Media Punjab - head

-- --<<ਪੁਰਾਣੀਆਂ ਬਾਕੀ ਦੀਆਂ ਕਵਿਤਾਵਾਂ ਪੜ੍ਹਨ ਲਈ ਕਲਿਕ ਕਰੋ>>

ਚੇਹਰੇ! - ਡਾ ਦਵਿੰਦਰ ਸਿੰਘ ਜੰਡੂ

ਹੱਸਦੇ ਤੇ ਮੁਸਕਾਉਦੇੰ ਚੇਹਰੇ!
ਗੱਲ ਗੱਲ ਤੇ ਸ਼ਰਮਾਉਦੇੰ ਚੇਹਰੇ!!
ਕਈ ਦੇਖੇ ਚੁਪ ਚਾਪ ਖਲੋਤੇ!
ਸੋਹਣੇ ਤੇ ਮਨਭਾੳਦੇੰ ਚੇਹਰੇ!!
ਦੁਖਾਂ ਤੇ ਤਕਲੀਫਾਂ ਵਿੱਚ ਕਈ!
ਆਪਣਾ ਆਪ ਲੁਕਾਉਦੇਂ ਚੇਹਰੇ!!
ਕਈ ੳਦਾਸ ਕਈ ਚੁਸਤ ਚਲਾਕ!
ਕਈ ਰੋੰਦੇ ਕੁਰਲਾਉਦੇਂ ਚੇਹਰੇ!!
ਵੰਨ ਸੁਵੰਨੇ ਕਰਤਬ ਕਰਕੇ!
ਦੁਨਿਆ ਨੂੰ ਰੁਸ਼ਨਾਉਦੇੰ ਚੇਹਰੇ!!
ਵਿੱਚ ਭੀੜ ਦੇ ਬੈਠ ਇਕਲੇ!
ਕਈ ਡਰਦੇ ਘਬਰਾਉਦੇੰ ਚੇਹਰੇ!!

ਚੁੰਨੀ ਦਾ ਲੜ - ਬਲਵੀਰ ਢਿਲੋਂ

ਮੇਰੀ ਇਸ ਚੁੰਨੀ ਦੇ ਲੜ
ਕਿੰਨੀਆਂ ਹੀ ਯਾਦਾਂ ਬੰਨੀਆਂ ਨੇ

ਕੱਲ ਦੀ ਗੱਲ ਹੈ
ਇਸ ਚੁੰਨੀ ਦੇ ਲੜ ਨਾਲ
ਮਾਂ ਰਿਓੜੀਆਂ ਬੰਨ ਰੱਖਦੀ
ਤੇ ਚੋਰੀਂ ਆਪਣੇ ਪੁੱਤ ਨੂੰ ਦਿੰਦੀ
ਮੇਰੀ ਦਾਦੀ
ਚੁੰਨੀ ਦੇ ਲੜੋਂ ਖੋਲਦੀ ਪੈਸੇ
ਤੇ ਕਦੇ-ਕਦੇ ਮੈਨੂੰ ਕੁਲਫੀ ਲੈ ਦਿੰਦੀ
ਤੇ ਹੋਰ ਕਿੰਨੀਆਂ ਹੀ ਯਾਦਾਂ
ਇਸ ਚੁੰਨੀ ਦੇ ਲੜ ਨਾਲ ਬੰਨੀਆਂ ਰਹਿ ਗਈਆਂ।

ਇਹ ਕਿਹੋ ਜਿਹੀ ਚੁੰਨੀ
ਜਿਸਦੀਆਂ ਗੰਢਾਂ ਏਨੀਆਂ ਪੀਡੀਆਂ
ਇਸ ਚੁੰਨੀ ਦੇ ਲੜ ਨੂੰ ਲੈ ਕੇ
ਮੇਰੇ ਬਾਬਲ
ਇੱਕ ਐਸੀ ਗੰਢ ਮਾਰੀ
ਤੇ ਮੈਨੂੰ ਆਪਣੇ ਵੇਹੜੇ 'ਚੋਂ
ਵਿਦਾ ਕਰ ਦਿੱਤਾ
ਕਹਿ ਕੇ
ਧੀਏ ਜਿੱਥੇ ਤੂੰ ਜਾ ਰਹੀ ਏਂ
ਉਹ ਹੀ ਤੇਰਾ ਘਰ ਹੈ
ਹੁਣ ਪਿੱਛੇ ਮੁੜ ਕੇ ਨਾ ਦੇਖੀਂ
ਇਹ ਗੱਲ ਆਪਣੀ ਚੁੰਨੀ ਦੇ ਲੜ ਬੰਨ ਲੈ

ਬਸ ਇੰਝ ਹੀ
ਕਦੇ ਮਾਂ ਤੇ ਕਦੇ ਬਾਪ ਦੀਆਂ ਨਸੀਹਤਾਂ
ਪਤਾ ਨਹੀਂ ਕਿੰਨੀਆਂ ਕੁ ਗੰਢਾਂ ਬੱਝ ਗਈਆਂ
ਨਾ ਚਾਹੁੰਦੇ ਹੋਏ ਵੀ
ਇਹ ਖੋਲਣ ਨੂੰ ਦਿਲ ਨਹੀਂ ਕਰਦਾ
ਕਿੱਧਰੇ ਇਸ ਵਿੱਚੋਂ
ਕੋਈ ਕੀਮਤੀ ਯਾਦ ਨਾ ਕਿਰ ਜਾਵੇ
ਇਹ ਚੁੰਨੀ ਦਾ ਲੜ
ਕਦੇ ਕਦੇ ਮੇਰੀ ਧੀ ਫੜਦੀ ਹੈ
ਮੈਂ ਰੂਹੋਂ ਕੰਬ ਜਾਂਦੀ ਹਾਂ!

ਫਾਂਸੀਆ - ਸਿਮਰਨ ਸਿੰਘ

ਕੀ ਫਾਂਸੀਆਂ ਤੇ ਚੜਨ ਲਈ ਅਸੀਂ ਹੀ ਬਚੇ ਹਾਂ , ਕੀ ਜ੍ਹੇਲਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ ।
ਕੀ ਫਾਂਸੀਆਂ ਤੇ ਚੜਨ ਲਈ ਅਸੀਂ ਹੀ ਬਚੇ ਹਾਂ , ਕੀ ਜ੍ਹੇਲਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ ।

ਆਟੇ ਵਿੱਚ ਲੂਣ ਦੇ ਬਰਾਬਰ ਹਾਂ ਗਿਣਤੀ ਚ , ਆਟੇ ਜਿੰਨੀਆਂ ਨੇ ਕੁਰਬਾਨੀਆਂ ਅਸਾਡੀਆਂ ।
ਹੱਸ ਹੱਸ ਫਾਂਸੀਆਂ ਦੇ ਰਸਿਆਂ ਨੂੰ ਚੁਮ ਲੈਣਾਂ , ਭਗਤ ਸਿੰਘ ਵਾਲੀਆਂ ਨਿਸ਼ਾਨੀਆਂ ਨੇ ਸਾਡੀਆਂ ।
ਲੈ ਦਿੱਤੀ ਆਜ਼ਾਦੀ ਖੁਦ ਰਹਿ ਗਏ ਗੁਲਾਮ , ਤਾਂਹੀ ਹੱਥ ਜੋੜ ਖੜਨ ਲਈ ਅਸੀਂ ਹੀ ਬਚੇ ਹਾਂ ।
ਕੀ ਫਾਂਸੀਆਂ ਤੇ ਚੜਨ ਲਈ ਅਸੀਂ ਹੀ ਬਚੇ ਹਾਂ , ਕੀ ਜ੍ਹੇਲਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ ।

ਕਦੇ ਚੰਦੂ ਚੰਦ ਚਾੜੇ ਕਦੇ ਗੰਗੂ ਦੇ ਪੁਆੜੇ , ਕਦੇ ਸੁੱਚੇ ਨੰਦ ਦੀਆਂ ਮਿਹਰਬਾਂਨੀਆਂ ।
ਕਦੇ ਲੱਖਪਤ ਰਾਏ ਕਦੇ ਗਾਂਧੀ ਕਦੇ ਨਹਿਰੂ , ਹੋਈਆਂ ਸਾਡੇ ਨਾਲ਼ ਸਦਾ ਹੀ ਸ਼ੈਤਾਨੀਆਂ ।
ਬੇਵਫਾਈਆਂ ਵਾਲ਼ਾ ਬੜਾ ਲੰਮਾਂ ਇਤਿਹਾਸ , ਤਾ੍ਹਂਵੀ ਹਿੱਕਾਂ ਤਾਣ ਮਰਨ ਲਈ ਅਸੀਂ ਹੀ ਬਚੇ ਹਾਂ ।
ਕੀ ਫਾਂਸੀਆਂ ਤੇ ਚੜਨ ਲਈ ਅਸੀਂ ਹੀ ਬਚੇ ਹਾਂ , ਕੀ ਜ੍ਹੇਲਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ ।

ਦਿੰਦੇ ਜੇ ਨਾਂ ਛਾਤੀਆਂ ਇਕ੍ਹੱਤਰ ਚ ਟੈਕਾਂ ਅੱਗੇ , ਦਿੱਲੀ ਤੱਕ ਹਰੇ ਨੇ ਸੀ ਝੁੱਲਣਾਂ ।
ਦਿੱਤਾ ਜੋ ਇਨਾਮ ਸਾਨੂੰ ਉਸੇ ਹੀ ਬਹਾਦਰੀ ਦਾ , ਉਨੀਂ ਸੌ ਚਰਾਸੀ ਕਦੋਂ ਭੁਲਣਾਂ ।
ਕਦੇ ਗਦਰੀ ਓਹ ਬਾਬੇ , ਕਦੇ ਉਧਮ ਸਰ੍ਹਾਭੇ , ਹੁਣ ਭੁੱਲਰ ਵੀ ਜਰਨ ਲਈ ਅਸੀਂ ਹੀ ਬਚੇ ਹਾਂ ।
ਕੀ ਫਾਂਸੀਆਂ ਤੇ ਚੜਨ ਲਈ ਅਸੀਂ ਹੀ ਬਚੇ ਹਾਂ , ਕੀ ਜ੍ਹੇਲਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ

ਬੇਧਰਮੇ - ਜਸਵੀਰ ਸਿੰਘ 'ਜੋਧਪੁਰੀ'

ਬੇਧਰਮੇ - ਬੇਅਣਖੇ ਹੋ ਗਏ,
ਲੁੱਟਦੇ ਪਏ ਰਾਹਗੀਰਾਂ ਨੂੰ ।
ਡਾਕੇ ਮਾਰਨ ਸਿੱਖਰ ਦੁਪਹਿਰੇ,
ਸਮਝਣ ਜਿਵੇਂ ਬਾਪ ਦੀਆਂ ਜਗੀਰਾਂ ਨੂੰ ।
ਬੇਪੱਤ ਕਰਦੇ ਰਾਹ ਜਾਂਦੀਆਂ ਨੂੰ,
ਸਾਹਿਬਾਂ, ਸੱਸੀਆਂ, ਹੀਰਾਂ ਆਖਕੇ,
ਮਾਂ ਦੀਆਂ ਜਾਈਆਂ ਧੀਆਂ ਨੂੰ ।
ਬੱਸਾਂ ਦੇ ਵਿੱਚ ਦਿਨ ਦਿਹਾੜੇ ਲੁੱਟਦੇ ਪੱਤਾਂ,
ਕਤਲ ਕਰ ਦਿੰਦੇ ਦੇ ਕੇ ਕਸ਼ਟ ਸਰੀਰਾਂ ਨੂੰ ।
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਧੀਆਂ ਨੂੰ ਪਏ 'ਪੁਰਜੇ' ਦੱਸਦੇ,
ਕਹਿਣ 'ਪਟੋਲੇ' ਤੋਂ ਨਹੀਂ ਸੰਗਦੇ,
ਇਹ ਵੀਰਾਂ ਦੀਆਂ ਭੈਣਾਂ ਨੂੰ ।
ਲੱਚਰਤਾ ਏਨ੍ਹਾਂ ਏਨੀ ਫੈਲਾਈ,
ਸ਼ਰਮ ਆਵੇ ਟੀਵੀ ਦੀਆਂ ਤਸਵੀਰਾਂ ਨੂੰ ।
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਨਸ਼ਿਆਂ ਨੇ ਮੱਤ ਐਸੀ ਮਾਰੀ,
ਰਿਹਾ ਸਤਿਕਾਰ ਨਾ ਭੈਣਾਂ - ਭਾਈਆਂ ਦਾ ।
ਮਾਂ - ਬਾਪ ਨੂੰ ਠੁੱਡੇ ਮਾਰਨ,
ਜਾਇਦਾਦ ਲਈ ਕਤਲ ਕਰ ਜਾਵਣ,
ਧਾਰਿਆ ਰੂਪ ਕਸਾਈਆਂ ਦਾ ।
ਸ਼ਰਮ - ਹਯਾ ਨੂੰ ਛਿੱਕੇ ਟੰਗਕੇ,
ਉਪਦੇਸ਼ ਕੀ ਦੇਣਾ ਦੁਨੀਆਂ ਨੂੰ !
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਬੇਧਰਮੇ ਲਈ ਜੇਲ੍ਹ ਕੀ ਕਰਲੂ !
ਜੇਲਰ ਦਾ ਉਪਦੇਸ਼ ਕੀ ਕਰਲੂ !
ਜੇ ਬੇਧਰਮੇ ਨੇ ਅਮਲ ਨਹੀਂ ਕਰਨਾ,
ਅਮਲਾਂ ਬਾਜੋਂ ਨਹੀਂਓ ਸਰਨਾ,
ਰੱਖਿਓ ਯਾਦ ਗੁਰੂ - ਪੀਰਾਂ ਦੇ ਬੋਲਾਂ ਨੂੰ ।
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਜੇਲਰ ਦਾ ਕੰਮ ਹੋਕਾ ਦੇਣਾ,
ਕਿ ਭਾਈ ਰਲ ਮਿਲਕੇ ਰਹਿਣਾ,
ਜੇ ਚਾਹੁੰਦੇ ਹੋ "ਬੇਗਮ ਪੁਰਾ" ਵਸਾਉਣਾ ।
"ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥"
ਦੋਸ਼ ਨਾ ਦੇਣਾ ਮੁੜਕੇ ਕੱਲ੍ਹ ਨੂੰ,
ਲੇਖ ਦੀਆਂ ਲਕੀਰਾਂ ਨੂੰ,
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਬੇਧਰਮੇ ਹੀ ਸਤਾ ਤੇ ਭਾਰੂ,
ਬਣਾਉਂਦੇ ਨੀਤੀ ਨਿੱਤ ਹੀ ਮਾਰੂ,
ਦੱਸੋ ਹੁਣ ਡੁੱਬਦੇ ਨੂੰ ਕੌਣ ਤਾਰੂ ?
ਅਣਖਾਂ ਵਾਲੇ ਤਰ ਜਾਵਣਗੇ,
'ਵਰਦੀ' ਸਣੇ ਹੀ ਮਰ ਜਾਵਣਗੇ,
ਮੌਤ ਵੀ ਹਾਰਕੇ ਇਹੀ ਕਹੇਗੀ,
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਸਾਡਾ ਬਾਪੂ ਕਹਿੰਦਾ ਸਾਨੂੰ,
"ਰਾਜ ਬਿਨਾ ਨਹਿ ਧਰਮ ਚਲੇ ਹੈਂ ॥
ਧਰਮ ਬਿਨਾ ਸਭ ਦਲੇ ਮਲੇ ਹੈਂ ॥"
"ਕੋਊ ਕਿਸੀ ਕੋ ਰਾਜ ਨਾ ਦੇਹਿ ਹੈਂ ॥
ਜੋ ਲੇਹਿ ਹੈ ਨਿਜ ਬਲ ਸੇ ਲੇਹਿ ਹੈਂ ॥"
ਮੰਨਕੇ ਆਪਣੇ ਬਾਪੂ ਦਾ ਕਹਿਣਾ,
ਤੁਰ ਪਏ ਘਰੋਂ ਲੈਣ ਇਹ ਗਹਿਣਾ,
ਰਸਤੇ ਲਗਦੇ ਕਠਨ ਬੜੇ ਨੇ,
ਪੈਰ - ਪੈਰ ਤੇ ਚੋਰ ਖੜ੍ਹੇ ਨੇ,
ਕਠਿਨਾਈਆਂ ਨੂੰ ਜਰ ਜਾਵਾਂਗੇ,
ਗਿੱਚੀਓਂ ਚੋਰ ਨੂੰ ਫੜ੍ਹ ਲਵਾਂਗੇ ।
ਫੜ੍ਹਕੇ ਉਹਨੂੰ ਇਹੀ ਕਹਾਂਗੇ,
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਧਰਮ ਦੀ ਸਮਝ ਬੇਧਰਮੇ ਨੂੰ ਛੇਤੀ ਪੈ ਨਹੀਂ ਸਕਦੀ,
ਪੈ ਜਾਏ ਜੇ ਸਮਝ, ਸੱਚ - ਹੱਕ ਦੇ ਲਈ ਲੜ੍ਹਣ ਦੀ,
ਦੁਨੀਆਂ ਦੀ ਤਾਕਤ ਉਸ ਨੂੰ ਫਿਰ ਝੁਕਾ ਨਹੀਂ ਸਕਦੀ ।
'ਜੋਧਪੁਰੀ' ਕਹੇ ਕਰੋ ਪਹਿਚਾਣ ਸਾਰੇ,
ਆਪਣੇ ਹੀ ਅੰਦਰ ਛੁਪੇ ਸੱਚ ਦੀ ।
ਕਹਿਣਾ ਨਾ ਪਵੇ ਫੇਰ ਕਿਸੇ ਨੂੰ,
ਬੇਧਰਮੇ ਮਾਰ ਮੜਾਸੇ ਬਹਿ ਗਏ,
ਕੀ ਕਹੀਏ, ਮਰੀਆਂ ਪਈਆਂ ਜ਼ਮੀਰਾਂ ਨੂੰ ?!?!?

ਬਚਪਨ - ਕਵਿਤਾ - ਸੁਖਵਿੰਦਰ ਸਿੰਘ ਸੰਧੂ(ਦੁਬਈ )

ਯਾਦ ਕਰਾਵਾਂ ਮਿੱਤਰੋ ਉਹ ਬਚਪਨ ਬੜਾ ਪਿਆਰਾ ਸੀ ,
ਕੋਈ ਫਿਕਰ ਨਹੀਂ ਵਧੀਆ ਦਿਨ ਲੰਘਦੇ ਯਾਰਾ ਸੀ .
ਸਾਈਕਲ ਉੱਤੇ ਜਾਣਾ ਰੋਜ਼, ਜਦੋਂ ਸਕੂਲੇ ਪੜ੍ਹਦੇ ਸੀ ,
ਮਿਲਕੇ ਯਾਰਾਂ -ਬੇਲੀਆਂ ਨਾ ਮੌਜ -ਮਸਤੀਆਂ ਕਰਦੇ ਸੀ .
ਸਕੂਲੋਂ ਆਕੇ ਰੋਟੀ ਖਾਕੇ ਫਿਰ ਨਹਿਰੇ ਜਾ ਵੜਦੇ ਸੀ .
ਕਦੇ ਪੱਤੇ ਲੈਕੇ ਅੱਕਾਂ ਦੇ ਤਿਤਲੀਆਂ ਰਹਿੰਦੇ ਫੜਦੇ ਸੀ.
ਮੱਝਾਂ ਦੀਆਂ ਪੂਛਾਂ ਫੜਕੇ ਨਹਿਰ `ਚ ਤਾਰੀਆਂ ਲਾਉਂਦੇ ਸੀ ,
ਕੋਈ ਸੰਗ ਨਹੀਂ, ਸ਼ਰਮ ਨਹੀ, ਭਾਵੇਂ ਨੰਗੇ ਨਹਾਉਂਦੇ ਸੀ.
ਕਦੇ ਪਿੱਤ ਮਾਰਨੀ ਮੀਂਹ ਦੇ ਪਾਣੀ ਵਿੱਚ ਖੜ ਕੇ ,
ਕਦੇ ਉਡਾਉਂਦੇ ਪਤੰਗਾਂ ਯਾਰੋ ਕੋਠੇ ਤੇ ਚੜ ਕੇ .
ਗੁੱਲੀ-ਡੰਡਾ ਕਦੇ ਪਿਠੂ-ਗਰਮ ਖੇਡਦੇ ਰਹਿੰਦੇ ਸੀ ,
ਲਿਬੜੇ ਰਹਿਣਾ ਮਿੱਟੀ ਨਾ ਭਾਵੇਂ ਘਰੋਂ ਛਿੱਤਰ ਪੈਂਦੇ ਸੀ.
ਨਿੱਕੀ -ਨਿੱਕੀ ਗੱਲ ਉੱਤੇ ਭੈਣ -ਭਰਾਵਾਂ ਨਾਲ ਲੜਦੇ ਸੀ ,
ਕਦੇ ਰੁੱਸਕੇ ਘਰਦਿਆਂ ਨਾ ਪਿੰਡ ਨਾਨਕੇ ਜਾ ਵੜਦੇ ਸੀ .
ਹੁਣ ਯਾਰੋ ਸਬ ਕੁਝ ਬਦਲ ਕੰਮ ਕਰਨੇ ਪੈਂਦੇ ਆਪੇ ਨੇ,
ਸੰਧੂਆ ਵੱਡੇ ਹੋ ਗਏ ਹਾਂ ਪਰ ਜ਼ਿੰਦਗੀ ਨੂੰ ਸੌ ਸਿਆਪੇ ਨੇ.

ਦੁਨੀਆਂ ਦੇ ਰੰਗ - ਸੁਖਵਿੰਦਰ ਸਿੰਘ ਸੰਧੂ (ਦੁਬਈ )

ਕੋਈ ਰੁਖੀ- ਮਿੱਸੀ ਖਾਹ ਕੇ ਯਾਰੋ ਸੌਂ ਜਾਂਦਾ ,
ਕੋਈ ਰੋਜ ਰਾਤ ਨੂੰ ਏਥ੍ਹੇ ਜਸ਼ਨ ਮਨਾਉਂਦਾ ਏ .
ਕੋਈ ਸੜਕਾਂ ਤੇ ਵੀ ਏਥ੍ਹੇ ਦਿਨ ਗੁਜ਼ਾਰ ਰਿਹਾ,
ਕੋਈ ਸੇਜ ਮਖਮਲੀ ਯਾਰੋ ਨਿੱਤ ਹੰਢਾਉਂਦਾ ਏ.
ਕੋਈ ਵਿੱਚ ਕੋਠੀਆਂ ਕਾਰਾਂ ਰੱਬ ਨੂੰ ਭੁੱਲ ਜਾਂਦਾ ,
ਕੋਈ ਵਿੱਚ ਗਰੀਬੀ ਰੱਬ ਦਾ ਸ਼ੁਕਰ ਮਨਾਉਂਦਾ ਏ.
ਕੋਈ ਰੱਬ ਦੇ ਨਾਂ ਤੇ ਲੁੱਟੀ ਜਾਂਦਾ ਦੁਨੀਆਂ ਨੂੰ ,
ਕੋਈ ਧਰਮ ਦੀ ਖ਼ਾਤਿਰ ਏਥੇ ਸੀਸ ਕਟਾਉਂਦਾ ਏ ,
ਕੋਈ ਜੰਗਲਾਂ ਦੇ ਵਿੱਚ ਜਾਕੇ ਰੱਬ ਨੂੰ ਲੱਬ ਰਿਹਾ,
ਕੋਈ ਧੰਨੇ ਜੱਟ ਵਰਗਾ ਪਥਰਾਂ ਚੋਂ ਰੱਬ ਪਾਉਂਦਾ ਏ.
ਕੋਈ ਆਖੇ ਏਥੇ ਯਾਰੋ ਇਸ਼ਕ ਵਿੱਚ ਕੀ ਰਖਿਆ ,
ਕੋਈ ਬੁੱਲੇ ਸ਼ਾਹ ਵਰਗਾ ਨਚ -ਨਚ ਯਾਰ ਮਨਾਉਂਦਾ ਏ .
ਕੋਈ ਯਾਰ ਦੀ ਖਾਤਿਰ ਏਥੇ ਸੂਲੀ ਚੜ੍ਹ ਜਾਂਦਾ ,
ਕੋਈ ਯਾਰ ਬਣਾ ਕੇ ਪਿਠ ਤੇ ਛੁਰਾ ਚਲਾਉਂਦਾ ਏ .
ਸੰਧੂਆ ਤੂੰ ਬਚ -ਬਚ ਏਥੇ ਦਿਨ ਕੱਟ ਲੈ ,
ਏਥੇ ਪੈਰ -ਪੈਰ ਤੇ ਹਰ ਕੋਈ ਰੰਗ ਵਟਾਉਂਦਾ ਏ .

ਮਿਲਾਪ - ਸੁਖਵਿੰਦਰ ਸਿੰਘ ਸੰਧੂ ( ਦੁਬਈ )

ਕਈ ਸਾਲਾਂ ਪਿਛੋਂ ਮੈਂ ਪੰਜਾਬ ਸੀ ਆਇਆ
ਘਰ ਪਹੁੰਚ ਕੇ ਜਦ ਮੈਂ ਕੁੰਡਾ ਸੀ ਖੜਕਾਇਆ
ਜਦ ਬੂਹਾ ਖੁੱਲਿਆ ਮੈਂ ਮਾਂ ਨੂੰ ਤੱਕਿਆ
ਮੈਂ ਡਿਗਦੇ ਹੰਝੂ ਉਦੋਂ ਰੋਕ ਨਾ ਸਕਿਆ
ਫਿਰ ਮਾਂ ਨੇ ਮੈਨੂੰ ਘੁੱਟ ਸੀਨੇ ਸੀ ਲਾਇਆ
ਮੈਨੂੰ ਇੰਝ ਲਗਾ ਜਿਵੇਂ ਮੈਂ ਰੱਬ ਹੀ ਪਾਇਆ
ਛੋਟੀ ਭੈਣ ਬਰਾਂਡੇ ਚੋਂ ਸੀ ਭੱਜੀ ਆਈ
ਉਸ ਮਰਜਾਨੀ ਨੇ ਸੀ ਗਲਚਕੜੀ ਪਾਈ
ਵਿਹੜੇ ਵਿਚ ਮੰਜੇ ਤੇ ਬੈਠਾ ਸੀ ਬਾਪੂ ਮੇਰਾ
ਮੈਨੂੰ ਤੱਕ ਕੇ ਖਿੜ ਗਿਆ ਉਸ ਦਾ ਮੁਰਝਾਇਆ ਚਿਹਰਾ
ਚੰਦਰੇ ਹਾਲਾਤਾਂ ਹੱਥੋਂ ਮੈਂ ਮਜਬੂਰ ਹੋ ਗਿਆ
ਤਾਇੳ ਤਾਂ ਮੈਂ ਆਪਣਿਆਂ ਤੋਂ ਦੂਰ ਹੋ ਗਿਆ
ਕੁਝ ਪਾਉਣ ਲਈ ਤਾਂ ਕੁਝ ਖੋਹਣਾ ਹੀ ਪੈਂਦਾ
ਨਹੀਂ ਤਾਂ ਸੰਧੂ ਘਰ ਛੱਡ ਕਿਉਂ ਦੂਰ ਜਾ ਬਹਿੰਦਾ

ਰੱਬ - ਸੁਖਵਿੰਦਰ ਸਿੰਘ ਸੰਧੂ (ਦੁਬਈ)

ਵੇਖੀਂ ਰੱਬਾ ਦਿਲ ਕਿਸੇ ਦਾ ਟੁੱਟੇ ਨਾ,
ਆਪਣਿਆ ਦਾ ਸਾਥ ਕਦੇ ਵੀ ਛੁੱਟੇ ਨਾ
ਦੁੱਖਾਂ ਵਾਲੀ ਚਲਦੀ ਜਦੋਂ ਹਨੇਰੀ ਆ,
ਬੰਦਾ ਯਾਰੋ ਲਾਉਂਦਾ ਵਾਹ ਬਥੇਰੀ ਆ,
ਸੁੱਖ ਮਿਲੇ ਤਾਂ ਦੁੱਖ ਵੀ ਜਰਨਾ ਪੈਣਾ ਏ,
ਜੋ ਰੱਬ ਕਰਦਾ ਚੰਗਾ ਕਰਦਾ ਜਾਣ ਲੳ,
ਉਸ ਮਾਲਕ ਦੇ ਹੁਕਮ ਨੂੰ ਪਹਿਚਾਨ ਲੳ
ਸਮੇਂ ਤੋਂ ਪਹਿਲਾ ਬਿਨਾ ਕਿਸਮਤ ਦੇ ਕੁਝ ਮਿਲਦਾ ਨਾ,
ਉਸਦੇ ਹੁਕਮ ਬਿਨਾ ਇਕ ਵੀ ਪੱਤਾ ਹਿਲਦਾ ਨਾ
ਅਣਜਾਣੇ ਵੀ ਕਿਸੇ ਦਾ ਦਿਲ ਦੁਖਾੳ ਨਾ,
ਰੱਬ ਤੋਂ ਬਿਨਾ ਕਿਸੇ ਅੱਗੇ ਹੱਥ ਫੈਲਾੳ ਨਾ
ਸੰਧੂਆ ਦੇ ਕੇ ਦਾਤਾਂ ਰੱਬ ਨਾ ਕਦੇ ਪਛਤਾਉਂਦਾ ਏ,
ਪਰ ਬੰਦਾ ਦੇ ਕੇ ਯਾਰੋ ਸੌ-ਸੌ ਵਾਰ ਜਤਾਉਂਦਾ

ਵੋਟਾਂ ਵਿੱਚ ਜਿੱਤ -ਬਲਕਾਰ ਪਰਦੇਸੀ

ਬਾਦਲ ਦੀ ਹਨੇਰੀ ਅਗੇ,
ਸੁਖਬੀਰ ਦੀ ਦਲੇਰੀ ਅਗੇ !
ਕਾਂਗਰਸ ਨੇ ਟੇਕ ਦਿੱਤੇ ਗੋਡੇ ਮਿੱਤਰੋ ..
ਵੋਟਾਂ ਵੇਲੇ ਸਦਾ ਜਿੱਤਦਾ ਹੈ ਉਹ,, ਜਿਹੜਾ ਵੰਡਦਾ ਸ਼ਰਾਬ ,ਅਫੀਮ ,ਡੋਡੇ ਮਿੱਤਰੋ..

ਕੈਪਟਨ ਨੇ ਲਾਇਆ ਜੋਰ ਬੜਾ,
ਪੀ ਪੀ ਨੇ ਮਚਾਇਆ ਸ਼ੋਰ ਬੜਾ !
ਪਰ ਸੁਖਬੀਰ ਖਿੱਚ ਲੈਂਦਾ ਪਾਕੇ ਹੇ ਚੋਗੇ ਮਿੱਤਰੋ
ਵੋਟਾਂ ਵੇਲੇ ਸਦਾ ਜਿੱਤਦਾ ਹੈ ਉਹ, ਜਿਹੜਾ ਵੰਡਦਾ ਸ਼ਰਾਬ ,ਅਫੀਮ ,ਡੋਡੇ ਮਿੱਤਰੋ.

ਬਾਦਲ ਜਿਹਾ ਜੰਮਨਾਂ ਨਹੀਂ ,ਕੋਈ ਸਿਆਸਤ ਦਾਨ ਜੀ,
ਭਟਕਾਉਂਦਾ ਵੋਟਾਂ ਵੇਲੇ ਲੋਕਾਂ ਦਾ,ਅਸਲ ਮੁੱਦੇ ਤੋਂ ਧਿਆਨ ਜੀ..
ਸ਼ੁਫਨੇ ਭਾਸ਼ਨਾਂ ਚ ਵਖਾਉਂਦਾ ਹੈ ਫੋਕੇ ਮਿੱਤਰੋ
ਵੋਟਾਂ ਵੇਲੇ ਸਦਾ ਜਿੱਤਦਾ ਹੈ ਉਹ,, ਜੋ ਵੰਡਦਾ ਸ਼ਰਾਬ ,ਅਫੀਮ ,ਡੋਡੇ ਮਿੱਤਰੋ..

ਲੀਡਰ ਵੋਟਾਂ ਵੇਲੇ ਫਿਰਦੇ ਨੇ ਹੱਥ ਜੋੜਦੇ,
ਜਦੋਂ ਜਿੱਤ ਜਾਂਦੇ ਚੰਡੀਗੜੋ ਨਹੀਉਂ ਬੋੜਦੇ !
ਜਨਤਾ ਬਿਜਲੀ ਤੋਂ ਤੰਗ ਪੈ ਗਏ ਸੋਕੇ ਮਿੱਤਰੋ.
ਵੋਟਾਂ ਵੇਲੇ ਸਦਾ ਜਿੱਤਦਾ ਹੈ ਉਹ,, ਜੋ ਵੰਡਦਾ ਸ਼ਰਾਬ ,ਅਫੀਮ ,ਡੋਡੇ ਮਿੱਤਰੋ..

(ਰਾਏ )ਪੰਜਾਬ ਦਾ ਬਨਣਾਂ ਨਹੀਂ ਕੁੱਝ ਯਾਰੋ ,
ਜਨਤਾ ਪਾਰਟੀਬਾਜੀ ਵਿੱਚ ਗਈ ਹੈ ਰੁੱਝ ਯਾਰੋ !
ਨੀਲੀ .ਚਿੱਟੀ ਨੇ ਤੁੜਵਾ ਤੇ ਹੱਥ,ਪੈਰ ਮੋਡੇ ਮਿੱਤਰੋ૴
ਵੋਟਾਂ ਵੇਲੇ ਸਦਾ ਜਿੱਤਦਾ ਹੈ ਉਹ,, ਜਿਹੜਾ ਵੰਡਦਾ ਸ਼ਰਾਬ ,ਅਫੀਮ ,ਡੋਡੇ ਮਿੱਤਰੋ..

ਮੇਰੀ ਮਾਂ ਬੋਲੀ -ਐਸ ਸੁਰਿੰਦਰ ਇੱਟਲੀ

ਮੇਰਾ ਰਾਹ ਰੁਸ਼ਣਾਂਦੀ ਮੇਰੀ ਮਾਂ ਬੋਲੀ ,
ਸਭ ਦਾ ਗਿਆਨ ਵਧਾਂਦੀ ਮੇਰੀ ਮਾਂ ਬੋਲੀ ।
ਮਿੱਠਤ ਭਰੀ ਜ਼ੁਬਾਨ ਰਸੀਲੇ ਬੋਲਾਂ ਵਿਚ ,
ਜੀਵਣ ਜਾਚ ਸਿਖਾਂਦੀ ਮੇਰੀ ਮਾਂ ਬੋਲੀ ।
ਕਵੀਆਂ ਗੁੰਦੇ ਗੀਤ ਪੰਜਾਬੀ ਬੋਲੀ ਵਿਚ ,
ਸਰਗਮ ਤੇ ਥਿਰਕਾਂਦੀ ਮੇਰੀ ਮਾਂ ਬੋਲੀ ।
ਗੀਤਾਂ ਦੇ ਵਿਚ ਰੰਗ ਹੈ ਜੋਸ਼ ਜਵਾਨੀ ਦਾ ,
ਗਿੱਧੇ ਭੰਗੜੇ ਪਾਂਦੀ ਮੇਰੀ ਮਾਂ ਬੋਲੀ ।
ਗੁਰੂਆਂ ਪੀਰ ਫਕੀਰਾਂ ਇੱਸ ਵਿਚ ਲਿਖਆ ਹੈ ,
ਸਭਨਾਂ ਦੇ ਮਨ ਭਾਂਦੀ ਮੇਰੀ ਮਾਂ ਬੋਲੀ ।
ਭਰੀ ਅਮੀਰੀ ਇੱਸ ਦੇ ਸਾਹਿਤ ਭੰਡਾਰਾਂ ਵਿਚ ,
ਸਭਿਆਚਾਰ ਬਨਾਂਦੀ ਮੇਰੀ ਮਾਂ ਬੋਲੀ ।
ਬੁਲ੍ਹੇ ਸ਼ਾਹ ਤੇ ਹਾਸ਼ਮ ਵਰਗੇ ਸ਼ਾਇਰਾਂ ਦੇ ,
ਕਿੱਸੇ ਫੋਲ ਸੁਨਾਂਦੀ ਮੇਰੀ ਮਾਂ ਬੋਲੀ ।
ਮਾਂ ਬੋਲੀ ਦੀਆਂ ਸਿਫਤਾਂ ਕਰਦਾ ਰਹਿੰਦਾ ਹਾਂ,
ਵੱਖਰੀ ਹੋਂਦ ਰਖਾਂਦੀ ਮੇਰੀ ਮਾਂ ਬੋਲੀ ।
ਰਹਿ ਕੇ ਵਿਚ ਪ੍ਰਦੇਸਾਂ ਕਦੇ ਭੁਲਾਈਏ ਨਾ ,
ਮਾਂ ਦੀ ਯਾਦ ਕਰਾਂਦੀ ਮੇਰੀ ਮਾਂ ਬੋਲੀ ।

ਸੀਟ ਮੋਗੇ ਵਾਲੀ - ਬਲਕਾਰ ਸਿੰਘ

ਕੀ ਕਾਂਗਰੇਸ , ਕਿ ਅਕਾਲੀ ਬਣੀ ਦੋਹਾਂ ਦੇ ਲਈ ਸਵਾਲੀ !
ਇੱਜਤ ਦਾਅ ਤੇ ਹੈ ਲਾਈ ਦੋਹਾਂ ਦੀ, ਉਹ ਯਾਰੋ ਜਿਸ ਸਾਲੀ ਨੇ ,
ਉਹ ਸੀਟ ਮੋਗੇ ਵਾਲੀ ਨੇ , ਉਹ ਯਾਰੋ ਸੀਟ ਮੋਗੇ ਵਾਲੀ ਨੇ..

ਪੰਜਾਬ ਸਿਰ ਭਾਰ ਪਾਇਆ ਕਰੋੜਾਂ ਦਾ , ਅਕਾਲਿਆਂ ਖਿੱਚ ਲਿਆ ਜੈਨ ਨੂੰ ,
ਕਾਂਗਰਸੀ ਕਹਿੰਦੇ ਜਾਵੇਂ ਗਾ ਤੂੰ , ਕਿੱਥੇ ਭੱਜ ਕੇ , ਲੁਟ ਕੇ ਸਾਡਾ ਤੂੰ !
ਤੈਨੂੰ ਅੱਜ ਵੱਡੇ ਦਿਸਨ ਨੇ ਲਗ ਪਏ,
ਉਹ ਗਦਾਰਾ ਲੱਡੂ ਬੇਗਾਨੀ ਥਾਲੀ ਦੇ..
ਇੱਜਤ ਦਾਅ..............,,,, ਉਹ ਸੀਟ ਮੋਗੇ ਵਾਲੀ ਨੇ ,ਉਹ ਯਾਰੋ................

ਅਕਾਲੀ ਕੰਿਹੰਦੇ ਮੋਗਾ ਫਤਿਹ ਕਰਨ ਤੋਂ ਬਾਦ, ਕਾਂਗਰਸ ਨੂੰ ਪੰਜਾਬੋ ਬਾਹਰ ਕਢਣਾਂ ,
ਮੋਤੀ ਮਹਿਲ ਚ ਵੇਖਿਉ ਅਰਮਿੰਦਰ ਨੇ, ਕਾਂਗਰਸ ਲਈ ਸ਼ੋਗ ਰਖਨਾ !
25 ਸਾਲ ਅਸੀ ਰਾਜ ਲਈ ਖਿੱਚਣੀ,
ਕਾਂਗਰਸ ਦੀ ਹਰ ਮੁਰਗੀ ਜੋ ਚੋਗੇਵਾਲੀ ਏ
ਇੱਜਤ ਦਾਅ...............,,,, ਉਹ ਸੀਟ ਮੋਗੇ ਵਾਲੀ ਨੇ ,ਉਹ ਯਾਰੋ........

ਅਕਾਲੀ ਕਹਿੰਦੇ ਪੰਜਾਬਿਉ ਵਖਿਉ , ਅਸੀ ਬਣਾਉਣਾ ਪੰਜਾਬ ਨੂੰ ਕੈਲੀਫੋਰਨਿਆਂ ,
ਕਾਂਗਰਸ ਕੰਿਹਦੀ ਨਾਲ ਖੂੰਡੇ ਦੇ, ਅਸੀ ਅਕਾਲੀਆਂ ਦੀਆਂ ਭਾਜੀਆਂ ਨੇ ਮੋੜਣੀਆਂ !
ਅਕਾਲੀ ਵੇਲੇ ਪੈਕਟਾਂ ਚ ਰੇਤ ਕਹਿੰਦੇ ਮਿਲਣੀ,
ਕਿਸਾਨਾ ਨੂੰ ਕਾਂਗਰਸ ਵੇਲੇ ਘੜੀ ਦਿਸਦੀ ਸੋਕੇ ਵਾਲੀ ਏ ......
ਇੱਜਤ ਦਾਅ...............,,,, ਉਹ ਸੀਟ ਮੋਗੇ ਵਾਲੀ ਨੇ ,ਉਹ ਯਾਰੋ........

ਪੰਜਾਬ ਦੇ ਕੰਮ ਕਾਜ ਹੋਏ ਸਾਰੇ ਠਪ , ਲੀਡਰ ਛੱਡ ਆਏ ਚੰਡੀਗੜ੍ਹ ਨੂੰ ,
ਲੋਕੀ ਤੱਕ ਕੇ ਹੈਰਾਨ ਨੇ ਮੋਗੇ ਚ, ਅਜਕਲ ਲੀਡਰਾਂ ਦੇ ਆਏ ਹੜ੍ਹ ਨੂੰ !
ਚਮਚੇ ਕਰਦੇ ਯਕੀਨ , ਲੋਕੀ ਦਸਦੇ ਨੇ ਗੱਪਾਂ ,
ਜਦੋਂ ਭਾਸ਼ਨਾਂ ਚ ਵਾਧੇ ਕਰਦੇ ਇਹ ਜਾਲੀ ਨੇ ....
ਇੱਜਤ ਦਾਅ...............,,,, ਉਹ ਸੀਟ ਮੋਗੇ ਵਾਲੀ ਨੇ ,ਉਹ ਯਾਰੋ..........

ਕਾਗਜਾਂ ਚ ਪੰਜਾਬ ਨੇ , ਯਾਰੋ ਤਰੱਕੀ ਬੜੀ ਕਰ ਲਈ ,
ਕਪੂਰਥਲਾ ਸੋਹਣੀ ਸ਼ਟਿੀ , ਅਸੀ ਕਿਤਾਬਾਂ ਵਿੱਚ ਯਾਰੋ ਬੜੀ ਪੱੜ੍ਹ ਲਈ !
ਕੋਈ ਲੀਡਰ ਤੱਕੇ ਅਜੀਤ ਨਗਰ ਜਾਕੇ ,
ਹਰ ਗਲੀ ਕੱਚੀ ਅਤੇ ਟੋਬੇ ਵਾਲੀ ਏ......
ਇੱਜਤ ਦਾਅ...............,,,, ਉਹ ਸੀਟ ਮੋਗੇ ਵਾਲੀ ਨੇ ,ਉਹ ਯਾਰੋ...................

ਕੁਝ ਸੋਚੋ ਤੇ ਵਿਚਾਰੋ ਤੁਸੀ ਪੰਜਾਬਿਉ . ਪਹਿਚਾਨੋ ਤੁਸੀ ਚੰਗੇ ਮੰਦੇ ਨੂੰ ,
ਥੋੜਾ ਪਾਰਟੀ ਤੇ ਧੜਿਆਂ ਤੋਂ ਉੱਚਾ ਉਠ ਕੇ , (ਰਾਏ) ਵੋਟ ਪਾਉ ਚੰਗੇ ਬੰਦੇ ਨੂੰ !
ਜਿਹੜਾ ਹਰ ਵੇਲੇ ਤੁਹਾਡੀ ਸਾਰ ਲਏ,
ਨਾ ਚੰਡੀਗੜ੍ਹ ਜਾਕੇ ਬਹਿਜੇ , ਕੋਲ ਯਾਰੋ ਕੋਕੇ ਵਾਲੀ ਦੇ.
ਇੱਜਤ ਦਾਅ...............,,,, ਉਹ ਸੀਟ ਮੋਗੇ ਵਾਲੀ ਨੇ ,ਉਹ ਯਾਰੋ..

ਮਾਂ ਬੋਲੀ :-ਰਵੀ ਸਹਿਗਲ

ਅੱਜ ਆਪਣੀ ਮਾਂ ਬੋਲੀ ਨੂੰ ਲੋਕੋ
ਹਰ ਕੋਈ ਭੁਲਦਾ ਜਾਦਾਂ ਹੈ
ਮਾਂ ਬੋਲੀ ਨੂੰ ਭੁੱਲ ਕੇ ਉਹ ਲੋਕੋ
ਅੰਗਰੇਜੀ ਨੂੰ ਅਪਣਾਈ ਜਾਦਾਂ ਹੈ

ਅੱਜ ਸਿੱਖਿਆ ਦੇ ਖੇਤਰ ਵਿਚ ਵੀ
ਮਾਂ ਬੋਲੀ ਨੂੰ ਟੀਚਰਾਂ ਭੁਲਾਇਆ
ਬੱਚਿਆਂ ਨੂੰ ਕੁੱਟ - ਕੁੱਟ ਕੇ ਇਨਾਂ ਨੇ
ਅੰਗਰੇਜੀ ਦਾ ਪਾਠ ਪੜਾਇਆ

ਆਈ.ਸੀ.ਐਸ.ਸੀ ,ਸੀ.ਬੀ.ਐਸ.ਸੀ
ਸਕੂਲਾਂ ਨੇ ਮੈਨੂੰ ਭੁਲਾਇਆਂ ਹੈ
ਅੰਗਰੇਜੀ ਭਾਸ਼ਾ ਨੁੰ ਇਨਾਂ ਨੇ
ਘੁੱਟ ਕੇ ਗੱਲ ਨਾਲ ਲਾਇਆ ਹੈ

ਘਰ ਵਿਚ ਮਾਂ ਬੋਲੀ ਬੋਲਣ ਤੋ ਮਾਪੇ
ਆਪਣੇ ਬੱਚਿਆ ਨੂੰ ਰੋਕਦੇ ਹਨ
ਮਾਂ ਬੋਲੀ ਵਿਚ ਗੱਲਾਂ ਕਰਨ ਤੇ
ਆਪਣੇ ਬੱਚਿਆ ਨੂੰ ਟੋਕਦੇ ਹਨ

ਮਾਂ ਬੋਲੀ ਨਾਲ ਇਹ ਵਿਤਕਰਾ
ਦੱਸੋ ਲੋਕੋ ਕਿਉ ਹੋ ਰਿਹਾ ਹੈ
ਮਾਂ ਬੋਲੀ ਦਾ ਹਰ ਇਕ ਅੱਖਰ
ਅੱਜ ਭੁਬਾਂ ਮਾਰ ਕੇ ਰੋ ਰਿਹਾ ਹੈ

ਅੱਜ ਮਾ ਬੋਲੀ ਰਾਣੀ ਦੀ ਥਾਂ
ਗੋਲੀ ਬਣਦੀ ਜਾਦੀ ਹੈ
ਆਪਣੇ ਨਾਲ ਹੋਏ ਵਿਤਕਰੇ ਦੀ ਕਹਾਣੀ
ਇਹ ਰੋ-ਰੋ ਸੁਣਾਈ ਜਾਂਦੀ ਹੈ

ਇਹ ਰੋ-ਰੋ ਸੁਣਾਈ ਜਾਂਦੀ ਹੈ

ਮਾਂ ਪਿਓ ਧੀ ਨੂੰ ਕੁੱਖ ਵਿੱਚ ਮਾਰੇ ਨਾ! - "ਸੋਖੀ" ਬਕਾਪੁਰ ਗੁਰੂ ਵਾਲਾ ( ਜਰਮਨੀ)

ਜੇ ਮਾਂ ਪਿਓ ਦੇ ਨਾਲ ਜਾਂਦੀ ਕੁੜੀ ਨੂੰ ਕੋਈ ਕਰੇ ਇਸ਼ਾਰੇ ਨਾ,
ਜਾ ਲੋਫਰ ਅਤੇ ਲਫੰਗਾਂ ਕੁੜੀ ਨੂੰ ਸੀਟੀਆਂ ਮਾਰੇ ਨਾ !
ਫਿਰ ਕੋਈ ਮਾਂ ਪਿਓ ਧੀ ਨੂੰ ਲੋਕੋ ਕੁੱਖ ਵਿੱਚ ਮਾਰੇ ਨਾ !
ਫਿਰ ..........................................................
ਦਾਜ ਦੇ ਭੁੱਖੇ ਲੋਭੀ ਜੇ ਮੂੰਹ ਪਾੜ ਕੇ ਮੰਗਣ ਨਾ !
ਫਿਰ ਸੱਜ ਵਿਆਹੀਆਂ ਆਪਣੇ ਆਪ ਨੂੰ ਪੱਖਿਆਂ ਨਾਲ ਟੰਗਣ ਨਾ!
ਜੇ ਕੋਈ ਤੇਲ ਮਿੱਟੀ ਦਾ ਪਾਕੇ ਬੇਰਹਿਮੀ ਨਾਲ ਸਾੜੇ ਨਾ !
ਫਿਰ.................................................................
ਜੇ ਹਬਸ਼ ਦੇ ਭੁੱਖੇ ਭੇੜੀਏ ਕੁੱੜੀਆਂ ਨੂੰ ਬਰਗਲਾਵਣ ਨਾ !
ਧੋਖੇ ਦੇ ਨਾਲ ਦੇ ਇੱਜਤ ਨੂੰ ਘੱਟੇ ਵਿੱਚ ਮਿਲਾਵਣ ਨਾ !
ਜੇ ਕੋਈ ਚੁੰਨੀ ਸਿਰ ਦੇ ਤਾਜ ਨੂੰ ਪੈਰਾਂ ਹੇਠ ਲਿਤਾੜੇ ਨਾ !
ਫਿਰ...............................................................
ਜੇ ਧੀ ਘਰ ਦੀ ਦਹਿਲੀਜ ਟੱਪਣ ਤੋਂ ਪਹਿਲਾ ਹੀ ਸੋਚ ਲਵੇ !
ਬਦਨਾਮੀ ਦੇ ਵਲ ਵੱਧਦੇ ਹੋਏ ਕਦਮਾਂ ਨੂੰ ਰੋਕ ਲਵੇ !
ਜੇ ਬਾਬਲ ਦੀ ਇੱਜਤ ਸੱਥਾਂ ਵਿੱਚ ਖਿਲਾਰੇ ਨਾ !
ਫਿਰ...........................................................
ਨਿੱਤ ਹਰ ਸ਼ੈਅ ਦੀਆਂ ਕੀਮਤਾਂ ਜੇ ਅਸਮਾਨੀ ਚੜਨ ਗੀਆਂ !
ਗਰੀਬ ਘਰਾਂ ਦੀਆਂ ਕੁੱੜੀਆਂ ਦੱਸੋ ਕਿੱਦਾਂ ਪੜਨ ਗੀਆਂ !
ਜੇ ਅਨਪੜਤਾ ਲੋਕੋ ਉਨਾਂ ਦੇ ਆਵੇ ਆੜੇ ਨਾ !
ਫਿਰ..........................................................
ਉਂਝ ਕਹਿਣੇ ਨੂੰ ਸਭ ਕਹਿੰਦੇ ਔਰਤ ਨੂੰ ਹੱਕ ਬਰਾਬਰ ਦੇ !
ਪਰ ਫਿਰ ਕਿਉਂ ਕਾਲਮ ਛੱਪਦੇ ਔਰਤ ਦੇ ਘੋਰ ਨਿਰਾਦਰ ਦੇ !
ਜੇ ਔਰਤ ਦੇ ਹੱਕਾਂ ਤੇ ਕੋਈ ਡਾਕਾ ਮਾਰੇ ਨਾ !
ਫਿਰ................................................................
ਮਰਦ ਪ੍ਰਧਾਨ ਸਮਾਜ ਨੂੰ ਇੱਕ ਗੁਜਾਰਿਸ਼ "ਸੋਖੀ" ਦੀ !
ਇੱਜਤ ਕਰਨੀ ਸਿੱਖੋ ਵੀਰੋ ਹਰ ਧੀ,ਭੈਣ ਤੇ ਵਹੁਟੀ ਦੀ !
ਜੇ ਕੋਈ ਪੈਰ ਦੀ ਜੁੱਤੀ ਸਮਝ ਕੇ ਔਰਤ ਨੂੰ ਦੁਰਕਾਰੇ ਨਾ !
ਫਿਰ ਕੋਈ ਮਾਂ ਪਿਓ ਧੀ ਲੋਕੋ ਕੁੱਖ ਵਿੱਚ ਮਾਰੇ ਨਾ !
ਫਿਰ..........................................

“ ਅਜ਼ਾਦੀ, ਸਮਾਨਤਾ ਤੇ ਨਿਰਪੱਖਤਾ “ -ਮਨਦੀਪ ਸਿੰਘ

ਅਜ਼ਾਦੀ, ਸਮਾਨਤਾ ਤੇ ਨਿਰਪੱਖਤਾ
26 ਜਨਵਰੀ,
ਫੇਰ ਕੰਨ ਪਾੜਵੀਂ ਆਵਾਜ ਚ
ਸਾਰਾ ਦਿਨ ਸੁਣਾਏ ਜਾਣਗੇ
ਇਹ ਸ਼ਬਦ
ਅਜ਼ਾਦੀ, ਸਮਾਨਤਾ, ਨਿਰਪੱਖਤਾ ।
ਪਰ ਕਿਹੜੀ ਅਜ਼ਾਦੀ ?
ਬੋਲਣਾਂ, ਲਿਖਣਾਂ ਬੰਦ ਹੈ
ਬੰਦ ਨੇ ਸੜਕਾਂ ਤੇ ਮੁਜਾਹਰੇ
ਬੰਦ ਨੇ ਰੋਸ
ਬੰਦ ਨੇ ਧਰਨੇ ।
ਬੰਦ ਹੈ ਜੰਮਣਾਂ ਕੁੜੀਆਂ ਦਾ ।
ਡਰਦੀ ਹੈ ਸਟੇਟ
ਅਜ਼ਾਦੀ ਦੀ ਪੈਰ - ਧਮਕ ਤੋਂ ।
ਖੌਫਜ਼ਦਾ ਹੇ ਹਕੂਮਤ
ਘੁੰਗਰੂਆਂ ਦੀ ਆਵਾਜ ਤੋਂ
ਜੋ ਅਜ਼ਾਦੀ ਦੇ ਪੈਰੀਂ ਨੇ ।
ਅਜ਼ਾਦ ਹੈ ਕੌਣ ?
ਦਿਨ -ਰਾਤ ਬੋਲਣ ਵਾਲੇ,
ਸਰਕਾਰਾਂ ਦੇ ਤਲਵੇ
ਚੱਟਦੇ ਟੀ ਵੀ ਚੈਨਲ
ਜਾਂ ਫਿਰ ਕੁੱਝ
ਪੱਖ ਪੂਰਦੀਆਂ ਅਖਬਾਰਾਂ ।
ਹਾਂ, ਅਜ਼ਾਦ ਨੇ ਓੁਹ
ਸਿਆਸਤਦਾਨ ਬਣੇਂ
ਕਾਤਲ ਤੇ ਬਲਾਤਕਾਰੀ ।
ਹਾਂ ਅਜ਼ਾਦ ਨੇ ਓੁਹ ਦਹਿਸ਼ਤਗਰਦ ਧਰਮੀਂ
ਜੋ ਕੱਪੜੇ ਪਾਓੁਂਦੇ ਨੇ ਭਗਵੇਂ ।
ਲਹਿਰਾਓੁਂਦੇ ਨੇ ਹਥਿਆਰ
ਸ਼ਰੇਆਮ ਸੜਕਾਂ ਤੇ
ਪਰ ਸ਼ਰਤ ਹੈ
ਇਸ ਅਜ਼ਾਦੀ ਲਈ
ਕਿ ਇਹ ਹਥਿਆਰ
ਸਿਰਫ ਤੇ ਸਿਰਫ
ਤਰੀਸ਼ੂਲ ਹੋਣ ।
ਇਸ ਅਜ਼ਾਦੀ ਤੋਂ
ਸਮਝ ਜਾਓਗੇ ਤੁਸੀਂ ਕਿ
ਸਮਾਨਤਾ ਕਿੱਥੇ ਹੈ ਤੇ ਨਿਰਪੱਖਤਾ ਕਿੱਥੇ ?
ਮੈਨੂੰ ਜਰੂਰ ਮਿਲਾਓੁਣਾਂ
ਜੇਕਰ ਤੁਹਾਨੰ ਮਿਲਣ ਇਹ
ਅਜ਼ਾਦੀ, ਸਮਾਨਤਾ ਤੇ ਨਿਰਪੱਖਤਾ ।

ਸੋਹਣਾ ਜੱਗ ਤੇ -ਵਾਸ ਦੇਵ - ਇੱਟਲੀ

ਦਰੀ ਤਾਣੇ ਵਾਂਗ ਤਣਿਆ ਰੱਬ ਨੇ,
ਸਰੀਰ ਤੇਰਾ ਸੋਹਣਾ ਜੱਗ ਤੇ ----
ਵਿੱਚ ਕੱਸੇ ਹੱਥੀ ਹੱਕ ਤੇਰੇ ਰੱਬ ਨੇ,
ਕਿਉ ਨਾ ਬੋਲੇ ਰੱਜ ਬੈਠਾ ਮੈ ਜੱਗ ਤੇ----
ਦੇਖੀ ਮੈ ਮੇਰੀ ਵਿੱਚ ਸੱਭ ਦੇ ,
ਰੱਬ ਨੂੰ ਰੱਖੇ ਨਾ ਯਾਦ ਜੱਗ ਤੇ ,
ਦਰੀ ਤਾਣੇ ਵਾਂਗ---ਸਰੀਰ ਤੇਰਾ----
ਭੱਜਦਾ ਤੂੰ ਆਪ ਵੱਲ ਅੱਗ ਦੇ ,
ਬਲਦਾ ਜਾਵੇ ਕਹੇ ਕਰਦਾ ਰੱਬ ਏ,
ਅੱਖਾ ਰੱਬ ਨੇ ਦੇਖਣੇ ਦਿੱਤੀਆ ,
ਕਿਉ ਤੂੰ ਏ ਭੱਰ ਘੱਟੇ ਰੱਖੀਆ,
ਹੱਕ ਕਹਿਣ ਨਿੱਖਰ ਵਿੱਚ ਜੱਗ ਦੇ,
ਕਿਉ ਦੁਰਸੀਸਾ ਲਵੇ ਤੂੰ ਜੱਗ ਤੇ ,
ਦਰੀ ਤਾਣੇ ਵਾਂਗ---ਸਰੀਰ ਤੇਰਾ---
ਕਰਦਾ ਰਹੇ ਤੂੰ ਜੱਗ ਤੇ ਅੜੀਆ,
ਕੱਦੇ ਨਾ ਆਉਣੀਆ ਫੁੱਲਾ ਝੜੀਆ,
ਰੱਖੇ ਨਾ ਭਰੋਸਾ ਵੀ ਰੱਬ ਤੇ,
ਕਿਉ ਖੜ ਸੁਣਦਾ ਕੀ ਕਹਿੰਦਾ ਜੱਗ ਏ--
ਵਾਸ ਦੇਵ ਤੁਰਨਾ ਏ ਵੱਲ ਰੱਬ ਦੇ ,
ਨਹੀ ਤਾ ਪੈਣਾ ਰੋਣਾ ਜੱਗ ਤੇ ,
ਦਰੀ ਤਾਣੇ ਵਾਂਗ-----ਰੱਬ ਨੇ ,
ਸਰੀਰ ਤੇਰਾ ਸੋਹਣਾ ਜੱਗ ਤੇ-----

ਨਜ਼ਮ ਮਹਿਫਲ ਵਿਚ ਘੁੰਮਦੇ ਚੇਹਰੇ , ਕਿੰਨੇ ਬੇਨਾਮ ਲਗਦੇ ਨੇ -ਐਸ,ਸੁਰਿੰਦਰ ਇੱਟਲੀ

ਮਹਿਫਲ ਵਿਚ ਘੁੰਮਦੇ ਚੇਹਰੇ , ਕਿੰਨੇ ਬੇਨਾਮ ਲਗਦੇ ਨੇ ,
ਅੱਜ ਵਸਲੋਂ ਪਹਿਲਾਂ , ਇਸ਼ਕ ਦੇ ਕਿਉਂ ਮੁਕਾਮ ਲਗਦੇ ਨੇ ।
ਅੰਬਰ ਤੋਂ ਤਾਰੇ , ਤੋੜਨ ਵਾਲੇ ਦੀ ਸੀਰਤ ਵੇਖੀ ਹੈ ,
ਫਿਰ ਹੁਸਨ ਦੇ ਘੋੜੇ ,ਹੋਏ ਬੇ ਲਗਾਮ ਲਗਦੇ ਨੇ ।
ਕਿਉਂ ਜ਼ਿੰਦਗੀ ਦੀ ਸਾਰ ,ਨਾ ਰਾਹ ਫਜ਼ਰ ਦੀ ਜਾਣਦਾ ,
ਹਨੇਰੇ ਨੂੰ ਖਰ੍ਹਵੇ ਬੋਲ ਹੁਣ ਕਿਉਂ ਹਰਾਮ ਲਗਦੇ ਨੇ ।
ਮੇਰੇ ਤੋਂ ਪਹਿਲਾਂ ਤੈਨੂੰ ਕੋਈ ਨਹੀਂ ਸੀ ਪਛਾਣਦਾ ,
ਕੁਰਸੀ ਕੀ ਤੈਨੂੰ ਮਿਲ ਗਈ , ਅੱਜ ਸਲਾਮ ਲਗਦੇ ਨੇ ।
ਫੈਸ਼ਨ ਦੇ ਦੌਰ ਵਿਚ , ਕਾਲਾ ਵੀ ਗੋਰਾ ਹੋ ਗਿਆ
ਖੁਰਦਰੇ ਚੇਹਰੇ ਹੁਣ ਚਮਕਦੇ ਬੜੇ ਮਲਾਇਮ ਲਗਦੇ ਨੇ ।
ਸੱਚ ਨੂੰ ਲਿਖਣਾ ,ਸੁਨਣਾ ਕਿੰਨਾ ਹੈ ਮੁਸ਼ਕਿਲ ਹੋ ਗਿਆ ,
ਏਸੇ ਲਈ ਮੇਰੇ ਅੱਖਰ ਵੀ , ਬੇ ਆਰਾਮ ਲਗਦੇ ਨੇ ।
ਮੈਂ ਦੁਨੀਆ ਦੀ ਭੀੜ ਅੰਦਰੋਂ ਬਹੁਤ ਤੈਨੂੰ ਟੋਲਿਆ.
ਤੂੰ ਨਗਰ ਐਸਾ ਛਡਿਆ ਤੇਰੇ ਇੰਤਕਾਮ ਲਗਦੇ ਨੇ ,
ਝੂਠ ਨੂੰ ਜਰ ਸਕਦਾ ਨਾ ਸੱਚ ਲਈ ਮਰ ਸਕਦਾ ਨਾ ,
ਪੀੜ ਦੇ ਮੇਰੇ ਤੇ ਤਾਂਹੀਓਂ ਤਾਂ ਇਲਜ਼ਾਮ ਲਗਦੇ ਨੇ ।

ਬਾਪੂ - ਵਰਿੰਦਰ ਖੁਰਾਣਾ

ਉਸ ਮੋਟੇ-ਭੱਦੇ ਦੁਕਾਨਦਾਰ ਨੇ
ਜਦੋ ਮੇਰੇ ਬਾਪੂ ਨੂੰ 'ਤੂੰ' ਕਹਿ ਕੇ
ਗੱਲ ਕੀਤੀ,
ਤੇ ਨਾਲ ਖੜ੍ਹੇ 'ਚਿੱਟੇ ਸਫਾਰੀ ਸੂਟ' ਵਾਲੇ
ਬਾਬੂ ਨੂੰ 'ਜੀ-ਜੀ' ਕਰਕੇ
ਬੜੇ ਅਦਬ ਤੇ ਸਤਿਕਾਰ ਨਾਲ ਪੇਸ਼ ਆਇਆ

ਦਿਲ ਕੀਤਾ ਕੇ ਮੈਂ ਇਹਦੇ
ਅੱਧਗੰਜੇ ਸਿਰ 'ਚੋਂ ਬਚੇ-ਖੁਚੇ
ਵਾਲ ਵੀ ਪੱਟ ਦਿਆਂ।
ਬਦਲਾ ਲੈ ਲਵਾਂ
ਆਪਣੇ ਪਿਤਾ ਦੀ 'ਸ਼ਾਨ' ਵਿੱਚ ਹੋਈ 'ਗੁਸਤਾਖੀ' ਦਾ

ਮੇਰਾ 'ਬਾਪੂ' ਲੱਖ ਦਰਜੇ ਚੰਗਾ ਹੈ
ਇਹਨਾਂ 'ਸਫੈਦ-ਪੋਸ਼' ਬਾਬੂਆਂ ਨਾਲੋ
ਜਿਹਦੇ ਹੱਥ ਤੇ ਦਿੱਸਦੇ ਮਿਹਨਤ ਦੇ 'ਦਾਗ'
ਵੀ ਚੰਗੇ ਨੇ
ਇਹਨਾਂ ਦੇ 'ਚਿਟੇ' ਲੀੜਿਆਂ ਨਾਲੋ
ਜਿਹੜਾ
'ਕਿਰਤ' ਦੇ 'ਖੁਨ' ਦੇ ਦਾਗਾਂ ਨਾਲ ਭਰੇ ਹਨ

ਇਹ ਤਾਂ ਇੱਕ 'ਭਾਡੇ' ਵਿੱਚੋਂ
ਲੋੜ ਤੋ ਵੱਧ ਕਮਾਈ ਕਰਕੇ ਵੀ ਕਹਿੰਦੇ ਹਨ
ਕਿ ਤੈਨੂੰ ਬਹੁਤ 'ਪੈਸੇ' ਛੱਡ ਤੇ
ਜਿਵੇ ਕੋਈ ਅਹਿਸਾਨ ਕਰ ਰਹੇ ਹੋਣ
ਜਿਵੇ ਅਸੀ ਇਨ੍ਹਾਂ ਤੋ 'ਮੁੱਲ' ਖਰੀਦ ਨਹੀ
'ਖੈਰਾਤ' ਮੰਗ ਰਹੇ ਹੋਇਏ
ਫਰ ਮੇਰਾ ਬਾਪੂ ਤਾਂ ਉਸ ਭਾਡੇ ਵਿੱਚ ਵੀ
ਬੜੇ 'ਮਾਣ' ਨਾਲ ਖਾਂਦਾ ਹੈ
ਉਸਦੀ 'ਮਿਹਨਤ' ਦੀ ਕਮਾਈ ਦਾ ਹੈ
ਇਸ ਲਈ

ਤਾਂ ਹੁਣ ਦਸੋ ਕਿ ਉਹ 'ਦੁਕਾਨਦਾਰ' ਸਤਿਕਾਰ ਦੇ ਲਾਇਕ ਹੈ ?
ਜਿਹੜਾ 'ਮੁਨਾਫੇ'ਦੇ 'ਤਜੁਰਬੇ' ਦੇ ਨਾਲ ਆਪਣਾ 'ਦੀਨ-ਇਮਾਨ'
ਤੇ 'ਧਰਮ' ( ਗਾਹਕ ਰੱਬ ਦਾ ਰੂਪ ਹੈ)
ਭੁੱਲ ਚੁੱਕਾ ਹੈ
ਜਾਂ
ਉਹ 'ਸਫੈਦਪੋਸ਼' ਬਾਬੂ
ਜਿਹਦੀ ਮੁਸਕੁਰਾਹਟ ਵੀ ਅਮੀਰੀ ਦੇ 'ਗੁਮਾਨ'
ਨਾਲ ਭਰੀ ਹੋਈ
ਮੇਰੇ ਬਾਪੂ ਦੀ ਗਰੀਬੀ ਦਾ ਮਜਾਕ ਉਡਾ ਰਹੀ ਸੀ ।
ਉਹ 'ਸਤਿਕਾਰ' ਤੇ 'ਇੱਜਤ' ਦੇ ਲਾਇਕ ਸੀ
ਜਾਂ ਉਹਨਾਂ ਦੇ 'ਸ਼ਾਤਿਰ' ਤੇ 'ਮੁਨਾਫੇਖੋਰ'
ਦਿਮਾਗ ਸ਼ਿਕਾਰ ਹੋਇਆ ਮੇਰਾ ਬਾਪੂ
ਹਾਂ ਮੇਰਾ ਬਾਪੂ ਹੀ ਹੱਕਦਾਰ ਹੈ 'ਜੀ' ਕਹਾਉਣ ਦੇ
ਕਿਉਕੀ ਉਹ ਮਿਹਨਤ ਕਰਦਾ ਸਾਡਾ ਪੇਟ ਭਰਨ ਲਈ
ਹਾਂ ਮੈ ਦਵਾਵਾਗਾ ਉਸਨੂੰ ਇਹ ਸਤਿਕਾਰ
ਸਿਰਫ ਬਾਪੂ ਹੀ ਨਹੀ ਮੇਰੇ ਦੇਸ਼ ਹਰੇਕ 'ਸਧਾਰਨ ਵਿਅਕਤੀ'
ਇਸਦਾ ਹੱਕਦਾਰ ਹੈ ।
ਆ 'ਬਾਪੂ' ਮੈ ਤੇਰੇ 'ਹੱਥਾਂ' ਨੂੰ ਚੁਮ ਲਵਾਂ ।

ਡੰਡੇ ਖਾਣ ਨੂੰ ਰਿੱਛ" -ਮਨਦੀਪ ਸਿੰਘ

ਸਾਡੀ ਸੋਚ ਦੇਖ ਕੇ
ਬੇਵਕੂਫ ਕਹਿ ਰਹੇ ਸੀ
ਜੋ ਕੱਲ ਸਾਨੂੰ ।
ਅੱਜ ਨਤੀਜੇ ਦੇਖ
ਮਾਰ ਰਹੇ ਨੇ ਥਾਪੀਆਂ
ਆਪਣੀਆ ਪੱਟੀਆਂ ਤੇ ।
ਸਿਰਫ ਇਹ ਜਤਾਓੁਣ ਲਈ
ਕਿ ਭਲਵਾਨੀ ਜਗੀਰ
ਹੈ ਇਹਨਾਂ ਦੇ ਘਰ ਦੀ ।
ਕਹਿ ਰਹੇ ਨੇ
ਇਹ ਸਾਡੀ ਦੇਣ ਹੈ
ਸੋਚ ਵੀ ਇਹ ਸਾਡੀ ਹੈ ।
ਪਰ ਕੋਈ ਫਰਕ ਨਹੀਂ ਪੈਂਦਾ
ਅਸੀਂ ਤਾਂ ਰਿੱਛ ਹਾਂ
ਸਾਨੂੰ ਡੰਡੇ ਮਨਜੂਰ ਨੇ ।
ਤੁਸੀਂ ਲਓ ਨਜਾਰੇ
ਖਾਓ -ਪੀਓ ਖੁੱਲਾ
ਬਾਂਦਰ ਬਣ ਕੇ ।
ਤੂੰ ਨਾਲ ਤਾਂ ਖਡ਼
ਲਵਾ ਦਿਆਂਗੇ ਫੀਤੀ
ਤੇਰੇ ਮੋਢੇ ਓੁੱਤੇ ਵੀ
ਅਗਲੀ ਵਾਰ ।
ਵਜਾ ਦਿਆਂਗੇ ਵਾਜੇ
ਤੇਰੇ ਨਾਮ ਨਤੀਜਾ ਕਰ ਕੋਈ
ਅਗਲੀ ਵਾਰ ।
ਸਾਨੂੰ ਨਹੀਂ ਚਾਹਿਦੀ
ਜੋ ਤੈਨੂੰ ਚਾਹਿਦੀ ਹੈ
ਸ਼ਾਬਾਸ਼ ਤੇ ਵਾਹ - ਵਾਹ
ਕਿਓੁਂ ਕਿ ਅਸੀਂ
ਤਾਂ ਰਿੱਛ ਹਾਂ
ਸਾਨੂੰ ਡੰਡੇ ਮਨਜ਼ੂਰ ਨੇ ।
ਪਰ ਜਦ ਗੱਲ
ਆਈ ਤੇਰੇ ਘਰੇ ਕੋਈ
ਭੱਜਦੇ ਨਹੀਂ
ਖਡ਼ਾਂਗੇ ਨਾਲ ਤੇਰੇ ਵੀ
ਨਾ ਕੋਈ ਅਹਿਸਾਨ ਹੋਵੇਗਾ
ਬੱਸ ਹੋਵੇਗਾ ਇਕ ਸਵਾਲ
ਕੀ ਫਿਰ ਵੀ ਤੂੰ ਬਾਂਦਰ ਰਹੇਂਗਾ ?
ਜਾਂ ਖਾਏਂਗਾ ਡੰਡੇ ਰਿੱਛਾਂ ਨਾਲ ?

2013 ਸਾਲ - ਡਾ.ਸਾਥੀ ਲੁਧਿਆਣਵੀ-ਲੰਡਨ

ਆ ਢੁਕਿਆ ਹੈ ਕਿੱਡੀ ਛੇਤੀਂ ਵੀਹ ਸੌ ਤੇਰ੍ਹਾਂ ਸਾਲ।

ਵੀਹ ਸੌ ਬਾਰਾਂ ਖ਼ੱਟੇ ਮਿੱਠੇ ਪਲਾਂ ਨੂੰ ਲੈ ਗਿਆ ਨਾਲ ।

ਕਿਹੜੀ ਦਿਸ਼ਾ 'ਚ ਜੱਗ ਨੇ ਜਾਣਾ, ਕੱਲ੍ਹ ਨੂੰ ਕੀ ਹੈ ਹੋਣਾ,

ਹਰ ਇਕ ਦੇ ਚਿਹਰੇ 'ਤੇ ਲਿਖ਼ਿਆ ਮਿਲ਼ਦਾ ਇਹੋ ਸਵਾਲ।

ਯਾਰਾਂ ਮਿੱਤਰਾਂ ਪੈਨ ਪੈਨਸਲਾਂ ਘੱਲੀਆਂ ਨਾਲ਼ ਮੁੱਹਬਤਾਂ,

ਸੱਜਣਾਂ ਨੇ ਖ਼ੁਸ਼ਬੋਈਆਂ ਭਰਿਆ ਘੱਲਿਆ ਇਕ ਰੁਮਾਲ।

ਗ਼ਗ਼ਨਾਂ ਵਿਚ ਸਾਂ ਉਡਦੇ ਫ਼ਿਰਦੇ ਇਕ ਪੰਛੀ ਦੇ ਵਾਂਗਰ,

ਅਸੀਂ ਨਾ ਤੱਕਿਆ ਸੱਜਣਾ ਸੰਘਣਾ ਤੇਰੀ ਜ਼ੁਲਫ਼ ਦਾ ਜਾਲ਼।

ਦਿਨ ਚੜ੍ਹਦਾ ਫ਼ਿਰ ਸਿਖ਼ਰ ਦੁਪਹਿਰਾ, ਫ਼ਿਰ ਪੈਂਦੀ ਤ੍ਰਿਕਾਲ਼,

ਵਕਤ ਹਮੇਸ਼ਾ ਟੁਰਦਾ ਰਹਿੰਦਾ ਆਪਣੀ ਧੀਮੀ ਚਾਲ।

ਉਮਰ ਦੀ ਪੌੜੀ ਚੜ੍ਹਦੇ ਚੜ੍ਹਦੇ ਕਿੱਸ ਮਕਾਮ 'ਤੇ ਪੁੱਜੇ,

ਕਿਰਨ ਮਕਿਰਨੀ ਗ਼ੁਜ਼ਰੇ ਕਿੰਨੇ ਦਿਨ, ਮਹੀਨੇ , ਸਾਲ।

ਕਿੰਨੇ ਸੱਜਣ ਮਿੱਤਰ ਟੁਰ ਗਏ ਕਿੱਥੇ, ਕਿਹੜੇ ਦੇਸੀਂ,

ਕਿਸੇ ਨਾ ਦੱਸਿਆ ਸਾਨੂੰ ਮੁੜਕੇ ਆਪਣਾ ਹਾਲ ਹਵਾਲ।

ਕਾਹਨੂੰ ਲੱਭਦਾ ਫ਼ਿਰੇਂ ਜੋਗੀਆ ਚਾਰੇ ਪਾਸੇ ਐਵੇਂ,

ਮਿੱਟੀ ਵਿਚੋਂ ਨਹੀਂਓਂ ਲੱਭਣੇ ਕਦੇ ਗੁਆਚੇ ਲਾਲ।

ਅੱਖ਼ਾਂ ਦੇ ਵਿਚ ਹੰਝੂ ਆ ਗਏ ਕਿੰਨੇ ਆਪ ਮੁਹਾਰੇ,

ਬੈਠੇ ਬੈਠੇ ਸਾਨੂੰ ਆਇਆ ਕਿਸ ਦਾ ਅੱਜ ਖ਼ਿਆਲ।

ਪੰਜ ਦਹਾਕੇ ਹੋ ਗਏ ਸਾਨੂੰ ਵਿਚ ਪਰਦੇਸੀਂ ਆਇਆਂ,

ਏਸ ਦੇਸ ਵਿਚ ਅਸੀਂ ਹੰਡਾਏ ਗ਼ਰਮੀਂ ਅਤੇ ਸਿਆਲ਼।

ਕਿੰਨੀ ਅਸੀਂ ਮੁਸ਼ੱਕਤ ਕੀਤੀ, ਕਿੰਨੇ ਜੱਫ਼ਰ ਜਾਲ਼ੇ,

ਟੁਰਦੇ ਟੁਰਦੇ ਥੱਕ ਗਏ ਹੁਣ ਤਾਂ ਮੱਠੀ ਪੈ ਗਈ ਚਾਲ।

ਸੱਜਣ ਸਾਡੇ ਵਸਦੇ ਇੰਡੀਆ,ਕੈਨੇਡਾ, ਅਮਰੀਕਾ,

ਕੈਲੇਫ਼ੋਰਨੀਆਂ, ਸੀਆਟਲ, ਲੰਡਨ, ਸਾਊਥਹਾਲ।

ਜ਼ਿੰਦਗ਼ੀ ਦੇ ਸਾਹ ਮੁੱਲ ਨਾ ਵਿਕਦੇ ਕਿਧਰੇ ਵੀ ਬਾਜ਼ਾਰੀਂ,

ਸਾਹ ਨਾ ਕਦੇ ਖ਼ਰੀਦੇ ਜਾਂਦੇ ਹਰਗ਼ਿਜ਼ ਪੌਂਡਾਂ ਨਾਲ਼।

ਮੰਦਰ, ਮਸਜਦ, ਗੁਰੂਦੁਆਰੇ ਸੁੰਦਰ ਅਸਾਂ ਉਸਾਰੇ,

ਕਦੇ ਨਾ ਐਪਰ ਬੰਦੇ ਅੰਦਰੋਂ ਕੀਤੀ ਰੱਬ ਦੀ ਭਾਲ।

ਹਿੰਦੂ, ਮੁਸਲਿਮ, ਸਿੱਖ਼, ਈਸਾਈ ਸਾਡੇ ਕੋਲ਼ ਬਥੇਰੇ,

ਆਓ ਹੁਣ ਬੰਦੇ ਚੋਂ ਕਰੀਏ ਇਕ ਬੰਦੇ ਦੀ ਭਾਲ਼।

ਗ਼ਜ਼ਲਾਂ ਦੇ ਵਿਚ ਹੁੰਦਾ ਲਾਜ਼ਮ ਕਾਫ਼ੀਆ ਅਤੇ ਰਦੀਫ਼,

ਗ਼ਜ਼ਲਾਂ ਦੇ ਵਿਚ ਪੂਰਾ ਹੁੰਦਾ ਸੁਰ, ਸੰਗੀਤ ਤੇ ਤਾਲ।

ਕੁੱਲ ਜੱਗ ਰਹੇ ਸਲਾਮਤ ਕਰੀਏ ਏਹੋ ਹੀ ਅਰਦਾਸਾਂ,

ਸੁੱਖੀ ਸਾਂਦੀ ਆਵੇ "ਸਾਥੀ" ਵੀਹ ਸੌ ਚੌਦਾਂ ਸਾਲ।

ਏ ਭਾਰਤ ਦੀ ਸਰਕਾਰ - ਗੁਰਪ੍ਰੀਤ ਖਹਿਰਾ

ਏ ਭਾਰਤ ਦੀ ਸਰਕਾਰੇ ,
ਤੈਨੂੰ ਭਾਰਤ ਦੀ ਸਰਕਾਰ ਕੰਹਿਦੇ ਹੋਏ ਵੀ ਸ਼ਰਮ ਆਉਦੀ ਹੈ ,
ਕੰਹਿਦੇ ਨੇ ਭਾਰਤ ਤਾਂ ਗੁਰੂਆ-ਪੀਰਾ,
ਦੇਵੀ ਦੇਵਤਿਆ,ਰਿਸ਼ੀ -ਮੁਨੀਆ ਦੀ ਧਰਤੀ ਹੈ ,
ਪਰ ਹੁੰਦਾ ਅਜੇ ਵੀ ਬੇਇਨਸਾਫ ਹੈ ਕਿਉ?
ਚੁੱਪ ਧਾਰੀ ਏ ਤੂੰ ,
ਤੇਰੇ ਸਾਹਮਣੇ ਵੈਹਿਸ਼ੀ ਦਰਿੰਦੇ ਨੇ ਖੜੇ,
ਕਹਿਣ ਨੂੰ ਤਾਂ ਤੂੰ ਲੋਕਤੰਤਰ ਦੀ ਸਰਕਾਰ ਏ,
ਪਰ ਤੇਰੇ ਇਹ ਲੋਕ ਵੀ ਵਿਕ ਚੁੱਕੇ ਨੇ,
ਅਸੀ ਕਰੀਏ ਹੁਣ ਉਮੀਦ ਕਿਸ ਤੋ?
ਇਹ ਬਲਾਤਕਾਰ ਨਿੱਤ ਸ਼ਰੇਆਮ ਨੇ ਹੁੰਦੇ।
84 ਵੇਲੇ ਵੀ ਦੰਗੇ ਤੂੰ ਸ਼ਰੇਆਮ ਕਰਵਾਏ,
ਸਿੱਖਾ ਦੇ ਪਰਿਵਾਰਾ ਦੀਆ ਇੱਜਤਾਂ ਅਤੇ 10 ਸਾਲ ਤੋ ਘੁੱਟ ਉਮਰ ਦੀਆ ਕੁੜੀਆਂ ਦੇ ਬਲਾਤਕਾਰ ਇਹਨਾਂ ਵੈਹਿਸ਼ੀ ਦਰਿੰਦਿਆ ਤੋ ਕਰਵਾਏ ।
ਕੀ ਆਸ ਕਰੀਏ ਤੇਰੇ ਤੋ ਤੂੰ ਨਿੱਤ-2 ਦੋਸ਼ੀ ਨੇ ਛੁਡਵਾਏ।
ਦਾਮਨੀ ਵਾਂਗੂੰ ਕਿੰਨੀਆ ਕੁੜੀਆ ਨਿੱਤ ਬਲੀ ਹਵਸ ਦੀ ਚੜਦੀਆ ਨੇ,
ਸੁੱਤਾ ਪਿਆ ਹੈ ਸਮਾਜ ਮੇਰਾ,ਕੌਣ ਆ ਜਗਾਊ ਇਹਨਾਂ ਨੂੰ,
ਖਹਿਰਾ ਕਰਦਾ ਹੈ ਨਿੱਤ ਅਰਦਾਸਾ,ਲੱਗੇ ਤੱਤੀ ਵਾਹ ਨਾ ਕਿਸੇ ਮੇਰੀ ਭੈਣ ਨੂੰ,
ਦੇਵੀ ਹਿਮੰਤ ਮੇਰੇ ਭਾਰਤ ਵਾਸੀਆ ਨੂੰ ਜੋ ਆਪਣੇ ਹੱਕਾ ਤੇ ਪਹਿਰਾ ਦੇ ਸਕਣ,ਹੋ ਰਹੇ ਇੱਜਤਾ ਦੇ ਖਿਲਵਾੜ ਦਾ ਡਟ ਕੇ ਮੁਕਾਬਲਾ ਕਰ ਸਕਣ।

ਮੁੜ ਚੱਲੀਏ - ਅਮਨਦੀਪ ਧਾਲੀਵਾਲ

ਤੈਨੂੰ ਕੀ ਕਸਵੱਟੀ ਇਥੇ ਦੇ ਲੋਂਕਾ ਦੀ,
ਮੁੜ ਵਾਪਸ ਘਰਾਂ ਆਪਾਂ ਮੁੜ ਚੱਲੀਏ,
ਜੋ ਛੱਡ ਆਇਆ ਤੂੰ ਹਾਣੀ ਬਚਪਨ ਦੇ,
ਚੱਲ ਉਹਨਾ ਵਿੱਚ ਜਾ ਫੇਰ ਰਲ ਜਾਈਏ,
ਉਸ ਤਰਾਂ ਦੇ ਰਿਸ਼ਤੇ ਤੇਰੇ ਨਹੀਂ ਬਣਨੇ,
ਦੁੱਖ ਵਿਛੋੜੇ ਦੇ ਦਿਲਾ ਹੁਣ ਕਾਹਨੂੰ ਸਹੀਏ,
ਉਹ ਰਾਹਵਾਂ ਤੇਰੇ ਪੈਰ ਚੁੱਮਣ ਨੂੰ ਤਿਆਰ ਨੇ,
ਸੋਚੀ ਦਾ ਨੀ ਚੱਲ ਪਿੰਡ ਵਾਲੇ ਰਸਤੇ ਪੈ ਜਾਈਏ,
ਝਿੜੀ ਵਿੱਚ ਪਿਆ ਸਮਾਂ ਤੇਰਾ ਆਉਣ ਵਾਲਾ,
ਆਜਾ ਜ਼ਿਦਗੀ ਤੇਰੀ ਖੁਸ਼ਹਾਲ ਬਣਾ ਲਈਏ,
ਤੇਰੇ ਦੀਦਾਰ ਦਾ ਬੜਾ ਆਸਰਾ ਤੇਰੇ ਮਾਪਿਆਂ ਨੂੰ,
ਇੱਕ ਤੋਂ ਦੂਜੇ ਕਿਨਾਰੇ ਬੇੜੀ ਤੇਰੀ ਪਾਰ ਲਵਾਈਏ,
ਸੂਰਜ ਵੀ ਇਥੇ ਡਰਦਾ ਉਹਲੇ ਆ ਬਦਲਾਂ ਤੋਂ,
ਮਾਇਆ ਵਿੱਚ ਫਸਿਆਂ ਨੂੰ ਕਿਵੇਂ ਕੱਡ ਲਿਆਈਏ,
ਕਰਦੀ ਉਡੀਕ ਸੱਜਰੀ ਸਵੇਰ ਤੇਰੇ ਵਤਨਾਂ ਦੀ,
ਦਿਲ ਛੂੰਹਦੇ ਉਹ ਮੌਸਮ ਵਿੱਚ ਮਿਲ ਜਾਈਏ,
ਹੰਝੂਆਂ ਦੇ ਤੇਰੇ ਅੱਖਰਾਂ ਨੂੰ ਕਿਸੇ ਕੀ ਪੜਨਾ,
ਛੱਡ ਜ਼ਿੱਦ ਧਾਲੀਵਾਲ ਹੁਣ ਆਪਾਂ ਮੁੜ ਚੱਲੀਏ,,,,

ਬੁਢਾਪੇ ਦਾ ਦਰਦ - ਰਵੀ ਸਹਿਗਲ

ਬੁਢਾਪੇ ਵਿਚ ਮਾਪੇਆ ਦੀ
ਬੱਚਾ ਸਾਰ ਨਾ ਪੁਛਦਾ ਏ
ਉਨਾ ਦੀ ਕਹੀ ਗੱਲ ਹਰ ਗੱਲ ਤੇ
ਉਨਾ ਨਾਲੋ ਰੁੱਸਦਾ ਏ
ਉਨਾ ਨਾਲੋ ਰੁੱਸਦਾ ਏ,

ਜਿਨਾ ਮਾਪੇਆਂ ਚੱਲਣਾ,ਬੋਲਣਾ
ਲਿਖਣਾ ਬੱਚੇ ਨੂੰ ਸਿਖਾਇਆ
ਉਸ ਬੱਚੇ ਨੇ ਵੱਡੇ ਹੋ ਕੇ
ਮਾਪੇਆ ਨੂੰ ਖੂਬ ਸਤਾਇਆ
ਮਾਪੇਆ ਨੂੰ ਖੂਬ ਸਤਾਇਆ,

ਬੁੱਢੇ ਮਾਪੇਆ ਦੀ ਸੇਵਾ ਕਰਨ ਦਾ
ਜਦ ਮੌਕਾ ਉਸ ਹੱਥ ਆਇਆ
ਬੱਚੇ ਦੇ ਖਰਵੇ ਬੋਲਾਂ ਨੇ
ਮਾਪੇਆ ਨੂੰ ਮਸਾਣੀ ਪਹੁੰਚਾਇਆ
ਮਾਪੇਆ ਨੂੰ ਮਸਾਣੀ ਪਹੁੰਚਾਇਆ,

ਰਵ ਨਾ ਜਾਣੇ ਇਨਾ ਬੱਚੇਆ ਨੂੰ
ਇਹ ਪਾਠ ਕਿਸ ਨੇ ਪੜਾਇਆਂ
ਜਿਨਾਂ ਰੱਬ ਵਰਗੇ ਮਾਪੇਆ ਤੇ
ਏਨਾ ਜਿਆਦਾ ਜੁਰਮ ਹੈ ਢਾਇਆ
ਏਨਾ ਜਿਆਦਾ ਜੁਰਮ ਹੈ ਢਾਇਆ !

ਨਵਾਂ ਸਾਲ ਆ ਗਿਆ -ਐੱਸ .ਸੁਰਿੰਦਰ ਇੱਟਲੀ

ਨਵੀਂ ਜ਼ਿੰਦਗੀ ਬਨਾਈਏ ,
ਨਵਾਂ ਸਾਲ ਆ ਗਿਆ ।
ਸਾਰੇ ਜੱਗ ਨੂੰ ਜਗਾਈਏ ,
ਨਵਾਂ ਸਾਲ ਆ ਗਿਆ ।
ਸਾਰੀ ਦੁਨੀਆ ਦਾ ਪਿਆਰ ,ਤੁਹਾਡੀ ਝੋਲੀ ਵਿਚ ਪਵੇ ,
ਨਾ ਹੀ ਅੱਖ ਕੋਈ ਰੋਵੇ ,ਜੱਗ ਸੁੱਖੀਂ ਸਾਂਦੀ ਰਵ੍ਹੇ ।
ਲੈਕੇ ਖੁਸ਼ੀਆਂ ਤੇ ਖੇੜੇ ਦੀ ,ਬਰਾਤ ਆ ਗਿਆ ,
ਨਵੀਂ ਜ਼ਿੰਦਗੀ ............................
ਨੱਚੇ ਘਰਾਂ ਚ, ਖੁਸ਼੍ਹਾਲੀ ਰਿਜਕ ਭੜੋਲਿਆਂ ਚ ਵਧੇ ,
ਸੱਭ ਉਤੇ ਰਹਿਮਤਾਂ ਦਾ ਮੀਂਹ , ਸਦਾ ਵਰ੍ਹੇ ,।
ਸਾਂਝੀਵਾਲਤਾ ਦੀ ਲੈ ਕੇ ਪ੍ਰਭਾਤ ਆ ਗਿਆ ।
ਨਵੀਂ ਜ਼ਿੰਦਗੀ .........................
ਅੱਲਾ ਰਾਮ ਵਾਲੀ ਬਾਤ ਐਸੀ ਜੱਗ ਵਿਚ ਪਾਈਏ,
ਸਾਰੇ ਜ਼ਾਤ ਪਾਤ ਵਾਲੇ ਭੇਦ ਮਨਾਂ ਚੋਂ ਮਿਟਾਈਏ ,
ਲੈਕੇ ਅਮਨ ਤੇ ਪਿਆਰ ਦੀ ਬਹਾਰ ਆ ਗਿਆ ।
ਨਵੀਂ ਜ਼ਿੰਦਗੀ ਬਨਾਈਏ ਨਵਾਂ ਸਾਲ ਆ ਗਿਆ ।

ਕਿੰਨੇ ਗੁਰੂ? -ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਕੋਈ ਕਹਿੰਦਾ ਦਸ ਗੁਰੂ,
ਤੇ ਕੋਈ ਕਹੇ ਗਿਆਰਾਂ।
ਕੋਈ ਕਹਿੰਦਾ ਨਾਲ ਫਲਸਫੇ,
ਇੱਕੋ ਗਰੂ ਵਿਚਾਰਾਂ।
ਕੋਈ ਕਹਿੰਦਾ ਰੂਪ ਗੁਰੂ ਦੇ,
ਦੇਹੀ ਨਾਲ ਪੁਕਾਰਾਂ।
ਕੋਈ ਕਹਿੰਦਾ ਦੇਹ ਨੂੰ ਛੱਡਕੇ,
ਸ਼ਬਦ ਗੁਰੂ ਸਤਿਕਾਰਾਂ।
ਕੋਈ ਆਖੇ ਗਿਆਨ ਗੁਰੂ ਦੀ,
ਨਾਨਕ ਮੋਹਰ ਚਿਤਾਰਾਂ।
ਕੋਈ ਕਹਿੰਦਾ ਅਰਥ ਗੁਰੂ ਦੇ,
ਬਾਣੀ ਨਾਲ ਨਿਹਾਰਾਂ।
ਕੋਈ ਨਾਲ ਨਿਮਰਤਾ ਬੋਲੇ,
ਕੋਈ ਕਰ ਤਕਰਾਰਾਂ।
ਕੋਈ ਸੋਚੇ ਦੂਜੇ ਦੀ ਗਲ,
ਹਰ ਹੀਲੇ ਨਾਕਾਰਾਂ।
ਆਪੋ ਆਪਣੀ ਨਾਨਕ ਦ੍ਰਿਸ਼ਟੀ,
ਸਭ ਨੂੰ ਰਹੇ ਮੁਬਾਰਕ।।
ਪਰ ਜੋ ਨਾਨਕ ਦੀ ਨਾਂ ਮੰਨੇ,
ਢੋਂਗੀ ਉਹ ਪਰਚਾਰਕ।।

ਅਵੱਲੇ ਸ਼ੌਂਕ -ਬੰਤ ਲੁਬਾਣ ਗੜ੍ਹੀਆ ਇਟਲੀ

ਲੋਕੋ ਵਿਚ ਪ੍ਰਦੇਸਾਂ , ਰੁਲ ਗਈਆਂ ਸਰਦਾਰੀਆਂ ,
ਰਿਸ਼ਤੇ ਤੇ ਨਾਤੇ , ਭੁੱਲ ਹੋਈਆਂ ਦੌਲਤਾਂ ਪਿਆਰੀਆਂ ।

ਡਿਸਕੋ ਠੇਕਿਆਂ ਤੇ ਜਾ ਕਿਵੇਂ ਮਾਰਦੇ ਅਯਾਸ਼ੀਆਂ ,
ਅਜੇ ਭਰਿਆ ਨਾ ਚਿੱਤ ,ਰੂਹਾਂ ਫਿਰ ਵੀ ਪਿਆਸੀਆਂ ।
ਹੱਥਾਂ ਵਿਚ ਸਿਗਰਟਾਂ , ਸੰਭੂਕੇ , ਵੀਨੋ ਨਾਲ ਯਾਰੀਆਂ ।
ਲੋਕੋ ਵਿਚ ਪ੍ਰਦੇਸਾਂ .............................
ਇੱਕ ਦਿਆਂ ,ਸੱਤਰਾਂ ਨੇ ਕੀਤੇ ਪੇਪਰ ਖਰਾਬ ,
ਰੋਟੀ ਲਗਦੀ ਨਹੀਂ ਚੰਗੀ ਖਾਣ ਡੋਨਰ ਕਬਾਬ ,
ਸੌਂਕ ਰੱਖੇ ਨੇ ਅਵੱਲੇ ,ਨਾਲੇ ਰੀਝਾਂ ਵੀ ਨਿਆਰੀਆਂ ,
ਲੋਕੋ ਵਿਚ ਪ੍ਰਦੇਸਾਂ ...............................
ਪੱਛਮੀ ਸੱਭਿਆਚਾਰ ਦੇ ਹੜ੍ਹ ਵਿਚ ਹੜ੍ਹ ਗਏ ,
ਮਾੜੀਆਂ ਅਲਾਮਤਾਂ ਦੀ ਭੇਟੇਂ ਆਪ ਚੜ੍ਹ ਗਏ ,
ਵਿਰਸੇ ਦੇ ਨਾਲ ਲੱਗੇ ਕਰਨ ਗਦਾਰੀਆਂ .
ਲੋਕੇ ਵਿਚ ਪ੍ਰਦੇਸਾਂ .............................
"ਬੰਤ" ਮਾਂ ਬੋਲੀ ਭੁੱਲ ਵੱਡੇ ਬਣ ਗਏ ਵਿਦੇਸ਼ੀ ,
ਬਾਰ ਵਿਚ ਪੀਣ ਕੱਫੇ ,ਚਾਹ ਲਗਦੀ ਏ ਦੇਸੀ ।
"ਸੈਣੀ " ਨਵੀਂ ਪੀੜ੍ਹੀ ਲਈ ਨੇ ਕੀ ਜਿੰਮੇ ਵਾਰੀਆਂ ।
ਲੋਕੋ ਵਿਚ ਪ੍ਰਦੇਸਾਂ ਰੁਲ ਗਈਆਂ ਸਰਦਾਰੀਆਂ ।

ਬੇ ਇਨਸਾਫੀ -ਬੰਤ ਲੁਬਾਣ ਗੜ੍ਹੀਆ ਇਟਲੀ

ਜਿਸ ਨੇ ਜਗਤ ਵਿਖਾਇਆ ਉਸ ਨੂੰ ਮਾਰਨ ਲੱਗ ਪਏ ਹਾਂ ,
ਇਹ ਕੈਸਾ ਅਸੀਂ ਕੁੱਖ ਦਾ ਕਰਜ ਉਤਾਰਨ ਲੱਗ ਪਏ ਹਾਂ ,
ਮਾਂ ਗੁਜਰੀ ਜਾਂ ਮਾਈ ਭਾਗੋ ਜਾਂ ਝਾਂਸੀ ਦੀ ਰਾਣੀ ਵੇਖ ਲਵੋ,
ਇਹ ਕੈਸਾ ਔਰਤ ਦਾ ਨਕਸ਼ ਉਤਾਰਨ ਲੱਗ ਪਏ ਹਾਂ ।
ਜਿਸ ਨੇ ਜਗਤ ਵਿਖਾਇਆ .......................
ਜਿਸ ਨੇ ਜਨਮੇ ਰਾਜੇ ਮਹਾਂ ਬਲੀ ਅਤੇ ਪੀਰ ਪੈਗੰਬਰ ,
ਉਸ ਦੇ ਨਾਲ ਹੀ ਅੱਜ ਕਰਨ ਲੱਗ ਪੲੈ ਕਰਨ ਅਡੰਬਰ ,
ਸੱਚੀ ਸੁੱਚੀ ਮਾਂ ਦਾ ਨਕਸ਼ ਵਿਗਾੜਨ ਲੱਗ ਪਏ ਹਾਂ ,
ਜਿਸ ਨੇ ਜਗਤ ਖਿਾਇਆ ..........................
ਜੇ ਫੁਞਲਵਾੜੀ ਉੱਜੜ ਗਈ ਤਾਂ ਕਿਥੋਂ ਭਾਲੋ ਗੇ ,
ਜੇ ਇਹ ਹਾਲ ਰਿਹਾ ਤਾਂ ਨਾਨਕ ਦੀ ਕੁਲ ਕਿਥੋਂ ਭਾਲੋ ਗੇ .
"ਬੰਤ" ਅਸੀਂ ਇਹ ਕਿਹੜਾ ਕਾਜ ਸੰਵਾਰਨ ਲੱਗ ਪਏ ਹਾਂ ,
ਜਿਸਨੇ ਜਗਤ ਵਿਖਾਇਆ ਉਸ ਨੂੰ ਮਾਰਨ ਲੱਗ ਪਏ ਹਾਂ ।

ਐਟਮੀ ਯੁੱਗ -ਗੁਰਮੇਲ ਬੀਰੋਕੇ

ਤੂੜੀ ਦੇ ਕੁੱਪ ਵਾਂਗੂੰ ਕਾਰਪੋਰੇਸ਼ਨਾਂ ਨੇ ਆਪਣੇ ਖਿਆਲ
ਲੋਕਾਂ ਦੇ ਦਿਮਾਗ਼ੀ ਤੂੜੇ ਪਏ,
ਭੁੱਖੇ ਢਿੱਡੀ ਧੁੱਪੇ ਕਿੱਲੇ ਤੇ ਬੰਨ੍ਹੇ ਡੰਗਰਾਂ ਵਾਂਗੂੰ
ਅਰਮਾਨ ਲੋਕਾਂ ਦੇ ਨੂੜੇ ਪਏ
ਆ ਗਿਆ ਲੋਹੜਾ ਇੱਥੇ,
ਨਾਨਕਾ ਪਾ ਫੇਰਾ ਇੱਥੇ
ਮਲਕ ਭਾਗੋ ਲਾਲੋ ਨੂੰ ਨਿੱਤ ਕੁੱਟਦਾ ਏ
ਸੱਜਣ ਠੱਗ ਲੋਕਾਂ ਨੂੰ ਨਿੱਤ ਲੁੱਟਦਾ ਏ
ਮਰਦਾਨੇ ਕਿਆ ਨੂੰ ਕੀਰਤਨ ਕਰਨੋਂ ਹਰਮੰਦਰ ਚ ਕੀਤਾ ਬੈਨ ਹੈ
ਸਦਨਾਂ ਕਸਾਈ ਬੰਦੇ ਵੱਢਣ ਲਈ ਸਰਕਾਰ ਨੇ ਕੀਤਾ ਸਾਈਨ ਹੈ

ਭੂਮੀਆ ਚੋਰ ਜੀਹਦਾ ਲੂਣ ਖਾਵੇ ਉਹ ਦੇ ਘਰ ਕਰੇ ਚੋਰੀਆਂ
ਸਰਕਾਰ ਦਰਵਾਰੇ ਉਹ ਦੇ ਬਚਾਅ ਲਈ ਬਹੁਤ ਮੋਰੀਆਂ
ਇੱਥੇ ਹੈਣ ਬੜੇ ਰਾਮ ਦੇ ਪੁਜਾਰੀ,
ਜਿਨ੍ਹਾਂ ਲਾਈ ਰਾਵਣ ਸੰਗ ਵੀ ਯਾਰੀ
ਸੱਚੇ ਆਸ਼ਕਾਂ ਦੀ ਇੱਥੇ ਬਹੁਤ ਲੋੜ ਹੈ
ਐਟਮ ਦੇ ਧੂੰਏਂ ਵਿੱਚ ਸੂਰਜਾਂ ਦੀ ਲੋੜ ਹੈ

ਦਾਤੇ ਦੀ ਦਾਤ -ਸੁੱਖਵੰਤ ਬਾਸੀ (ਫਰਾਂਸ)

ਧੀਆਂ ਪੁੱਤ ਦੇਣ ਵਾਲਾ ਇੱਕੋ ਦਾਤਾ,
ਇੱਕੋ ਕੁੱਖ, ਜਨਮ ਵੇਲੇ ਇੱਕੋ ਪੀੜਾ ਝੱਲਦੀ ਮਾਤਾ

ਪਹਿਲਾ ਬੱਚਾ, ਪੁੱਤ ਹੋਵੇ ਜਾਂ ਧੀ,
ਸ਼ੁਕਰ ਕਰੋ, ਮੇਹਰ ਹੋਈ ਉਸ ਦਾਤੇ ਦੀ!
ਝੋਲੀ ਖੈਰ ਪਾਈ ਜਿਸ ਮਾਪੇ ਦੀ

ਪੁੱਤ ਜੰਮਣ ਖੁਸ਼ ਹੁੰਦੇ ਮਾਪੇ, ਸਾਰੇ ਦੇਣ ਵਧਾਈ
ਧੀਆਂ ਜੰਮਣ ਮੱਥੇ ਪਾ ਲੈਂਦੇ ਵੱਟ
ਮਾਪੇ ਆਪਣੀ ਹੀ ਜਾਈ ਨੂੰ ਕਹਿਣ ਪਰਾਈ
ਸਹੁਰੇ ਵੀ ਕਹਿਣ ਧੀ ਬੇਗਾਨੀ

ਧੀਆਂ ਵੇਚਾਰੀਆਂ ਦਾ ਤਾਂ ਰੱਬ ਹੀ ਰਾਖਾ!
ਧੀਆਂ ਪੁੱਤ ਦੇਣ ਵਾਲਾ ਇੱਕੋ ਦਾਤਾ
ਇੱਕੋ ਕੁੱਖ, ਜਨਮ ਵੇਲੇ ਇੱਕੋ ਪੀੜਾ ਝੱਲਦੀ ਮਾਤਾ

ਧੀਆਂ ਤਿੰਨ ਵਾਰ ਜਨਮ ਲੈਂਦੀਆਂ :
ਇੱਕ ਵਾਰ ਜਦ ਜਨਮ ਦੇਵੇ ਦਾਤਾ,
ਦੂਜੀ ਵਾਰ ਜਦ ਹੁੰਦਾ ਏ ਵਿਆਹ,
ਤੀਜੀ ਵਾਰ ਜਦ ਬਣਦੀ ਮਾਤਾ

ਧੀਆਂ ਨੂੰ ਸਕੂਲੀ ਸਿੱਖਿਆ,
ਧੀਆਂ ਨੂੰ ਘਰੇਲੂ ਸਿੱਖਿਆ,
ਧੀਆਂ ਨੂੰ ਸਮਾਜਿਕ ਸਿੱਖਿਆ :

"ਸਹੁਰੇ ਘਰ ਨੂੰ ਆਪਣਾ ਘਰ,
ਸੱਸ ਸਹੁਰੇ ਨੂੰ ਸਮਝੀਂ ਮਾਪੇ,
ਸੁੱਖ ਮਿਲੇ ਤੈਨੂੰ ਹੱਸਦੀ ਆਵੇਂ,
ਦੁੱਖ ਮਿਲੇ ਜੇ ਤੈਨੂੰ ਧੀਏ,
ਰੋ ਕੇ ਚੁੱਪ ਕਰ ਜਾਵੀਂ ਆਪੇ!"

ਪੁੱਤ ਜੋ ਮਰਜ਼ੀ ਕਰਨ, ਜਿਵੇਂ ਮਰਜ਼ੀ ਰਹਿਣ
ਉੇਨਾਂ ਨੂੰ ਵੀ ਕੁਝ ਕਹਿਣ, ਉਨਾਂ ਦੇ ਮਾਪੇ!
ਧੀਆਂ ਨੂੰ ਮਾਪਿਆਂ ਦਾ ਕਹਿਣਾ :
"ਧੀਏ, ਉੱਥੇ ਉਵੇਂ ਹੀ ਰਹਿਣਾ,
ਜਿਵੇਂ ਹੋਵੇ ਸਹੁਰਿਆਂ ਦੀ ਰਜ਼ਾ"
ਵਿਆਹ ਨਾ ਹੋਇਆ, ਜਿਵੇਂ ਹੋ ਗਈ ਕੋਈ ਸਜ਼ਾ!

ਧੀ ਰਾਣੀ ਛੱਡਕੇ ਜਾਂਦੀ ਆਪਣਾ ਪਰਿਵਾਰ,
ਨੂੰਹ ਰਾਣੀ ਬਣਾਕੇ ਉਸ ਨੂੰ ਦਿਓ ਪਿਆਰ!
ਹੱਕ ਬਰਾਬਰ ਜੇ ਦੇ ਨਹੀਂ ਸਕਦੇ,
ਪਿਆਰ ਦੀ ਤਾਂ ਹੈ ਉਹ ਹੱਕਦਾਰ?

ਧੀਆਂ ਪੁੱਤਾਂ ਨੂੰ ਦੇਵੋ ਸਾਂਝੀ ਸਿੱਖਿਆ,
ਕਰਨ ਸਭਨਾਂ ਦਾ ਸਤਿਕਾਰ!

ਮਾਂ ਇੱਕ ਧੀ, ਮੈਂ ਵੀ ਇੱਕ ਧੀ ਹਾਂ,
ਧੀਆਂ ਦੀ ਹੀ ਮਾਂ
ਵੰਤ ਤੇਰੇ ਅੱਗੇ ਕਰੇ ਅਰਦਾਸ ਦਾਤਾ,
"ਸੁੱਖ ਮਿਲੇ ਧੀਆਂ ਨੂੰ ਆਪੋ-ਆਪਣੀ ਥਾਂ!"

ਗੁਰੂ ਨਾਨਕ ਦਾ ਸਤਿਕਾਰ -ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਭਾਵੇਂ ਉਸਨੂੰ ਨਾਨਕ ਆਖੋ, ਭਾਵੇਂ ਗੁਰੂ ਜਾਂ ਬਾਬਾ।
ਨੀਅਤ ਨਾਲ ਹੀ ਬਣਦੇ ਅੰਦਰ, ਹਰੀ ਮੰਦਰ ਜਾਂ ਕਾਬਾ।
ਸਾਹਿਬ ਆਖੋ, ਦੇਵ ਕਹੋ ਜਾਂ ਪੀਰ ਕੋਈ ਪੰਜ-ਆਬਾ।
ਨਾਹੀਂ ਜਾਪੇ "ਪਾਤਿਸ਼ਾਹ" ਦੇ ਕਹਿਣ "ਚ ਕੋਈ ਖਰਾਬਾ।
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ, ਭਾਵੇਂ ਬੇ-ਹਿਸਾਬਾ।
ਅਮਲਾਂ ਬਾਝੋਂ ਇੱਜੱਤ ਦਾ, ਇਜ਼ਹਾਰ ਹੈ ਸ਼ੋਰ-ਸ਼ਰਾਬਾ।
ਜਦ ਵੀ ਉਸਦੀ ਦਿੱਤੀ ਸਿੱਖਿਆ ,ਜੀਵਨ ਵਿੱਚ ਅਪਣਾਈ।।
ਸਮਝੋ ਫਿਰ ਗੁਰ ਨਾਨਕ ਦਾ,ਸਤਿਕਾਰ ਹੋ ਗਿਆ ਭਾਈ।।

ਉਨਾਂ ਹੋਰ ਕਿਸੇ ਦਾ ਕੀ ਹੌਣਾ - ਸੋਖੀ ਬਕਾਪੁਰ ਗੁਰੂ ਵਾਲਾ (ਜਰਮਨੀ)

ਜੋ ਨਹੀ ਆਪਣਿਆਂ ਦੇ ਹੋ ਸਕਦੇ,
ਉਨਾਂ ਹੋਰ ਕਿਸੇ ਦਾ ਕੀ ਹੌਣਾ !
ਜੋ ਨਹੀ ............................
ਜੋ ਮਾਪਿਆਂ ਨੂੰ ਘਰ ਚੋਂ ਕੱਢ ਦਿੰਦੇ,
ਉਨਾਂ ਹੋਰ ਕਿਸੇ ਨੂੰ ਕੀ ਰੱਖਣਾ !
ਜੋ ਰੱਖਦੇ ਪਰਦਾ ਪਤਨੀ ਤੋਂ,
ਉਨਾਂ ਹੋਰ ਕਿਸੇ ਨੁੰ ਕੀ ਦੱਸਣਾ !
ਜੋ ਬੱਚਿਆਂ ਲਈ ਨਹੀ ਜਾਹ ਸਕਦੇ,
ਉਨਾਂ ਹੋਰ ਕਿਸੇ ਲਈ ਕੀ ਔਣਾ !
ਜੋ ਨਹੀ...............................
ਮਾਂ ਹੋਈ ਕਦੋਂ ਬੀਮਾਰ ਕੁਝ ਪਤਾ ਨਹੀ ,
ਨਹੀ ਪਤਾ ਕਿ ਬਾਪੂ ਕਿੰਝ ਮਰਿਆ !
ਕਿਸੇ ਚਾਚੇ ਤਾਏ ਦੇ ਤਾਈ ,
ਦੋ ਗਜ ਕੱਫਣ ਤਕ ਵੀ ਨਾ ਸਰਿਆ !
ਜੋ ਨਹੀ ਆਪਣਿਆਂ ਲਈ ਰੋ ਸਕਦੇ,
ਉਨਾਂ ਹੋਰ ਕਿਸੇ ਲਈ ਕੀ ਰੌਣਾ !
ਜੋ ਨਹੀ................................
ਦੇਖਣ ਨੂੰ ਇੰਝ ਲੱਗਦੇ ਨੇ ;
ਜਿਵੇਂ ਮੂੰਹ ਦੇ ਵਿੱਚ ਜ਼ੁਬਾਨ ਨਹੀ !
ਜਦੋਂ ਗੁੱਝੇ ਫੱਟ ਲਗਾ ਦਿੰਦੇ ,
ਉਨਾਂ ਨਾਲ ਦਾ ਕੋਈ ਸ਼ੈਤਾਨ ਨਹੀ !
ਜੋ ਨਮਕ ਨੇ ਭੁੱਕਦੇ ਜ਼ਖਮਾਂ ਤੇ ,
ਉਨਾਂ ਮਲਮ ਕਿਸੇ ਦੇ ਕੀ ਲੌਣਾ !
ਜੋ ਨਹੀ ............................
ਨਹੀ ਗਲ ਖਾਨੇ ਵਿੱਚ ਪੈਂਦੀ ਕਿ ,
ਕੀ ਧਰਮ ਅਜਿਹੇ ਲੋਕਾ ਦਾ !
ਜੀਹਨੂੰ ਕਦਰ ਨਹੀ ਰਿਸ਼ਤੇ ਨਾਤੇ ਦੀ ,
ਕੀ ਅਚਾਰ ਪਾਉਣਗੇ ਨੋਟਾਂ ਦਾ ,
"ਸੋਖੀ" ਕਰਦੇ ਮਾਣ ਜਗੀਰਾਂ ਦਾ,
ਹਿੱਸੇ ਦੋ ਹੱਥ ਟੁੱਕੜਾ ਨਹੀ ਔਣਾ !
ਜੋ ਨਹੀ.........................

ਧੰਨ ਗੁਰੂ ਨਾਨਕ -ਐਸ . ਸੁਰਿੰਦਰ ਇਟਲੀ

ਤਲਵੰਡੀ ਵਿਚ ਸੀ ਪ੍ਰਗਟ , ਹੋਇਆ ,
ਹੋਇਆ ਰੌਸ਼ਣ ਕੁੱਲ ਜਹਾਨ ।
ਸੁਣ ਕੇ ਤੇਰੀ ਸੱਚੀ ਸਿਖਿਆ ,
ਪਾਂਧਾ ਵੀ ਹੋਇਆ ਹੈਰਾਨ ।
ਦੇਖ ਕੇ ਤੇਰੇ ਚੋਜ ਨਿਰਾਲੇ ,
ਰਾਏ ਬੁਲਾਰ ਸੀ ਹੋਇਆ ਦੰਗ ,
ਸੱਚਾ ਸੌਦਾ ਕਿਵੇਂ ਕਰੀਦਾ ,
ਮਰਦਾਨੇ ਨੂੰ ਲੈਕੇ ਸੰਗ ।
ਸੱਚ ਦੀ ਹੱਟੀ ਕਿਵੇਂ ਚਲਾਈਏ ,
ਜੱਗ ਤੇਰੇ ਤੋਂ ਕਿਧਰੇ ਸਿੱਖੇ ,
ਸੱਚ ਨਮਾਜ਼ ਕਿਵੇਂ ਪੜ੍ਹੀ ਦੀ ,
ਕਾਜ਼ੀ ਤੱਕ ਕੇ ਪੈ ਗਏ ਫਿੱਕੇ ।
ਵਲੀ ਕੰਧਾਰੀ ,ਮੋਮਣ ਹੋ ਗਿਆ ,
ਧਰਮ ਜ਼ਾਤ ਨੂੰ ਛੱਡ ਕੇ ਪਿੱਛੇ ॥
ਕ੍ਰਿਤੀ ਲਾਲੋ ਨੂੰ ਵਡਿਆਇਆ ,
ੱ ਵਰਗੇ ਝੁੱਕ ਗਏ ਅੱਗੇ ।
ਜਗਨ ਨਾਥ ਪੁਰੀ ਵਿਚ ਜਾਕੇ ,
ਤੂੰ ਕਰਨੀ ਅਸਲ ਆਰਤੀ ਦੱਸੀ ,
ਕਰਮ ਕਾਂਡ ਨੂੰ ,ਪਾਖੰਡ ਨੂੰ ਛੱਡ ਕੇ ,
ਇੱਕ ਰੱਬ ਤੇ ਡੋਰੀ ਰੱਖੀ ।
ਔਰਤ ਨੂੰ ਜੱਗ ਜਨਣੀ ਕਹਿਕੇ ,
ਉਸ ਦੇ ਹੱਕ ਵਿਚ ਨਾਅਰਾ ਲਾਇਆ ,
ਪਰਬਤ ਧਰਤੀ ਸਾਗਰ ਜਾ ਕੇ ,
ਥਾਂ ਥਾਂ ਜਾਕੇ ਤੂੰ ਸਮਝਾਇਆ ,
ਇੱਕ ਨੂੂਰ ਸੱਭ ਪਾਸਾਰਾ ,
ਜਿਸ ਤੌਂ ਜਨਮੀ ਸਰਬ ਲੁਕਾਈ ,
ਫਿਰ ਕਿਉਂ ਝਗੜ ੇਤੇ ਸੱਭ ਝੇੜੇ ,
ਕਿਉਂ ਲੜਦੇ ਹਨ ਭਾਈ ਭਾਈ ।
ਸਾਰੇ ਇੱਕ ਨੂਰ ਚੋਂ ਉਪਜੇ ,
ਸਭਨਾਂ ਦੇ ਗੱਲ ਕੰਨੀਂ ਪਾਈ ।
ਨੇਕ ਕਰਮ ਦੀ ਖੇਤੀ ਬੀਜੀ ,
ਮੇਹਣਤ ਦੱਸੀ ਤੂੰ ,ਹੱਲ ਵਾਹ ਕੇ,
ਨਾਮ ਜਪੋ ਤੇ ਕ੍ਰਿਤ ਕਰੋ ,
ਵੰਡ ਛਕੋ , ਉਪਦੇਸ਼ ਸੁਨਾ ਕੇ ,
ਗੁਰ ਨਾਨਕ ਦੀ ਸੋਭਾ ਨਿਆਰੀ ,
ਧੰਨ ਗੁਰ ਧੰਨ ਗੁਰ ਨਾਨਕ ,
ਅੱਜ ਪਈ ਕਹਿੰਦੀ ਦੁਨੀਆ ਸਾਰੀ ,
ਬਾਬਾ ,ਨਾਨਕ ਦਰਸ ਦਿਖਾ ,
ਧੰਨ ਗੁਰੂ ਨਾਨਕ ਮੈਂ ਬਲਿਹਾਰੀ।

ਉਬਾਮੇ ਦੀ ਜਿੱਤ ਸਿਖਾਂ ਦੀ ਨਜ਼ਰ ਵਿੱਚ -ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਉਬਾਮੇ ਦੀ ਜਿੱਤ ਸਿਖਾਂ ਦੀ ਨਜ਼ਰ ਵਿੱਚ
ਨਸਲਬਾਦ ਦੀ ਵਗਦੀ ਨ੍ਹੇਰੀ ਥੰਮਣ ਲਈ,
ਚਿੱਟੇ ਘਰ ਤੇ ਕਾਲੇ ਮੁੜਕੇ ਬਹਿ ਗਏ ਨੇ ।
ਦੁਖੀ ਦਿਲਾਂ ਲਈ ਹਾਅ ਦਾ ਨਾਅਰਾ ਮਾਰਨ ਜੋ,
ਦੇਖੋ ਕਿੱਦਾਂ ਦਿਲੋਂ ਦੁਆਵਾਂ ਲੈ ਗਏ ਨੇ ।
ਰੰਗ ਨਸਲ ਦੇ ਉੱਚੇ ਬੁਰਜ ਉਸਾਰੇ ਜੋ,
ਲੋਕ ਮਨਾ ਚੋਂ ਲਗਦਾ ਕਿੰਗਰੇ ਢਹਿ ਗਏ ਨੇ ।
“ਇੱਕੋ ਜੱਗ ਦੀ ਜਾਤ ਤੇ ਵੱਖਰਾ ਕੋਈ ਨਾਂ”,
ਗੁਰੂ ਅਸਾਡੇ ਸਭ ਲੋਕਾਂ ਨੂੰ ਕਹਿ ਗਏ ਨੇ ।
“ਕਰ ਭਲਾ ਹੋ ਭਲਾ” ਕਿਤਾਬੀਂ ਲਿਖਿਆ ਹੈ,
ਅੱਖਾਂ ਸਾਹਵੇਂ ਸੱਚਾ ਹੁੰਦਾ ਦੇਖ ਲਿਆ ।
ਚਾਰ ਦਿਨਾਂ ਲਈ ਝੰਡੇ ਨੀਵੇਂ ਕੀਤੇ ਸੀ ,
ਚੋਂਹ ਸਾਲਾਂ ਲਈ ਝੰਡੇ ਉੱਚੇ ਰਹਿ ਗਏ ਨੇ ।।

ਸ਼ੇਰ ਪੰਜਾਬੀ -ਬਿੰਦਰ ਜਾਨ ( ਇੱਟਲੀ )

ਛਾਤੀਆਂ ਉੱਤੇ ਵਾਰ ਪੰਜਾਬੀ ਸਹਿੰਦੇ ਨੇ ,
ਤਾਂਹੀਓਂ ਸਾਨੂੰ ਸ਼ੇਰ ਪੰਜਾਬੀ ਕਹਿੰਦੇ ਨੇ ।
ਦੇਸ਼ ਕੌਮ ਨੂੰ ਲੋੜ ਪਵੇ ਜਦੋਂ ਜਾਨਾਂ ਦੀ।
ਫਿਰ ਆਉਂਦੀ ਏ ਯਾਦ ਪੰਜਾਬੀ ਸਾਨ੍ਹਾਂ ਦੀ,
ਅੜਦੇ ਵਾਂਗ ਚਟਾਂਨਾਂ ਕਦੇ ਨਾ ਢਹਿੰਦੇ ਨੇ ,
ਤਾਂਹੀਓਂ ਸਾਨੂੰ ...........................
ਊਧਮ ਵੀਰ ਨੇ ਐਡਵਾਇਰ ਨੂੰ ਟੰਗਿਆ ਸੀ ,
ੇ ਸਾਂਡਰਸ ਵਰਗਿਆਂ ਪਾਣੀ ਵੀ ਨ ਮੰਗਿਆ ਸੀ ,
ਅਟਕਾਂ ਭੰਨ ਦਰਿਆਵਾਂ ਵਾਂਗਰ ਵਹਿੰਦੇ ਨੇ ,
ਤਾਂਹੀਓਂ ਸਾਨੂੰ ........................
ਜਦ ਵੀ ਗਏ ਮੈਦਾਨੇ ਪਿੱਠ ਵਿਖਾਈ ਨਾ ,
ਲਾਜ ਕਦੇ ਪੰਜਾਬੀ ਮਾਂ ਨੂੰ ਲਾਈ ਨਾ ,
ਗਦਰੀ ਬਾਬੇ ਯਾਦ ਸਦਾ ਹੀ ਰਹਿੰਦੇ ਨੇ ,
ਤਾਂਹੀਓਂ ਸਾਨੂੰ ........................
ਲੋਹਾ ਮੰਨਦੀ ਸਾਰੀ ਦੁਨੀਆ ਤਾਂਹੀਂ ਏ ,
ਜੇਹੜਾ ਅੜਿਆ ਉਸ ਦੀ ਅਲਖ ਮੁਕਾਈ ਏ ,
" ਬਿੰਦਰਾ " ਕਲਗੀਧਰ ਦੇ ਚਰਨੀਂ ਪੈਂਦੇ ਨੇ ,
ਤਾਂਹੀਂਓ ਸਾਨੂੰ ............

ਕ੍ਰਿਤੀ -ਬਿੰਦਰ ਜਾਨ ( ਇੱਟਲੀ )

ਲੋਹਾ , ਪੱਥਰ ,ਲੱਕੜ , ਮਿੱਟੀ ,
ਬੰਦਿਆ ਲੱਖ ਖਪਾਈਂ ,
ਖੂਨ ਪਸੀਨੇ ਵਾਲੀ ਮੇਹਣਤ ,
ਪਰ ਨਾ ਕਿਸੇ ਦੀ ਖਾਈਂ ,
ਕਾਮੇ ਦਾ ਮੁੜ੍ਹਕਾ ਹੈ ਮੋਤ ,
ਪਲਕਾਂ ਉਤੇ ਟਿਕਾਈਂ ,
ਜਨਮ ਜਨਮ ਦਾ ਪੁੰਨ ਜੇ ਲੈਣਾ ,
ਕ੍ਰਿਤੀ ਨਾਲ ਬਿਠਾਈਂ ,
ਹੱਕ ਦਾਰ ਨੂੰ ਹੱਕ ਦਿਵਾ ਕੇ ,
ਅਪਨਾ ਫਰਜ਼ ਨਿਭਾਈਂ ,
ਮੁੜ੍ਹਕਾ ਸੁਕਣੋਂ ਪਹਿਲਾਂ ਉਸ ਦੇ ,
ਮੇਹਣਤ ਹੱਥ ਫੜਾਈਂ ,
ਊਚ ਨੀਚ ਦੇ ਪਾੜੇ ਵਾਲੇ ,
ਜੜ੍ਹ ਤੋਂ ਫਰਕ ਮਿਟਾਈਂ
ਧਰਤੀ ਧਰਮ ਸਹਾਰੇ ਅਟਕੀ ,
ਸੱਭ ਤੇ ਰਹਿਮ ਕਮਾਈਂ ।
ਕ੍ਰਿਤੀ ਰੱਬ ਦਾ ਰੂਪ ਹੈ " ਬਿੰਦਰਾ "
ਦਿਲ ਨਾ ਕਿਤੇ ਦੁਖਾਈਂ ।

ਕਵਿਤਾ -ਸੰਤੋਖ ਸਿੰਘ

ਤੇਰੇ ਧਰਮ ਭਾਈਆਂ ਦੀਆਂ ਲਾਸ਼ਾਂ ਨੂੰ ਖਾਂਦੇ ਰਹੇ ਕੁਤੇ ,
ਓਏ ਗਾਫਲ ਹੋ ਬੇਫਿਕਰੇ ਸਿਖੋ ਕਿਓਂ ਸੁਤੇ ,
ਔਹ ਨਸ਼ਿਆਂ ਦੇ ਵਹਿਣੀ ਪੰਜਾਬ ਰੁੜ ਚਲਿਆ!
ਤੇ ਫੈਸ਼ਨਪ੍ਰਸਤੀ ਚ੍ਹ ਵਿਰਸਾ ਖੁਰ ਚੱਲਿਆ !
ਸਰੂ ਜਿਹੇ ਗਭਰੂ ਸਰਕਾਰਾਂ ਮੁਕਾਏ ,
ਬਾਕੀ ਜੋ ਬਚ ਗਏ ਉਹ ਜੇਲੀਂ ਖਪਾਏ ।
ਕੁਝ ਮਾ-ਪਿਓ ਨੇ ਪੌਂਡਾਂ ਲਈ ਵਿਦੇਸ਼ਾਂ ਨੂੰ ਧੱਕੇ,
ਮੈ ਰੋਟੀ ਲਈ ਰੁਲਦੇ ਇਨ੍ਹਾਂ ਅੱਖਾਂ ਨਾਲ ਤੱਕੇ ।
ਬਾਪੂ ਦਾ ਚੁਕਿਆ ਹੋਯਾ ਕਰਜਾ ਵੀ ਲਾਹੁਣਾ !
ਸ਼ਾਹਾਂ ਤੋਂ ਗਹਿਣੇ ਪਿਆ ਖੇਤ ਵੀ ਛਡਾਉਣਾ ।
ਸਾਰੇ ਪਿੰਡ ਚੋਂ ਉੱਚਾ ਚੁਬਾਰਾ ਵੀ ਪਾਉਣਾ ।
ਗੱਜ-ਵੱਜ ਵਿਆਹ ਭੈਣ ਜੀ ਦਾ ਵੀ ਕਰਨਾ ।
ਸਫਾਰੀ ਗੱਡੀ ਬਿਨਾਂ ਵੀ ਨਹੀਂ ਸਰਨਾ ।
ਜਦੋਂ ਪਾਵਾਂਗਾ ਇੰਗਲੈਂਡ ਤੋਂ ਪੌਂਡਾਂ ਦੇ ਥੱਵੇ ।
ਸੁਪਨੇ ਫਿਰ ਪੂਰੇ ਹੋ ਜਾਵਣਗੇ ਝੱਬੇ ।।
ਪੌਂਡਾਂ ਦੇ ਲਾਲਚ ਵਿੱਚ ਪੁੱਤਰ ਗਵਾਏ ਰੋਯਾਨਾ ਆਥਣ ਨੂੰ ਸ਼ਾਹ ਬੂਹਾ ਖੜਕਾਏ ।
ਕੋਠੇ ਜਿੱਡੀ ਹੋਈ ਧੀ ਦੁੱਖ ਡਾਹਢਾ ।
ਦਰਵਾਜਾ ਏ ਛੋਟਾ,ਊਠਾਂ ਵਾਲਿਆਂ ਨਾਲ ਆਢਾ ।
ਰੀਸਾਂ ਦੇ ਪੱਟਿਓ ਹੋਸ਼ਾਂ ਵਿੱਚ ਆਉ ।
ਵਤਨਾਂ ਨੂੰ ਪਰਤੋ,ਨਾ ਜਵਾਨੀ ਗਵਾਉ ।
ਚੇਤੇ ਰੱਖਿਉ ਮੇਘੋਵਾਲੀਏ ਦਾ ਕਹਿਣਾ
ਮਾਪਿਉ ਦਾ ਸਾਇਆ ਸਦਾ ਸਿਰ ਤੇ ਨਹੀ ਰਹਿਣਾ ।

ਕਵਿਤਾ - ਸਰਬਣ ਸਿੰਘ ਬਾਹੀਆ

ਸਿੱਖੀ ਦੇ ਸਿਧਾਤਾਂ ਵਿਚ ਕਿਉਂ ਵੰਡਾਂ ਪਾਈ ਜਾਦੇ ਓ,
ਨਵੀਂ ਨਵੀਂ ਮਰਯਾਦਾ ਨਿੱਤ ਕਿਉਂ ਬਣਾਈ ਜਾਦੇ ਓ।
ਸਿੱਖੀ ਆਪ ਅਪਨਾਉਣੀ ਨਹੀਂ, ਉਪਦੇਸ਼ ਦੂਜਿਆਂ ਨੂੰ ਸਣਾਈ ਜਾਦੇ ਓ।
ਇਕੱਲਾ ਇਕੱਲਾ ਗੁਰੂ ਕਿਉਂ ਆਪਣਾ ਬਣਾਈ ਜਾਦੇ ਓ ।
ਸਾਧਿਆ ਨਾਂ ਮਨ ਤਾਂਈ ਸੰਤ ਕਹਾਈ ਜਾਦੇ ਓ।
ਸੰਤਾਂ ਦੇ ਨਾਂ ਹੇਠ ਡਾਲਰ ਕਮਾਈ ਜਾਦੇ ਓ।
ਭੋਲੇ ਭਾਲੇ ਲੋਕ ਸਾਡੇ ਨਾਂ ਦੰਭੀਆਂ ਨੂੰ ਪਛਾਣਦੇ,
ਦੰਭੀਆਂ ਪਖੰਡੀਆਂ ਦੇ ਪਿੱਛੇ ਲੱਗੀ ਜਾਵਦੇ।

ਗੁਰੂ ਦੇ ਨਾਂ ਅਰਥ ਜਾਨਣ ਗੁਰੂ ਬਣ ਜਾਂਦੇ ਐ
ਬਣ ਕੇ ਪਖੰਡੀ ਗੁਰੂ ਬਦਫੈਲੀਆਂ ਕਰੀ ਜਾਦੇ ਐ
ਕੋਰਟਾਂ ਚ ਕੇਸ ਚੱਲੇ ਫਿਰ ਵੀ ਗੁਰੂ ਅਖਵਾਉਦੇ ਐ
ਖੋਲਦਾ ਜੇ ਭੇਦ ਕੋਈ ਤਾਂ ਫਿਰ ਉਹਨੂੰ ਮਰਵਾਉਦੇ ਐ
ਨਸਬੰਦੀ ਕਰਵਾਕੇ ਗਿਣਤੀ ਸਾਧੂਆਂ ਦੀ ਵਧਵਾਉਦੇ ਐ
ਸਾਧਵੀਆਂ ਕੋਲ ਰੱਖ ਸਵਰਗ ਦਿਖਾਵਦੇ
ਭੋਲੇ ਭਾਲੇ ਲੋਕ ਸਾਡੇ ਨਾਂ ਦੰਭੀਆਂ ਨੂੰਪਛਾਣਦੇ।
ਦੰਭੀਆਂ ਪਖੰਡੀਆਂ

ਮੀਡੀਆ ਵਾਲੇ ਵੀ ਗੱਲਾਂ ਸੱਚੀਆਂ ਸਣਾਂਵਦੇ
ਪੂਰ ਪੂਰ ਦਰਿਆ ਨੂੰ ਡੇਰੇ ਪਏ ਵਧਾਂਵਦੇ
ਰੁੜ ਜਾਵੇ ਗਰੀਬ ਕੋਈ ਰੱਤਾ ਨਹੀਂ ਪਛਾਂਣਦੇ
ਪੁਟ ਪੁਟ ਖੱਡੇ ਸਾਰਾ ਪਿੰਡ ਪਏ ਢਾਂਵਦੇ
ਕੁਟ ਕਰ ਬਾਣੀ ਦੀਆਂ ਸਤਰਾਂ ਸੁਣਾਵਦੇ
ਚੇਲੇ ਜਦੋ ਵਧ ਜਾਣ ਫਿਰ ਗੁਰੁ ਅਖਵਾਂਦੇ
ਨਾਨਕ ਦੇ ਨਾਂਮ ਵਾਲਾ ਧਾਮ ਵੀ ਬਣਾਂਵਦੇ
ਦਸਵੇਂ ਗੁਰਾਂ ਦੀ ਗੱਲ ਨਾਂ ਸਟੇਜ ਤੋਂ ਸੁਣਾਂਵਦੇ
ਭੋਲੇ ਭਾਲੇ ਲੋਕ ਸਾਡੇ ਨਾਂ ਦੰਭੀਆਂ ਨੂੰ ਪਹਿਚਾਂਣਦੇ
ਦੰਭੀਆਂ ਪਖੰਡੀਆਂ

ਬੰਨਦੇ ਨੇ ਗੋਲ ਪੱਗ ਮੱਥੇ ਤਿੱਲਕ ਵੀ ਲਗਾਂਵਦੇ
ਇੱਧਰ ਉਧਰ ਦੀਆਂ ਗੱਲਾਂ ਕਰ ਲੋਕਾਂ ਨੂੰ ਸੁਣਾਂਵਦੇ
ਬਾਪੂ ਜੀ ਹੈ ਗੁਰੁ ਸਾਡਾ ਆਪ ਸੰਤ ਅਖਵਾਂਵਦੇ
ਸਿੱਖੀ ਦਾ ਭੁਲੇਖਾ ਪਾ ਕੇ ਨਾਲ ਆਪਣੇ ਹੀ ਲਾਵਦੇ
ਲਾਈਟਾਂ ਵਾਲੇ ਬਾਬੇ ਸੁਣੋਂ ਲਾਈਟਾਂ ਪਏ ਮਰਾਂਵਦੇ
ਘੁਟ ਘੁਟ ਅੱਖਾਂ ਨੂੰ ਉਹ ਦੁਆਰ ਦਸਵਾਂ ਵਖਾਂਵਦੇ
ਰੋਈਏ ਕੀ ਅਨਪੜਾਂ ਨੂੰ ਉਥੇ ਪੜੇ ਲਿਖੇ ਵੀ ਜਾਂਵਦੇ
ਘੁਟ ਘੁਟ ਗੋਡਿਆਂ ਨੂੰ ਫੋਟੋਆਂ ਵੀ ਖਿਚਵਾਂਵਦੇ
ਭੋਲੇ ਭਾਲੇ ਲੋਕ ਸਾਡੇ ਨਾਂ ਦੰਭੀਆਂ ਨੂੰ ਪਹਿਚਾਂਣਦੇ
ਦੰਭੀਆਂ ਪਖੰਡੀਆਂ

ਤਾਸ ਦੇ ਪੱਤਿਆਂ ਕੀ ਗਿੰਦਜੀ ਸੁਆਰਨੀ
ਮਨ ਧੂੜ ਚੜੀ ਨਾਂ ਉਹਨਾਂ ਨੇ ਉਤਾਰਨੀ
ਕਰ ਕਰ ਫੋਨ ਕਿਉਂ ਪੌਡ ਗੁਆਉਦੇ ਓ
ਲੈ ਲੈ ਪੁੱਛਾਂ ਕਿਉਂ ਜਿੰਦ ਭਰਮਾਂ ਚੋ ਪਾਉਦੇ ਓ
ਤਾਘੇ ਤੇ ਤਵੀਤ ਟੇਵੇ ਕੁਝ ਨਾਂ ਸਵਾਰਦੇ
ਜਿੰਦਗੀ ਚ ਸੁਖ ਖੋਹਕੇ ਭਰਮਾਂ ਚ ਪਾਂਵਦੇ
ਕਰੋ ਸਤਿਕਾਰ ਬਾਣੀ ਮਨ ਚ ਵਸਾਇਆ ਕਰੋ
ਜਨਮ ਤਰੀਕਾਂ ਦੱਸ ਨਾਂ ਪੱਤਰੀ ਖੁਲਵਾਇਆ ਕਰੋ
ਹੋਰ ਕਿਤੇ ਜਾਣ ਦੀ ਥਾਂ ਗੁਰੂ ਘਰ ਜਾਇਆ ਕਰੋ
ਜਣੇ ਖਣੇ ਤਾਂਈ ਜਾ ਕੇ ਗੁਰੂ ਨਾਂ ਬਣਾਇਆ ਕਰੋ
ਧੁਰ ਦਰਗਾਹ ਨੂੰ ਸਿੱਧਾ ਰਸਤਾ ਜੋ ਜਾਂਵਦਾ
ਬਖਸਿਆ ਹੈ ਬੱਲ ਗੁਰੂ ਗੁਰੂ ਘਰ ਆਉਣਦਾ
ਹੱਥ ਜੋੜ ਬਾਹੀਆ ਇਹ ਕਵਿਤਾ ਸੁਣਾਂਵਦਾ
ਸ਼ਬਦ ਗੁਰੂ ਸਾਡੇ ਉਥੋਂ ਤੱਕ ਹੈ ਪੁਚਾਂਵਦੇ।
ਭੋਲੇ ਭਾਲੇ ਲੋਕ ਸਾਡੇ ਨਾਂ ਦੰਭੀਆਂ ਨੂੰ ਪਛਾਂਣਦੇ
ਦੰਭੀਆਂ ਪਖੰਡੀਆ

ਕਾ ਚਿੜੀ ਦੀ ਬਾਤ -ਬਾਬਾ ਅਬੀਰ ਅਬੂਜ਼ਾਰੀ

ਇਕ ਕਾ ਚਿੜੀ ਨਾਲ਼ ਸਲਾਹ ਪੱਕਾਓਦਾ
ਖਿਚੜੀ ਪਕਾਈਏ ਅੱਜ ਦਿਲ ਚਾਹੁੰਦਾ

ਚਾਅ ਏ ਚ੍ਰੋਕਣਾ ਪਕਾਈਏ ਭੱਪੜਾ
ਰੱਜ ਰੱਜ ਲੇਹੜ ਲੇਹੜ ਖਾਈਏ ਭੱਪੜਾ

ਚਿੜੀ ਕਹਿੰਦੀ ਚੌਲ ਸ਼ੋਲ ਮੈ੬ ਲਿਓਣੀ ਆ
ਮੋਠ ਸ਼ੋਠ ਤੋ ਲਿਆ ਤੇ ਮੈ ਪੱਕੋਨੀ ਆ

ਬੂਹੇ ਲਾ ਕੇ ਜੰਦਰਾ ਤੇ ਬਾਰੀ ਮਾਰ ਕੇ
ਪਹੁੰਚ ਗਏ ਦੁਕਾਨ ਤੇ ਉਡਾਰੀ ਮਾਰ ਕੇ

ਚੌਲ ਚਿੜੀ ਆਦੇ ਮੋਠ ਕਾ ਲਿਆਇਆ ਜੀ
ਰਲ਼ ਮਿਲ ਦੋਵਾ ਨੇ ਭੱਪਾ ਪਕਾਇਆ ਜੀ

ਭੋਲ਼ਾ ਭਾਲਾ ਕਾ ਚਿੜੀ ਅਕਲਮੰਦ ਜੇ
ਭੱਪੇ ਸਾਰੇ ਪਿੱਛੇ ਲੱਗੀ ਲੋਨ ਫੰਦ ਜੇ

ਕਹਿਣ ਲੱਗੀ ਕਾਵਾ ਮੁੱਖ ਧੋ ਆ ਛੱਪੜੇ
ਚੁੰਝ ਦੀ ਸਫ਼ਾਈ ਦੇ ਲਈ ਹੋ ਆ ਛੱਪੜੇ

ਕਹਿੰਦੇ ਆ ਸਫ਼ਾਈ ਚਿ ਖ਼ੁਦਾਈ ਹੁੰਦੀ ਏ
ਸਿਹਤ ਦੀ ਵੀ ਜ਼ਾਮਨ ਸਫ਼ਾਈ ਹੁੰਦੀ ਏ

ਮਨ ਕੇ ਚਿੜੀ ਦੀ ਗੱਲ ਉੱਡ ਕੇ ਗਿਆ
ਛਪੜੇ ਦੇ ਪਾਣੀ ਵੱਲ ਉੱਡ ਕੇ ਗਿਆ

ਪਾਣੀ ਕੰਢੇ ਬੈਠ ਕੇ ਤੇ ਮੂੰਹ ਸਵਾਰਦਾ
ਭੱਪੇ ਪਿੱਛੇ ਛਿੱਟੇ ਚਾਰ ਵੱਧ ਮਾਰਦਾ

ਘਰ ਵਿਚੋਂ ਕਾਗ ਨੂੰ ਜਦੋ ਉਡਾ ਲਿਆ
ਤੇ ਪਿੱਛੋ੬ ਸਾਰਾ ਭੱਪਾ ਚਿੜੀ ਆਪ ਖਾ ਲਿਆ

ਪੂੰਝ ਲਈ ਪਤੀਲੀ ਤੇ ਪਲੇਟ ਚੱਟ ਲਈ
ਸਿਰ ਤੇ ਅਦਾਵਤਾ੬ ਦੀ ਚੁੱਕ ਛੱਟ ਲਈ

ਭੱਪਾ ਸਾਰਾ ਡੱਫ ਕੇ ਡਕਾਰ ਮਾਰ ਗਈ
ਖਿਚੜੀ ਨਿਗੋਣੀ ਤੇ ਈਮਾਨ ਹਾਰ ਗਈ

ਹਾ੬ਡੀ ਵਿਚ ਵਿੱਠ ਡੋਈ ਵਿਚ ਥੁੱਕਦੀ
ਕਾ੬ ਕੋਲੋ੬ ਡਰ ਚੱਕੀ ਵਿਚ ਲੁੱਕਦੀ

ਬੇ ਈਮਾਨੀ ਦਾ ਏ ਡਰ ਬੇ ਈਮਾਨ ਨੂੰ
ਬੇ ਈਮਾਨੀ ਕਰ ਕੇ ਛਪਾਵੇ ਜਾਣ ਨੂੰ

ਆਪੇ ਈ ਬਿਮਾਰ ਆਪੇ ਵੈਦ ਹੋ ਗਈ
ਆਪੇ ਕੀਤੀ ਚੋਰੀ ਆਪੇ ਕੈਦ ਹੋ ਗਈ

ਕਾ੬ ਆਇਆ ਮੁੱਖ ਨੂੰ ਸਵਾਰ ਝੱਬਦੀ
ਤੱਕਦਾ ਚੁਫ਼ੇਰੇ ਚਿੜੀ ਨਹੀਂਗੀ ਲੱਭਦੀ

ਚਿੜੀ ਨੂੰ ਨਾ ਡਿੱਠਾ ਤੇ ਹੈਰਾਨ ਹੋ ਗਿਆ
ਭੁੱਖ ਨਾਲ਼ ਬਹੁਤਾ ਪ੍ਰੇਸ਼ਾਨ ਹੋ ਗਿਆ

ਤਿੰਨ ਦਿਨ ਦਾ ਵਿਚਾਰਾ ਅੱਗੇ ਭੁੱਖਾ ਸੀ
ਪਰਸੋ੬ ਦਾ ਖਾਦਾ ਹੋਇਆ ਟੁੱਕ ਰੁੱਖਾ ਸੀ

ਭੁੱਖ ਨੇ ਸਤਾਇਆ ਕੁੱਖਾ੬ ਚੜ੍ਹਨ ਲੱਗੀਆ੬
ਆਦਰਾ ਕਿਤਾਬ ਲਾਲ਼ ਪੜ੍ਹਨ ਲੱਗੀਆ੬

ਹਾਡੀ ਵੱਲ ਡਿੱਠਾ ਵਿਚ ਗੁੱਗਿਆ ਪਿਆ
ਭਾ੬ਡਿਆ ਦੇ ਵਿਚ ਗੰਦ ਵਗਿਆ ਪਿਆ

ਨਮੋ ਝਾਨਾ ਹੋ ਕੇ ਗਿਆ ਬੈਠ ਨੁਕਰੇ
ਆਖਦਾ ਖ਼ੁਦਾ ਤੇਰਾ ਬੜਾ ਸ਼ੁਕਰ ਏ

ਥੋੜੀ ਗੱਲ ਨਾਲ਼ ਮੈਨੂੰ ਆਈ ਮੱਤ ਜੀ
ਆਕਿਬਤ ਸੋਰ ਗਈ ਬਿਨਾ ਕੁਪੱਤ ਜੀ

ਇਕੋ ਠੇਡੇ ਨਾਲ਼ ਹੁਸ਼ਿਆਰ ਹੋ ਗਿਆ
ਇਕੋ ਵਾਰੀ ਡਿੱਗਾ ਅਸਵਾਰ ਹੋ ਗਿਆ

ਭਾਈ ਵਾਲੀ ਕੀਤੀ ਤੇ ਚਿੜੀ ਨੇ ਠ੍ਹਗਿਆ
ਪਤਾ ਉਦੋ ਲੱਗਾ ਜਦੋ ਹੱਥ ਲੱਗਿਆ

ਪਤਾ ਕੀ ਸੀ ਮੈਨੂੰ ਏਨੇ ਛੱਲ ਜਾਵਣਾ
ਅੱਗੇ ਤੋ ਮੈ ਕਿਸੇ ਦਾ ਵਸਾਹ ਨਹੀ ਖਾਵਣਾ

ਕਹਿੰਦਾ ਹੁਣ ਰਹਿਣਾ ਹੁਸ਼ਿਆਰ ਬਣ ਕੇ
ਕਿਸੇ ਦੇ ਨਹੀ ਰਹਿਣਾ ਮੱਤ ਯਾਰ ਬਣ ਕੇ

ਆਪਣਿਆ ਪੈਰਾ ਤੇ ਖਲੋਣਾ ਆਪ ਏ
ਸਾ੬ਝ ਦਾ ਨਤੀਜਾ ਬੱਸ ਖੰਗ ਤਾਪ ਏ

ਗੰਢ ਹੁਣ ਆਪਣੀ ਆਪੇ ਸੰਭਾਲਣੀ
ਸੇਕਣੀ ਐ ਓਹੋ ਜਿਹੜੇ ਆਪ ਬਾਲਣੀ

ਥੱਕ ਹਾਰ ਹੰਬ ਕੇ ਬਨੇਰੇ ਬੈਠ ਕੇ
ਸੋਚ ਦੀਆ ਅੱਟੀਆ ਅਟੇਰੇ ਬੈਠ ਕੇ

ਇਕ ਮਾਈ ਆਖਿਆ ਸਲਾਮ ਆਣ ਕੇ
ਹਾਲ ਚਾਲ ਪੁੱਛਿਆ ਤਮਾਮ ਆਣ ਕੇ

ਕਾ੬ ਨੇ ਭਿਆਲ਼ੀ ਦਾ ਨਤੀਜਾ ਦੱਸਿਆ
ਚਿੜੀ ਦੀ ਚੰਡਅਲੀ ਦਾ ਨਤੀਜਾ ਦੱਸਿਆ

ਬੁੱਢੀ ਕਹਿੰਦੀ ਲੈ ਖ਼ਾ ਦਾਣੇ ਚੱਬ ਰੱਜ ਕੇ
ਹੌਸਲੇ ਦੇ ਨਾਲ਼ ਸ਼ੇਰ ਬਣ ਗੱਜ ਕੇ

ਤੇਰੀ ਚੱਕੀ ਆਈ ਆ ਮੈ ਦਾਣੇ ਪੀਹਣ ਵੇ
ਭਲਾ ਹੋਵੇ ਤੇਰਾ ਤੇਰੇ ਬੱਚੇ ਜੀਣ ਵੇ

ਕਾ੬ ਕਹਿੰਦਾ ਸੱਤ ਵਾਰੀ ਪੀਸ ਮਾਈ ਜੀ
ਇਥੇ ਕਿਹੜੀ ਲੱਗਣੀ ਏ ਫ਼ੀਸ ਮਾਈ ਜੀ

ਚੱਕੀ ਨੂੰ ਚਲਾ ਕੇ ਬੁੱਢੀ ਦਾਣੇ ਪਾਵਦੀ
ਚਿੜੀ ਚੱਕੀ ਵਿਚੋ ਦਾਣੇ ਖਾਦੀ ਜਾਵਦੀ

ਬੁੱਢੀ ਕਹਿੰਦੀ ਕਾਵਾ ਦਾਣੇ ਪੌਂਦੀ ਜਾਦੀ ਮੈ
ਚੱਕੀ ਵੀ ਬਰਾਬਰ ਚਲੌਂਦੀ ਜਾ੬ਦੀ ਮੈ

ਦਾਣੇ ਖੰਨੀ ਕੌਣ ਵਿਚੋ੬ ਜਾਵੇ ਚੱਬਦੀ
ਆਟਾ ਨਹੀਂਗਾ ਨਿਕਲਦਾ ਦੁਹਾਈ ਰੱਬ ਦੀ

ਕਾ੬ ਕਹਿੰਦਾ ਜ਼ਰਾ ਨਾ ਤੋ ਡਰ ਮਾਈ ਜੀ
ਤੱਕਲਾ ਲਿਆ ਕੇ ਤੱਤਾ ਕਰ ਮਾਈ ਜੀ

ਚਿੜੀ ਈ ਕੰਬਖ਼ਤ ਚੱਕੀ ਵਿਚ ਵੜੀ ਏ
ਲਗਦੀ ਸੀ ਮੀਸਣੀ ਚਲਾਕ ਬੜੀ ਏ

ਮਿਝ ਇਹਦੀ ਕਢਣੀ ਐ ਹੱਥ ਆ ਲਵੇ
ਗਿੱਚੀ ਇਹਦੀ ਵੱਡਣੀ ਐ ਹੱਥ ਆ ਲਵੇ

ਭੱਪਾ ਖਾ ਕੇ ਲੁੱਕੀ ਜਿਵੇ ਕਾਕੀ ਕਰਦੀ
ਮਾਦਾ ਹੋ ਕੇ ਨਰ ਨਾਲ਼ ਚਾਲਾਕੀ ਕਰਦੀ

ਤੱਤਾ ਕਰ ਤੱਕਲਾ ਚੱਕੀ 'ਚ ਵਾੜਿਆ
ਚਿੜੀ ਕਹਿੰਦੀ ਚੀਂ ਚੀਂ ਮੇਰਾ ਪੋਟਾ ਸਾੜਿਆ

ਪਿੱਛੋ੬ ਪਛਤਾਵੇ ਭੱਪਾ ਕਾਹਨੂੰ ਖਾ ਲਿਆ
ਜਿੰਦ ਨੂੰ ਅਜ਼ਾਬ ਵਿਚ ਆਪ ਪਾ ਲਿਆ

ਖਾਵੇ ਜੋ ਅਬੀਰ ਜੀ ਪਰਾਈਆ ਪੱਤੀਆ
ਹਸ਼ਰ ਨੂੰ ਸਜ਼ਾਵਾ੬ ਉਹਨੂੰ ਮਿਲਣ ਤੱਤੀਆ

ਫਿਕਰਾਂ ਦੇ ਰੰਗ -ਮਾ. ਸੀਤਲ ਬੰਗਾ

ਮੇਰੀ ਕਲਮ ਦੇ ਸ਼ਬਦੀਂ ਦਰਦ ਭਰੇ।
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ।

ਮੇਰੇ ਚਿਹਰੇ ਤੇ ਰਹਿੰਦੀ ਸਦਾ ਉਦਾਸੀ।
ਉਦਾਸੀ ਤਾਂ ਹੈ ਮੇਰੇ ਖੂਨ ਦੀ ਪਿਆਸੀ।
ਖੁਸ਼ੀਆਂ ਦੇ ਖੇੜੇ ਮੈਥੋਂ ਰਹਿੰਦੇ ਪਰੇ,।
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਮੇਰੇ ਅੱਖ ਨਾ ਵੇਖੇ ਰੰਗ ਕੋਈ ਮਤਾਬੀ।
ਲਾਲ ਗੁਲਾਲ ਨਾ ਸ਼ੋਖ ਗੁਲਾਬੀ।
ਫਿਕਰਾਂ ਦੇ ਰੰਗ ਮੇਰੇ ਮੱਥੇ ਧਰੇ।
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਜਨਮ ਤੋਂ ਪਹਿਲਾਂ ਜਦੋਂ ਕੋਈ ਧੀ ਮਰਦੀ।
ਲੋਕਾਈ ਮੱਥੇ ਉਹ ਕਲੰਕ ਇਕ ਧਰਦੀ।
ਕੋਣ ਉਹਦੀ ਪੀੜਾ ਨੂੰ ਬਿਆਨ ਕਰੇ?
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਉੱਡੂ-ਉੱਡੂ ਕਰਨੇ ਨੂੰ ਜੀਅ ਕਿਸੇ ਦਾ ਕਰੇ।
ਕੋਈ ਖੰਭ ਕੱਟ ਕੇ ਲਿਆ ਜ਼ਮੀਂ ਤੇ ਧਰੇ।
ਬੱਸ ਹਉਕਿਆਂ ਤੇ ਹਾਵਿਆਂ 'ਚ ਜਿੰਦਗੀ ਸੜੇ।
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਜਦੋਂ ਜੱਟ ਆਵੇ ਕੁਝ ਵੇਚ ਵੱਟ ਕੇ।
ਬਾਣੀਆਂ ਤੇ ਸ਼ਾਹਾਂ ਦੇ ਨਾ ਪੈਸੇ ਮੁੜਦੇ।
ਫੰਦੇ ਪਾ ਗਲਾ੍ਹਂ ਚ ਉਹ ਚੋਕਾਂ 'ਚ ਖੜੇ।
ਦੱਸੋਂ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਕਿਰਤੀ ਜੋ ਮਿੱਟੀ ਨਾਲ ਮਹਿਲ ਉਸਾਰਦੇ।
ਬੰਜਰਾਂ ਦੇ ਵਿੱਚ ਵੀ ਸਵਰਗ ਉਤਾਰਦੇ
ਮਿਲੇ ਨਾ ਦਿਹਾੜੀ ਜਦੋਂ ਕਿੱਦਾਂ ਪੇਟ ਭਰੇ?
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਦੂਨੀਆ ਤੇ ਆਇਆ 'ਸੀਤਲ' ਕਰਜ਼ ਚੁਕਾ ਲੈ
ਗੀਤ ਗਾ ਕੇ ਦੁਖੀਆਂ ਦਾ ਦੁੱਖ ਵੰਡਾ ਲੈ।
ਉਂਝ ਤਾਂ ਨੇ ਸ਼ਾਇਰ ਇੱਥੇ ਬੜੇ ਬੜੇ।
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਤੜਕ ਭੜਕ ਨਾ 'ਸੀਤਲ' ਦੇ ਗੀਤਾਂ ਤੋਂ ਸਰੇ।
ਦੱਸੋ ਕਿੰਝ ਗਾਵਾਂ ਗੀਤ ਖੁਸ਼ੀਆਂ ਜੜੇ?

ਲੋਕ ਰਾਜ ਬਨਾਮ ਲੋਕ ਰਾਜ -ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਲੋਕ ਰਾਜ ਬਨਾਮ ਲੋਕ ਰਾਜ
ਅਮਰੀਕਾ ਦੇ ਵਿਸਕਾਂਨਸਨ ਸੂਬੇ,
ਦੇ ਮਿਲਵਾਉਕੀ ਸ਼ਹਿਰ ਦੇ ਅੰਦਰ।
ਜੁੜੀ ਸੀ ਸੰਗਤ ਵਾਂਗ ਹਮੇਸ਼ਾਂ,
ਗੁਰਦੁਆਰੇ ਦੁਪਿਹਰ ਦੇ ਅੰਦਰ।।
ਨਸਲਬਾਦ ਵਿੱਚ ਅੰਨ੍ਹਾਂ ਹੋਇਆ,
ਆਖਣ ਨੂੰ ਇੱਕ ਬੰਦਾ ਆਇਆ।
ਨੌ ਸਤੰਬਰ ਯਾਦ ਦਿਲਾਉਂਦਾ,
ਉਸਨੇ ਟੈਟੂ ਸੀ ਖੁਦਵਾਇਆ।।
ਜਾਣ ਬੁੱਝ ਜਾਂ ਸਿਰ ਫਿਰਨ ਤੇ
ਅੰਨ੍ਹੇ ਵਾਹ ਉਸ ਦਾਗੀ ਗੋਲੀ।
ਛੇ ਸਿੱਖਾਂ ਦੀ ਜਾਨ ਚਲੀ ਗਈ,
ਫੱਟੜ ਹੋ ਗਈ ਸੰਗਤ ਭੋਲੀ।।
ਮਿੰਟਾਂ ਵਿੱਚ ਪੁਲੀਸ ਪਹੁੰਚਕੇ,
ਗੁਰਦੁਆਰੇ ਨੂੰ ਘੇਰਾ ਪਾਇਆ।
ਭਾਵੇਂ ਪੁਲਿਸ ਵੀ ਫੱਟੜ ਹੋਈ,
ਹਮਲਾਵਰ ਸੀ ਮਾਰ ਮੁਕਾਇਆ।।
ਨਸਲਬਾਦ ਦੀ ਘਟਨਾ ਸੁਣਕੇ,
ਸੋਗੀ ਲਹਿਰ ਸੀ ਫੈਲੀ ਸਾਰੇ।
ਘੱਟ ਗਿਣਤੀ ਦੀ ਰੱਖਿਆ ਵਾਲੇ,
ਪਰਸਾਸ਼ਨ ਨੇ ਕਦਮ ਵਿਚਾਰੇ।।
ਵਾਸ਼ਿੰਗਟਨ ਦੇ ਝੰਡੇ ਝੁਕ ਗਏ,
ਸਭ ਪਾਸੇ ਸੀ ਹੁਕਮ ਪੁਚਾਏ।
ਕਿਸੇ ਅਦਾਰੇ ਦਫਤਰ ਸਾਹਵੇਂ,
ਪੂਰਾ ਝੰਡਾ ਨਾਂ ਲਹਿਰਾਏ।।
ਮਤਾ ਸੋਗ ਦਾ ਪਾ ਅਮਰੀਕਾ,
ਪਾਰਲੀਮੈਂਟ ਵਿੱਚ ਗੱਲ ਵਿਚਾਰੀ।
ਸਿੱਖ ਸਾਡੇ ਪਰਵਾਰ ਦਾ ਹਿੱਸਾ,
ਰੱਖਿਆ ਸਾਡੀ ਜਿਮੇਵਾਰੀ।।
ਹਰ ਸਮਾਜ ਹਰ ਖੇਤਰ ਅੰਦਰ,
ਚੰਗੇ-ਮੰਦੇ ਹੋ ਸਕਦੇ ਨੇ।
ਲੋਕ ਰਾਜ ਹਮਦਰਦੀ ਰਾਹੀਂ,
ਜਖ਼ਮ ਸਮੇਂ ਦੇ ਧੋ ਸਕਦੇ ਨੇ।
ਲੋਕੀਂ ਸ਼ੋਕ-ਸਭਾਵਾਂ ਅੰਦਰ,
ਮਾਨਵਤਾ ਦੀ ਪੌੜੀ ਚੜ੍ਹ ਗਏ।
ਗੋਰੇ, ਕਾਲੇ, ਮੀਗ੍ਹੇ, ਚੀਨੇ,
ਸੱਭੇ ਆਣ ਬਰੋਬਰ ਖੜ੍ਹ ਗਏ।।
ਦੂਜੇ ਪਾਸੇ ਅਗਰ ਦੇਖੀਏ,
ਜਿਸ ਭਾਰਤ ਅਸੀਂ ਜੰਮੇ ਜਾਏ।
ਆਖਣ ਨੂੰ ਤਾਂ ਦੁਨੀਆਂ ਵਿੱਚੋਂ,
ਵੱਡਾ ਲੋਕ ਰਾਜ ਅਖਵਾਏ।।
ਘੱਟ ਗਿਣਤੀ ਦੀ ਰੱਖਿਆ ਦੀ ਥਾਂ,
ਘੱਟ ਗਿਣਤੀ ਹੀ ਦੁਸ਼ਮਣ ਇਸਦਾ।
ਹੱਕ-ਇਨਸਾਫ ਨੂੰ ਮੰਗਣ ਵਾਲਾ,
ਹਰ ਬੰਦਾ ਹੀ ਦੁਸ਼ਮਣ ਦਿਸਦਾ।।
ਘੱਟ ਗਿਣਤੀ ਨੂੰ ਜਿੱਥੇ ਆਪਣੇ,
ਹੱਕਾਂ ਖਾਤਿਰ ਮਰਨਾਂ ਪੈਂਦਾ,
ਜੀਵਨ ਪੂਰੇ ਲੰਘ ਜਾਂਦੇ ਨੇ,
ਇੰਤਜਾਰ ਹੀ ਕਰਨਾਂ ਪੈਂਦਾ।।
ਲੋਕ ਭਾਵਨਾਂ ਦਰੜੀ ਜਾਂਦੀ,
ਲੋਕ ਰਾਜ ਦੀ ਆੜ ਦੇ ਅੰਦਰ।
ਘਾਣ ਮਨੁੱਖੀ ਅਧਿਕਾਰਾਂ ਦਾ,
ਹੈ ਸੰਵਿਧਾਨਿਕ ਵਾੜ ਦੇ ਅੰਦਰ।।
ਟੈਰ ਗਲਾਂ ਵਿੱਚ ਪਾਕੇ ਸਾੜੇ,
ਧਰਮ-ਸਥਾਨਾਂ ਨੂੰ ਤੁੜਵਾਵੇ।
ਘੱਟ ਗਿਣਤੀ ਦੀ ਕਰਨ ਜੋ ਰਾਖੀ,
ਉਹਨਾਂ ਦੇ ਝੰਡੇ ਸੜਵਾਵੇ।।
ਘੱਟ ਗਿਣਤੀਆਂ ਖਾਤਿਰ ਜਿੱਥੇ,
ਵੱਖਰੇ ਹੀ ਕਾਨੂੰਨ ਬਣੇ ਨੇ।
ਨਿਰਦੋਸ਼ਾਂ ਦੇ ਮਰਨੇ ਦੇ ਪਲ,
ਨੇਤਾ ਦਾ ਸਕੂਨ ਬਣੇ ਨੇ।।
ਇੱਕ ਰਾਜ ਘੱਟ ਗਿਣਤੀ ਖਾਤਿਰ,
ਝੰਡੇ ਤੱਕ ਝੁਕਾ ਦਿੰਦਾ ਹੈ ,
ਦੂਜਾ ਕਤਲੋ-ਗਾਰਤ ਕਰਕੇ,
ਝੰਡੇ ਹੋਰ ਉਠਾ ਦਿੰਦਾ ਹੈ ।।
ਦੋ ਦੇਸ਼ਾਂ ਦੇ ਲੋਕ ਰਾਜਾਂ ਦੀ,
ਵੱਖੋ ਵੱਖਰੀ ਇੰਝ ਕਹਾਣੀ।
ਬਦਲ ਰਹੇ ਹਾਲਾਤਾਂ ਕਾਰਣ,
ਹੁਣ ਤਾਂ ਸਭ ਲੋਕਾਂ ਨੇ ਜਾਣੀ।।
“ਲੋਕ ਰਾਜ ਹੈ ਭਾਰਤ ਵੱਡਾ”,
ਏਦਾਂ ਸੁਣਕੇ ਸਹਿ ਨਹੀਂ ਹੁੰਦਾ।
“ਸਾਰੇ ਜਹਾਂ ਸੇ ਅੱਛਾ” ਮੇਰਾ,
“ਦੇਸ਼ ਮਹਾਨ” ਇਹ ਕਹਿ ਨਹੀਂ ਹੁੰਦਾ।।
ਨਾਂ ਹੀ ਜਨਮ ਭੂਮੀ ਦਾ ਦੁਖੜਾ,
ਸਾਤੋਂ ਕਦੇ ਭੁਲਾਇਆ ਜਾਂਦਾ,
“ਝੰਡਾ ਊਚਾ ਰਹੇ ਹਮਾਰਾ”
ਇਹ ਵੀ ਹੁਣ ਨਹੀਂ ਗਾਇਆ ਜਾਂਦਾ।।

ਡੁੱਗ-ਡੁੱਗੀ - ਗੁਰਪ੍ਰੀਤ ਖਹਿਰਾ

ਅੱਜ ਕੱਲ ਹਰ ਬੰਦਾ ਆਪਣੀ-2 ਡੁੱਗ-ਡੁੱਗੀ ਵਜਾਉਣ ਵਿੱਚ ਮਸਤ ਆ,
ਲੀਡਰ,ਕਲਾਕਾਰ,ਅਖਬਾਰਾ,ਬਾਬੇ ਨਿੱਤ ਆਪਣੀ ਦੁਹਾਈ ਪਾਉਦੇ ਨੇ,
ਲੋਕੀ ਸੜਕਾ ਤੇ ਭੁੱਖੇ ਸੌਦ਼ੇ ਨੇ,ਇਹ ਫਿਰ ਵੀ ਆਪਣੀ ਡੁੱਗ-ਡੁੱਗੀ ਵਜਾਉਦੇ ਨੇ।

ਬੰਦਾ ਇੱਕ ਮਰੇ ਜਾਂ ਹਜਾਰ ਮਰਨ,ਨਿੱਤ ਲੀਡਰ ਸ਼ਿਆਸਤਾ ਚਲਾਉਦੇ ਨੇ ,
ਧਰਮਾਂ ਵਿੱਚ ਅੱਜ ਫੁੱਟ ਇਸ ਤਰਾਂ ਪਈ,ਬਾਬੇ ਵੀ ਆਪਣੀਆ-2 ਚਾਲਾ ਚਲਾਉਦੇ ਨੇ,
ਰਾਜਨੀਤੀ ਵਿੱਚ ਪੈਰ ਇੱਦਾ ਫਸਾਉਦੇ,ਅਨਪੜ ਕਹਿ ਲਉ(ਪੜੇ ਲਿਖੇ)ਲੋਕਾ ਨੂੰ ਮਗਰ ਵੀ ਲਾਉਦੇ ਨੇ,
ਲੋਕੀ ਸੜਕਾ ਤੇ ਭੁੱਖੇ ਸੌਦ਼ੇ ਨੇ,ਇਹ ਫਿਰ ਵੀ ਆਪਣੀ ਡੁੱਗ-ਡੁੱਗੀ ਵਜਾਉਦੇ ਨੇ।

ਕੰਮ ਕਰਕੇ ਰਾਜੀ ਨਾ ਕੋਈ ਇਥੇ,
ਨੋਜਵਾਨ ਪੀੜੀ ਨੂੰ ਨਸ਼ਿਆ ਨਾਲ ਲਾਉਦੇ ਨੇ,
ਕਰਨ ਖਰਾਬ ਮਾ-ਬਾਪ ਦੇ ਧੀਆਂ ਪੁੱਤਰਾ ਨੂੰ,
ਫਿਰ ਵੀ ਇਹ ਅਖਬਾਰਾ ਰਾਹੀ ਲੋਕਾਂ ਨੂੰ ਚੰਗੇ ਇਨਸਾਨ ਬਣਕੇ ਵਿਖ਼ਾਉਦੇ ਨੇ,
ਲੋਕੀ ਸੜਕਾ ਤੇ ਭੁੱਖੇ ਸੌਦ਼ੇ ਨੇ,ਇਹ ਫਿਰ ਵੀ ਆਪਣੀ ਡੁੱਗ-ਡੁੱਗੀ ਵਜਾਉਦੇ ਨੇ।

ਅੱਜ ਲੱਗੀ ਹੈ ਫੋਕੀ ਦੋੜ ਮਿੱਤਰੋ,ਸਾਰੀ ਦੁਨੀਆ ਹੀ ਇਸ ਰੰਗ ਵਿੱਚ ਰੰਗੀ ਏ,
ਸੱਭਿਆਚਾਰ ਨੂੰ ਬਚਾਉਣ ਦਾ ਹੋਕਾ ਦਿੰਦੇ,
ਕਲਾਕਾਰ ਵੀ ਇਸ ਕੰਮ ਵਿੱਚ ਸਭ ਤੋ ਅੱਗੇ ਨੇ,
ਕੀ ਸੱਚ ਬੋਲਿਆ ਜਾਂ ਫਿਰ ਮੈ ਝੂਠ ਬੋਲਿਆ,
ਲੋਕੀ ਖਹਿਰੇ ਨੂੰ ਵੀ ਮਾੜਾ ਦੱਸਦੇ ਨੇ,
ਲੋਕੀ ਸੜਕਾ ਤੇ ਭੁੱਖੇ ਸੌਦ਼ੇ ਨੇ,ਇਹ ਫਿਰ ਵੀ ਆਪਣੀ ਡੁੱਗ-ਡੁੱਗੀ ਵਜਾਉਦੇ ਨੇ।

ਹਵਸ਼ -ਗੁਰਪ੍ਰੀਤ ਖਹਿਰਾ

ਜਾਲ਼ਮੋ ਹਵਸ਼ ਮਿਟਾਉਣ ਦੀ ਖਾਤਿਰ ਕਿਉ ਕਿਸੇ ਦੀ ਜਿੰਦਗੀ ਬਰਬਾਦ ਕੀਤੀ,
ਤੁਸੀ ਦਰਦ ਕਿਸੇ ਦਾ ਕੀ ਜਾਣੋ,ਤੁਸੀ ਇੱਕ ਨੰਨੀ ਜਾਨ ਹੈ ਤਬਾਹ ਕੀਤੀ,
ਤਹਾਡੀ ਇਸ ਘਟੀਆ ਕਮਜੋਰੀ ਦਾ ਲੋਕੀ ਫਇਦਾ ਉਠਾਉਦੇ ਨੇ,
ਤਾਂਹੀਅੋ ਤਾਂ ਲੋਕੀ ਕੁੱਖ਼ਾ ...
ਵਿੱਚ ਧੀਆਂ ਮਰਵਾਉਦੇ ਨੇ।

ਅੱਕ ਗਏ ਕੰਨ ਸੁਣ ਸੁਣ ਮੇਰੇ ਇਹਨਾਂ ਚੀਕਾਂ ਨੂੰ,ਕਿ ਇਹ ਧੀਆਂ ਨਿੱਤ ਬਲੀ ਹਵਸ਼ ਦੀਆ ਚੜਦੀਆ ਨੇ,
ਕੀ ਕਸੂਰ ਹੈ ਨੰਨੀ ਜਾਨਾਂ ਦਾ ਇਹ ਤੜਫ-2 ਮਰਦੀਆ ਨੇ,
ਤਹਾਡੀ ਇਸ ਘਟੀਆ ਕਮਜੋਰੀ ਦਾ ਲੋਕੀ ਫਇਦਾ ਉਠਾਉਦੇ ਨੇ ਤਾਂਹੀਅੋ,
ਤਾਂ ਲੋਕੀ ਕੁੱਖਾ ਵਿੱਚ ਧੀਆ ਮਰਵਾਉਦੇ ਨੇ।

ਅੱਜ ਪੜ ਕਿ ਇੱਕ ਖਬਰ ਦੋਸਤੋ,ਰੂਹ ਕੰਭ ਉਠੀ ਅੱਖਾ ਭਰ ਆਈਆਂ,
ਪੰਜਾਬ ਦੀ ਧਰਤੀ ਤੇ ਕੁਝ ਦਰਿੰਦਿਆ ਵੱਲੋ ਇੱਕ ਕਾਲਜ ਦੀ ਵਿਦਿਆਰਥਣ ਨੂੰ ਆਪਣੀ ਹਵਸ਼ ਦਾ ਸਿਕਾਰ
ਅਤੇ ਨਾਲ ਹੀ ਐਮ ਐਮ ਐਸ ਵੀ ਬਣਾਇਆ,ਚੀਕਦੀ ਰਹੀ ਉਹ ਨੰਨੀ ਛਾਂ ਇੱਕ
ਵਾਰ ਵੀ ਉਹਨਾਂ ਜਾਲਮਾਂ ਨੂੰ ਉਸਦੀ ਇੱਜਤ ਦਾ ਖਿਆਲ ਨਾ ਆਇਆਂ।

ਕੀ ਦੇਸ ਦੀਆ ਸਰਕਾਰਾ ਦਾ ਇਹਨਾਂ ਵੱਲ ਕਦੀ ਧਿਆਨ ਨਹੀ ਆਇਆ ,
ਸਰੇਆਂਮ ਘੁਮੰਦੇ ਪਏ ਨੇ ਇਹ ਦੰਰਿਦੇ,ਪਲਿਸ ਵੀ ਅੱਖਾਂ ਬੰਦ ਕਰੀ ਬੈਠੀ ਹੈ,
ਆਉ ਆਪਾ ਮਿਲ ਇਹਨਾਂ ਸਰਕਾਰਾ ਨੂੰ ਅਹਿਸਾਸ ਕਰਵਾਈਏ,
ਨਾਮਰਦ ਬਣਾਈਏ ਇਹਨਾਂ ਬਲਾਂਤਕਾਰੀਆ ਨੂੰ,ਨਹੀ ਤਾਂ ਫਾਸੀ ਦੀ ਸਜਾਂ ਸੁਣਾਈਏ।

ਪਿੰਡ ਦਾ ਮੁਲਾਣਾ - ਸ਼ਾਇਰ : ਅਬੀਰ ਅਬੂਜ਼ਰੀ - (ਕਿਤਾਬ: ਪਾਪੜ ਕਰਾਰੇ ਵਿੱਚੋਂ)

ਸ਼ਾਮਾਂ ਵੇਲੇ ਭੁੱਖ ਲੱਗੀ ਤੇ ਘਰ ਆਇਆ ਮੁਲਵਾਣਾ
ਮੋਲਬਿਆਣੀ ਸਾਹਿਬਾ ਕੋਲੋਂ ਆ ਕੇ ਮੰਗਿਆ ਖਾਣਾ

ਅਜੇ ਤੇ ਕਿਤੋਂ ਕੁੱਝ ਨਹੀ ਆਇਆ ਆਖਿਆ ਮੋਲਬਿਆਣੀ
ਖ਼ੋਰੇ ਹੁਣ ਕੋਈ ਰੋਟੀ ਲੈ ਕੇ ਆ ਜਾਏ ਧੀ ਧਿਆਣੀ

ਏਨੇ ਚਿਰ ਵਿਚ ਨੰਬਰਦਾਰ ਦੀ ਕਾਕੀ ਘਰ ਵਿਚ ਆਈ
ਦੁੱਧ ਦਾ ਭਰਿਆ ਹੋਇਆ ਭਾਂਡਾ ਸਿਰ ਤੇ ਚੁੱਕ ਲਿਆਈ

ਹਾਬੜੇ ਹੋਏ ਮਲਵਾਣੇ ਸਾਰਾ ਇਕੋ ਡੀਕੇ ਪੀਤਾ
ਮਾਰ ਡਕਾਰ ਅਲੱਹਮਦੋ ਪੜ੍ਹ ਕੇ ਸ਼ੁਕਰ ਖ਼ੁਦਾ ਦਾ ਕੀਤਾ

ਪੀ ਕੇ ਪੁੱਛਿਆ ਤੂੰ ਅੱਜ ਕਾਕੀ ਕਿਸਰਾਂ ਦੁੱਧ ਲਿਆਈ
ਤੁਹਾਡੇ ਘਰੋਂ ਤੇ ਜੁਮੇਰਾਤ ਦੀ ਰੋਟੀ ਕਦੇ ਨਈਂ ਆਈ

ਕਾਕੀ ਆਖਿਆ ਕਾਹੜਨੇ ਦੇ ਵਿਚ ਮੂੰਹ ਪਾ ਗਈ ਸੀ ਕੁੱਤੀ
ਮੈਂ ਸਾਂ ਖੇਡੇ ਲੱਗੀ ਹੋਈ ਮਾਂ ਸੀ ਅੰਦਰ ਸੁੱਤੀ

ਦਾਦੀ ਆਖਿਆ ਲੁੱਦ ਕੇ ਲੈ ਜਾ ਸਾਡੇ ਕਿਸ ਕੰਮ ਆਣਾ
ਆਪੇ ਪਾਕ ਕਲਾਮਾਂ ਪੜ੍ਹ ਕੇ ਪੀ ਲੇਗਾ ਮੁਲਵਾਣਾ

ਕੁੱਤੀ ਲਕਿਆ ਸੁਣ ਕੇ ਮੁੱਲਾਂ ਟਿੰਡ ਵਗਾਹ ਕੇ ਮਾਰੀ
ਪਹਿਲੋਂ ਕਿਉਂ ਨਹੀਂ ਦੱਸਿਆ ਮੋਈਏ ਤੈਨੂੰ ਪਵੇ ਬਿਮਾਰੀ

ਭੱਜੀ ਟਿੰਡ ਨੂੰ ਵੇਖ ਕੇ ਕਾਕੀ ਰੋਵੇ ਉਭੇ ਸਾਹੇ
ਸੁਣ ਕੇ ਲੋਕੀ ਕੱਠੇ ਹੋ ਗਏ ਜਾਂਦੇ ਰਾਹੇ ਰਾਹੇ

ਇਕ ਨੇ ਪੁੱਛਿਆ ਕੀ ਗੱਲ ਹੋਈ ਦਸ ਚੁੱਪ ਕਰ ਕੇ ਗੁੱਡੋ
ਕਿਉਂ ਰੌਣੀ ਐਂ ਏਨਾ ਸਿਰ ਤੇ ਬਾਂਹਵਾਂ ਧਰ ਕੇ ਗੁੱਡੋ

ਕਾਕੀ ਕਹਿੰਦੀ ਘਰ ਜਾਂਦੀ ਦੇ ਮਾਂ ਨੇ ਭੰਨਣੇ ਪਾਸੇ
ਉਹ ਤੇ ਜ਼ਰਾ ਵਣਾਂ ਤੋਂ ਪਿੰਡ ਪਾ ਛੱਡਦੀ ਏ ਲਾਸੇ

ਮੋਲਬੀ ਹੋਰਾਂ ਏਡਾ ਭਾਂਡਾ ਕੀਤਾ ਏ ਬੇਰਾ ਬੇਰਾ
ਹੁਣ ਕਿਸ ਭਾਂਡੇ ਦੇ ਵਿਚ ਮੂਤੂ ਰਾਤ ਨੂੰ ਬਾਬਾ ਮੇਰਾ

ਤੜਫਦੀ ਜਾਨ.... ਕਿਰਨਜੀਤ ਕੌਰ ਸੰਧੂ ਮੋਗਾ (ਪੰਜਾਬ)

ਅੱਖਾਂ ਦਾ ਵਾਰ ਸੀ ਤੇ ਤੜਫਨ ਜਾਨ ਲੱਗੀ
ਤੂੰ ਕੀਤਾ ਵਾਰ ਐਸਾ ਜਾਨ ਮੇਰੀ ਜਾਣ ਲੱਗੀ
ਤੇਰਾ ਗਲੀਂ-ਗਲੀਂ ਗੱਲ ਕਰਨਾ ਯਾਦ ਆਇਆ
ਮੇਰੀ ਤਾਂ ਸੁੱਕ ਤਾਲੂ ਨਾਲ ਜੁਬਾਨ ਲੱਗੀ
ਕਿਵੇਂ ਕਿਸੇ ਦਿਲ ਦਾ ਹਾਲ ਸੁਣਦੇ, ਦਿਲ ਲਾ ਕੇ
ਕਿਸਮਤ ਮੇਰੇ ਤੇ ਵੀ ਹੋਣ ਮਹਿਰਬਾਨ ਲੱਗੀ
ਚੰਦ-ਤਾਰੇ ਵੀ ਦੇਖਣ ਲੱਗੇ ਤੇਰੇ ਹੁਸਨ ਨੂੰ
ਸੂਰਜ ਦੀ ਰੋਸ਼ਨੀ ਵੀ ਨੂਰ ਵਰਸਾਣ ਲੱਗੀ
ਤੇਨੂੰ ਦੇਖਦੇ ਹੀ ਦੇਖਦੇ ਅਸੀਂ ਖਾਕ ਹੋ ਚਲੇ
ਹੁਣ ਤਾਂ ਸੁਆਹ ਵੀ ਮੇਰੀ ਛੁਹਣ ਅਸਮਾਨ ਲੱਗੀ
ਅੱਖਾਂ ਨੇ ਮੇਰੀਆਂ ਕੀਤਾ ਯਤਨ ਰਾਤ ਸਾਰੀ
ਇੱਕ ਪਲ ਵੀ ਨਾ ਪਲਕ ਨਾਲ ਪਲਕ ਨਾ ਆਣ ਲੱਗੀ
ਡੁੱਬ ਚਲੇ ਸੀ ਸੰਸਾਰ ਰੂਪੀ ਸਮੁੰਦਰ ਵਿਚ 'ਨਸੀਬ'
ਟੁੱਟੀ-ਫੂਟੀ ਸੀ ਬੇੜੀ ਆਖਰ 'ਕਿਰਨ' ਕਿਨਾਰੇ ਆਣ ਲੱਗੀ

ਤੇਰੀ ਬੇਰੁਖੀ ਨੇ ਸਜਨਾ .... ਕਿਰਨਜੀਤ ਕੌਰ ਸੰਧੂ ਮੋਗਾ (ਪੰਜਾਬ)

ਦਿਲ ਦੀਆਂ ਪੀੜਾਂ ਵਿਚ ਤੇਰਾ ਨਾਮ ਆਇਆ ਹੈ,
ਤੇਰੀ ਬੇਰੁਖੀ ਨੇ ਸਜਨਾ ਬੜਾ ਰੁਆਇਆ ਹੈ

ਕਈ ਸਾਲਾਂ ਤੋਂ ਸੀ ਬੰਦ ਪਏ ਦਰਵਾਜੇ ਦਿਲ ਦੇ,
ਚਾਵਾਂ ਦੇ ਰਾਹ ਵੀ ਨੇ ਸੁੰਨ ਸਾਨ ਜਿਹੇ ਮਿਲਦੇ,
ਤੇਰੀ ਇਕ ਝਲਕ ਨੇ ਸਭ ਖੋਲ ਛੁਡਾਇਆ ਏ
ਤੇਰੀ ਬੇਰੁਖੀ ਨੇ ਸਜਨਾ ............

ਪਲ-ਪਲ ਕੋਸਾਂ ਤੇਨੂੰ ਪਲ-ਪਲ ਮੰਗਾ ਦੁਆਵਾਂ,
ਮੇਰੀਆਂ ਖੁਸ਼ੀਆਂ ਮੇਰੇ ਹਾਸੇ ਵਸਦਾ ਵਿਚ ਤੂੰ ਸਾਹਾਂ,
ਰੋਹੀਆਂ ਦੇ ਵਿਚ ਰੁਲਕੇ ਤੇਰਾ ਚੇਤਾ ਆਇਆ ਹੈ
ਤੇਰੀ ਬੇਰੁਖੀ ਨੇ ਸਜਨਾ ...........

ਹਸਣਾ ਸਿਖਾ ਕੇ ਸਾਨੂੰ ਖੁਦ ਹਾਸੇ ਖੋ ਲਏ,
ਸੁੱਤੇ -ਸੁੱਤੇ ਦਿਲ ਦੇ ਅਰਮਾਨ ਟੋਹ ਲਏ,
ਗਲਤੀ ਤਾਂ ਦਸ ਦਿੰਦਾ ਕਿਓਂ ਏਨਾ ਤੜਪਾਇਆ ਹੈ
ਤੇਰੀ ਬੇਰੁਖੀ ਨੇ ਸਜਨਾ ............

ਬੜੇ ਲਮੇਰੇ ਪੈਂਡੇ ਮੁਕਣੇ ਨਾ ਇਸ ਉਮਰੇ ਸਜਣਾ,
ਯਾਦਾਂ ਦੇ ਵੇਗ 'ਚ ਚਨਾ ਪਲ-ਪਲ ਸੁਕਦੀ ਜਾਵਾਂ,
ਕੀ ਕਰਾਂ ਦਿਲ ਨੂੰ 'ਨਸੀਬ' ਬੜਾ ਸਮਝਾਇਆ ਹੈ
ਤੇਰੀ ਬੇਰੁਖੀ ਨੇ ਸਜਨਾ .

ਬਿਰੰਗੀ - ਜਸਵੰਤ ਸਿੰਘ ਧਾਮੀ (ਐਸਨ ਜਰਮਨੀ)

ਖੜਕੇ ਵੇਖ ਤਮਾਸ਼ਾ ਮਿੱਤਰਾ ਦੁਨਿਆ ਰੰਗ - ਬਿਰੰਗੀ ਦਾ
ਸੱਚ ਦੀ ਹੱਟੀਆ ਨੂ ਲਾਕੇ ਤਾਲੇ , ਖੋਲੀ ਝੂਠ ਦੀ ਮੰਡੀ ਦਾ
ਲੀਡਰ ਬਣੇ ਵਪਾਰੀ ਦਿੰਦੇ ਹੋਕਾ , ਜਨਤਾ ਲੁੱਟ ਲਈ ਕਰਕੇ ਧੋਖਾ
ਇਹ ਤਰਸ ਰਤਾ ਨਾ ਕਰਦੇ , ਸਿਰ ਪੈਰ ਤੋਂ ਨੰਗੀ ਦਾ
ਖੜਕੇ ਵੇਖ ਤਮਾਸ਼ਾ ਮਿੱਤਰਾ ਦੁਨਿਆ ਰੰਗ - ਬਿਰੰਗੀ ਦਾ
ਵੇਖੇ ਘੁੱਮਦੇ ਠੱਗੀ ਬਾਬੇ , ਬਣਾਕੇ ਭੇਸ ਪਖੰਡੀ ਦਾ
ਫੜਕੇ ਬਹਿ ਗਏ ਚਿਮਟੇ-ਛੈਣੇ , ਰਹਿ ਗਏ ਜਿਹੜੇ ਇਹਨਾ ਲੁੱਟ ਲੈਣੇ
ਬੰਦਿਆ ਮੁੜਜਾ ਪਿਛਲੇ ਪੈਰੀਂ , ਜਾਹ ਰੱਬ ਕੋਲੋਂ ਮੰਗੀਦਾ
ਖੜਕੇ ਵੇਖ ਤਮਾਸ਼ਾ ਮਿੱਤਰਾ ਦੁਨਿਆ ਰੰਗ - ਬਿਰੰਗੀ ਦਾ
ਜੇਹੜਾ ਮੰਗਿਆ ਸੀ ਰੱਬ ਕੋਲੋਂ , ਵੇਖੋ ਮੁੰਡੇ ਹਾਲ ਮਿਲੰਗੀ ਦਾ
ਮਾਪੇ ਹੱਸਣਾ ਮਿੱਤਰੋ ਭੁੱਲ ਗਏ , ਬੱਚੇ ਵਿੱਚ ਨਸ਼ਿਆਂ ਦੇ ਰੁੱਲ ਗਏ
ਇਹਨਾ ਨੂੰ ਫਰਕ ਰਤਾ ਨਾ ਪੈਂਦਾ , ਅੱਗ ਸਿਵਿਆਂ ਦੀ ਤੱਤੀ-ਠੰਡੀ ਦਾ
ਖੜਕੇ ਵੇਖ ਤਮਾਸ਼ਾ ਮਿੱਤਰਾ ਦੁਨਿਆ ਰੰਗ - ਬਿਰੰਗੀ ਦਾ
ਚਿੱਠੀਆਂ , ਰੁੱਕੇ , ਕਿੱਸੇ ਮੁੱਕੇ , ਗੱਲ ਨੇਟਾਂ ਤੇ ਹੁੰਦੀ ਦਾ
ਚੈਟਿੰਗ-ਚੀਟਿੰਗ ਰਹਿੰਦੇ ਕਰਦੇ , ਤੱਤੇ-ਠੰਡੇ ਹੌਕੇ ਭਰਦੇ
ਧਾਮੀ ਨੂੰ ਦੁੱਖ ਰਹਿੰਦਾ ਯਾਰੋ , ਜਿੰਦ ਸੂਲੀ ਟੰਗੀ ਦਾ
ਖੜਕੇ ਵੇਖ ਤਮਾਸ਼ਾ ਮਿੱਤਰਾ ਦੁਨਿਆ ਰੰਗ - ਬਿਰੰਗੀ ਦਾ

ਧਰਤੀ ਮਾਂ ਦੀ ਕੁੱਖ ਨੂੰ ਕਿਉ ਲਾਉਦੇ ਅੱਗਾਂ - ਚਮਨ ਹੀਰਾ ਬਰੇਮਨ

ਧਰਤੀ ਵਿੱਚ ਬੀ ਬੀਜ ਕੇ ਹੈ ਫੱਸਲ ਉਗਾਉਦੇ
ਵੇਚ ਕੇ ਉਸ ਨੂੰ ਮੰਡੀ ਵਿਚ ਹੈ ਨੋਟ ਕਮਾਉਦੇ
ਕਰਦੇ ਲੋੜਾਂ ਪੂਰੀਆਂ ਨਾਲੇ ਘਰ ਚਲਾਉਦੇ
ਪੈਸਿਆਂ ਨਾਲ ਹੀ ਦੋਸਤੋ ਬੱਚੇ ਬਾਹਰ ਪੜਾਉਦੇ
ਇਸ ਦੇ ਹੀ ਪਰਤਾਪ ਨਾਲ ਕਰਜਾ ਲੱਥਿਆ ਲੱਖਾਂ
ਧਰਤੀ ਮਾਂ ਦੀ ਕੁੱਖ ਨੂੰ ਕਿਉ ਲਾਉਦੇ ਅੱਗਾਂ

ਕਣਕਾਂ ਵੱਢ ਕੇ ਨਾੜਾਂ ਨੂੰ ਹੈ ਸਾੜੀ ਜਾਂਦੇ
ਲੱਖਾਂ ਹੀ ਜੀਵ ਯਾਂਤੂੰਆਂ ਨੂੰ ਮਾਰੀ ਜਾਂਦੇ
ਉਹ ਤਾਂ ਤੁੱਹਾਡੇ ਮਿੱਤਰ ਸਨ ਕਰਦੇ ਸੀ ਸੇਵਾ
ਉਹਨਾਂ ਦੀ ਕੀਤੀ ਮਿੰਹਨਤ ਦਾ ਸੀ ਖਾਂਦੇ ਮੇਵਾ
ਸਮਝਣ ਵਾਲੀ ਗੱਲ ਹੈ ਨਾ ਮਾਰੋ ਝੱਗਾਂ
ਧਰਤੀ ਮਾਂ ਦੀ ਕੁੱਖ ਨੂੰ ਨਾ ਲਾਉ ਅੱਗਾਂ

ਹਰੇ ਭਰੇ ਦਰੱਖਤਾਂ ਨੂੰ ਵੀ ਵੱਢੀ ਜਾਂਦੇ
ਲੱਕੜ ਕਰਕੇ ਚੋਰੀ ਕਸਰਾਂ ਕੱਢੀ ਜਾਂਦੇ
ਪਿੱਪਲ,ਬੋਹੜ ਤੇ ਨਿੱਮ ਨੂੰ ਨਾ ਕੋਈ ਲਾਵੇ
ਆਕਸੀਜਨ ਅਤੇ ਠੰਡੀ ਹਵਾ ਫਿਰ ਕਿਥੋ ਆਵੇ
ਮਿਲਦੀ ਹਵਾ ਸ਼ੁੱਧ ਨਾ ਮਰ ਜਾਂਦੇ ਲੱਖਾਂ
ਧਰਤੀ ਮਾਂ ਦੀ ਕੁੱਖ ਨੂੰ ਕਿਉ ਲਾਉਦੇ ਅੱਗਾਂ

ਪਰਡੂਸ਼ਣ ਫੈਲਾਉਦੇ ਕਹਿਰ ਦੀ ਹੈ ਫੈਕਟਰੀਆਂ ਵਾਲੇ
ਬੇਈਆਂ ਦੇ ਵਿੱਚ ਗੰਦਾ ਪਾਣੀ ਪਾਉਦੇ ਕੱਢ ਕੇ ਨਾਲੇ
ਖੂਨ ਚੂੱਸ ਮਜਦੂਰਾਂ ਦਾ ਇਹ ਕਰਨ ਕਮਾਈ
ਛੱਡ ਕੇ ਧਰਮ ਇਮਾਨ ਨੂੰ ਜਾਂਦੇ ਬੰਦੇ ਖਾਈ
ਕਈ ਵਾਰ ਹੱਕ ਮੰਗਦਿਆਂ ਲੱਥ ਜਾਦੀਆਂ ਪੱਗਾਂ
ਧਰਤੀ ਮਾਂ ਦੀ ਕੁੱਖ ਨੂੰ ਕਿਉ ਲਾਉਦੇ ਅੱਗਾਂ

ਪਾਣੀ ਦਾ ਜਹਿਰ ਬਣ ਗਿਆ ਸੰਗਰੂਰ ਬਠਿੰਡਾ
ਨਾ ਹੁਣ ਦਿੱਸਦੇ ਖੂਹ ਤੇ ਨਾ ਦਿੱਸਦੀਆਂ ਟਿੰਡਾਂ
ਝੋਨਾ ਲਾ ਦੁਬਾਬੀਆਂ ਪਾਣੀ ਥੱਲੇ ਲਾਇਆ
ਗੋਰਮਿੰਟ ਨਾ ਚੁੱਕਦੀ ਜਦੋ ਮੰਡੀ ਆਇਆ
ਰੌਦਾ ਜੀਮੀਦਾਰ ਵੀ ਭਾ ਕੁੱਝ ਨਾ ਲੱਗਾ
ਧਰਤੀ ਮਾਂ ਦੀ ਕੁੱਖ ਨੂੰ ਕਿਉ ਲਾਉਦੇ ਅੱਗਾਂ

ਸੱਬਜੀ ਬੀਜਣ ਵਾਲੇ ਵੀ ਹੁਣ ਕਹਿਰ ਕਮਾਂਉਦੇ
ਕੱਦੂ ਬੱਡਾ ਬੈਗਣਾਂ ਵਿਚ ਟੀਕੇ ਲਾਉਦੇ
ਪੈਸਿਆਂ ਖਾਤਰ ਲੋਕਾਂ ਨੂੰ ਹੈ ਰੋਗ ਲਗਾਉਦੇ
ਵੇਚ ਕੇ ਜਹਿਰ ਦੀ ਸੱਬਜੀ ਨੂੰ ਹੈ ਪਾਪ ਕਮਾਉਦੇ
ਹੀਰਿਆ ਕੀਤੇ ਪਾਪਾਂ ਨੇ ਮਰਵਾਤਾ ਢੱਗਾ
ਧਰਤੀ ਮਾਂ ਦੀ ਕੁੱਖ ਨੂੰ ਕਿਉ ਲਾਉਦੇ ਅੱਗਾਂ

ਤੇਰਾ ਭਾਂਣਾ ਮਿੱਠਾ ਲਾਗੇ ਰਹੇ ਬੋਲਦੇ - ਚਮਨ ਹੀਰਾ ਬਰੇਮਨ

ਗੱਲ ਸੋਲਾਂ ਆਂਨੇ ਸੱਚ ਜਿਹੜੀ ਸਾਡੇ ਨਾਲ ਬੀਤੀ
ਸ਼ੁਰੂਆਤ ਤਾਂ ਲੜਾਈ ਵਾਲੀ ਜਾਲਮਾਂ ਨੇ ਕੀਤੀ
ਜਿਹਦੇ ਵੱਲ ਹੋਵੇ ਸਾਂਈ ਉਹ ਕਦੇ ਨਹੀ ਡੋਲਦੇ
ਤਾਂ ਵੀ ਤੇਰਾ ਭਾਂਣਾ ਮਿੱਠਾ ਲਾਗੇ ਰਹੇ ਬੋਲਦੇ

ਸਾਡੇ ਪੰਜਵੇ ਗੁਰੂ ਨੂੰ ਤੱਤੀ ਤੱਵੀ ਤੇ ਬਿਠਾਇਆ
ਤੱਤਾ ਰੇਤਾ ਪਾ ਕੇ ਸੀਸ ਉਤੇ ਕਹਿਰ ਕਮਾਇਆ
ਪਾਪੀ ਵੱਡੇ 2 ਜੁਲਮਾਂ ਦੀ ਹੱਦ ਤੋੜਦੇ
ਤਾਂ ਵੀ ਤੇਰਾ ਭਾਂਣਾ ਮਿੱਠਾ ਲਾਗੇ ਰਹੇ ਬੋਲਦੇ

ਪਾਣੀ ਉੱਬਦੇ ਵਿਚ ਵਾਲੀ ਜੱਗ ਦਾ ਬਿੱਠਾਇਆ
ਕੀਤਾ ਕਹਿਰ ਦਾ ਜੁੱਲਮ ਦਿਲੋ ਰੱਬ ਨੂੰ ਭੁੱਲਾਇਆ
ਸਾਥੀ ਚੰਦੂ ਦੇ ਵੀ ਸਾਰੇ ਰਹੇ ਝੂੱਠ ਬੋਲਦੇ
ਤਾਂ ਵੀ ਤੇਰਾ ਭਾਂਣਾ ਮਿੱਠਾ ਲਾਗੇ ਰਹੇ ਬੋਲਦੇ

ਹੋਇਆ ਸ਼ਾਲੇ ਸ਼ਾਲੇ ਉਹਨਾ ਦਾ ਸਰੀਰ ਸੀ ਬਈ ਸਾਰਾ
ਅਸੀ ਨਾਹਉਣਾ ਚਾਹਉਦੇ ਰਾਵੀ ਵਲ ਕੀਤਾ ਸੀ ਇਸ਼ਰਾ
ਅੱਖਾਂ ਬੰਦ ਕਰ ਮੱਨ ਰੱਬ ਨਾਲ ਜੋੜਦੇ
ਤਾਂ ਵੀ ਤੇਰਾ ਭਾਂਣਾ ਮਿੱਠਾ ਲਾਗੇ ਰਹੇ ਬੋਲਦੇ

ਰਾਵੀ ਵਿਚ ਚੁੱਬੀ ਲਾ ਕੇ ਛੱਡ ਸਰੀਰ ਨੂੰ
ਕੋਣ ਭੁੱਲ ਜਾੳਗਾ ਇਸ ਬਣੀ ਤਸਵੀਰ ਨੂੰ
ਹੀਰਿਆ ਬਈ ਲਿੱਖੀਆਂ ਨੂੰ ਕੋਣ ਭਲਾ ਮੋੜਦੇ
ਤਾਂ ਵੀ ਤੇਰਾ ਭਾਂਣਾ ਮਿੱਠਾ ਲਾਗੇ ਬੋਲਦੇ

ਸਾਂਈ ਮੀਆਂਮੀਰ ਜੀ ਤੋ ਗੁਰੂ ਅਰਜਨ ਦੇਵ ਜੀ

ਤਸੀਹੇ ਝਲਦਿਆਂ ਨਾ ਦੇਖਿਆ ਜਾਂਣਾ
ਵੇਖਿਆ ਨਾ ਜਾਵੇ ਅੱਖਾਂ ਨਾਲ ਮੈਥੋ ਹੋਰ ਜੀ
ਮੇਰੇ ਲਾਇਕ ਸੇਵਾ ਲਾਕੇ ਦਿਓ ਮੈਨੂੰ ਤੋਰ ਜੀ
ਇਕ ਵਾਰ ਕਰੋ ਮੈਨੂੰ ਹੁੱਕਮ ਮੈ ਗੁਰੂ ਜੀ ਨਿਭਾ ਦਿਆਂਗਾ
ਦਿੱਲੀ ਤੇ ਲਹੋਰ ਦੀ ਮੈ ਇੱਟ ਨਾਲ ਇੱਟ ਖੜਕਾ ਦਿਆਂਗਾ
ਤੱਤੀ ਤੱਵੀ ਉਤੇ ਬੈਠੇ ਵੀ ਨਾ ਤੁਸੀ ਡੋਲਦੇ
ਤੇਰਾ ਭਾਂਣਾ ਮਿੱਠਾ ਲਾਗੇ ਮੁੱਖ ਵਿਚੋ ਬੋਲਦੇ
ਜਿਹੜੇ ਜਾਲਮ ਜੁੱਲਮ ਹੈ ਕਰਦੇ ਮੈ ਮਾਰ ਮੁੱਕਾ ਦਿਆਂਗਾ
ਦਿੱਲੀ ਤੇ ਲਹੋਰ ਦੀ ਮੈ ਇੱਟ ਨਾਲ ਇੱਟ ਖੜਕਾ ਦਿਆਂਗਾ
ਤੱਤੀ ਤੱਵੀ ਉਤੇ ਬੈਠ ਕਰਤੀ ਕਮਾਲ ਜੀ
ਸੋਚਿਆ ਨਹੀ ਹੋਊ ਕੀ ਸ਼ਰੀਰ ਸਾਡੇ ਨਾਲ ਜੀ
ਲਾਉ ਦੇਰ ਨਾ ਦਿਓ ਮੈਨੂੰ ਮੈ ਅੱਗ ਨੂੰ ਬੁੱਝਾ ਦਿਆਂਗਾ
ਦਿੱਲੀ ਤੇ ਲਹੋਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ
ਦੇਣੀ ਕੁਰਬਾਨੀ ਕਿਉ ਸੋਚ ਦੇ ਅਖੀਰ ਨੂੰ
ਤੱਵੀ ਉਤੇ ਸਾੜੀ ਜਾਂਦੇ ਆਪਣੇ ਸਰੀਰ ਨੂੰ
ਫੜ ਕੇ ਮੈ ਚੰਦੂ ਪਾਪੀ ਬੱਕਰੇ ਦਾ ਸਿਰ ਝੱਟਕਾ ਦਿਆਂਗਾ
ਦਿੱਲੀ ਤੇ ਲਹੋਰ ਦੀ ਮੈ ਇੱਟ ਨਾਲ ਇੱਟ ਖੜਕਾ ਦਿਆਂਗਾ
ਰੱਖਿਆ ਤਸੀਹੇ ਝੱਲ ਕਾਇਮ ਬਲਵਾਨੀ ਨੂੰ
ਸਾਰਾ ਜੱਗ ਯਾਦ ਕਰੂ ਤੁੱਹਾਡੀ ਕਰਬਾਨੀ ਨੂੰ
ਹੀਰਾ ਕਹਿੰਦਾ ਲਿਖ ਕਰਬਾਨੀ ਉਤੇ ਕਵਿਤਾ ਸ਼ਰਧਾ ਦੇ ਫੁੱਲ ਚੜਾ ਦਿਆਂਗਾ
ਦਿੱਲੀ ਤੇ ਲਹੋਰ ਦੀ ਮੈ ਇੱਟ ਨਾਲ ਇੱਟ ਖੜਕਾ ਦਿਆਂਗਾ

ਗੀਤ - ਹਰਜਿੰਦਰ ਸਿੰਘ ਹੀਰ

ਪੱਥਰ ਤਰਾਸ਼ੇ ਲੋਕਾਂ, ਬੁੱਤਾਂ ਵਾਸਤੇ.
ਰਿਹਾ ਖ਼ੁਦ ਨੂੰ ਤਰਾਸ਼ਦਾ ਮੈਂ, ਖੁਦਾ ਵਾਸਤੇ.

ਤਰਾਸ਼ਦਾ ਮੈਂ ਉਲਝਣ ਭਟਕ ਗਿਐ.
ਲੱਭਿਐ ਖ਼ੁਦਾ ਨ, ਨਾ ਮੈਂ ਰਿਹਾ ਬੁੱਤਾਂ ਵਾਸਤੇ.

ਉਮਰਾਂ 'ਚ ਲੋਕ ਰਹੇ ਲੇਖ ਭਾਲਦੈ.
ਮੈਂ ਵੇਹੜ੍ਹਿਓਂ ਨਸੀਬ ਮੋੜ੍ਹੇ ਸੌਂਕ ਵਾਸਤੇ.
ਸੌਂਕ ਨ ਰਿਹਾ ਨਾ ਮੈਂ, ਮੇਰੇ ਵਾਸਤੇ.
ਪੱਥਰ ਤਰਾਸ਼ੇ ਲੋਕਾਂ....

ਸਹੇਲੀਆਂ 'ਚ ਵੈਰਣਾਂ ਨੇ ਵੈਰੀ ਸਾਂਭ ਲੈ,
ਸਾਹ ਸਾਂਭਦਾ ਫਿਰਾਂ ਮੈਂ, ਰੱਬੋਂ ਯਾਰਾਂ ਵਾਸਤੇ.
ਟੱਡੇ ਬੁੱਲ੍ਹ ਨ ਕਿਸੇ ਨੇ ਮੇਰੇ ਫੱਟ ਵਾਸਤੇ.
ਪੱਥਰ ਤਰਾਸ਼ੇ ਲੋਕਾਂ....

ਸਿਲ੍ਹਾਂ ਵਿੱਚ ਪਲ਼ ਲੋਕ ਰਹੇ ਭੱਖਦੈ.
ਬੋਹੜੇ ਸੰਦਲੀ ਭਿਬੂਤੀ ਬਣ ਕਲਮ ਵਾਸਤੇ.
ਟੋਭੇ ਮੈਂ ਭਰਾਂ ਕਿਹੜੇ ਅੰਗ ਵਾਸਤੇ.
ਰਿਹਾ ਖ਼ੁਦ ਨੂੰ ਤਰਾਸ਼ਦਾ ਮੈਂ, ਖ਼ੁਦਾ ਵਾਸਤੇ.
ਪੱਥਰ ਤਰਾਸੇ ਲੋਕਾਂ, ਬੁੱਤਾਂ ਵਾਸਤੇ.

ਲੜੀ ਵੀ ਬੈਗ ਦੀ ਟੁਟ ਗਈ ਏ - ਵਾਸ ਦੇਵ ਇਟੱਲੀ

ਕੁਲਾਵੇ ਵਿੱਚ ਲੈ ਪੇਪਰ
ਬੈਗ ਰੱਖ ਮੋੜ ਤੇ ਆਂਵਾਂ ਮੈ
ਨੱਠ ਭੱਜ ਕੇ ਬੋਝ
ਹੱਲਕਾ ਕਰਨ ਲਈ
ਹਰ ਦਰ ਦਾ ਲੈਟਰ ਬਾਕਸ
ਖੜਕਾਵਾ ਮੈ
ਪੇਪਰਾਂ ਦੇ ਵਿੱਚ ਮੈ ਹਾਂ ਰਹਿੰਦਾ
ਫਿਰ ਵੀ ਪੇਪਰਾਂ ਨੂੰ ਤਰਸਦਾ ਹਾਂ
ਰਹਿਣ ਦੀ ਇਜਾਂਜਤ ਦੇਦੇ ਰੱਬਾ
ਨਾ ਫਿਰ ਇੱਹ ਕੰਮ ਕਰਦਾ ਮੈਂ
ਕੁੜਤਾ ਮੇਰਾ ਹੁੱਣ ਪਸੀਨੇ ਭੀਜਿਆ
ਲੜੀ ਵੀ ਬੈਗ ਦੀ ਟੁਟ ਗਈ ਆ
ਸਮੁੰਦਰੋ ਪਾਰ ਬੜੇ ਸੁਫਨੇ ਲਿਆਂਦੇ
ਕਿਸਮਤ ਕਿੱਥੇ ਆ ਰੁਕ ਗਈ ਆ
''ਵਾਸ ਦੇਵ'' ਅਰਜਾਂ ਕਰਦਾ ਰੱਬ ਨੂੰ
ਦੇਦੇ ਖਜਾਨਾ ਅੱਜ ਤੋ ਸੱਭ ਨੂੰ
ਇੱਹ ਕੈਸੀ ਹਨੇਰੀ ਝੁੱਲ ਗਈ ਆ
ਕੁੜਤਾ ਮੇਰਾ ਹੁੱਣ ਪਸੀਨੇ ਭੀਜਿਆ
ਲੜੀ ਵੀ ਬੈਗ ਦੀ ਟੁਟ ------
ਸਾਰੇ ਪਾਸੇ ਬੰਦ ਬੂਹੇ
ਨਾ ਕੋਈ ਦਿਸਣ ਵਿਚਾਰੇ
ਕਿਸੇ ਗੇਟ ਕੁੱਤਾ ਤੇ ਬਿੱਲੀ ਮੂੰਹ ਮਾਰੇ
ਬੀਬੇ ਪੁੱਤ ਇੰਡੀਆ ਖਿੜੇ ਸੀ ਰਹਿੰਦੇ
ਇੱਥੇ ਆ ਜਵਾਨੀ ਰੁਲ ਗਈ ਆ
ਕੁੜਤਾ ਮੇਰਾ ਹੁੱਣ ਪਸੀਨੇ ਭੀਜਿਆ
ਲੜੀ ਵੀ ਬੈਗ ਦੀ ਟੁਟ ------
ਬਾਂਹਾਂ ਦੇ ਵਿੱਚ ਘੁੱਟਿਆ ਵੰਡਲ
ਨਾ ਮੁਕਣੇ ਤੇ ਆਵੇ
ਮਾਲਕ ਵੀ ਨੀਲੀ ਵੈਨ ਵਿੱਚ
ਪਿੱਛੇ ਪਿਆ ਹਾਰਨ ਬਜਾਵੇ
ਸਿੱਖ ਲਓ ਕਹਾਣੀ ਸੁੱਣ ਪੜ ਕੇ
ਪੰਜਾਬੀ ਬੋਲ ਵੀ ਭੁਲ ਗਈ ਆ
ਕੁੜਤਾ ਮੇਰਾ ਹੁੱਣ ਪਸੀਨੇ ਭੀਜਿਆ
ਲੜੀ ਵੀ ਬੈਗ ਦੀ ਟੁਟ ------
ਕੁਲਾਵੇ ਵਿੱਚ ਲੈ ਪੇਪਰ
ਬੈਗ ਰੱਖ ਮੋੜ ਤੇ ਆਂਵਾਂ ਮੈਂ
ਨੱਠ ਭੱਜ ਕੇ ਬੋਝ
ਹੱਲਕਾ ਕਰਨ ਲਈ
ਹਰ ਦਰ ਦਾ ਲੈਟਰ ਬਾਕਸ
ਖੜਕਾਂਵਾਂ ਮੈ---------

ਧਾਰਮਿਕ ਹਾਦਸੇ - ਅਮਰਜੀਤ ਸਿੰਘ ਥਿੰਦ ਪਿੰਡ ਮੋਹੀ

ਕਣਕ ਦਾ ਕੰਮ ਖਤਮ ਕਰਤਾ, ਚੋਲਾਂ ਦੀ ਪਨੀਰੀ ਦੀ ਕਰਤੀ ਬੀਜਾਈ ਵਿਹਲੇ ਹੋਕੇ ਕੰਮੀ ਲੋਕੀ ਤੇ, ਸਾਰਿਆਂ ਦੇ ਮੂੰਹ ਉਤੇ ਰੌਣਕ ਜਿਹੀ ਆਈ ਮੋਕਾ ਮਿਲਦਿਆਂ ਸਾਰ ਹੀ, ਸਾਧਾਂ ਸੰਤਾਂ ਨੇ ਆਪਣੀ ਦੁਕਾਨ ਖੂਬ ਚਮਕਾਈ ਭੋਲੇ ਭਾਲੇ ਲੋਕਾਂ ਨੂੰ ਰੱਬ ਦੇ ਨਾਂ ਤੇ ਲੱਟ ਕੇ ਕਰਦੇ ਫਿਰ ਖੂਬ ਕਮਾਈ ਮਾਂਪਿਆ ਨੂੰ ਨਾ ਰੋਟੀ ਦੇਦੈ ਲੋਕੀ, ਪਰ ਬਾਬਿਆ ਦੇ ਜਾਦੇ ਸੋਨਾ ਚੜਾਈ
ਕੋਈ ਲਾਵੈ ਮੱਸਿਆਂ, ਕੋਈ ਪੂੱਨਿਆਂ ਤੇ ਕੋਈ ਬੈੇਠਾ ਦਰਬਾਰ ਸਜਾਈਕੋਈ ਕਹਿੰਦਾ ਪੰਜ ਚੌੁਂਕੀਆ ਭਰਲਾ ਤੇ ਕੋਈ ਜਾਂਦਾ ਤਵੀਤ ਕਰਵਾਈ ਦੋ ਛੱਤਾ ਵਾਲੇ ਟਰੱਕਾਂ ਤੇ ਚੱੜਕੇ ਲੋਕੀ ਜਨਦੇ ਬਾਬਿਆਂ ਦੇ ਗ਼ੁਣ ਗਾਈ ਮਨ ਦੀ ਸ਼ਾਤੀ ਨੂੰ ਲੱਭਇਆ ਕਈਆਂ ਨੇ ਤਾ ਆਪਣੀ ਜਾਨ ਗੁਵਾਈ ਡੰਗਰਾਂ ਦੇ ਭਰੇ ਟੱਰਕਾਂ ਨੂੰ ਖਾਲੀ ਕਰਵਾਕੇ ਕਈ ਵਾਰੀ ਅੱਗ ਲ਼ਗਾਈ ਪਰ ਲੋਕਾਂ ਨਾਲ ਤੂੜੇ ਟਰੱਕਾਂ ਨੂੰ ਵੇਖਕੇ ਹੀ ਸਾਰਿਆ ਨੇ ਪਿੱਠ ਘੁਮਾਈ ਲੋਕੀ ਮਰ ਜਾਣ ਭਾਮੇ ਕੋਈ ਫ਼ਰਕ ਨਹੀ ਪੈਦਾਂ, ਪਰ ਕੁੱਤੇ ਜਾਣ ਬਚਾਈ ਪਿੰਡਾਂ ਦੇ ਲੋਕੀ ਹੁਣ ਲ਼ਾਸ਼ਾ ਫੂਕਦੇ, ਉਥੇ ਬਾਬੇ ਦਿਸਣ ਕਦੇ ਨਾ ਭਾਈ.ਗਰਮੀਆਂ ਦੇ ਵਿੱਚ ਇਥੇ ਕਿਓੁ ਰਹਿਣਾ ਜੀ, ਬਾਬੇ ਵੀਜ਼ੇ ਜਾਣ ਲਗਵਾਈ ਝੂੱਠੇ ਦੇਹਧਾਰੀ ਬਾਬਿਆਂ ਤੋ ਬੱਚਣਾ, ਇਹ ਸਾਨੂੰ ਕੱਥਿਆਂ ਜਾਣ ਸਣਾਈ
ਕਿਹੜਾ ਚੰਗਾਂ ਤੇ ਕਿਹੜਾ ਮਾਂੜਾ ਹੈ, ਅੱਜ ਤੱਕ ਸਾਨੂੰ ਸਮਝ ਨਾ ਆਈ ਪਰ ਬਿਨਾਂ ਕੰਮ ਤੋ ਚੰਗੀ ਕਿਸਮਤ ਵਾਲੇ ਬਾਬੇ, ਮੋਟੀ ਕਰਨ ਕਮਾਈ ਰੱਬ ਨੇ ਸਾਨੂੰ ਬਣਾਇਆ ਹੇੈ, ਪਰ ਇਨਾਂ ਬਾਬਿਆ ਰੱਬ ਦੀ ਕੀਮਤ ਲਾਈ ਗੁਰੂਆਂ ਪੀਰਾਂ ਦੀ ਧਰਤੀ ਓਤੇ ਦਾਂਤਾ, ਤੇਰੇ ਚੇਲਿਆਂ ਨੇ ਹੀ ਲੁੱਟ ਮਚਾਈ

ਮੀਡੀਆ ਪੰਜਾਬ ਦਾ ਕਵੀ ਦਰਬਾਰ - ਡਾ: ਦਲਬੀਰ ਸਿੰਘ ਲਹਿਰੀ

ਸੰਨ 2012 ਅਪਰੈਲ ਅਠਾਈ ਹੈ ਸੀ
ਲੱਗਿਆ ਲਾਈਪਸਿਗ ਵਿਚ ਕਵੀ ਦਰਬਾਰ ਲੋਕੋ।
ਜੱਗੀ ਕੁੱਸਾ, ਕੰਧਾਲਵੀ, ਸਰਾਏ ਸਿੰਘ ਮੋਤਾ
ਆਏ ਹਰਜਿੰਦਰ, ਤ੍ਰਿਵੇਦੀ ਤੇ ਬੇਸ਼ੁਮਾਰ ਲੋਕੋ।
ਕੁੱਝ ਇਟਲੀ ਤੋਂ ਆ ਬੈਠੇ ਵਿਚ ਵਿਹੜੇ
ਨਾਰਵੇ ਵਾਲੇ ਵੀ ਸਨ ਹਾਜ਼ਰ ਲੋਕੋ।
ਮਿੱਠੀ ਮਾਂ ਬੋਲੀ ਦੇ ਪੁੱਤ ਯਾਰੋ
ਆਏ ਫਰਾਂਸ ਤੋਂ ਬੰਨ੍ਹ ਕਤਾਰ ਲੋਕੋ।
ਸੁੱਚਾ ਸਿੰਘ ਬਾਜਵਾ ਨਾਲ ਦਿਸੇ ਅੰਜੂਜੀਤ ਸ਼ਰਮਾਂ
ਸਿੱਧੂ ਜੱਸੀ ਤੇ ਲਾਡੀ ਜਹੇ ਯਾਰ ਲੋਕੋ।
ਬਬਰ ਸਤਨਾਮ ਸਿੰਘ ਤੇ ਕੇਹਰ ਸ਼ਰੀਫ਼ ਵੀ
ਆਏ ਅਮਨਦੀਪ ਤੇ ਅਟਵਾਲ ਪਧਾਰ ਲੋਕੋ।
ਨਰ ਸੁੱਚਾ ਤੇ ਨੰਦਾ ਜੀ ਨਾ ਰਹੇ ਘਰ ਯਾਰੋ
ਸਿੰਘ ਮਨਮੋਹਨ ਬੈਠਾ ਦਾੜ੍ਹੀ ਸਵਾਰ ਲੋਕੋ।
ਸਾਰੀਆਂ ਭੈਣਾਂ ਤੇ ਵੀਰਾਂ ਦੇ ਨਾਮ ਨਹੀਂ ਗਿਣੇ ਜਾਣੇ
ਮਨੋਂ ਕੋਈ ਨਾ ਜਾਣੇ ਵਿਸਾਰ ਲੋਕੋ।
ਗੁਰਦੀਸ਼, ਬਲਦੇਵ ਨਾਲ ਅਨੋਖ ਘੁੰਮਣ (ਬੌਬੀ)
ਕਰਨ ਸੀਰਤ ਤੇ ਰਮਣੀਕ ਪਿਆਰ ਲੋਕੋ।
ਗੁਰਬਿੰਦਰ ਨਾਲ ਸੂਜ਼ੀ ਕੱਢੀ ਟੌਅਰ ਫਿਰਦੀ।
ਬੱਚੇ ਲਿਆਏ ਸਨ ਨਾਲ ਸ਼ਿੰਗਾਰ ਲੋਕੋ।
ਨਜ਼ਰੇ ਵਿਚ ਵੀ ਆਵੇ ਨਵਨੀਤ ਘੁੰਮਣ
ਹੋਏ ਰੂਬੀਨਾ ਦੇ ਦਰਸ਼ਣ ਦੀਦਾਰ ਲੋਕੋ।
ਤਾਇਆ ਬੱਕਰੀਆਂ ਵਾਲਾ ਵੀ ਆਉਣ ਪਹੁੰਚਾ
ਕਰਦਾ ਫਿਰਦਾ ਸੀ ਮਾਰੋ ਮਾਰ ਲੋਕੋ।
ਗਿਣਤੀ ਕਵੀਆਂ-ਸਰੋਤਿਆਂ ਦੀ ਵਧਦੀ ਹਰ ਸਾਲ ਜਾਂਦੀ
ਹਸ ਚੁੱਕ ਦੇ ਬਾਜਵੇ ਭਾਰ ਲੋਕੋ।
ਪਈ ਨਜਰ ਨਹੀਂ ਚੰਨ ਕੁਲਵੰਤ ਇਸ ਵਾਰੀ
ਬਿਨਾਂ ਬਾਠ ਨਾ ਮਹਿਫਿਲ ਬਹਾਰ ਲੋਕੋ।
ਚੱਲ ਆਪਾਂ ਵੀ ਜਾ ਕੇ ਦੇਖੀਏ ਵਹੁਟੀਏ ਨੀ
ਮਨ ਧਾਰ ਬੈਠੇ ਲਹਿਰੀ ਯਾਰ ਲੋਕੋ।
'ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ'
ਲੱਡੂ ਅਤੇ ਪਕੌੜੇ ਅੱਗੇ ਧਰ ਦਿੱਤੇ।
ਤੱਤੀ ਤੱਤੀ ਸਨ ਚਾਹ ਵਰਤਾਈ ਜਾਂਦੇ
ਬਰਫੀ ਨਾਲ ਸਨ ਸਾਰੇ ਢਿੱਡ ਭਰ ਦਿੱਤੇ।
ਆਲਮਗੀਰ ਨੇ ਸੀ ਫਿਰ ਮਾਈਕ ਫੜਿਆ
ਗੱਜ ਬੱਜ ਕੇ ਫਤਹਿ ਬੁਲਾ ਦਿੱਤੀ।
ਹੋਇਆ ਕਵੀ ਦਰਬਾਰ ਹੁਣ ਸੁਣੋ ਬੇਲੀ
ਜਸਕਰਨ ਬਾਜਵੇ ਕਵਿਤਾ ਸੁਣਾ ਦਿੱਤੀ।
ਢਾਡੀ ਜਥੇ ਨੇ ਕੀਤੀ ਨਿਹਾਲ ਸੰਗਤ
ਇੱਥੇ ਬੈਠਿਆਂ ਪੰਜਾਬ ਪਹੁੰਚਾ ਦਿੱਤੀ।
ਕੁੱਝ ਗੀਤ ਗਾਵਣ ਕੁੱਝ ਪਾਉਣ ਹਾਸੇ
ਜਜ਼ਬਾਤੀ ਵਿਸ਼ਿਆਂ ਤੇ ਹੋਈ ਤਕਰੀਰ ਮੀਆਂ।
ਚਲੰਤ ਮੁੱਦਿਆਂ 'ਤੇ ਕਈਆਂ ਪ੍ਰਕਾਸ਼ ਪਾਇਆ
ਸੁਣਨ ਬੈਠੇ ਹੋਰ ਕਈ ਗੰਭੀਰ ਮੀਆਂ।
ਕੁੱਝ ਲੈਣ ਉਬਾਸੀਆਂ ਵਿਚ ਬੈਠੇ
ਚੱਲੇ ਚਾਹ ਨਾ ਕੌਫੀ ਦਾ ਤੀਰ ਮੀਆਂ।
ਘੁੰਮੇ ਵਾਂਗ ਭੰਬੀਰੀ ਦੇ ਬੀਬੀ ਕੋਨੀ
ਪਿਆਸਾ ਰਹਿ ਨਾ ਜਾਵੇ ਕੋਈ ਵੀਰ ਮੀਆਂ।
ਸੁਆਗਤ ਕਰਨਾ ਨਾ ਭੁੱਲੇ ਗੁਰਦੀਸ਼ ਬੀਬੀ
ਦੂਰੋਂ ਆਂਵਦੇ ਜਿਹੜੇ ਫਕੀਰ ਮੀਆਂ।
ਵਿਚ ਵਿਆਹ ਦੇ ਬੀਅ ਦਾ ਲੇਖਾ ਪਾਇਆ
ਵਿਸ਼ਾ ਨਾਜ਼ੀ ਜਰਮਨੀ ਦਾ ਸਹੇੜਿਆ ਮੈਂ।
ਦੱਸਣ ਲੱਗਾ ਸੀ ਕੰਨਸੈਂਟਰੇਸ਼ਨ ਲਾਗਰਾਂ ਦਾ
ਕੈਸਾ ਭੂੰਡਾਂ ਦੀ ਖੱਖਰ ਨੂੰ ਛੇੜਿਆ ਮੈਂ।
ਬੰਦਾ ਉਹ ਜੋ ਦੂਜੇ ਦੇ ਦੁੱਖ ਜਾਣੇ
ਗੀਤ ਆਪਣੇ ਦੁੱਖਾਂ ਦਾ ਹਰ ਕੋਈ ਗਾਂਵਦਾ ਏ।
"ਮਾਨਸੁ ਕੀ ਜਾਤੁ ਸਭੈ ਏਕੇ ਪਹਿਚਾਨਬੋ"
ਇਹ ਕੰਮ ਸਭ ਦੇ ਰਾਸ ਨਾ ਆਂਵਦਾ ਏ।
ਦਰਦ ਆਪਣੇ ਦਿਸਣ ਪਹਾੜ ਜਿੱਡੇ
ਮਾਨਸ ਜਾਤ ਦਾ ਦਰਦ ਤੈਨੂੰ ਝੰਬਦਾ ਨਹੀਂ
60 ਲੱਖ ਜਹੂਦੀ ਸਨ ਮਾਰੇ ਨਾਜ਼ੀਆਂ ਨੇ
ਲਹਿਰੀ ਸੁਣਕੇ ਭਲਾਂ ਤੇਰਾ ਦਿਲ ਕਿਵੇਂ ਕੰਬਦਾ ਨਹੀਂ?

ਸੱਚ ਦੇਖੀ ਜਾ - ਵਾਸ ਦੇਵ ਇਟੱਲੀ

ਮਾਂ ਪਿਉ ਬਿਂਨਾ ਨਾ ਕੋਈ ਲਾਡ ਲਡਾਵੇ,
ਇੱਹ ਤਾ ਸੱਭ ਕੁੰਝ ਸੱਚ ਦੇਖੀ ਜਾ****
ਅੱਗੋ ਤਾਂ ਪਾ ਸਾਝ ਚੁੰਪ ਦੇਖਦੇ ਨੇ,
ਪਿੱਠ ਸੱਭ ਦੇ ਹੁੰਦੇ ਵਾਰ ਨੂੰ ਦੇਖੀ ਜਾ***
ਭੈਣ ਭਾਈ ਵੀ ਸਾਰੇ ਦੁੰਖ ਵਡਾਂਵਣ,
ਸੱਚ ਮੱਤਲਵੀ ਸੱਭ ਦੇਖੀ ਜਾ ***
ਇੱਹ ਕੈਸਾ ਰੱਬ ਨੇ ਖੇਡ ਬਣਾਇਆ,
ਦੁੰਖ ਕੱਟ ਸੁੱਖ ਨਜਾਰੇ ਲੁਟੀ ਜਾ***
ਸੱਜਣ ਮਿੱਤਰ ਬੇਲੀ ਨਾਲ ਕਰੇ ਬਹਾਰਾ,
ਖੱਟੀ ਮਿੱਠੀ ਹਵਾ ਨੂੰ ਦੇਖੀ ਜਾ***
ਚਾਚੇ ਤਾਏ ਰਿੱਸਤੇ ਦਾਰ ਨੇ ਤੇਰੇ,
ਕੁੰਝ ਦੱਸ ਤੇ ਕੁੰਝ ਸੱਭ ਪੁਛੀ ਜਾ***
ਮਾਂ ਪਿਉ ਬਿੰਨਾ ਨਾ ਕੋਈ ਲਾਡ ਲਡਾਵੇ,
ਇੱਹ ਤਾ ਸੱਭ**ਸੱਚ ਦੇਖੀ ਜਾ********
ਕੋਈ ਸੁਪਨੇ ਦੇ ਵਿੱਚ ਰਾਤੀ ਕਿਉ ਆਵੇ,
ਲੁੱਟ ਨਜਾਰੇ ਤੂੰ ਭਾਵੇ ਦਿਨੇ ਦੇਖੀ ਜਾ*
ਸੁੰਪਨਾ ਤਾ ਮੈ ਦੇਖਿਆ ਤੂੰ ਦੇਖੇ ਨਾ ਹੀ,
ਭਾਵਨਾ ਦਿੱਲ ਦੀ ਦਿੱਲ ਵਿੱਚ ਨਾ ਘੁੰਟੀ ਜਾ*
'ਵਾਸ ਦੇਵ' ਲੱਗੇ ਨਾ ਵਿਦੇਸ਼ ਚਿੱਤ ਤੇਰਾ,
ਇਟੱਲੀ ਰਹਿ ਕੇ ਹੌਕੇ ਨਾ ਕੱਸੀ ਜਾ *
ਕੱਦੇ ਕਰੇਗਾ ਸਾਹਿਬ ਮਿਹਰ ਮੇਰਾ,
ਦਿੰਨ ਉੱਸ ਦੀ ਰੱਜਾ ਚ' ਕੱਟੀ ਜਾ*
ਅਸਾ ਜੀਵਨ ਵਿਤਾਉਣਾ ਨਾਲ ਖੁਸੀਆ,
ਕੁੰਝ ਦੂੰਜਿਆ ਨੂੰ ਵੀ ਵੰਡੀ ਜਾ *
ਫਿੱਰ ਉੱਡਣੇ ਨੇ ਮਹਿੰਕ ਦੇ ਰੰਗ ਉਪਰੋ,
ਸੱਖੀ ਸੰਗ ਸਾਥੀ ਵੀ ਸੱਭ ਰੱਗੀ ਜਾ*
ਮਾਂ ਪਿਉ ਬਿੰਨਾ ਨਾ ਕੋਈ ਲਾਂਡ ਲਡਾਵੇ,
ਇੱਹ ਤਾਂ ਸੱਭ ਕੁੰਝ ਸੱਚ ਦੇਖੀ ਜਾ*

ਇਕ ਧੀ ਦੀ ਪੁਕਾਰ - ਗੁਰਮੁਖ ਭੰਦੋਹਲ

ਨਾ ਨੀ ਮਾਏਂ ਉਸ ਗਰਾਂ ਮੈਂ ਨੀ ਜਾਣਾ
ਉਹ ਬੁਚੜ ਤਾਂ ਡਾਢਾ ਜੁਲਮ ਢਾਉਂਦੇ ਨੇ
ਲੱਪ ਲੱਪ ਦਿੰਦੇ ਮੀਣੇ ਹੰਝੂ ਪਾਪੀ ਤਨ ਦੇ
ਸਵੇਰੇ ਠੁਡ ਸ਼ਾਮਾਂ ਪੈਂਦੇ ਹੀ ਪਿਆਰ ਜਤਾਉਂਦੇ ਨੇ
ਕੁਲੇ ਜਿਸ਼ਮ ਦਾ ਬਣ ਗਿਆ ਮੁੰਜ ਦਾ ਲੋਈਆ
ਕਦੇ ਕਰਨ ਪਰਾਇਆ ਕਦੇ ਹੱਕ ਨਾਲ ਮਾਰ ਮੁਕਾਉਂਦੇ ਨੇ
ਖੁਰ ਗਿਆ ਰੂਪ ਤੇਰੀ ਬੀਬਾ ਰਾਣੀ ਦਾ ਖਿੜੀ ਦੁਪਿਹਰ ਜਿਹਾ
ਕਰ ਧੁੱਪ ਨੂੰ ਪਰਦਾ ਖਿੜ ਖਿੜ ਹਾਸੇ ਪਾਉਂਦੇ ਨੇ
ਮੋਏ ਨੈਣਾ ਦੀ ਵੀ ਅਖ ਲੱਗ ਜਾਂਦੀ ਵੇਖ ਤੇਰੀ ਜੂਹ ਨੂੰ
ਸੁਣ ਲਾ ਨੀ ਇਹ ਸੁੱਕੇ ਸਾਂਹ ਦਸਣਾ ਤੈਨੂੰ ਕੁਝ ਚਾਹੁੰਦੇ ਨੇ
ਨਾ ਨੀ ਮਾਏਂ ਉਸ ਗਰਾਂ ਮੈਂ ਨੀ ਜਾਣਾ
ਉਹ ਬੁਚੜ ਤਾਂ ਡਾਢਾ ਜੁਲਮ ਢਾਉਂਦੇ ਨੇ