਆਂ ਰੁਹਾਂ ਨੂੰ ਸ਼ਰਧਾਂਜ਼ਲੀ : ਖ਼ਬਰ
ਫੇਰ ਤਾਂ ਪਹਿਲਾਂ ਗਊ ਮਾਤਾ ਨੂੰ ਹੀ ਦਿੱਤੀ ਹੋਊ ਸ਼ਰਧਾਂਜਲੀ ?

70 ਸਾਲਾ ਸਾਧ ਨੂੰ ਚੜਿਆ 17 ਸਾਲਾ ਲੜਕੀ ਨਾਲ ਵਿਆਹ ਕਰਾਉਂਣ ਦਾ ਭੂਤ : ਖ਼ਬਰ
ਸਾਲੇ ਮੇਰੇ ਨੇ  ਚਰਿੱਤਰੋ ਭਖਿਆਨ ਹੀ ਹੁਣ ਪੜਿਆ ਹੌਣਾਂ ?

ਨਿਤੀਸ਼ ਡਟੇ ਮੋਦੀ ਵਿਰੁੱਧ : ਖ਼ਬਰ
ਸੱਪ ਨੂੰ ਸੱਪ ਨੂੰ ਲੜੂ ਤਾਂ ਜ਼ਹਿਰ ਕਿਸਨੂੰ ਚੜੂ ?

ਸ਼ਹੀਦੀ ਯਾਦਗਾਰ ਦਾ ਵਿਰੋਧ ਕਰਕੇ ਕਾਂਗਰਸ ਆਪਣੇ ਮੱਥੇ ਲੱਗੇ ਕਲੰਕ ਨੂੰ ਛਪਾਉਂਣ ਦਾ ਯਤਨ ਕਰ ਰਹੀ ਹੈ : ਬਡੂੰਗਰ
ਤੇ ਤੁਸੀਂ ਵੀ ਤਾਂ ਭਾਈ ਸਾਹਿਬ ਗਊਆਂ ਦੀ ਯਾਦਗਾਰ ਬਣਾ ਕੇ ਨਵੇਂ ਕਲੰਕ ਦਾ ਇਤਿਹਾਸ ਸਿਰਜ਼ ਰਹੇ ਹੋ !

ਦਸੂਹਾ ਤੋਂ ਅਮਰਜੀਤ ਸਿੰਘ ਸ਼ਾਹੀ ਦੀ ਪਤਨੀ ਨੂੰ ਉਮੀਦਵਾਰ ਐਲਾਨਿਆ ਬੀ.ਜੀ.ਪੀ ਨੇ : ਖ਼ਬਰ
ਆਹੋ ਕਿਉਂ ਨੀ ਭਾਈ ? ਇਹ ਵੀ ਸ਼ਿਵ ਲਿੰਗ ਚੰਗੀ ਤਰਾਂ ਧੋ ਲੈਂਦੀ ਹੋਣੀਆਂ !

ਪੰਜਾਬ ਵਿੱਚ 33,000 ਏਕੜ ਤੇ ਪੰਚਾਇਤਾਂ ਦੇ ਕਬਜ਼ੇ : ਮਾਵੀ
ਪੰਥਕ ਸਰਕਾਰ ਇਨਾਂ ਕੁ ਤੇ ਆਪਣੀਆਂ ਪੰਚਾਇਤਾਂ ਲਈ ਕਰ ਹੀ ਸਕਦੀ ਆ ? ਨਹੀਂ ਤਾਂ ਕੀ ਫਾਇਦਾ ਵੋਟਾਂ ਪਾਉਂਣ ਦਾ !

ਬਾਦਲ ਨੇ ਮੰਤਰੀਆਂ ਤੇ ਮੁੱਖਸੰਸਦੀਆਂ ਦੀਆਂ ਤਨਖਾਹਾਂ ਘਟਾਈਆਂ : ਖ਼ਬਰ
ਹੋਰ ਕੀ ਕਰਦਾ, ਬੀਬੀਆਂ ਦੀ ਸਿਕਊਰਟੀ ਕਰਕੇ ਖਰਚੇ ਵੱਧ ਗਏ ਵਈ !

ਸੂਬੇ ਨੂੰ ਸਿਹਤ ਅਤੇ ਵਿਦਿਆ ਪੱਖੋਂ ਮੋਹਰੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ : ਰੱਖੜਾ
ਤਾਂ ਹੀ ਤਾਂ ਤੁਸੀਂ ਮਲੂਕੇ ਵਰਗਾ ਗੁੰਡਾ ਰੱਖਿਆ ਹੋਇਆ ਮਾਸਟਰਨੀਆਂ ਦੀ ਧੁਲਾਈ ਕਰਨ ਲਈ !

ਅਧਿਕਾਰੀਆਂ ਦੀ ਗਲਤੀ ਕਾਰਨ ਸਰਕਾਰ ਦੇ ਫਸੇ 24,31 ਲੱਖ : ਖ਼ਬਰ
ਜਿਹੋ ਜਿਹੀ ਕੋਕੋ ਓਹੋ ਜਿਹੇ ਕੋਕੋ ਦੇ ਬੱਚੇ !

ਅਕਾਲੀ ਦਲ,ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੀ ਸੁਰ ਮਿਲੀ : ਖ਼ਬਰ
ਮੁੱਠੀ ਗਰਮ ਤੇ ਪਹਿਲਵਾਨ ਨਰਮ !

ਆਮ ਜਨਤਾ ਭਰੋਸਾ ਲੀਡਰਾਂ ਅਤੇ ਅਫਸਰਾਂ ਤੋਂ ਉਠਦਾ ਜਾ ਰਿਹਾ ਹੈ : ਧਾਲੀਵਾਲ
ਕੋਈ ਗੱਲ ਨੀ ਇਹਨਾਂ ਚੂਟਕੀ ਚੂਟਕੀ ਭੂਕੀ ਦੀ ਤੇ ਪਊਆ ਪਊਆ ਦੇ ਕੇ ਫੇਰ ਬਣਾਂ ਲੈਣਾਂ !

ਕੌਸਲਰ ਅਮਰਬੀਰ ਸਿੰਘ ਨੇ ਲਿਆਂ ਧੂੰਮਾਂ ਤੋਂ ਆਸ਼ੀਰਵਾਦ : ਖ਼ਬਰ
ਤੇਰੀ ਜਾਨ ਨਿਕਲਦੀ ਸੀ ? ਕਿਸੇ ਬੰਦੇ ਤੋਂ ਲੈ ਲੈਦਾਂ !

ਸ਼ਿਕਾਗੋ ਦੇ ਗੁਰੂਦਵਾਰਾ  ਸਾਹਿਬ ਵਿਖੇ  ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ : ਖ਼ਬਰ
ਫੇਰ ਐਦਕੀ ਸਾਧ ਦਲਜੀਤ ਸਿੰਘ ਨੀਂ ਆਇਆ ਗੋਲ੍ਹਕ ਗਿਣਨ ?

 

ਬਾਦਲ ਸਾਹਿਬ ਨੂੰ ਭਾਈ ਜਸਪਾਲ ਸਿੰਘ ਨਾਲੋਂ ਵੀ ਗਊਆਂ ਪਿਆਰੀਆਂ ਕਿਉਂ : ਮਾਨ
ਕਿਉਂਕਿ ਭਾਈ ਜਸਪਾਲ ਸਿੰਘ ਇਨਸਾਨ ਸੀ !

ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਕਤਾ ਤੇ ਉੰਗਲ਼ ਉਠਾਉਂਣ ਕਾਰਨ ਧਰਮ ਸਿੰਘ ਨਿਹੰਗ ਨੂੰ ਸੇਕਿਆ : ਜੱਥੇਦਾਰ
ਤੇ ਜਿਹੜੇ ਤੇਰੇ ਵੇਲੀ ਗੁਰੂ ਦੀ ਹਾਜ਼ਰੀ 'ਚ ਦੰਸਮ ਗ੍ਰੰਥ ਰੱਖੀ ਫਿਰਦੈ ਨੇ ਉਹ ਤੇਰੀ ਭੁਆ ਦੇ ਪੁੱਤ ਆ ?

ਨਹੀਂ ਲੱਭ ਰਿਹਾ ਭਾਰਤ ਨੂੰ  ਨਵਾਂ ਰਾਸ਼ਟਰਪਤੀ : ਖ਼ਬਰ
ਜੇ ਕਿਤੇ ਨਹੀਂ ਹੱਥ ਪੈਂਦਾ ਤਾਂ ਲਾਲੂ ਨੂੰ ਪੁੱਛ ਦੇਖੋ ?

ਗਊਆਂ ਦੀ ਯਾਦਗਾਰ ਬਣਾਉਣ ਵਾਲੇ ਦੇ ਰਾਜ ਵਿੱਚ ਸ਼ਹੀਦ ਭਾਈ ਜਸਪਾਲ ਸਿੰਘ ਦਾ ਪਰਿਵਾਰ ਤਰਸ ਰਿਹਾ ਹੈ ਇਨਸਾਫ ਲਈ : ਖ਼ਬਰ
ਇਹਨਾਂ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੀ ਬਖਸ਼ੇ ਗਲਾਂ 'ਚ ਰੱਸੇ ਪਾ ਪਾ ਕੇ ਤੰਬੂ ਲਾਏ ਨੇ ! ਤੁਸੀਂ ਅਜ਼ੇ ਕੱਲ ਦੇ ਸ਼ਹੀਦ ਹੋ ਜੀ !

ਅਕਾਲ ਤੱਖਤ ਦੇ ਸਾਬਕਾ ਜੱਥੇਦਾਰ ਭਾਈ ਗਰਦੇਵ ਸਿੰਘ  ਕਾਉਂਕੇ ਜੀ ਦੇ ਕਾਤਲਾਂ ਨੂੰ ਕਿਉਂ ਬਚਾਉਣਾਂ ਚਾਹੁੰਦੀ ਹੈ ਬਾਦਲ ਸਰਕਾਰ ; ਖ਼ਬਰ
ਹੋ ਸਕਦਾ ਵਈ ਅਡਵਾਨੀ ਵਰਗੇ ਨੇ ਬਾਦਲ ਦੀ ਬੈਕ ਟਾਈ ਖਿੱਚਤੀ ਹੋਵੇ ?

ਬਿਜਲੀ ਸੰਕਟ ਨੇ ਸੂਬਾ ਸਰਕਾਰ ਦੀ ਪੋਲ ਖੋਲੀ : ਕੈਪਟਨ
ਜੇ ਤੂੰ ਆਪਣੇ ਲੰਡਰ ਯਾਰਾਂ ਤੋਂ ਬਾਹਰ ਆ ਜਾਂਦਾ ਤਾਂ ਇਹਨਾਂ ਦਾ ਵਥੈਰਾ ਕੁਸ਼ ਖੁੱਲ ਜਾਣਾਂ ਸੀ !

ਬਜੁਰਗ ਪਿਤਾ ਨੂੰ ਸ਼ਾਦੀ ਤੋਂ ਰੋਕਣ ਤੇ ਪਿਓ ਨੇ ਪੁੱਤ ਦਾ ਸਮਾਨ ਜਲਾ ਦਿੱਤਾ : ਖ਼ਬਰ
ਕਿਹੜਾ ਸਮਾਨ ਭਾਈ ? ਗੱਲ ਜ਼ਰਾ ਖੋਲ੍ਹਿਆ ਕਰੋ !

ਸਿੰਗਾਪੁਰ ਵਿੱਚ ਸਿੱਖ ਕੇਦੀਆਂ ਦੀਆਂ ਦਾਹੜੀਆਂ ਨੂੰ ਕੀਤਾ ਜਾ ਰਿਹਾ ਹੈ ਕਤਲ : ਖ਼ਬਰ
ਤਾਂ ਕੀ ਲੋਹੜਾ ਆ ਗਿਆ ਪੰਜਾਬ ਵਿੱਚ ਜੀਤੇ ਘਗਰੀਆਂ ਵਾਲੇ ਵਰਗੇ ਕਿਹੜਾ ਭਲ਼ੀ ਗੁਜ਼ਾਰ ਰਹੇ ਨੇ !

101 ਲੌੜਬੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ਼ ਕਰਵਾਏ : ਸੰਤ ਬਾਬਾ ਨੰਗਲ ਬੇਟ
ਆਪਣੇ ਵੀ ਕਰਾ ਲਓ ਕਿਸੇ ਤਰਾਂ ਕਿ ਲੋਕਾਂ ਦੀਆਂ ਤੀਵੀਆਂ ਨੂੰ ਜੱਫੀਆਂ ਪਾ ਪਾ ਕਿ ਹੀ ਮਜ਼ੇ ਲੈਣੇ ਆਂ ?

ਪਰਿਵਾਰ ਨਿਯੋਜਨ ਅਪਰੈਸ਼ਨ ਤੋਂ ਬਾਅਦ ਵੀ ਹੋਈ ਔਰਤ ਗਰਭਵਤੀ : ਖ਼ਬਰ
ਫੇਰ ਤਾਂ ਜਰੂਰ ਕਿਸੇ ਬ੍ਰੰਹਮ ਗਿਆਨੀ ਦੇ ਵੱਸ ਪਈ ਹੋਊ ?

 

ਐਨ.ਡੀ.ਏ ਨਹੀਂ ਲੈ ਸਕਿਆ ਰਾਸ਼ਟਰਪਤੀ ਦੇ ਉਮੀਦਵਾਰਾਂ ਵਾਰੇ ਫੈਂਸਲਾ : ਖ਼ਬਰ
ਫੇਰ ਅੰਨਾਂ ਜਾਂ ਭਾਬੀ ਰਾਮਦੇਵੀ ਨੂੰ ਹੀ ਚੁਣ ਲੈਣਾਂ ਸੀ ?

ਜੋਗਾ ਗਊ ਕਾਂਡ ਦੇ 3 ਮੁਲਜਮ ਜੇਲ੍ਹ ਭੇਜੇ ਗਏ ; ਖ਼ਬਰ
ਬੱਲੇ ਨੀ ਸਰਕਾਰੇ ? ਭਾਈ ਜਸਪਾਲ ਸਿੰਘ ਦੀ ਹੱਤਿਆ ਕਰਨ ਵਾਲਿਆਂ ਨੂੰ ਕਿਹੜੀ ਮਿਨਿਸਟਰੀ ਬੱਖਸ਼ ਰਹੇ ਹੋ ?

ਰਾਮੂਵਾਲੀਆ ਦੇ ਦਫ਼ਤਰ 'ਚ ਸ਼ਕਾਇਤ ਲੈ ਕੇ ਆਇਆਂ ਦੀ ਅਕਾਲੀਆਂ ਨੀ ਕੀਤੀ ਛਿੱਤਰ ਪਰੈਡ : ਖ਼ਬਰ
ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਾਰ ਤੇ ?

ਬਾਦਲ ਸਾਹਿਬ ਪਹੁੰਚੇ ਮਨਪ੍ਰੀਤ ਬਾਦਲ ਦੇ ਘਰ : ਖ਼ਬਰ
ਬਣਦਾ ਹਿੱਸਾ ਤੇ ਨਹੀਂ ਦੈਣ ਗਿਆ ਕਿਤੇ ?

ਵਿਦੇਸ਼ ਗਏ ਆਈ.ਏ.ਐਸ ਅਫਸਰਾਂ ਨੂੰ 3 ਦਿਨ ਦੇ ਅੰਦਰ ਦੇਣੀ ਪਵੇਗੀ ਮੁੱਖ ਮੰਤਰੀ ਨੂੰ ਰਿਪੋਰਟ : ਬਾਦਲ
ਤਾਂ ਕਿ ਵਿਦੇਸ਼ੀ ਬੈਂਕ ਅਕਾਉਂਟਾ ਤੇ ਛੇਤੀ ਦੇਣੀ ਨਜ਼ਰ ਮਾਰੀ ਜਾ ਸਕੇ ਕਿ ਕਿਹੜਾਂ ਕਿੰਨੇ ਮੇਰੇ ਖਾਤੇ 'ਚ ਜਮ੍ਹਾਂ ਕਰਾਕੇ ਆਇਆ ?

ਦੀਵਾਰ ਤੋਂ ਡਿੱਗ ਕੇ ਵਿਆਕਤੀ ਦੀ ਮੌਤ : ਖ਼ਬਰ
ਚੜ੍ਹਿਆ . ਲੈਣ ਨੂੰ ਸੀ ?

ਜਲੰਧਰ ਵਿੱਚ ਹੋਵੇਗਾ ਭਾਜਪਾ ਦਾ ਮੇਅਰ : ਖ਼ਬਰ
ਅੰਨ੍ਹੇ ਵੰਡਣ ਸੀਰਨੀ ਮੁੜ ਘਿੜ ਘਰਦਿਆਂ ਨੂੰ !

ਥਾਣਾ ਸਦਰ ਦੇ ਮੁਣਸ਼ੀ ਨੇ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ : ਖ਼ਬਰ
ਖਾਲੀ ਹੋਣਾਂ ? ਵੇਸੇ ਤਾਂ ਇਹ ਲਿਆ ਸਾਹ ਨਾਂ ਵਾਪਸ ਕਰਨ !

ਭਾਦਲ ਦਾ ਰਾਜ ਬਾਬਰ ਦੇ ਰਾਜ ਨਾਲੋਂ ਵੀ ਮਾੜਾ : ਬਿੱਟੂ
ਤੁੰ ਬਾਬਰ ਕੋਲੇ ਮੁਣਸ਼ੀ ਲੱਗਾ ਹੋਇਆ ਸੀ

ਟ੍ਰੈਫਿਕ ਨਿਜ਼ਮਾਂ ਦੀਆਂ ਉੱਡ ਰਹੀਆਂ ਨੇ ਧੱਜੀਆਂ ਕਈ ਗੱਡੀਆਂ ਤੋਂ ਨੰਬਰ ਪਲੇਟਾਂ ਹੀ ਗਾਇਬ : ਖ਼ਬਰ
ਉਧਰ ਸਾਲਾ ਸਿਰਸੇ ਵਾਲਾ 7 ਗੱਡੀਆਂ ਤੇ ਇੱਕ ਹੀ ਨੰਬਰ ਪਲੇਟ ਲਾਈ ਫਿਰਦਾ ! ਪੁੱਛ ਲੈਣਾਂ ਜੇ ਇਕ ਅੱਧੀ ਦਿੰਦਾ ਤਾਂ ?

ਗਊਆਂ ਦੀ ਯਾਦਗਾਰ ਬਣਾਉਣ ਦਾ ਐਲਾਨ ਸਿੱਖਾਂ ਦੇ ਜਖ਼ਮਾਂ ਉਪਰ ਲੂਣ ਛਿੜਕਣ ਬਰਾਬਰ : ਪ੍ਰੋ: ਘੱਗਾ
ਤੇ ਜ਼ਖਮਾਂ ਤੇ ਫੂਕਾਂ ਕਦੋਂ ਮਾਰੀਆਂ ਸੀ ਇਹਨਾਂ ਗੰਗੂ ਦੀਆਂ ਅੋਲਾਦਾ ਨੇ ?

ਮਾਨ ਪਿਹੋਵੇ ਵਾਲੇ ਦੀਆਂ ਕਰਤੂਤਾਂ ਕੀਤੀਆਂ ਫੋਟੋਆਂ ਨੇ ਨੰਗੀਆਂ : ਖ਼ਬਰ
ਇੱਹ ਤੇ ਭਾਈ ਅਜ਼ੇ ਪੋਸਟਰ ਹੀ ਲੱਗੇ ਨੇ ਫਿਲ਼ਮ ਤੇ ਅਜੇ ਲੱਗਣੀ ਆਂ !

ਹੁਣ ਮੁਲਾਜ਼ਮਾਂ ਨੂੰ 33 ਦੀ ਥਾਂ 25 ਸਾਲ ਦੀ ਨੌਕਰੀ ਤੋਂ ਬਾਅਦ ਮਿਲਗੀ ਪੂਰੀ ਪੈਨਸ਼ਨ : ਢੀਂਡਸਾ
ਤੇ ਜੱਦ ਤੱਕ ਭਾਈ ਆਪਣੀ ਵਾਲ਼ ਕਿ ਸ੍ਹੇਕੋ ਤਨਖਾਹ ਵਗੈਰਾ ਮੰਗਣ ਦੀ ਕੋਸ਼ਿਸ਼ ਨਾਂ ਕਰਨਾਂ ਨਹੀਂ ਤੇ ਫੇਰ ਮਲੂਕਾ ਸਾਹਿਬ ਦਾ ਤੇ ਤੁਹਾਨੂੰ ਪਤਾ ਹੀ ਆ !

ਬਾਦਲ ਸਾਹਿਬ ਨਹੀ ਬਣਨਗੇ ਰਾਸ਼ਟਰਪਤੀ : ਖ਼ਬਰ
ਕੋਈ ਗੱਲ ਨੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਕੋਈ .. ਮਿਲ ਜਾਵੇ ?

ਜੇ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤੇ ਮਨਿਸਟਰੀਅਲ ਕਾਮੇ ਸੰਘਰਸ਼ ਕਰਨਗੇ : ਅਨੀਰੁਧ
ਤੁਸੀਂ ਵੀ ਕਰ ਲਓ ! ਜਿੱਥੇ ਪਿੰਡ ਦਾ ਵੱਗ ਤੁਰਿਆ ਫਿਰਦੈ ਉੱਥੇ ਬੁੱੜੀ ਦੀ ਵੱਛੀ ਵੀ ਤੁਰੀ ਫਿਰੂ !

ਸਾਧ ਸੂਰਜ ਮੁਨੀ ਦੀ ਹੱਤਿਆ ਕਰਨ ਵਾਲੇ ਤਿੰਨ ਸਿੰਘਾਂ ਦੇ ਕੇਸ ਪੈਰਵਈ ਕਰਨ ਲਈ ਸਿੱਖ ਜੱਥੇਬੰਦੀਆਂ ਅੱਗੇ  ਆਈਆਂ : ਖ਼ਬਰ
ਹੁਣ ਅੱਗੇ ਹੀ ਰਿਹੋ ਕਿਤੇ ਪੂਸ਼ ਲੱਤਾਂ 'ਚ ਲੈ ਕੇ ਨਾਂ ਭੱਜ ਲਿਓ !

ਜਿਹੜੇ ਮੁਲਕਾਂ ਵਿਚ ਤੇਲ, ਪੈਟ੍ਰੋਲੀਅਮ ਤੇ ਕੀਮਤੀ ਧਾਤਾਂ ਹਨ ਅਮਰੀਕਾ ਉੱਥੇ ਹੀ ਕਿਉਂ ਹਮਲੇ ਕਰਦਾ ਹੈ : ਮਾਨ
ਆਪਣੇ ਵੀ ਤਾਂ ਸ਼ੋਰਮਣੀ ਕਮੇਟੀ ਵਾਲੇ ਜਿਆਦਾ ਗੋਲ੍ਹਕ ਵਾਲੇ ਗੁਰੂਘਰ ਨੂੰ ਹੀ ਹੱਥ ਪਾਉਂਦੇ ਨੇ ! ਬਾਕੀ ਤੁਸੀਂ ਆਪ ਸਿਆਣੇ ਹੋ ਜੀ !

ਮਾਨਸਾ ਵਿੱਚ ਟਰੱਕ ਥੱਲੇ ਆ ਕੇ ਕੁੱਤੇ ਦੀ ਹੋਈ ਮੌਤ : ਖ਼ਬਰ
ਕੁੱਤਾ ਅਵਾਰਾ ਹੋਣਾਂ, ਜੇ ਕਿਸੇ ਬਾਹਮਣ ਦਾ ਹੁੰਦਾ ਤਾਂ ਬਾਦਲ ਸਾਹਿਬ ਨੇ ਇਸਦੀ ਯਾਦਗਾਰ ਵੀ ਬਣਾ ਦੈਣੀਂ ਸੀ !

ਵਿਜੀਲੈਂਸ ਭ੍ਰਿਸ਼ਟਾਚਾਰ ਵਿਰੁੱਧ ਤਿਆਰ ਕਰੇਗੀ ਨਵਾਂ ਨੈਟਵਰਕ : ਖ਼ਬਰ
ਤੁਸੀਂ ਆਪਣੇ ਟੱਬਰ ਪਾਲਣੇ ਆਂ ਜਾਂ ਨਹੀਂ ?

ਬਿਨਾਂ ਕਿਸੇ  ਆਹੁੱਦੇ ਦੇ ਬੈਂਸ ਕਿਸ ਹੈਸੀਅਤ ਨਾਲ ਘੁੱਮਦੇ ਨੇ ਬਾਦਲ ਨਾਲ : ਖ਼ਬਰ
ਜਿਦਾਂ ਢੀਂਡਸਾ ਤੇ ਚੰਦੂਮਾਜ਼ਰਾ ਜਾਂ ਫੇਰ ਰਾਮੂਵਾਲੀਆ  ? ਜਾਂ ਕੋਈ ਹੋਰ ਉਦਾਰਣ ਚਾਹੀਦੀ ਆ ?

ਬਾਦਲ ਵਲੋਂ ਜੋਗਾ ਵਿਖੇ ਹੋਈ ਗਊ ਹੱਤਿਆ ਕਾਰਨ ਗਊ ਯਾਦਗਾਰ ਬਣਾਉਣ ਦਾ ਐੇਲਾਨ : ਖ਼ਬਰ
ਕਰ ਲਓ ਘਿਓ ਨੂੰ ਭਾਂਡਾ ! ਹੁਣ ਇਸ ਦਾ ਵੀ ਭਾਈ ਧੂੰਮਾਂ ਰੱਖੂ ਗਊਆਂ ਦੀ ਮੌਕ ਨਾਲ ਨੀਂਹ ਪੱਥਰ !

ਗਊ ਹੱਤਿਆ ਕਾਂਡ ਨੂੰ ਲੈਕੇ ਇਲਾਕਾ ਪੁਲਿਸ ਅਫਸਰ ਮੁਅੱਤਲ : ਖ਼ਬਰ
ਫੜ ਲਓ ਪੰਥਕ ਸਰਕਾਰ ਦੇ ૴.. ਗੁਰਦਾਸ ਪੁਰ ਵਿੱਚ ਭਾਈ ਜਸਪਾਲ ਸਿੰਘ ਦੀ ਹੱਤਿਆ ਨਾਲੋਂ ਜਿਆਦਾ ਕਦਰ ਹੋ ਗਈ ਜੀ ਹੁਣ ਗਊਆਂ ਦੀ

ਅਕਾਲ ਤੱਖਤ ਨੇ ਨਹੰਗ ਧਰਮ ਸਿੰਘ ਨੂੰ ਪੰਥ ਚੋਂ ਛੇਕਿਆ ; ਖ਼ਬਰ
ਲਾਈ ਚੱਲੋ ਮਰਿਆਂ ਦੇ ਮੂੰਹ ਨੂੰ ਮੱਖਣੀ !

ਜਾਤ ਪਾਤ, ਬਰਾਦਰੀ ਤੇ ਗੁਰੂਦਵਾਰੇ ਨਾਂ ਉਸਾਰੇ ਜਾਣ : ਜੱਥੇਦਾਰ
ਹਾਂ ਜੀ ! ਜਿੰਨੇ ਹੋ ਸਕਦੇ ਨੇ ਡੇਰੇ ਬਣਾਓ . ਨਾਲੇ ਅਸੀਂ ਖੁਸ਼ ਤੇ ਨਾਲੇ ਤੁਸੀਂ ?

ਮਮਤਾ. ਮੁਲਾਇਮ ਨੇ ਮਨਮੋਹਨ ਤੇ ਮੋਹਰ ਲਾਈ : ਖ਼ਬਰ
ਇਹਨਾਂ ਸਾਲਿਆਂ ਨੇ ਮਨਮੋਹਨ ਨੂੰ ਰਾਸ਼ਨ ਕਾਰਡ ਸੰਮਝਿਆ ਹੋਇਆ ?

2,3 ਘੰਟੇ ਬਿਜਲੀ ਆਉਣ ਨਾਲ ਕਿਸਾਨ ਪ੍ਰੇਸ਼ਾਨ : ਖ਼ਬਰ
ਹੋਰ ਚੂਪੋ ਗੰਨੇਂ

ਅਕਾਲੀ ਕਾਂਗਰਸੀ ਆਪਸ ਵਿੱਚ ਭਿੜੇ : ਖ਼ਬਰ
ਮਰਨ ਦਿਓ ਤੁਹਾਨੂੰ ਕਿਸ਼ਤ ਆਉਂਦੀ ਆ ?

ਗਊ ਹੱਤਿਆ ਨੂੰ ਸਖਤੀ ਨਾਲ ਰੋਕਿਆ ਜਾਵੇ : ਬਜਰੰਗ ਦਲ
ਤੇ ਜਿਹੜੀਆਂ ਤੁਹਾਡੀਆਂ ਮਾਵਾਂ ਸੜਕਾਂ ਤੇ ਅਵਾਰਾਗਰਦੀ ਕਰਦੀਆਂ ਫਿਰਦੀਆਂ ਉਹਨਾਂ ਨੂੰ ਆਪਣੇ ਭਾਪੇ ਕੋਲ ਬੰਨ੍ਹੋਂ ਫੇਰ !

ਨਗਰ ਨਿਗਮ ਚੌਣਾਂ ਖਤਮ ਹੋਈਆਂ ਪਰ ਕੰਮ ਨਹੀਂ : ਖ਼ਬਰ
ਕਿਉਂ ਉਮੀਦਵਾਰ ਮੌਕ ਮਾਰ ਕੇ ਸੜਕਾਂ ਗੰਦੀਆਂ ਕਰ ਗਏ ਨਗਰਾਂ ਦੀਆਂ ?

ਹੁਣ ਤਹਿਸੀਲਾਂ  ‚ਚ ਲੋਕਾਂ ਨੂੰ ਨਸੀਬ ਹੋਵੇਗਾ ਠੰਡਾ ਪਾਣੀ : ਖ਼ਬਰ
ਵਧਾਈਆਂ ਜੀ ਹੁਣ ਠੰਡਾ ਪਾਣੀ ਪਿਲਾਅ ਪਿਲਾਅ ਕੇ ਕਰਨਗੇ ਤੁਹਾਡੇ ਨਸੀਬਾਂ ਨਾਲ ਖਿਲਵਾੜ !

ਗਊ ਹੱਤਿਆ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਬਾਦਲ
ਤੇ ਸਿੱਖ ਜਿਨੇ ਮਰਜ਼ੀ ਆ ਮਰ ਜਾਣ ਤੇਰੀ ਜਾਂਣੇ ਬਲਾਅ ?

ਮਨਮੋਹਨ ਸਿੰਘ ਟੀਟੂ ਦੀ ਜਿੱਤ ਤੇ ਬਲਾਰੀਆਂ ਨੇ ਦਿੱਤੀਆਂ ਵਧਾਈਆਂ ਤੇ ਮੂੰਹ ਮਿੱਠਾ ਕਰਵਾਇਆ ; ਖ਼ਬਰ
ਫੇਰ ਟੀਟੂ ਨੇ ਖੋਤੇ ਵਾਂਗ ਟੀਟਣੈਂ ਨੀ ਮਾਰੇ ?

ਟਰਾਂਸਪੋਰਟ ਮੰਤਰੀ ਵਲੋਂ ਡੀ.ਟੀ. ਓ ਦਫਤਰ ਤੇ ਛਾਪਾ : ਖ਼ਬਰ
ਪੁੱਛਣ ਗਿਆ ਹੋਣਾਂ ਸਾਲਿਓ ਮਹੀਨਾਂ ਨੀ ਪਹੁੰਚਾ ਕੀ ਗੱਲ ਆ ?

ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਦੀ ਸੜਕ ਉਪਰ ਗਰਭਵਤੀ ਔਰਤਾਂ ਲਈ  ਸਖ਼ਰ ਕਰਨਾ ਹੋ ਸਕਦਾ ਹੈ ਖਤਰਨਾਕ  : ਖ਼ਬਰ
ਖਤਰਨਾਕ ਨੂੰ ਕਿਹੜਾ ਕੱਟਾ ਖੂਹ ‚ਚ ਡਿੱਗ ਚੱਲਿਆ  ਆਉਣ ਵਾਲੇ ਜ਼ੁਆਕ ਦੋ ਚਾਰ ਮਹੀਨੇ ਪਹਿਲਾਂ ਹੋਕੇ  ਰੋ ਲੈਣਗੇ ਬਾਦਲ ਦੇ ਵਿਕਾਸ ਨੂੰ ?

ਚਿਦੰਬਰਮ ਨੇ ਬਾਦਲ ਨੂੰ ਲਿਖਿਆ ਪੱਤਰ : ਖ਼ਬਰ
ਕੀ ਹੋਇਆ ਜੇ ਬੀਬੀ ਨੀਂ ਰਹੀ ਪਰ ਚਿਦੰਬਰਮ ਜੀ ਬਾਦਲ ਸਾਹਿਬ ਇਦਾਂ ਦੇ ਬੰਦੇ ਤਾਂ ਮੈਨੂੰ ਨਹੀਂ ਲੱਗਦੇ ?

ਮੁੱਖ ਮੰਤਰੀ 12 ਜੂਨ ਨੂੰ ਕਿਸੇ ਨਾਲ ਨਹੀਂ ਮਿਲਣਗੇ ; ਖ਼ਬਰ
ਹੋਇਆ ਨਾਂ ਓਹੀ ਕੁਸ਼ ਜਿਸ ਤੋਂ ਮੈਨੂੰ ਡਰ ਸੀ ! ਪਤੰਦਰ ਚਿਦੰਬਰਮ ਨੇ ਪਤਾ ਨੀ ਖੀ ਲਿੱਖ ਤਾਂ ਪੱਤਰ ਵਿੱਚ ?

ਅਧਿਆਪਕ ਰੋਸ ਵਿਖਾਵੇ ਤਿਆਗ ਕੇ ਗੱਲਬਾਤ ਕਰਨ : ਮਲੂਕਾ
ਤੇ ਅਧਿਆਪਕਾਵਾਂ ਨੂੰ ਮੈਂ ਆਪੇ ਹੀ ਸਾਂਭ ਲਊਂ ਹੱਥੋਪਾਈ ਹੋ ਕੇ ਕਿਸੇ ਤਰਾਂ  !

ਲੋਕਾਂ ਨੇ ਨਗਰ ਨਿਗਮ ਚੌਣਾਂ ਵਿੱਚ ਵਿਕਾਸ ਨੂੰ ਫਤਵਾ ਦਿੱਤਾ : ਮਜੀਠੀਆ
ਵਿਕਾਸ ਨੂੰ ਨਹੀਂ ਤੁਹਾਡੇ ਛਿੱਤਰ ਨੂੰ ਫਤਵਾ ਦਿੱਤਾ ਹੈ ਮਜ਼ਬੂਰ ਲੋਕਾਂ ਨੇ !

ਅਕਾਲੀ-ਭਾਜਪਾ ਉਮੀਦਵਾਰਾਂ ਦੀ ਜਿੱਤ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਤੇ ਮੋਹਰ : ਢੀਂਡਸਾ
ਰੱਸੀ ਜਲ਼ ਗਈ ਪਰ ਵੱਟ ਨੀ ਗਏ !

ਚੰਡੀਗੜ ਮਾਰਕਾ ਨਜ਼ਾਇਜ ਸ਼ਰਾਬ ਪੰਜਾਬ ਵਿੱਚ ਬਰਾਮਦ : ਖ਼ਬਰ
ਇੱਹ ਚੰਡੀਗੜ ਸਾਲਾ ਕੈਨੀਆਂ ‚ਚ ਪੈਂਦਾ ?

ਪੰਜਾਬ ਵਿੱਚ ਹਰ ਰੋਜ਼ ਜਾ ਰਹੀ ਹੈ ਹਾਦਸਿਆਂ ਕਾਰਨ 27 ਲੋਕਾਂ ਦੀ ਜਾਨ : ਖ਼ਬਰ
ਕੋਈ ਗੱਲ ਨੀ ਗਊ ਮਾਤਾ ਨੀ ਮਰਨੀ ਚਾਹੀਦੀ !

ਸ਼ਾਹਕੋਟ ਵਿਖੇ ਨਵੇ ਖੋਲ੍ਹੇ ਅਪੋਲੋ ਟਾਇਰ ਸ਼ੌਅਰੂਮ ਵੇਲੇ ਕੀਤਾ ਗਿਆ ਜੱਥੇਦਾਰ ਅਜੀਤ ਸਿੰਘ ਕੋਹਾੜ  ਨੂੰ ਸਨਮਾਨਤ ; ਖ਼ਬਰ
ਇਹਨੇ ਹੁਣ ਟਾਇਰਾਂ ਦੀਆਂ ਗੂੱਲੀਆਂ ਬਣਾਇਆ  ਕਰਨੀਆਂ ?

ਮਹੰਤ ਚੇਤਨ ਦਾਸ ਨੂੰ ਅਲਾਵਲਪੁਰ ਡੇਰੇ ਦੀ ਸੇਵਾ ਸੌਂਪੀ ਗਈ : ਖ਼ਬਰ
ਹੁਣ ਬਹੁੱਤਾ ਦੇਰ ਨੀ ਚੱਲਦੇ ਡੇਰੇ ਸਾਧ ਪਖੰਡੀਆਂ ਦੇ ਮੈਂ ਦੱਸ ਦੇਵਾਂ !

ਅਧਿਆਪਕ ਦੱਲ ਹਮੇਸ਼ਾ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ; ਝੰਡ
ਤੁਸੀਂ ਆਪਣੀ ਹੀ ਕਰ ਲਓ ਤਾਂ ਬਹੁੱਤ ਹੈ ਕਿਉਂ ਵਿਚਾਰਿਆਂ ਦੀ ਦੂਜੇ ਕਿ ਦਿਨ ૴.. ਲਾਲ਼ ਕਰਾ ਦਿੰਦੇ ਬਿਆਨ ਦੇ ਦੇ ਕੇ ?

ਅਨੇਕਾ ਹੀ ਪੰਚ ਸਰਪੰਚ ਹੋਏ ਅਕਾਲ਼ੀ ਦਲ ਵਿੱਚ ਸ਼ਾਮਿਲ : ਖ਼ਬਰ
ਹੋਈ ਜਾਓ . ਕੌਣ ਪੁੱਛਦਾ ਮੇਲੇ ਵਿੱਚ ਚੱਕੀਰਾਹੇ ਨੂੰ ?

ਗਊ ਹੱਤਿਆ ਨੂੰ ਲੇਕੇ ਮਾਨਸਾ ਵਿੱਚ ਸਥਿੱਤੀ ਵਿਗੜੀ : ਖ਼ਬਰ
ਫੇਰ ਆਪਣੀਆਂ ਮਾਵਾਂ ਨੂੰ  ਅਵਾਰਾਗਰਦੀ ਤੋਂ ਵਰਜ਼ੋ !

ਮੁੱਖ ਮੰਤਰੀ ਅਤੇ ਗਊ ਸ਼ਰਦਾਲੂਆਂ ਵਲੋਂ ਘੱਟਨਾ ਦੀ ਸਖਤ ਅਲੋਚਨਾਂ : ਖ਼ਬਰ
ਕਰਨੀ ਹੀ ਸੀ  ਵਈ ! ਬਾਦਲ ਸਾਹਿਬ ਨੂੰ ਤੇ ਸ਼ਾਂਤੀ ਹੀ ਗੋਹੇ ਦੇ ਮੁੱਸ਼ਕ ਚੋਂ ਮਿਲਦੀ ਆਂ

ਨਗਰ ਨਿਗਮ ਚੋਣਾਂ ਵਿੱਚ ਅਕਾਲੀ-ਭਾਜਪਾ ਦੀ ਝੰਡੀ : ਖ਼ਬਰ
ਹੋਵੇ ਵੀ ਕਿਉਂ ਨਾਂ ! ਜਿਸ ਕੀ ਲਾਠੀ ਉਸ ਕੀ ਭੈਂਸ !

1984 ਦੀ ਯਾਦਗਾਰ ਹਰ ਹਾਲਤ ਵਿੱਚ ਸਥਾਪਤ ਕੀਤੀ ਜਾਵੇਗੀ : ਗੁਰਬੱਚਨ ਸਿੰਘ
ਹੁਣ ਤੇ ਕਰਨੀ ਹੀ ਪੈਣੀਂ ਆਂ ਨਹੀਂ ਤਾਂ ਧੂੰਮਾ ਤੁਹਾਡੀ ਧੂੰਮ ਮਚਾ ਦੇਊ !

ਬਾਬਾ ਧੂੰਮਾ ਨੇ ਟੋਕਰੀ ਚੱਕ ਕੇ ਕੀਤੀ ਯਾਦਗਾਰ ਇਮਾਰਤ ਦੀ ਸੇਵਾ ਸ਼ੁਰੂ : ਖ਼ਬਰ
ਟੋਕਰੀ ਤੇ ਖਾਲ਼ੀ ਸੀ !

ਲੋਕਾਂ ਨੇ ਗੱਠਜੋੜ ਦੀਆਂ ਨੀਤੀਆਂ ਤੇ ਮੋਹਰ ਲਾਈ ; ਬਾਦਲ
ਤੇ ਤੁਸੀਂ ਲਾਈ ਜਾਓ ਹੁਣ ਲੋਕਾਂ ਦੀਆਂ ਰਾਮ ਪਿਆਰੀਆਂ ਤੇ ਮੋਹਰਾਂ ਬੇ ਧੜਕ ਹੋ ਕੇ !

ਪੰਜਾਬ ਵਿੱਚ ਮਿਉਂਸਿਪਲ ਚੋਣਾਂ ਵਿੱਚ ਹੋਇਆ ਲੋਕਤੰਤਰ ਦਾ ਕਤਲ : ਕੈਪਟਨ
ਹੋਈ ਜਾਣਦੇ, ਤੂੰ ਆਪਣੇ ਚੇਲੇ ਚਾਟਿਆ 'ਚ ਮਗਨ ਰਿਹ ਵਈ !

ਕਮਿਸ਼ਨ ਨੇ ਲਾਇਆ ਪੁਲਿਸ ਨੂੰ ਦੋ ਲੱਖ ਦਾ ਹਰਜ਼ਾਨਾ : ਖ਼ਬਰ
ਭਾਵੇ 10 ਲੱਖ ਦਾ ਲਾਦੇ ਇਹਨਾਂ ਕਿਹੜਾ ਜੇਬ੍ਹ 'ਚੋਂ ਦੈਣਾਂ !

ਗੰਗਾ ਪ੍ਰਦੂਸ਼ਣ ਨਾਲ ਧਾਰਮਿਕ, ਆਰਥਿਕ ਅਤੇ ਸਰੀਰਕ ਤੌਰ ਹੋ ਰਿਹਾ ਹੈ ਵੱਡਾ ਨੁਕਸਾਨ : ਸੀਚੇਵਾਲ
ਤੇ ਤੂੰ ਆਪਣੇ ਟੁੱਟੇ ਜਿਹੇ ਪੈਰ ਸੰਗਤਾਂ ਤੋਂ ਧੁਆਹ ਕੇ ਕਿਹੜੇ ਨੁਕਸਾਨ ਪੂਰੈ ਕਰ ਰਿਹਾਂ ਵਈ

22 ਜੂਨ ਨੂੰ  ਹੋਵੇਗਾ ਭਾਜਪਾ ਦਾ ਜੇਲ੍ਹ ਭਰੋ ਅੰਦੋਲਨ : ਖ਼ਬਰ
ਕਿਉਂ ਨੀ ? ਸਾਲਾ ਕਾਸਿਬ ਅਕੱਲਾ ਅਕੱਲਾ ਹੀ ਬਰਿਆਨੀ ਛੱਕੀ ਜਾ ਰਿਹਾ !

ਨਗਰ ਨਿਗਮ ਚੌਣਾਂ ਦਾ ਪ੍ਰਚਾਰ ਅੱਜ ਬੰਦ ਹੋਇਆ, ਵੋਟਾਂ ਭਲਕੇ  : ਖ਼ਬਰ
ਅੱਜ ਫੇਰ ਸ਼ਰਾਬ ਵਰਤਾਉਣ ਦਾ ਕੰਮ ਜੋਰਾਂ ਤੇ ਹੋਊ ?

ਸੱਤਾ ਤੋਂ ਊਖੜਿਆਂ ਕੈਪਟਨ ਬੇ ਤੁੱਕੀ ਬਿਆਨ ਬਾਜੀ ਬੰਦ ਕਰੇ : ਪੰਜੋਲੀ
ਤੈਨੂੰ ਬਿੱਲ ਆਉਂਦਾ ?

ਸੀ.ਆਈ. ਸਟਾਫ ਵਲੋਂ 1 ਕਿਲੋ ਅਫੀਮ ਸਮੇਤ ਤਿੰਨ ਕੀਤੇ ਕਾਬੂ : ਖ਼ਬਰ
ਇੱਹ ਸਾਲੇ ਹੁਣ ਇੰਨੇ ਹੰਭ ਗਏ ਵਈ 1 ਕਿਲੋ ਵੀ ਸਾਲਾ ਇੱਕ ਜਣਾਂ ਨੀਂ ਚੱਕ ਸਕਦਾ ?

ਦਰਬਾਰ ਸਾਹਿਬ ਦੇ ਸਹੀਦਾਂ ਦੀ ਯਾਦਗਾਰ ਤੋਂ ਕਾਂਗਰਸ ਘਬਰਾਈ ; ਖ਼ਬਰ
ਤੇ ਅਕਾਲੀਆਂ  ਦੇ ਭਰਾ ਬਾਜਪਾ ਵਾਲੇ ਕਿਹੜਾ ਫੁੱਲ ਚੱਕੀ ਫਿਰਦੈ ਆ ?

ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਇਮਾਰਤਾਂ ਕਰਾਏ ਤੇ ਲੈਣ ਆਦੇਸ਼ ਯਾਰੀ : ਖ਼ਬਰ
ਤੇ ਕਰਾਇਆ ਇਹਨਾਂ ਦਾ ਫੁੱਫੜ ਦੇਊ ?

ਦੁਕਾਨਦਾਰ ਤੇ ਰੈਹੜੀਆਂ ਵਾਲੇ ਸ਼ਰੇਆਮ ਉਡਾ ਰਹੇ ਨੇ ਕਨੂੰ૳ਨ ਦੀਆਂ ਧੱਜੀਆਂ ; ਖ਼ਬਰ
ਬੱਸ ਜਿਦਾਂ ਮੰਗਣੀ ਹੋ ਗਈ ਉਦਾਂ ਹੀ ਮਿਰਗੀ ਵੀ ਹੱਟ ਜਾਊ !

ਸ਼ਹੀਦਾਂ ਦੀ ਯਾਦਗਾਰ ਬਣਨ ਨਾਲ ਸ਼ਾਤੀ ਭੰਗ ਹੋਣ ਦਾ ਖਤਰਾ : ਕਾਂਗਰਸ
ਕਿਸੇ ਦੀ ਹੋਵੇ ਨਾਂ ਹੋਵੇ ਪਰ ਤੁਹਾਡੀ ਸ਼ਾਤੀ ਜਰੂਰ  ਭੰਗ ਹੋ ਰਹੀ ਹੈ ! ਮੈਨੂੰ ਲੱਗਦਾ !

ਭਾਰਤ ਸਰਕਾਰ ਨੇ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਹਵਾਈ ਸਫਰ ਦੀ ਦਿੱਤੀ ਆਗਿਆ : ਖ਼ਬਰ
ਹੁਣ ਭਾਈ ਜ਼ਹਾਜ ‚ਚ ਗੱਤਕਾ ਨਾਂ ਖੇਢਣ ਲੱਗ ਜਿਓ ?

ਭਾਰਤ ਉਪਰ ਵੀ ਮੰਢਰਾਅ ਰਹੇ ਹਨ ਆਰਥਿਕ ਮੰਦੀ ਦੇ ਬੱਦਲ : ਖ਼ਬਰ
ਭਾਈ ਜਿਸ ਬੱਸ ਦਾ ਕੋਈ ਡਰਾਵਿਰ ਨਾਂ ਹੋਵੇ ਉਹਦਾ ਕੋਈ ਰੂਟ ਈ ਨੀ ਹੁੰਦਾ !

ਲੰਡਨ ਓਲੰਪਿਕਸ ਦੌਰਾਨ ਸਿੱਖ ਲਾਉਣਗੇ ਲੰਗਰ : ਖ਼ਬਰ
ਇੱਹ ਅੱਜ ਤੱਕ ਲੰਗਰ 'ਚ ਹੀ ਤਾਂ ਫਸੇ ਹੋਏ ਨੇ ਹੋਰ ਕੀਤਾ ਹੀ ਕੀ ਆ ?

ਮੁੱਖ ਮੰਤਰੀ ਜੀ ਪੰਜਾਬ ਵਿੱਚ ਅਫੀਮ ਭੂੱਕੀ ਦੇ ਵੀ ਠੇਕੇ ਖੋਲੋ : ਜੱਥੇਦਾਰ ਬਲਕਾਰ ਸਿੰਘ ਢਿੱਲੋਂ
ਕਰ ਲਓ ਘਿਓ ਨੂੰ ਭਾਂਡਾ ਹੁਣ ਤੇ ਜੱਥੇਦਾਰ ਵੀ ਅੜਿੰਘਣ ਲੱਗ ਪਏ ਵਈ !

ਕਾਂਗਰਸ ਵਲੋਂ ਸਾਕਾ ਨੀਲਾ ਤਾਰਾ  ਯਾਦਗਾਰ ਦਾ ਵਿਰੋਧ ਕਰਨ ਤੇ ਸੰਤ ਸਮਾਜ ਵਲੋਂ  ਤਿੱਖੀ ਅਲੌਚਨਾਂ : ਖ਼ਬਰ
ਤੇਰੇ ਪਲਸਰ ਤੇ ਮੇਰਾ ਨਾਂ ਲਿਖਿਆ  ਯਰਿਆ ਨੀ ਜਾਂਦਾ ਲੋਕਾਂ ਤੋਂ ! ਕਿਉਂ ਤੂੰਮਾ ਜੀ ?

ਆਪ ਸੰਸਥਾ ਵਲੋਂ ਸੁਖਬੀਰ ਬਾਦਲ ਨੂੰ ਕਾਲਾ- ਸੰਘਿਆ ਦੀ ਸੜਕ ਮੁਰੰਮਤ ਲਈ ਨਿਜ਼ੀ ਬੈਨਤੀ ਕੀਤੀ ਗਈ : ਖ਼ਬਰ
ਇੱਹ ਹੁਣ ਪੁਰਲੂ ਚਲਾਉਂਣ ਦਾ ਕੰਮ ਵੀ ਕਰਨ ਲੱਗ ਪਿਆ ?

ਭਾਰਤੀ ਮੁੱਕੇਬਾਜ਼ਾਂ ਦੀ ਟੀਮ ਵੀ ਆ ਰਹੀ ਓਲੰਪਿਕ ਵਿੱਚ ਹਿਸਾ ਲੈਣ : ਗੁਰਬਖਸ਼ ਸਿੰਘ
ਫੇਰ ਵਧਾਇਕ ਮਲੂਕਾ ਵੀ ਵਿੱਚ ਹੋਊ ! ਕਿਉਂਕਿ ਉਸਨੇ ਪਿਛਲੇ ਸਾਲ ਮਾਸਟਰਨੀਆਂ ਤੇ ਕਾਫੀ ਮਿਹਨਤ ਕੀਤੀ ਸੀ ਮੁੱਕੇਬਾਜ਼ੀ 'ਚ !

ਅਰਮਿੰਦਰ ਦਾ ਬਿਆਨ ਸੂਬੇ ਦੇ ਅਮਨ ਲਈ ਖਤਰਾ : ਅਕਾਲੀ ਦਲ
ਫੇਰ ਸੈਂਟਰ ਸਰਕਾਰ ਨਾਲ ਨਵੇਂ  ਮਨਸੂਬੇ ਬਣਾਂ ਲਿਓ , ਅੱਗੇ ਵੀ ਤਾਂ ਇਨੀਂ ਵਾਰੀ ਬਣਾਏ ਹੀ ਨੇ ?

ਕਾਲਾ ਧੰਨ ਵਾਪਸ ਲਿਆਉਣ ਲਈ ਬਾਦਲ ਵਲੋਂ ਰਾਮਦੇਵ ਨੂੰ ਪੂਰੇ ਸਮਰਥਨ ਦਾ ਭਰੋਸਾ : ਖ਼ਬਰ
ਜੇ ਵਾਪਸ ਲੈ ਆਇਆ ਤਾਂ ਅੱਧਾ ਅੱਧਾ ਨਹੀਂ ਪਟਿਆਲਾ ਸੂਟ ਨਾਲ ਪਰਾਂਦੇ  ਪੱਕਾ  ਰਾਮਦੇਵੀ ਜੀ  ?

ਅਕਾਲੀਆਂ ਦੀ ਧੱਕੇਸ਼ਾਹੀ ਦਾ ਮੁੰਹ ਤੋੜਵਾਂ ਜੁਵਾਬ ਦੈਣ ਕਾਂਗਰਸੀ ਵਰਕਰ : ਕੈਪਟਨ
ਯਾਰ ਮੁੱੜ ਕੇ ਸਾਰ ਵੀ ਲੈਲਿਆ ਕਰ ਇਹਨਾਂ ਦੀ ! ਇਹਨਾਂ ਨੂੰ ਕੋਠੇ ਚਾੜ ਕੇ ਆਪ ਅਰੂਸਾ ਦੇ ਚੁਬਾਰੇ ਜਾ ਚੜਦਾਂ !

ਚੰਡੀਗੜ ਵਾਲਿਆਂ ਨੂੰ ਨਚਾਏਗੀ ਯੁਕਰੈਨ ਦੀ ਐਮਿਲੀ ; ਖ਼ਬਰ
ਜਿਦਾਂ ਰਾਮੂਵਾਲੀਏ ਨੂੰ ਨਚਾਇਆ ਪਿੱਛੇ ਜਿਹੇ ?

ਅਧਿਅਪਕਾਂ ਦੀਆਂ ਤਰੱਕੀਆਂ ਦਾ ਮਾਮਲਾ ਪਿਆ ਠੰਡੇ ਬਸਤੇ ਵਿੱਚ : ਖ਼ਬਰ
ਫੇਰ ਚੜ ਜਾਓ ਕਿਸੇ ਟੈਕੀਂ ਤੇ ਨਹੀਂ ਤਾਂ ਪਿੱਠ ਗਰਮ ਕਰ ਦੈਣਗੇ ਪਤੰਦਰ !

ਸਿਆਸੀ ਆਗੂ ਬਿਆਨਬਾਜੀ ਕਰਕੇ ਮਹੋਲ ਗੰਦਲਾ ਕਰ ਰਹੇ ਹਨ : ਬਜ਼ਰੰਗ ਦਲ
ਫੇਰ ਤੁਸੀਂ ਥਣ ਫੱੜਦੇ ਹੋ ? ਤੁਹਾਡਾ ਤੇ ਕੰਮ ਹੀ ਜਿਆਦਾ ਤਰ ਸਾਫ ਸਫਾਈ ਦਾ ਹੈ ਕਿ ਨਹੀਂ ?

ਨਗਰ ਨਿਗਮ ਚੋਣਾਂ ਵਿੱਚ ਪਿਆਕੜਾਂ ਦੀਆਂ ਲੱਗੀਆਂ ਮੌਜਾਂ : ਖ਼ਬਰ
ਧੰਨ ਭਾਗ ਸਾਡੇ ਜਿਹੜਾ ਦਰਸ਼ਨ ਹੋਏ ਤੁਹਾਡੇ ?

ਅਕਾਲੀ ਨੇਤਾ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼  ਹੋਈ ਨਾਕਾਬ : ਖ਼ਬਰ
ਕੋਈ ਨੀ ਅਗਲੀ ਵਾਰੀਂ ਛੋਟੇ ਬਾਦਲ ਦੀ ਸਕਿਊਰਟੀ ਲੈ ਕੇ ਆਊਗਾ !

ਭਗਤ ਕਵੀਰ ਜੀ ਦੀ ਸਿੱਖਿਆ ਲੈ ਕੇ ਸਮਾਜ ਦਾ ਕੁਝ ਸੰਵਾਰਿਆ ਜਾ ਸਕਦਾ ਹੈ ; ਭੱਟੀ
ਜੇ ਭਗਤ ਕਬੀਰ ਦੀ  ਸਿੱਖਿਆ ਲਈ ਹੁੰਦੀ ਤਾਂ ਨੰਗੀਆਂ ਖੂੱਚਾਂ ਵਾਲਿਆਂ ਦੇ ਪੈਰੀਂ ਕਿਉਂ ਪੈਂਦਾ ਇੱਹ ਅਨਪੜ  ਸਮਾਜ ?

ਛੱਪੜ ਦਾ ਪਾਣੀ ਆਇਆ ਸੜਕ ਤੇ ਆਉਣ ਨਾਲ ਲੋਕ ਪ੍ਰੇਸ਼ਾਨ : ਖ਼ਬਰ
ਥੋੜੀ ਡੱਫ ਲਿਆ ਕਰੋ ਛੱਪੜ .. ਦੇਵੇ ?

ਸੱਤਾਹੀਨ ਕਾਂਗਰਸ ਪੰਜਾਬ ਅੰਦਰ ਬਦ-ਅਮਨੀ ਪੈਦਾ ਕਰਨ ਲਈ ਤਰਲੋ-ਮੱਛੀ : ਜੱਥੇਦਾਰ ਅਵਤਾਰ ਸਿੰਘ
ਤੇ ਧੂੰਮੇ ਵਰਗੇ ਨੂੰ ਸ਼ਹੀਦਾਂ ਦੀ ਯਾਦਗਾਰ ਦਾ ਸੇਵਾਦਾਰ ਥਾਪ  ਕੇ ਕਿਹੜੀ ਸ਼ਾਂਤੀ ਸੰਦੇਸ਼ ਦੇ ਰਿਹਾਂ ਵਈ ?

ਪੰਜਾਬ ਸਰਕਾਰ ਦੀ ਪੁਲੀਸ ਨੇ ਕੀਤਾ ਅਧਿਆਪਕਾਂ ਤੇ ਅੰਨਾ ਤਸ਼ੱਦਦ : ਹਰਦੀਪ ਸਿੰਘ
ਹੋਰ ਚੂਪੋ ਗੰਨ੍ਹੇ ? ਉਦੋਂ ਤਾਂ ਪਊਆ ਸ਼ਰਾਬ ਜਾਂ ਚੂਟਕੀ ਭੁੱਕੀ ਦੇਖ ਹੀ ਵੋਟ ਵੇਚ ਦਿੰਦੇ ਓ !

ਭਾਈ ਗੁਰਇਕਬਾਲ ਜੀ ਨੂੰ ਸਨਮਾਤ ਕੀਤਾ ਗਿਆ : ਖ਼ਬਰ
ਅੱਛਾ ? ਹੁਣ ਇਹਨੇ ਕਿਹੜੀ ਦਾਲ ‚ਚ ਪਾਠ ਕਰਕੇ ਮੀਟ ਵਾਲੇ ਵਿਟਾਮਨ ਪਾਤੇ ਵਈ ?

ਸਰਦਾਰ ਸਬੈਗ ਸਿੰਘ ਦੇ ਭਰਾ ਨੇ ਕੀਤਾ ਧੂੰਮਾਂ ਤੋਂ ਸਨਮਾਤ ਹੋਣ ਤੋਂ ਇਨਕਾਰ : ਖ਼ਬਰ
ਇਹ ਸਾਲੇ ਗੰਗੂ ਦੀ ਅੋਲਾਦ ਤੋਂ ਤਾਂ ਕੋਈ ਪਾਣੀ ਪੀ ਕੇ ਰਾਜ਼ੀ ਨੀ !

ਕਿਸਾਨ ਮਾਹਿਰਾਂ ਵਲੋਂ ਸਿਫਾਰਸ਼ ਕੀਤੀਆਂ ਦਵਾਈਆਂ ਹੀ ਵਰਤਣ : ਸੰਧੂ
ਤੇ ਜਿਹੜੀਆਂ ਤੇਰੇ ਫੁੱਫੜ ਧੱਕੇ ਨਾਲ ਹੀ ਦੇਈ ਜਾਂਦੇ ਨੇ ਉਹਨਾਂ ਦਾ ਕਿਸਾਨ ਕੀ ਕਰਨ ?

ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾਂ ਚਾਹੀਦਾ ਹੈ : ਬਾਬਾ ਅਨੂਪ ਸਿੰਘ
ਤੇ ਤੂੰ ਆਪ ਸਿਵਿਆਂ ‚ਚ ਜਾ ਕੇ ਲੱਗਣਾਂ ? ਤੀਸਰੇ ਕੁ ਦਿਨ ਬੋਰੀ ਚੱਕ ਕੇ ਕਣਕ ਮੰਗਣ ਤੁਰ ਪੈਂਦਾਂ !

ਸਰਕਾਰ ਨੇ ਦਲਿਤਾਂ ਨਾਲ ਕੀਤੇ ਵਾਅਦੇ ਪੂਰੇ ਨੀ ਕੀਤੇ : ਲੱਖਾ ਸਿੰਘ
ਅੱਧਾ ਪੰਜਾਬ ਫੂਕਤਾ ਸੀ ਤੁਸੀਂ ਸਰਕਾਰ ਦੇ ਵਾਅਦੇ ਕਰਕੇ , ਹੋਰ ਹੁਣ ਤੁਹਾਡੇ ਥੱਲੇ ਪੈ ਜਾਏ ਸਰਕਾਰ ?

ਅੰਨਾ ਤੇ ਰਾਮਦੇਵੀ ਦੋਵਾਂ ਨੇ ਸੋਨੀਆਂ ਗਾਂਧੀ ਦੇ ਵਿਆਨਾਂ ਦਾ ਕੀਤਾ ਵਿਰੋਧ : ਖ਼ਬਰ
ਗੈਰਾਂ ਨਾਲ ਪੀਘਾਂ ਝੂਠਦੀਏ ਅਸੀਂ ਤੈਨੂੰ ਹਿਲਾਰਾ ਕਿਉਂ ਦੇਈਏ !

ਇਸ ਸਾਲ ਖਾਲਿਸਤਾਨ ਦੀ ਨਾਹਰੇਬਾਜੀ ਘੱਟ ਹੋਈ ਹੋਲੀ ਹੋਲੀ ਇਹ ਵੀ ਹੱਟ ਜਾਵੇਗੀ : ਮੱਕੜ
ਹੋਲੀ ਹੋਲੀ ਤੂੰ ਵੀ ਅਕਲ ਨੂੰ ਹੱਥ ਮਾਰ ਲਿਆ ਕਰ ਕੇ ਹੁਣ ਕਰਾਉਣੀਂ ਆ ?

ਨਾਸਾ ਦੇ ਵਿਗਿਆਨੀ ਲੈ ਰਹੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾਂ : ਖ਼ਬਰ
ਤੇ ਸਾਡੇ ਆਪਣੇ ਸਿੱਖ ਅਜੇ ਵੀ ਕੁੱਤੇ ਸਾਧਾਂ ਦੇ ਪੈਰ ਧੋ ਧੋ ਕੇ ਪੀ ਰਹੇ ਨੇ !

ਦੇਸ਼ ਭਰ ਦੇ ਲੋਕਾਂ ਨੇ ਦੇਖਿਆ ਸ਼ੁੱਕਰ ਦਾ ਧਰਤੀ ਤੇ ਸੂਰਜ ਵਿਚਾਲਿਓਂ ਲੰਘਦਾ : ਖ਼ਬਰ
ਤੇ ਫੇਰ ਪੰਡਤ ਸਾਲ ਭਰ ਦਾ ਰਾਸ਼ਨ ਕੱਠਾ ਕਰਦੇ ਵੀ ਕਿਸੇ ਨੂੰ ਦਿਸੇ ਨੇ ਕਿ ਨਹੀਂ ?

ਕਾਂਗਰਸ ਖੁਦ ਹੀ ਕੁਦਕਸ਼ੀ ਦੇ ਰਾਹ ਤੇ : ਸੁਖਬੀਰ ਬਾਦਲ
ਤੇਰੇ ਪੈਰ ਥੱਲੇ ਆ ਗਿਆ ਵਟੈਰਾ ਅੇਦਕੀਂ ਭਾਈ ਸਾਹਿਬ, ਗੱਲ਼ਾਂ ਤੇ ਆਉਂਣਗੀਆਂ ਹੀ !

ਕਾਂਗਰਸੀ ਵਧਾਇਕ ਪ੍ਰਕਾਸ਼ ਸਿੰਘ ਭੱਟੀ ਹੋਏ ਕਾਂਗਰਸ ਵਿੱਚ ਸ਼ਾਮਲ : ਖ਼ਬਰ
ਜੀ ਆਇਆਂ ਨੂੰ ! ਮੂਹਰੇ ਚੰਦੂਮਾਜਰਾ ਤੇ ਰਾਮੂਵਾਲੀਆਂ ਵਰਗੇ ਵੀ ਲੈਨ 'ਚ ਲੱਗੇ ਹੋਏ ਨੇ ! ਜ਼ਰਾ ਤਸੱਲੀ ਰੱਖਣਾਂ !

ਦਰਬਾਰ ਸਾਹਿਬ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਖਲਿਸਤਾਨ ਨਾਲ ਕੋਈ ਸਬੰਧ ਨਹੀਂ : ਧੂੰਮਾ
ਆਹੋ ਜੀ ਤੇਰੇ ਲਈ ਤਾਂ ਬਾਦਲ ਸਾਹਿਬ .. ਹੀ ਖਾਲਿਸਤਾਨ ਹੈ !

ਬਾਦਲ ਪਿਓ-ਪੁੱਤ ਵਲੋਂ ਆਪਣੀ ਸੁਰੱਖਿਆ ਮਹਿਲਾਂ ਕਮਾਂਡੋਜ਼ ਨੂੰ ਸੌਂਪਣਾ ਨਿਦਣਯੋਗ : ਜਸਟਿਸ ਸੋਡੀ
ਇਹਨਾਂ ‚ਚ ਗੁਦਾਫੀ ਦੀ ਰੁਹ ਆ ਗਈ ਆ ਸੋਡੀ ਸਾਹਿਬ ! ਕੀ ਕਰਨ ਵਿਚਾਰੇ !

ਹੀਰੋਇਨ ਦੇ ਕੇਸ ‚ਚ ਫਸੇ ਭਾਈ ਚਤਰ ਸਿੰਘ ਜੀਵਨ ਸਿੰਘ ਦੇ ਡਾਇਰੈਕਟਰ ਸਾਫ ਹੋਏ ਬਰੀ : ਖ਼ਬਰ
ਜੇ ਕੀਲ੍ਹਾ ਹੋਵੇ ਬੱਲ੍ਹ ਤਾਂ ਵ੍ਹਿੜਾ ਦੇਵੇ ਥੱਲ !

ਧੂੰਮੇ ਨੇ ਬਾਦਲ ਦੇ ਪੈਰਾਂ ‚ਚ ਬੈਠ ਕੇ ਖਾਦੀ ਟਕਸਾਲ ਨੂੰ ਰੋਲਣ ਦੀ ਸੁੰਹ : ਖ਼ਬਰ
ਹੋਰ ਦਿਓ ਬਾਂਦਰ ਦੇ ਹੱਥ ਵਿੱਚ ਮਾਚਸ !

ਰਾਸ਼ਟਰਪਤੀ-ਉਪ ਰਾਸ਼ਟਰਪਤੀ ਦੇ ਉਮੀਦਵਾਰਾਂ ਦਾ ਫੈਂਸਲਾ ਸੋਨੀਆਂ ਕਰੇਗੀ : ਪ੍ਰਣਵ ਮੁਖਰਜੀ
ਠੀਕ ਆ ਰਜੀਵ ਗਾਂਧੀ ਤੇ ਰਿਹਾ ਨੀ ! ਲੈ ਲੈਣ ਦਿਓ ਨਵੇਂ ਪਤੀ ਦਾ ਫੈਂਸਲਾ !

ਬਾਦਲ ਸਾਹਿਬ ਰਾਸ਼ਟਰਪਤੀ ਦੇ ਉਮੀਦਵਾਰ ਨਹੀਂ : ਸੁਖਬੀਰ ਬਾਦਲ
ਉਹ ਕਿਹੜਾ ਥਾਲ਼ੀ ‚ਚ ਪਰੋਸੀ ਫਿਰਦੈ ਨੇ ਤੁਹਾਡੇ ਲਈ ਇੱਹ ਆਹੁੱਦਾ ?

ਭਾਰਤ ਵਿੱਚ ਹਰ ਰੋਜ਼ ਬਣ ਰਹੇ 5500 ਲੋਕ ਨਸ਼ੇੜੀ : ਖ਼ਬਰ
ਸਹੀ ਜਾ ਰਹੇ ਨੇ ਵਈ ! ਕਹਿੰਦੇ ਨੇ ਕੇ ਅਮਲ਼ਾਂ ਦੇ ਹੋਣਗੇ ਨਬੇੜੇ ਕਿਸੇ ਨਾਂ ਤੇਰੀ ਜਾਤ ਪੁੱਛਣੀ !

ਅਕਾਲੀ ਕਾਂਗਰਸੀ ਉਮੀਦਵਾਰਾਂ ਨੂੰ 25 25 ਲੱਖ ‚ਚ ਖਰੀਦਣ ਦੀ ਕਰ ਰਹੇ ਨੇ ਕੋਸ਼ਿਸ਼ : ਕੇ.ਪੀ
ਤੇ ਤੂੰ ਆਪਣਾਂ ਰੇਟ ਨੀ ਦੱਸਿਆ ਉਹਨਾਂ ਨੂੰ ?

ਠੇਕੇਦਾਰ ਕਰ ਰਹੇ ਨਜ਼ਾਇਜ਼ ਸ਼ਰਾਬ ਦਾ ਧੰਦਾ : ਖ਼ਬਰ
ਤੇ ਹੋਰ ਹੁਣ ਠੇਕੇਦਾਰ ਜਗਰਾਤੇ ਕਰਨ ਲੱਗ ਪੈਣ ?

ਚੋਣਾਂ ਵਿੱਚ ਇਸਤੇਮਾਲ ਹੋ ਰਹੀ ਹੈ ਦੋ ਨੰਬਰ ਦੀ ਸ਼ਰਾਬ : ਖ਼ਬਰ
ਹੁਣ ਤੇ ਦੋ ਨੰਬਰ ਨਾਲ ਹੀ ਬੁੱਤਾ ਸਾਰਨਾਂ ਪਊ ਭਾਈ, ਬੀਬੀ ਜਗੀਰੋ ਤਾਂ ਅੰਦਰ ਆ !

ਪੰਜਾਬ ਸਰਕਾਰ ਦਾ ਪਾਵਰਕਾਮ ਲਾ ਰਿਹਾ ਹੈ ਲੱਕੜੀ ਦੇ ਖੰਭੇ : ਖ਼ਬਰ
ਹੋਰ ਵਿਕਾਸ ਕਿਦਾਂ ਕਰੇ ਸਰਕਾਰ ? ਅਗਲੀ ਵਾਰੀ ਤਾਂ ਇਹਨਾਂ ਨੇ ਸਫੈਦਿਆਂ ਤੇ ਹੀ ਟੰਗ ਦੈਣੀਆਂ ਨੇ ਤਾਰਾਂ ! ਖਜ਼ਾਨੇ ਵਾਰੇ ਵੀ ਤਾਂ ਕੁਸ਼ ਸੋਚਣਾਂ ?

ਰਾਮਦੇਵ ਅਤੇ ਅੰਨਾ ਵਲੋਂ ਮੁੜ ਵਰਤ-ਲੀਲਾ ਸ਼ੁਰੂ : ਫ਼ਬਰ
ਰਾਮਦੇਵੀ ਜੀ ਅੱਗੇ ਤਾਂ ਲੇਡੀ ਸੂਟ ਪਾਕੇ ਬੱਚ ਨਿਕਲਿਆ ਸੀ ਅੇਦਕੀਂ ਤੇਰਾ ਮੂਜ਼ਰਾ ਦੇਖਣਾਂ ਅਗਲਿਆਂ ਨੇ !

ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਬਚਾਇਆ ਜਾਵੇ : ਬਾਦਲ
ਆਹ ਸੁਣਲੈ ਨਿਹਾਲਿਆ ਚੋਰਾਂ ਦੀਆਂ ਗੱਲਾਂ ਨਾਲੇ ਤੈਨੂੰ ਨਾਲੇ ਮੈਨੂੰ ਕੱਢ ਗਏ !

ਖਾਦ ਲਈ ਕਿਸਾਨਾਂ ਦੀ ਹੋ ਰਹੀ ਹੈ ਲੁੱਟ, ਜਬਰਨ ਦਿੱਤੀ ਜਾਂਦੀ ਹੈ ਕੀਟਨਾਸ਼ਕ : ਫ਼ਬਰ
ਆਟੇ ਦੇ ਨਾਲ ਪਰੈਥਣ ਤਾਂ ਲੱਗੂ ਹੀ ਭਾਈ, ਆਖਰ ਨੂੰ ਪੰਥਕ ਸਰਕਾਰ ਆ !

ਕਬੱਡੀ ਦੇ ਨਾਂ ਤੇ ਸਿਆਸਤ ਖੇਲਣ ਵਾਲੀ ਅਕਾਲੀ ਸਰਕਾਰ ਕਬੱਡੀ ਦੇ ਧਰੂ ਤਾਰਿਆਂ ਨੂੰ ਭੁੱਲੀ : ਫ਼ਬਰ
ਇਹਨਾਂ ਨੂੰ ਅੱਜ ਤੱਕ ਧਰਮੀ ਫੌਜੀ ਨੀ ਯਾਦ ਆਏ, ਰੌਂਦੇ ਨੇ ਕਬੱਡੀ ਵਾਲਿਆਂ ਨੂੰ ?

ਸ਼੍ਰੋਮਣੀ ਅਕਾਲੀ ਦਲ ਸਾਰੀਆਂ ਸੀਟਾਂ ਤੇ ਸ਼ਾਨਦਾਰ ਜਿੱਤ ਹਾਸਲ ਕਰੇਗਾ : ਕੁਲਵੰਤ ਸਿੰਘ ਸਿੱਧੂ
ਤੂੰ ਹੁਣ ਹਰਦੁਆਰ ਕਿਸੇ ਵੋਦੀ ਵਾਲੇઠਨੂੰ ਹੱਥ ਦਿਖਾਅ ਆਇਆਂ ?

ਘਰ ਵਿੱਚੋਂ ਸਮਾਨ ਚੋਰੀ , ਮਾਮਲਾ ਦਰਜ਼ : ਫ਼ਬਰ
ਤੇ ਹੋਰ ਚੋਰ ਇਹਦੇ ਘਰ ਸਮਾਨ ਰੱਖਕੇ ਜਾਂਦੇ ? ਸਾਲੇ ਫ਼ਬਰਾਂ ਲਾਉਣ ਦੇ !

ਥਾਣੇਦਾਰ ਦੇ ਲੱੜਕੇ ਨੇ ਕਮਾਂਡੋ ਮੁਲਾਜ਼ਮ ਨੂੰ ਲੁੱਟਿਆ : ਫ਼ਬਰ
ਸਾਲਿਓ ਸਟਾਫ ਮੈਂਬਰਾਂ ਨੂੰ ਤੇ ਬਖਸ਼ ਦਿਆ ਕਰੋ !

ਪੁਲਿਸ ਵਾਲਿਆਂ ਮਾਰੀ ਟਰਾਲੀ ਵਿੱਚ ਗੱਡੀ ਤੇ ਹੋਏ ਫਰਾਰ : ਫ਼ਬਰ
ਫੜ ਲਓ ૴૴૴ ਮਹਾਂਦੇਵ ਦੇ !

ਅਕਾਲ਼ੀ ਭਾਜਪਾ ਨੇ ਪੰਜਾਬ ਦੀ ਨੁਹਾਰ ਬਦਲੀ : ਕੰਗ,ਚੀਮਾ
ਹਾਂ ਜੀ, ਹੁਣ ਦਰਬਾਰ ਸਾਹਿਬ ਦੀ ਨੁਹਾਰ ਬਦਲਣ ਦੀ ਤਿਆਰੀ ਵਿੱਚ ਨੇ ਧੂੰਮੇ ਵਰਗੇ ਨੂੰઠਮੋਹਰੇ ਕਰਕੇ !

ਰਾਜਵਿੰਦਰ ਸਿੰਘ ਰਾਜੂ ਮਾਤਾ ਭਗਵਤੀ ਮੰਦਰ ਤੇ ਨਕਮਸਤਕ ਹੋਏ ਤੇ ਲਿਆ ਮਾਤਾ ਦਾ ਅਸ਼ੀਰਵਾਦ : ਫ਼ਬਰ
ਤੇ ਆਪਣੀ ਮਾਂ ਨੂੰ ਕਦੇ ਪਾਣੀ ਨੀ ਪੁੱਛਿਆ ਹੋਣਾਂ ਇਸ ਦੋਗਲੇ ਨੇ !

ਟੋਲ ਪਲਾਜ਼ਾਂ ਤੇ ਲੱਗ ਰਿਹਾ ਹੈ ਸਾਲਾਨਾਂ 87000 ਕਰੌੜ ਦਾ ਚੂਨਾ : ਫ਼ਬਰ
ਦੇਖਿਆ ਫੇਰ ਕਾਲੀਆਂ ਦੇ ਵਿਕਾਸ ਦਾ ਨਮੂੰਨਾ ?

ਸੈਟਰ ਸਰਕਾਰ ਕੰਪਨੀਆਂ ਦਾ ਜਾਅਲੀ ਘਾਟਾ ਵਿਖਾ ਕੇ ਲੁੱਟ ਰਹੀ ਹੈ ਜਨਤਾ ਨੂੰ : ਚੰਦੂਮਾਜਰਾ
ਢਿੱਲ ਤੂੰ ਵੀ ਨੀ ਸੀ ਕਰਨੀ ਪਰ ਜਨਤਾ ਨੇ ਇਸ ਵਾਰੀ ਤੇਰੇ ਪਰ ਕੱਟੇ ਹੀ ਕੱਟ ਦਿੱਤੇ !

ਪਤਨੀਆਂ ਛੱਡ ਵਾਲੇ ਪ੍ਰਵਾਸੀਆਂ ਨੂੰ ਨੱਥ ਪਾਈ ਜਾਵੇਗੀ : ਸੁਖਬੀਰ ਬਾਦਲ
ਆਹੋ ਜੀ ਪਾਓ : ਪਰ ਤੁਸੀਂ ਆਪ ਤੇ ਪਿਓ ਪੁੱਤ ਨੇ ਜਨਾਨਾ ਸਕਿਊਰਟੀ ਰੱਖ ਕੇ ਚਾਰੇ ਖੁਰ ਪਾ ਲਏ ਕੜਾਹੀ ંਚ !

ਕਰੁਣਾਨਿਧੀ ਨੇ ਸਰਕਾਰ ਨੂੰ ਸੋਚੀਂ ਪਾਇਆ : ਫ਼ਬਰ
ਕਦੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ?

ਰਾਧਾ ਸੁਵਾਮੀ ਡੇਰੇ ਨੇ ਕੀਤਾ ਕਿਸਾਨਾਂ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ : ਫ਼ਬਰ
ਜੇ ਕੀਲ੍ਹਾ ਹੋਵੇ ਵੱਲ੍ਹ ਤਾਂ ਵਿਹੜ੍ਹਾ ਦੇਵਣ ਥੱਲ , ਸੰਮਝੇ ਨਾਂ ?

ਡਿਪਟੀ ਕਮਿਸ਼ਨਰ ਨੇ ਲਾਈ ਠੰਡੇ ਮਿੱਠੇ ਜਲ਼ ਦੀ ਛਬੀਲ : ਫ਼ਬਰ
ਭਾਈ ਮੰਨ ਗਏ ਗੁਰੂ ਦੇ ਰੰਗਾਂ ਨੂੰ ਹੁਣ ૴ਚੱਲ ਪਏ ਗੰਗਾ ਨੂੰ ?

ਸਾਬਕਾ ਕਾਗਰਸੀ ਐਮ. ਅੇਲ.ਏ ਨਰੇਸ਼ ਕਟਾਰੀਆ ਸ਼ਾਮਲ ਹੋਇਆ ਅਕਾਲੀ ਦਲ ਵਿੱਚ : ਫ਼ਬਰ
ਇਹਨਾਂ ਤੋਂ ਲੈ ਲਈਂ ਛਣਸ਼ਣਾਂ ਮਹਾਂਦੇਵ ਦਾ !

ਕਪੂਰਥਲਾ ਜੇਲ੍ਹ ਵਿੱਚ ਨਸ਼ਾ ਰੋਕੂ ਸਕੈਂਨਿੰਗ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ : ਸਰਬਣ ਸਿੰਘ
ਯਾਰ ਬੀਬੀ ਜਗੀਰੋ ਨੂੰ ਤੇ ਬਾਹਰ ਆ ਲੈਣ ਦਿਓ !

ਢਿੱਲੀਆਂ ਤਾਰਾਂ ਕਾਰਨ ਲੱਖਾਂ ਦਾ ਹੋਇਆ ਨੁਕਸਾਨ ਨਸਰਾਲਾ ਵਿੱਚ : ਫ਼ਬਰ
ਬਾਦਲ ਸਾਹਿਬ ਤੋਂ ਅੱਜ ਤੱਕ ਆਪਣਾਂ ਨਾਲ਼ਾ ਨੀ ਕੱਸਿਆ ਗਿਆ ਤੇ ਰੌਦੇ ਨੇ ਤਾਰਾਂ ਨੂੰ !

ਭਾਜਪਾ - ਅਕਾਲੀ ਦਲ਼ ਵਿੱਚ ਖਿਚੀਆਂ ਤਲਵਾਰਾਂ : ਫ਼ਬਰ
ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ?

ਭਾਰਤ ਅਤੇ ਮਿਆਂਮਾਰ ਨਾਲ ਪ੍ਰਧਾਨ ਮੰਤਰੀ ਨੇ ਕੀਤੇ 12 ਸੰਮਝੋਤੇ : ਫ਼ਬਰ
ਪਤੰਦਰਾ ਪਹਿਲਾਂ ਮੁਰਗੀ ਖਾਨਾ ਚਲਾਉਂਦਾ ਸੀ ਸੰਮਝੋਤੇ ਵੀ ਦਰਜ਼ਨਾਂ ਦੇ ਹਿਸਾਬ ਨਾਲ ਕਰ ਰਿਹਾਂ ?

ਕਾਂਗਰਸ ਦੇ ਨੇਤਾ ਜਗਮੋਹਨ ਰੈਡੀ ਨੂੰ ਆਮਦਨ ਨਾਲੋਂ ਜਿਆਦਾ ਸੰਪਤੀ ਬਣਾਉਣ ਦੇ ਮਾਮਲੇ ਚ ਜੇਲ੍ਹ ਭੇਜਿਆ ਗਿਆ : ਫ਼ਬਰ
ਭਾਈ ਤੇਰਾ ਕੋਈ ਮ੍ਹੋਟੀਆਂ ਖੁੱਚਾਂ ਵਾਲਾ ਯਾਰ ਵਗੈਰਾ ਹੈਨੀ ਸੀ ? ਜਿਸਤੋਂ ਸਲਾਹ ਮਛਵਰਾ ਲੈ ਲੈਂਦਾ ?

ਜਸਪਾਲ ਸਿੰਘ ਦੀ ਹੱਤਿਆ ਮਾਮਲੇ ਨੂੰ ਲੈ ਕੇ ਰੋਸ ਕਰ ਰਹੇ ਸਿੱਖਾਂ ਨੂੰ ਸ਼ਹਿਰ ਵਿੱਚ ਨਹੀਂ ਹੋਣ ਦਿੱਤਾ ਦਾਖਲ : ਫ਼ਬਰ
ਹੋਣ ਕਿਦਾਂ ਦਿੰਦੇ, ਉੱਥੇ ਬਾਦਲ ਦੇ ਲੰਗੋਟੀਏ ਯਾਰ ਸਿੱਵਸੈਨਾਂ ਵਾਲਿਆਂ ਦਾ ਪਹਿਰਾ ਹੈ ਵਈ ਅੱਜਕੱਲ !

ਢਾਹਾਂ ਕਲੈਰਾ ਵਿੱਖੇ ਮੈਡੀਕਲ ਕਾਲਜ਼ ਨੂੰ ਹਰ ਤਰਾਂ ਦੀ ਮਦਦ ਦਿੱਤੀ ਜਾਵੇਗੀ : ਚੂਨੀਲਾਲ
ਤੂੰ ਉੱਥੇ ਜਾ ਕੇ ਸਰਿੰਝਾਂ ਉਬਾਲ੍ਹੇਗਾਂ ? ਆਪਣੇ ਵਰਗੇ ਚੂਨੀ ਬੂਨੀ ਨੂੰ ਨੌਕਰੀਆਂ ਦੇਣ ਦੀ ਮਦਦ ਜਰੂਰ ਕਰੇਂਗਾ !

ਕੁਦਰਤੀ ਆਫਤਾਂ ਦਾ ਸਾਹਮਣਾਂ ਕਰਨ ਲਈ ਸਿਖਲਾਈ ਕੈਂਪ ਲਗਾਏ ਜਾਣਗੇ ; ਵਰੂਣ ਕਮਿਸ਼ਨਰ
ਤੇ ਤੁਹਾਡੇ ਵਲੋਂ ਪੈਦਾ ਕੀਤੀਆਂ ਆਫਤਾਂ ਦਾ ਕੀ ਕਰੇ ਜੰਨਤਾ ?

ਲਸ਼ਕਰੇ-ਏ-ਤੋਇਬੇ ਵਾਲੇ ਸਈਅਦ ਦੇ ਅਮਰੀਕਾ ਵਲੋਂ ਰੱਖਿਆ 1 ਕਰੌੜ ਦਾ ਇਨਾਮ ਭਾਰਤ ਦੇਵੇਗਾ : ਫ਼ਬਰ
ਕਿਉਂ "ਕਾਸਿਬ" ਕੱਲਾ ਬੱਕਰਾ ਬਰਿਆਨੀ ਖਾ ਖਾ ਕੇ ਬੋਰ ਹੋ ਰਿਹਾ ?

ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਕਰ ਦਿਆਂਗੇ : ਸੁਖਬੀਰ ਬਾਦਲ
ਬਹੁੱਤਾ ਅਸਮਾਨ ਵੱਲ੍ਹ ਨੀ ਥੂੱਕੀ ਦਾ ! ਸਰਦਾਰ ਜੀ ਕਈ ਵਾਰੀਂ ਆਪਣਾਂ ਹੀ ਥੂੱਕ ਆਪਣੇ ਹੀ ਮੂੰਹ ਤੇ ਡਿੱਗ ਪੈਂਦਾ ਹੁੰਦਾ !

ਬੀਬੀਆਂ ਕਰਨਗੀਆਂ ਹੁਣ ਮੁੱਖ ਮੰਤਰੀ ਤੇ ਉੱਪ ਮੰਤਰੀ ਦੀ ਸੁਰੱਖਿਆ : ਫ਼ਬਰ
ਤੇ ਇਹਨਾਂ ਦੋਹਾਂ ਪਤੰਦਰਾਂ ਤੋਂ ਬੀਬੀਆਂ ਦੀ ਸੁਰੱਖਿਆ ਦੀ ਜੁੰਮੇਵਾਰੀ ਕੌਣ ਲਊ ਵਈ ?

ਕਾਂਗਰਸ ਪਾਰਟੀ ਦਾ ਬਲਾਕ ਪ੍ਰਧਾਂਨ ਸਾਥੀਆਂ ਸਮੇਤ ਅਕਾਲੀ ਦਲ਼ ਚ ਹੋਇਆ ਸ਼ਾਮਲ : ਫ਼ਬਰ
ਇਹਨਾਂ ਥਾਲੀ ਦੇ ਵੈਂਗਣਾਂ ਦਾ ਕੀ ਆ ਇੱਹ ਕਿਸੇ ਪਾਸੇ ਵੀ ਰੁੜ ਸਕਦੇ ਨੇ !

ਲਾਲ ਬੱਤੀਆਂ ਤੇ ਕਾਲੀ ਫਿਲਮ ਵਾਲੀਆਂ ਗੱਡੀਆਂ ਹੋਣਗੀਆਂ ਜਬਤ : ਉਪ ਮੁੱਖ ਮੰਤਰੀ
ਤੇ ਆਹ ਨੰਗੀਆਂ ਖੁਚਾਂ ਵਾਲੇ ਖੱਚਰ ਰੈੜੀ ਤੇ ਜਾਇਆ ਕਰਨਗੇ ? ਨਾਲੇ ਤੇਰੇ ਮਾਸੜ ਨੂਰਮਹਿਲੀਏ ਦਾ ਕੀ ਸੋਚਿਆ ?

ਦਿਹਾਤੀ ਮਜ਼ਦੂਰਾਂ ਵਲੋਂ ਦੋ ਦਿਨ ਦਿੱਤੇ ਜਾ ਰਹੇ ਨੇ ਰੋਸ ਧਰਨੇ : ਖਬਰ
ਧਰਨੇ ਦਿਓ ਜੀ ਸਦਕੇ, ਪਰ ਰਾਮਪਿਆਰੀ ਦੀ ਸੁਰੱਖਿਆ ਵਾਰੇ ਵੀ ਖਿਆਲ ਰੱਖਣਾਂ !

11 ਵਾਰਡਾਂ ਚ ਅਕਾਲੀਦਲ- ਭਾਜਪਾ ਬਿਨਾਂ ਮੁਕਾਬਲੇ ਹੀ ਦਿੱਤੇ ਜੇਤੂ ਕਰਾਰ : ਫ਼ਬਰ
ਅਕਾਲੀ ਦਲ ਦੀ ਬੱਲੇ ਬੱਲੇ ਅੱਧੇ ਕੰਝਰ ਅੱਧੇ ਦੱਲੇ !

ਭਾਜਪਾ ਦਾ ਇਕ ਉਮੀਦਵਾਰ ਮੈਦਾਨ ਛੱਡਣ ਲਈ ਤਿਆਰ : ਫ਼ਬਰ
ਯਾਰ ਚੋਲ ਖਾਕੇ ਬੰਦਾ ਕਿਨਾਂ ਕੁ ਚਿਰ ਮੈਦਾਨ ਕਰ ਸਕਦਾ ਹੈ; ਜ਼ਰਾ ਆਪ ਸੋਚਿਆ ਕਰੋ ?

ਆਖਿਰ ਕਿਉਂ ਨੀ ਹੁੰਦੀ ਅਪਡੇਟ ਜਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ : ਫ਼ਬਰ
ਹੋ ਸਕਦਾ ਵਈ ਉਹ ਸਨੀ ਲਿਓਨ ਵਾਲੀ ਪਹਿਲਾਂ ਕਰ ਰਹੇ ਹੋਣ ?

ਕਣਕ ਦੇ ਨਾੜ ਦੀ ਸਵਾਹ ਦੇ ਰਹੀ ਹੈ ਬਮਾਰੀਆਂ ਨੂੰ ਸੱਦਾ : ਫ਼ਬਰ
ਤੇ ਜਿਹੜੇ ਤੁਹਾਡੇ ਪਿਓ 3,3 ਹੱਫਤੇ ਮੰਡੀਆਂ 'ਚ ਰੁਲ਼ਦੇ ਨੇ ਉਹਨਾਂ ਨੂੰ ਤੁਹਾਡੇ ਫੂੱਫੜ ਨੇ ਪੁਛਣਾਂ ?

ਪੰਜਾਬ ਲਈ ਜੋ ਬਾਦਲ ਨੇ ਕੀਤਾ ਕਾਂਗਰਸ ਨੇ ਪੰਜਾਹ ਸਾਲਾਂ 'ਚ ਨੀਂ ਕੀਤਾ : ਰਾਏ
ਕਾਂਗਰਸ ਦਾ ਕੀਤਾ ਤਾਂ ਦਿਸ ਵੀ ਰਿਹਾ ਪਰ ਜੋ ਤੇਰੇ ਫੂੱਫੜ ਨੇ ਕੀਤਾ ਉਹ ਤੇ ਇਤਿਹਾਸ ਦੱਸੂ ! ਬਾਦਲ ਦੇ ૴.!

ਪੰਜਾਬ ਸਰਕਾਰ ਨੇ ਵਿਕਾਸਾਂ ਦੇ ਨਾਂ ਤੇ ਖੁੱਲੀਆਂ ਗ੍ਰਾਂਟਾ ਜਾਰੀ ਕਰਕੇ ਸਾਰੇ ਰਿਕਾਰਡ ਤੋੜੇ : ਚੰਦੂਮਾਜਰਾ
ਨੱਚਣ ਵਾਲੀ ਦੀ ਅੱਡੀ ਨਾਂ ਰਿਹੰਦੀ ਤੇ ਭੌਕਣ ਵਾਲੇ ਦਾ ਮੂੰਹ !

ਗੈਰ ਕਾਨੂੰਨੀ ਕੰਮ ਕਰਨ ਵਾਲੇ ਸਿਆਸਤਦਾਨਾਂ ਤੇ ਅਫਸਰਾਂ ਨੂੰ ਹੀ ਹੁੰਦੀ ਹੈ ਗੰਨਮੈਨਾਂ ਦੀ ਲੌੜ : ਮਾਨ
ਸਰਦਾਰ ਜੀ ਕਿੱਥੇ ਤੁਰੇ ਫਿਰਦੈ ਹੋ ? ਇੱਥੇ ਤਾਂ ਲੰਬੇ ਚੌਲੇ ਪਾਉਣ ਵਾਲੇ ਬਿਨਾਂ ਗੰਨਮੈਨਾਂ ਦੇ ਕਛਿਹਰਾ ਨੀ ਪਾਂਊਦੇ !

ਪੰਜਾਬ ਪੁਲਿਸ ਦੇ ਕਾਰੇ ਫੜੇ ਸੀ ਕੈਪਸੂਲ ਤੇ ਬਣਾਇਆ ਨਸ਼ੀਲਾ ਪਾਉਡਰ : ਫ਼ਬਰ
ਇਹਦੇ ંਚ ਕਾਰੇ ਵਾਲੀ ਕਿਹੜੀ ਗੱਲ ਹੋ ਗਈ ? ਇੱਹ ਤੇ ਮਿੰਟ ਚ ਪਿਓ ਨੂੰ ਫੂੱਫੜ ਬਣਾ ਦਿੰਦੇ ਨੇ !

ਜੇਲ੍ਹਾਂ ਵਿੱਚ ਮੋਬਈਲਾਂ ਦੀ ਵਰਤੋਂ ਰੋਕਣ ਲਈ ਲੱਗਣਗੇ ਜੈਮਰ : ਫ਼ਬਰ
ਫੇਰ ਬੀਬੀ ਜਗੀਰੋ ਨੂੰ ਤੁਹਾਡਾ ਫੂੱਫੜ ਲੈ ਕੇ ਜਾਇਆ ਕਰੂ ਰੋਜ਼ ਐਸ : ਟੀ : ਡੀ : ਤੇ ?

ਅੋਰਤਾਂ ਨਾਲ ਬਦਤਮੀਜ਼ੀ ਕਰਨ ਵਾਲੇ ਪੁਲਸੀਆਂ ਨੂੰ ਹੋਇਆ ਜ਼ੁਰਮਾਨਾਂ : ਫ਼ਬਰ
ਕਲਯੁਗ ਆ ਗਿਆ ਭਾਈ ! ਦੱਸੋ ਹੁਣ ਇੱਹ ਵਿਚਾਰੇ ਬਦਮਤੀਜ਼ੀਆਂ ਆਪਣੇ ਘਰ ਜਾ ਕੇ ਆਪਣੀਆਂ ਹੀ ਧੀਆਂ ਭੈਣਾਂ ਨਾਲ ਕਰਨ ?

ਕਾਂਗਰਸ ਸਰਕਾਰ ਸਮੇਂ ਸੂਬੇ ંਚ ਹਮੇਸ਼ਾਂ ਹੀ ਸੁੱਖ ਸਹੂਲਤਾਂ ਦੀ ਘਾਟ ਰਹੀ ਹੈ : ਕੋਹਾੜ
ਹਾਂ ਜੀ ਮਾਸਟਰ, ਮਾਸਟਰਨੀਆਂ ਦੀ ਛਿੱਤਰ ਪਰੈਡ ਦੀ ਵੀ ਕਾਫੀ ਘਾਟ ਸੀ ! ਜਿਹੜੀ ਤੁਸੀਂ ਪੂਰੀ ਕੀਤੀ ਆ !

ਜੱਥੇਦਾਰ ਮੱਕੜ ਦੀ ਸੁਰੱਖਿਆ ਵਿੱਚ ਚੋਖਾ ਹੋਇਆ ਵਾਧਾ : ਫ਼ਬਰ
ਜੇ ਖਾਕੀ ਕੱਛੇ ਦੀ ਥਾਂ ਕਛਿਹਰਾ ਪਾਇਆ ਹੁੰਦਾ ਤਾਂ ਆਹ ਨੌਬਤ ਆਉਣੀ ਹੀ ਨੀ ਸੀ !

ਭੀਖੋਵਾਲ ંਚ ਸਾਲਾਨਾ ਭੰਡਾਰਾ ਤੇ ਸੰਤ ਸਮਾਗਮ 19 ਨੂੰ : ਫ਼ਬਰ
ਇਦੂੰ ਤਾਂ ਭੰਡਾਰਾ ਖੂਹ ંਚ ਸੁੱਟ ਦਿੰਦੇ ਜੇ ਸੰਤਾਂ ਨੂੰ ਹੀ ਖਿਲਾਉਣਾਂ ਸੀ ਤਾਂ ?

ਟਾਵਰ ਤੇ ਚੜਿਆ ਪ੍ਰੇਮੀ ਜੌੜਾ : ਫ਼ਬਰ
ਇਸ ਕੰਮ ਲਈ ਭਾਈ ਹਵਾਹਾਰੇ ਦੀ ਬਹੁੱਤ ਲੌੜ ਹੁੰਦੀਆ !

ਪ੍ਰੇਮੀ ਨਾਲ ਬੰਗਲਾ ਦੇਸ਼ ਭੱਜੀ ਅਸਾਮ ਦੀ ਵਧਾਇਕਾ : ਫ਼ਬਰ
ਕੋਈ ਗੱਲ ਨੀ ਇਸੇ ਹੀ ਚੱਕਰ 'ਚ ਆਪਣਿਆਂ ਦੀ ਕੁੱਤੀ ਵੀ ਤਾਂ ਲਹੌਰ ਜਾ ਵੜੀ ਸੀ !

ਮੇਰੀ ਜਿੰਦਗੀ ਪੰਜਾਬ ਦੇ ਲੋਕਾਂ ਨੂੰ ਸਮਰਪਿਤ : ਬਾਦਲ
ਕਿਉਂ ਦੋ ਚਾਰ ਦਿਨਾਂ ਲਈ ਕੌਮ ਤੇ ਅਹਿਸਾਨ ਕਰ ਰਹੇ ਹੋ ?

ਮਨਮੋਹਨ ਸਣੇ 15 ਮੰਤਰੀ ਹਨ ਭ੍ਰਿਸ਼ਟ : ਅੰਨਾ
ਫੇਰ ਸਾਡੇ ਸੰਤਸਮਾਜ ਨੂੰ ਸੌਂਪ ਕੇ ਦੇਖ ਲਓ !

 

ਮਹਾਂਪੁਰਸ਼ ਲੁਪੋਵਾਲੇ ਨੇ ਦਿੱਤਾ ਤ੍ਰਿਵੈਣੀ ਲੌਣ ਦਾ ਹੋਕਾ : ਫ਼ਬਰ

ਤ੍ਰਿਵੈਣੀ ਤਾਂ ਪਤਾ ਨੀ ਕਦੋ ਤੇ ਕੌਣ ਲਾਊ ਪਰ ਤੁਹਾਡੀ ਤੌਣੀ ਦਾ ਟਾਇਮ ਲਾਗੇ ਆਉਂਦਾ ਜਾਂਦਾ ਮੈਨੂੰ ਲੱਗਦਾ !

ਸ਼੍ਰੋਮਣੀ ਕਮੇਟੀ ਹਰ ਪੰਜ ਸਾਲ ਬਾਅਦ ਚੰਗੇ ਵਿਦਿਆਰਥੀਆਂ ਨੂੰ ਦੇਵੇਗੀ ਮੁੱਫਤ ਉਚੇਰੀ ਵਿਦਿਆ : ਮੱਕੜ
ਤੂੰ ਆਪ ਤੇ ਕਦੀ ਸਕੂਲ ਕੋਲ ਦੀ ਕੱਟਾ ਲੈ ਕੇ ਨੀ ਨੰਗਿਆਂ ਤੈਨੂੰ ਕੀ ਪਤਾ ਉਚੀਰੀ ਨੀਵੀਂ ਕਿਦਾਂ ਦੀ ਹੁੰਦੀ ਆ ?

ਅਕਾਲੀ ਦਲ ਵਲੋਂ ਨਗਰ ਨਿਗਮ ਦੀਆਂ ਚੌਣਾਂ ਲਈ ਉਮੀਦਵਾਰ ਅਲਾਨ : ਫ਼ਬਰ
ਹੋਰ ਇਹਨਾਂ ਕਿਹੜਾ ਕੱਦੂ ਕਰਨਾਂ ? ਕੰਮ ਵੀ ਇਹੀ ਆ !

ਜਰਮਨ ਦੇ ਡਾਕਟਰ ਵੀ ਬਣੇ ਭ੍ਰਿਸ਼ਟ : ਫ਼ਬਰ
ਕਿਤੇ ਮੱਕੜ ਤਾਂ ਨੀ ਕੋਈ ਇਲਾਜ ਕਰਾ ਕੇ ਗਿਆ ਇੱਥੋਂ ?

ਪਟਰੋਲ ਕੀਮਤ ਚ ਕੀਤਾ ਵਾਧਾ ਆਮ ਆਦਮੀ ਨਾਲ ਮਜ਼ਾਕ : ਸੁਖਬੀਰ ਬਾਦਲ
ਤੁਸੀਂ ਕਿਹੜਾ ਆਮ ਆਦਮੀਆਂ ਦੀਆਂ ਪਿਨੀਆਂ ਘੁੱਟਦੇ ਓ ?

ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਨਾਲਿਆ, ਡਰੈਨਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ : ਦਿਲਰਾਜ ਸਿੰਘ
ਨਾਲਿਆ,ਡਰੈਨਾਂ ਦੀ ਸਫਾਈ ਦਾ ਤੇ ਪਤਾ ਨੀਂ ਪਰ ਤੁਹਾਡੇ ਖੀਸੇ ਯਕੀਨਨ ਭਰਨਗੇ !

ਸਨੀ ਲਿਓਨ ਨੂੰ ਆਉਂਦੀ ਹੈ ਸ਼ਰਮ : ਫ਼ਬਰ
ਅੱਛਾ ! ਨੌ ਸੋ ਚੂਹਾ ਖਾਕੇ ਬਿੱਲੀ ਹੱਜ਼ ਨੂੰ ?

ਪੰਜਾਬ ਪੁਲੀਸ ਸਿਰਫ ਚਲਾਨ ਕੱਟਣ ਤੇ ਹੀ ਹੋਈ ਸੀਮਤ : ਫ਼ਬਰ
ਕੀ ਕਰਨ ਵਿਚਾਰੇ ਨਗਰ ਨਿਗਮ ਦੀਆਂ ਚੌਣਾਂ ਦਾ ਖਰਚਾ ਵੀ ਤਾਂ "ਅਗਲਿਆਂ" ਮੰਗ ਲਿਆਂ ਹੋਣਾਂ ?

ਗੰਨੇ ਦਾ ਰਸ ਵੇਚਣ ਵਾਲੇ ਬਣੇ ਕਰੌੜਪਤੀ : ਫ਼ਬਰ
ਲੋੜ੍ਹਾ ਆ ਗਿਆ ? ਇੱਥੇ ਸਾਇਕਲ ਚੋਰ ਮੰਤਰੀ ਬਣੇ ਫਿਰਦੈ ਨੇ !

ਓਬਾਮਾ ਨੇ ਕੀਤੀ ਜ਼ਰਦਾਰੀ ਨੂੰ ਮਿਲਣ ਤੋਂ ਨਾਂਹ : ਫ਼ਬਰ
ਜਿਹੜਾ ਆਪਣੀਂ ਜੇਬ੍ਹ ਤੋਂ ਫਾਕ ਹੋਜੈ ਕਾਹਨੂੰ ਯਾਰੀਆਂ ਗੂੜੀਆਂ ਰਹਿੰਦੀਆਂ ਨੇ ?

ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਅਨੁਸਾਰ ਹੀ ਕੀਤੀ ਜਾਵੇ : ਡਾ ਪਰਮਿੰਦਰ
ਤੈਨੂੰ ਆਪ ਪਤਾ ਵਈ ਗੰਨੇ ਨੂੰ ਗੁੜ੍ਹ ਕਿੱਥੇ ਲੱਗਦਾ ?

ਮੁੱਖ ਮੰਤਰੀ ਭਲਕੇ ਆਮ ਲੋਕਾਂ ਨੂੰ ਨਹੀਂ ਮਿਲਣਗੇ : ਫ਼ਬਰ
ਧੂੰਮੇ ਨੇ ਪਾਰਟੀ ਰੱਖੀ ਹੋਣੀਆਂ ਸੇਵਾ ਮਿਲਣ ਦੀ ਖੁਸ਼ੀ ਵਿੱਚ !

ਕਈ ਅਧਿਕਾਰੀਆਂ ਨੇ ਸੁਰੱਖਿਆ ਕਰਮਚਾਰੀ ਵੀ ਚਾੜ੍ਹੇ ਕਰਾਏ ਤੇ : ਫ਼ਬਰ
ਤਾਂ ਕੀ ਹੋ ਗਿਆ ਲੌੜ ਪੈਣ ਤੇ ਤਾਂ ਇੱਹ ਆਪਣਾਂ ਟੱਬਰ ਵੀ ૴૴. ਬਾਕੀ ਤੁਸੀਂ ਵੀ ਸਿਆਣੇ ਹੋ ਕਿ ਨਹੀਂ ?

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਸ਼ਾਤੀ ਅਮਨ ਕਨੂੰਨ ਅਵਸਥਾ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ : ਫ਼ਬਰ
ਬੱਸ ਮਰਾਸੀ ਦੇ ਟੱਟੂ ਵਾਂਗ ਘਰ 'ਚ ਹੀ ਗੇੜੇ ਛੇੜੇ ਲੁਆ ਕੇ ਬੰਨ੍ਹ ਦਿੰਦੇ ਨੇ ! ਕਿਹੜੀ ਸ਼ਾਂਤੀ ਤੇ ਕਿਹੜੀ ਅਵਸਥਾ ?

ਸੜਕਾਂ ਨਾਂ ਬਣਨ ਕਰਕੇ ਲੋਕ ਭੜਕੇ : ਫ਼ਬਰ
ਪਤੀਲਾ ਊਬਲੂ ਤਾਂ ਆਪਣੇ ਹੀ ਕੰਢੇ ਸਾੜੂ !

ਥਾਣਿਆਂ ਵਿੱਚ ਮੁਲਾਜ਼ਮਾਂ ਦੀ ਘਾਟ ਕਿਵੇਂ ਚਲੇਗਾ ਵਿਭਾਗ : ਫ਼ਬਰ
ਥਾਣਿਆਂ ંਚ ਇਹਨਾਂ ਨੇ ਚੜਸ ਖਿਚਣਾਂ , ਸਾਮੀਆਂ ਤੇ ਸਾਰੀਆਂ ਬਾਹਰੋਂ ਹੀ ਕਾਬੂ ਆਉਂਣੀਆਂ ?

ਸਰਕਾਰੀ ਹਸਪਤਾਲ ਵਿੱਚ ਜਣੇਪਾ ਕਰਾਉਂਣ ਤੇ ਬੱਚੇ ਨੂੰ ਮਿਲਣਗੇ ਹਜ਼ਾਰ ਰੁਪਏ : ਡਾ: ਬੁੱਟਰ
ਢਿੱਡ ਵੱਲ ਦੇਖ ਕੇ ਮੈਨੂੰ ਸੰਤ ਪਿਹੋਵੇ ਵਾਲੇ ਦੇ ਪੈਰ ਭਾਰੀ ਲੱਗਦੇ ਆ ਪੁੱਛ ਦੇਖਣਾਂ ਸੀ ?

ਬਦਕਾਰੀ ਦਾ ਧੰਦਾ ਕਰਨ ਵਾਲੀ ਔਰਤ ਸਮੇਤ ਤਿੰਨ ਕਾਬੂ : ਫ਼ਬਰ
ਇੱਕ ਤੇ ਮੰਨਿਆਂ ਆਹ ਦੂਸਰੇ ਦੋ ਸਾਲੇ ਰੈਫਰੀ ਕਰਦੇ ਸੀ ?

ਵਾਹ ਨੀ ਬਾਦਲ ਸਰਕਾਰੇ ਗਰੀਬਾਂ ਨੂੰ ਕਿਉਂ ਲਾਉਂਦੀ ਆਂ ਲਾਰੇ : ਗੁਰਦੀਪ
ਤੇ ਹੋਰ ਬਾਦਲ ਗਰੀਬਾਂ ਦੇ ਨਾਪੀਆਂ ਲਾਵੇ ?

ਪੰਜਾਬ ਸਰਕਾਰ ਨੇ ਵਾਧੂ ਸਿਕਿਓਰਟੀ ਲਈ ਵਧਾਇਕਾਂ ਤੋਂ ਵਾਪਸ : ਫ਼ਬਰ
ਆਪੋ ਆਪਣੀ ਬਾਲ੍ਹ ਕੇ ਸੇਕਣਾਂ ਸਿੱਖੋ ਵਈ !

ਕੁਰਬਾਨੀਆਂ ਹੀ ਇਤਿਹਾਸ ਸਿਰਜ਼ਦੀਆਂ ਹਨ : ਮੱਕੜ
ਮੱਕੜਾ ਓ ਮੱਕੜਾ ਤੂੰ ਕਰੇਂਗਾ ਸਿੱਖਾ ਨੂੰ ਧਰਮ ਤੋਂ ਵੱਖਰਾ !

ਯਾਦਗਾਰ ਬਣਨ ਨਾਲ ਨੌਜਵਾਨ ਪੀੜੀ ਆਪਣੇ ਵਿਰਸੇ ਤੋਂ ਜਾਣੂ ਹੋਵੇਗੀ : ਬੰਡੂਗਰ
ਤੇ ਤੁਹਾਡੇ ਕਾਲੇ ਕਾਰਨਾਵਿਆਂ ਤੋਂ ਵੀ ਜਾਣੂ ਹੋਵੇਗੀ ਮੱਕੜ ਕੇ ਕੂਕਰ !

ਕੈਬਨਿਟ ਮੰਤਰੀ ਸਰਬਣ ਸਿੰਘ ਦਾ ਢਾਹਾਂ ਕਲੈਰਾਂ ਪੁਜਣ ਤੇ ਕੀਤਾ ਸਵਾਗਤ : ਫ਼ਬਰ
ਕਰਨਾ ਹੀ ਪੈਣਾਂ ਸੀ ! ਹੋਰ ਛਿੱਤਰ ਭੋਅ ਕਰਦੇ ਇਸਦਾ ?

ਭਲਾਈ ਸਕੀਮਾਂ ਦੇ ਲਾਭਕਾਰੀਆ ਦੇ ਖਾਤਿਆਂ ਵਿੱਚ ਸਿੱਧੀ ਹੀ ਜਮਾਂ ਹੋਵੇਗੀ ਰਾਸ਼ੀ : ਮਿੱਤਲ
ਉਹ ਫੇਰ ਸਿੱਧੀ ਹੀ ਜਮਾਂ ਕਰਾਉਣਗੇ ਸਾਡੇ ਖਾਤਿਆਂ ਵਿੱਚ, ਤਾਂ ਜਾਕੇ ਹੋਊ ਲੋਕ ਭਲਾਈ, ਹੈ ਕੇ ਨੀਂ ?

ਬਾਰਦਾਨੇ ਦੀ ਘਾਟ ਕਾਰਨ ਰੁਕੀ ਕਣਕ ਦੀ ਖਰੀਦ : ਫ਼ਬਰ
ਜਦੋਂ ਸ਼ਿਕਾਰ ਨਿਕਲਦਾ ਫੇਰ ਇਹਨਾਂ ਦੀ ਕੁੱਤੀ ਨੂੰ ਪਿਸ਼ਾਬ ਆ ਜਾਂਦਾ !

ਗਰਮੀ ਨੇ ਕੱਢੇ ਲੋਕਾਂ ਦੇ ਵੱਟ : ਫ਼ਬਰ
ਮਾੜੀ ਜਿਹੀ ਜੀਤੇ ਘਗਰੀਆਂ ਵਾਲੇ ਨੂੰ ਭੇਜਣੀ ਸੀ ! ਉਹਦੇ ਪੈ ਰਹੇ ਨੇ ਅੱਜਕਲ ਵੱਟ !

ਅਧਿਆਪਕ ਪਹਿਲਾਂ ਦੀ ਤਰਾਂ ਸਕੂਲਾਂ ਵਿੱਚ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਰਹਿਣ : ਅਰੌੜਾ
ਤੇ ਤਨਖਾਹ ਤੁਹਾਨੂੰ ਪਾਣੀ ਵਾਲੀਆਂ ਟੈਂਕੀਆਂ ਤੇ ਉਪੜਦੀ ਕਰਦਿਆ ਕਰਾਂਗੇ !

ਕਈ ਸਾਲ ਪਹਿਲਾਂ ਮਰਨ ਵਾਲਿਆਂ ਦੇ ਨਾਂ ਵੀ ਸ਼ਾਮਲ ਹਨ ਵੋਟਰ ਸੂਚੀ ਵਿੱਚ : ਫ਼ਬਰ
ਵਧਾਈਆਂ, ਮਰੇ ਹੋਏ ਕਿਸੇ ਕੰਮ ਤੇ ਆ ਰਹੇ ਨੇ ?

ਕੰਵਰਬੀਰ ਸਿੰਘ ਵਲੋਂ ਜੇਲ੍ਹ ਵਿੱਚ ਗੁਰਮਿਤ ਸਮਾਗਮ ਕਰਵਾਇਆ ਗਿਆ : ਫ਼ਬਰ
ਫੇਰ ਦੇਗ ਨੂੰ ਭੋਗ ਤੇ ਬੀਬੀ ਜਗੀਰੋ ਨੇ ਲਾਇਆ ਹੋਣਾਂ ਕੇ ਨਹੀਂ ?

ਪੰਜਾਬ ਵਿੱਚ 8 ਮਹੀਨੇ ਤੋਂ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲ ਰਹੇ : ਫ਼ਬਰ
ਹੋ ਸਕਦੇ ਵਈ ਪਟਨੇ ਵਾਲੇ ਇਕਬਾਲੇ ਦਾ ਚੌਥਾ ਵਿਆਹ ਧਰਿਆ ਹੋਵੇ ?

ਬਾਦਲ ਦੇ ਰਾਜ ਵਿੱਚ ਹਰ ਵਰਗ ਸੁੱਖੀ : ਰਾਏ
ਤੂੰ ਰਾਤਾਂ ਕੱਟਦਾਂ ਹਰ ਵਰਗ ਨਾਲ ?

ਸੁੱਖਾਂ ਦੀ ਪ੍ਰਾਪਤੀ ਲਈ ਸਰਲ ਜੀਵਨ ਜਿਉਣਾਂ ਜਰੂਰੀ : ਸ਼ੰਕਰਾ ਨੰਦ
ਤੁਹਾਡਾ ਸਭ ਕੁਸ਼ ਸ਼ਰਧਾਲੂ ਜੂੰ ਸਰਲ ਕਰ ਦਿੰਦੇ ਨੇ ! ਤੈਨੂੰ ਲਾਇਆ ਹੋਵੇ ਝੋਨੇ 'ਚ ਖਾਦ ਖਿਲਾਰਨ ਫੈਰ ਪਤਾ ਲੱਗੂ ਸਰਲ ਦਾ !

ਕੰਨਾਂ 'ਚੋਂ ਵਾਲੀਆਂ ਲਾਹ ਕੇ ਭੱਜਣ ਵਾਲਾ ਕਾਬੂ : ਫ਼ਬਰ
ਸਾਲਿਆ ਜੇ ਬਾਬਾ ਫੌਜਾ ਸਿੰਘ ਨਾਲ ਦੋ ਚਾਰ ਦਿਨ ਭੱਜਣ ਤੇ ਲਾਏ ਹੁੰਦੇ ਤਾਂ ਬਚ ਜਾਣਾਂ ਸੀ !

ਯੋਗ ਕਰਨ ਨਾਲ ਆਦਮੀਂ ਚੁਸਤ ਦਰੁਸਤ ਰਹਿੰਦਾ ਹੈ : ਕਮਿਸ਼ਨਰ
ਤਾਂ ਹੀ ਰਾਮਦੇਵ ਨੇ ਦਿੱਲੀ ਤੋਂ ਛਾਲ ਮਾਰੀ ਤੇ ਲੱਭਿਆ ਜਾ ਕੇ ਪੂਨੇ ਤੋਂ ਸੀ ?

ਮੰਦਰ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ : ਸ਼ਰਮਾ
ਤੇ ਬਾਦਲ ਕੌੜਮੇਂ 'ਚੋਂ ਕੋਈ ਆਇਆ ਕੇ ਨਹੀਂ ਟਿੱਕਾ ਲਗਵਾਉਣ ?

 

 

ਗ੍ਹੋਲਕ ਦਾ ਪੈਸਾ ਸਿੱਖ ਧਰਮ ਦੇ ਪ੍ਰਚਾਰ ਤੇ ਲੱਗਣਾਂ ਚਾਹੀਦਾ ਹੈ : ਮੱਕੜ
ਭਾਈ ਮਕਾਰ ਸਿੰਘ ਜੀ ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ, ਤੁਸੀਂ ਤੇ ਸਿਰੇ ਹੀ ਲਾਈ ਆਉਂਦੇ ਓ ?

ਘੱਲੂਘਾਰਾ ਯਾਦਗਾਰ ਦੇ ਨੀਂਹ- ਪੱਥਰ ਰੱਖਣ ਸਮੇਂ ਸਾਰੀਆਂ ਪੰਥਕ ਜੱਥੇਬੰਦੀਆਂ ਹੁੰਮ ਹੁੰਮਾ ਕੇ ਪਹੁੰਚਣ : ਧੂੰਮਾ
ਬਾਕੀ ਕੋਈ ਆਵੇ ਨਾਂ ਆਵੇ ਤੇਰੇ ਵਰਗੇ ਕੰਜਰ ਤੇ ਜਰੂਰ ਹੁੰਮ ਹੁੰਮਾਉਣਗੇ !

ਤੋਤਾ ਸਿੰਘ ਦੀ ਸਜ਼ਾ ਹੋਈ ਮੁਅੱਤਲ ! ਮਿਲੀ ਪੱਕੀ ਜ਼ਮਾਨਤ : ਫ਼ਬਰ
ਉੱਚੇ ਚੁਬਾਰੇ ਮੈਂ ਚੜੀ ਖੜੀ ਸੁਕਾਵਾਂ ਕੇਸ ! ਯਾਰ ਦਿਖਾਈ ਦੇ ਗਿਆ ਕਰਕੇ ਨੀਲਾ ਕਰਕੇ ਭੇਸ !

ਸਦੀਕ ਦਾ ਜਾਤੀ ਸਰਟੀਫਕੈਟ ਡੀ . ਸੀ . ਨੇ ਨਾਂ ਕੀਤਾ ਰੱਦ : ਫ਼ਬਰ
ਫੇਰ ਡੀ.ਸੀ. ਬੰਨ੍ਹ ਲਵੇ ਆਪਣਾਂ ਬੋਰੀ ਬਿਸਤਰਾ !

ਦੁਨੀਆਂ ਦੇ ਦੇਸ਼ਾਂ ਵਲੋਂ ਸਿੱਖੀ ਦੀ ਪ੍ਰਭਿਾਸ਼ਾ ਨੂੰ ਸੰਮਝਣਾਂ ਸਵਾਗਤ ਯੋਗ : ਮੱਕੜ
ਤੇ ਤੁਸੀਂ ਆਪ ਉਪਰ ਜਾ ਕੇ ਸੰਮਝਣੀਂ ਆਂ ?

ਮੋਹਾਲੀ ਵਿਖੇ ਨੇਤਰਹੀਣ 58 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ : ਮਲੂਕਾ
ਬਹੁੱਤ ਖੂਬ, ਕੋਈ ਪਛਾਣੂ ਤਾਂ ਨਹੀਂ ਵਈ ਕੌਣ ਰਾਮ ਪਿਆਰੀ ਸੇਕ੍ਹ ਗਿਆ ਇਹਨਾਂ ਦੀ ?

ਕਮਜ਼ੋਰ ਵਰਗ ਦੀਆਂ ਲੜਕੀਆਂ ਲਈ ਬੇਬੇ ਨਾਨਕੀ ਕਲਿਆਣ ਸਕੀਮ ਹੋਵੇਗੀ ਸ਼ੁਰੂ : ਮਿੱਤਲ
ਅੱਗੇ ਸਾਇਕਲ ਸਕੀਮ ંਚੋਂ ਕਰੌੜਾਂ ਛੱਕ ਗਏ ਤੇ ਹੁਣ ਤੇ ਬੁਲੱਟ ਹੀ ਦੈਣਗੇ ਇਹਨਾ ਨੂੰ !

ਗੈਰ ਰਵਾਇਤੀ ਊਰਜ਼ਾ ਰਾਹੀਂ ਹਜ਼ਾਰ ਮੈਗਾਵਾਟ ਬਿਜ਼ਲੀ ਪੈਦਾ ਕਰਨ ਦਾ ਟੀਚਾ : ਮਜੀਠੀਆ
ਕੋਈ ਕੰਮ ਤੇ ਰਵਾਇਤ ਅਨੁਸਾਰ ਕਰ ਲਿਆ ਕਰੋ ਕਛਿਹਰੈ ਵਾਲੇ ਬਾਹਮਣੋਂ ?

ਸਿਖਿਆ ਬੋਰਡ ਦਾ ਚੇਅਰਮੈਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰਿਆ : ਫ਼ਬਰ
ਫੇਰ ਆਪਣੇ ਜੀਤੇ ਘਗਰੀਆਂ ਵਾਲੇ ਨਾਲ ਸਲਾਹ ਮੱਸ਼ਵਰਾ ਕਰੋ !

84 ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਲਈ ਅਕਾਲ ਤੱਖਤ ਸਾਹਿਬ ਵਿਖੇ ਅਖੰਡ ਸਾਹਿਬ ਅਰੰਭ : ਮੱਲ ਸਿੰਘ
ਆਪਣੇ ਕਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਰੰਭ ਕੀਤਾ ਜੀ ?

ਅਕਾਲੀਆਂ ਨੇ ਕਾਂਗਰਸੀਆਂ ਲੁਆਏ ਗੋਡੇ : ਫ਼ਬਰ
ਲ਼ੱਗਣੇ ਹੀ ਸੀ ਬਾਦਲ ਸਾਹਿਬ ਅਮਰੀਕਾ ਤੋਂ ਨਵੇਂ ਗੋਡੇ ਲੁਵਾਕੇ ਆਏ ਨੇ !

ਲ਼ੋਕ ਨਸ਼ਿਆਂ ਸਬੰਧੀ ਪੁਲਿਸ ਦਾ ਸਾਥ ਦੈਣ : ਐਸ ਪੀ
ਦੇ ਤਾਂ ਰਹੇ ਨੇ ਜਿੱਥੇ ਤੁਹਾਡੇ ਕੋਲੋਂ ਨੀਂ ਪਹੁੰਚਦੇ ਉੱਥੇ ਲੋਕ ਹੀ ਤਾਂ ਪਹੁੰਚਾਂਦੇ ਕਰਦੇ ਨੇ !

ਪੰਜਾਬ ਨੂੰ ਕਰਜ਼ੇ ਦੇ ਚੱਕਰਵਿਊ ਚੋਂ ਕੱਢਣਾਂ ਕੇਂਦਰ ਸਰਕਾਰ ਦੀ ਜਿੰਮੇਵਾਰੀ : ਬਾਦਲ
ਤੇ ਤੁਹਾਡੀ ਆਈ ਹੋਈ ਰਾਸ਼ੀ ਦੀ ਹੂਰਲ਼ੀ ਉਡਾਉਂਣ ਦੀ ?

ਮੈਨੂੰ ਬਕਿਨੀ ਪਾਉਣ ਤੋਂ ਪ੍ਰਹੇਜ਼ ਨਹੀਂ : ਪਰਿਣੀਤਾ : ਫ਼ਬਰ
ਪ੍ਰਹੇਜ਼ ਤੇ ਤਾਏ ਨੂੰ ਵੀ ਹੈਨੀ ਪਰ ਲੋਕੀ ਭੇੜੈ ਸ਼ੱਕ ਕਰਦੇ !

ਮਰਦਾਂ ਤੋਂ ਫ਼ਫਾ ਹੈ ਲਾਰਾ : ਫ਼ਬਰ
ਫੇਰ ਲਾਰੇ ਘੱਟ ਲਾਉਂਣੇ ਸੀ ਮਰਦਾਂ ਨੂੰ ?

 

 

 

ਚੌਕੀਮਾਨ ਵਿਖੇ ਰੇਲ਼ ਅਤੇ ਕਾਰ ਵਿੱਚ ਟੱਕਰ ! ਇੱਕ ਪੁਲਿਸ ਵਾਲੇ ਦੀ ਹੋਈ ਮੌਤ : ਫ਼ਬਰ
ਸ਼ੁਕਰ ਆ ਕਿਸੇ ਬੰਦੇ ਦੀ ਜਾਨ ਨੀਂ ਚਲ਼ੀ ਗਈ !

ਫਿਲਮ ਅਭਨੈਤਰੀ ਰੇਖਾ ਨੇ ਵੀ ਚੁੱਕੀ ਸੰਸਦ ਵਿੱਚ ਸੁੰਹ : ਫ਼ਬਰ
ਹੁਣ ਦੂਜੀ ਸੁੰਹ ਤੌੜ ਲੈਣੀ ਸੀ ਕੇ ਸਿੱਧੀ ਧਰਮਰਾਜ ਦੇ ਕਮਰੇ 'ਚ ਜਾਣਾਂ ?

ਅੱਤਵਾਦ ਵੇਲੇ ਦਾ ਚੜ੍ਹਿਆ ਕਰਜ਼ਾ ਕੇਂਦਰ ਮੁਆਫ ਕਰੇ : ਮਜੀਠੀਆ
ਤਾਂ ਕੇ ਤੁਸੀਂ ਸਾਰਾ ਕੌੜਮਾਂ ਗੂਲ਼ਸ਼ਰੇ ਉਡਾਅ ਸੱਕੋਂ ! ਹੈ ਕੇ ਨੀਂ ?

ਪੰਜਾਬ ਨੂੰ ਸੈਰ-ਸਪਾਟੇ ਵਜੋਂ ਨਕਸ਼ੇ ਤੇ ਲਿਆਂਦਾ ਜਾਵੇਗਾ : ਘੁੰਨਸ
ਜਿਦਾਂ ਦੀਆਂ ਤੂੰ ਘੁੰਨਸਾ ਛੱਡਦੈਂ ਮੈਨੂੰ ਲੱਗਦਾ ਵਈ ਪੰਜਾਬ ਹੀ ਨਕਸ਼ੇ ਤੋਂ ਲੱਭਣਾ ਔਖਾ ਹੋ ਜਾਣਾਂ !

ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ : ਮਲੂਕਾ
ਨਾਲ ਲੱਗਦੇ ਪਾਣੀ ਵਾਲੀਆਂ ਟੈਕੀਆਂ ਨੂੰ ਵੀ ਲਿਫਟਾਂ ਲੂਆ ਦੈਣੀਆਂ ਸੀ ਹੁਣ ?

ਜੈਰਾਮ ਦੀ ਫੇਰੀ ਤੋਂ ਪੰਜਾਬ ਸਰਕਾਰ ਬਾਗੋਬਾਗ : ਫ਼ਬਰ
ਅੱਛਾ, ਕਿਤੇ ਉੱਹ ਬਾਦਲ ਪਰਿਵਾਰ ਨੂੰ ਨਵਾਂ ਸ਼ਿਵਲਿੰਗ ਤਾਂ ਨੀਂ ਦੇ ਗਿਆ ?

ਕਲਾਕਾਰਾਂ ਨੂੰ ਮਾਣ ਦੇਣਾ ਸੁਖਬੀਰ ਬਾਦਲ ਦਾ ਸ਼ਲਾਘਾਯੋਗ ਕੱਦਮ : ਹੰਸ ਰਾਜ ਹੰਸ
ਜਦੋਂ ਤੇਰੀਆਂ ਢੋਲਕੀਆਂ ਇਹਨਾਂ ਨੇ ਸੇਲ ਤੇ ਲੁਆਈਆਂ ਸੀ ਉਦੋਂ ਨੀ ਬੋਲਿਆ, ਹੈਂ ?

ਜੀਤੇ ਘਗਰੀਆਂ ਵਾਲੇ ਦੇ ਉਜ਼ਾਗਰ ਹੋ ਰਹੇ ਨੇ ਰੋਜ਼ ਨਵੇਂ ਕਾਰਨਾਮੇ : ਫ਼ਬਰ
ਬਾਕੀ ਤੇ ਪਤਾ ਨੀ ਕੁਲਦੀਪ ਸਿੰਘ ਸ਼ੇਰੇ ਪੰਜਾਬ ਵਾਲੇ ਲੀਰਾਂ ਦੀ ਖੁੱਦੋ ਵਾਂਗ ਖਿਲਾਰ ਤਾ ਜੀਤਾ !

ਕੇਸਾਧਾਰੀ ਟੀਮਾਂ ਨੂੰ ਸ੍ਰੋਮਣੀ ਕਮੇਟੀ ਵਿਸ਼ੇਸ਼ ਇਨਾਮ ਦੇਵੇਗੀ : ਮੱਕੜ
ਤੇ ਆਪਣੇ ਖਾਖੀ ਕੱਛਿਆਂ ਵਾਲਿਆਂ ਨੂੰ ਕੁਸ਼ ਦੇ ਰਹੋ ਕੇ ਅਜ਼ੇ ਨਹੀਂ ?

ਮਾਨ ਵਲੋਂ ਸ਼ਹੀਦੀ ਯਾਦਗਾਰ ਦੀ ਉਸਾਰੀ ਦਾ ਕੰਮ ਦਮਦਮੀ ਟਕਸਾਲ ਨੂੰ ਦੇਣ ਤੇ ਵਿਰੋਧ : ਫ਼ਬਰ
ਹੋਰ ਤੈਨੂੰ ਦੇ ਦਿੰਦੇ ? ਧੂੰਮਾ ਵਿਚਾਰਾ ਮਰਨ ਵਾਲਾ ਹੋਇਅ ਪਿਆ ਬਾਦਲ ਦੇ ਚੱਡੇ ਸੁੰਘ ਸੁੰਘ ਕੇ !

ਗੁਰੂਦਵਾਰਾ ਕਰਤਾਰਪੁਰ ਸਾਹਿਬ ਜੀ ਦਾ ਦਰਸ਼ਨੀ ਗੇਟ ਜੰਗਲੀ ਬੂਟੀ ਨਾਲ ਘਿਰਿਆ ! ਸਰਨਾ
ਫੇਰ ਗੁਲਾਬੀ ਧੋਤੀ ਵਾਲੇ ਸਾਧ ਨੂੰ ਦੱਸੋ ਜੇ ਭੁੱਖੀ ਮੱਝ ਵਾਂਗ ਨਾ ਖਾ ਗਿਆ ਤਾਂ ਕਹਿ ਦਿਓ !

ਚੋਰ ਸਲੰਡਰ ਤੇ ਰਾਸ਼ਨ ਚੋਰੀ ਕਰ ਕੇ ਫਰਾਰ : ਖਬਰ
ਤੇ ਹੋਰ ਘਰ ਵਾਲਿਆਂ ਦੇ ਆਇਆਂ ਤੇ ਮਾਲਸ਼ ਕਰਦਾ ਉਨਾਂ ਦੀ ?

ਕਿਸਾਨ ਖੁਦਕਸ਼ੀਆਂ ਕਰਨ ਦੀ ਬਿਜਾਏ ਆਪਣੇ-ਆਪ ਤੇ ਨਿਰਭਰ ਕਰਨ : ਕੋਹਾੜ
ਕਿਸਾਨ ਵਿਚਾਰੇ ਤਾਂ ਪਹਿਲਾਂ ਤੋਂ ਹੀ ਆਪਣੇ-ਆਪ ਨਿਰਭਰ ਰਹੇ ਨੇ, ਲੁੱਟਿਆ ਤੇ ਤੁਹਾਡੇ ਵਰਗੇ ਚੋਰਾਂ ਨੇ ਆਂ !

ਧੂੱਸੀ ਬੰਨ੍ਹ ਦੀ ਮੁਰੰਮਤ ਲਈ 21 ਮਈ ਨੂੰ ਕਰਾਂਗਾ ਦੌਰਾ : ਕੋਹਾੜ
ਆਕੇ ਕਰਾਂ ਵੀ ਦੇਈਂ ਇੱਹ ਨਾਂ ਹੋਵੇ ਕੇ ਉੱਥੇ ਹੀ ਦੋਰਾ ਪੈਜੇ ?

ਬਾਬਾ ਸੰਗਤ ਸਿੰਘ ਤਕਨੀਕੀ ਕਾਲਜ਼ ਦਾ ਉਦਘਾਟਨ ਕਰਨਗੇ ਜੱਥੇ: ਮੱਕੜ ਜੀ : ਜਥੇ: ਭੌਰ
ਤੂੰ ਵੀ ਅਗਲੇ ਆਉਂਣ ਵਾਲੇ ਲਿਫਾਫੇ ਤੇ ਆਪਣਾਂ ਨਾਂ ਲਿਖਵਾਉਂਣਾਂ ਚਹੁੰਦਾ ਮੈਨੂੰ ਲੱਗਦੈ !

ਬਹਿਰਾਮ ਕਸਬੇ ਨੁੰ ਬੱਸ ਅੱਡਾ ਨਸੀਬ ਨਾਂ ਹਇਆ : ਫ਼ਬਰ
ਤਾਂ ਕੀ ਹੋਇਆ ਇੱਥੇ ਵਿਚਾਰਾ ਰਾਮੂਵਾਲੀਆ ਵੀ ਤੇ ਨਸੀਬਾਂ ਨੂੰ ਭਾਲ ਰਿਹਾ !

ਪੰਜਾਬ ਸਰਕਾਰ ਵਲੋਂ ਵਿਕਾਸ ਦੇ ਕੰਮਾਂ ਲਈ ਫੰਡਾਂ ਦੀ ਕਮੀੰ ਨਹੀਂ ਆਉਣ ਦਿਤੀ ਜਾਵੇਗੀ : ਕਾਲੀਆ
ਤੇ ਨਾਂ ਹੀ ਘਰ ਵਾਲਿਆਂ ਨੂੰ ?

ਨਗਰ ਨਿਗਮ ਚੌਣਾਂ ਵਿੱਚ ਕਾਂਗਰਸ ਪੂਰਾ ਸਫਾਇਆ ਕਰਾਂਗੇ : ਸੇਖਵਾਂ
ਬਹੁੱਤਾ ਮੋਢਿਆਂ ਤੋਂ ਨੀ ਥੂੱਕੀ ਦਾ ਕਈ ਵਾਰੀ ਆਪਣੀ ਹੀ ਪਿੱਠ ਤੇ ਡਿੱਗ ਪੈਂਦਾ ਹੁੰਦਾ !

ਮਲੇਸ਼ੀਆ ਨੇ ਪਾਕਿਸਤਾਨ ਦੇ ਮਨਸੂਬਿਆਂ ਤੇਫੇਰਿਆ ਪਾਣੀ : ਫ਼ਬਰ
ਸ਼ੁਕਰ ਆ ਇੱਹ ਵੀ ਬਹੁੱਤ ਚਿਰ ਦੇ ਪਾਣੀ ਨੂੰ ਰੌਂਦੇ ਫਿਰਦੇ ਸੀ !

ਪੰਜਾਬ ਦੇ ਵਿਕਾਸ ਲਈ ਅਮਰੀਕਨ ਕੌਸਲੇਟ ਨੇ ਕੀਤੀ ਮਜੀਠੀਆ ਨਾਲ ਮੁਲਾਕਾਤ : ਫ਼ਬਰ
ਕੀ ਗੱਲ ਵਈ , ਕਈ ਮਹੀਨੇ ਹੋ ਗਏ ਤੁਹਾਡੇ ਚੋਂ ਕੋਈ ਅਮਰੀਕਾ ਇਲਾਜ ਕਰਾਉਂਣ ਹੀ ਨੀ ਆਇਆ ?

ਵੀ.ਆਈ.ਪੀਜ਼ ਸਮੇਤ ਸਭ ਦੀਆਂ ਗੱਡੀਆਂ ਤੋਂ ਉਤਰੇਗੀ ਬਲੈਕ ਫਿਲਮ : ਫ਼ਬਰ
ਉਹ ਦਿਨ ਡੁੱਬਾ ਜੱਦ ਘੌੜੀ ਚੜਿਆ ਕੁੱਬਾ !

ਮਨਪ੍ਰੀਤ ਵਲੋਂ ਚਾਰੇ ਨਗਰ ਨਿਗਮ ਚੌਣਾਂ ਲੜਨ ਦਾ : ਖਬਰ
ਜ਼ਰਾ ਬੱਚ ਕੇ ਵਈ ਅੱਗੇ ਬੁੱੜੇ ਦੀ ਜਮਾਨਤ ਜ਼ਬਤ ਕਰਾ ਤੀ ਸੀ ਤੂੰ !

ਬੇਅੰਤ ਸਿੰਘ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਅੱਜ ਤੱਕ ਨਹੀਂ ਮਿਲਿਆ ਇਨਾਮ : ਫ਼ਬਰ
ਇਹ ਸਾਲਾ ਆਪਣਾਂ ਨਾਂ ਪਤਾ ਤਾ ਦੱਸੇ ! ਕੱਲ ਨੂੰ ਹੀ ਬਲੈਂਡ ਚੈੱਕ ਮਿਲਜੂ ਗੁਰੂ ਦੇ ਸਿੰਘਾਂ ਵਲੋ !

ਨੰਬਰਦਾਰਾ ਦਾ ਮਾਣ ਭੱਤਾ ਜਲਦੀ ਹੀ ਹੋਵੇਗਾ ਸ਼ੁਰੂ : ਗੁਰਮੀਤ ਸਿੰਘ
ਛੇਤੀਂ ਕਰੋ ਯਾਰ, ਨਹੀਂ ਤਾਂ ਹੋਣ ਵਾਲੇ ਗਦਾਰਾਂ ਦੇ ਹੌਂਸਲੇ ਟੁੱਟ ਜਾਂਣਗੇ !

ਵਧਾਇਕ ਅਰੌੜਾ ਨੇ ਕੀਤਾ ਅਚਾਨਕ ਸਕੂਲ ਦਾ ਦੋਰਾ : ਫ਼ਬਰ
ਦੇਖਣ ਗਿਆ ਹੋਣਾਂ ਵਈ ਆਖਰ ਸਕੂਲ ਹੁੰਦਾ ਕਿਦਾ ਦਾ ?

ਕਿਤੇ ਸੜ ਰਿਹਾ ਅਨਾਜ਼ ਤੇ ਕਿਤੇ ਭੁੱਖੇ ਹਨ ਬੱਚੇ ਲਾਚਾਰ : ਫ਼ਬਰ
ਜਦੋਂ ਅੰਨ੍ਹੀ ਪੀਸੇ ਤੇ ਕੁੱਤਾ ਚੱਟੇ ਫਿਰ ਇਦਾਂ ਹੀ ਹੁੰਦਾ ਹੁੰਦਾ !

ਚੌਣਾਂ ਦੀ ਤਰੀਖ ਨਾਂ ਅੇਲਾਨੇ ਜਾਣ ਤੇ ਹਜ਼ਾਰਾਂ ਐਨ.ਆਰ. ਆਈ ਪਰਤੇ ਵਾਪਸ : ਫ਼ਬਰ
ਜੰਝ ਬਗਾਨੀ ਅ੍ਹੈਮਕ ਨੱਚੇ ਜੀ !

ਸਾਧ ਢੱਡਰੀਆਂ ਵਾਲੇ ਦੇ ਚੇਲੇ ਤੇ ਵੀ ਲੱਗੇ ਹੁਣ ਦੋਸ਼ ਬਲਾਤਕਾਰ ਦੇ : ਫ਼ਬਰ
ਭਾਈ ਗੁਰੂ ਜਿਨਾਂ ਦੇ ਟੱਪਣੇ ਚੇਲੇ ਜਾਣ ਛੜੱਪ !

ਸੁਖਬੀਰ ਬਾਦਲ ਵਲੋਂ ਸਰਹੱਦੀ ਜਿਲਿਆਂ ਲਈ ਵਿਸ਼ੇਸ ਪੈਕਟ ਦੀ ਮੰਗ : ਫ਼ਬਰ
ਭਾਈ ਖੇਰ ਆ ਤੁੰ ਵੀ ਕਿਤੇ ਕੈਪਟਨ ਵਾਂਗੂੰ ਸਰਹੱਦੋਂ ਪਾਰ ਕੋਈ ਗੁੱਲ਼ ਤੇ ਨੀ ਖਲਾਅ ਰਿਹਾ ?

ਸੜਕਾਂ ਲਈ ਪ੍ਰਵਾਨ ਹੋਏ 800 ਕਰੌੜ ਸਾਰੇ ਜਿਲਿਆਂ 'ਚ ਬਰਾਬਰ ਵੰਡੇ ਜਾਣਗੇ : ਸੁਖਬੀਰ ਬਾਦਲ
ਜਿਲਿਆਂ ਵਿੱਚ ਕੇ ਨਵੇਂ ਬਣੇਂ ਸਕੱਤਰਾਂ ਵਿੱਚ ?

ਡਾ: ਅੰਬੇਦਕਰ ਦੇ ਬਣੇ ਕਾਰਟੂਨ ਕਾਰਨ ਸੰਸਦ ਵਿੱਚ ਹੰਗਾਮਾ : ਖਬਰ
ਹਾਥੀ ਦੇ ਦੰਦ ਖਾਂਣ ਵਾਲੇ ਹੋਰ ਦਿਖਾਣ ਵਾਲੇ ਹੋਰ ?

ਕੇਂਦਰੀ ਮੰਤਰੀ ਜੈਰਾਮ ਹੋਏ ਦਰਬਾਰ ਸਾਹਿਬ ਨਤਮਸਤਕ : ਫ਼ਬਰ
ਫੇਰ ਤਾਂ ਜੱਥੇਦਾਰ ਨੇ ਬਾਦਲ ਅਤੇ ਇਹਦੇ ਟਿੱਕੇ ਲਾ ਕੇ ਸਵਾਗਤ ਕੀਤਾ ਹੋਊ ਕੇ ਨੀਂ ?

ਕਿਸਾਨਾਂ ਨੇ ਕਣਕ ਦੀ ਰਿਕਾਰਡ ਤੋੜ ਪੈਦਾਵਾਰ ਕਰਕੇ ਪੰਜਾਬ ਦਾ ਨਾਂ ਚਮਕਾਇਆ : ਬਾਦਲ
ਇਹ ਵਿਚਾਰੇ ਤੇ ਮੁੱਢ ਤੋਂ ਹੀ ਚਮਕਾਉਂਦੇ ਆਏ ਹਨ , ਪਰ ਤੁਹਾਡੇ ਵਰਗੇ ਲਾਲਚੀਆਂ ਨੇ ਹੀ ਪੰਜਾਬ ਦੇ ਪੈਰ ਨੀ ਲੱਗਣ ਦਿੱਤੇ ਅੱਜ ਤੱਕ !

ਡੀ.ਜੀ.ਪੀ ਛੁੱਟੀ ਤੇ ਗਏ : ਫ਼ਬਰ
ਕਿਹਦੀ ਛੁੱਟੀ ਤੇ ਗਏ ?

ਅਗਲਾ ਕਰਵਾਇਆ ਜਾਣ ਵਾਲਾ ਸੈਮੀਨਾਰ ਮਹਾਂਰਾਣੀ ਜਿੰਦਾ ਦੇ ਜੀਵਨ ਤੇ ਅਧਾਰਤ ਹੋਵੇਗਾ : ਜੱਥੇ: ਮੱਕੜ
ਤੇ ਆਪਣੇ ਬੀਬੀ ਜਗੀਰੋ ਦੇ ਜੀਵਨ ਤੇ ਅਧਾਰਤ ਸੈਮੀਨਾਰ ਕਦੋਂ ਕਰਾ ਰਹੇ ਹੋ ਜੀ ?

ਅਕਾਲੀ ਦਲ ਦੇ ਦਫਤਰ ਦਾ ਉਦਘਾਟਨ 13 ਨੂੰ ਸੇਖਵਾਂ ਕਰਨਗੇ : ਚੰਨੀ
ਯਾਰ ਕਦੇ ਕਦੇ ਧੁੰਮੇ ਤੋਂ ਵੀ ਕਰਾਅ ਲਿਆ ਕਰੋ ਕੁਸ਼ ਵਿਚਾਰਾ ਹਰ ਸਮੇਂ ਬਾਦਲ ਦੇ ਚਰਨਾਂ 'ਚ ਗੁਜ਼ਾਰ ਰਿਹਾ !

ਅਧਿਆਪਕ ਫੇਰ ਦੈਣਗੇ ਆਪਣੀਆਂ ਮੰਗਾਂ ਲਈ ਰੋਸ ਧਰਨਾਂ ; ਫ਼ਬਰ
ਜ਼ਰਾ ਧਿਆਨ ਨਾਲ ਵਈ ਮਲੂਕਾ ਸਾਹਿਬ ਛਿੱਤਰ ਫੇਰਨ ਲੱਗੇ ਕਮਲ਼ੇ ਜਿਹੇ ਹੋ ਜਾਂਦੇ ਹੂੰਦੇ ਆ !

ਉਮਰਪੁਰ ਦੇ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ : ਫ਼ਬਰ
ਇਹੀ ਹਾਲ ਯਾਰ ਆਪਣੇ ਜੀਤੇ ਘੱਗਰੀਆਂ ਵਾਲੇ ਦਾ ਚੱਲ ਰਿਹਾ ਅੱਜਕਲ !

ਸਰਬੱਤ ਦੇ ਭਲੇ ਲਈ ਹੋ ਰਹੇ ਹਨ ਜਪ-ਤਪ ਸਮਾਗਮ : ਬਾਬਾ ਭੁੱਚੋ ਕਲਾਂ
ਹੁਣ ਧੂੰਐਂ ਦੇ ਬਹਾਨੇ ਰੋਵੇ ਤੇ ਨਾਂ ਨਾ ਦੱਸੇ ਘੂਐਂ ਯਾਰ ਦਾ ?

ਕਲੇਰਾਂ ਵਾਲੇ ਕਰਾ ਰਹੇ ਨੇ ਪਾਠ ਠੇਕਿਆਂ ਤੇ : ਫ਼ਬਰ
ਉਹ ਕਦੋਂ ਚਾਨਣਾਂ ਚਾਹੁੰਦੇ ਨੇ ਜਿਨਾਂ ਹਨੇਰੇ ਰਾਸ ਆਉਂਦੇ ਨੇ ?

ਸਿੱਖ ਰਾਜ ਦੇ ਪਹਿਲ਼ੇ ਸੰਸਥਾਪਕ ਸੰਨ ਬਾਬਾ ਬੰਦਾ ਸਿੰਘ ਬਹਾਦਰ : ਮੱਕੜ
ਤੇ ਪਹਿਲੇ ਸਿੱਖ ਤੁਸੀਂ ਹੋ ਜੋ ਸ਼ਿਵ ૴ ਧੌਦੇ ਫਿਰਦੈ ਹੋ ਆਪਣੇ ਆਕਾ ਨਾਲ ਰਲ਼ ਕੇ !

ਪੰਜਾਬ ਕਾਂਗਰਸ ਕਈ ਪਾਸਿਆਂ ਤੋਂ ਫੱਟੜ : ਜੈਰਾਮ ਰਮੇਸ਼
ਤੈਨੂ ਹੁਣ ਅਕਾਲੀਆਂ ਨੇ ਪੋਸਟ ਮਾਰਟਮ ਤੇ ਰੱਖ ਲਿਆ ?

ਪਿੰਡ ਮੱਲੀਆਂ ਦੇ ਪ੍ਰੈਮੀਂ ਜੋੜੇ ਨੇ ਕੀਤੀ ਟਰੇਨ ਥੱਲੇ ਆ ਕੇ ਕੀਤੀ ਰਾਮਲੀਲਾ ਖਤਮ, ਲੜਕੀ ਸੀ ਸ਼ਾਦੀਸ਼ੁਦਾ : ਫ਼ਬਰ
ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਅਨੀਦਰੇ ਨੇ ਮਾਰਿਆ !

 

ਸ਼ਹਿਰ ਦੇ ਵਿਕਾਸ ਨੂੰ ਲੈਕੇ ਬਾਦਲ-ਭਾਜਪਾ ਹੋਏ ਆਹਮੋ ਸਾਹਮਣੇ : ਫ਼ਬਰ
ਅੱਗੇ ਕਿਹੜਾ ਇਹ ਇਕ ਦੂਜੇ ਤੋਂ ਘੁੰਢ ਕੱਢਦੇ ਸੀ ! ਰੋਜ਼ ਸ਼ਿਵਲਿੰਗ ਤੇ ਇੱਕਠੇ ਹੀ ਧੋਂਦੇ ਨੇ !

ਜੇਲ੍ਹ ਅੰਦਰ ਕੇਦੀ ਤੋਂ ਹੋਇਆ ਮੋਬਾਇਲ ਬਰਾਮਦ : ਫ਼ਬਰ
ਤਾਂ ਕੀ ਹੋਇਆ ? ਬੀਬੀ ਅੰਦਰ ਐਲ ਸੀ ਡੀ ਤੇ ਨੈੱਟ ਲੁਆਈ ਫਿਰਦੀ ਆ !

ਜੇਲ੍ਹ ਅੰਦਰ ਕੈਦੀ ਭਿੜੈ : ਫ਼ਬਰ
ਸ਼ੁਕਰ ਆ ਕਿਤੇ ਬੀਬੀ ਤੇ ਤੋਤਾ ਨੀਂ ਭਿੜ ਗਏ !

ਅਕਾਲ ਤੱਖਤ ਦੇ ਜੱਥੇਦਾਰ ਵੀ ਹੋਏ ਠੱਗੀ ਦਾ ਸ਼ਿਕਾਰ : ਫ਼ਬਰ
ਹੈਂ !!! ਚੋਰਾਂ ਨੂੰ ਮੋਰ ?

ਤੋਤਾ ਸਿੰਘ ਨੇ ਦਿੱਤਾ ਬਾਦਲ ਨੂੰ ਅਸਤੀਫਾ : ਫ਼ਬਰ
ਆਹ ਲੈ ਬਾਪੂ ਸਾਂਭ ਕੂੰਜੀਆਂ ਧੀਆਂ ਚੱਲੀਆਂ ਨੇ ਪ੍ਰਦੇਸ !

ਵਿਸਾਖੀ ਮੇਲੇ ਤੇ ਪਾਕਿਸਤਾਨੀ ਕਲਾਕਾਰਾਂ ਨੇ ਕੀਤੀ ਸ਼ਿਰਕਤ : ਫ਼ਬਰ
ਆਪਣੇ ਵਾਲੇ ਸਾਰੇ ਕਾਲੇ ਪਾਂਣੀ ਭੇਜ ਤੇ ?

ਪੰਜਾਬ ਸਰਕਾਰ ਡੇਰਿਆਂ ਨੂੰ ਜਾਂਦੇ ਕੱਚੇ ਰਸਤੇ ਪੱਕੇ ਕਰਨ ਲਈ 82 ਕਰੋੜ ਖਰਚੇਗੀ : ਬਰਾੜ
ਕਿਉਂ ਲੁੱਚੇ ਸਾਧਾਂ ਦੇ ਧਰਨ ਪੈਂਦੀ ਆ ਕੱਚਿਆਂ ਰਾਹਾਂ ਤੇ ?

ਹੈਲ਼ੀਕੈਪਟਰ ਕ੍ਰੈਸ਼ , ਵਾਲ ਵਾਲ਼ ਬਚੇ ਮੁੱਖ ਮੰਤਰੀ ਮੁੰਡਾ :
ਚਲਾਉਂਣੇ ਰਕਸ਼ੇ ਤੇ ਸ਼ੌਕ ਨਿਵਾਬਾਂ ਵਾਲੇ ?

ਬਾਬਾ ਬਚਿੱਤਰ ਸਿੰਘ ਅਤੇ ਮਹੰਤ ਤੀਰਥ ਸਿੰਘ ਦੀਆਂ ਤਸਵੀਰਾਂ ਅਜਾਇਬ ਘਰ ਵਿੱਚ ਲਾਈਆਂ ਜਾਣਗੀਆਂ : ਮੱਕੜ
ਕੋਈ ਬੰਦਿਆਂ ਵਾਲਾ ਕੰਮ ਨਾਂ ਕਰੀਂ ਪਿਓ ਦਿਆ ਪੁੱਤਾ ?

ਅਨੰਦ ਮੈਰਜ਼ ਐਕਟ ਸਿੱਖ ਹੱਕਾਂ ਦੀ ਪੂਰਨ ਤੌਰ ਤੇ ਰਖਵਾਲੀ ਨਹੀਂ ਕਰਦਾ : ਮਾਨ
ਫੇਰ ਕੱਢ ਬਿੱਲੀ ਝੋਲ੍ਹੇ 'ਚੋਂ ਫਿਰ ਕਦ ਕੱਢਣੀ ਆਂ ?

ਅਗਲੇ ਦੋ ਸਾਲਾਂ 'ਚ ਮੁਹਾਲੀ ਸਾਹਮਣੇ ਚੰਡੀਗੜ ਲੱਗੇਗਾ ਫਿੱਕਾ : ਸੁਖਬੀਰ ਬਾਦਲ
ਤੁਸੀਂ ਕੁਸ਼ ਚੰਮਕਦਾ ਵੀ ਛੱਡੋਗੇ ਪਤੰਦਰੋ ?

ਬੀਬੀ ਜਗੀਰੋ ਨੇ ਕੀਤੀ ਨੇ ਆਪਣੀ ਸਜ਼ਾ ਵਾਰੇ ਕੀਤੀ ਹਾਈਕੋਰਟ ਚ ਅਪੀਲ : ਫ਼ਬਰ
ਜ਼ਰ੍ਹਾ ਠਹਿਰ ਲੈਣਾਂ ਸੀ ? ਤੋਤਾ ਸਿੰਓਂ ਨੂੰ ਕੰਪਨੀ ਕੌਣ ਦੇਊਗਾ ?

ਮੁੱਖ ਮੰਤਰੀ ਨੇ ਕੀਤੀ ਅਜੀਤ ਸਿੰਘ ਨਾਲ ਮੁਲਾਕਾਤ ਅਤੇ ਦੁਬਈ ਨੀ ਸਿੱਧੀ ਫਲਾਈਟ ਦੀ ਕੀਤੀ ਮੰਗ : ਫ਼ਬਰ
ਉੱਥੇ ਵੀ ਇਹਨਾਂ ਪਤੰਧਰਾਂ ਦੀ ਕਿਸੇ ਨਾ ਕਿਸੇ ਹੋਟਲ ંਚ ਹਿਸਾਪੱਤੀ ਹੋਊ !

ਮੁਹਾਲੀ ਹਵਾਈ ਅੱਡੇ ਦਾ ਨਾਂ 'ਸ਼ਹੀਦ ਭਗਤ ਸਿੰਘ ' ਰੱਖਣ ਤੇ ਕੇਂਦਰ ਨੇ ਦਿਤੀ ਪ੍ਰਵਾਨਗੀ : ਫ਼ਬਰ
ਸ਼ੁਕਰ ਆ ਭਾਈ ਕਿਤੇ "ਧੂੰਮਾਂ ਜਾਂ ਮੱਕੜ" ਨੀ ਰੱਖ ਤਾ !

ਆਟਾ ਦਾਲ ਸਕੀਮ ਲਈ ਹੋਏ 200 ਕਰੌੜ ਮਨਜੂਰ : ਕੇਰੌਂ :
ਬੱਸ ਇਹ ਵੀ ਤੁਸੀਂ ਚੱਬ ਜਾਣੇ ਨੇ ਬਦਾਨਾਂ ਬੂੰਦੀ ਸੰਮਝ ਕੇ !

ਪਸ਼ੂਆਂ ਦਾ ਬਾਂਝਪਣ ਹਟਾਉਣ ਲਈ ਸਿਪਲਾਈ ਹੋਵੇਗੀ ਪੌਸ਼ਟਕ ਖੁਰਾਕ : ਫ਼ਬਰ
ਇੱਕ ਇੱਕ ਸਟਾਲ ਸਾਧਾਂ ਦੇ ਡੇਰੇ ਸਾਹਮਣੇ ਵੀ ਲਾ ਦਿਓ ਸ਼ਾਇਦ ਬਾਂਝ ਬੀਬੀਆਂ ਦਾ ਖਹਿੜਾ ਵੀ ਛੁੱਟ ਜਾਏ ਇਹਨਾਂ ਤੋਂ !

ਕੁੜੀਆਂ ਨੂੰ ਮਿਲੀਆਂ ਮੁਫਤ ਸਾਇਕਲਾਂ ਲੱਗੀਆਂ ਹੁਣ ਸੇਲ਼ ਤੇ : ਫ਼ਬਰ
ਹੁਣ ਨਵਾਂ ਮੋਡਲ ਲੈਂਣਗੀਆਂ ਵਈ !

ਹੁਣ ਇੱਕ ਦਿਨ ਵਿੱਚ ਰੀਨਿਊ ਹੋਵੇਗਾ ਪਾਸਪੋਰਟ : : ਫ਼ਬਰ
ਆਹ ਛੇਤੀਂ ਦੇਣੀਂ ਜੀਤਾ ਘਗਰੀਆਂ ਵਾਲੇ ਦਾ ਕਰੋ ਪਹਿਲਾਂ ਤਾਂ, ਹੋ ਸਕਦੈ ਬਾਹਰ ਦੌੜਨਾਂ ਪੇਜੈ !

ਪਾਰਕਿੰਗ ਤੋਂ ਬਾਹਰ ਖੜੇ ਵਾਹਨਾਂ ਦੀ ਵੀ ਕੀਤੀ ਜਾਂਦੀ ਹੈ ਵਸੂਲੀ : ਫ਼ਬਰ
ਕੋਈ ਨੀ ਖੁਲ੍ਹਾ ਪਸ਼ੂ ਇਧਰ ਉਧਰ ਵੀ ਮੂੰਹ ਮਾਰ ਜਾਂਦਾ ਹੁੰਦਾ !ੱ

ਅਮਰੀਕਾ ਤਿੰਨ ਪਤਨੀਆਂ ਦਾ ਇੱਕ ਹੀ ਪਤੀ : ਫ਼ਬਰ
ਇਹ ਸਾਲ਼ਾ ਵੀ ਪਟਨਾ ਸਾਹਿਬ ਗੇੜਾ ਮਾਰ ਆਇਆ ਲੱਗਦੈ ਮੈਨੂੰ !

ਲੱਗਦੈ ਐਸ਼ਵਰਿਆ ਮੋਟ੍ਹੀ ਹੋ ਰਹੀ ਹੈ : ਫ਼ਬਰ
ਚਾਰ ਡੋਕੇ ਮਿਲ਼ ਜਾਂਣ ਤੇ ਕੱਟਾ ਨੀ ਮਾਣ ਹੁੰਦਾ ਇਹ ਤੇ ਫੇਰ ਵੀ ૴૴૴૴૴.!

ਪਸ਼ੂਆਂ ਚ ਬਾਂਝਪੁਣੇ ਦੀ ਸਮੱਸਿਆ ਤੇ 3 ਕਰੌੜ ਖਰਚੇ ਜਾਣਗੇ : ਰਣੀਕੇ
ਇੱਦੂ ਤਾਂ ਕਿਸੇ ਮਹਾਂਪੁਰਸ਼ ਜਾਂ ਨੰਗੀਆਂ ਖੁੱਚਾਂ ਵਾਲੇ ਦੀ ਸਹਾਇਤਾ ਲੈ ਲੈਣੀ ਸੀ ?

ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮਹੱਈਆ ਕਰਾਉਣ ਲਈ 30 ਕਰੋੜ ਖਰਚੇਗੀ : ਮਲੂਕਾ
ਤੇ ਮਾਸਟਰਨੀਆਂ ਦੀ ਧੁਲਾਈ ਵੀ ਕਰੇਗੀ ਮੁਫਤ ਚ ਜਾਂ ਇਸ ਵਾਰੀ ਚਾਰਜ਼ ਕਰੋਗੇ ?

ਭਾਰਤ ਵਿੱਚ ਮੁਸਲਮਾਨਾਂ ਦੀ ਹੋ ਰਹੀ ਅਣਦੇਖੀ : ਜਮਾਇਤ ਏ ਉਲਮਾ
ਸਿੱਖਾਂ ਨੂੰ ਕਿਹੜਾ ਪਾਲਕੀ ਚ ਬਿਠਾਈ ਫਿਰਦੈ ਨੇ ਭਾਰਤ ਵਾਲੇ ? ਬਸ ਦਰ ਬਟ ਜਮਾਨਾ ਕੱਟ ਬੀਬੀ ૴૴ !

ਸਿਖਿਆ ਅਤੇ ਧਾਰਮਿਕ ਸੰਸਥਾਵਾਂ ਲਈ ਟੈਕਸ ਫ੍ਰੀ ਮਿਲੇ ਜਮੀਨ : ਮੁਸਲਮ ਸਮਾਜ
ਫੇਰ ਭਾਈ ਬਾਬਾ ਧੂੰਮਾ ਨਾਲ ਸਬੰਧ ਵਧਾਓ ਇਹ ਸਾਰਾ ਮਹਿਕਮਾਂ ਇਹਨਾਂ ਦੇ ਸੰਤ ਸਮਾਜ ਦੇ ਅੰਡਰ ਆਉਂਦਾ ਅੱਜਕਲ !

ਸੇਵਾਮੁਕਤ ਆਈ ਏ ਐਸ ਅਫਸਰਾਂ ਤੇ ਬਾਦਲ ਸਰਕਾਰ ਵਲੋਂ ਮਿਹਰਬਾਨੀਆਂ ਅਜ਼ੇ ਵੀ ਜਾਰੀ : ਫ਼ਬਰ
ਬਾਂਦਰ ਬੁੱਢਾ ਵੀ ਹੋ ਜਾਏ ਤਾਂ ਟਪੂਸੀਆਂ ਤੇ ਨੀਂ ਨਾਂ ਭੁੱਲ਼ ਜਾਂਦਾ !

ਨਸ਼ਿਆ ਨੂੰ ਰੋਕਣ ਲਈ ਨੌਜਵਾਨ ਹਮਲਾ ਮਾਰਨ : ਕੋਹਾੜ
ਤੇ ਤੁਸੀਂ ਫੇਰ ਰਾਮਦੇਵੀ ਤੋਂ ਸਲਵਾਰ ਕਮੀਜ਼ ਮੰਗਾਂ ਕੇ ਮੂਜ਼ਰਾ ਕਰਿਆ ਕਰੋ !

ਬਾਦਲ ਤੇ ਡੀ ਜੀ ਪੀ ਸੈਣੀ ਵਾਰ ਵਾਰ ਮਿਲ ਰਹੇ ਹਨ ਗੁਰਦਾਸ ਬਾਦਲ ਨੂੰ : ਫ਼ਬਰ
ਜ਼ਰਾ ਬੱਚ ਕੇ ਵਈ ਪੁਲਿਸ ਵਾਲੇ ਦੇ ਅਗਾੜੀ ਤੇ ਘੋੜੇ ਦੇ ਪਿਛਾੜੀ ਲੰਘਣਾਂ ਘੱਟ ਹੀ ਮਾਫਕ ਬਹਿੰਦਾ ਹੁੰਦਾ !

ਸਿਵਲਹਸਪਤਾਲਾਂ ਵਿੱਚ ਆਪ ਹੀ ਚੁੱਕੀ ਫਿਰ ਰਹੇ ਨੇ ਗੁਲੂਕੋਸ਼ ਦੀਆਂ ਬੋਤਲਾਂ ਮਰੀਜ਼ : ਫ਼ਬਰ
ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿੱਚ ਜੇ ਲੋਕਾਂ ਦੀਆਂ ਗੱਠੜੀਆਂ ਚੁੱਕ ਸਕਦਾ ਸੀ ਤਾਂ ਤੁਸੀਂ ਬਾਦਲ ਦੇ ਰਾਜ ંਚ ਬੋਤਲ ਨੀ ਚੁੱਕ ਸਕਦੇ ?

ਵਰਕਰਾਂ ਨਾਲ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਛੋਟੇਪੁਰ
ਅਸੀਂ ਮਰ ਗਏ ? ਆਪ ਕਰਾਂਗੇ !

ਪਬਲਿਕ ਸਕੂਲਾਂ ਵਾਲੇ ਵਸੂਲ ਰਹੇ ਨੇ ਮਨਮਰਜ਼ੀ ਦੀਆਂ ਫੀਸਾਂ : ਫ਼ਬਰ
ਦੇਈ ਜਾਓ ਹੁਣ ਤੁਹਾਡੇ ਜੁਆਕਾਂ ਦੇ ਵੀ ਤਾਂ ਥੱਲੇ ਬਾਬਿਆਂ ਵਾਲੇ ਹੋਏ ਪਏ ਨੇ !

ਸਾਬਕਾ ਅਕਾਲੀ ਸਿਖਿਆ ਮੰਤਰੀ ਤੋਤਾ ਸਿੰਘ ਨੂੰ ਵੀ ਬੋਲੀ ਸਾਲ ਦੀ ਜੇਲ੍ਹ : ਫ਼ਬਰ
ਵਧੀਆ ਹੋਇਆ ਹੁਣ ਅੰਦਰ ਜਾਕੇ ਬੀਬੀ ਨੂੰ ਵੀ ਸਿਖਾਅ ਦਈਂ ਵਈ ਤ ਤੋਤਾ ਹੁੰਦਾ ૴!

ਪ੍ਰੈਸ ਦੀ ਅਜ਼ਾਦੀ ਅਤੇ ਭਰੋਸੇਯੋਗਤਾ ਕਾਇਮ ਰੱਖਣਾਂ ਬਹੁਤ ਜਰੂਰੀ : ਘੂੰਨਸ
ਰੱਖ ਤੇ ਰਹੇ ਨੇ ਜੋ ਬਾਦਲ ਦੀ ਬੋਲੀ ਬੋਲਦੇ ਨੇ ! ਤੂੰ ਵੀ ਘੁੰਨਸੀ ਦਾ ਘੁੰਨਸੀ ਹੀ ਰਿਹਾ ?

ਨਿਰਮਲ ਬਾਬਾ ਦੇ ਬਚਾਅ ਲਈ ਉਤਰੀ ਉਮਾ ਭਾਰਤੀ : ਫ਼ਬਰ
ਪਹਿਲਾਂ ਕਾਹਦੇ ਤੇ ਚੜ੍ਹੀ ਹੋਈ ਸੀ ਇੱਹ ?

ਜਿਸਮ ਫਰੋਸ਼ੀ ਦੇ ਦੋਸ਼ ਵਿੱਚ ਮੁੰਡੇ ਕੁੜੀਆਂ ਬਰਾਮਦ : ਫ਼ਬਰ
ਸ਼ੁਕਰ ਆ ਕਿਤੇ ਰਾਮਦੇਵੀ ਤੇ ਅੰਨਾ ਨੀ ਫੜੇ ਗਏ !

ਜਨਰਲ ਵੀ. ਕੇ. ਸਿੰਘ ਅਸਤੀਫਾ ਦੇ ਕੇ ਰਾਸ਼ਟਰਪਤੀ ਦੀ ਚੋਣ ਲੜਨ : ਮਾਨ
ਤੂੰ ਯਾਰ ਕਿਤੇ ਇਹਦੇ ਨਾਲ ਵੀ ਪਰਗਟ ਸਿੰਘ ਵਾਲੀ ਨਾਂ ਕਰਾਅ ਦੇਈਂ ਚੱਕ ਥੱਲ੍ਹ ਕੇ ?

ਪੰਜਾਬ ਵਿੱਚ ਅਮਰੀਕਾ ਸਿੱਖਿਆ ਪ੍ਰਣਾਲੀ ਲਾਗੂ ਕਰਾਂਗੇ : ਮਲੂਕਾ
ਆਹੋ ਜੀ ਪਿਛਲੀ ਵਾਰੀਂ ਤੇ ਮਾਸਟਰਨੀਆਂ ਹੱਥੀਂ ਕੁੱਟੀਆਂ ਸੀ, ਹੁਣ ਅਮਰੀਕਨ ਡੰਡਾ ਮੰਗਵਾ ਰਹੇ ਹੋਣਗੇ ਸ਼ਾਇਦ !

ਸ਼੍ਰੋਮਣੀ ਕਮੇਟੀ ਨੇ ਅਕਾਲ ਤੱਖਤ ਸਾਹਮਣੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਨਾਉਂਣ ਦਾ ਲਿਆ ਫੈਂਸਲਾ : ਫ਼ਬਰ
ਫੇਰ ਤੇ ਲੋਂਗੋਵਾਲ, ਟੌਹੜਾ ਤੇ ਬਲਵੰਤਾ ਲੱਡੂ ਸਭ ਤੋਂ ਉਪਰ ਹੋਣਗੇ ?

ਬਾਪੂ ਹੁਣੀ ਦੱਸਣਗੇ ਕੇ ਕਦੋਂ ਮੁੱਖ ਮੰਤਰੀ ਬਨਾਉਣਾਂ : ਸੁਖਬੀਰ ਬਾਦਲ
ਪੁੱਤ ਬਣਾ ਤੇ ਕਦੋਂ ਦਾ ਦੈਣਾ ਸੀ ਆਹ ਸਾਲੇ ਤੇਰੇ ਧੋਤੀਆਂ ਵਾਲੇ ਤਾਏ ਪੇਸ਼ ਹੀ ਨੀ ਜਾਣ ਦਿੰਦੇ !

ਸ਼੍ਰੀ ਅਕਾਲ ਤੱਖਤ ਦੇ ਸਾਹਮਣੇ ਬਣਾਈ ਜਾ ਰਹੀ ਯਾਦਗਰ ਦੀ ਸੇਵਾ ਦਿੱਤੀ ਧੂੰਮੇ ਨੂੰ : ਫ਼ਬਰ
ਜਾਣੀ ਕੇ ਬੰਨਤਾ ਬੋਹਲ ਦੀ ਰਾਖੀ ਬੱਕਰਾ !

ਪੰਜਾਬ ਦੇ ਸਿੱਖਿਆਂ ਮੰਤਰੀ ਨਾਲ ਮੁਲਾਕਾਤ ਛੇਂਤੀ ਹੀ ਕੀਤੀ ਜਾਵੇਗੀ : ਫ਼ਬਰ
ਜਰ੍ਹਾ ਬੱਚ ਕਿ ਕਰਿਓ ਇਹਨੂੰ ਬੀਬੀਆਂ ਦੇਖ ਕੇ ਹਲਕ ਜਿਹਾ ਉਠਦਾ ਹੁੰਦਾ !

ਸਾਕਾ ਨੀਲਾ ਤਾਰਾ ਯਾਦਗਰ ਬਹੁਤ ਸਾਦੀ ਹੋਣੀਂ ਚਾਹੀਦੀ ਹੈ : ਬਾਗੜੀਆ
ਫੇਰ ਬਾਦਲ ਤੇ ਧੂੰਮੇ ਨੂੰ ૴૴ ਬਚੂ ?

ਕਣਕ ਦੀ ਖਰੀਦ ਵਿੱਚ ਆਪਣੀ ਨਲਾਇਕੀ ਛੁਪਾਉਣ ਲਈ ਸਰਕਾਰ ਆੜ੍ਹਤੀਆਂ ਨੂੰ ਲੱਗੀ ਧਮਕਾਉਣ ; ਫ਼ਬਰ
ਯੱਦੀ ਘਰਾਟਾਂ ਵਾਲਿਆ ਤੇ ਗੁੱਸਾ ਘਰਦਿਆਂ ਤੇ ?

ਮੁੱਖ ਸੰਸਦੀ ਸਕੱਤਰਾਂ ਨੂੰ ਨਹੀ ਮਿਲ ਰਿਹਾ ਆਸ਼ਿਆਨਾ : ਫ਼ਬਰ
ਨਾਲੇ ਅੰਨ੍ਹੇ ਨੂੰ ਨੇਂਦਾ ਦਿਓ ਤੇ ਨਾਲੇ ਘਰ ਛੱਡਣ ਜਾਓ ?

ਜਿਸ ਥਾਨੇ ਵਿੱਚ ਪਰਚਾ ਦਰਜ਼ ਸੀ ਉਸੇ ਥਾਨੇ ਦਾ ਬਣਾਇਆ ਗਿਆ ਥਾਣਾਂ ਇੰਨਚਾਰਜ਼ ; ਫ਼ਬਰ
ਲੁਧੇਆਣੇ ਟੈਸ਼ਨ ਤੇ ਅੰਨ੍ਹਾਂ ਬੋਲ਼ੀ ਨੂੰ ਘੜੀਸੀ ਜਾਵੇ !

1984 ਦੇ ਸਹੀਦਾਂ ਦੀ ਯਾਦਗਰ ਬਨਾਉਣ ਲਈ ਅਵਤਾਰ ਸਿੰਘ ਮੱਕੜ ਵਧਾਈ ਦੇ ਪਾਤਰ : ਪ੍ਰੋ: ਬੰਡੂਗਰ
ਬੇਸ਼ਰਮਾਂ ਦੇ ਕਿਹੜਾ ਸਿੰਗ ਹੁੰਦੇ ਆ !

ਨਸ਼ਾ ਵੰਡਣ ਵਾਲਿਆਂ ਦੀ ਖੈਰ ਨਹੀਂ : ਡੀ ਐਸ. ਪੀ. ਮੰਡ
ਮੁੰਡਿਆਂ ਤੋਂ ਬੱਚ ਕੇ ਰਹੀ ਅਜ਼ੇ ਨਵੀਂ ਨਵੀਂ ਹੋਈਏ ਜਵਾਨ !

ਘੋਟਾਲਾ ਮੰਤਰੀਆਂ ਨੂੰ ਹਟਾ ਕੇ ਬਾਦਲ ਮੰਤਰੀ ਮੰਡਲ ਦਾ ਪੁਨਰਗਠਨ ਕਰੇ : ਲਾਲੀ ਮਜੀਠੀਆ
ਕਦੇ ਕਦੇ ਆਪਣੀ ਪੀੜੀ ਥੱਲੇ ਵੀ ਸੋਟਾ ਫੇਰ ਲਿਆ ਕਰੋ !

ਧਾਰਮਿਕ ਸੀਡੀ "ਰਾਜ ਕਰੇਗਾ ਖਾਲਸਾ" ਦੀ ਕੀਤੀ ਗਈ ਘੁੰਡ ਚੁਕਾਈ : ਫ਼ਬਰ
ਰਾਜ ਇਹਨਾਂ ਨੇ ਸਵਾਹ ਕਰਾਉਣਾਂ ਜਿਹੜੇ ਅਜ਼ੇ ਤੱਕ ਘੁੰਡ ਤੋਂ ਪਿਛਾ ਨੀ ਛਡਾ ਸਕੇ ?

ਰੁਲ਼ ਰਹੀ ਹੈ ਕਣਕ ਤੇ ਖੱਜ਼ਲ ਹੋ ਰਹੇ ਹਨ ਕਿਸਾਨ : ਫ਼ਬਰ
ਭਾਈ ਕੀ ਕਰੀਏ ਆਪਣੇ ਲੇਖ ਹੀ ਰੱਬ ਨੇ ਕੱਚੀ ਪੈਨਸਲ ਨਾਲ ਲਿਖੇ ਨੇ , ਬਾਕੀ ਵੋਟਾਂ ਵੇਲੇ ਤੁਸੀਂ ਆਪ ਹੀ ૴૴૴૴. ਹੋਰ ਕੀ ਕਹਾਂ !

ਬਿਨਾਂ ਕਾਰਵਾਈ ਦੇ ਛੱਡੇ ਜਾਂਦੇ ਨੇ ਲੁਟੇਰੇ : ਫ਼ਬਰ
ਯਾਰ ਪੁਲਿਸ ਵਾਲਿਆਂ ਜੁਆਕ ਪਾਲਣੇ ਨੇ ਜ਼ਰ੍ਹਾ ਸਮਝਿਆ ਕਰੋ ?

ਹਨੀ ਸਿੰਘ ਵਲੋਂ ਫੈਲਾਈ ਅਸ਼ਲੀਲਤਾ ਪੰਜਾਬੀਅਤ ਦੇ ਮੱਥੇ ਤੇ ਕਲੰਕ : ਜੱਸੀ
ਕਲੰਕ ਕੋਈ ਸਾਡੇ ਫੜ ਕੇ ਤਾਂ ਨੀ ਲਾ ਗਿਆ ? ਆਪ ਲੁਆਉਂਦੇ ਹੋ ਤਾਂ ਲੱਗਦਾ !

ਕੋਟ ਲੱਖਪਤ ਰਾਏ ਜੇਲ਼ 'ਚ ਬੰਦ ਸਰਬਜੀਤ ਸਿੰਘ 17 ਸਾਲਾਂ ਤੋਂ ਗੁਜ਼ਾਰ ਰਿਹਾ ਹੈ ਬਿੱਲੀਆਂ ਨਾਲ ਸਮਾਂ : ਫ਼ਬਰ
ਕੋਈ ਨੀ ਫਿਕਰ ਨੀ ਕਰੀਦਾ ਸਾਡੇ ਮੰਤਰੀ ਵੀ ਵਿਚਾਰੇ ਸੰਸਦ ਵਿੱਚ ਬਲਿਊ ਫਿਲਮਾਂ ਦੇਖ ਕੇ ਹੀ ਸਮਾਂ ਗੁਜ਼ਾਰਦੇ ਨੇ !

ਰਾਮਦੇਵ ਨੇ ਫੇਰ ਫੜੀ ਅੰਨਾ ਦੀ ਬਾਂਹ : ਫ਼ਬਰ
ਵੇ ਤੈਨੂੰ ਮੈਂ ਨਾਂ ਮੁੱਕਰਦੀ ਜਿਉਂਣ ਜੋਗਿਆ ਜੇਠਾ !

ਭਾਰਤ ਵਿੱਚ ਰੋਜ਼ਗਾਰ ਪਿਛਲੇ 5 ਸਾਲਾਂ 'ਚ 0,1 ਫੀ ਸਦੀ ਵਧਿਆ : ਫ਼ਬਰ
ਇੱਕ ਹੀ ਚੀਜ਼ ਬਦਣੀ ਸੀ ਰੋਜ਼ਗਾਰ ਜਾਂ ਘੱਪਲੇ ?

ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਰੋਲਣ ਲਈ ਬਦਲਾਂ ਤੇ ਬਾਦਲ ਨੇ ਕੀਤਾ ਏਕਾ : ਬਰਾੜ
ਕੋਈ ਨੀ ਵੋਟਾਂ ਵੇਲੇ ਇਹਨਾਂ ਨੂੰ ਭੂੱਕੀ ਦਿਸਦੀ ਆ ਜਾਂ ਠੇਕਾ !

ਪਿਡਾਂ ਵਿੱਚ ਨਸ਼ੇ ਦੇ ਹੜ ਨੂੰ ਰੋਕਣ ਲਈ ਔਰਤਾਂ ਅਗਵਾਈ ਕਰਨ : ਰੱਖੜਾ
ਤੇ ਤੁਸੀਂ ਹੁਣ ਰਾਮਦੇਵੀ ਨਾਲ ਰਲ ਕੇ ਕੈਬਰੇ ਕਰਿਆ ਕਰਨਾਂ ?

ਜੱਥੇਦਾਰ ਅਵਤਾਰ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਕੰਨਿਆਂ ਸਕੂਲ ਦਾ ਨੀਂਹ ਪੱਥਰ ਰੱਖਿਆ ! ਫ਼ਬਰ
ਫੇਰ ਤੇ ਸਿਲੇਬਸ ਵੀ ਪਟਨਾਂ ਸਾਹਿਬ ਵਾਲਾ ਹੀ ਚੱਲੂ ਕਿ ਨਹੀਂ ?

ਕੰਨਿਆਂ ਸਕੂਲ ਦੀ ਕਾਰ ਸੇਵਾ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ : ਫ਼ਬਰ
ਸੰਮਝੋ ਇਹਦੇ ਤਾਂ ਬਣ ਗਏ ਭੂਰੀ ਤੋਂ ਗੱਧੇਲੈ !

ਪੰਜਾਬ ਸਰਕਾਰ ਨੇ ਬਦਲੇ ਸੱਤ ਵਿਜੀਲੈਂਸ ਅਧਿਕਾਰੀ : ਫ਼ਬਰ
ਬਦਲਣੇ ਹੀ ਪੈਣੇ ਸੀ ਸਾਲੇ ਕੁੱਛੜ ਚੱੜ੍ਹ ਕਿ ਦਾੜ੍ਹੀ ਨੂੰ ਹੱਥ ਪਾਂਉਂਦੇ ਸੀ !

ਮੈਂ ਖਿਡਾਰੀ ਹਾਂ ਨੇਤਾ ਨਹੀਂ : ਸਚਿਨ
ਨੇਤਾ ਵੀ ਖਿਡਾਰੀ ਹੀ ਨੇ ਤੁਸੀਂ ਬਾਲ਼ ਵੈਟ ਕਰਦੇ ਹੋ ਨੇਤਾ ਲੋਕਾਂ ਨੂੰ !

ਚੋਰੀ, ਡਕੈਤੀ , ਨਸ਼ਿਆਂ ਦੇ ਕਾਰੋਬਾਰੀ ਅਤੇ ਮਾਰ ਕੁੱਟ ਕਰਨ ਵਾਲੇ 5 ਦੋਸ਼ੀ ਕਾਬੂ : ਫ਼ਬਰ
ਮਾੜੇ ਮ੍ਹੋਟੇ ਹੋਣੇ ਨੇ ਵਿਚਾਰੇ ? ਵੱਡਿਆਂ ਵੱਡਿਆਂ ਨੁੰ ਤੇ ਸਿਰੋਪੇ ਦਿੱਤੇ ਜਾਂਦੇ ਨੇ !

ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਹੋ ਰਹੇ ਹਨ ਨਜ਼ਾਇਜ ਕਬਜ਼ੇ : ਫ਼ਬਰ
ਭਾਈ ਕੱਟ੍ਹਾ ਕੀਲ੍ਹੇ ਦੇ ਜ਼ੋਰ ਤੇ ਤਾਂਗੜ ਦਾ ਹੁੰਦਾ !

ਸਮੂਹ ਕਿਰਤੀ ਵਰਗ ਨੂੰ ਪਹਿਲੀ ਮਈ ਦੀਆਂ ਵਧਾਈਆਂ : ਤਾਇਆ
ਮੱਘਦਾ ਰਹੀਂ ਵੀ ਸੂਰਜਾ ਕਮੀਆਂ ਦੇ ਵਿਹੜੇ !

ਸ਼੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਸਰਬੱਤ ਖਾਲਸਾ ਸੱਦਣ : ਪੰਚ ਪ੍ਰਧਾਨੀ
ਸਿੱਧਾ ਹੀ ਕਿਹ ਵਈ ਖੂਹ ਚ ਛਾਲ ਮਾਰ ਕੇ ਪਿੱਛਾ ਛੱਡ !

ਮਿਆਂਮਾਰ ਦੀ ਪਾਰਲੀਮੈਂਟ ਚ ਸੌਹ ਚੁੱਕੇਗੀ ਸੂ ਕੀ : ਫ਼ਬਰ
ਬਾਦਲ ਨੂੰ ਕਹਿ ਕੇ ਕਿਸੇ ਤਰਾਂ ਚਪੜਚਿੜੀ ਆ ਜਾਣਾਂ ਸੀ ਸੌਂਹ ਚੁੱਕਣ, ਸ਼ਾਇਦ ਹੱਥ ਪੁਆ ਦਿੰਦਾ ?

ਜਲੰਧਰ ਪੁਲੀਸ ਨੇ ਨਸ਼ੇਵਰਤਨ ਵਾਲੇ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ, ਲੁੱਟਾਂ ਖੋਹਾਂ ਕਰਨ ਵਾਲੇ, ਪਿਸਤੌਲ ਦੀ ਨੌਕ ਤੇ ਝਗੜੇ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ : ਫ਼ਬਰ
ਪਤੰਦਰੋ ਸਾਰੇ ਹੀ ਇੱਕੋ ਵਾਰੀਂ ਫੜ੍ਹ ਲਏ ਕਿਸੇ ਦੇ ਭੋਗ ਤੇ ਜਾਣਾਂ ?

ਭਾਜਪਾ ਨੇ ਅੰਸਾਰੀ ਪ੍ਰਣਾਬ ਅਤੇ ਮੀਰਾ ਨੂੰ ਰਾਸ਼ਟਰਪਤੀ ਬਣਾਉਣ ਤੋਂ ਕੀਤਾ ਇਨਕਾਰ : ਫ਼ਬਰ
ਇਹਨਾਂ ਦੇ ਆਪਣੇ ਵਥੇਰੇ ਉਮੀਦਵਾਰ ਨਵੇਂ ਝੱਗੇ ਸਮਾਈ ਫਿਰਦੈ ਨੇ ਹਾਂ ੁਕਸ ਤਰਾਂ ਕਰ ਦਿੰਦੇ ?

ਵਿਦਵਾਨ , ਮਾਹਿਰ ਤੇ ਬੁੱਧੀਜੀਵੀ ਵਰਗ ਦੇ ਲੋਕ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ : ਬਾਦਲ
ਹੋਰ ਵਿਦਵਾਨ ਤੁਸੀਂ ਕੀ ਕਰਨੇ ਨੇ ਜੇ ਧੂੰਮਾ ਤੇ ਮੱਕੜ ਸਾਹਿਬ ਨਾਲ ਨੇ ?

ਪੰਜਾਬੀ ਦੀ ਸੇਵਾ ਕਰਦਾ ਰਹਾਂਗਾ : ਹਰਭਜਨ ਮਾਨ
ਵਾਰਸ਼ ਸ਼ਾਹ ਲੁਕਾਈਏ ਜੱਗ ਕੋਲੋਂ ਭਾਵੇ ਆਪਣਾ ਹੀ ਗੁੜ ਖਾਈਏ ਜੀ !

ਜਿਲ੍ਹੇ ਦੇ ਵਿਕਾਸ ਲਈ ਵਿਸ਼ੇਸ਼ ਅਜੰਡਾ ਤਿਆਰ ਕੀਤਾ ਜਾਵੇਗਾ : ਹਰਭਜਨ ਮਾਨ
ਰਾਮੂਵਾਲੀਆ ਤੋਂ ਤੇ ਹੋਇਆ ਨੀ ਤੈਨੂੰ ਵੀ ਦੇਖ ਲੈਂਦੇਆਂ ਕਿਨੇ ਕੋ ਪਾਣੀ ંਚ ਆਂ ?

ਕੇਂਦਰ ਕਣਕ ਤੇ 500 ਰੁਪਏ ਦਾ ਬੋਨਸ ਦੇਵੇ : ਤੋਤਾ ਸਿੰਘ
ਤੁਹਾਨੂੰ ਕਿ ਕਿਸਾਨਾਂ ਨੂੰ ?

ਮੁੱਖ ਮੰਤਰੀ ਪਹਿਲੀ ਮਈ ਨੂੰ ਕਿਸੇ ਨੂੰ ਨਹੀਂ ਮਿਲਣਗੇ : ਫ਼ਬਰ
ਨੂਰਮਹਿਲ ਜਾਣਾ ਹੋਊ ਸ਼ਾਇਦ ?

ਜਿਲਾ ਰੂਪਨਗਰ ਵਿੱਚ ਨਜ਼ਾਇਜ਼ ਧੰਦਾ ਜ਼ੋਰਾਂ ਤੇ : ਫ਼ਬਰ
ਤਾਂ ਕੀ ਹੋਇਆ ? ਉਹ ਕਿਹੜੀ ਗਲੀ ਜਿੱਥੇ ਭਾਗੋ ਨੀ ਖੜੀ

ਕੈਂਸਰ ਪੀੜਤਾਂ ਦੀ ਮਦਦ ਲਈ ਦਾਨੀ ਸੱਜਣ ਅੱਗੇ ਆਉਣ : ਜੱਥੇਦਾਰ
ਜਾਣੀ ਕਿ ਸਾਡੇ ਵਰਗੇ ਗੋਲ੍ਹਕ ਚੋਰਾਂ ਨੂੰ ਅਜ਼ੇ ਮੁਆਫ ਕਰਨ ਕੈਂਸਰ ਪੀੜਤ !

ਬੀਬੀ ਜਗੀਰੋ ਨੇ ਜੇਲ੍ਹ ਵਿੱਚ ਹੀ ਸ਼ੁਰੂ ਕੀਤਾ ਧਰਮ ਪ੍ਰਚਾਰ : ਫ਼ਬਰ
ਨੱਚਣ ਵਾਲੇ ਦੀ ਅੱਡੀ ਨਾਂ ਰਹਿੰਦੀ ਤੇ ૴૴૴૴૴૴..!

ਪ੍ਰਧਾਨ ਮੰਤਰੀ ਦਾ ਡੀਜ਼ਲ ਦੀਆਂ ਕੀਮਤਾਂ ਵਧਾਉਣਾ ਬਾਦਲ ਦੇ ਮੂੰਹ ਤੇ ਥੱਪੜ : ਮਾਨ
ਯਾਰ ਥੱਪੜਾਂ ਨੂੰ ਮਾਰ ਗੋਲੀ ਤੂੰ ਬਾਦਲ ਸਾਹਿਬ ਦੀ ਆਉਣੀ-ਜਾਣੀ ਦੇਖਿਆ ਕਰ !

ਕੋਈ ਮਾਂ-ਬਾਪ ਨਹੀਂ ਚਾਹੁੰਦਾ ਬਈ ਉਹਨਾਂ ਦਾ ਪੁੱਤ ਗ੍ਰੰਥੀ ਬਣੇ : ਫ਼ਬਰ
ਜਦੋਂ ਜੱਥੇਦਾਰੀਆਂ ਸੇਲ ਤੇ ਲੱਗੀਆਂ ਹੋਣ ਤਾਂ ਕਿਸੇ ਦਾ ਦਿਮਾਗ ਖਰਾਬ ਆ ਵਈ ਕੰਧਾਂ 'ਚ ਟੱਕਰਾਂ ਮਾਰਦਾ ਫਿਰੈ ?

ਬੀ ਐਸ ਐਫ ਦੀ ਮਹਿਲਾ ਕਾਂਸਟੇਬਲ ਨੇ ਇੱਕ ਪਾਕਿਸਤਾਨੀ ਦੀ ਪਿਛਾ ਕਰਕੇ ਕੀਤਾ ਹਲਾਕ : ਫ਼ਬਰ
ਸ਼ੁਕਰ ਆ ਕਿਤੇ ਪਿੱਛਾ ਕਰਦੀ ਨਾਲ ਹੀ ਨੀ ਭੱਜ ਗਈ ?

ਕੀ ਜੱਥੇਦਾਰ ਸਰਬੱਤ ਖਾਲਸਾ ਸੱਦਣਗੇ : ਪੰਚ ਪ੍ਰਧਾਨੀ
ਓਹ ਕੀ ਹੁੰਦਾ ਜੀ ? ਜੇ ਸਰਬੱਤ ਸਾਧ ਲਾਣਾ ਨੂੰ ਮਿਲਣਾਂ ਤਾਂ ਦੱਸੋ !

ਪੰਜਾਬ ਵਿੱਚ ਬਾਰਦਾਨੇ ਦੀ ਕੋਈ ਘਾਟ ਨਹੀਂ : ਕੇਰੌਂ
ਪਤੰਦਰੋ ਜੇ ਹਰ ਬੋਰੀ ਮਗਰ ਢਾਈ ਕਿਲੋ ਵੱਧ ਤੋਲੀ ਜਾਓਗੇ ਤਾਂ ਬਾਰਦਾਨਾਂ ਕਰਨਾ ૴૴૴.'ਚ ਲੈਣਾਂ ?

ਮੀਰਾ ਕੁਮਾਰ ਤੇ ਹੋਰਨਾਂ ਵਲੋਂ ਸਚਿਨ ਦਾ ਰਾਜ ਸਭਾ ਮੈਂਬਰ ਵਜੋਂ ਨਾਮਜ਼ਦਗੀ ਦਾ ਸਵਾਗਤ : ਫ਼ਬਰ
ਜਿੱਥੇ ਲੋਕ ਸੜਕਾਂ ਤੇ ਸੁੱਤੇ ਨੇ ! ਕਾਰਾਂ ਵਿੱਚ ਫਿਰਦੈ ਕੁੱਤੇ ਨੇ ! ਜਿਸ ਦੇਸ਼ ਦੇ ਲੀਡਰ ਲੁੱਚੇ ਨੇ ! ਕਿਰਤੀ ਦੇ ਬੱਚੇ ਭੁੱਖੇ ਨੇ ! ਮੈਂ ਓਸ ਦੇਸ਼ ਦਾ ਵਾਸੀ ਹਾਂ !

ਸਲੀਪਰ ਬੱਸਾਂ ਨੁੰ ਆਪਣੇ ਕਬਜ਼ੇ ਵਿੱਚ ਲਵੇ ਪੰਜਾਬ ਸਰਕਾਰ : ਹਰਜੀਤ ਸਿੰਘ
ਕਬਜ਼ੇ ਅੰਦਰ ਹੀ ਨੇ ਤਾਂ ਚੱਲ ਰਹੀਆਂ ਨੇ ! ਉੱਦਾਂ ਤਾਂ ਘੁੱਗੀ ਨੀ ਖੱਘਣ ਦਿੰਦੀ ਪੰਜਾਬ ਸਰਕਾਰ !

100 ਗ੍ਰਾਮ ਅਫੀਮ ਸਮੇਤ ਕੀਤਾ ਗਿਆ ਇੱਕ ਕਾਬੂ : ਫ਼ਬਰ
ਇੰਨੀ ਕੁ ਤੇ ਕਾਬੂ ਕਰਨ ਵਾਲਿਆਂ ਦੀ ਜੇਬ੍ਹ 'ਚ ਵੀ ਹੁੰਦੀ ਆਂ ?

ਸ਼ਰਾਬ ਦਾ ਠੇਕਾ ਖੁਲਣ ਤੇ ਲੋਕਾਂ ਕੀਤਾ ਸਖਤ ਰੋਸ : ਫ਼ਬਰ
ਸਾਲੇ ਰਾਤ ਨੂੰ ਬੰਦ ਕਰ ਦਿੰਦੇ ਹੋਣੇ ਆਂ ਠੇਕਾ ?

ਸਕੂਲਾਂ ਦੇ ਬਾਹਰ ਸ਼ਰੇਆਮ ਉਗੀ ਪਈ ਹੈ ਭੰਗ ਬੂਟੀ : ਫ਼ਬਰ
ਫੇਰ ਗੁਰੂ ਦੀਆਂ ਲਾਡਲੀਆਂ ਫੋਜਾਂ ਨੂੰ ਇਤਲਾਹ ਕਰਨੀ ਸੀ !

ਲ਼ਾਪਤਾ ਵਿਆਕਤੀਆਂ ਨਹੀਂ ਲੱਭਣ ਵਿੱਚ ਢਿੱਲ ਮੱਠ ਕਰ ਰਹੀ ਪੁਲੀਸ : ਫ਼ਬਰ
ਇਹਨਾਂ ਵਿਚਾਰਿਆਂ ਦੀਆਂ ਆਪਣੀਆਂ ਘਰ ਵਾਲੀਆਂ ਨੂੰ ਲੱਭ ਰਹੀਆਂ !

ਅੱਤਵਾਦ ਦੇ ਝੰਬੇ ਪੰਜਾਬ ਨੂੰ ਸਹਾਰਾ ਦੇਣ ਦੀ ਥਾਂ ਕੇਂਦਰ ਸਰਕਾਰ ਨੇ ਬੇਇਨਸਾਫੀ ਕੀਤੀ : ਬਾਦਲ
ਪੰਜਾਬ ਪਵੇ ਖੂਹ 'ਚ ਤੈਨੂੰ ਤੇ ਬਾਂਹ ਦੇਕੇ ਰੱਖਦੀ ਆਈ ਆ ਅੱਜ ਤੱਕ ਕੇਂਦਰ ਸਰਕਾਰ ?

ਹਿਮਾਚਲ ਸਰਕਾਰ ਦਸਤਾਰ ਸਬੰਧੀ ਕੀਤੇ ਸਕੂਲਾਂ ਵਲੋਂ ਤੁਗਲਕੀ ਫੁਰਮਾਨ ਤੇ ਸਖਤ ਕਾਰਵਾਈ ਕਰੇ : ਮੱਕੜ
ਤੇ ਜਦੋਂ ਤੇਰੇ ਸੂਬੇ ਦੀ ਸਰਕਾਰ ਤੀਜੇ ਕੁ ਦਿਨ ਕਿਸੇ ਦੀ ਵੀ ਦਸਤਾਰ ਲਾਹ ਦਿੰਦੀ ਆਂ ਤਾਂ ਉਦੋਂ ਤੂੰ ਭੂਆ ਦੇ ਗਿਆ ਹੁੰਦਾਂ ?

ਸਰਹਿੰਦ ਫ਼ਤਿਹ ਦਿਵਸ ਦੀਆਂ ਤਿਆਰੀਆਂ ਮੁਕੰਮਲ : ਮੱਕੜ
ਤੇ ਆਪਣੇ ਗੋਲ੍ਹਕ ਤੇ ਲੰਗਰ ਛੱਕਣ ਵਾਲੇ ਵਾਟੇ-ਸ਼ਾਟੇ ਨੂੰ ਕਲ਼ੀ-ਸ਼ਲ਼ੀ ਕਰਾ ਲਈ ਕੇ ਨਹੀਂ ?

 

ਾਕਿ ਨੇ ਵੀ ਛੱਡੀ ਹਲਫ-4 ਮਿਜ਼ਾਇਲ : ਫ਼ਬਰ
ਤੂੰ ਕੀ ਸ਼ੇਰ ਮਾਰਨਾ ਤੇਰੇ ਪਿਓ ਨੇ ਬਿੱਲੀ ਨਾਂ ਮਾਰੀ !

ਅਰਮਿੰਦਰ ਦਾ ਉਦੇਸ਼ ਸੰਵਿਧਾਨਕ ਅਤੇ ਕਨੂੰਨੀ ਪ੍ਰੀਕਰਿਆ ਵਿੱਚ ਦਫ਼ਲ : ਚੀਮਾ
ਕੱਲ੍ਹ ਵਿਆਹੀ ਤੇ ਅੱਜ ਕਹਿੰਦੀ ਲੋਕਾਂ ਦੀਆਂ ਕਿੱਡੀਆਂ ਕਿੱਡੀਆਂ ਕੁਵਾਰੀਆਂ ਫਿਰਦੀਆਂ ਨੇ ?

ਪੁਲੀਸ ਦੇ 18 ਡੀ ਐਸ ਪੀ ਕੀਤੇ ਤਬਦੀਲ : ਫ਼ਬਰ
ਯਾਰ ਇੰਨੇ ਤੇ ਪਸ਼ੂ ਵੀ ਨੀ ਧੁੱਪੇ ਸ਼ਾਮੇ ਕਰੀਦੇ ਜਿਨੇ ਇਹ ਕਰ ਰਹੇ ਨੇ ?

ਬਾਦਲ ਵਲੋਂ ਸਾਫ ਪਾਣੀ ਮਹੱਈਆ ਕਰਾਉਂਣ ਦੀ ਯੋਜਨਾਂ : ਫ਼ਬਰ
ਓਹ ਕੀ ਕਰਨਾਂ ? ਹੁਣ ਤੇ ਲੋਕ ਨੀਡ ਹੀ ਪੀਣੀ ਗਿੱਝ ਗਏ ਨੇ !

ਸੁਖਬੀਰ ਬਾਦਲ ਨੇ ਸੜਕ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ : ਫ਼ਬਰ
ਕਦੀ ਕੁਸ਼ ਦੇ ਵੀ ਦਿਆ ਕਰੋ ! ਸਾਰੇ ਕੌੜਮੇ ਨੇ ਲੈਣ ਤੇ ਹੀ ਲੱਕ ਬੰਨ੍ਹਿਆ ਹੋਇਆ !

ਢੀਂਡਸਾ ਤੇ ਮਜੀਠੀਆ ਦੇ ਕਮਰਿਆਂ ਦੀ ਕੱਢੀ ਜਾ ਰਹੀ ਹੈ ਟੌਹਰ : ਫ਼ਬਰ
ਜੋ ਮਰਜ਼ੀ ਆ ਕਰੋ ਪਰ ਇਨੇ ਯੋਗੇ ਹੈ ਨੀ ਇੱਹ ਹੁਣ !

ਪੰਜਾਬ ਵਿੱਚ ਵਧ ਰਹੀਆਂ ਨੇ ਲੁੱਟਾਂ ਖੋਹਾਂ ਤੇ ਛੀਨਾ ਝਪਟੀ ਦੀਆਂ ਵਾਰਦਾਤਾਂ : ਪੰਡਿਤ
ਤੇ ਹੋਰ ਵਿਕਾਸ ਨੂੰ ਫੁੱਲ਼ ਲੱਗੇ ਹੁੰਦੇ ਆ ? ਅੱਜ ਕਲ਼ ਇਹਨੂੰ ਹੀ ਤਾਂ ਵਿਕਾਸ ਕਹਿੰਦੇ ਨੇ !

ਕੈਪਟਨ ਕੁਤਰ ਸਕਦੇ ਹਨ ਖਹਿਰਾ ਦੇ ਪਰ : ਫ਼ਬਰ
ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ !

ਮਾਤਾ ਕੌਲਾਂ ਦੇ ਸਕੂਲ ਦੇ ਬੱਚਿਆਂ ਨੇ ਉਲਿੰਪਆਡ ਵਿੱਚ ਮੱਲਾਂ ਮਾਰੀਆਂ : ਗੁਰਇਕਬਾਲ
ਤੇ ਦਾਲਾਂ ਚੋਂ ਮੀਟ ਵਾਲੇ ਵਿਟਾਮਨ ਕੱਢਣ ਦੀ ਸਿਖਿਆ ਨੀ ਦਿੱਤੀ ਸੀ ਬੱਚਿਆਂ ਨੂੰ ?

ਭਾਰਤ-ਪਾਕਿ ਸਰਹੱਦ ਤੇ 60 ਕਰੋੜ ਦੀ ਹੀਰੋਐਨ ਅਤੇ ਅਸਲਾ ਬਰਾਮਦ : ਫ਼ਬਰ
ਅਜੇ ਪ੍ਰੋ: ਬਡੂੰਗਰ ਕਹਿਦਾ ਅਖੇ ਪਾਕਿ-ਭਾਰਤ ਲਾਂਘਾ ਖੋਲੋ ?

ਵਿਧਾਇਕ ਅਕਾਲ਼ੀ ਨੇਤਾ ਅਜੀਤ ਸਿੰਘ ਕੋਹਾੜ ਪਿਛਲੀ ਵਜ਼ਾਰਤ ਵੇਲੇ ਪੰਜਵੀਂ ਤੇ ਐਤਕੀਂ ਕਰ ਗਿਆ ਅੱਠਵੀਂ ਪਾਸ : ਫ਼ਬਰ
ਅੰਨ੍ਹਿਆਂ ਵਿੱਚ ਕਾਣਾ ਰਾਜਾ !

ਮੁਹੰਮਦ ਸਦੀਕ ਦੇ ਸਰਟੀਫਕੈਟ ਨੂੰ ਲੈ ਕੇ ਅਕਾਲੀ ਅਮੀਦਵਾਰ ਨੇ ਕੀਤਾ ਕੇਸ ਦਾਇਰ : ਫ਼ਬਰ
ਤਕੜਿਆਂ ਦਾ ਸੱਤੀਂ ਵੀਹੀਂ ਸੋ ਭਾਈ ?

ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਲੋਕ ਸਾਥ ਦੈਣ : ਏ.ਸੀ.ਪੀ
ਤੇ ਤੁਸੀਂ ਆਪ ਘਰ ਵਾਲ਼ੀਆਂ ਦੇ ਜਾਂ ਬਾਦਲ ਦੇ ਪੱਟਾਂ 'ਚ ਬੈਠੇ ਰਿਹਾ ਕਰੋ !

ਕਰੰਟ ਲੱਗਣ ਕਾਰਨ ਰੇਹੜੀ ਚਾਲਕ ਗਭੀਰ ਜ਼ਖਮੀ : ਫ਼ਬਰ
ਇੱਹ ਪਤੰਦਰ ਰੇਹੜੀ ਤੇ ਟਰਾਂਸਫਰਮ ਰੱਖੀ ਫਿਰਦਾ ਸੀ ?

ਭਦੌੜ ਪੁਲੀਸ ਨਹੀਂ ਕਰ ਸਕੀ ਦੋਸ਼ੀੌਆਂ ਨੂੰ ਗ੍ਰਿਫਤਾਰ : ਫ਼ਬਰ
ਕਰ ਲੈਣਗੇ ਪਹਿਲਾਂ ਕਿਸੇ ਤਰਾਂ ਮੁਹੰਮਦ ਸਦੀਕ ਨਾਲ ਤੇ ਨਿਭੜ ਲੈਣ !

ਸੀ.ਬੀ:ਆਈ ਦੀ ਰਿਪੋਰਟ ਨੇ ਕਾਂਗਰਸ ਦਾ ਚਿਹਰਾ ਨੰਗਾ ਕੀਤਾ : ਪ੍ਰੋ; ਬੰਡੂਗਰ
ਹੋਲੀ ਹੋਲੀ ਨੱਚੋ , ਦਿੱਲੀ ਲਾਗੇ ਹੀ ਆ

ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਫਿਕਰਮੰਦੀ ਸ਼ਲਾਘਾਯੋਗ : ਗਰੇਵਾਲ
ਆਹੋ ! ਇਸ ਫਿਕਰ 'ਚ ਤੇ ਸੁੱਕ ਕੇ ਤੀਲਾ ਹੋਈ ਪਈ ਆ ਸਰਕਾਰ ?

ਵਿਭਾਗੀ ਲਾਪ੍ਰਵਾਹੀ ਦਾ ਖਮਿਆਜ਼ਾ ਭੁਗਤ ਸਕਦੇ ਨੇ ਆਮ ਲੋਕ : ਫ਼ਬਰ
ਤੇ ਹੋਰ ਲੋਕ ਕਾਹਦੇ ਵਾਸਤੇ ਹੁੰਦੇ ਨੇ ? ਇਹਨਾਂ ਕਿਹੜਾ ਦੁੱਧ ਦੇਣਾਂ ਹੁੰਦਾ ?

ਅਗਨੀ 5 ਦਾ ਜੁਵਾਬ ਦੇਵੇਗਾ ਪਾਕਿਸਤਾਨ : ਫ਼ਬਰ
ਪੱਲੇ ਨੀ ਧੇਲਾ ਤੇ ਬੁੜੀ ਕਰੇ ਮੇਲਾ ਮੇਲਾ ?

ਜਿਊਂਦੀ ਔਰਤ ਨੂੰ ਮਰਿਆ ਘੋਸ਼ਿਤ ਕੀਤਾ ਡਾਕਟਰ ਨੇ ; ਫ਼ਬਰ
ਇਹ ਡਾਕਟਰ ਵੀ ਸਹੁਰੀ ਦੇ ਕਿਤੇ ਅਜੀਤ ਸਿੰਘ ਕੋਹਾੜ ਵਾਲੇ ਸਕੂਲੇ ਤਾਂ ਨੀ ਪੜਦਾ ਰਿਹਾ ?

ਸੱਜਣ ਕੁਮਾਰ ਦੇ ਵਾਰੇ ਵਿੱਚ ਕਾਂਗਰਸ ਚੁੱਪ : ਫ਼ਬਰ
ਭਾਈ ਬੋਲਣ ਨਾਲੋਂ ਚੁੱਪ ਭਲੀ ! ਚੁੱਪ ਵਿੱਚ ਸੋ ਪਰਦਾ !

ਅੰਨਾ ਟੀਮ ਮੇਰੇ ਕੋਲ ਖੁਦ ਆਈ ਸੀ : ਰਾਮਦੇਵ
ਫੇਰ ਕੀ ਹੋਇਆ, ਤੂੰ ਉਦਣ ਮੈਕਅੱਪ ਨੀ ਸੀ ਕੀਤਾ ?

 

 

ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਕਾਰੋਬਾਰ ਬੰਦ ਹੋਣ ਤੇ ਹੀ ਸੂਬਾ ਤਰੱਕੀ ਕਰੇਗਾ : ਕੋਹਾੜ
ਲਓ ਜੀ ਇਹਨੇ ਤੇ ਬੰਨ੍ਹ ਤਾ ਗੱਡੇ ਨਾਲ ਕੱਟਾ !

ਅੰਨਾ ਤੇ ਰਾਮਦੇਵ ਹੋਏ ਦੋਫਾੜ : ਫ਼ਬਰ
ਰਾਮਦੇਵੀ ਨੇ ਲੇਡੀ ਸੂਟ ਨੀ ਉਧਾਰ ਦਿੱਤਾ ਹੋਣਾਂ ਅੰਨੇ ਨੂੰ ?

ਨਗਰ ਨਿਗਮ ਦੀਆਂ ਚੋਣਾਂ ਵਿਕਾਸ ਦੇ ਮੁੱਦੇ ਤੇ ਹੋਣਗੀਆਂ : ਮਜੀਠੀਆ
ਯਾਰ ਵਿਕਾਸ ਹੁਣ ਰੋਕ ਲਓ ਜ਼ਰਾ, ਕੋਈ ਭਲਾਈ ਦਾ ਕੰਮ ਕਰ ਲਓ !

ਅਧਿਆਪਕਾਂ ਦੀਆਂ ਮੰਗਾਂ ਨੂੰ ਹੱਲ ਕਰਾਉਣ ਲਈ ਮੁੱਖ ਮੰਤਰੀ ਨੂੰ ਮਿਲਾਂਗਾ : ਚੰਦੂਮਾਜਰਾ
ਪੱਲੇ ਨੀ ਦਾਣੇ ਤੇ ਬੁੱੜੀ ਫਿਰੈ ਲੁਧਿਆਣੇ ?

ਪਾਕਿ ਨੂੰ ਵੇਚੇਗਾ ਭਾਰਤ ਬਿਜਲੀ : ਫ਼ਬਰ
ਨੰਗੀ ਕੀ ਨਹਾਊ ਤੇ ਕੀ ਨਚੋੜੂ ?

ਪੰਜਾਬ ਸਰਕਾਰ 25 ਕਰੌੜ ਦੀ ਲਾਗਤ ਨਾਲ ਖੋਲ੍ਹੇਗੀ ਨਸ਼ਾ ਛਡਾਊ ਕੇਂਦਰ : ਫ਼ਬਰ
ਇਹਨੂੰ ਕਹਿੰਦੇ ਨੇ ਨਾਲੇ ਵਿਸਾਖੀ ਮੇਲਾ ਤੇ ਨਾਲੇ ਵਗੜ ਦਾ ਸੌਦਾ !

ਰਾਜੋਆਣਾ ਵਲੋਂ ਕੀਤੀ ਕਾਂਗਰਸ ਅਤੇ ਬੀ.ਜੇ.ਪੀ ਵਿਰੁੱਧ ਅਪੀਲ ਵਾਰੇ ਜੱਥੇਦਾਰ ਸਾਹਿਬ ਹੁਕਮਨਾਮਾ ਜਾਰੀ ਕਰਨ : ਮਾਨ
ਊਦਾਂ ਈ ਖੂਹ ંਚ ਧੱਕਾ ਦੇ ਦਿਓ ਜੇ ਤੁਰਿਆ ਫਿਰਦਾ ਨਹੀਂ ਚੰਗਾ ਲੱਗਦਾ ਤਾਂ ?

ਜਿਲੇਆਂ ਦੇ ਮੈਜਿਸਟਰੈਟਾਂ ਵਲੋਂ ਸ਼ਾਮ ਦੇ ਸੱਤ ਤੋਂ ਸਵੇਰੇ ਅੱਠ ਵਜੇ ਤੱਕ ਕੰਬਾਇਨਾਂ ਬੰਦ ਰੱਖਣ ਦੇ ਹੁਕਮ : ਫ਼ਬਰ
ਇਹਨਾਂ ਨੂੰ ਕੀ ਪਤਾ ਡੱਡੀਆਂ ਕਦੋਂ ਪਾਣੀ ਪੀ ਜਾਂਦੀਆਂ ਨੇ ?

ਵਿਆਹ ਤੋਂ ਪਹਿਲਾਂ ਮਿਲੇਗੀ ਲੜਕੀਆਂ ਨੂੰ ਸ਼ਗਨ ਸਕੀਮ ਦੀ ਰਾਸ਼ੀ : ਪੰਜਾਬ ਸਰਕਾਰ
ਫੇਰ ਤਾਂ ਪਟਨਾ ਸਾਹਿਬ ਵਾਲੇ ਜੱਥੇਦਾਰ ਦੀ ਨਵੀਂ ਮੰਗੇਤਰ ਦੀ ਵੀ ਚਾਂਦੀ ਹੋ ਜਾਊ ?

ਕਾਂਗਰਸ ਤੋਂ ਨਰਾਜ਼ ਹੋਏ ਅਜੀਤ ਸਿੰਘ ਭਾਟੀਆ, ਦਮਨਦੀਪ ਸਿੰਘ. ਤੇ ਬਲਜਿੰਦਰ ਥਾਂਦੇ ਹੋਏ ਪ੍ਰੀਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਲ : ਫ਼ਬਰ
ਤਾਂ ਕੀ ਹੋਇਆ? ਵੇਸੇ ਵੀ ਇਹ ਨਾਂ ਦੇ ਹੀ ਸਿੰਘ ਨੇ ਰੋਜ਼ ਸਵੇਰੇ ਉੱਠ ਕੇ ਤਾਂ ਸ਼ਿਵਲਿੰਗ ਦੁਵਾਲੇ ਹੋਏ ਹੁੰਦੇ ਨੇ ਪ੍ਰੀਵਾਰਾਂ ਸਮੇਤ !

ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ : ਫ਼ਬਰ
ਸ਼ਿੱਟ ਸ਼ਿੱਟ ਲਾ ਕੇ ਗਏ ਹੋਣੇ ਨੇ ਫੇਰ ਤਾਂ ?

ਪ੍ਰਧਾਨ ਮੰਤਰੀ ਕਰਤਾਰਪੁਰ ਲਾਂਘਾ ਖੁਲਵਾਉਣ ਲਈ ਪਾਕਿ ਨਾਲ ਸਪੰਰਕ ਕਰੇ : ਪ੍ਰੋ: ਬੰਡੂਗਰ
ਤੈਂਨੂੰ ਕਿਤੇ ਉਧਰ ਜੱਥੇਦਾਰੀ ਦੀ ਔਫਰ ਤੇ ਨੀ ਆ ਗਈ ਜਿਹੜਾ ਕੀਲਾ ਪੱਟਣ ਡਿਹਾਂ ?

ਪਰਗਟ ਸਿੰਘ ਵਲੋਂ 300 ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ : ਫ਼ਬਰ
ਚਲੋ ! ਖਾਲ਼ੀ ਮੂੰਹ ਨੂੰ ਬਕਲ਼ੀਆਂ ਹੀ ਸਹੀ ?

ਪੰਜਾਬ ਦੇ 21 ਉੱਚ ਪੁਲੀਸ ਅਧਿਕਾਰੀਆਂ ਦੇ ਕੀਤੇ ਤਬਾਦਲੇ : ਫ਼ਬਰ
ਵਿਹਲੀ ਰੰਨ੍ਹ ਪਰਾਹੁਣਿਆਂ ਜੋਗੀ !

ਸਰਕਾਰ ਨੇ ਭਰਤੀ ਅਧਿਆਪਕਾਂ ਦੇ ਨਿਯੁਕਤੀ ਪੱਤਰ ਆਪਣੇ ਕਬਜ਼ੇ ਵਿੱਚ ਲਏ : ਫ਼ਬਰ
ਲੈਣੇ ਹੀ ਸੀ ! ਹੁਣ ਬੋਲੀ ਲਾਕੇ ਵੇਚਣਗੇ ਪਤੰਦਰ !

ਆਈ ਐਸ ਅਧਿਕਾਰੀਆਂ ਨੂੰ ਮਿਲੇਗੀ ਸਾਲ ਵਿੱਚ ਦੋ ਵਾਰੀਂ ਸੈਲਰੀ : ਫ਼ਬਰ
ਭਾਵੇ ਉਹ ਵੀ ਨਾਂ ਦਿਓ, ਅੱਗੇ ਕਿਹੜਾ ਇੱਹ ਸੈਲਰੀ ਤੇ ਹੀ ਜਿਊਂਦੇ ਨੇ ?

ਕੈਪਟਨ ਵਲੋਂ ਪ੍ਰਧਾਨਗੀ ਬਚਾਉਣ ਲਈ ਕੀਤੇ ਡਰਾਮਿਆਂ ਤੇ ਲੋਕਾਂ ਨੂੰ ਭਰੋਸਾ ਨਹੀਂ : ਮਜੀਠੀਆ
ਭਰੋਸਾ ਤੇ ਤੁਹਾਡਾ ਵੀ ਐਸਾ ਬੈਸਾ ਈ ਸੀ ! ਤੁਹਾਡਾ ਵੀ ਮਰੇ ਹੋਏ ਵਟੇਰੇ ਤੇ ਹੀ ਪੈਰ ਆਇਆ ਹੋਇਆ !

ਸ਼੍ਰੋਮਣੀ "ਧੰਨਾ ਭਗਤ" ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ : ਫ਼ਬਰ
ਹੁਣ ਧੰਨਾ ਭਗਤ ਨੂੰ ਗੁਰੂ ਧੰਨਾ ਲਿਖਦਿਆਂ ਨੂੰ ਮੌਤ ਪੈਂਦੀ ਸੀ !

ਸੁਲਤਾਨਵਿੰਡ ਦਾ ਵਿਕਾਸ ਪਹਿਲ ਦੇਅਧਾਰ ਤੇ ਹੋਵੇਗਾ ; ਬੁਲਾਰੀਆ
ਦੇਈ ਚੱਲੋ ਲੋਕਾਂ ਨੂੰ ਲੱਕੜ ਦੇ ਮੁੰਡੇ ?

ਹੁਣ ਲੜਕੀਆਂ ਬਣੀਆਂ ਲੁਟੇਰਾ ਗਰੁੱਪ : ਫ਼ਬਰ
ਫੇਰ ਲਾਅ ਰਹੀਆਂ ਨੇ ਨਾਂ ਮਰਦਾਂ ਦੇ ਮੌਢੇ ਨਾਲ ਮੋਢਾ ?

ਅਕਾਲ਼ੀ ਦਲ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਅਕਾਲੀ ਕਰ ਰਹੇ ਨੇ ਘਰ ਵਾਪਸੀ : ਚੰਦੂਮਾਜਰਾ
ਸੱਦੀ ਨਾਂ ਬੁਲਾਈ ਅਖੇ ਮੈਂ ਲਾੜੇ ਦੀ ਤਾਈ !

ਅਕਾਲੀ ਦਲ਼ ਨੇ ਦੀ ਦੁਵਾਰਾ ਜਿੱਤ ਤੇ ਸ਼ੁਕਰਾਨੇ ਵਜੋਂ ਅਖੰਡ ਪਾਠ ਦੇ ਭੋਗ ਪਾਏ : ਫ਼ਬਰ
ਅਰਦਾਸ ਤਾਂ ਧੂੰਮੇ ਨੇ ਕੀਤੀ ਹੋਊ ਫੇਰ ?

ਪਾਰਲੀਮਾਨੀ ਸਕੱਤਰਾਂ ਨੂੰ ਮਿਲਣਗੀਆਂ ਮਹਿੰਗੀਆਂ ਕਾਰਾਂ : ਬਾਦਲ
ਖਾਓ ਪੀਓ ਕਰੋ ਅਨੰਦ ૴.ਮਰਾਵੇ ਪਰਮਾਨੰਦ !

ਮਨੋਰੰਜਨ ਕਾਲੀਆ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਭਾਜਪਾ : ਫ਼ਬਰ
ਮਾਵਾਂ ਕੋਲੋਂ ਦੁੱਧ ਚੁੰਘ ਕੇ ਭੇੜੇ ਪੁੱਤ ਨਾਂ ਪਿਲਾਉਂਦੇ ਪਾਣੀ !

ਸਰਕਾਰੀ ਅਜੰਸੀਆਂ ਬਦਰੰਗ ਹੋਈ ਕਣਕ ਖਰੀਦਣ ਤੋਂ ਇਨਕਾਰੀ : ਫ਼ਬਰ
ਬੰਨ੍ਹ ਤਾ ਫੇਰ ਸਾਲਿਆਂ ਨੇ ਗੱਡੇ ਨਾਲ ਕੱਟਾ ?

ਦੋ ਲੱਖ ਟਨ ਤੋਂ ਵਧੇਰੇ ਕਣਕ ਖੁੱਲੇ ਪਏ ਅਸਮਾਨ ਥੱਲੇ ਪਈ ਹੋਈ ਤਬਾਹ : ਫ਼ਬਰ
ਕੋਈ ਗੱਲ ਨੀ, ਰਾਜਿਆਂ ਦੇ ਘਰ ਮੋਤੀਆਂ ਕਾਲ ?

ਕੈਪਟਨ ਨੇ ਝੂਠੇ ਕੇਸ ਵਾਪਸ ਨਾਂ ਲੈਣ ਤੇ ਦਿੱਤਾ ਸਰਕਾਰ ਨੂੰ ਦਿਤਾ ਦੋ ਹਫਤੇ ਦਾ ਅਲਟੀਮੈਟਮ : ਫ਼ਬਰ
ਨਹੀਂ ਤਾਂ ਫੇਰ ਠੰਡੇ ਨਾਲ ਹੀ ਨ੍ਹਾ ਲਵਾਂਗੇ !

ਬਾਬਾ ਦਾਦੂਵਾਲ ਨੇ ਕਪੂਰਥਲਾ ਜੇਲ੍ਹ ਅੰਦਰ ਗੁਰਦਵਾਰਾ ਸਾਹਿਬ 'ਚ ਕੀਤੀ ਸੇਵਾ : ਫ਼ਬਰ
ਫੇਰ ਤੇ ਬੀਬੀ ਜਗੀਰੋ ਨੇ ਵੀ ਸਾਥ ਦਿੱਤਾ ਹੋਣਾ ?

ਸਿਹਤ ਵਿਭਾਗ ਨੇ ਕੀਤੀਆਂ ਛਾਪੇ ਦੌਰਾਨ ਵੱਡੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਬ੍ਰਾਮਦ : ਫ਼ਬਰ
ਪਤੰਦਰੋ ਛੋਟੀਆਂ ਛੋਟੀਆਂ ਮੱਛੀਆਂ ਹੀ ਫੜਦੇ ਰਹਿੰਦੇ ਓ ਕਿਤੇ ਹੋਲਸੇਲਰ ਡੇਰਿਆਂ ਤੇ ਵੀ ਗੇੜਾ ਮਾਰ ਆਇਆ ਕਰੋ ?

ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਨਹੀਂ ਬਖਸ਼ਾਂਗਾ : ਡੀ ਐਸ ਪੀ ਸਿੱਧੂ
ਉੱਚਾ ਬੋਲ ਨਾਂ ਬੋਲੀਏ ਸਰਕਾਰੋਂ ਡਰੀਏ !

ਜੇਕਰ ਸੂਬੇ ਦੇ ਲੋਕਾਂ ਨੂੰ ਸੁੱਖ-ਸਹੂਲਤਾਂ ਮਿਲਣਗੀਆਂ ਤਾਂ ਸੂਬਾ ਤਰੱਕੀ ਕਰੇਗਾ : ਕੋਹਾੜ
ਲੋਕ ਤਾਂ ਅੱਗੇ ਹੀ ਵਥੈਰਾ ਖੁਸ਼ ਨੇ ਤੁਸੀਂ ਆਪਣੀ ਨਵੀਂ ਕੈਮਰੀ ਦਾ ਖਿਆਲ ਰੱਖੋ ! ਕੋਈ ਚਿੱਬ ਨਾਂ ਪਾਦੈ ?

ਸ਼ਰਾਬ ਦਾ ਠੇਕਾ ਬੰਦ ਕਰਨ ਲਈ ਲੋਕ ਹੋਏ ਲਾਮਬੰਦ : ਫ਼ਬਰ
ਫੇਰ ਸਾਰਿਆਂ ਨੂੰ ਪੇਟੀ ਪੇਟੀ ਦੇ ਕੇ ਠੰਡੇ ਕਰ ਦੇਣੇ ਸੀ ?

ਅਨੰਦਪੁਰ ਸਾਹਿਬ ਨੂੰ ਸੋਲਰ ਸਿਟੀ ਬਣਾਉਣ ਦਾ ਸੁਪਨਾ ਰਿਹ ਗਿਆ ਸੁਪਨਾ : ਫ਼ਬਰ
ਸ਼ੁਕਰ ਕਰੋ ਅਨੰਦਪੁਰ ਸਾਹਿਬ ਅਜ਼ੇ ਦਿਸਦਾ! ਜੇ ਇਦਾਂ ਹੀ ਭੂੱਕੀ ਲੈ ਕੇ ਵੋਟਾਂ ਪਾਉਂਦੇ ਰਹੇ ਤਾਂ ਅਨੰਦਪੁਰ ਸਾਹਿਬ ਵੀ ਸੁਪਨੇ 'ਚ ਹੀ ਦੇਖਿਆ ਕਰੋਗੇ

ਪਿੰਡਾ ਦੇ ਵਿਕਾਸ ਲਈ ਐਨ ਆਰ ਆਈ ਅੱਗੇ ਆਉਣ : ਬੈਂਸ
ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ?

ਯੂਥ ਅਕਾਲੀ ਵਰਕਰ ਹੁਣ ਤੋਂ ਹੀ ਕਮਰਕੱਸੇ ਕੱਸ ਲੈਣ : ਢੀਂਡਸਾ
ਕਿਉਂ ! ਇਹਨਾਂ ਨੂੰ ਕਾਲੇ ਪਾਣੀ ਭੇਜ ਰਹੇ ਹੋ ?

ਪੰਜ ਸਾਲ ਤੋਂ ਵਿਕਾਸ ਨੂੰ ਤਰਸ ਰਹੇ ਨੇ ਲੋਕ : ਫ਼ਬਰ
ਤੁਸੀਂ ਚੰਦ ਤੇ ਰਹਿੰਦੇ ਹੋ ? ਨੀਂਹ ਪੱਥਰ ਤੇ ਤਕਰੀਬਨ ਤਕਰੀਬਨ ਸਾਰੇ ਹੀ ਦੋ ਚਾਰ ਵਾਰੀਂ ਰੱਖਤੇ ਨੇ ਸਰਕਾਰ ਨੇ !

ਸੰਤ ਮਾਨ ਸਿੰਘ ਪਿਹੋਵੇ ਵਾਲੇ ਨੇ ਸ਼ੀ ਅਕਾਲ ਤੱਖਤ ਪਟਨਾ ਸਾਹਿਬ ਸੋਨੇ ਦਾ ਛੱਤਰ ਅਤੇ ਚੋਰ ਚੜ੍ਹਾਇਆ ; ਫ਼ਬਰ
ਵਾਹਿਗੁਰੂ ਮੰਨ ਗਏ ਤੇਰੇ ਰੰਗਾਂ ਨੂੰ ! ਹੁਣ ૴..?

ਨਵ ਵਿਆਹੇ ਜੋੜੇ ਨੂੰ ਗੋਲੀ ਵੱਜੀ : ਫ਼ਬਰ
ਸਾਡਾ ਕਰਕੇ ਇੱਛਕ ਜਵਾਨ ਹੁਣ ਕਿਉਂ ਪਾਸਾ ਵੱਟਦੀ ਏਂ !

ਬੀਬੀ ਜਗੀਰ ਕੌਰ ਨੂੰ ਮਿਲਣ ਵਾਲਿਆਂ ਦਾ ਰਾਤ ਨੂੰ ਰਹਿੰਦਾ ਹੈ ਰਸ਼ : ਫ਼ਬਰ
ਰਾਤੀ ਮਿਲਣ ਨਾ ਆਈ ਵੇ ਪਿੰਡ ਪੈਰ੍ਹਾ ਲੱਗਦਾ!

ਨਾਂ ਰਿਸ਼ਵਤ ਲਓੋ ਤੇ ਨਾ ਰਿਸ਼ਵਤ ਦਿਓ : ਅੰਨਾ
ਮਿਤਰਾ ਇਹ ਹੈ ਭਾਰਤ ਮਹਾਨ ! ਇੱਥੇ ਤੂੰਬਾ ਵੱਜਦਾ ਨਾ ਤਾਰ ਤੋਂ ਬਿਨਾਂ !

ਨਿਰਮਲ ਬਾਬੇ ਦੇ ਵਿਰੁੱਧ ਪੈਸੇ ਦੀ ਠੱਗੀ ਕਾਰਨ ਹੋਏ ਕਈ ਮਾਮਲੇ ਦਰਜ਼ : ਫ਼ਬਰ
ਕੋਈ ਗੱਲ ਨੀ ਮੁੱਠੀ ਗਰਮ ਤੇ ਪਲਵ੍ਹਾਨ ਨਰਮ ?

ਪੰਜਾਬ ਨੂੰ ਕੇਂਦਰ ਦੇਵੇ ਖਾਸ ਸੁਰੱਖਿਆ ਪੈਕਜ਼ : ਸੁਖਬੀਰ ਬਾਦਲ
ਇਹ ਤੁਹਾਨੂੰ ਚਾਹੀਦਾ ਜਾਂ ਸਾਧ ਲਾਣੈ ਨੂੰ ?

ਕਸ਼ਮੀਰ ਮਸਲਾ ਭਾਰਤ-ਪਾਕਿ ਅੜਿੱਕਾ ਨਹੀਂ : ਹਿਨਾ
ਤੇ ਆਪਣੇ 'ਚ ਕਿਹੜਾ ਕੰਜਰ ਅੜਿੱਕਾ ਬਣਿਆਂ ਹੋਇਆ ਮੇਰੀ ਬੁਗਨੋ ?

ਕੇਂਦਰ ਸਰਕਾਰ ਪੰਜਾਬ ਨੂੰ ਕਮਜ਼ੋਰ ਕਰਨ ਤੇ ਤੁਲੀ ਹੋਈ ਹੈ : ਬਾਦਲ
ਤੇ ਤੁਸੀਂ ਪਿਓ ਪੁੱਤ ਕਿਹੜਾ ਪੰਜਾਬ ਨੂੰ ਪਿਨ੍ਹੀਆਂ ਬਣਾ ਕੇ ਵਰਤਾਅ ਰਹੇ ਓ ?

ਸਟਰਾਸ ਕਾਹਨ ਖੁੱਲੇਆਮ ਸੈਕਸ ਕਰਦਾ ਸੀ : ਫ਼ਬਰ
ਸਾਲਾ ਪਾਗਲ ! ਸਿਰਸੇ ਵਾਲੇ ਵਾਂਗ ਭੋਰਾ ਨੀ ਬਣਾਂ ਸਕਦਾ ਸੀ ?

 

 

ਅਕਾਲੀ ਦਲ ਦੇ ਗੰਨਮੈਨਾਂ ਨੇ ਜੁੱਤੀਆਂ ਪਾ ਕੇ ਛਕਿਆ ਲੰਗਰ : ਫ਼ਬਰ
ਬਾਂਦਰਾਂ ਨੂੰ ਕੀ ਪਤਾ ਅਦਰਕ ਦੇ ਸੁਆਦ ਦਾ ?

ਕੇਂਦਰੀ ਮੰਤਰੀ ਫਾਰੂਕ ਅਬਦੁਲਾ ਪਹੁੰਚੇ ਹਰਿਮੰਦਰ ਸਾਹਿਬ : ਫ਼ਬਰ
ਫੇਰ ਕੀ ਕਰੀਏ ? ਤਾਇਆ ਸਿਰੋਪਾ ਦੇਣ ਆਵੇ ?

ਰਾਜੋਆਣਾ ਦੇ ਮਾਮਲੇ 'ਚ ਦਿੱਲੀ ਨੂੰ ਮੁੰਹ ਤੋੜਵਾਂ ਜੁਵਾਬ ਦੇਣ ਲਈ ਕੌਮ ਪਹਿਲਾਂ ਵਾਂਗ ਤਿਆਰ ਰਹੇ : ਮਾਨ
ਕੌਮ ਤੇ ਤਿਆਰ ਹੀ ਰਹਿੰਦੀ ਆ ਤੁਸੀਂ ਪਤਾ ਨੀ ਕਿਹੜੇ ਵੇਲੇ ਕੀ ਪਲਟੀ ਮਾਰ ਜਾਣੀਂ ਆਂ ?

ਤੱਤੇਹੋਏ ਕਾਂਗਰਸੀ ਸੰਜਮ ਵਰਤਣ : ਸੁਨੀਲ ਜਾਖੜ
ਕੱਲ੍ਹ ਦੀ ਭੂਤਨੀ ਤੇ ਸਿਵਿਆਂ 'ਚ ਅੱਧ !

ਪੰਜਾਬੀ ਦੀਆ ਕਿਤਾਬਾਂ ਅੰਗਰੈਜੀ ਅਤੇ ਹਿੰਦੀ ਨਾਲੋਂ ਮਹਿਗੀਆਂ : ਫ਼ਬਰ
ਚੱਕ ਤਾ ਨਾਂ ਪੰਜਾਬੀ ਦਾ ਮਿਆਰ ਪੰਜਾਬ 'ਚ ਪੰਥਕ ਸਰਕਾਰ ਨੇ ?

ਬੰਦ ਹੋਵੇਗੀ ਅਯੋਗ ਲਾਭਪਤੀਆਂ ਦੀ ਪੈਨਸ਼ਨ : ਬਾਦਲ
ਆਹੋ ਜੀ ਕਰਨੀ ਹੀ ਪੈਣੀਂ ਆਂ , ਹੋਰ ਤੇਰੇ ਟੱਬਰ ਦਾ ਢਿੱਡ ਟ੍ਹੋਆ ਕਿਸ ਤਰਾਂ ਭਰੂ ?

ਅਧਿਅਪਕਾਂ ਦੀ ਸੇਵਾ ਮੁਕਤੀ 65 ਸਾਲ ਕਰਨ ਦੀ ਕੀਤੀ ਗਈ ਸਿਫਾਰਸ਼ : ਖਬਰ
ਫੇਰ ਪਾਣੀ ਵਾਲੀਆਂ ਟੈਂਕੀਆਂ ਤੇ ਚੜਨ ਲਈ ਲਿਫਟਾਂ ਲਾਉਣੀਆਂ ਪੈਣਗੀਆਂ ਪੰਜਾਬ ਸਰਕਾਰ ਨੂੰ !

ਬਾਗੀਆਂ ਦਾ ਸਾਹਮਣਾ ਕਰਨ ਲਈ ਕੈਪਟਨ ਘੜੀ ਨਵੀਂ ਸਕੀਮ : ਫ਼ਬਰ
ਪਤੰਦਰੋ ਸੁਧਰ ਜਾਓ, ਕਿਤੇ ਅਕਾਲੀਆਂ ਤੇ ਵਰਤਣ ਵਾਲਾ ਖੂੰਡਾ ਪੁੱਠਾ ਨੇ ਪੈ ਜਾਏ ?

ਪੰਜਾਬ ਨੂੰ ਦੇਸ਼ ਦਾ ਪੋਲੀਓ ਮੁਕਤ ਸੂਬਾ ਬਣਾਇਆ ਜਾਵੇਗਾ : ਮਦਨ ਮੋਹਨ
ਮੁੱਲ੍ਹਾ ਦੀ ਦੌੜ ਮਸੀਤ ਤੱਕ !

ਕਾਰ ਸਕੂਟਰ ਦੀ ਟੱਕਰ 'ਚ ਬਿਜਲੀ ਮੁਲਾਜ਼ਮ ਹੋਇਆ ਸ਼ਖਤ ਜ਼ਖਮੀ : ਫ਼ਬਰ
ਇਹਨੂੰ ਖੰਭੇ ਤੋਂ ਉਤਰਨ ਲਈ ਹਕੀਮ ਨੇ ਦੱਸਿਆ ਸੀ ?

ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ : ਕੋਹਾੜ
ਆਹੋ ਜੀ ਨਾਂ ਨੋਂ ਮਣ ਤੇਲ ਹੋਵੇ ਤੇ ਨਾਂ ਰਾਧਾ ਨੱਚੇ !

ਨਗਰ ਕੌਂਸਲ ਦੀ ਲਾਪਰਵਾਹੀ, ਥਾਂ ਥਾਂ ਸੀਵਰੇਜ਼ ਦੇ ਢੱਕਣ ਪਏ ਨੇ ਖੁੱਲੇ : ਫ਼ਬਰ
ਇੱਥੇ ਬਾਦਲ ਵਿਚਾਰੇ ਤੋਂ ਅੱਜ ਤੱਕ ਆਪਣਾਂ ਨਾਲਾ ਨੀਂ ਬੰਨ੍ਹਿਆਂ ਗਿਆ ਤੇ ਰੌਂਦੇ ਨੇ ਢੱਕਣਾਂ ਨੂੰ !

ਹੰਸਰਾਜ ਹੰਸ ਨੂੰ ਬਣਾਇਆ ਗਿਆ ਅਕਾਲੀ ਦਲ ਦਾ ਮੀਤ ਪ੍ਰਧਾਨ : ਸੁਖਬੀਰ ਬਾਦਲ
ਪਿਛਲੀ ਵਾਰੀ ਕੋਈ ਢੋਲ੍ਹਕੀ ਛੋਲਕ੍ਹੀ ਰਹਿ ਗਈ ਹੋਣੀਆਂ ਵਿੱਕਣ ਤੋਂ ?

ਅਕਾਲੀ ਦਲ਼ ਪੰਜਾਬ ਦੀ ਨੁਹਾਰ ਬਦਲ ਦੇਵੇਗਾ : ਸੁਖਬੀਰ ਬਾਦਲ
ਓਹ ਤੇ ਤੁਸੀਂ ਸਮੇਧ ਸੈਣੀ ਨੂੰ ਲਾ ਕੇ ਹੀ ਦੱਸ ਦਿੱਤਾ ਸੀ ! ਕੀ ਬਦਲਣਾਂ ਚਾਹੁੰਦੇ ਹੋ ਤੁਸੀਂ ?

ਜਥੇਦਾਰ ਟੌਹੜਾ ਦੀ ਯਾਦ ਵਿੱਚ ਲਾਏ ਖੂਨਦਾਨ ਕੈਂਪ ਦਾ ਕੀਤਾ "ਧੂੰਮੇ" ਨੇ ਰੀਬਨ ਕੱਟ ਕੇ ਉਦਘਾਟਨ : ਫ਼ਬਰ
ਰੱਬ ਸੁੱਖ ਰੱਖੇ! ਬਾਂਦਰ ਦੇ ਹੱਥ "ਮਾਚਸ" ਤੇ ਧੂੰਮੇ ਦੇ ਹੱਥ "ਕੈਂਚੀ" ਕੋਈ ਪੰਗਾ ਖੜਾ ਕਰੂ ਹੀ ਕਰੂ!

ਸ਼ੀਲ਼ਾ ਦੀਕਸ਼ਤ ਨੂੰ ਪਤਾ ਹੀ ਨਹੀਂ ਅਨੰਦ ਐਕਟ ਵਾਰੇ : ਫ਼ਬਰ
ਕੋਈ ਗੱਲ ਨੀ ਸਾਡੇ ਲੀਡਰਾਂ ਨੂੰ ਵੀ ਨਹੀਂ ਪਤਾ; ਤਾਂ ਹੀ ਤੇ ਮੰਦਰਾਂ ਚ ਧੱਕੇ ਖਾ ਰਹੇ ਨੇ !

ਟਰਾਸਫਾਰਮਾਂ ਚੋਂ ਲਗਾਤਾਰ ਚੋਰੀ ਹੋ ਰਿਹਾ ਕੀਮਤੀ ਸਮਾਨ : ਫ਼ਬਰ
ਕੀਮਤੀ ਨੂੰ ਇਹਨਾਂ ંਚ ਕਿਹੜਾ ਕੋਹੇਨੂਰ ਪਾਇਆ ਹੁੰਦਾ ? ਬਸ ਚੋਰਾਂ ਦੀ ਅਕਾਤ ਹੀ ਡਿ૳ਗਦੀ ਜਾਂਦੀ ਆ !

ਗਰੀਬ ਕਿਸਾਨਾਂ ਦਾ ਪੀਲਾ ਸੋਨਾਂ ਕੀਤਾ ਮੀਂਹ ਨੇ ਗਿੱਲ੍ਹਾ : ਫ਼ਬਰ
ਜਿੱਥੇ ਜਾਂਵੇਗਾ ਜਾਣਗੇ ਨਾਲੇ ਵੇ ਨਾਂ ਜਾਵੀਂ ਵਰਮਾਂ ਨੂੰ !

ਅਮਰੀਕਾ ਵਿੱਚ ਫੇਰ ਹੋਇਆ ਸ਼ਾਹਰੂਖ ਦਾ ਅਪਮਾਨ : ਫ਼ਬਰ
ਤੈਂ ਸਾਲਿਆ ਉੱਥੇ ਆਂਡੇ ਦਿੱਤੇ ਆ ਜੋ ਵਾਰ ਵਾਰ ਜਾ ਕੇ ਬੇਇੱਜਤ ਹੋ ਰਿਹਾਂ ?

ਵਿਸਾਖੀ ਮੌਕੇ ਕਾਲੀ ਵੇਈਂ ਤੇ ਕੀਤਾ ਵੱਡੀ ਪੱਧਰ ਤੇ ਸੰਗਤਾਂ ਨੇ ਇਸ਼ਨਾਨ : ਸੀਚੇਵਾਲਾ
ਸੰਤ ਸੀਚੇਵਾਲ ਦੇ ਪੈਰ ਵੀ ਧੁਆ ਦੈਣੇ ਸੀ ਕਿਸੇ ਤਰਾਂ ਫੜ ਫੂੜ ਕੇ !

ਦੋ ਮਹੀਨਿਆਂ ંਚ ਹੀ ਨੀਂਹ ਪੱਥਰ ਟੁੱਟਾ : ਫ਼ਬਰ
ਕੋਈ ਨੀ ਅਕਾਲ਼ੀ ਸਰਕਾਰ ਨੇ ਹੁਣ ਇਨਾਂ ਦੀ ਰੀਪੈਅਰ ਹੀ ਕਰਨੀਂ ਆਂ ! ਹੋਰ ਰੱਖਣ ਲਈ ਤੇ ਕੋਈ ਜਗ੍ਹਾ ਬਚੀ ਨੀ !

ਪ੍ਰਕਾਸ਼ ਬਾਦਲ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ : ਫ਼ਬਰ
ਗੁਰਦਾਸਪੁਰ ਵਾਲੇ ਭੋਗ ਤੇ ਕੀਤੀਆਂ ਮਨਮਾਨੀਆਂ ਦੀਆਂ ਵਧਾਈਆਂ ਦੈਣ ਗਿਆ ਹੋਣਾਂ ਜੱਥੇਦਾਰਾਂ ਨੂੰ !

ਬਾਬੇ ਨਿਰਮਲ ਦੇ ਪਾਖੰਡ ਦੇ ਪਰਦੇ ਹੋਣ ਲੱਗੇ ਫਾਸ਼ : ਫ਼ਬਰ
ਕਿਨਿਆਂ ਕੁ ਦੇ ਕਰੋਗੇ ? ਇੱਥੇ ਤੇ ਪਖੰਡੀਆਂ ਦੇ ਵੱਗ ਤੁਰੇ ਫਿਰਦੈ ਨੇ ! ਹਰ ਸ਼ਾਖ ਪੇ ਉਲੂ ਬੈਠਾ ਹੈ ਗਾਲਬ ૴૴!

ਸੱਚਖੰਡ ਹਰਿਮੰਦਰ ਸਾਹਿਬ ਵਿੱਚ ਅਕਾਲੀਆਂ ਦੀੇ ਸ਼ਿਹ ਤੇ ਚੱਲ ਰਿਹਾ ਹੈ ਗੁੰਡਾ ਰਾਜ : ਫ਼ਬਰ
ਤੇਰੇ ਪਲਸਰ ਤੇ ਮੇਰਾ ਨਾਂ ਲਿਖਿਆ ਯਰਿਆ ਨੀ ਜਾਂਦਾ ਲੋਕਾਂ ਤੋਂ !

ਅਨੰਦ ਮੈਰਜ਼ ਐਕਟ ਵਾਰੇ ਸਾਰੇ ਐਮ ਪੀ ਪਾਰਲੀਮੈਂਟ ਵਿੱਚ ਸਾਥ ਦੇਣ : ਧੂੰਮਾ
ਤੇਰਾ ਕਿਹੜਾ ਅਨੰਦ ਹੋਣਾਂ ? ਤੂੰ ਬੱਸ ਅੱਗ ਲਾਈ ਕੁੱਤਾ ਕੰਧ ਤੇ ਵਾਲੀ ਧਾਰਨਾਂ ਤੇ ਹੀ ਅਨੰਦ ਮਾਣ !

ਭਾਰਤ ਸਰਕਾਰ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਦਸਤਾਰ ਵਾਰੇ ਜਾਣੀਕਾਰੀ ਦੇਵੇ : ਪੀਰ ਮਹੁੰਮਦ
ਪਹਿਲ਼ਾ ਆਪਣੀਆਂ ਸਰਕਾਰਾਂ ਨੂੰ ਤੇ ਜਾਣਕਾਰੀ ਦੇ ਲਓ ! ਤੀਜੇ ਕੁ ਦਿਨ ਜਾਂ ਤੇ ਲੂਹ ਦਿੰਦੇ ਨੇ ਜਾਂ ਉਤਾਰ ਦਿੰਦੇ ਨੇ !

ਭਾਜਪਾ ਕਰੇਗੀ ਪਟਿਆਲਾ ਦੇ ਐਸ ਐਸ ਪੀ ਦਾ ਸਨਮਾਨ : ਫ਼ਬਰ
ਜੇਲ਼੍ਹ ਸੁਪਰਡੈਂਟ ਜਾਖੜ ਨੇ ਕਿਹੜਾ ਤੁਹਾਡੀ ਕੁੜੀ ਕੱਢ ਲਈ ਸੀ ?

ਕੀ ਸਾਧ ਲਾਣਾਂ ਵੀ ਲੱਚਰ ਗਾਇਕੀ ਵਿਰੁੱਧ ਕੋਈ ਸਟੈਡ ਲਵੇਗਾ : ਫ਼ਬਰ
ਯਾਰ ! ਕਦੇ ਕੁੱਤਾ ਵੀ ਵੈਸ਼ਨੂੰ ਹੋਇਆ ?

ਸਵਾ ਲੱਖ ਮੂਲ ਮੰਤਰ ਦਾ ਪਾਠ ਹੋਵੇਗਾ ਵਿਸਾਖੀ ਤੇ : ਗੁਰਇਕਬਾਲ
ਜੱਬਲ ਪੁੱਤ ਨਾਂ ਜੰਮਦਾ ਧੀ ਅੰਨ੍ਹੀਂ ਚੰਗੀ !

ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ ; ਐਂਟਨੀ
ਭਾਬੀ ਰਾਮਦੇਵੀ ਨੂੰ ਵੀ ਨੀ ਸੀ ਬਰਦਾਸ਼ਤ ਅਗਲਿਆਂ ਸਲਵਾਰ ਪੁਆਕੇ ਭਜਾਇਆ ਸੀ !

ਮੁੱਖ ਸੰਸਦੀ ਸਕੱਤਰਾਂ ਨੂੰ ਮਹਿਕਮੇਂ ਮਿਲੇ : ਫ਼ਬਰ
ਲੲੋ ਵਈ ਤੁਸੀਂ ਵੀ ਕੱਸ ਲਓ ਜਾਂਗੀਏ ਲੋਕਾਂ ਨੂੰ ਲੁੱਟਣ ਲਈ !

ਪਾਕਿ ਪੰਜਾਬ ਸਰਹੱਦ ਵਪਾਰ ਲਈ ਖੋਲ੍ਹੀ ਜਾਵੇ : ਛੋਟਾ ਬਾਦਲ
ਬਾਕੀ ਵਪਾਰ ਤਾਂ ਹੋਵੇ ਜਾਂ ਨਾਂ ਹੋਵੇ ਪਰ ਤੁਹਾਡੀਆਂ ਬੱਸਾਂ ਦਾ ਵਪਾਰ ਜਰੂਰ ਵੱਧੂ ਫੁੱਲੂ !

ਮੁੱਖ ਮੰਤਰੀ ਵਲੋਂ ਵਿਸਾਖੀ ਵੇਲੇ ਕੈਦੀਆਂ ਨੂੰ ਮੁਆਫੀ ਦਾ ਐਲਾਨ : ਫ਼ਬਰ
ਇਹਦਾ ਮੱਤਲਬ ਵਈ ਜਗੀਰੋ ਦੇ ਨਾਲ ਨਾਲ ਲੋਹਾ ਵੀ ਤਰ ਜਾਊ ?

ਪੰਜਾਬ ਸਰਕਾਰ ਸੂਬੇ ਅੰਦਰ ਸਨਅਤ ਨੂੰ ਪ੍ਰਫੂਲਤ ਕਰਨ ਲਈ ਗਭੀਰ : ਜੋਸ਼ੀ
ਫੇਰ ਕਰ ਦੇਣ ! ਬਾਂਹ ਕਿਸਨੇ ਫੜੀ ਆ ?

ਦੁੱਧ ਦੇ 28 ਸੈਪਲਾਂ ਵਿੱਚੋਂ 16 ਵਿੱਚ ਪਾਣੀ ਮਿਲਿਆ : ਫ਼ਬਰ
ਸ਼ੁਕਰ ਕਰੋ ਡੱਡੀਆਂ ਨੀ ਮਿਲੀਆਂ ?

ਪੰਜਾਬ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ : ਬਿੱਟੂ
ਹੋਰ ਪੰਜਾਬ ਸਰਕਾਰ ਚੌਰ ਕਰੇ ਹੁਣ ਲੋਕਾਂ ਦੀ ?

ਪੰਜਾਬ ਦੇ 115 ਥਾਣਿਆਂ 'ਚ 45 ਲੱਖ ਦੇ ਕੈਮਰੇ ਬਣੇ ਚਿੱਟੇ ਹਾਥੀ : ਫ਼ਬਰ
ਤੇ ਹੋਰ ਪੁਲਿਸ ਵਾਲੇ ਇਹਨਾਂ ਨੂੰ ਕਾਲੇ ਹਾਥੀ ਬਣਾ ਕੇ ਆਪਣਾਂ ਮੂੰਹ ਕਾਲਾ ਕਰਾ ਲੈਣ ?

ਦਸਤਾਰ ਨਾਲ ਹੀ ਸਿੱਖਾਂ ਦੀ ਸ਼ਾਨ ਹੈ : ਜੱਥੇਦਾਰ
ਤਾਂ ਹੀ ਤੇਰੇ ਆਕਾ ਦੀ ਸਰਕਾਰ ਮਿੰਟ ਲਾਉਂਦੀ ਆ ਸਿੱਖਾਂ ਦੀ ਦਸਤਾਰ ਉਤਾਰਨ ਵਿੱਚ ?

 

 

ਆਉਣ ਵਾਲੇ ਸਮੇਂ ંਚ ਬਦਲ ਦਿਆਂਗੇ ਪੰਜਾਬ ਦੀ ਸ਼ਕਲ : ਸੁਖਬੀਰ ਬਾਦਲ
ਹਾਂ ਜੀ ਸਾਨੂੰ ਪਤਾ ! ਸਾਰੇ ਪੰਜਾਬ ંਚ ਆਉਣ ਸਮੇਂ ਵਿੱਚ ਤਿਲਕ ਤੇ ਧੋਤੀ ਟੋਪੀ ਵਾਲੇ ਹੀ ਹੋਣਗੇ !

ਔਰਤਾਂ ਨੇ ਲੜਕੇ ਨੂੰ ਅਗਵਾਹ ਕਰਕੇ ਬਣਾਈ ਬਲਿਊ ਫਿਲਮ : ਫ਼ਬਰ
ਮਿੱਤਰਾ ਰੱਬ ਨੇ ਦਿੱਤੀਆਂ ਗਾਜ਼ਰਾਂ ਵਿੱਚੇ ਈ ਰੰਬਾ ਰੱਖ !

ਬਾਦਲ ਦੇ 100 ਸਕਿਊਰਟੀ ਵਾਲਿਆਂ ਵਿੱਚੋਂ 2 ਦਾ ਨਿਸ਼ਾਨਾ ਸਹੀ : ਫ਼ਬਰ
ਜਦੋਂ ਕੱਟੇ ਚਾਰਦਿਆਂ ਨੂੰ ਸਪਾਰਸ਼ੀ ਮੁਲਾਜ਼ਮ ਬਣਾਊ ਤਾਂ ਇਦਾਂ ਹੀ ਹੋਊ !

ਨੀਲੀਆਂ ਪੱਗਾਂ ਵਾਲੇ ਮੇਰੇ ਮਿਸ਼ਨ 'ਚ ਦਖਲ ਨਾਂ ਦੈਣ : ਰਾਜੋਆਣਾ
ਪੰਗਾ ਤੇ ਹਰ ਹਾਲਤ 'ਚ ਲੈਣਗੇ, ਪੱਗ ਦਾ ਕੀ ਆ ਬਦਲ ਲੈਣਗੇ ?

ਬਾਦਲ ਨੂੰ ਬੀਬੀਆਂ ਨੇ ਘੇਰਿਆ : ਫ਼ਬਰ
ਜਦੋਂ ਖਿੱਚ ਕੇ ਛੜੇ ਨੇ ਅੱਖ ਮਾਰੀ ਨੀ ਘੱਗਰੇ ਨੇ ਕੰਨ ਚੱਕ ਲਏ !

ਬਲਾਤਕਾਰੀ ਨੂੰ ਬਣਾਇਆ ਨਮਰਦ : ਫ਼ਬਰ
ਵਧੀਆ ਕੀਤਾ ! ਨਾਂ ਰਹੂ ਬਾਂਸ ਤੇ ਨਾਂ ਵੱਜੂ ਵੰਸਰੀ !

ਪੰਜਾਬ ਦੀ ਧਰਤੀ ਤੇ ਰਾਜੋਆਣਾ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ : ਚੰਦੂਮਾਜਰਾ
ਆਹੋ ਜੀ ਅੱਖੋਂ ਪਰੇ ਜੱਗ ਮਰੇ ਸਾਨੂੰ ਕੀ ?

ਨਵਜੋਤ ਕੌਰ ਸਿੱਧੂ ਨੂੰ ਚੁਕਣੀ ਪਵੇਗੀ ਦੁਬਾਰਾ ਸੁੰਹ : ਫ਼ਬਰ
ਕਿਉਂ, ਪਹਿਲੀ ਲੀਕ ਕਰ ਗਈ ?

ਬਾਦਲ ਸਰਕਾਰ ਮੈਨੂੰ ਜੁੱਤੀ ਥੱਲੇ ਰੱਖਣਾਂ ਚਾਹੁੰਦੀ ਹੈ ; ਦਾਦੂਵਾਲ
ਇਹਨੀ ਜੱਥੇਦਾਰ ਨੀ ਬਖਸ਼ੇ ਤੂੰ ਕਿਹੜੇ ਬਾਗ ਦੀ ਮੂਲੀ ਆਂ ?

ਪੁਜਾਰੀ ਦੀ ਕਰਤੂਤ ਸੁਣ ਕੇ ਸ਼ਰਮ ਨਾਲ ਸਿਰ ਝੁੱਕ ਜਾਏਗਾ ਸਰਧਾਲੂ ਲੜਕੀ ਨਾਲ ਕੀਤਾ ਸ਼ੋਸਨ: ਫ਼ਬਰ
ਬਹੁੱਤੀ ਸ਼ਰਮ ਕਰਨ ਦੀ ਲੋੜ ਨੀ ! ਸਾਡੇ ਤਾਂ ਇਕਬਾਲੇ ਵਰਗੇ ਜੱਥੇਦਾਰ ਬਣੀ ਫਿਰਦੈ ਨੇ !

 

 

ਸਰਨਾ ਦੀ ਪੱਗ ਉਤਾਰਨ ਵਾਲੇ ਤੇ ਅਕਾਲ਼ ਤੱਖਤ ਦੇ ਜਥੇਦਾਰ ਸਖਤ ਨੋਟਿਸ ਲੈਣ : ਜਾਚਕ
ਮਸੀਂ ਤਾਂ ਉਹਨਾਂ ਦੇ ਮਨ ਦੀ ਹੋਈ ਆ ! ਨਾਲੇ ਉਹਨਾ ਕੋਲ ਕਿਹੜਾ ਭੰਗੀਆਂ ਵਾਲੀ ਤੋਪ ਆ ਜਿਹੜੀ ਚਲਾਅ ਦੈਣ ?

ਨਵਜੋਤ ਕੌਰ ਸਿੱਧੂ ਨੇ ਵਿਧਾਨ ਸਭਾ ਮੈਂਬਰ ਵਜੋਂ ਸੌਂਹ ਚੁੱਕੀ : ਫ਼ਬਰ
ਸਿਰਫ ਸੌਹ ਹੀ ਚੁੱਕੀ ਆ ?

ਮਜੀਠਾ ਪਿੰਡ ਵਿੱਚ ਮਜੀਠੀਆਂ ਦਾ ਹੋਇਆ ਭਰਵਾਂ ਸੁਆਗਤ : ਫ਼ਬਰ
ਤੇ ਹੋਰ ਛਿੱਤਰ ਮਾਰ ਦੇ ਪਿੰਡ ਗਏ ਨੂੰ ?

ਦੋ ਅੋਰਤਾਂ ਦੇ ਪਰਸ ਖੋਹ ਕੇ ਲੁਟੇਰੇ ਹੋਏ ਫਰਾਰ : ਫ਼ਬਰ
ਹੋਰ ਉਹਨਾਂ ਦੇ ਪੱਟਾਂ 'ਚ ਬਹਿ ਕੇ ਲੋਰੀਆਂ ਸੁਣਦੇ ਲੁਟੇਰੇ ?

ਸ਼੍ਰੀ ਅਕਾਲ ਤੱਖਤ ਨੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਐਲਾਨਿਆਂ : ਫ਼ਬਰ
ਮਰਦੀ ਨੇ ਅੱਕ ਚੱਬਿਆ ૴૴. !

ਨਵੇਂ ਬਣੇ ਡੀਪੂ ਹੋਲਡਰ ਜੁਗਤਾਰ ਸਿੰਘ ਅਕਾਲੀ ਨੇ ਕੀਤਾ ਰਾਸ਼ਨ ਜਬਰਦਸਤੀ ਹੜੱਪ : ਢਿਲੋਂ
ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਅਕੱਲੀ !

ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤ ਛੱਕੋ ਸਿੰਘ ਸਜੋ ਮਾਰਚ ਸ਼ੁਰੂ ਕਰਨ ਦੀ ਲੋੜ : ਜਾਚਕ
ਹੋਰ ਆਹ ਮੋਟ੍ਹੀਆਂ ਤੇ ਨੰਗੀਆਂ ਖੂੱਚਾਂ ਵਾਲੇ ਇਹਨੀ ਕਾਹਦੇ ਲਈ ਛੱਡੇ ਹੋਏ ਆ ?

ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਆਮ ਜੰਨਤਾ ਨੂੰ ਨਹੀਂ ਮਿਲ ਰਹੀਆਂ : ਬਾਂਸਲ
ਵੋਟਾਂ ਵੇਲੇ ਭੂੱਕੀ ਤੇ ਆਮ ਜਨਤਾ ਨੂੰ ਮਿਲਦੀ ਆ ਨਾਂ ?

ਕਣਕ ਭੰਡਾਰ ਕਰਨ ਦੇ ਮਾਮਲੇ 'ਚ ਕੇਂਦਰ ਸਰਕਾਰ ਪੰਜਾਬ ਨਾਲ ਵਿਕਤਰਾ ਕਰ ਰਹੀ ਹੈ ; ਲੱਖੋਵਾਲ
ਨਾਚ ਨਾਂ ਜਾਣੇ ਆਂਗਨ ਟੇਢਾ !

ਬਾਬਾ ਨਛੱਤਰ ਸਿੰਘ ਜੀ ਨੇ ਛੋਟੀ ਉਮਰ 'ਚ ਵੱਡੀਆਂ ਮਹਿਕਾਂ ਖਿਲਾਰੀਆਂ : ਬੀਬੀ ਗੁਲਸ਼ਨ
ਬਹੁਤ ਯਾਰਾਨਾ ਲੱਗਤਾ ਹੈ ?

ਕੈਪਟਨ ਹੀ ਰਹਿਣ ਕਾਂਗਰਸ ਦੇ ਪ੍ਰਧਾਨ : ਗਾਗੋਵਾਲ
ਕਿਉਂ ? ਤੈਂਤੋਂ ਪੈਸੇ ਉਧਾਰ ਫੜਿਆ ਉਹਨੇ ?

ਪਰਮਜੀਤ ਸਿੰਘ ਸਰਨਾ ਤੇ ਹੋਇਆ ਹਮਲਾ ਤੇ ਲੱਥੀ ਪੱਗ : ਫ਼ਬਰ
ਮਿਸਟਰ "ਸਰਨਾ" ਇੱਹ ਕਿਹੜਾ ਕਰ ਗਿਆ ਤੇਰੀ ਪ੍ਰਕਰਮਾ ?

ਪਾਰਲੀਮਾਨੀ ਸਕੱਤਰਾਂ ਦੇ ਮਾਮਲੇ ਚ ਕਾਗਰਸ ਦਾ ਦੋਗਲਾਪਨ ਸਾਹਮਣੇ ਆਇਆ : ਚੀਮਾ
ਤੂੰ ਪਤੰਦਰਾ ਮਹੀਨੇ ਚ ਲੱਖਾਂ ਦੀ ਚਾਹ ਪੀ ਕੇ ਵੀ ਮੀਆ ਫਜੀਹਤ ਬਣਿਆਂ ਫਿਰਦਾਂ !

ਉਘੇ ਵਪਾਰਕ ਘਰਾਣੇ ਦੇ ਰਲਾਇਂਸ ਦੇ ਮੁਖੀ ਅਨਿਲ ਅੰਬਾਨੀ ਪਹੁੰਚੇ ਦਰਬਾਰ ਸਾਹਿਬ : ਫ਼ਬਰ
ਕਿਸੇ ਜੱਥੇਦਾਰ ਦੀ ਨਿਗ੍ਹਾ ਨੀ ਪਈ ਹੋਣੀ ? ਨਹੀਂ ਤੇ ਲਾਅ ਦੇਣੀ ਸੀ ਵਾਸ਼ਿਗ ਮਸ਼ੀਨ ਦੀ ਸੇਵਾ !

ਭਾਰਤ ਸਰਕਾਰ ਪਾਕਿ ਤੇ ਜੋਰ ਪਾ ਕੇ ਭਾਰਤ ਤੇ ਪਾਕਿ ਨਾਲ ਵਿਪਾਰ ਦੀਆਂ ਹੱਦਾਂ ਖੋਲ੍ਹੇ : ਫ਼ਬਰ
ਤੁਹਾਨੂੰ ਕੀ ਲੌੜ ਪੈ ਗਈ? ਤੁਹਾਡੇ ਲੀਡਰਾਂ ਦਾ ਵਿਪਾਰ ਤੇ ਪਹਿਲਾਂ ਹੀ ਧੜੱਲੇ ਨਾਲ ਚੱਲ ਰਿਹਾ !

ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਡਾਕਟਰ ਸੇਵਾ ਭਾਵਨਾਂ ਨਾਲ ਕੰਮ ਕਰਨ : ਮਜੀਠੀਆ
ਕਰ ਤਾਂ ਰਹੇ ਨੇ ਤਰੀਕ ਲੰਘੀ ਵਾਲੇ ਟੀਕੇ ਲਾ ਲਾ ਕੇ !

ਪੰਜਾਬ ਸੇਵਾ ਅਧਿਕਾਰ ਕਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ : ਅਗਰਵਾਲ
ਕਦੀ ਕਦੀ ਸੇਵਾ ਤਾਂ ਨਿਮਰਤਾ ਨਾਲ ਕਰ ਲਿਆ ਕਰੋ !

ਬਜਰੰਗੀ ਹਨੂਮਾਨ ਨੂੰ ਲਾਇਆ 10,000 ਕਿਲੋ ਲੱਡੂਆਂ ਨਾਲ ਭੋਗ : ਫ਼ਬਰ
ਫੇਰ ਇਹਦੇ ਭਾਈ ਕਸ਼ਿਹਰਾ ਲੋਹੇ ਦਾ ਪੁਆ ਦਿਓ, ਕਿਤੇ ਸੰਗਤਾਂ ਹੀ ਨਾਂ ਲਬੈੜ ਦੇਵੇ ?

ਪੰਜਾਬ ਸਰਕਾਰ ਚੋਣਾ ਵੇਲੇ ਕੀਤੇ ਵਾਅਦੇ ਇੱਕ ਇੱਕ ਕਰਕੇ ਪੂਰੇ ਕਰੇਗਾ : ਤਲਵੰਡੀ
ਹਾਂ ਜੀ , ਪਹਿਲਾ ਤਾਂ ਤੁਸੀਂ ਕਪੂਰਥਲਾ ਚ ਜਸਪਾਲ ਸਿੰਘ ਦੇ ਗੋਲੀ ਮਾਰਕੇ ਕਰ ਦਿੱਤਾ ! ਬਾਕੀ ਰੱਬ ਰਾਖਾ !

ਅਕਾਲੀ ਸਰਕਾਰ ਨੇ ਮੁਲਾਜ਼ਮਾਂ ਦਾ ਆਰਥਿਕ ਪੱਧਰ ਚੱਕਣ ਲਈ ਸੰਭਵ ਯਤਨ ਕੀਤਾ : ਸੈਣੀ
ਅੱਛਾ! ਪਾਣੀ ਵਾਲੀਆਂ ਟੈਂਕੀਆਂ ਹੋਰ ਉਚੀਆਂ ਕਰਤੀਆਂ ਹੁਣ ?

ਠੇਕਾ ਖੁਲਣ ਦੀ ਭਿਣਕ ਪੈਣ ਨਾਲ ਮਹੱਲਾ ਵਾਸੀ ਆਏ ਰੋਸ ਵਿੱਚ : ਫ਼ਬਰ
ਸਵੇਰੇ ਸਵੇਰੇ ਪਈ ਹੋਣੀਆਂ ਭਿਣਕ ? ਜੇ ਸ਼ਾਮ ਹੁੰਦੀ ਤਾਂ ਕਿਸੇ ਨੀ ਬੋਲਣਾਂ ਸੀ !

ਗੁਰਬਚਨ ਸਿੰਘ ਨੂੰ ਬਲਾੜੀ ਕਲਾਂ ਦਾ ਅਕਾਲੀ ਦਲ ਪ੍ਰਧਾਨ ਨਿਯੁਕਤ ਕੀਤਾ ਗਿਆ : ਚੰਦੂਮਾਜਰਾ
ਆਪ ਫਿਰੇ ਦਰ ਦਰ ਤੇ ਲੋਕਾਂ ਨੂੰ ਬਫ਼ਸ਼ੇ ਵਰ ?

ਗੁਰੂਧਾਮਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਚੰਦੂਮਾਜਰਾ
ਤੁਹਾਡੇ ਹੁੰਦਿਆਂ ਕਿਸੇ ਹੋਰ ਦੀ ਕੀ ਹਿੰਮਤ ਆ ?

ਨਗਰ ਪੰਚਾਇਤ ਗੁਰਾਇਆਂ ਤੇ ਹੋਵੇਗਾ ਕਾਂਗਰਸ ਦਾ ਕਬਜ਼ਾ : ਚੌਧਰੀ
ਚਲੋਂ ਜਾਂਦੇ ਚੋਰ ਦੀ ਤੜਾਗੀ ਹੀ ਸਹੀ ? !

ਵਿਦਿਆਰਥੀ 102 ਤੇ ਅਧਿਆਪਕ ਇੱਕ ਵੀ ਨਹੀਂ : ਫ਼ਬਰ
ਤੁਸੀਂ ਅਧਿਆਪਕਾਂ ਦੀਆਂ ਧਾਰਾਂ ਕੱਢਣੀਆਂ ? ਰਾਮ ਨਾਲ ਅੱਧੀ ਛੁੱਟੀ ਦੀ ਰੋਟੀ ਖਾ ਕੇ ਘਰੇ ਜਾਓ !

ਜਗੀਰ ਕੌਰ ਦੀ ਆਉਭਗਤ ਜੇਲ੍ਹ ਵਿੱਚ ਹੋ ਰਹੀ ਹੈ ਹੁਣ ਅੰਦਰ ਖਾਤੇ : ਫ਼ਬਰ
ਰੋਜ ਰੋਜ ਨੀ ਮੈਂ ਮੇਲੇ ਤੇ ਲਿਆਉਂਣਾ ਨੀ ਖਾਲ੍ਹੇ ਬਿੱਲੋ ਨਾਸ਼ਪਾਤੀਆਂ !

ਆਗੂਆਂ ਨੂੰ ਜੇਲ੍ਹਾਂ ਚੋਂ ਰਿਹਾ ਕਰਵਾਉਣ ਲਈ ਦਸਖਤ ਮੁਹਿੰਮ ਸ਼ੁਰੂ : ਫ਼ਬਰ
ਆਗੂਆਂ ਦੇ ਡੋਕੇ ਸੁੱਕਦੇ ਆ ? ਰਿਹਾ ਕਰਵਾਉਂਣੇ ਆਂ ਤਾਂ ਜੇਲ੍ਹਾਂ 'ਚ ਡੱਕੇ ਸਿੰਘਾਂ ਨੂੰ ਕਰਵਾਓ !

ਰਾਜੋਅਣਾ ਨੂੰ ਤੁਰੰਤ ਜੱਥੇਦਾਰ ਬਣਾਇਆ ਜਾਵੇ : ਮਾਨ
ਯਾਰ ਤੂੰ ਕਿਉਂ ਤੀਜੇ ਕੁ ਦਿਨ ਅਜੌਕੇ ਜਥੇਦਾਰਾਂ ਦੀ ਪਜਾਮੀਂ ਗਿੱਲੀ ਕਰ ਦਿੰਦਾਂ ?

ਨਸ਼ਿਆਂ ਦੇ ਕਾਰੋਬਾਰੀਆਂ ਨੂੰ ਬੱਖਸ਼ਿਆ ਨਹੀਂ ਜਾਵੇਗਾ : ਐਸ.ਅੇਚ.ਓ
ਛੱਡ ਰਹਿਣ ਦੇ ਛੇੜ ਨਾਂ ਜਫ਼ਮਾਂ ਨੂੰ ਤੇਤੋਂ ਦਰਦ ਵੰਡਾਏ ਨਹੀਂ ਜਾਣੇ !

ਬਾਦਲ ਨੇ 21 ਪਾਰਲੀਮਾਨੀ ਸਕੱਤਰ ਬਣਾ ਕੇ ਫ਼ਜਾਨੇ ਤੇ ਬੋਝ ਪਾਇਆ : ਜਾਖੜ
ਤੈਂ ਕੁੜੀ ਵਿਆਹੁਣੀਆਂ ? ਕਰੀ ਜਾਂਣਦੇ ਅਗਲੇ ਪੰਜ ਸਾਲ ਜੋ ਕਰਦੇ ਨੇ !

ਸੂਬੇ ਦੀ 2015 ਤੱਕ ਨੁਹਾਰ ਬਦਲ ਦਿਆਗੇ : ਬਾਦਲ
ਚਾਦਰ ਦੇਖ ਕੇ ਪੈਰ ਪਸਾਰੋ ਜੀ !

ਜਗੀਰ ਕੌਰ ਦੀ ਵੀ.ਪੀ: ਆਈ ਖਾਤਰਦਾਰੀ ਪੈ ਰਹੀ ਹੈ ਪੁਲਸੀਆਂ ਨੁੰ ਮਹਿੰਗੀ : ਖਬਰ
ਗਏ ਸੀ ਰੋਜ਼ੇ ਬਖਸ਼ਾਉਂਣ ਤੇ ਨਮਾਜ਼ਾਂ ਪੈ ਗਈਆਂ ਪੱਲੇ ?

ਡੀ,ਐਸ.ਪੀ. ਗਿੱਲ ਦੇ ਕਤਲ ਕਾਂਡ ંਚ ਪੁਲਿਸ ਨੇ ਬਚਾਈ ਨੱਕ : ਫ਼ਬਰ
ਇਹਨਾਂ ਦੇ ਵੀ ਲੱਗੀ ਹੁੰਦੀ ਆ ?

ਭਾਈ ਰਾਜੋਆਣਾ ਦੇ ਮੌਤ ਦੇ ਵਰੰਟ ਅਚਾਨਕ 7 ਮਾਰਚ ਨੂੰ ਕਿਉਂ ਪਹੁੰਚੇ ਜੇਲ੍ਹ ਵਿੱਚ ; ਗਰੇਵਾਲ
ਪੰਥਕ ਸਰਕਾਰ ਨੇ ਜਿਤਣ ਦੀ ਖੁਸ਼ੀ ਵੀ ਤਾਂ ਜਾਹਰ ਕਰਨੀ ਸੀ ਕਿਸੇ ਤਰਾਂ ?

ਦਾਸ ਜੀ ਪਾਸ਼ ਨੂੰ ਮਿਲਣ ਗਏ : ਫ਼ਬਰ
ਆ ਵੀਰਾ ਹੁਣ ਗਲ ਲੱਗ ਮਿਲੀਏ ਕਿਤੇ ਗੁੱਸੇ ਹੀ ਨਾਂ ਮਰ ਜਾਈਏ ! ਲੋਕ ਸਭਾ ਚੋਣਾਂ ਸਿਰ ਤੇ ਨੇ ਰਲ ਮਿਲ ਜਨਤਾ ਨੂੰ ૴.ਬਣਾਈਏ !

ਕੇਂਦਰ ਸਰਕਾਰ ਦੀਆ ਸਕੀਮਾਂ ਨੂੰ ਪਿੰਡ ਪੱਧਰ ਤੇ ਲਾਗੂ ਕਰਵਾਵਾਂਗੇ ; ਨਾਗਰਾ
ਜੋ ਵੀ ਆਈ ਮਾਇਆ ਕੇਂਦਰ ਤੋਂ ਰਲਮਿਲ ਬੋਝੇ ਪਾਵਾਂਗੇ ?

ਕਾਂਗਰਸ ਦੀ ਆਪੋਧਾੜ ਹੀ ਕਾਂਗਰਸ ਨੂੰ ਲੈ ਡੁੱਬੇਗੀ : ਚੰਦੂਮਾਜਰਾ
ਕਾਂਵਾਂ ਦੇ ਕਹੇ ਨੀ ਢੱਗੇ ਮਰਦੇ ਹੁੰਦੇ ! ਸੰਮਝਿਆ ?

ਕੁਝ ਪੰਜਾਬ ਵਿਰੋਧੀ ਤਾਕਤਾਂ ਰਾਜ ਵਿੱਚ ਭਾਈਚਾਰਕ ਸਾਂਝ ਤੋੜਨ ਦਾ ਯਤਨ ਕਰ ਰਹੀਆਂ ਹਨ : ਪ੍ਰੋ; ਬਡੂੰਗਰ
ਤੂੰ ਲੇਟ ਹੋ ਗਿਆ ਇਹ ਬਿਆਨ ਦੈਣ 'ਚ, ਕਪੂਰਥਲੇ ਭੈਣ ਨੂੰ ਮਿਲਣ ਗਿਆ ਹੋਇਆ ਸੀ ?

ਯੂਥ ਅਕਾਲੀ ਦਲ ਦੇ ਨੌਜਵਾਨਾਂ ਨੂੰ ਇੱਕ ਝੰਡੇ ਥੱਲੇ ਅਕੱਠੇ ਕੀਤਾ ਜਾ ਰਿਹਾ ਹੈ : ਲਿਬੜਾ
ਤੇ ਝੰਡਾ ਕਿਹੜੇ ਡੇਰੇ ਦਾ ਸਲਿਕਟ ਕੀਤਾ ਫੇਰ ?

ਦਰਬਾਰਾ ਸਿੰਘ ਨੇ ਭਦੌੜ ਦੇ ਲੋਕਾਂ ਦਾ ਧੰਨਵਾਦ ਕੀਤਾ : ਫ਼ਬਰ
ਜਿਸ ਨੇ ਕੀਤੀ ਸ਼ਰਮ ਉਸਦੇ ਫੁੱਟੇ ਕਰਮ !

ਸੀਪੀ ਐਮ ਪਾਰਟੀ ਚੀਨ ਦੇ ਪੈਰ ਚਿਨਾਂ ਚਲਣ ਵਾਰੇ ਕਰ ਰਹੀ ਵਿਚਾਰ : ਫ਼ਬਰ
ਬਾਬਾ ਨਾਨਕ ਦੇ ਸਮਾਜਵਾਦ ਨਾਲੋਂ ਵਿਦੇਸ਼ੀ ਸ਼ੁਰਲੀ ਜਿਆਦਾ ਪਸੰਦ ਆਉਂਦੀ ਆ ਇਹਨਾਂ ਨੂੰ ?

ਨਾਮਵਰੀ ਹਸਪਤਾਲਾਂ 'ਚ ਹੁੰਦਾ ਹੈ ਮਿਆਦ ਪੁੱਗੀ ਟੀਕਿਆਂ ਨਾਲ ਇਲਾਜ : ਫ਼ਬਰ
ਵੋਟ ਵੇਚਣ ਵੇਲੇ ਸੋਚਿਆ ਕਰੋ, ਉਦੋਂ ਤੇ ਪਊਏ ਤੇ ਡੁੱਲ੍ਹ ਜਾਂਦੇ ਹੋ !

ਦਰਬਾਰ ਸਾਹਿਬ ਵਿੱਚ ਜ਼ਰਾ ਬੱਚ ਕੇ ਰਹਿਣਾਂ : ਫ਼ਬਰ
ਕਿਉਂ ਉੱਥੈ ਮੱਕੜ ਹੋਰੀਂ ਰਾਤ ਫੈਰੀ ਕੱਢਦੇ ਨੇ ?

ਮੁੱਖ ਸੰਸਦੀ ਸਕੱਤਰ 10 ਨੂੰ ਚਿਪੜਚਿੜੀ ਚੱਕਣਗੇ ਸੌਂਹ : ਫ਼ਬਰ
ਇਹ ਰੋਜ਼ ਹੀ ਚਿਪੜਚਿੜੀ ਨੂੰ ਤੁਰੇ ਰਹਿੰਦੇ ਨੇ ਉੱਥੇ ਭੂਆ ਵਿਆਹੀ ਆ ?

ਕੀ ਬੀਬੀ ਜਗੀਰ ਕੌਰ ਗੁਰਸਿੱਖ ਹੈ : ਖਬਰ
ਮੈਨੂੰ ਕੀ ਪਤਾ, ਮੇਰੀ ਨਾਈ ਦੀ ਦੁਕਾਨ ਆ ?

 

 

 

 

ਪੰਜਾਬ ਵਿੱਚ ਸੱਤਾਧਾਰੀਆਂ ਦੀਆਂ ਮੌਜਾਂ : ਫ਼ਬਰ
ਮੌਜਾਂ ਹੀ ਹੋਣੀਆਂ ਮੂਹਰੇ ਬੋਲਣ ਵਾਲੇ ਤੇ ਸਾਰੇ ਅੰਦਰ ਠੋਕੇ ਹੋਏ ਨੇ !

ਬਸਪਾ ਨੂੰ ਮਜ਼ਬੂਤ ਕਰਨ ਕਈ ਸੂਝਵਾਨ ਲੀਡਰਾਂ ਦੀ ਲੋੜ ਹੈ ; ਅਹੀਰ
ਅੰਨਾ ਵਾਈ ਜੀ ਨੂੰ ਪੁਛ ਦੇਖਣਾ ਸੀ !

ਕੁੱਤਿਆਂ ਤੋਂ ਬਚਣ ਲਈ ਭੱਜਿਆ ਡਿੱਗਾ ਖੂਹ ંਚ : ਫ਼ਬਰ
ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ !

ਹਜ਼ਾਰਾਂ ਕਰੋੜਾਂ ਦੀ ਲਾਗਤ ਨਾਲ ਪੰਜਾਬ ਦਾ ਨਕਸ਼ਾ ਬਦਲ ਦਿਆਂਗੇ : ਚੂਨੀਲਾਲ
ਨੀਂਹ ਪੱਥਰਾਂ ਨਾਲ ?

ਅਰਮਿੰਦਰ ਦੀ ਚਾਹ ਪਾਰਟੀ ਮੀਟਿੰਗ ਚੋਂ 4 ਨੇ ਕੀਤਾ ਵਾਕਆਉਟ : ਫ਼ਬਰ
ਕਰਨਾ ਈ ਸੀ ਉਧਰ ਭੱਠਲ ਦੁੱਧ ਜਲੇਬੀਆਂ ਦੀ ਰੇੜ੍ਹੀ ਲਾਕੇ ਬੈਠੀ ਹੋਣੀ ਆ !

ਸਿਖਿਆ ਪ੍ਰਣਾਲੀ ਗ਼ਰੀਬਾਂ ਲਈ ਹੋਰ ਕਮਜ਼ੋਰ : ਫ਼ਬਰ
ਪਹਿਲਾਂ ਕਿਹੜਾ ਪੱਟਾਂ ਤੇ ਮੋਰਨੀਆਂ ਪੁਆਈ ਫਿਰਦੀ ਸੀ ?

ਬਾਦਲ ਵੱਲੋਂ ਕਣਕ ਖ਼ਰੀਦਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ : ਫ਼ਬਰ
ਲੈ ਚਾਹੇ ਨਾਂ ਲੈ ਕਰਨਾ ਤੇ ਤੁਸੀਂ ਕਿਸਾਨਾਂ ਨੂੰ ਫ਼ੱਜਲ ਫ਼ਰਾਬ ਈ ਆ !

ਮੁੱਖ ਮੰਤਰੀ ਵੱਲੋਂ ਮਹਾਂਵੀਰ ਜੈਅੰਤੀ ਦੇ ਅਵਸਰ ਤੇ ਵਧਾਈ : ਫ਼ਬਰ
ਆਪ ਵੀ ਗਿਆ ਹੋਣਾ ਲੁੰਗੀ ਲਾ ਕੇ ਕਿ ਨਹੀਂ ?

ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਰਫਤਾਰੀ ਜਮਹੂਰੀਅਤ ਦਾ ਘਾਣ : ਸਰਨਾਂ
ਹੁੰਦਾ ਤੂੰ ਪੰਜਾਬ 'ਚ ਤਾਂ ਦੱਸ ਦਿੰਦੇ ਅਗਲੇ ਕੇ ਘਾਣ ਕੀ ਹੁੰਦਾ !

ਕੇ.ਪੀ. ਐੱਸ ਗਿੱਲ ਨੇ ਕੀਤਾ ਮੁੱਖ ਦਫ਼ਤਰ ਦਾ ਦੌਰਾ : ਫ਼ਬਰ
ਇਸ ਕੁੱਤੇ ਦੀ ਸੰਗਲੀ ਕਿਸ ਨੇ ਖੋਲ੍ਹੀ ਆ ਵਈ ?

ਜ਼ਿਲ੍ਹੇ ਦੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਘਰ ਘਰ ਜਾ ਕੇ ਹੱਲ ਕਰਾਂਗਾ : ਲਿਬੜਾ
ਭਾਂਡੇ ਨਾਂ ਚੱਕ ਲਿਆਈਂ ਗ਼ਰੀਬਾਂ ਦੇ ?

ਫ਼ਤਿਹਗੜ੍ਹ ਸਾਹਿਬ ਨੂੰ ਜਲਦ ਹੀ ਮਾਡਲ ਜ਼ਿਲ੍ਹੇ ਵਜੋਂ ਵਿਕਸਤ ਕੀਤਾ ਜਾਵੇਗਾ : ਚੰਦੂਮਾਜਰਾ
ਨੱਚਣ ਵਾਲੇ ਦੀ ਅੱਡੀ ਨਾਂ ਰਹਿੰਦੀ ਗੋਣ ਵਾਲੇ ਦਾ ਮੂੰਹ !

 

ਬੀਬੀ ਜਗੀਰ ਕੌਰ ਨੂੰ ਦਿਤੀਆਂ ਜਾ ਰਹੀਆਂ ਨੇ ਜੇਲ੍ਹ ਵਿੱਚ ਵੀ.ਪੀ:ਆਈ ਸਹੂਲਤਾਂ
ਸ਼ੀਸੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦ ਮਾਰਿਆ !

ਪੰਜਾਬ ਅਤੇ ਕਸ਼ਮੀਰ ਤੇ ਹੈ ਨਕਸਲੀਆਂ ਦੀ ਅੱਖ : ਫ਼ਬਰ
ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ ਡਾਹ ਦਿਓ ਚੁੱਭੇ 'ਚ ਅੱਗ

ਹੁਣ ਫੌਜ ਵਿੱਚ ਵੀ 3600 ਕਰੋੜ ਦਾ ਹੋਇਆ ਘਪਲਾ : ਫ਼ਬਰ
ਇਹ ਕੰਜਰ ਵੀ ਚੱਬਣਗੇ ਹੁਣ ਕੈਦੀਆਂ ਵਾਂਗ ਪੱਥਰਾਂ ਵਾਲੀ ਦਾਲ !

ਲੇਬਰ ਯੁਨੀਅਨ ਵਲੋਂ ਕਣਕ ਦੇ ਸੀਜਨ ਤੇ ਹੜਤਾਲ ਕਰਨ ਦੀ ਚਿਤਾਵਨੀ : ਫ਼ਬਰ
ਜਦੋਂ ਸ਼ਿਕਾਰ ਨਿਕਲਦਾ ਤਾਂ ਕੁੱਤੀ ਨੂੰ ਪਿਸ਼ਾਬ ਆ ਜਾਂਦਾ !

ਪੰਜਾਬ ਵਿੱਚ 15000 ਪਖਾਨਿਆਂ ਦੀ ਉਸਾਰੀ ਕੀਤੀ ਜਾਵੇ : ਬਾਦਲ
ਬਜੁੱਰਗ ਹੋ ਗਿਆ ਹੁਣ ਬਾਦਲ ! ਕਿਤੇ ਵੀ ਲੌੜ ਪੈ ਸਕਦੀ ਆ !

ਨਸ਼ਿਆਂ ਦੇ ਛੇਂਵੇ ਦਰਿਆ ਨੂੰ ਰੋਕਣ ਲਈ ਯੂਥ ਅਕਾਲੀ ਦਲ ਆਇਆ ਸਾਹਮਣੇ : ਫ਼ਬਰ
ਬੁੱੜਿਆਂ ਦਾ ਤਾਂ ਠੇਕੇ ਹਰ ਨੁੱਕਰ 'ਚ ਖੋਲ੍ਹਣ ਤੇ ਜੋਰ ਲੱਗਾ ਹੋਇਆ ! ਲੱਗਦੈ ਫ੍ਹੌੜੇ ਖਾਉਗੇ ਤੁਸੀਂ ?

ਕੋਈ ਵੀ ਅਧਿਕਾਰੀ ਆਪਣੇ ਰਹਾਇਸ਼ੀ ਦਫਤਰ ਤੋਂ ਕੰਮ ਨਹੀਂ ਕਰੇਗਾ : ਬਾਦਲ
ਤੇ ਲੈਣ ਦੈਣ ਹੁਣ ਸਰਕਾਰੀ ਦਫਤਰ 'ਚ ਹੀ ਚੱਲੂ ?

ਭ੍ਰਿਸ਼ਟਾਚਾਰ ਅਤੇ ਅਨਸ਼ਾਸ਼ਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਮਲੂਕਾ
ਹਾਂ ਜੇ ਕਿਸੇ ਕੁੜੀ ਚਿੜੀ ਦਾ ਵਯੰਤਰ ਕਰਨਾ ਹੋਇਆ ਤਾਂ ਮੈਨੂੰ ਦੱਸੋ !

ਮੱਛੀ ਉਤਪਾਦਨ ਵਿੱਚ ਪੰਜਾਬ ਪਹਿਲੇ ਨੰਬਰ ਤੇ : ਰਣੀਕੇ
ਤੇ ਸਿੱਖਾਂ ਦੀ ਇਜ਼ਤ ਨਾਲ ਖੇਡਣ ਵਿੱਚ ਤੁਸੀਂ ਵੀ ਤਾਂ ਪਹਿਲੇ ਨੰਬਰ ਤੇ ਹੀ ਹੋ !

ਕਾਂਗਰਸ ਦੀ ਹਾਰ ਦਾ ਕਾਰਨ ਕੈਪਟਨ, ਅਸਤੀਫਾ ਦੇਵੇ : ਖਹਿਰਾ
ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਾਰ ਤੇ ?

ਪੰਜਾਬ ਸਰਕਾਰ ਵਲੋਂ 200 ਨਵੇਂ ਪਸ਼ੂ ਹਸਪਤਾਲ ਖੋਲੇ ਜਾਂਣਗੇ : ਰਣੀਕੇ
ਵਧੀਆ ! ਫੇਰ ਤੇ ਤੁਹਾਨੂੰ ਵੀ ਅਮਰੀਕਾ ਵਗੈਰਾ ਨਹੀਂ ਦੋੜਨਾਂ ਪਊਗਾ !

ਜੱਬੋਵਾਲ ਵਿੱਚ ਮਹਾਨ ਸੰਤ ਸਮਾਗਮ ਹੋਇਆ ਪਹੁੰਚੇ ਅਨੇਕਾਂ ਮਹਾਂਪੁਰਸ਼ : ਫ਼ਬਰ
ਬਿਹਲੀ ਰੰਨ੍ਹ ਪਰਾਹੁਣਿਆਂ ਜੋਗੀ !

ਕੇਂਦਰ ਦੇ ਨਵੇਂ ਬਜੱਟ ਨੇ ਆਮ ਆਦਮੀ ਦਾ ਕਚੂੰਮਰ ਕੱਢਿਆ : ਚੌ: ਮੋਹਣ ਸਿੰਘ
ਹਲਵਾਈ ਦੀ ਕੁੱਤੀ ਵਾਂਗ ਤੇ ਪਲਿਆ ਪਿਆ ਤੂੰ, ਤੈਨੂੰ ਬਜਟ ਕੀ ਕਰ ਲਊ ?

ਇਤਿਹਾਸਕਾ ਨੂੰ ਬਰਕਰਾਰ ਰੱਖਣ ਲਈ ਇਕ ਮੁੱਠੀ ਭਰ ਕੂੜਾ ਵੀ ਨਹੀਂ ਅਵੇਗਾ ਕਲਾਨੌਰ : ਜੱਥੇ: ਲੰਗਾਹ
ਤੁਹਾਡੇ ਹੁੰਦੇ ਲੋੜ ਵੀ ਕੀ ਆ ?

ਕਈ ਸ਼ਕਤੀਆਂ "ਪੰਥਕ ਏਜੰਡੇ" ਵਰਤ ਕੇ ਅਕਾਲੀ ਦਲ਼ ਬਾਰੇ ਭਰਮ-ਭੁਲੇਖੇ ਖੜੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ : ਬਾਦਲ
ਕੋਸ਼ਿਸ਼ ਕਰਨ ਦੀ ਕੀ ਲੌੜ ਆ, ਭਰਮ-ਭੁਲੇਖੇ ਤਾਂ ਤੁਸੀਂ ਆਪ ਹੀ ਦੂਰ ਕਰੀ ਜਾ ਰਹੇ ਹੋ !

ਬੀਬੀ ਭੱਠਲ ਵਲੋਂ ਕੈਪਟਨ ਤੇ ਹਮਲੇ : ਫ਼ਬਰ
ਕੂਕੇ ਚਰਖਾ ਚਿੰਤੀਏ ਤੇਰਾ ਲੋਕਾਂ ਭਾਣੇ ਮੋਰ ਕੂਕਦਾ ?

ਹੁਣ ਰੱਖਿਆ ਮੰਤਰੀ ਵੀ ਜਾ ਸਕਦਾ ਹੈ ਜੇਲ : ਫ਼ਬਰ
ਬੀਬੀ ਜਗੀਰੋ ਵਾਲੀ 'ਚ ਭੇਜਿਓ ਸਾਥ ਬਣਿਆਂ ਰਹੂ

ਡੋਨਰਾਂ ਦੀ ਜਾਣਕਾਰੀ ਦੇਵੇ ਬੀਬੀ ਭੱਠਲ : ਕੈਪਟਨ
ਕੱਢ ਦੇਊ ਤੇਰੀਆਂ ਰੜਕਾਂ ਨੀ ਬਾਪੂ ਦਾ ਖੂੰਡਾ !

ਰਾਜ ਦੀਆਂ ਸਬਸਿਡੀਆਂ ਜਾਰੀ ਰਹਿਣਗੀਆਂ : ਬਾਦਲ
ਭਾਵੇ ਪੰਜਾਬ ਨਾਂ ਵੇਚਣਾਂ ਪਵੇ !

ਆਟਾ ਦਾਲ ਸਕੀਮ ਵੀ ਰਾਜਨੀਤੀ ਦੀ ਭੈਂਟ ਚੜੀ : ਫ਼ਬਰ
ਰਾਜਨੀਤੀ ਤੋਂ ਬਿਨਾਂ ਤੇ ਇੱਹ ਮੂਤਣ ਵੀ ਨੀਂ ਜਾਂਦੇ !

ਜਲੰਧਰ ਵਿੱਚ ਹਾਈਪ੍ਰੋਫਾਈਲ ਸੈਕਸ ਯੋਰਾਂ ਤੇ : ਫ਼ਬਰ
ਇੱਹ ਕਿਦਾਂ ਦਾ ਹੁੰਦਾ ਵਈ ? ਆਪਣੇ ਬ੍ਹੋਕ ਨੂੰ ਦੱਸਣਾਂ ਸੀ !

ਅਕਾਲੀ ਦਲ਼ ਸ਼ਾਮਲ ਹੋਣਗੇ ਦਿਨੇਸ਼ ਢੱਲ : ਫ਼ਬਰ
ਮਾੜੀ ਜਿਹੀ ਰਾਮੂਵਾਲੀਆ ਦੀ ਸੁਲਾਹ ਲੈ ਲਈਂ !

ਵਰੰਟ ਅਫਸਰ ਵਲੋਂ ਛੁਡਵਾਏ ਵਿਆਕਤੀ ਨੇ ਮੰਗਿਆ ਇਨਸਾਫ : ਫ਼ਬਰ
ਇੱਥੇ ਕਲਗੀਆਂ ਵਾਲੇ ਲੱਧ ਗਏ ਇਹ ਰੌਂਦਾ ਝੋਟ੍ਹੇ ਨੂੰ !

ਰਾਜ ਵਿੱਚ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ : ਰਖੜਾ
ਉਹ ਤੇ ਤੁਸੀਂ ਗੁਰਦਾਸਪੁਰ ਵਿੱਚ ਨਹੱਥੇ ਮੁੰਡੇ ਨੂੰ ਮਾਰ ਕੇ ਉਧਾਰਨ ਦੇ ਹੀ ਦਿਤੀ ਆ !

ਜਗੀਰ ਕੌਰ ਨੂੰ ਹੋਈ 5 ਸਾਲ ਦੀ ਜੇਲ : ਫ਼ਬਰ
ਬੋਤਾ ਜਾਊਗਾ ਕਚੇਰੀਓਂ ਖਾਲੀ ਨੀ ਮਿਤਰਾਂ ਨੂੰ ਕੇਦ ਬੋਲਗੀ !

ਪਾਕਿ ંਚ ਹਿੰਦੂਆਂ ਵਲੋਂ ਵਿਆਹ ਐਕਟ ਦੀ ਮੰਗ : ਫ਼ਬਰ
ਤੁਸੀਂ ਵੀ ਪਹਿਲਾਂ ਕੁਸ਼ ਹੱਥੋਂ ਛੱਡੋ ਨਾਂ !

ਕੁਝ ਸ਼ਰਾਰਤੀ ਸ਼ਕਤੀਆਂ ਪੰਜਾਬ ਵਿੱਚ ਲਾਂਬੂ ਲਾਉਣ ਦੀਆਂ ਕੋਸ਼ਿਸਾਂ ਵਿੱਚ : ਬਾਦਲ
ਕੁੱਛੜ ਕੁੱੜੀ ਤੇ ਪਿੰਡ ਢੰਡੋਰਾ ! ਸ਼ਕਤੀ ਤੇ ਤੇਰੇ ਭਰਾ ਭਾਜਪਾ ਕੋਲੇ ਹੀ ਹੈ ਤੇਰੇ ਤੋਂ ਸਿਵਾਅ !

ਸਾਲ ંਚ ਪੰਜਾਬੀ ਪੀ ਜਾਂਦੇ ਨੇ 4 ਹਜ਼ਾਰ ਲੀਟਰ ਸ਼ਰਾਬ : ਫ਼ਬਰ
ਹੋਰ ਥਿਆਏ ਮਰ ਜਾਣ ? ਪਾਣੀ ਤੇ ਪੀਣ ਲੈਕ ਮਿਲਦਾ ਨੀ !

ਡੇਰਾ ਸਿਰਸਾ ਦੇ ਵਿਰੁੱਧ ਫੈਂਸਲਾ ਟਲਿਆ : ਫ਼ਬਰ
ਇਸ ਕੁੱਤੇ ਕੋਲ਼ ਵੀ ਵਕੀਲ ਸੱਜਣ ਕੁਮਾਰ ਵਾਲਾ ਹੀ ਲੱਗਦਾ ਮੈਨੂੰ !

ਗਦਰ ਲਹਿਰ ਦੀ ਸ਼ਤਾਬਦੀ ਮਨਾਉਣ ਦਾ ਲਿਆ ਗਿਆ ਫੈਂਸਲਾ : ਫ਼ਬਰ
ਪਹਿਲਾਂ ਮਜ਼ੂਦਾ ਗਦਰ ਤੇ ਸੰਭਾਲ ਲਓ !

ਗੰਦਲਾ ਵਾਤਾਵਰਣ ਆਉਣ ਵਾਲੀ ਪੀੜੀ ਲਈ ਘਾਤਕ : ਸੀਚੇਵਾਲਾ
ਉਹਨਾਂ ਦਾ ਫਿਕਰ ਕਰਨ ਦੀ ਲੌੜ ਨੀ ਹੁਣ ਬਾਦਲ ਤੇ ਸੁਮੇਧ ਸੈਣੀ ਹੈ ਨਾਂ ?

ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲੱਗੀ ਭਾਈ ਰਾਜੋਆਣਾ ਦੀ ਫਾਂਸੀ ਤੇ ਰੋਕ : ਸੁਖਦੀਪ
ਟਟੀਰੀ ਦੇ ਲੱਤਾਂ ਚੱਕਣ ਨਾਲ ਅਸਮਾਨ ਨੀ ਥੰਮ ਜਾਂਦਾ !

ਰਾਜੋਆਣਾਂ ਮਾਮਲੇ 'ਚ ਅਕਾਲ ਤਖਤ ਅੱਗੇ ਨਮੱਸਤਕ ਹੋਇਆ ਬਾਦਲ : ਫ਼ਬਰ
ਹੈ ? ਉਲਟੇ ਬਾਂਸ ਬਰੇੈਲੀ ਨੂੰ ?

ਅਜੋਕਾ ਮਨੁੱਖ ਅਧਿਆਤਮਕ ਸੋਚ ਤਿਆਗ ਕੇ ਵਿਗਿਆਨਕ ਸੋਚ ਦੇ ਲੜ ਲੱਗ ਰਿਹਾ ਹੈ : ਮੱਕੜ
ਤੂੰ ਇਨਾਂ ਬਰੀਕੀ ਤੇ ਦਿਮਾਗ ਨਾਂ ਖਰਚਿਆ ਕਰ ਤੇਰੀ ਮੁਹਾਰਤ ਤਾਂ ਗਾਲਾਂ ' ਚ ਹੀ ਵਧੀਆ ਲੱਗਦੀ ਆ !

ਸਿੱਖਾਂ ਨੂੰ ਕਦੀ ਇੰਨਸਾਫ ਨਹੀਂ ਮਿਲਿਆ : ਮਾਓਵਾਦੀ
ਇਹਨਾਂ ਨੂੰ ਮੰਗਣਾਂ ਆਉਂਦਾ ਤਾਂ ਮਿਲਦਾ !

ਸਰਪੰਚਾ ਦੀ ਚੋਣ ਸਿੱਧੇ ਢੰਗ ਨਾਲ ਹੋਵੇਗੀ : ਪੰਚਾਇਤ ਮੰਤਰੀ
ਅੱਛਾ ਜਾਣੀ ਕੇ ਤੋਤੀ ਸਰਪੰਚ ਵਾਂਗੂੰ ?

ਰਾਜੋਆਣਾਂ ਦੀ ਚੜਦੀ ਕਲ਼ਾ ਲਈ ਅਰਦਾਸ : ਫ਼ਬਰ
ਕੁਝ ਅਕਲ ਨੂੰ ਹੱਥ ਮਾਰੋ ਉਹ ਤੇ ਪਹਿਲਾਂ ਹੀ ਚੜਦੀ ਕਲ਼ਾ 'ਚ ਹੈ ਜੇ ਕਰਨੀ ਆਂ ਤਾਂ ਜੱਥੇਦਾਰਾ ਲਈ ਕਰੋ !

ਰਾਜੋਆਣਾ ਦੀ ਫਾਂਸੀ ਮੁਲਤਵੀ ਹੋਣ ਕਾਰਨ ਰੋਸ ਧਰਨੇ ਦਾ ਪ੍ਰੋਗਰਾਮ ਵੀ ਮੁਲਤਵੀ : ਜਥੇਬੰਦੀਆਂ
ਜ਼ਰਾ ਹੁਸ਼ਿਆਰ ਰਹੋ ਜੀ ૴.ਤੁਹਾਨੂੰ ਘਰੀ ਤੋਰ ਕੇ ਕਿਤੇ ਬਾਦਲ ਆਪ ਹੀ ਨਾਂ ਫੱਟਾ ਖਿੱਚ ਦੇਵੇ !

ਹੂਟਰ ਵਾਲੀ ਗੱਡੀ 'ਚ ਆਈ ਬੀਬੀ ਨੂੰ ਜਾਣਾ ਪਿਆ ਪੁਲਿਸ ਦੀ ਗੱਡੀ ਵਿੱਚ ਜੇਲ੍ਹ : ਫ਼ਬਰ
ਡੋਲੀ ਚੜਦਿਆਂ ਮਾਰੀਆਂ ਹੀਰ ਚੀਕਾਂ ਮੈਨੂੰ ਲੈ ਚੱਲੇ ਬਾਦਲਾ ਲੈ ਚੱਲੇ ૴૴..!

ਅਕਾਲੀ ਭਾਜਪਾ ਗਠਜੋੜ ਸਰਕਾਰ ਪੰਜਾਬ ਦੀ ਨੁਹਾਰ ਬਦਲ ਦੇਵੇਗੀ : ਰੱਤੀਆ
ਜਿਦਾਂ ਗੁਰਦਾਸ ਪੁਰ ਬਦਲੀ ਆ ?

ਕੇਵਲ ਸਿੰਘ ਢਿਲੋਂ ਨੇ ਦਿੱਤੀ ਸ਼ੂਭ ਯਾਤਰਾ ਨੂੰ ਝੰਡੀ : ਫ਼ਬਰ
ਹੋਰ ਪੱਗਾਂ ਵਾਲੇ ਬਾਹਮਣਾਂ ਤੋਂ ਕੀ ਆਸ ਕਰ ਸਕਦੇ ਆਂ !

ਜਸਪਾਲ ਸਿੰਘ ਸ਼੍ਰੀ ਅਕਾਲ ਤੱਖਤ ਵਲੋਂ ਸ਼ਹੀਦ ਕਰਾਰ : ਫ਼ਬਰ
ਇਕ ਨੂੰ ਬਚਾਉਂਦੇ ਹੋਰ ਕਿਨੇ ਕੁ ਕਰਾਓਗੇ ਸ਼ਹੀਦ ?

ਗੁਰਦਾਸਪੁਰ ਵਿੱਚ 2 ਘੰਟੇ ਕਰਫਿਊ 'ਚ ਢਿੱਲ ਦਿਤੀ ਗਈ : ਐਸ . ਕੇ . ਸ਼ਰਮਾ
ਸ਼ਿਵਸੈਨਾਂ ਵਾਲਿਆਂ ਨੂੰ ਤਿਆਰ ਹੋਣ ਲਈ ?

17ਵਾਂ ਰੈਣ ਸਬਾਈ ਕੀਰਤਨ ਕਰਵਾਇਆ ਗਿਆ : ਗੁਰਇਕਬਾਲ
ਪਿੰਡ ਡੁਬਣ ਕਿਨਾਰੇ ਤੇ ਬੁੱੜੀ ਨੂੰ ਕੋਠਾ ਲਿਪਣ ਦੀ ਪਈ ਹੋਈਆ !

ਬਾਬਾ ਰਾਮ ਕੁਮਾਰ ਸਵਾਮੀ ਲੋਕਾਂ ਨੂੰ ਵਹਿਮਾਂ ਭਰਮਾਂ ਪਾਉਣ ਕਾਰਨ ਫਸਦਾ ਜਾਅ ਰਿਹਾ ਵਿਵਾਦਾਂ ਵਿੱਚ : ਫ਼ਬਰ
ਬਹੁੱਤੀ ਦੇਰ ਨੀ ਚਲਦਾ ਡੇਰਾ ਸਾਧ ਪਖੰਡੀ ਦਾ !

 

 

ਰਾਜੋਆਣਾ ਦੀ ਫਾਂਸੀ ਨੂੰ ਮਿਲੀ ਸਟੇਅ : ਫ਼ਬਰ
ਖੁਸ਼ ਹੋਣ ਦੀ ਬਹੁੱਤੀ ਲੌੜ ਨੀ ਦੁਸ਼ਮਣ ਗੱਲ ਕਰੇ ਅਨਹੋਣੀ ! ਚੇਤੇ ਰੱਖਿਓ !

ਸਿੱਖਾਂ ਨੇ ਕੀਤਾ ਪੂਰਾ ਪੰਜਾਬ ਮੁਕੰਮਲ ਬੰਦ ; ਫ਼ਬਰ
ਬੇ ਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ! ਜੰਮਣ ਵਾਲੇ ਜੰਮ ਪੇਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ !

ਜੇਲ਼ ਸੁਪਰਡਿੰਟ ਜਾਖੜ ਨੇ ਸਿੱਖ ਹੋਣ ਦਾ ਫ਼ਰਜ਼ ਨਿਭਾਇਆ : ਫ਼ਬਰ
ਕਿਹੜਾ ਡੱਕ ਲਊ ਵਹਿਣ ਦਰਿਆਵਾਂ ਦੇ ! ਇੱਹ ਪੁੱਤ ਨੇ ਪੰਜਾਬੀ ਮਾਵਾਂ ਦੇ !

ਰਾਜੋਆਣਾ ਮਾਮਲੇ 'ਚ ਬਾਦਲ ਹੋਏ ਅਕਾਲ ਤੱਖਤ ਦੇ ਹੁਕਮਾਂ ਤੇ ਨਤਮਸਤਕ : ਫ਼ਬਰ
ਜੋ ਝੁਕਦੇ ਨਹੀਂ ਟੁੱਟ ਜਾਂਦੇ ਨੇ !

ਗਰਮੀਆਂ 'ਚ ਪੰਜਾਬ ਦੇ ਖਪਤਕਾਰ ਨਹੀਂ ਹੋਣਗੇ ਪ੍ਰੇਸ਼ਾਨ : ਬਿਜਲੀ ਮਹਿਕਮਾਂ
ਕਿਉਂ ਇਨਾਂ ਨੂੰ ਅੇਦਕੀਂ ਸ਼ਿਮਲੇ ਲਿਜਾਅ ਰਹੇ ਹੋ ?

ਪੰਜਾਬ ਸਰਕਾਰ ਆਪਣੇ ਵਾਅਦਿਆ ਤੋਂ ਮੁੱਕਰੀ : ਗੁਰਦੀਪ ਚੰਦ
ਕਸਮਾਂ ਵਾਅਦੇ ਪਿਆਰ ਵਫ਼ਾ ਸਭ ਬਾਤੇਂ ਹੈ ਬਾਤੋਂ ਕਾ ਕਿਆ !

ਸ਼ਾਹਕੋਟ ਬਜ਼ਾਰ ਵਿੱਚ ਔਰਤ ਦੀਆਂ ਵਾਲੀਆਂ ਝਪਟੀਆਂ ਲੋਕਾਂ 'ਚ ਸਹਿਮ : ਫ਼ਬਰ
ਸ਼ਹਿਮ ਵਾਲੀ ਕਿਹੜੀ ਗੱਲ ਆ ਵੇਸੇ ਵੀ ਕਿਸੇ ਨੰਗੀਆਂ ਤੇ ਮੋਟ੍ਹੀਆਂ ਖੁੱਚਾਂ ਵਾਲੇ ਨੇ ਲੈ ਹੀ ਲੈਣੀਆਂ ਸੀ !

ਵਾਲਮੀਕ ਭਾਈਚਾਰੇ ਵਲੋਂ ਵੀ ਕੀਤਾ ਗਿਆ ਕਲੰਡਰ ਰਲੀਜ਼ : ਫ਼ਬਰ
ਤਾਏ ਦੀ ਧੀ ਚੱਲੀ ਫੇਰ ਮੈਂ ਕਿਉਂ ਰਹਾਂ ਕੱਲੀ !

ਵਿਧਾਨ ਸਭਾ ਚ ਮਤਾ ਪਾਸ ਕਰਨ ਦੀ ਥਾ ਬਾਦਲ ਨੇ ਡੰਗ ਟਪਾਊ ਬਿਆਨ ਨਾਲ ਸਾਰਿਆ : ਫ਼ਬਰ
ਇੰਨੇ ਦਾ ਇੰਨਾਂ ਹੀ ਆਉਂਦਾ ਹੁੰਦਾ !

ਰਾਜੋਆਣਾਂ ਨੂੰ 31 ਮਾਰਚ ਨੂੰ ਨਹੀਂ ਹੋਵੇਗੀ ਫਾਂਸੀ : ਸੁਖਬੀਰ ਬਾਦਲ
ਜਾਣੀ ਕਿ ਪਹਿਲਾਂ ਹੀ ਕੰਮ ਮੁਕਾਅ ਦਿਓਗੇ ?

ਧੋਖੇਬਾਜ਼ ਲੀਡਰਾਂ ਦੀ ਹਮਦਰਦੀ ਨਹੀਂ ਚਾਹੀਦੀ : ਰਾਜੋਆਣਾ
ਭਾਈ ਭਾਡਿਆਂ ંਚ ਤੇ ਫਿਲ਼ਹਾਲ ਇਹੀ ਦਾਲ ਆ ! ਹੋਰ ਕਿੱਥੋਂ ਲਿਆਈਏ ?

ਹਰੇਕ ਗਰਾਂਟ ਦਾ ਪੈਸਾ ਪੈਸਾ ਖਰਚਿਆ ਜਾਵੇਗਾ : ਰਖੜਾ
ਨੀਂਹ ਪੱਥਰਾਂ ਤੇ ਜਾਂ ਸ਼ਰਾਬ ਤੇ ਡਰੱਗ ਦੀ ਡਲਿਵਰੀ ਫ੍ਰੀ ਹੋਮ ਕਰ ਰਹੇ ਹੋ ?