|
ਇੱਕ ਬੇਨਤੀ ਇਹ ਕਿ ਜੋ ਚਿੱਠੀਆਂ ਅਸੀਂ ਪਾਠਕਾਂ ਦੇ ਪੱਤਰ ਵਿੱਚ ਛਾਪ ਰਹੇ ਹਾ। ਜਿਹਨਾਂ ਵੀਰਾਂ ਨੇ ਆਪਣਾ ਪਤਾ ਨਹੀਂ ਲਿਖਿਆ ਹੋਵੇਗਾ। ਉਹ ਚਿੱਠੀ ਅਸੀ ਨਹੀ ਛਾਪ ਸਕਦੇ। ਇਸ ਵਾਸਤੇ ਇਹਨਾਂ ਨੁੰ ਬੇਨਤੀ ਹੈ ਕਿ ਪੱਤਰ ਲਿਖਣ ਲੱਗੇ ਤੇ ਸੁਝਾਅ ਦੇਣ ਲੱਗੇ ਆਪਣੇ ਆਪ ਦੀ ਪਹਿਚਾਣ ਜਰੂਰ ਲਿਖੋ ਹੋ ਸਕਦਾ ਹੈ ਕਿਸੇ ਨੇ ਆਪਦੇ ਸਵਾਲ ਦਾ ਜਵਾਬ ਦੇਣਾ ਹੋਵੇ ਤੇ ਜਾ ਆਪ ਨਾਲ ਰਾਬਤਾ ਕਾਇਮ ਕਰਨਾ ਹੋਵੇ ਬੇਨਤੀ ਪ੍ਰਵਾਨ ਕਰਨੀ.......................ਸੰਪਾਦਕ
..ਸਤਿਕਾਰਤ ਸੰਪਾਦਕ ਸਾਹਿਬ ਜੀ,
ਜੈ ਹਿੰਦ,
ਨਿੱਕੀ ਉਮਰ ਵਿੱਚ ਵਿਦੇਸ਼ੀ ਧਰਤੀ ਤੇ ਗਦਰ ਦਾ ਪਰਚਮ ਲਹਿਲਾਉਣ ਵਾਲੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਅਮਰੀਕਾ ਵਿਖੇ ਭਾਰਤੀ ਕੋਂਸਲੇਟ ਵਿੱਚ ਇੱਕ ਵੱਡਾ ਸਮਾਗਮ ਕਰਕੇ 17 ਮਈ ਨੂੰ ਲਾਈ ਗਈ ।ਇਹ ਪੰਜਾਬੀਆ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਕਰਤਾਰ ਸਿੰਘ ਸਰਾਭਾ ਉਹ ਸ਼ਖਸ ਸੀ ਜਿਸ ਦੀ ਕੁਰਬਾਨੀ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਮਾਰਗ ਦਰਸ਼ਨ ਕਰਦੀ ਰਹੀ ਸੀ। ਅਮਰੀਕਾ ਵਿਖੇ ਉਚ ਵਿੱਦਿਆ ਹਾਸਿਲ ਕਰਨ ਗਏ ਕਰਤਾਰ ਸਿੰਘ ਅਤੇ ਉਸ ਦੇ ਸਾਥੀਆ ਨੇ ਵੇਖਿਆ ਕਿ ਹਰ ਕੌਮ ਆਜ਼ਾਦ ਹੈ ਅਤੇ ਸਭ ਦਾ ਆਪੋ ਆਪਣਾ ਝੰਡਾ ਹੈ ਜਿਸ ਦਾ ਉਹ ਸਨਮਾਨ ਕਰਦੇ ਹਨ ਤੇ ਸਲਾਮੀ ਦਿੰਦੇ ਹਨ ਜਦਕਿ ਸਾਨੂੰ ਬਰਤਾਨਵੀ ਝੰਡੇ ਅੱਗੇ ਸਿਰ ਝੂਕਣਾ ਪੈਂਦਾ ਹੈ ਤੇ ਫਿਰ ਵੀ ਸਾਡੇ ਨਾਲ ਗੁਲਾਮਾਂ ਵਾਲਾ ਸਲੂਕ ਕੀਤਾ ਜ਼ਾਦਾ ਹੈ ਤਾਂ ਉਹਨਾਂ ਅੰਦਰ ਤਰਥੱਲੀ ਮੱਚ ਗਈ।ਕਰਤਾਰ ਸਿੰਘ ਸਰਾਭਾ ਦੇ ਸਾਥੀਆ ਨੇ ਜੋ ਕਿ ਬਹੁਤ ਹੀ ਪੜ੍ਹੇ ਲਿਖੇ ਤੇ ਤੇਜ਼ ਦਿਮਾਗ ਸਨ ਨੇ ਫੈਸਲਾ ਕੀਤਾ ਕਿ ਆਪਣੇ ਲੋਕਾਂ ਵਿੱਚ ਜੇ ਆਜ਼ਾਦੀ ਪ੍ਰਤੀ ਜਾਗਰਿਤੀ ਪੈਦਾ ਕਰਨੀ ਹੈ ਤਾਂ ਇਸ ਦਾ ਇੱਕੋ ਇਕ ਸਾਧਨ ਆਪਣੀ ਭਾਸ਼ਾ ਵਿੱਚ ਅਖਬਾਰ ਕੱਢਿਆ ਜਾਵੇ। ਇਸ ਹਿੱਤ ਉਹਨਾਂ ਨੇ ਅਮਰੀਕਾ ਦੀ ਧਰਤੀ ਤੇ ਪਹਿਲਾ ਪੰਜਾਬੀ ਤੇ ਊਰਦੂ ਗਦਰ ਨਾਮ ਦਾ ਅਖਬਾਰ ਕੱਢਿਆ।ਆਪਣੇ ਦੇਸ਼ ਪ੍ਰਤੀ ਲਗਨ ਤੈ ਗਦਰ ਦੀ ਸੱਚੀ ਭਾਵਨਾ ਕਰਕੇ ਕਰਤਾਰ ਸਿੰਘ ਸਰਾਭਾ ਜਲਦ ਹੀ ਗਦਰ ਪਾਰਟੀ ਤੇ ਅਖਬਾਰ ਦਾ ਸਰਗਰਮ ਮੈਂਬਰ ਬਣ ਗਿਆ ਤੇ ਇਸ ਨੇ ਹੀ ਇਹ ਸੁਝਾ ਦਿੱਤਾ ਕਿ ਜੇ ਦੇਸ਼ ਨੂੰ ਜਲਦ ਸਾਮਰਾਜੀ ਪੰਜੇ ਚੋ''ਮੁਕਤ ਕਰਵਾਉਣਾ ਹੈ ਤਾਂ ਇਸ ਲਈ ਭਾਸ਼ਣਬਾਜ਼ੀ ਜਾਂ ਅਹਿੰਸਕ ਅੰਦੋਲਨ ਨਹੀ ਹਥਿਆਰਬੰਦ ਕਰਾਂਤੀ ਦੀ ਜਰੂਰਤ ਹੈ।
ਆਪਣੇ ਮਿਸ਼ਨ ਹਿੱਤ ਕਰਤਾਰ ਸਿੰਘ ਸਰਾਭਾ ਤੇ ੁੳਨਾਂ ਦੇ ਸਾਥੀਆ ਨੇ ਦਿਨ ਰਾਤ ਇੱਕ ਕਰ ਦਿੱਤਾ ਤੇ ਗਦਰ ਲਹਿਰ ਨੂੰ ਹੋਰ ਵੀ ਪ੍ਰਚੰਡ ਕੀਤਾ।ਪਰ ਕੁੱਝ ਗਦਾਰ ਸਾਥੀਆ ਕਰਕੇ ਤੇ ਅੰਗਰੇਜ਼ੀ ਹਕੂਮਤ ਦੀ ਜਾਲਮਾਨਾ ਕਰਵਾਈਆ ਕਰਕੇ ਹਥਿਆਰਬੰਦ ਮਿਸ਼ਨ ਫੇਲ੍ਹ ਹੋ ਗਿਆ।ਕਰਤਾਰ ਸਿੰਘ ਸਰਾਭਾਂ ਨਿੱਕੀ ਉਮਰ ਮਸਾਂ 19 ਸਾਲ ਵਿੱਚ ਹੀ 1915 ਵਿੱਚ ਅਜ਼ਾਦੀ ਦੀ ਵੇਦੀ ਤੇ ਸ਼ਹੀਦੀ ਪ੍ਰਪਾਤ ਕਰ ਗਿਆ ਤੇ ਅਜ਼ਾਦੀ ਹਿੱਤ ਹੋਰ ਪਰਵਾਨਿਆ ਵਾਸਤੇ ਪੱਕੀ ਸੜਕ ਵੀ ਤਿਆਰ ਕਰ ਗਿਆ।
,,ਇਸ ਕੁਰਬਾਨੀ ਤੇ ਅਮਰੀਕਾ ਦੀ ਧਰਤੀ ਤੇ ਗਦਰ ਹਿੱਤ ਕੀਤੇ ਕੰਮਾਂ ਨੂੰ ਸ਼ਰਧਾਜ਼ਲੀ ਦੇਣ ਲਈ ਉਥੋਂ ਦਾ ਪੰਜਾਬੀ ਪੱਤਰਕਾਰ ਭਾਈਚਾਰਾ ਬਹੁਤ ਦੇਰ ਤੋਂ ਭਾਰਤੀ ਦਫਤਰ ਨੂੰ ਅਪੀਲ ਕਰ ਰਿਹਾ ਸੀ ਕਿ ਕਰਤਾਰ ਸਿੰਘ ਸਰਾਭਾ ਦੀ ਫੋਟੋ ਜਰੂਰ ਲਾਈ ਜਾਵੇ ਤਾਂ ਜੋ ਇਹ ਲਾਸਾਨੀ ਕੁਰਬਾਨੀ ਦੀ ਯਾਦ ਮਨਾਂ ਅੰਦਰ ਵੱਸੀ ਰਹੇ ।ਸੋਚ ਵਿਚਾਰ ਤੋਂ ਬਾਦ ਭਾਰਤੀ ਪੱਖ ਨੇ ਇਹ ਮੰਗ ਮਨਜ਼ੂਰ ਕਰ ਲਈ ਹੈ।ਜਿਸਦੀ ਸਭ ਦੇਸ਼ ਭਗਤ ਤਾਕਤਾਂ ਨੂੰ ਪ੍ਰਸ਼ੰਸ਼ਾ ਕਰਨੀ ਚਾਹੀਦੀ ਹੈ।ਇਹ ਪੰਜਾਬ ਅਤੇ ਪੰਜ਼ਾਬੀਅਤ ਦੀ ਵੀ ਜਿੱਤ ਹੈ।
,,ਵਿਵੇਕਕੋਟ..ਈਸੇ ..ਖਾਂ(ਮੋਗਾ)
....................................................................................................................................................
ਬਾਜਵਾ ਸਾਹਿਬ ਅਤੇ ਭੈਣ ਗੁਰਦੀਸ਼ਪਾਲ ਕੌਰ ਜੀ ਅਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ ਜਿਨਾਂ ਸਾਰਿਆ ਦੀ ਮੇਹਨਤ ਦੀ ਬਦੌਲਤ ਅੱਜ ਸਾਰੇ ਪਾਠਕ ਮੀਡੀਆ ਪੰਜਾਬ ਟੀ ਵੀ ਦੇਖ ਰਹੇ ਹਨ। ਮੈ ਮੀਡੀਆ ਪੰਜਾਬ ਅਖਬਾਰ ਦਾ ਉਦੋ ਦਾ ਪਾਠਕ ਹਾਂ ਜਦੋ ਏਸ ਦੇ ਪਾਠਕਾਂ ਦੀ ਗਿਣਤੀ ਕੁਝ ਹਜਾਰਾਂ ਚ ਸੀ ਅਤੇ ਹੁਣ ਕਰੋੜਾਂ ਚ ਹੈ। ਏਹ ਪਾਠਕਾਂ ਦੀ ਗਿਣਤੀ ਬਾਜਵਾ ਸਾਹਿਬ ਦੀ ਸੋਚ ਤੇ ਮੋਹਰ ਲਾਉਦੀ ਹੈ।
ਏਸ ਦਾ ਮੂਲ ਕਾਰਨ ਪੰਜਾਬ ਅਤੇ ਪੰਜਾਬੀ ਦੀ ਚੜਦੀ ਕਲਾ ਦੀ ਸੋਚ ਰੱਖਣ ਵਾਲੇ ਨਿਰਪੱਖ ਲੇਖਕਾਂ ਦੀਆ ਲਿਖਤਾਂ ਹਨ। ਹਰ ਵਰਗ ਏਸ ਨੂੰ ਪਸੰਦ ਕਰਦਾ ਹੈ।
ਮੈਨੂੰ ਮੀਡੀਆ ਪੰਜਾਬ ਤੇ ਫਖਰ ਹੈ ਤੇ ਸਾਨੂੰ ਵੱਧ ਤੋ ਵੱਧ ਸਾਥ ਦੇਣਾ ਚਾਹੀਦਾ ਹੈ।
ਮੇਰੇ ਵਲੋ ਅਤੇ ਸਾਰੇ ਪਰਿਵਾਰ ਵਲੋ ਮੁਬਾਰਕਾਂ
ਆਪ ਦਾ ਪਾਠਕ ਜਸਵੀਰ ਸਿੰਘ ਪੁਰੇਵਾਲ
..............................................................................................
ਸਤਿਕਾਰਤ ਸੰਪਾਦਕ ਜੀ,
ਜੈ ਹਿੰਦ,
ਮਈ ਮਹੀਨਾ ਚੜ੍ਹਦੇ ਹੀ ਭਾਰਤੀ ਸਿਨੇਮਾ ਨੇ ਆਪਣੇ ਸੌ ਸਾਲ ਪੂਰੇ ਕਰ ਲਏ।ਕਾਲੇ ਚਿੱਟੇ ਦੌਰ ਤੋ ਸ਼ੁਰੁ ਹੋਇਆ ਇਹ ਸੁਪਨਿਆ ਦਾ ਸੰਸਾਰ ਰੰਗਦਾਰ ਕਲਪਨਾਵਾਂ ਨੂੰ ਉਸੇ ਤਰਾ੍ਹਂ ਹੀ ਸਿਰਜ ਰਿਹਾ ਹੈ ਜਿਸ ਦਿਨ ਇਹਨੇ ਆਪਣਾ ਪਹਿਲਾ ਕਦਮ ਚੁੱਕਿਆ ਸੀ।ਇਸ ਦੇ ਸ਼ਾਨਮੱਤੇ ਨਇਤਿਹਾਸ ਵਿੱਚ ਭਾਰਤੀ ਕਲਾ,ਸਾਹਿਤ,ਸੰਗੀਤ ਤੇ ਮਨੋਰੰਜਨ ਦਾ ਅਜਿਹਾ ਖਜਾਨਾ ਹੈ ਜਿਸ ਨੇ ਭਾਰਤ ਨੂੰ ਵਿਸ਼ਵ ਵਿੱਚ ਵਿੱਲਖਣ ਪਹਿਚਾਨ ਪ੍ਰਦਾਨ ਕੀਤੀ ਹੈ।ਇਹ ਭਾਰਤੀ ਸਿਨੇਮਾ ਹੀ ਹੈ ਜਿਸਨੇ ਬਾਰਤ ਵਰਗੇ ਵਿਭਿਂਨ ਵਿਭਿਂਨ ਵਿਸੇ ਸਾਂਭੀ ਬੈਠੇ ਖਿੱਤੇ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖਿਆ ਹੋਇਆ ਹੈ।ਧਰਮ ਜਾਤ ਇਲਾਕਾ ਤੇ ਬੋਲੀ ਭਾਰਤੀ ਸਿਨੇਮਾ ਦੇ ਸਮੁੰਦਰ ਵਿੱਚ ਇਂਜ਼ ਸਮਾ ਜ਼ਾਦੇ ਹਨ ਜਿਵੇਂ ਭਾਂਤ,ਭਾਂਤ ਦੀ ਨਦੀਆ,ਮਹਾਂਸਾਗਰ ਵਿੱਚ ਸਮਾ ਕੇ ਮਹਾਂਸਾਗਰ ਦਾ ਹੀ ਰੂਪ ਹੋ ਜ਼ਾਦੀਆ ਨੇ,ਸਭ ਦੀ ਇੱਕ ਪਹਿਚਾਨ ਬਣ ਜ਼ਾਦੀ ਹੈ।
ਭਾਰਤੀ ਸਿਨੇਮਾ ਦੀ ਸਭ ਤੋਨ ਵੱਡੀ ਪ੍ਰਪਾਤੀ ਇਹੋ ਹੈ ਕਿ ਇਸ ਨੇ ਭਾਰਤੀ ਲੋਕਾਂ ਨੂੰ ਆਪਸੀ ਪ੍ਰਮ,ਅਤੇ ਸਹਿਚਾਰ ਦਾ ਪਾਠ ਸਿਖਾਇਆ ਹੈ।ਸੰਗੀਤ ਤੇ ਗੀਤਕਾਰੀ ਦੇ ਖੇਤਰ ਵਿੱਚ ਅਜਿਹੀਆਂ ਮਹਾਨ ਹਸਤੀਆਂ ਨੂੰ ਇਸ ਨੇ ਆਪਣਾ ਅਸ਼ੀਰਵਾਦ ਦਿੱਤਾ ਕਿ ਉਹ ਕੁਲ ਦੁਨੀਆਂ ਦੇ ਵਿੱਚ ਨਮਾਣਾ ਖੱਟ ਗਏ।
ਇੰਜ਼ ਹੀ ਕਈ ਕਲਾਕਾਰ,ਨਿਰਮਾਤਾ,ਨਿਰਦੇਸ਼ਕ ਭਾਰਤੀ ਸਿਨੇਮਾ ਦੀ ਪਹਿਚਾਨ ਬਣ ਗਏ ਕਿ ਬੱਚਾ ਬੱਚਾ ਉਹਨਾਂ ਦੇ ਕੀਤੇ ਕੰਮ ਦੇ ਪ੍ਰਸ਼ੰਸ਼ਕ ਬਣ ਚੁੱਕਾ ਹੈ।ਦੇਸ਼ ਵਿੱਚ ਅਜਿਹੇ ਵਿ ਲੋਕ ਹਨ ਜੋ ਹਿੰਦੀ ਫਿਲਮਾਂ ਵੇਖ ਵੇਖ ਹੀ ਬਚਪਨ ,ਜੁਆਨੀ ੳੇ ਬੁਢਾਪੇ ਦਾ ਸਫਰ ਤੈਅ ਕਰ ਗਏ।
ਸੌ ਸਾਲ ਪੂਰਨ ਹੋਣ ਤੇ ਇਸ ਦੇ ਸ਼ਤਾਬਦੀ ਵਰ੍ਹੇ ਤੇਹਰੇਕ ਸਿਨੇਮਾ ਪ੍ਰੇਮੀ ਖੁਸ਼ੀ ਮਹਿਸੂਸ ਕਰ ਰਿਹਾ ਹੈ।ਕਿਉਕਿ ਹਿੰਦੀ ਸਿਨੇਮਾ ਭਾਰਤੀ ਜਨ ਮਾਨਸ ਦੇ ਦੁੱਖ ਦਰਦ,ਖੁਸ਼ੀ ,ਜਨਮ,ਵਿਆਹ,ਦਿਨ ਤਿਓਹਾਰ,ਸਭ ਦਾ ਸਾਂਝੀਦਾਰ ਹੈ।ਹਰ ਇੱਕ ਦੀ ਯਾਦਾ ਵਿੱਚ ਰੱਚਿਆ ਵੱਸਿਆ ਇਹ ਰੰਗੀਨ ਜਗਤ ਹਰ ਦੌਰ ਦੀ ਗਵਾਹੀ ਭਰਦਾ ਹੈ।ਇਹਨੇ ਜਿੱਥੇ ਗੋਲਡਨ ਤੇ ਸਿਲਵਰ ਜੁਬਲੀ ਦੌਰ ਵੇਖੇ ਹਨ ਉੱਥੇ ਹੁਣ ਇਹ ਸਿਰਫ ਸੌ ਕਰੋੜੀ ਬਣ ਕੇ ਰਹਿ ਗਿਆ ਹੈ ਜਿਸ ਵਿੱਚ ਕਲਾ ਹਲਕੀ ਤੇ ਪੈਸਾ ਭਾਰੁ ਹੈ।ਫਿਲਮ ਚਾਹੇ ਹਫਤਾ ਚਲੇ ਜਾਂ ਦੋ ਹਫਤੇ ਸਿਰਫ ਸੌ ਕਰੋੜ ਦੀ ਕਮਾਈ ਵੇਖ ਸਫਲ ਕਰਾਰ ਦੇ ਦਿੱਤਾ ਜ਼ਾਦਾ ਹੈ ਭਾਂਵੇ ਦਰਸ਼ਕਾਂ ਲਈ ਵੇਖਣ ਯਾ ਯਾਦ ਰੱਕਣ ਯੋਗ ਕੁਝੱ ਵੀ ਨਾ ਹੋਵੇ। ਕਲਾ ਪਰੇਮੀਆ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਨਾ ਚਾਹੀਦਾ ਹੈ।
ਫਿਰ ਵੀ ਡਰਾਮਾ, ਟਰੈਜ਼ਡੀ,ਰੁਮਾਂਸ,ਅਤੇ ਐਕਸ਼ਨ ਦੇ ਨਾਲੋ ਨਾਲ ਗੀਤ ਸੰਗੀਤ ਨਾਲ ਭਰਪੂਰ ਇਹ ਸੁਪਨਿਆ ਤੇ ਕਪਲਨਾਵਾਂ ਦਾ ਸੰਸਾਰ ਨਿਰਵਿਘਨ ਆਪਣਾ ਸਫਰ ਜਾਰੀ ਰੱਖੇ ਇਹੋ ਦੁਆਵਾਂ ਹਨ।
,,,,ਵਿਵੇਕ,,ਕੋਟ/ਈਸੇ/ਖਾ (ਮੋਗਾ)
.............................................................................................................................
ਭਾਰਤੀ ਕੈਦੀ ਸ.ਸਰਬਜੀਤ ਸਿੰਘ ਨੂੰ ਕੌਮੀ ਸ਼ਹੀਦ ਦਾ ਖ਼ਿਤਾਬ ਕਿਉਂ - ਗਰੇਵਾਲ
ਮੇਰੀ ਬੇਨਤੀ ਹੈ ਕਿ ਸ੍ਰ: ਗਰੇਵਾਲ ਜੀ ਦਾ ਲੇਖ ਧਿਆਨ ਨਾਲ ਪੜ੍ਹੋ!! ਬੜਾ ਜਾਣਕਾਰੀ ਅਤੇ ਸੋਚ ਸਮਝ ਕੇ ਲੇਖ ਲਿਖਿਆ ਹੈ!! ਇਹ ਸਚਾਈ ਪੇਸ਼ ਕਰ ਰਿਹਾ ਹੈ!! ਅਜੇ ਤਕ ਤਕਰੀਬਨ ਮੈਂ ਸਾਰੇ ਲੇਖ ਹੀ ਲਾਈ ਲੱਗਾ ਵਾਲੇ ਪੜ੍ਹੇ ਹਨ!! ਇਹ ਹੀ ਇਕੋ ਇਕ ਲੇਖ ਹੈ ਜੋ ਸੋਚ ਵਿਚਾਰ ਨਾਲ ਲਿਖਿਆ ਗਿਆ ਹੈ!!
ਇਸ ਲੇਖ ਨੂੰ ਮੀਡੀਆ ਪੰਜਾਬ ਅਖ਼ਬਾਰ ਦੇ 04.05.2013 ਦੇ ਅੰਕ ਵਿਚ (ਅੰਤਰਰਾਸ਼ਟਰੀ) ਕਾਲਮ ਵਿਚ ਪੜ੍ਹ ਸਕਦੇ ਹੋ!!
ਆਪ ਜੀ ਦਾ ਸ਼ੁੱਭ-ਚਿੰਤਕ
ਘੋਤੜਾ
....................................................................................................................................
ਸਰਬਜੀਤ ਦੇ ਨਾਮ ਇਕ ਖੱਤ
ਮੇਰੇ ਪਿਆਰੇ ਸਰਬਜੀਤ ਸਿੰਘ ਜੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਆਪ ਜੀ ਨੂੰ ਜਿਊਂਦੇ ਜੀ ਭਾਰਤ ਦੇਸ਼ ਵਿਚ ਆਉਣਾਂ ਨਸ਼ੀਬ ਨਹੀ ਹੋਇਆ। ਇਸ ਲਈ ਭਾਰਤ ਦੇਸ਼ ਦੇ ਸੱਚੇ ਦੇਸ਼ਵਾਸੀਆਂ ਨੇ ਬਹੁਤ ਯਤਨ ਕੀਤਾ ਹਨ ਜਿਹੜੇ ਅਰਦਾਸ਼ਾਂ ਸ਼ਾਂਤਮਈ ਮਾਰਚ ਕਰਦੇ ਹੋਏ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦੇ ਸਨ ਕਿ ਸਰਬਜੀਤ ਨੂੰ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾਂ ਜਿਥੇ ਮੀਡੀਆ ਨੇ ਚੰਗਾ ਰੋਲ ਅਦਾ ਕੀਤਾ ਉਥੇ ਸਰਬਜੀਤ ਦੀ ਭੈਣ ਅਤੇ ਪਤਨੀ ਸਮੇਤ ਧੀਆਂ ਨੇ ਬਹੁਤ ਯਤਨ ਕੀਤੇ ਪਰ ਕੋਈ ਸਫਲਤਾ ਨਹੀ ਮਿਲੀ ਪਰ ਇਸ ਗੱਲ ਦੀ ਮੈਨੂੰ ਖੁਸੀ ਹੈ ਕਿ ਤੁੰ ਬਹੁਤ ਨਸੀਬ ਵਾਲਾ ਹੈ ਕਿ ਤੈਨੂੰ ਸਾਰਾ ਭਾਰਤ ਦੇਸ਼ ਬਹੁਤ ਪਿਆਰ ਵੀ ਕਰਦਾ ਹੈ ਅਤੇ ਤੇਰੇ ਜਾਣ ਦਾ ਦੁੱਖ ਵੀ ਮਨਾ ਰਿਹਾ ਹੈ।ਸਰਬਜੀਤ ਜੀ ਸੱਚਾਈ ਇਹ ਹੈ ਕਿ ਤੁਹਾਡੇ ਵਰਗੇ ਕਿੰਨੇ ਹੋਰ ਸਨ ਜਿੰਨਾਂ ਦੀਆਂ ਲਾਸਾਂ ਤਾਂ ਕਿ ਉਹਨਾਂ ਬਾਰੇ ਅਜੇ ਤਕ ਇਹ ਨਹੀ ਪਤਾ ਲਗਾ ਕਿ ਉਹ ਜਿਊਂਦੇ ਹਨ ਜਾ ਨਹੀ ਪਰ ਤੁਹਾਡੀ ਕਿਸਮਤ ਇਸ ਲਈ ਬਹੁਤ ਚੰਗੀ ਹੈ ਕਿ ਤੁਹਾਨੂੰ ਕੌਮੀ ਸ਼ਹੀਦ ਦਾ ਰੁਤਬਾ ਮਿਲਿਆ ਹੈ ਮੌਤ ਤੋਂ ਬਾਦ ਅਪਣੇ ਵਤਨ ਦੀ ਮਿੱਟੀ ਵਿਚ ਲੀਨ ਹੋਣ ਦਾ ਮਾਣ ਮਿਲਿਆ ਹੈ। ਸਰਕਾਰੀ ਮਾਣ ਸਨਮਾਨ ਨਾਲ ਸਸਕਾਰ ਹੋ ਰਿਹਾ ਹੈ ਅਤੇ ਤੇਰੀਆਂ ਦੋਨਾਂ ਧੀਆਂ ਨੂੰ ਸਰਕਾਰੀ ਨੋਕਰੀ ਮਿਲ ਰਹੀ ਹੈ ਅਤੇ ਪੈਸਾ ਵੀ । ਜੇਕਰ ਤੈਨੂੰ ਪਾਕਿਸਤਾਨ ਵਿਚ ਫਾਂਸੀ ਦਿਤੀ ਹੁੰਦੀ ਤਾਂ ਉੁਹਨਾਂ ਜਾਲਮਾਂ ਨੇ ਲਾਸ ਵੀ ਨਹੀ ਸੀ ਦੇਣੀ । ਭਾਰਤ ਵਿਚ ਸਾਰਿਆਂ ਲੀਡਰਾਂ ਨੇ ਇਕ ਦੂਸਰੇ ਦੇ ਸਿਰ ਮੜਕੇ ਬਿਆਨਬਾਜੀ ਕਰਕੇ ਭੁੱਲ ਜਾਣਾਂ ਸੀ ਅਤੇ ਕਿਸੇ ਨੇ ਤੇਰੇ ਪਰਿਵਾਰ ਬਾਰੇ ਨਹੀ ਸੀ ਸੋਚਣਾਂ ਤੇ ਉਹਨਾਂ ਨੇ ਦਰ ਦਰ ਦੀਆਂ ਠੋਕਰਾਂ ਖਾ ਖਾਕੇ ਬੇਹਾਲ ਹੋ ਜਾਣਾਂ ਸੀ ਜਿਵੇ ਤੇਰੀ ਰਿਹਾਈ ਲਈ ਕੋਈ ਜਗਾ ਨਹੀ ਛਡੀ । ਦੇਖ ਅਪਣੇ ਦੇਸ਼ ਦੇ ਵਾਸੀ ਜਿੰਨਾਂ ਨੂੰ ਕਾਨੂੰਨ ਵਲੋਂ ਕੋਈ ਇਨਸਾਫ ਨਹੀ ਮਿਲਿਆ ਜਿਥੇ 1984 ਦੇ ਕਾਤਲਾਂ ਨੂੰ ਅਜੇ ਤਕ ਸਜਾ ਨਹੀ ਮਿਲ ਸਕੀ ਜਿਥੇ ਚਾਰ ਹਜਾਰ ਤੋਂ ਵਧ ਲੋਕ ਬੇਕਸੂਰ ਜਿਉਂਦਿਆਂ ਦੇ ਗੱਲਾ ਵਿਚ ਟਾਇਟ ਪਾਕੇ ਸਾੜ ਸਾੜ ਮਾਰ ਦਿਤੇ ਗਏ ਸਨ। ਅਦਾਲਤਾਂ ਨੂੰ ਇਹ ਤਾਂ ਪਤਾ ਹੈ ਕਿ ਇਹਨਾਂ ਚਾਰ ਹਜਾਰ ਲੋਕਾਂ ਨੂੰ ਮਾਰਨ ਮਰਵਾਉਣ ਵਾਲੇ ਸਨ ਕੋਣ ਸਨ । ਪਰ ਕੋਈ ਇਨਸਾਫ ਨਹੀ ਮਿਲਿਆ ਇਸ ਲਈ ਬੇਗਾਨੇ ਦੇਸ਼ ਤੇ ਕਾਹਦਾ ਰੋਸ । ਸਰਬਜੀਤ ਮੈਂ ਜਾਣਦਾ ਹਾਂ ਕਿ ਤੈਨੂੰ ਬੇਗਾਨੇ ਦੇਸ਼ ਪਾਕਿਸਤਾਨ ਦੀ ਸ਼ਰਕਾਰ ਤੋਂ ਇਨਸਾਫ ਦੀ ਬਿਲਕੁਲ ਉਮੀਦ ਨਹੀ ਸੀ ਜਿਸ ਕਰਕੇ ਅਖੀਰ ਤੈਨੂੰ ਕਿਸੇ ਤਰੀਕੇ ਮਾਰ ਦਿਤਾ ਗਿਆ। ਅਜ ਤੈਨੂੰ ਇਕ ਸੱਚੀ ਸਰਧਾਂਜਲੀ ਮੇਰੇ ਵਲੋਂ ਇਹੀ ਹੈ ਕਿ ਇਹ ਸਾਰੀਆਂ ਗੱਲਾਂ ਤੈਨੂੰ ਦਸਣ ਵਿਚ ਹਿੰਮਤ ਕੀਤੀ ਹੈ ਕਿਉ ਕਿ ਹੁਣ ਤੇਰੀ ਆਤਮਾ ਅਜਾਦ ਹੈ ਜਿਥੇ ਮਰਜੀ ਜਾਕੇ ਦੇਖ ਸਕਦੀ ਹੈ ਮੇਰੀ ਬੇਨਤੀ ਹੈ ਕਿ ਉਹਨਾਂ ਪਰਿਵਾਰਾਂ ਕੋਲ ਜਰੂਰ ਜਾਕੇ ਦੇਖ ਜਿਥੇ ਮਾਵਾਂ 1984 ਤੋਂ ਲ਼ੈਕੇ 1992 ਤਕ ਦੇ ਗੁੰਮ ਅਤੇ ਲਾਪਤਾ ਹੋਏ ਅਪਣੇ ਜਵਾਨ ਪੁਤਰਾਂ ਨੂੰ ਅਜੇ ਤਕ ਉਡੀਕ ਰਹੀਆਂ ਹਨ ਜਿੰਨਾਂ ਦੀਆਂ ਉਹਨਾਂ ਮਾਪਿਆਂ,ਭੈਣਾਂ,ਵੀਰਾਂ,ਪਤਨੀਆਂ ਬੱਚਿਆਂ ਨੂੰ ਅਪਣੇ ਜੀਆਂ ਦੀ ਲਾਸ਼ ਤਕ ਨਹੀ ਮਿਲੀ । ਸਸਕਾਰ ਤਾਂ ਬਾਦ ਦੀ ਗੱਲ ਹੈ ਇਹ ਵੀ ਨਹੀ ਪਤਾ ਕਿ ਕਿਹੜੀ ਮਿੱਟੀ ਵਿਚ ਲੀਨ ਕੀਤੇ ਹਨ। ਅਜ ਉਹਨਾਂ ਪਰਿਵਾਰਾਂ ਨੂੰ ਜਰੂਰ ਦੇਖੀ ਜਿੰਨਾਂ ਦੇ ਘਰ ਰੋਟੀ ਕਮਾਉਣ ਵਾਲਾ ਵੀ ਨਹੀ ਛਡਿਆ। ਤੈਨੂੰ ਆਖਰੀ ਸ਼ਮੇਂ ਵਤਨ ਨਸੀਬ ਹੋਇਆ ਹੈ ਤੂੰ ਕਰਮਾਂ ਵਾਲਾ ਹੈ ਐਸੇ ਲੋਕ ਵੀ ਨੇ ਜਿੰਨਾਂ ਨੂੰ ਅਪਣੇ ਵਤਨ ਦੀ ਮਿੱਟੀ ਵੀ ਨਸ਼ੀਬ ਨਹੀ ਹੁੰਦੀ ਉਹ ਲੋਕ ਵਿਦੇਸ਼ਾਂ ਵਿਚ ਜਿਉੂਂਦੇ ਜਲਾਵਤਨੀ ਕੱਟਦੇ ਮਰ ਗਏ ਹਨ ਅਤੇ ਬਾਕੀ ਕਟ ਰਹੇ ਹਨ। ਅਖੀਰ ਵਿਚ ਮੈਂ ਦਿਲ ਦੀ ਇਕ ਗੱਲ ਹੋਰ ਕਰਨੀ ਹੈ ਕਿ ਜੇਕਰ ਤੂੰ ਜਿਊਦਾ ਭਾਰਤ ਦੇਸ਼ ਵਿਚ ਆ ਜਾਂਦਾ ਅਤੇ ਤੇਰੀ ਫਾਂਸੀ ਮਾਫ ਹੋ ਵੀ ਜਾਂਦੀ ਤਾਂ ਤੈਨੂੰ ਭਾਰਤ ਦੇਸ਼ ਵਿਚ ਕਿਸੇ ਨੇ ਪੁਛਣਾਂ ਨਹੀ ਸੀ ਅਤੇ ਤੈਨੂੰ ਦਿਹਾੜੀ ਕਰਨੀ ਪੈਣੀ ਸੀ ਜਿਸ ਨਾਲ ਤੇਰੇ ਘਰ ਦਾ ਗੁਜਾਰਾ ਬਹੁਤ ਮੁਸ਼ਕਲ ਨਾਲ ਹੋਣਾਂ ਸੀ। ਮਿਸਾਲ ਦੇ ਤੋਰ ਤੇ ਦਸ ਦਿੰਦਾ ਹੈ ਜਾਕੇ ਦੇਖ ਜਿਹੜੇ ਤੇਰੇ ਤੋਂ ਪਹਿਲਾਂ ਪਾਕਿਸਤਾਨ ਤੋਂ ਆਏ ਹਨ। ਸਭ ਤੋਂ ਵਡੀ ਗੱਲ ਸ਼ਹੀਦ ਉਧਮ ਸਿੰਘ ਦੇ ਭਜੀਤੇ ਨੂੰ ਦੇਖ ਜਾਕੇ ਦਿਹਾੜੀ ਲਾਕੇ ਘਰ ਦਾ ਗੁਜਾਰਾ ਕਰ ਰਿਹਾ ਹੈ। ਉਸ ਸ਼ਹੀਦ ਉਧਮ ਸਿੰਘ ਜਿਸ ਨੇ ਜਲਿਆਂਵਾਲੇ ਸਾਕੇ ਦਾ ਲੰਡਨ ਜਾਕੇ ਬਦਲਾ ਲਿਆ ਸੀ। ਕਿਉ ਕਿ ਇਸ ਭਾਰਤ ਦੇਸ਼ ਵਿਚ ਅਤੇ ਸਿੱਖ ਕੌਮ ਵਿਚ ਇਕ ਬਹੁਤ ਵੱਡਾ ਰਿਵਾਜ ਹੈ ਕਿ ਜਿਉਂਦੇ ਜੀ ਜਿੰਨੀ ਮਰਜੀ ਸੇਵਾ ਕਰ ਲਉ ਰੁਤਬਾ ਸਿਰਫ ਗਦਾਰ ਦਾ ਮਿਲੇਗਾ ਭਾਵੇ ਕੁੱਝ ਵੀ ਕਰੋ। ਜਦੋਂ ਮਰ ਗਏ ਜਾਂ ਮਾਰ ਦਿਤੇ ਗਏ ਨੂੰ ( ਭਾਰਤ ਰਤਨ ਐਵਾਰਡ) (ਸ੍ਰੋਮਣੀ ਐਵਾਰਡ) ਅਤੇ ਸ਼ਹੀਦ ਦਾ ਰੁਤਬਾ ਮਿਲ ਜਾਂਦਾ ਹੈ ਅਤੇ ਦੇਸ਼ ਵਲੋ ਦਿਤਾ ਜਾਂਦਾ ਹੈ।ਫਿਰ ਤਾਂ ਹਰੇਕ ਲੀਡਰ ਪ੍ਰਨਾਮ ਕਰਦਾ ਹੈ ਸਨਮਾਨ ਕਰਦਾ ਹੈ ਉਹ ਵੀ ਕੁ´ਝ ਦਿਨਾਂ ਵਾਸਤੇ। ਉਹਵੀ ਅਖਬਾਰਾਂ ਦੀਆ ਸ਼ੁਰਖੀਆਂ ਵਿਚ ਆਉਣ ਲਈ ਕੇ ਕੋਈ ਕਹਿ ਨਾਂ ਦੇਵੇ ਕਿ ਤੁਸੀ ਤੇ ਸ਼ਹੀਦ ਨੂੰ ਸਰਧਾਂਜਲੀਆਂ ਭੇਟ ਨਹੀ ਕੀਤੀਆਂ। ਜੇਕਰ ਵਿਸ਼ਵਾਸ ਨਹੀ ਤਾਂ ਅਜ ਤਕ ਕਿੰਨੇ ਲੋਕ ਹਨ ਜਿੰਨਾਂ ਨੂੰ ਮਰਨ ਤੋਂ ਬਾਦ ਸਤਿਕਾਰ ਮਿਲਿਆ ਹੈ। ਸਰਬਜੀਤ ਜੀ ਇਕ ਗੱਲ ਹੋਰ ਜਿਹੜੀ ਤੁਸੀ ਕਿਸੇ ਨਾਲ ਨਹੀ ਕਰਨੀ ਕਿਉ ਕਿ ਸਾਡੇ ਦੇਸ਼ ਦੇ ਲੋਕ ਸਿਰਫ ਸੁਣਦੇ ਹਨ ਕਰਦੇ ਨਹੀ। ਗੱਲ ਇਹ ਹੈ ਕਿ ਇਸ ਗੱਲ ਦਾ ਰਾਜ ਮੈਂ ਦਸ ਦਿੰਦਾ ਹਾਂ ਕਿ ਜਿਉਂਦੇ ਬੰਦੇ ਦਾ ਮੁਲ ਇਸ ਕਰਕੇ ਨਹੀ ਪੈਦਾ ਕਿਉ ਕਿ ਇਸ ਦੇਸ਼ ਦੇ ਸਿਆਸੀ ਲੋਕਾਂ ਨੂੰ ਇਹਨਾਂ ਦਾ ਕੋਈ ਫਾਇਦਾ ਨਹੀ ਹੁੰਦਾ ਕਿਉ ਕਿ ਉਹ ਬੰਦਾਂ ਜਿਊਂਦਾ ਹੁੰਦਾ ਹੈ ਅਤੇ ਲੀਡਰਾਂ ਨੇ ਬਿਆਨਬਾਜੀ ਉਹਨਾਂ ਦੇ ਨਾਮ ਤੇ ਕਰਨੀ ਹੁੰਦੀ ਹੈ ਜਿਹੜੇ ਮਰ ਗਏ ਹੁੰਦੇ ਹਨ ਅਤੇ ਉਸ ਮਰੇ ਬੰਦੇ ਬਾਰੇ ਬਹੁਤ ਕੁਝ ਬੋਲਕੇ ਲੋਕਾਂ ਨੂੰ ਭੜਕਾਇਆ ਜਾਂਦਾ ਹੈ ਜਜਬਾਤਾਂ ਵਿਚ ਪਾਇਆ ਜਾਂਦਾ ਹੈ ਕਿ ਉਹਨਾਂ ਦਾ ਸਾਡੀ ਪਾਰਟੀ ਨਾਲ ਬਹੁਤ ਪਿਆਰ ਸੀ ,ਉਹ ਸਾਡੀ ਪਾਰਟੀ ਦੇ ਆਗੂ ਸਨ ਵਗੈਰਾ ਵਗੈਰਾ,ਫਿਰ ਜਾਕੇ ਲੋਕ ਉਸ ਲੀਡਰਾਂ ਦੀਆਂ ਗੱਲਾਂ ਵਿਚ ਆਕੇ ਉਹਨਾਂ ਨੂੰ ਬੋਟ ਪਾਕੇ ਮੰਤਰੀ ਬਣਾਉਣ ਦਾ ਰਾਹ ਸਾਫ ਕਰਦੇ ਹਨ। ਜੇਕਰ ਉਹੀ ਬੰਦਾ ਇਹਨਾਂ ਲਗੇ ਖੜਾ ਸਾਰੀਆਂ ਗੱਲ਼ਾ ਸ਼ੁਣੇ ਤਾਂ ਉਹ ਲੀਡਰ ਨੂੰ ਝੁੱਠਾ ਵੀ ਕਰਾਰ ਦੇ ਸਕਦਾ ਹੈ ਇਸ ਲਈ ਮਰੇ ਬੰਦੇ ਦਾ ਮੁੱਲ ਇਸ ਦੇਸ਼ ਵਿਚ ਵੱਧ ਹੈ। ਹੁਣ ਹੀ ਦੇਖ ਲਾਉ ਤੇਰੇ ਸ਼ਸ਼ਕਾਰ ਤੇ ਜਿੰਨੇ ਵੀ ਲੋਕ ਆਉਣਗੇ ਉਹਨਾਂ ਵਿਚ ਲੀਡਰ ਬਹੁਤ ਹੋਣਗੇ ਅਤੇ ਸਾਰੇ ਇਕ ਦੂਸਰੇ ਤੇ ਇਲਜਾਮ ਲਾਕੇ ਸਿਆਸੀ ਰੋਟੀਆਂ ਸੇਕਨਗੇ ਅਤੇ ਜਿਹੜੇ ਤੁਹਾਡੀ ਲਾਸ ਪੰਜਾਬ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਮੀਟਿੰਗਾਂ ਕਰਕੇ ਮੋਜੂਦਾ ਸਰਕਾਰ ਤੇ ਹਮਲੇ ਕਰ ਰਹੇ ਹਨ। ਜਦੋ ਕਿ ਉਹਨਾਂ ਨੂੰ ਜਿੰਨਾਂ ਨੇ ਤੈਨੂੰ ਮਾਰਿਆ ਹੈ ਉਸ ਦੇਸ਼ ਦਾ ਕਿਸੇ ਲੀਡਰ ਨੇ ਨਾਮ ਤਕ ਨਹੀ ਲੈਣਾਂ। ਭਾਰਤ ਦੇ ਲੀਡਰਾਂ ਨੂੰ ਪਤਾ ਹੈ ਕਿ ਸਾਨੂੰ ਰਾਜਨੀਤਕ ਸਕਤੀ ਅਤੇ ਕੁਰਸੀ ਭਾਰਤ ਵਿਚੋ ਹੀ ਮਿਲਣੀ ਹੈ ਇਸ ਲਈ ਉਹਨਾਂ ਲੀਡਰਾਂ ਨੂੰ ਪਤਾ ਹੈ ਕਿ ਹੁਣ ਹੀ ਮੋਕਾਂ ਹੈ ਕਿ ਸਰਬਜੀਤ ਦੀ ਮੋਤ ਦਾ ਫਾਇਦਾ ਲੈ ਲਈਏ। ਸਰਬਜੀਤ ਇਕ ਗੱਲ ਨੋਟ ਰਖੀ ਇਹਨਾਂ ਲੀਡਰਾਂ ਨੇ ਅਪਣੇ ਭਾਸ਼ਨ ਵਿਚ ਅਪਣੇ ਆਪ ਨੂੰ ਭਾਰਤ ਦੇਸ਼ ਦਾ ਵਫਾਦਾਰ ਸਿਪਾਹੀ ਦਸਕੇ ਸਬੋਧਨ ਕਰਨਾਂ ਹੈ ਪਰ ਇਸ ਮੌਕੇ ਭੰਡਣਾਂ ਅਪਣੇ ਹੀ ਭਾਰਤ ਦੇਸ਼ਵਾਸੀਆਂ ਨੂੰ ਹੈ। ਜਦੋਂ ਕਿ ਇਹ ਉਹ ਮੋਕਾ ਹੈ ਕਿ ਤੇਰੀ ਮੋਤ ਦਾ ਬਦਲਾ ਲੈਣ ਲਈ ਸ਼ਾਰਾ ਦੇਸ਼ ਇਕ ਮੂੱਠ ਹੋਕੇ ਪਾਕਿਸਤਾਨ ਦੇ ਖਿਲਾਫ ਮਤਾ ਪਾਸ ਕਰੇ ਤਾਂ ਜੋ ਅਜ ਵੀ ਪਾਕਿਸਤਾਨ ਦੀਆਂ ਜੇਲਾਂ ਵਿਚ ਭਾਰਤੀ ਬੰਦ ਹਨ ਉਹਨਾਂ ਨੂੰ ਇਹ ਸਮਾਂ ਦੇਖਣਾਂ ਨਾ ਪਏ ਅਤੇ ਕਿਸੇ ਦੀ ਮਾਤਾ ਪਿਤਾ,ਭੈਣ ਭਾਈ,ਧੀਆਂ ਪੁਤਰ ਅਤੇ ਰਿਸਤੇਦਾਰਾਂ ਨੂੰ ਇਹ ਮਨਹੂਸ ਦਿਨ ਦੇਖਨ ਨੂੰ ਮਿਲੇ। ਅਤੇ ਇਕਠੇ ਹੋਕੇ ਦੇਸ਼ ਨੂੰ ਮਜਬੂਤ ਕਰੀਏ। ਅਖੀਰ ਵਿਚ ਫਿਰ ਤੈਨੂੰ ਤੇਰੇ ਸ਼ਹੀਦ ਹੋਣ ਦਾ ਮਾਣ ਹੈ ਜਿਹੜਾ ਅਪਣੇ ਦੇਸ਼ ਲਈ ਕੁਰਬਾਨੀ ਦੇ ਕੰਮ ਆਇਆ। ਜਿਸ ਨਾਲ ਭਾਰਤ ਦੇਸ਼ ਵਾਸੀਆਂ ਨੂੰ ਫਾਂਸੀ ਦੇ ਰਸੇ ਚੁੰਮਣ ਵਿਚ ਖੁੱਸ਼ੀ ਮਹਿਸ਼ੂਸ ਹੋਵੇ ਨਾਂ ਕਿ ਗੰਮ। ਮੈਨੂੰ ਤੇਰੇ ਚਲੇ ਜਾਣ ਦਾ ਗੰਮ ਹੈ ਅਤੇ ਮਾਣ ਹੈ ਪ੍ਰਨਾਮ ਤੇਰੀ ਕੁਰਬਾਨੀ ਨੂੰ ।
ਨੋਟ .ਬੇਨਤੀ - ਮੇਰੀ ਦੇਸ਼ ਭਾਰਤ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਹੋਈ ਸਰਬਜੀਤ ਦੀ ਸ਼ਹੀਦੀ ਨਾਲ ਦੇਸ਼ ਨੂੰ ਮਜਬੂਤ ਬਣਾਉਣ ਦਾ ਪ੍ਰਣ ਕਰੋ ਤਾਂ ਜੋ ਦੁਸਮਣ ਦਾ ਸਕਤੀ ਨਾਲ ਟਾਕਰਾ ਕਰ ਸਕੀਏ ਅਤੇ ਇਹ ਯਾਦ ਰੱਖਣਾਂ ਕਿ ਇਸ ਹੋਈ ਕੁਰਬਾਨੀ ਨੂੰ ਸਿਆਸੀ ਲੋਕਾਂ ਦੀਆਂ ਬਿਆਨਬਾਜੀਆਂ ਵਿਚ ਲਿਆਕੇ ਵੋਟ ਬੈਕ ਬਣਾਉਂਨ ਵਾਲਿਆਂ ਨੂੰ ਮੁੱਹ ਨਾ ਲਾਇਆ ਜਾਵੇ। ਅਤੇ ਸਿਰਫ ਤੇ ਸਿਰਫ ਪਾਕਿਸਤਾਨ ਦੇਸ਼ ਨੂੰ ਸੰਸਾਰ ਭਰ ਵਿਚ ਉਸ ਦੇ ਕਾਲੇ ਦਿਲ ਬਾਰੇ ਦਸਿਆ ਜਾਵੇ । ਇਹੀ ਸੁੱਚੀ ਸਰਧਾਂਜਲੀ ਹੈ।
ਮਨਮੋਹਣ ਸਿੰਘ ਜਰਮਨੀ
...............................................................................................................................
ਮੀਡੀਆ ਪੰਜਾਬ ਦਾ ਸਲਾਨਾ ਸਮਾਗਮ ਇੱਕ ਮੀਲ ਪੱਥਰ ਗੱਡ ਗਿਆ
ਮੀਡੀਆ ਪੰਜਾਬ ਦੇ ਸਾਰੇ ਪਾਠਕਾ ਨੂੰ ਸੁਖਵੀਰ ਵੱਲੋਂ ਸਤਿ ਸ਼੍ਰੀ ਅਕਾਲ ਪਿਛਲੇ ਦਿਨੀ ਮੀਡੀਆ ਪੰਜਾਬ ਦਾ ਸਲਾਨਾ ਸਮਾਗਮ ਤਕਿਆ ਜੋ ਕਿ ਆਪਣੇ ਆਪ ਵਿੱਚ ਇੱਕ ਮੀਲ ਪੱਥਰ ਸੀ। ਇੱਡੀ ਵੱਡੀ ਲੋਕਾਂ ਦੀ ਗਿਣਤੀ ਇੱਕਠੀ ਕਰਨੀ ਤੇ ਉਹਨਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦੇਣਾ ਰੱਬ ਨੇ ਸਿਰਫ ਤੁਹਾਡੀ ਝੋਲੀ ਹੀ ਪਾਇਆ ਹੈ ਰੱਬ ਹੋਰ ਹੌਸਲੇ ਨੂੰ ਵਿਸ਼ਾਲਤਾ ਬਖਸ਼ੇ
.............................................................................................................................
ਮੀਡੀਆ ਪੰਜਾਬ ਜਰਮਨੀ ਵੱਲੋਂ ਅੰਤਰਰਾਸ਼ਟਰੀ
ਕਵੀ ਦਰਬਾਰ ਗ਼ਦਰੀ ਬਾਬਿਆਂ ਨੂੰ ਸਮਰਪਿਤ
ਜਰਮਨ ਤੋਂ ਮੀਡੀਆ ਪੰਜਾਬ ਅਖ਼ਬਾਰ ਨੇ ਬੜਾ ਤਕੜਾ ਉਪਰਾਲਾ ਕਰਦਿਆਂ
ਹੋਇਆ ਅੱਜ 28 ਅਪ੍ਰੈਲ 2013 ਨੂੰ ਸ੍ਰ ਬਲਦੇਵ ਸਿੰਘ ਬਾਜਵਾ ਜੀ ਨੇ ਬੜੇ ਚਾਵਾਂ ਤੇ ਤੇ ਜੋਸ਼ੋ-ਖ਼ਰੋਸ਼ੀ ਨਾਲ ਮੀਡੀਆ ਪੰਜਾਬ ਦੇ ਵਿਹੜੇ ਵਿਚ ਸ਼ਹੀਦ ਗ਼ਦਰੀ ਬਾਬਿਆਂ ਦੀ
ਯਾਦ ਨੂੰ ਤਾਜ਼ਾ ਕਰਦਿਆਂ ਇਕ ਇਤਿਹਾਸਿਕ ਪੰਜਵਾਂ ਕਵੀ ਦਰਬਾਰ ਦਾ ਪ੍ਰੋਗਰਾਮ ਆਪਣੇ
ਪੰਜਾਬ ਮੀਡੀਆ ਟੀਵੀ ਚੈਨਲ ਅਤੇ ਨਾਲ ਨਾਲ ਪੰਜਾਬ ਰੇਡੀਉ ਤੋਂ ਸਿੱਧਾ ਪ੍ਰਸਾਰਨ
ਕੀਤਾ ਜਿਸ ਨੂੰ ਸਭ ਮੁਲਕਾਂ ਦੇ ਲੋਕਾਂ ਨੇ ਵੇਖਿਆ ਤੇ ਸੁਣ ਕੇ ਆਨੰਦ ਮਾਣਿਆਂ।ਮੈਂ
2009 ਵਿਚ ਪਹਿਲੇ ਪੰਜਾਬੀ ਕਵੀ ਦਰਬਾਰ ਵਿਚ ਹਾਜ਼ਰੀ ਲਵਾਈ ਸੀ ਜਦ ਕਿ ਉਸ
ਵਕਤ ਸਿਰਫ਼ ਮੀਡੀਆ ਪੰਜਾਬ ਅਖ਼ਬਾਰ ਹੀ ਜਰਮਨ ਤੋਂ ਸ੍ਰ ਬਲਦੇਵ ਸਿੰਘ ਬਾਜਵਾ ਜੀ
ਇੰਟਰਨੈੱਟ ਤੇ ਚਲਾਉਂਦੇ ਸਨ।ਅੱਜ ਮੀਡੀਆ ਪੰਜਾਬ ਵਾਸਤੇ ਇਹ ਇਕ ਇਤਿਹਾਸਿਕ
ਦਿਨ ਹੈ ਜੋ ਕਿ ਏਡੇ ਵੱਡੇ ਉਦਮ ਸਦਕਾ ਮੀਡੀਆ ਪੰਜਾਬ ਟੀ ਵੀ ਰਾਹੀਂ ਉਨ੍ਹਾਂ
ਗ਼ਦਰੀ ਬਾਬਿਆਂ ਨੂੰ ਨਮਸਕਾਰ ਕੀਤੀ ਹੈ।ਜਿਸ ਵੇਲੇ ਕਵੀ ਦਰਬਾਰ ਦਾ ਪ੍ਰੋਗਰਾਮ ਸ਼ੁਰੂ
ਹੋਇਆ ਤਾ ਪ੍ਰੋਗਰਾਮ ਵਿਚ ਬਿਰਾਜਮਾਨ ਸ੍ਰ ਬਲਵਿੰਦਰ ਸਿੰਘ ਗੁਰਦਾਸ ਪੁਰੀਏ ਨੇ ਮੈਨੂੰ
ਫ਼ੋਨ 'ਤੇ ਦਸ ਦਿਤਾ ਕਿ ਕਵੀ ਦਰਬਾਰ ਸ਼ੁਰੂ ਹੋ ਗਿਆ ਹੈ । ਮੈਂ ਫਟਾਫਟ ਕੰਪਿਊਟਰ
ਖ਼ੋਲ ਕੇ ਮੀਡੀਆ ਪੰਜਾਬ ਟੀਵੀ ਲਾਉਣ ਦੀ ਕੋਸ਼ਿਸ਼ ਕੀਤੀ ਪਰ ਟੀਵੀ ਵਿਚ ਕੁੱਝ ਤਕਨੀਕੀ
ਖ਼ਰਾਬੀ ਹੋਣ ਕਰ ਕੇ ਪੂਰਾ ਅਨੰਦ ਤਾਂ ਨਾ ਲੈ ਸਕਿਆ ਪਰ ਫਿਰ ਵੀ ਕੁੱਝ ਪ੍ਰੋਗਰਾਮ ਤਾਂ ਵੇਖ
ਹੀ ਲਿਆ। ਕਿਆ ਬਾਤ ਸੀ ਕਵੀ ਦਰਬਾਰ ਦੀ । ਕਵਿਤਾਵਾਂ ਦਾ ਦੌਰ ਏਨਾ ਵਧੀਆ ਸੀ
ਕਿ ਦਿਲ ਕਰਦਾ ਸੀ ਕਿ ਰਾਤ ਭਰ ਵੇਖਦੇ ਹੀ ਰਹੀਏ। ਪੂਰੇ ਪਰਵਾਰ ਨੇ ਅਤੇ ਆਂਢੀਆਂ
ਗੁਆਂਢੀਆਂ ਨੇ ਪ੍ਰੋਗਰਾਮ ਦਾ ਪੂਰਾ ਅਨੰਦ ਮਾਣਿਆਂ। ਸ੍ਰ ਬਾਜਵਾ ਸਾਹਿਬ ਪਰਵਾਰ ਸਮੇਤ
ਵਧਾਈ ਦੇ ਪਾਤਰ ਹੀ ਨਹੀਂ ਸਗੋਂ ਕੁਦਰਤ ਦੀ ਬਖ਼ਸ਼ੀ ਦਾਤ ਨੂੰ ਸੰਗਤ ਦੀ ਰਹਿਨੁਮਾਈ
ਨਾਲ ਇਕ ਵਧੀਆਂ ਮਨੁੱਖ ਤੋਂ ਉੱਪਰ ਦੀ ਹੈਸੀਅਤ ਵਾਲਾ ਰਹਿਨੁਮਾ, ਰਾਹ ਦਸੇਰਾ ਬਣ ਕੇ
ਪੰਜਾਬੀ ਮਾਂ ਬੋਲੀ ਦੀ ਸੱਚੇ ਦਿਲੋਂ ਵਿਦੇਸ਼ਾਂ 'ਚ ਰਹਿੰਦਿਆਂ ਜੋ ਸੇਵਾ ਕਰ ਰਹੇ ਹਨ, ਵਡਭਾਗੇ
ਹਨ। ਮੇਰੇ ਵੱਲੋਂ ਅਤੇ ''ਦੀਵਾਨ ਸਿੰਘ 'ਮਹਿਰਮ' ਸਾਹਿੱਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)
ਵੱਲੋਂ ਅਦਾਰਾ ਮੀਡੀਆ ਪੰਜਾਬ ਨੂੰ ਵਾਰ ਵਾਰ ਸਲਾਮ ਤੇ ਮੁਬਾਰਕਬਾਦ!
ਮਲਕੀਅਤ ''ਸੁਹਲ''
.............................................................................................................................................
ਦਿਲੀ ਦੀ ਅਦਾਲਤ ਨੇ ਸੱਜਣ ਕੁਮਾਰ ਦੇ ਸਿੱਖਾਂ ਨੂੰ 1984 ਦੇ ਕਤਲ ਕਰਨ ਦੇ ਮਾਮਲੇ ਵਿਚ ਬਰੀ ਕਰਕੇ Justicia ਦੇ Symbol ਨੂੰ ਵਰਤਿਆ ਕਿ ਨਿਆ ਅੰਨ੍ਹਾ ਹੈ!!
ਭਾਰਤ ਦੇ ਸੰਵਿਧਾਨ ਦੀ ਤਰਾਂ ਲਚਾਰ ਮਾਣਵਤਾ ਨਾਲ ਅਫਸੋਸ ਕਰਦਾ ਹੋਇਆ!!
ਅਦਰਸ਼ ਪਾਲ ਸਿੰਘ "ਘੋਤੜਾ"
........................................................................................................................................
,,ਬਿਮਾਰ ਲੋਕਾਂ ਅੱਗੇ ਵਿਕਾਸ ਦੇ ਦਾਵੇ ਖੋਖਲੇ
---------------------------
.ਸਤਿਕਾਰਤ ਸੰਪਾਦਕ ਜੀ,
ਨਂਮਸਕਾਰ,
ਇਸ ਵੇਲੇ ਅੱਧੇ ਤੋਂ ਜ਼ਿਆਦਾ ਪੰਜਾਬ ਬਿਮਾਰੀਆਂ ਦੀ ਲਪੇਟ ਵਿੱਚ ਹੈ।ਮਾਲਵਾ ਖੇਤਰ ਤਾਂ ਖਾਸ ਕਰ ਕੈਂਸਰ ਦੀ ਮਾਰ ਹੇਠ ਆਇਆ ਹੋਇਆ ਹੈ।ਜਿਸ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਨੇ,ਬਿਮਾਰੀਆ ਦੇ ਭੰਨੇ ਲੋਕ ਆਰਥਿਕ ਪੱਖੋਂ ਵੀ ਕੱਖੋਂ ਹੋਲੇ ਹੋ ਚੁੱਕੇ ਹਨ।ਇਹਨਾਂ ਨਾਮੁਰਾਦ ਬਿਮਾਰੀਆ ਦਾ ਦਿਨੋ ਦਿਨ ਤੇਜ਼ੀ ਫੜਨਾ ਦਰਅਸਲ ਸੰਪੂਰਨ ਵਾਤਾਵਰਨ ਦਾ ਪਲੀਤ ਹੋਣਾ ਹੈ ।ਸਾਡਾ ਆਸਾ ਪਾਸਾ ਇਸ ਕਦਰ ਗੰਧਲਾ ਹੋ ਚੁਕਾ ਹੈ ਕਿ ਇਹਨੇ ਪਂਛੀਆ ਦਾ ਸੁੰਦਰ ਸੰਸਾਰ ਵੀ ਨਸ਼ਟ ਕਰ ਦਿੱਤਾ ਹੈ।ਹਵਾ ,ਪਾਣੀ ਤੇ ਮਿੱਟੀ ਚ''ਅਜਿਹੇ ਤੱਤ ਰੱਲ ਗਏ ਹਨ ਜੋ ਸਿਹਤ ਲਈ ਬਹੁਤ ਹੀ ਘਾਤਕ ਹਨ।
ਕੀਟ ਨਾਸ਼ਕ ਦਵਾਈਆਂ ਦੀ ਅੰਨੇਵਾਹ ਵਰਤੋਂ,ਨਦੀਆਂ ਨਹਿਰਾਂ ਵਿੱਚ ਕੈਮੀਕਲ ਦੀ ਮਿਲਾਵਟ,ਕਾਰਨ ਪਾਣੀ ਹੁਣ ਪ੍ਰਾਣ ਰੱਖਿਅਕ ਦੀ ਥਾਂ ਜਾਨ ਲੇਵਾ ਸਾਬਿਤ ਹੋ ਰਿਹਾ ਹੈ।ਦੂਜੀ ਜੋ ਸਭ ਤੋਂ ਵੱਡੀ ਮਾਰ ਵੱਜ ਰਹੀ ਹੈ ਉਹ ਹੈ ਸਫਾੲਿ ਦੀ ਘਾਟ,ਹਰ ਪਿੰਡ ਤੇ ਸ਼ਹਿਰ ਵੱਡੇ ਕੂੜਾ ਦਾਨ ਬਣ ਗਏ ਹਨ। ਜਿਸ ਦਾ ਜਿੱਥੇ ਜੀ ਕਰਦਾ ਹੈ ਕੂੜਾ ਕਰਕਟ ਸੁੱਟ ਦਿੰਦਾ ਹੈ।ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਥਾਂ ਥਾਂ ਬਣੇ ਛੱਪੜ ਮੱਖੀਆ ਮੱਛਰਾਂ ਦੇ ਰੇਣ ਬਸੇਰੇ ਬਣ ਗਏ ਹਨ।
ਗਰਮੀ ਦਾ ਮੌਸਮ ਜਿਵੇ ਜਿਵੇ ਆ ਰਿਹਾ ਹੈ।ਉਸੇ ਤਰਾ੍ਹਂ ਕੀੜੇ ਮਕੌੜੈ ਵੱਧ ਰਹੇ ਹਨ ਜੋ ਬਿਮਾਰੀਆ ਵੀ ਫੈਲਾਉਦੇ ਨੇ ਤੇ ਆਮ ਜਨਜੀਵਨ ਲਈ ਹਾਨੀਕਾਰਕ ਵੀ ਨੇ,ਪਹਿਲੋਂ ਪਹਿਲ ਸਿਹਤ ਵਿਭਾਗ ਗਰਮੀਆਂ ਸ਼ੁਰੂ ਹੁੰਦੇ ਹੀ ਪਿੰਡ ਪਿੰਡ ਜਾ ਡੀ,ਟੀ ਦਾ ਛਿੜਕਾਅ ਕਰਦਾ ਸੀ।ਛੱਪੜਾਂ ਦੇ ਨੇੜੇ,ਰੂੜੀਆਂ ਉੱਪਰ,ਤੰਗ ਗਲੀਆਂ,ਤੇ ਘਰਾਂ ਵਿੱਚ ਇਸ ਦਾ ਛਿੜਕਾਅ ਕਰਕ ੇਮੱਛਰਾਂ ਕਾਰਨ ਮਲੇਰੀਏ ਤੋਂ ਬਚਾਅ ਹੋ ਸਕੇ।ਹੁਣ ਪਤਾ ਨਈ ਕੀ ਹੋ ਗਿਆ ਹੈ ਗੱਲਾਂ ਤਾਂ ਵਿਕਾਸ ਤੇ ਵੱਡੇ ਪ੍ਰੋਜੈਕਟਸ ਦੀਆ ਕੀਤੀਆ ਜ਼ਾਦੀਆ ਨੇ ਪਰ ਸਫਾਈ ਦਾ ਕਿਤੇ ਵੀ ਉਚਿੱਤ ਪ੍ਰਬੰਧ ਨਹੀ ਹੈ। ਨਾ ਹੀ ਸਿਹਤ ਵਿਭਾਗ ਇਸ ਪਾਸੇ ਸਰਗਰਮ ਹੈ।
ਗੰਧਲੇ ਵਾਤਾਵਰਨ ਚ ਰਹਿਕੇ ਆਮ ਆਦਮੀ ਬਿਮਾਰੀਆਂ ਦਾ ਸ਼ਿਕਾਰ ਹੋ ਆਪਣੀ ਮਿਹਨਤ ਦੀ ਕਮਾਈ ਦਵਾ ਦਾਰੁ ਤੇ ਖਰਚ ਰਿਹਾ ਹੈ ਜਿਸ ਕਾਰਨ ੳੇਸਦਾ ਆਰਥਿਕ ਢਾਚਾ ਵੀ ਹਿੱਲ ਜ਼ਾਦਾ ਹੈ ।ਲੋੜ ਹੈ ਪੰਜਾਬ ਵਿੱਚ ਵੱਡੀ ਸਫਾਈ ਮੁੰਹਿਮ ਚਲਾਈ ਜਾਵੇ।ਸਫਾਈ ਪ੍ਰਤੀ ਲੋਕਾਂ ਵਿੱਚ ਜਾਗਰਿਤੀ ਬਣਾਈ ਜਾਵੇ।ਤਾਂ ਜੋ ਬਿਮਾਰ ਹੋ ਰਹੇ ਪੰਜਾਬ ਨੂੰ ਤੰਦਰੁਸਤਿ ਵੱਲ ਤੋਰਿਆ ਜਾ ਸਕੇ।ਨਹੀ ਤਾਂ ਬਿਮਾਰ ਲੋਕਾਂ ਸਾਹਮਣੇ ਵਿਕਾਸ ਦੇ ਦਾਵੇ ਖੋਖਲੇ ਹੀ ਸਾਬਿਤ ਹੋਣਗੇ।
,,ਵਿਵੇਕ,,ਕੋਟ ਈਸੇ ਖਾਂ (ਮੋਗਾ)142043
.........................................................................................
ਮਾਨਯੋਗ ਸੰਪਾਦਕ ਜੀ,
ਜੈ ਹਿੰਦ,
ਪਰਵੇਜ਼ ਮੁੱਸ਼ਰਫ ਨਾਲ ਇੰਜ਼ ਹੀ ਹੋਣੀ ਸੀ।ਇਹ ਪਾਕਿਸਤਾਨ ਦਾ ਇਤਿਹਾਸ ਹੀ ਰਿਹਾ ਹੈ ਕਿ ਧੱਕੇ ਨਾਲ ਸੱਤਾ ਤੇ ਕਬਜ਼ਾ ਕਰੋ ਤੇ ਧੱਕੇ ਨਾਲ ਹੀ ਲਾਹ ਦਿਓ।ਪਰਵੇਜ਼ ਮੁੱਸ਼ਰਫ ਨੇ ਵੀ ਇੰਜ਼ ਹੀ ਕੀਤਾ ਸੀ ।ਨਵਾਜ਼ ਸ਼ਰੀਫ ਦੀ ਚੁਣੀ ਹੋਈ ਸਰਕਾਰ ਨੂੰ ਬਰਖਾਸਤ ਕਰਕੇ ਇਸ ਨੇ ਫੌਜ਼ ਦਾ ਸਰਵ ਉੱਚ ਕਮਾਂਡਰ ਹੁੰਦੇ ਹੋਏ ਸੱਤਾ ਤੇ ਕਬਜ਼ਾ ਕਰ ਲਿਆ।ਨੌ ਸਾਲ ਪਾਕਿ ਵਿੱਚ ਚੰਮ ਦੀਆ ਚਲਾਈਆ।ਨਵਾਜ਼ ਸਰੀਫ ਭਰਾਵਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਉਹ ਸਾਊਦੀ ਅਰਬ ਦੀ ਮੇਹਰਬਾਨੀ ਨਾਲ ਜੇਲ੍ਹ ਤੋਨ ਬਾਹਰ ਆਏ । ਆਪਣੇ ਸ਼ਾਸ਼ਨਕਾਲ ਵਿੱਚ ਇਸਨੇ ਸੰਵਿਧਾਨ ਭੰਗ ਕੀਤਾ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕੀਤਾ।ਇਸਨੇ ਭਾਰਤ ਵਿਰੋਧੌ ਵਤੀਰਾ ਵੀ ਅਖਤਿਆਰ ਕੀਤੀ ਰੱਖਿਆ ਤੇ ਕਾਰਗਿਲ ਘੁਸਪੈਠ ਕਰਵਾਈ ਤੇ ਆਪਣੀ ਹਾਰ ਨੂੰ ਵੀ ਜਿੱਤ ਦੇ ਰੂਪ ਵਿੱਚ ਪਾਕਿ ਵਿੱਚ ਪੇਸ਼ ਕਰਦਾ ਰਿਹਾ।ਕਸ਼ਮੀਰ ਮੁੱਦੇ ਨੂਮ ਹਮੇਸ਼ਾ ਇਸ ਨੇ ਅੰਤਰਰਾਸ਼ਟਰੀ ਮਸਲਾ ਬਣਾ ਕੇ ਪੇਸ਼ ਕੀਤਾ। ਆਗਰਾ ਦੀ ਸ਼ਾਤੀ ਵਾਰਤਾ ਵਿੱਚੋ ਵੀ ਭੱਜ ਨਿਕਲਿਆ।ਭਾਰਤ ਦੇ ਦੋਸਤੀ ਭਰੇ ਹੱਥਾ ਉੱਪਰ ਇਸਨੇ ਸਦਾ ਹੀ ਖੁਨ ਦੇ ਛਿੱਟੇ ਹੀ ਸੁੱਟੇ।ਆਪਣੀਆ ਗਲਤ ਨੀਤੀਆ ਕਰਕੇ ਇਹ ਪਾਕਿ ਵਿੱਚ ਲਗਾਤਾਰ ਅਲੋਕਪ੍ਰਿਯ ਹੁੰਦਾ ਗਿਆ।ਪਰ ਜ਼ਿੱਦ ਪਬਜ਼ੀ ਵਿੱਚ ਇਸਨੇ ਅਦਾਲਤਾ ਨਾਲ ਵੀ ਪੰਗਾ ਪਾਉਦਾਂ ਰਿਹਾ।ਵਕੀਲਾਂ ਦੇ ਜਨਅੰਨਦੋਲਨ ਨੇ ਹੀ ਇਸ ਨੂੰ ਸੱਤਾ ਤੋ ਬੇਦਖਲ ਕੀਤਸਾ ਸੀ ।ਇਸ ਤੇ ਬੁਗਤੀ ਹੱਤਿਆ ਕਾਂਡ
ਬੇਨਜ਼ੀਰ ਭੁਟੋ ਦੀ ਹੱਤਿਆ ਸਮੇਤ ਸੰਵਿਧਾਨ ਨੂੰ ਭੰਗ ਕਰਨ ਦੇ ਵੀ ਦੋਸ਼ ਲੱਗੇ ਤੇ ਇਹ ਜਾਨ ਬਚਾ ਕੇ ਬਾਹਰਲੇ ਦੇਸ਼ ਭੱਜ ਗਿਆ।ਹੁਣ ਹੋ ਰਹੀਆ ਵੋਟਾਂ ਵਿੱਚ ਇਹ ਸਾਬਕਾ ਤਾਨਾਸ਼ਾਹ ਲੋਕਤੰਤਰ ਦਾ ਚੋਲਾ ਪਾੳੇਣਾ ਚੁੰਹਦਾ ਸੀ ਤਾਂ ਜੋ ਆਪਣੇ ਆਪ ਨੂੰ ਤੇ ਆਪਣੀ ਕਰੋੜਾਂ ਦੀ ਜਾਇਦਾਦ ਨੂੰ ਬਚਾ ਸਕੇ।ਪਰ ਪਾਕਿ ਦਾ ਸਾਰਾ ਪ੍ਰਸ਼ਾਸ਼ਨ,ਲੋਕ,ਅਦਾਲਤਾਂ ,ਸਭ ਇਸ ਦੇ ਵਿਰੁੱਧ ਹਨ।ਇਸੇ ਕਰਕੇ ਪਹਿਲਾਂ ਇਸਦੀਆਂ ਨਾਮਜ਼ਦਗੀਆ ਨੂੰ ਚੋਣ ਕਮੀਸ਼ਨ ਨੇ ਖਾਰਿਜ਼ ਕਰ ਦਿੱਤਾ ਫਿਰ ਉੱਚ ਅਦਾਲਤ ਨੇ ਪੇਸ਼ਗੀ ਜਮਾਨਤ ਵਧਾਉਣ ਤੋ ਇਨਕਾਰ ਕਰਕੇ ਇਸ ਦੀ ਗ੍ਰਿਫਤਾਰੀ ਦੇ ਵੰਰਟ ਜਾਰੀ ਕਰ ਦਿੱਤੇ ।ਇਹ ਇਥੋਂ ਵੀ ਬਾਡੀਗਾਰਡਾਂ ਦੀ ਸਹਾਇਤਾਂ ਨਾਲ ਭੱਜ ਗਿਆ ।ਇਸ ਤੋਂ ਬੁਰੀ ਕੀ ਹੁੰਦੀ ਕਿ ਇਸ ਦੇ ਭਗੋੜਾ ਹੋ ਜਾਣ ਤੇ ਵਕੀਲਾਂ ਤੇ ਲੋਕਾਂ ਨੇ ਇੱਕਠੇ ਹੋ ਨਾਅਰੇਬਾਜ਼ੀ ਕੀਤੀ ,,ਦੇਖੋ ਦੇਖੋ ਕੌਣ ਭਾਗਾ,,,ਗੀਦੜ ਭਾਗਾ,,ਗੀਦੜ ਭਾਗਾ
ਵਿਵੇਕ,,ਕੋਟ ਈਸੇ ਖਾਂ(ਮੋਗਾ)
................................................................................................................
ਬੇਨਤੀ....... ਸਿੱਖ ਸੰਗਤੋ ਭੁੱਲ੍ਹਰ ਦੀ ਫਾਂਸੀ ਰੁਕਵਾਉਣ ਲਈ ਮੁਜ਼ਾਹਰੇ ਇੰਡੀਅਨ ਕੌਨਸਲੇਟਾਂ ਅੱਗੇ ਨਹੀ ਜਰਮੰਨ ਕੌਨਸਲੇਟਾਂ ਅੱਗੇ ਕਰੋ ਜਿੰਨ੍ਹਾਂ ਨੂੰ ਹਿੰਦ ਸਰਕਾਰ ਨੇ ਲਿਖ ਕੇ ਦਿੰਤਾ ਸੀ ਫਾਂਸੀ ਨਹੀ ਦਿੱਤੀ ਜਾਵੇਗੀ , ਇਹ ਧੱਕਾ ਸਿੱਖਾਂ ਜਾਂ ਭੁੱਲ੍ਹਰ ਨਾਲ ਹੀ ਨਹੀ ਹਿੰਦ ਜਰਮੰਨ ਯੂ ੲੈਨ ਸੰਧੀ ਦਾ ਵੀ ਹੈ ! ਸੋ ਇਨ੍ਹਾਂ ਦੇ ਰਘ੍ਹੀ ਅੰਗੂਠ ਜਰਮੰਨ ਸਰਕਾਰ ਦੇਵੇ ਫੇਰ ਮਾਸ਼੍ਹੇ ਮੰਨਣਗੇ ,ਆਪਣੇ ਕੌਨਸਲੇਟਾਂ ਅੱਗੇ ਸਮਾਂ ਤੇ ਐਨਰਜ਼ੀ ਦੀ ਬਰਬਾਦੀ ਤੋ ਸਿਵਾਏ ਕੁੱਝ ਵੀ ਪੱਲ੍ਹੇ ਨਈ ਪੈਣਾ !ਅਜੇ ਵੀ ਵੱਕਤ ਹੈ ਅਸਲ ਦਰਵਾਜ਼ਾ ਖ਼ੜ੍ਹਕਾਓਣ ਦਾ!
ਸੁਰਿੰਦਰਜੀਤ ਮਾਹਲ ਡੈਲੱਸ
.........................................................................................................................................................
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਦੁਨੀਆਂ ਭਰ ਦੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਦੇ ਵਿਚਾਰਨ ਯੋਗ ਲੇਖ , ਜੋ ਅਪਣੀ ਅਖਬਾਰ ਵਿਚ ਧੰਨ ਸਿੱਖੋ ਧੰਨ ਕਮਾਈ,ਪਹਿਲਾਂ ਗੋਲਕ,ਫਿਰ ਤਾਲੇ,ਉਪਰ ਲੇਖ ਲਗਾਈ'' ਲੇਖਕ:- ਸ੍ਰ: ਜਸਵਿੰਦਰ ਸਿੰਘ, ਜੀ ਦਾ ਇਹ ਲੇਖ ਜਰੂਰ ਪੜ੍ਹੋ!! ਸਾਡੇ ਤਕਰੀਬਨ ਹਰ ਗੁਰਦਵਾਰਾ ਸਾਹਿਬ ਵਿਚ ਇਹ ਸਮੱਸਿਆ ਹੈ!! ਜੋ ਲੇਖਕ ਨੇ ਇਸ ਲੇਖ ਵਿਚ ਅਪਣੇ ਵਿਚਾਰ ਲਿਖੇ ਹਨ!! ਲਿਖਨ ਦਾ ਤਾਂ ਹੀ ਫਾਇਦਾ ਜੇ ਲੇਖਕ ਦੇ ਵਿਚਾਰਾਂ ਤੇ ਵਿਚਾਰ ਕੀਤੀ ਜਾਏ!! ਇਸ ਲੇਖ ਵਿਚ ਲੇਖਕ ਨੇ ਬੜੀ ਦੂਰਅੰਦੇਸ਼ੀ ਅਤੇ ਫਲਸਫੇ ਦੀ ਵਿਚਾਰ ਪ੍ਰਗਟ ਕੀਤੀ ਹੈ!! ਲੇਖਕ ਨੇ ਪ੍ਰਬੰਧਕਾਂ ਦੇ ਵਿਹੜਿਆਂਵਿਚ ਗੇਂਟ ਸੁਟ ਦਿਤੀ ਹੈ ਬਾਕੀ ਹੁਣ ਪ੍ਰਬੰਧਕਾਂ ਤੇ ਇਹ ਮੁਨੱਸਰ ਕਰਦਾ ਹੈ ਕਿ ਕੀ ਉਹ ਇਸ ਤੇ ਵਿਚਾਰ ਕਰਦੇ ਹਨ ਜਾਂ ਫਿਰ ਓਹ ਹੀ ਸਾਨੂੰ ਕੀ ............ਇਹ ਗੋਲਕ ਦਾ ਮਸਲਾ ਹੱਲ ਹੋ ਹੀ ਨਹੀਂ ਸਕਦਾ !! ਵੱਡਾ ਸਿਆਣਾ ਆਇਆ!!
ਧੰਨਵਾਦ ਸਹਿਤ
ਅਦਰਸ਼ ਪਾਲ ਸਿੰਘ ਘੋਤੜਾ''
.........................................................................................................................
,,,ਸਤਿਕਾਰਤ ਸੰਪਾਦਕ ਜੀ,
..ਜੈਹਿੰਦ.
ਭਾਰਤ ਦੀ ਸਿਆਸੀ ਹਵਾ ਵਿੱਚ ਵੋਟਾਂ ਨੇੜੇ ਆਉਣ ਕਰਕੇ ਫਿਰ ਤੀਜੇ ਮੋਰਚੇ ਦੀ ਗੱਲ ਉੱਡ ਪਈ ਹੈ।ਪਰ ਜੇ ਅਤੀਤ ਵਿੱਚ ਜਾ ਕੇ ਵੇਖਿਆ ਜਾਵੇ ਤਾ ਇਹ ਕੁੱਝ ਕੁ ਲੀਡਰਾਂ ਦਾ ਸਿਰਫ ਪ੍ਰਦਾਨ ਮੰਤਰੀ ਦੀ ਕੁਰਸੀ ਤੱਕ ਪੁੱਜਣ ਦਾ ਅਸਫਲ ਯਤਨ ਤੋਂ ਵੱਧ ਨਹੀ ਜਾਪਦਾ ।ਇਹ ਉਹ ਲੀਡਰ ਹਨ ਜੋ ਆਪਣੇ ਆਪਣੇ ਖੇਤਰ ਵਿੱਚ ਤਾ ਮਜਬੂਤ ਸਥਿਤੀ ਵਿੱਚ ਹਨ ਪਰ ਰਾਸ਼ਟਰੀ ਤੌਰ ਤੇ ਇਹਨਾ ਦਾ ਕੋਈ ਆਧਾਰ ਨਹੀ ਹੈ। ਇਹ ਪਹਿਲਾਂ ਤਾਂ ਪੰਜ ਸਾਲ ਗਠਜੋੜ ਸਰਕਾਰ ਦਾ ਹਿੱਸਾ ਰਹਿੰਦੇ ਨੇ ਫਿਰ ਜਦੋ ਲੋਕ ਸਭਾ ਦੀ ਮਿਆਦ ਪੁਗਣ ਤੇ ਆ ਜ਼ਾਦੀ ਹੈ ਤਾਂ ਇਹ ਤੀਜੇ ਮੋਰਚੇ ਦਾ ਸ਼ੋਸ਼ਾ ਛੱਡ ਦਿੰਦੇ ਹਨ।ਹੁਣ ਵੀ ਇਹੋ ਹੋ ਰਿਹਾ ਹੈ ।ਇਹ ਖੇਤਰੀ ਪਹਿਲਵਾਨ ਜੋ ਕਿ ਜੇ ਵੇਖਿਆ ਜਾਵੇ ਤਾਂ ਪੂਰੀ ਤਰਾ ਉਮਰ ਦੇ ਲਹਿਜ ਨਾਲ ਸਿਆਸੀ ਤੌਰ ਤੇ ਸੇਵਾ ਮੁਕਤੀ ਦੀ ਸੀਮਾ ਤੋਂ ਵੀ ਅਗਾਂਹ ਟੱਪ ਚੁੱਕੇ ਹਨ ਪਰ ਦਿਲ ਵਿੱਚ ਪ੍ਰਧਾਨ ਮੰਤਰੀ ਬਨਣ ਦੀ ਲਾਲਸਾ ਅਜੇ ਵੀ ਛਾਲਾਂ ਮਾਰ ਰਹੀ ਹੈ ਇਸ ਕਰਕੇ ਹੁਣ ਫਿਰ ਇਹਨਾਂ ਹੀ ਤੀਜੇ ਮੋਰਚੇ ਦਾ ਪਲਾਨ ਅੱਗੇ ਕਰ ਦਿੱਤਾ ਤਾ ਕਿ ਇਹ ਕਿਸੇ ਤਰਾਂ ਆਪਣੀ ਇੱਛਾ ਨੂੰ ਸਿਆਸੀ ਗੋਟੀ ਫਿੱਟ ਕਰਕੇ ਸਿਆਸਤ ਤੋਂ ਲਾਂਭੇ ਹੋਣ ਤੋਂ ਪਹਿਲਾਂ ਪਹਿਲਾਂ ਕਿਸੇ ਤਰਾਂ ਪੂਰੀ ਕਰ ਲੈਣ ਦਿੱਕਤ ਇਹੋ ਹੈ ਕਿ ਇਸ ਤੀਜੇ ਮੋਰਚੇ ਵਿੱਚ ਸਿਰਫ ਅਜਿਹੇ ਲੀਡਰ ਹੀ ਭਰਤੀ ਹੁੰਦੇ ਹਨ ਜੋ ਕਿਸੇ ਤਰਾਂ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਭਾਗ ਲਾਉਣਾ ਚੁੰਹਦੇ ਹਨ।ਇਸ ਵਿੱਚ ਵਰਕਰਾਂ ਦੀ ਬੇਹੱਦ ਕਮੀ ਹੈ।ਇਹੋ ਮਕਾਰਨ ਹੈ ਕਿ ਇਹ ਤੀਜਾ ਮੋਰਚਾ ਹਰ ਵਾਰ ਬਣਦਾ ਹੈ ।ਜੋਰ ਸ਼ੋਰ ਨਾਲ ਇਹ ਪ੍ਰਚਾਰ ਵੀ ਕੀਤਾ ਜ਼ਾਦਾ ਹੈ ਕਿ ਇਹ ਦੇਸ਼ ਨੂੰ ਨਵਾਂ ਬਦਲ ਪ੍ਰਦਾਨ ਕਰੇਗਾ।ਵੱਡੀ ਪਾਰਟੀਆ ਦੇਸ਼ ਨਾਲ ਧੋਖਾਂ ਕਰਦੀ ਆ ਹਨ ਇਹ ਦੇਸ਼ ਨੂੰ ਨਵੀ ਦਿਸ਼ਾ ਨਹੀ ਦੇ ਸਕਦੀਆ। ਤੀਜਾ ਮੋਰਚਾ ਦੇਸ਼ ਦੀ ਤਕਦੀਰ ਨਵੇਂ ਸਿਰੇ ਤੋਂ ਲਿਖੇਗਾ। ਪਰ ਵੋਟਾਂ ਤੋਂ ਬਾਦ ਇਹ ਖੇਤਰੀ ਲੀਡਰ ਕਈ ਵਾਰ ਆਪਣੇ ਖੇਤਰ ਵਿੱਚ ਹੀ ਮੂਧੇ ਮੂੰਹ ਡਿਗ ਪੈਂਦੇ ਹਨ ਤੇ ਤੀਜੇ ਮੋਰਚੇ ਦਾ ਨਾਮੋ ਨਿਸ਼ਾਨ ਵੀ ਨਹੀ ਲਭਦਾ। ਇਹੀ ਲੀਡਰ ਸੱਤਾ ਦਾ ਸੁਖ ਭੋਗਣ ਹਿੱਤ ਫਿਰ ਰਾਸ਼ਟਰੀ ਪਾਰਟੀਆ ਦੀ ਝੋਲੀ ਵਿੱਚ ਆਪਣੋ ਆਪਣੇ ਹਿੱਤ ਵੇਖ ਜਾ ਬਹਿੰਦੇ ਹਨ।ਤਜਿੇ ਮੋਰਚੇ ਦੀ ਅਜੇ ਤੱਕ ਤਾਂ ਇਹੋ ਛੋਟੀ ਜਿਹੀ ਕਹਾਣਿ ਹੈ। ਇਸ ਵਾਰ ਕੀ ਹੁੰਦਾ ਇਹ ਤਾਂ ਵਕਤ ਹੀ ਦੱਸੇਗਾ।
,,,ਵਿਵੇਕ ,ਕੋਟ ਈਸੇ ਖਾਂ (ਮੋਗਾ)
......................................................................................................
ਸਾਤਿਕਾਰਤ ਸੰਪਾਦਕ ਜੀ,
ਜੈ ਹਿੰਦ ,
ਇਹ ਖਬਰ ਸੁਖਦ ਹਵਾ ਦੇ ਬੁੱਲੇ ਵਰਗੀ ਹੈ ਕਿ ਪੰਜਾਬ ਵਿੱਚ ਸਕੂਲ ਪੱਧਰ ਤੇ ਨਵੇਂ ਨਵੇਂ ਸਾਹਿਤਕ ਰਿਸਾਲੇ ਜਾਰੀ ਹੋ ਰਹੇ ਹਨ॥ਇਹ ਰਿਸਾਲੇ ਨਿਰੋਲ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੀ ਯੋਗ ਦੇਖ ਰੇਖ ਵਿੱਚ ਸੰਪਾਦਿਤ ਹੁੰਦੇ ਹਨ।ਜਿੰਨਾਂ ਵਿੱਚ ਸਾਹਿਤਕ ਰੁਚੀਆ ਰੱਖਦੇ ਵਿਦਿਆਰਥੀਆ ਦੀ ਰਚਨਾਵਾਂ ਸ਼ਾਮਿਲ ਹੁੰਦੀਆ ਹਨ।ਹੋਰ ਬੱਚੇ ਵੀ ਇਹਨਾਂ ਸਾਹਿਤਕ ਰਿਸਾਲਿਆਂ ਨੂੰ ਪੜ੍ਹਦੇ ਹਨ।ਪਿਛਲੇ ਦਸ ਕੁ ਸਾਲਾਂ ਤੋੰ ਤਕਨੀਕੀ ਕਰਾਂਤੀ ਆਉਣ ਕਰਕੇ ਲੋਕ ਮੋਬਾਇਲ, ਨੈੱਟ,ਟੀਵੀ ਨਾਲ ਅਜਿਹੇ ਜੁੜੇ ਕਿ ਸਾਹਿਤ ਹਾਸ਼ੀਏ ਤੇ ਜਾ ਪਿਆ।ਸ਼ਬਦ ਨਾਲ ਤਾ ਨਾਤਾ ਅਸਲੋਂ ਹੀ ਟੁੱਟ ਗਿਆ।ਸਾਹਿਤ ਸਿਰਫ ਸਾਹਿਤਕਾਰਾਂ ਦੀਆ ਬੈਠਕਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਸੀ।
ਇਹ ਇੱਕ ਚੰਗਾ ਤੇ ਸਾਰਥਕ ਉਪਰਾਲਾ ਹੈ।ਇਸ ਨਾਲ ਇੱਕ ਨਹੀ ਕਈ ਕਾਰਜ ਸਿੱਧ ਹੋਣਗੇ।ਜਿਵੇਂ ਕਿ ਬੱਚਿਆਂ ਵਿੱਚ ਲਿਖਣ ਰੁਚੀ,ਪਾਠਕਾਂ ਵਿੱਚ ਪੜ੍ਹਨ ਰੁਚੀ,ਮਾਂ ਬੋਲੀ ਪੰਜਾਬੀ ਦਾ ਵਿਕਾਸ,ਲੋਕਾਂ ਵਿੱਚ ਕਿਤਾਬਾਂ ਪ੍ਰਤੀ ਮੋਹ ਦੁਬਾਰਾ ਜਾਗਰਤ ਹੋਵੇਗਾ।ਨਵੀ ਪੀੜ੍ਹੀ ਨੂੰ ਸਾਹਿਤ ਦੀ ਬਹੁਤ ਜਰੂਰਤ ਹੈ।ਇਸ ਸਾਹਿਤਕ ਯੋਜਨਾ ਨਾਲ ਪੰਜਾਬੀ ਤੇ ਪੰਜਾਬੀਅਤ ਵੀ ਤੱਰਕੀ ਕਰੇਗੀ।
ਉਮੀਦ ਹੈ ਕਿ ਇਹ ਸਾਹਿਤਕ ਲਹਿਰ ਇੱਕ ਵੱਡੇ ਦਰਖਤ ਦਾ ਰੂਪ ਧਾਰਣ ਕਰ ਜਾਵੇਗੀ ਤੇ ਇਸ ਦੀ ਛਾਂ ਹੇਠ ਪੰਜਾਬੀ ਸਾਹਿਤ ਇੱਕ ਵਾਰ ਫਿਰ ਨਵੀ
............................................................................................
,,,ਸਨਮਾਨਿਤ ਸੰਪਾਦਕ ਜੀ,
,ਜੈ ਹਿੰਦ,
ਮਾਨਯੋਗ ਸੁਪਰੀਮ ਕੋਰਟ ਨੇ ਅਖੀਰ 1993 ਦੇ ਮੁਬੰਈ ਬੰਬ ਕਾਂਡ ਦਾ ਫੈਸਲਾ ਸੁਣਾ ਦਿੱਤਾ। ਇਹ ਬੰਬ ਕਾਂਡ ਦਰਅਸਲ ਦੇਸ਼ ਦੀ ਆਰਥਿਕ ਰਾਜਧਾਨੀ ਨੂੰ ਤਬਾਹ ਕਰਨ ਤੇ ਆਪਸੀ ਭਾਈਚਾਰੇ ਨੂੰ ਤਾਰ ਤਾਰ ਕਰਨ ਹਿੱਤ ਕੀਤੇ ਗਏ ਸਨ।ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਤੇ ਕਰੋੜਾਂ ਰੂਪੈ ਦੀ ਸਰਕਾਰਿ ਤੇ ਗੈਰ ਸਰਕਾਰਿ ਸੰਪਤੀ ਦਾ ਨੁਕਸਾਨ ਹੋਇਆ।ਇਹ ਧਮਾਕੇ ਏਨੇ ਤਬਾਹੀ ਵਾਲੇ ਸਨ ਕਿ ਇੱਕ ਵਾਰ ਤਾਂ ਸਾਰਾ ਦੇਸ਼ ਹਿ ਹਿੱਲ ਗਿਆ ਸੀ।ਪਰ ਜ਼ਿਆਦਾ ਝਟਕਾ ਤਾਂ ਉਸ ਵਕਤ ਲੱਗਾ ਜ਼ਦੋ ਇਹਨਾਂ ਧਮਾਕਿਆ ਵਿੱਚ ਦੇਸ਼ ਦੇ ਚਰਚਿਤ ਪਰਿਵਾਰ ਦੇ ਇੱਕ ਮੈਂਬਰ ਸੰਜੇ ਦੱਤ ਹੁਰਾਂ ਦਾ ਨਾਮ ਵੀ ਆ ਗਿਆ।ਇਸ ਬਾਰੇ ਸੁਣ ਆਮ ਆਦਮੀ ਹੈਰਾਨ ਸੀ ਪਰ ਕਾਨੂਨ ,ਸਬੂਤ ਤੇ ਅਦਾਲਤੀ ਕਾਰਵਾਈ ਵਿੱਚ ਉਹ ਦੋਸ਼ੀ ਸਨ।ਇਸ ਤੇ ਕੋਈ ਟਿੱਪਣੀ ਨਹੀ ਕਰ ਸਕਦਾ ।ਨਿਆ ਪਾਲਿਕਾ ਦੀਆ ਗਲੀਆ ਵਿੱਚੋਂ ਦੀ ਨਿਕਲਦਾ ਹੋਇਆ ਇਹ ਮਾਮਲਾ ਅੰਤ ਵਿੱਚ ਦੇਸ਼ ਦੀ ਸਰਵ ਉੱਚ ਅਦਾਲਤ ਵਿੱਚ ਪੁੰਹਚ ਗਿਆ ਤੇ ਜਿੱਥੋ ਅੰਤ ਅਦਾਲਤ ਨੇ ਆਪਣਾ ਫੈਸਲਾ ਦੋਸ਼ੀਆ ਨੂੰ ਸੁਣਾ ਦਿੱਤਾ ਤੇ ਸੰਜੇ ਦੱਤ ਨੂੰ ਵੀ ਸਜ਼ਾ ਹੋਈ ਹੈ।ਦੱਤ ਪਰਿਵਾਰ ਦੇਸ਼ ਦਾ ਸਨਮਾਨਿਤ ਪਰਿਵਾਰ ਹੈ ।ਇਸ ਪਰਿਵਾਰ ਨੇ ਕਲਾ ਸਾਹਿਤ.ਮੰਨੋਰੰਜਨ ਦੇ ਖੇਤਰ ਵਿੱਚ ਸਾਰਥਕ ਯੋਗਦਾਨ ਪਾਇਆ ਹੈ।ਦੇਸ਼ ਸੇਵਾ ਵਿੱਚ ਵੀ ਇਹ ਪਰਿਵਾਰ ਵੱਧ ਚੱੜ ਕੇ ਯੋਗਦਾਨ ਦਿੰਦਾ ਰਿਹਾ ਹੈ ।ਪੰਜਾਬ ਦੇ ਕਾਲੇ ਦੌਰ ਵਿੱਚ ਸ਼੍ਰੀ ਸੁਨੀਲ ਦੱਤ ਤੇ ਉਹਨਾਂ ਦੀ ਸਪੁੱਤਰੀ ਪਂਜਾਬ ਦੀ ਸੁੱਖ ਸ਼ਾਤੀ ਹਿੱਤ ਮੁੰਬਈ ਤੋ ਅਮਿੰਰਤਸਰ ਦੀ ਪੈਦਲ ਯਾਤਰਾ ਤੇ ਆਏ ਸਨ ਤੇ ਪੰਜਾਬ ਦੇ ਆਪਸੀ ਭਾਈਚਾਰੇ ਹਿੱਤ ਅਰਦਾਸ ਵੀ ਕੀਤੀ ਸੀ ਜੋ ਕਬੂਲ ਵੀ ਹੋਈ ਤੇ ਅਜਿਹੇ ਯਤਨਾ ਸਦਕਾ ਹੀ ਪੰਜਾਬ ਵਿੱਚ ਸ਼ਾਤੀ ਸਥਾਪਿਤ ਹੋਈ।ਹੁਣ ਜਦਕਿ ਮਾਨਯੋਗ ਅਦਾਲਤ ਨੇ ਸਜਾ ਸੁਣਾ ਦਿੱਤੀ ਹੈ ਉਸ ਤੋਂ ਇਹੀ ਸਿਧ ਹੋਇਆ ਕਿ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੈ ਕੋਈ ਕਿੰਨੀ ਵੀ ਵੱਡੀ ਹਸਤੀ ਹੋਵੇਗੀ ਜੇ ਉਹ ਕਸੂਰ ਵਾਰ ਹੈ ਤਾ ਬਚ ਨਹੀ ਸਕਦਾ।ਇਸ ਲਈ ਜੋ ਕਰੇਗਾ ਸੋ ਭਰੇਗਾ ਦਾ ਵਾਕ ਅਦਾਲਤਿ ਕਾਰਵਾਈ ਨਾਲ ਸੱਚ ਹੋ ਗਿਆ।ਤੇ ਇਹ ਸਬਕ ਵੀ ਪਿਛਾਂਹ ਛੱਡ ਗਿਆ ਕਿ ਚੰਗੇ ਕੰਮ ਕਰਦਿਆ ਗੁਨਾਹ ਤੋਂ ਬਚਣਾ ਵੀ ਬਹੁਤ ਜਰੂਰੀ ਹੈ।
ਵਿਵੇਕ ,ਕੋਟ ਈਸੇ ਖਾਂ(ਮੋਗਾ)
................................................................................................................................................
ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਮੀਡੀਆ ਪੰਜਾਬ ਜਰਮਨੀ ਇੰਟਰਨੈੱਟ ਅਖ਼ਬਾਰ
ਅਖ਼ਬਾਰਾਂ ਤੇ ਲੱਖਾਂ ਮਿਲਣਗੀਆਂ ਪੜ੍ਹਨ ਨੂੰ ਪਰ ਜਿੱਥੇ ਮੰਨ ਜਾ ਟਿਕਦਾ ਉਹ ਮੀਡੀਆ ਪੰਜਾਬ ਅਖ਼ਬਾਰ ਜਰਮਨੀ ।ਮੈਂ ਕੋਈ ਲਿਖਾਰੀ ਤਾਂ ਨਹੀ ਪਰ ਲਿਖਣ ਵਾਲਿਆਂ ਦੀ ਕਦਰ ਰੱਬ ਵਾਂਗੋ ਸ਼ਰਧਾ ਨਾਲ ਕਰਦਾ ਹਾਂ ।ਇਸ ਅਖ਼ਬਾਰ ਦੇ ਪੂਰੇ ਪਰਵਾਰ ਮੈਂਬਰ ਭਾਵੇਂ ਉਹ ਲਿਖਾਰੀ ਹੈ ,ਸਰੋਤਾ ਹੈ ਸ਼ਰਧਾ ਨਾਲ ਸਾਥ ਦੇ ਰਹੇ ਹਨ । ਭੈਣ ਗੁਰਦੀਸ਼ਪਾਲ ਕੋਰ ਤੇ ਛੋਟਾ ਵੀਰ ਸ੍ਰ ਬਲਦੇਵ ਸਿੰਘ ਬਾਜਵਾ ਹੋਰਾਂ ਦੀ ਅਣਥੱਕ ਮਿਹਨਤ ਦਾ ਸਦਕਾ ਇਹ ਸਭ ਦੇ ਦਿਲਾਂ ਦੀ ਧੜਕਣ ਬਣ ਗਈ ਹੈ । ਸੋ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਅਰਦਾਸਾਂ ਕਰਦੇ ਹਾਂ ਕਿ ਇਸ ਦੇ ਲੇਖਕ ,ਪ੍ਰਸੰਸਕ ,ਸਰੋਤੇ ,ਇਹ ਪੂਰਾ ਪਰਵਾਰ ਤੰਦਰੁਸਤ ਰਹੇ ਚੜ੍ਹਦੀਆਂ ਕਲਾ ਵਿਚ ਰਹੇ ,ਇਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਚੰਨ ਪਰਵਾਰ ਦੀਆਂ ਦਿਲੋਂ ਉਸ ਸੱਚੇ ਪਾਤਸ਼ਾਹ ਦੇ ਚਰਨਾ ਵਿਚ ਅਰਦਾਸਾਂ ਹਨ ।
ਸ੍ਰ ਰਣਜੀਤ ਸਿੰਘ ਚੰਨ ਜੰਮੂ ਪੈਰਿਸ ਫਰਾਂਸ ।
........................................................................................................................................................
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਖੁੱਲ੍ਹਾ ਖ਼ਤ
ਐਸ ਸੀ ਵਿਦਿਆਰਥੀਆ ਦੀ ਪੋਸਟ ਮੈਟ੍ਰਿਕ ਸਕਾਰਲਸ਼ਿਪ ਦਾ ਨੰਗਾ ਸੱਚ
ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਜੀਓ!
ਆਪ ਜੀ ਦੇ ਧਿਆਨ ਹਿੱਤ ਕੁਝ ਕਾਰਜਾ ਦੀ ਨਜ਼ਰਸਾਨੀ ਲਈ ਹਥਲੀਆ ਸਤਰਾ ਲਿਖ ਰਿਹਾ ਹਾ। ਇਹ ਸਤਰਾ ਉਹਨਾ ਐੱਸ ਸੀ ਵਿਦਿਆਰਥੀਆ ਦੀ ਕੇਦਰ ਤੇ ਸੂਬਾ ਸਰਕਾਰ ਦੀ ਸਾਝੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਹੈ, ਜਿਸ ਤਹਿਤ ਇਹਨਾ ਬੱਚਿਆ ਦੀ ਉੱਚ ਸਿਖਿਆ ਦਾ ਪ੍ਰਬੰਧ ਮੁਫਤ ਕੀਤਾ ਜਾਣਾ ਹੈ। ਇਸ ਸਕੀਮ ਬਾਰੇ ਕੇਦਰ ਸਰਕਾਰ ਕਰੋੜਾ ਰੁਪਏ ਫੰਡ ਭੇਜ ਚੁੱਕੀ ਹੈ ਤੇ ਤੁਹਾਡੀ ਰਹਿਨੁਮਾਈ ਵਿੱਚ ਇਸ ਸਕੀਮ ਬਾਰੇ ਸੂਬਾ ਸਰਕਾਰ 11.7.2007 ਨੂੰ ਆਰਡੀਨੈਸ ਵੀ ਜਾਰੀ ਕਰ ਚੁੱਕੀ ਹੈ, ਤਾ ਕਿ ਇਸ ਸਕੀਮ ਨੂੰ ਪੂਰੀ ਤਰ੍ਹਾ ਲਾਗੂ ਕੀਤਾ ਜਾ ਸਕੇ। ਇਸ ਸਕੀਮ ਦੇ ਕੁਝ ਨੁਕਤੇ, ਸਕੀਮ ਬਾਰੇ ਕਾਲਜਾ ਤੇ ਸੰਬੰਧਿਤ ਦਫਤਰਾ ਦੀ ਪਹੁੰਚ, ਅਧਿਕਾਰੀਆ ਤੇ ਕਾਲਿਜ ਮੈਨੇਜਮੈਟਾ ਦੀ ਜ਼ਿੰਮੇਵਾਰੀ ਤੋ ਕੁਝ ਵਿਚਾਰ ਤੁਹਾਡੇ ਨਾਲ ਸਾਝੇ ਕਰਨੇ ਚਾਹੁੰਦੇ ਹਾ।
ਪਹਿਲਾ ਨੁਕਤਾ ਤਾ ਇਹ ਹੈ ਕਿ ਪਿਛਲੇਰੀ ਜਨਗਣਨਾ ਦੇ ਹਿਸਾਬ ਨਾਲ ਪੰਜਾਬ ਵਿੱਚ ਸ਼ਡਿਊਲਡ ਕਾਸਟ ਲੋਕਾ ਦੀ ਜਨਸੰਖਿਆ 29 ਫੀਸਦੀ ਦੇ ਲੱਗਭੱਗ ਬਣਦੀ ਹੈ। ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਹਾਲਾਤ ਦੇ ਮੱਦੇਨਜ਼ਰ ਇਹ ਭਾਰੀ ਵਰਗ ਸਦੀਆ ਤੋ ਹੀ ਮੁਢਲੀਆ ਸਹੂਲਤਾ ਤੋ ਵਾਝਾ ਹੈ। ਅਸਾਵੀ ਵੰਡ ਤੇ ਆਰਥਿਕ ਏਕਾਅਧਿਕਾਰ ਦੇ ਕਾਰਣ ਇਹ ਵਰਗ ਹੋਰ ਤੋ ਹੋਰ ਪੱਛੜਦਾ ਹੀ ਰਿਹਾ ਹੈ। ਭਾਵੇ ਸੰਵਿਧਾਨਕ ਤੌਰ ਉੱਤੇ ਇਸ ਵਰਗ ਦੀ ਰਿਜ਼ਰਵੇਸ਼ਨ ਨਾਲ ਬਾਹ ਫੜਨ ਦੀ ਕੋਸ਼ਿਸ਼ ਹੋਈ, ਪਰੰਤੂ ਸਿਖਿਆ ਅਤੇ ਜਨਸੰਖਿਆ ਵਿੱਚ ਅਨੁਪਾਤ ਦੀ ਕੋਈ ਸਾਝ ਨਾ ਹੋਣ ਕਰਕੇ ਇਹ ਲੋਕ ਅਨਪੜ੍ਹ ਰਹੇ ਤੇ ਨੌਕਰੀਆ ਹਾਸਲ ਕਰਨ ਤੋ ਵਾਝੇ ਰਹਿ ਗਏ। ਹੁਣ ਜਦੋ ਦਾ ਗੋਲਬੇਲਾਈਜੇਸ਼ਨ ਦਾ ਦੌਰ ਆਇਆ ਹੈ, ਨਿੱਜੀਕਰਨ ਦਾ ਦੌਰ ਆਇਆ ਹੈ, ਉਦੋ ਸਿਖਿਆ ਇਹਨਾ ਵੰਚਿਤ ਲੋਕਾ ਤੋ ਕੋਹਾ ਦੂਰ ਚਲੇ ਗਈ ਹੈ। ਜਿਹਨਾ ਸਰਕਾਰੀ ਸਕੂਲਾ ਵਿੱਚ ਇਹਨਾ ਦੀ ਸਿਖਆ ਦਾ ਮਾੜਾ ਮੋਟਾ ਪ੍ਰਬੰਧ ਕੀਤਾ ਗਿਆ ਹੈ ਜਾ ਕੀਤਾ ਜਾ ਰਿਹਾ ਹੈ, ਉਹਨਾ ਵਿੱਚ ਸਹੂਲਤਾ ਦੀ ਏਨੀ ਘਾਟ ਹੈ ਕਿ ਸਿਖਆ ਦੇ ਨਾਮ ਉੱਪਰ ਇਹਨਾ ਨੂੰ ਸਰਾਪ ਹੀ ਭੁਗਤਣਾ ਪੈ ਰਿਹਾ ਹੈ। ਫਿਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾ ਨੂੰ ਸਿਖਿਆ ਦੇ ਨੇੜੇ ਕਿਵੇ ਲਿਆਦਾ ਜਾਵੇ।
ਇਸ ਸਵਾਲ ਦੇ ਜਵਾਬ ਵਿੱਚ ਕੇਦਰ ਤੇ ਸੂਬਾ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਹੁਤ ਹੀ ਲਾਹੇਵੰਦ ਸਕੀਮ ਹੈ। ਇਹਨਾ ਵੰਚਿਤ ਵਿਦਿਆਰਥੀਆ ਨੂੰ ਜੇਕਰ ਉੱਚ ਸਿਖਿਆ ਦਾ ਅਧਿਕਾਰ ਮਿਲ ਜਾਦਾ ਹੈ ਤਾ ਇਹ ਦੇਸ਼ ਦੀ ਤੱਰਕੀ ਤੇ ਸੂਬੇ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਨਹੀ ਤਾ ਅਸੀ ਦੇਸ਼ ਦੇ ਭਲੇ ਤੋ ਦੂਰ ਰਹਿਣ ਵਾਲੇ ਰਾਜ ਭਾਗ ਦੀ ਉਸਾਰੀ ਹੀ ਕਰ ਰਹੇ ਹੋਵਾਗੇ। ਇਹ ਤੱਥ ਤਾ ਆਪਜੀ ਦੇ ਧਿਆਨ ਵਿੱਚ ਹੀ ਹੋਣਗੇ ਕਿ ਜਿਸ ਐੱਸ ਸੀ ਪਰਿਵਾਰ ਦੀ ਸਲਾਨਾ ਆਮਦਨ 2 ਲੱਖ ਤੋ ਘੱਟ ਬਣਦੀ ਹੈ, ਉਸਦੇ ਬੱਚਿਆ ਨੂੰ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ ਅਤੇ ਉਸਦੀ ਪਲੱਸ ਟੂ ਤੋ ਬਾਦ ਦੀ ਸਾਰੀ ਪੜ੍ਹਾਈ ਮੁਫਤ ਹੋਵੇਗੀ। ਇਸ ਸਕੀਮ ਤਹਿਤ ਸਾਰੇ ਦੇ ਸਾਰੇ ਨਾਨ ਰਿਫੰਡੇਬਲ ਚਾਰਜਿਜ, ਮੇਨਟੇਨੈਸ ਚਾਰਜਿਜ, ਸਟੱਡੀ ਟੂਰ ਚਾਰਜਿਜ ਅਤੇ ਥੀਸਿਸ ਟਾਈਪਿੰਗ ਆਦਿ ਚਾਰਜਿਜ ਵੀ ਸ਼ਾਮਿਲ ਹਨ, ਜੋ ਵਿਦਿਆਰਥੀਆ ਨੂੰ ਮਿਲਣਗੇ। ਹੁਣ ਆਪ ਜੀ ਦੀ ਸਰਕਾਰ ਦੇ 25.6.2010 ਵਾਲੀਆ ਹਦਾਇਤਾ ਉੱਤੇ ਨਜ਼ਰ ਮਾਰਦੇ ਹਾ ਤਾ ਪਤਾ ਲੱਗਦਾ ਹੈ ਕਿ ਬਹੁਤ ਸਾਰੀਆ ਸਿਖਿਆ ਸੰਸਥਾਵਾ ਇਹਨਾ ਹਦਾਇਤਾ ਨੂੰ ਮੰਨਣ ਲਈ ਤਿਆਰ ਹੀ ਨਹੀ ਹਨ ਅਤੇ ਉਹ ਵਿਦਿਆਰਥੀਆ ਦੇ ਇਸ ਹੱਕ ਨੂੰ ਕਾਨੂੰਨ ਦੀਆ ਧੱਜੀਆ ਉਡਾ ਕੇ ਖੋਹ ਰਹੀਆ ਹਨ। ਜਦਕਿ ਸਰਕਾਰ ਦੀਆ ਹਦਾਇਤਾ ਤਾ ਇਹ ਕਹਿੰਦੀਆ ਹਨ ਕਿ ਇਸ ਸਕੀਮ ਦਾ ਉਲੰਘਣਾ ਕਰਨ ਵਾਲੀਆ ਸੰਸਥਾਵਾ ਦੀ ਐਫਲੀਏਸ਼ਨ ਰੱਦ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋ ਇਹ ਵੀ ਕਿਹਾ ਗਿਆ ਕਿ ਇਸ ਸਕੀਮ ਦੇ ਲਾਭਪਾਤਰੀ ਵਿਦਿਆਰਥੀਆ ਦੀ ਲਿਸਟ ਸੰਬੰਧਿਤ ਵਿਭਾਗ ਨੂੰ ਭੇਜਦਿਆ ਸੰਸਥਾ ਇਹ ਹਲਫੀਆ ਬਿਆਨ ਦੇਵੇਗੀ ਕਿ ਇਹਨਾ ਵਿਦਿਆਰਥੀਆ ਪਾਸੋ ਕੋਈ ਵੀ ਫੀਸ ਨਹੀ ਲਈ ਗਈ। ਇਹ ਵੀ ਵਰਨਣਯੋਗ ਹੈ ਕਿ ਇਸ ਸਕੀਮ ਬਾਰੇ ਕਾਲਜ ਦੇ ਪ੍ਰਾਸਪੈਕਟਸ ਵਿੱਚ ਜਾਣਕਾਰੀ ਦੇਣਾ ਹਰ ਸੰਸਥਾ ਲਈ ਲਾਜ਼ਮੀ ਹੈ। ਜਿਸਦੀ ਕਿ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਜ਼ਰੂਰੀ ਹੈ ਕਿ ਇਸ ਵਰਗ ਦੇ ਵਿਦਿਆਰਥੀ ਚਾਹੇ ਉਹ ਕਾਰਸਪੌਡੇਸ ਰਾਹੀ ਕੋਈ ਕੋਰਸ ਕਰ ਰਹੇ ਹੋਣ ਜਾ ਈਵਨਿੰਗ ਕਲਾਸਾ ਲਗਾ ਰਹੇ ਹੋਣ, ਇਸਦਾ ਲਾਭ ਲੈਣ ਦੇ ਹੱਕਦਾਰ ਹਨ।
ਹੁਣ ਹੋ ਕੀ ਰਿਹਾ ਹੈ? ਹੋ ਇਹ ਰਿਹਾ ਹੈ ਕਿ ਪੰਜਾਬ ਦੀ ਕੋਈ ਵੀ ਅਜਿਹੀ ਸੰਸਥਾ ਨਹੀ ਲੱਭਦੀ, ਜਿਸਨੇ ਇਸ ਸਕੀਮ ਨੂੰ ਪੂਰੀ ਤਰ੍ਹਾ ਨਾਲ ਲਾਗੂ ਕੀਤਾ ਹੋਵੇ। ਜਿਸ ਸੰਸਥਾ ਨੇ ਕੀਤਾ ਹੈ, ਉਸਦੇ ਵਿਦਿਆਰਥੀਆ ਦੇ ਫੰਡ ਡਿਪਾਰਟਮੈਟ ਆਫ ਵੈਲਫੇਅਰ ਆਫ ਸ਼ਡਿਊਲਡ ਕਾਸਟ ਐੰਡ ਬੈਕਵਰਡ ਕਲਾਸਿਸ, ਪੰਜਾਬ, ਵਿਭਾਗ ਵੱਲੋ ਰੀਲੀਜ਼ ਹੀ ਨਹੀ ਕੀਤੇ ਗਏ। ਇੱਕ ਤਾਜ਼ਾ ਖਬਰ ਜਲੰਧਰ ਦੇ ਮੇਹਰ ਚੰਦ ਪਾਲੀਟੈਕਨਿਕ ਕਾਲਜ ਦੀ ਹੈ, ਜਿਹਨਾ ਨੇ ਐੱਸ ਸੀ ਕਮਿਸ਼ਨ ਪੰਜਾਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਕਿ ਇਸ ਸਕੀਮ ਤਹਿਤ ਆਉਦੇ ਵਿਦਿਆਰਥੀਆ ਦੇ ਵਰ੍ਹੇ 2010-11 ਦੇ 58 ਲੱਖ ਦੇ ਕਰੀਬ ਸਕਾਲਰਸ਼ਿਪ ਦੇ ਪੈਸੇ ਹਨ, ਜੋ ਨਹੀ ਮਿਲੇ। ਇਸੇ ਤਰ੍ਹਾ ਇਸੇ ਕਾਲਜ ਦੇ ਵਰ੍ਹੇ 2011-12 ਦੇ 1 ਕਰੋੜ 50 ਲੱਖ ਦੇ ਕਰੀਬ ਹਨ ਅਤੇ ਵਰ੍ਹੇ 2012-13 ਦੇ ਕੋਈ 1 ਕਰੋੜ 70 ਲੱਖ ਦੇ ਕਰੀਬ ਬਣਦੇ ਹਨ, ਜੋ ਇਹਨਾ ਵਿਦਿਆਰਥੀਆ ਨੂੰ ਰੀਲੀਜ਼ ਨਹੀ ਹੋਏ। ਇਸ ਕਾਲਜ ਵਿੱਚ ਇਸ ਤਰਵਾ ਦੇ ਕਰੀਬ 500 ਵਿਦਿਆਰਥੀ ਹਨ, ਜਿਹਨਾ ਦੇ ਪਾਰਮ ਵਿਭਾਗ ਕੋਲ ਪਏ ਹਨ, ਪਰ ਪੈਸੇ ਜਾਰੀ ਨਹੀ ਹੋਏ। ਵਰਨਣਯੋਗ ਇਹ ਵੀ ਹੈ ਕਿ ਇਹ ਇਕੱਲਾ ਕਾਲਜ ਨਹੀ ਹੈ, ਅਨੇਕ ਕਾਲਜ ਹਨ, ਜਿਹਨਾ ਨੇ ਜੋ ਵੀ ਥੋੜੇ ਬਹੁਤ ਫਾਰਮ ਭੇਜੇ ਹਨ, ਉਹਨਾ ਦਾ ਜਵਾਬ ਸੰਬੰਧਿਤ ਕਿਸੇ ਵੀ ਵਿਭਾਗ ਵੱਲੋ ਨਹੀ ਮਿਲਿਆ।
ਹੁਣ ਇਸ ਸਥਿਤੀ ਦੇ ਮੱਦੇਨਜ਼ਰ ਅਸੀ ਜਦੋ ਸਰਕਾਰ ਦੇ ਵਿਭਾਗਾ ਦੀ ਕਾਰਗੁਜ਼ਾਰੀ ਦੇਖਦੇ ਹਾ ਤਾ ਤੁਹਾਡੇ ਨੱਕ ਹੇਠ ਕੀ ਹੋ ਰਿਹਾ ਹੈ, ਇਸ ਉੱਤੇ ਹੈਰਾਨੀ ਹੁੰਦੀ ਹੈ। ਸਰਕਾਰ ਨੇ ਸੱਭ ਕੁਝ ਕਰ ਕਰਾ ਦਿੱਤਾ,ਪਰ ਮਸਲਾ ਕਿੱਥੇ ਆਣ ਕੇ ਖੜ ਗਿਆ? ਕੇਦਰ ਨੇ ਪੈਸੇ ਭੇਜ ਦਿੱਤੇ। ਪੈਸੇ ਗਏ ਕਿੱਥੇ? ਵਿਦਿਆਰਥੀਆ ਨੂੰ ਉਹਨਾ ਦਾ ਹੱਕ ਮਿਲ ਨਹੀ ਰਿਹਾ। ਉਹ ਵਿਲਕ ਰਹੇ ਨੇ। ਕਿਸੇ ਨੇ ਅੱਜ ਤੱਕ ਕੋਈ ਸੂਚਨਾ ਨਹੀ ਦਿੱਤੀ। ਕੇਦਰ ਦੀ ਹਦਾਇਤ ਹੈ ਕਿ ਇਸ ਸਕੀਮ ਬਾਰੇ ਰਾਜ ਸਰਕਾਰਾ ਇਸ਼ਤਿਹਾਰਬਾਜ਼ੀ ਕਰਨ, ਪਰ ਕਦੇ ਵੀ ਪੰਜਾਬ ਸਰਕਾਰ ਨੇ ਅਜਿਹਾ ਨਹੀ ਕੀਤਾ। ਵਰ੍ਹੇ 2007 ਤੋ ਲੈ ਕੇ ਅੱਜ ਤੱਕ ਕਦੇ ਵੀ ਕੋਈ ਵੀ ਇਸ਼ਤਿਹਾਰ ਨਹੀ ਜਾਰੀ ਕੀਤਾ ਗਿਆ। ਕਾਲਜਾ ਨੂੰ ਹਦਾਇਤ ਹੈ ਕਿ ਆਪਣੇ ਪ੍ਰਾਸਪੈਕਟਸ ਵਿੱਚ ਇਸ ਸਕੀਮ ਬਾਰੇ ਜਾਣਕਾਰੀ ਦੇਵੇ, ਕੋਈ ਜਾਣਕਾਰੀ ਕਦੇ ਨਹੀ ਨਹੀ ਪ੍ਰਕਾਸ਼ਿਤ ਹੋਈ। ਆਖਿਰ ਦੋਸ਼ੀ ਕੌਣ ਹੈ? ਜਵਾਬਦੇਹ ਕੌਣ ਹੈ?
ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਵਰੋਧੀ ਧਿਰ ਨੇ ਸਰਕਾਰ ਦਾ ਧਿਆਨ ਇਸ ਪਾਸੇ ਕੇਦਰਿਤ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਇਸ ਬਾਰੇ ਬਾਦ ਵਿੱਚ ਉਹ ਵੀ ਖਾਮੋਸ਼ ਹੋ ਗਏ। ਇਸ ਖਾਮੋਸ਼ੀ ਨੂੰ ਸਮਝਣਾ ਵੀ ਬੜਾ ਮੁਸ਼ਕਿਲ ਕਾਰਜ ਜਾਪ ਰਿਹਾ ਹੈ। ਕੁਲ ਮਿਲਾ ਕੇ ਸਾਡੀ ਬੇਨਤੀ ਇਹ ਹੈ ਕਿ ਜਿਸ ਤਰ੍ਹਾ ਨਾਲ ਸਿਖਿਆ ਦਾ ਨਿੱਜੀਕਰਨ ਹੋ ਗਿਆ ਹੈ, ਜਾ ਹੋ ਰਿਹਾ ਹੈ, ਉਸਦੇ ਮੱਦੇਨਜ਼ਰ ਇਹਨਾ ਗਰੀਬ ਤੇ ਜ਼ਰੂਰਤਮੰਦ ਵਿਦਿਆਰਥੀਆ ਦੀ ਤੁਸੀ ਮਦਦ ਕਰ ਸਕਦੇ ਹੋ। ਇਹ ਵਿਦਿਆਰਥੀ ਜੇਕਰ ਸਿਖਿਆ ਗ੍ਰਹਿਣ ਕਰ ਜਾਣਗੇ ਤਾ ਦੇਸ ਦਾ ਭਵਿੱਖ ਉਜਵਲ ਬਨਾਉਣਗੇ। ਉਮੀਦ ਹੈ ਤੁਸੀ ਇਹਨਾ ਦੀ ਬਾਹ ਜ਼ਰੂਰ ਫਵੋਗੇ।
- ਦੇਸ ਰਾਜ ਕਾਲੀ
.......................................................................................................................................................
ਜਰਾ ਸੋਚਣਾ ਪਾਠਕ ਸਾਹਿਬਾਨ
ਅਨੰਦਪੁਰ ਸਾਹਿਬ ਸਿੱਖ਼ੀ ਦਾ ਧੁਰਾ....ਜਿੱਥ੍ਹੇ ਅੱਜ ਕੱਲ੍ਹ ਸਾਡੇ ਇਤਿਹਾਸਕ ਗੁਰਦਵਾਰੇ ਨੈਣਾਦੇਵੀ ਨੂੰ ਜਾਂਦੇ ਸੰਘੀਏ ਸਰੋਵਰ ਚ ਨੰਗੇ ਸਿਰ ਸਵਿੱਮੰਗ ਕਰਦੇ ਤੇ ਸਰਾਂਅ ਚ ਕੱਲ੍ਹੇ 2 ਕਮਰੇ ਮੱਲ੍ਹੀ ਬਰਾਂਡੇ ਚ ਸੁੱਤੇ ਟੱਬ੍ਹਰਾਂ ਸਮੇਤ ਸਿੱਖ ਯਾਤਰੀਆਂ ਤੇ ਫ਼ੱਬਤੀਆਂ ਕੱਸਦੇ ਨੇ ਤੇ ਸੇਵਾਦਾਰ ਸ਼ਿਕਾਇਤ ਬੇਨਤੀ ਤੇ ਲਾਚਾਰੀ ਪਰੱਗਟ ਕਰਦੇ ਕਹਿੰਦੇ ਜੀ ਉਪਰੋ ਹੁਕਮ ਨੇ ਇੰਨ੍ਹਾਂ ਤੇ ਕੋਈ ਰੋਕ ਟੋਕ ਨਹੀ ।ਬੱਚਿਆਂ ਸਮੇਤ ਸਿੱਖ ਪਰਿਵਾਰ ਦੀਆਂ ਮਿੰਤਾਂ ਵੀ ਹੜ੍ਹਦੁੰਗੀਆਂ ਤੋ ਇਕ ਕਮਰਾ ਖਾਲ੍ਹੀ ਨਾ ਕਰਵਾਅ ਸਕੀਆਂ ।ਇਹ ਹੱਡਬੀਤੀ ਇਕ ਬਰੱਸਲ ਤੋ ਗਏ ਗੁਰਸਿੱਖ਼ ਐਨ ਆਰ ਆਈ ਦੀ ਹੈ ।ਤੁਸੀ ਸੁਣਿਆ ਈ ਹੋਣਾ ਏ ਕੇ ਮੇਹਰਬਾਨ ਪੰਜਾਬ ਸਰਕਾਰ ਅਨੰਦਪੁਰ ਸਾਹਿਬ ਤੋ ਨੈਣਾਦੇਵੀ ਨੂੰ ਜਿੱਪ ਲਾਇਨ ਨਾਲ ਜੋੜ੍ਹਨ ਜਾ ਰਹੀ ਏ ਇਹ ਜੁੜ੍ਹਦੇ ਤਾਰ ,ਇਹ ਗੁਰੂ ਘਰਾਂ ਚ ਯੂਥਹੋਸਟਲ੍ਹ ਵਾਲੀ ਪੈਦੀ ਲੁੱਡ੍ਹੀ ,ਗੁਰੂ ਘਰਾਂ ਚ ਜੈ ਮਾਤਾ ਦੇ ਗੂੰਜਦੇ ਜੈਕਾਰੇ ਤੇ ਸਿੱਖ਼ ਸ਼ਰਧਾਲੂਆਂ ਦਾ ਗੁਰੂਘਰ ਚੋ ਸਰਾਂਨਿਕਾਲ੍ਹਾ ਮੁੱਗਲਈ ਇਤਿਹਾਸ ਵੱਲ੍ਹ ਵੱਧਦੇ ਕਦਮ ਤਾਂ ਨਹੀ .....?
ਸੁਰਿੰਦਰਜੀਤ ਮਾਹਲ ਡੈਲਸ
................................................................................................................................................
..ਸਤਿਕਾਰਤ ਸੰਪਾਦਕ ਜੀ,
ਜੈ ਹਿੰਦ,
ਪੰਜਾਬ ਪੁਲਿਸ ਦਾ ਕਰੂਰ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ।ਹਰ ਕੋਈ ਸੋਚਣ ਲਈ ਮਜ਼ਬਰ ਹੈ ਕਿ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਦਾ ਇੱਕ ਬਹਾਦਰ ਅਫਸਰ ਧੀ ਦੀ ਰਾਖੀ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ।ਮਾਮਲੇ ਦੀ ਗੰਭੀਰਤਾ ਵੇਖੇ ਬਿਨਾਂ ਤੇ ਇਹ ਵੀ ਨਾ ਸੋਚਿਆ ਕਿ ਜਿਸ ਉੱਪਰ ਆਪਣੀ ਤਾਕਤ ਵਿਖਾਈ ਜਾ ਰਹੀ ਹੈ ਉਹ ਲੜਕੀ ਹੈ ਜਿਸ ਦੀ ਸੁੱਰਿਖਆ ਹਿਤ ਸਾਰੀ ਸਰਕਾਰ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ।ਪੰਜਾਬ ਪੁਲਿਸ ਦੀ ਇਹ ਤੇਜ਼ ਕਾਰਵਾਈ ਵੇਖ ਧਰਤੀ ਅਸਮਾਨ ਵੀ ਕੰਬ ਉਠੇ ਤੇ ਉਹ ਆਮ ਆਦਮੀ ਵੀ ਦਹਿਲ ਉਠਿਆ ਕਿ ਜਿਹੜੀ ਪੰਜਾਬ ਪੁਲਿਸ ਆਪਣੀ ਕਾਰਵਾਈ ਮਸਾਂ ਕਰਦੀ ਹੈ ਉਹ ਇਕੋ ਦਮ ਕਿਵੇਂ ਏਨੀ ਤੇਜ਼ ਕਿੰਜ਼ ਹੋ ਗਈ ਕਿ ਆਪਣੇ ਹੱਥੀ ਨੰਨੀ ਛਾਂ ਦਾ ਪਾਲਣ ਪੋਸਣ ਕਰਨ ਦੀ ਬਜਾਏ ਹੁਣ ਉਸ ਨੂੰ ਜੜ੍ਹੋਂ ਪੁੱਟਣ ਦਾ ਇਰਾਦਾ ਕਰੀ ਬੈਠੀ ਜਾਪਦੀ ਹੈ।ਪੰਜਾਬ ਪੁਲਿਸ ਦੀ ਇਸ ਕਾਰਵਾਈ ਦੀ ਕੋਈ ਵੀ ਜਿਊਂਦੀ ਜਮੀਰ ਵਾਲਾ ਵਿਅਕਤੀ ਹਮਾਇਤ ਨਹੀ ਕਰ ਸਕਦਾ।ਅਮਨ ਕਾਨੂੰਨ ਦੇ ਨਾਮ ਤੇ ਕਿਸੇ ਵੀ ਬੇਦੋਸ਼ੇ ਤੇ ਅਜਿਹੀ ਕਾਰਵਾਈ ਜਾਇਜ਼ ਨਹੀ ਹੋ ਸਕਦੀ।ਪੁਲਿਸ ਕਾਰਵਾਈ ਦੇ ਨਾਮ ਤੇ ਜੇ ਕਰ ਸਬ ਤੇ ਇਕੋ ਲਾਠੀ ਚਲਾਈ ਜਾਵੇਗੀ ਤਾ ਇਸ ਦੇ ਅਜਿਹੇ ਨਤੀਜ਼ੇ ਹੀ ਨਿਕਲਣਗੇ।ਅਜਿਹੀ ਘਟਨਾ ਵੇਖ ਕੇ ਹਰ ਸਵੇਦਨਸ਼ੀਲ ਮਨੁੱਖ ਨੂਂ ਚੋਟ ਵੱਜੀ ਹੈ ਤੇ ਪੀੜਤ ਲੜਕੀ ਦੀ ਤਾਂ ਆਤਮਾ ਹੀ ਲਹੂ ਲਹਾਣ ਹੋ ਗਈ ਹੋਵੇਗੀ।ਇਹ ਸੋਚ ਕੇ ਹੀ ਮਨ ਕੰਬ ਉਠਦਾ ਹੈ ਕਿ ਇਹ ਕਿਹੜਾ ਰਾਜ ਹੈ ਤੇ ਕਿਹੜੀ ਸੇਵਾ
ਵਿਵੇਕ, ਕੋਟ ਈਸੇ ਖਾਂ (ਮੋਗਾ)
......................................................................................................................................................
|