Media Punjab - head

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

ਆਪਣੀ ਜ਼ਮੀਰ ਦੀ ਆਵਾਜ਼ ‚ਤੇ ਤੜਵਾਇਆ ਸੀ ਵਰਤ : ਜਥੇਦਾਰ
ਜਥੇਦਾਰ ਜੀਓ ਇਹ ਜ਼ਮੀਰ ਵਾਲਾ ਲਫਜ ਤੇ ਧੁੰਮੇ ਤੋਂ ਸੁਣਿਆਂ ਲੱਗਦਾ ਤੁਸੀਂ ?

ਜਥੇਦਾਰ ਇਕਬਾਲ ਸਿੰਘ ਨੇ  ਗੁਰਮਤਿ ਦੀਆਂ ਉਡਾਈਆਂ ਧੱਜੀਆਂ : ਖ਼ਬਰ
ਸਿੱਖੋਂ ਕਾ ਪੋਪ ਹੈ ਵਈ । ਇਨ੍ਹਾਂ ਕੁ ਗੰਦ ਤੇ ਪਾਊ ਗਾ ਹੀ ।

ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਨੇ ਰਾਮ ਚਰਚਾ ਵਿੱਚ ਹਾਜ਼ਰੀ ਭਰੀ ।
ਜਿੱਦਾਂ ਦੀ ਫੱਤੋ ਬਾਹਮਣੀ ਓਹੋ ਜਿਹੇ ਫੱਤੋ ਦੇ ਯਾਰ ।

ਨਵਤੇਜ ਸਿੰਘ ਕਾਉਣੀ ਤੇ ਸਖ਼ਤ ਕਾਰਵਾਈ ਹੋਵੇਗੀ : ਜਥੇਦਾਰ
ਹਾਂ ਜੀ, ਧੱਕੇ ਨਾਲ ਸਿਰੋਪਾ ਦੇਵਾਂਗੇ ਇਸ ਕੰਜਰ ਨੂੰ ।

ਬੀਬੀ ਭੱਠਲ ਨੂੰ ਦੇਵਾਂਗੇ ਨਵੀਂ ਕੋਠੀ : ਬਾਦਲ
ਫਰਜ਼ ਵੀ ਬਣਦਾ । ਹੋਰ ਭਰਾਵਾਂ ਨੂੰ ਰਗੜ ਕੇ ਫੋੜੇ ਤੇ ਲਾਉਣਾ ਹੁੰਦਾ ?

ਹਰਿਮੰਦਰ ਸਾਹਿਬ ਨੂੰ ਨਾ ਬਖ਼ਸ਼ਿਆ ਜਥੇਦਾਰਾਂ ਨੇ : ਮਾਨ
ਭਾਈ ਜੇ ਘੋੜਾ ਘਾਹ ਨਾਲ ਦੋਸਤੀ ਕਰੂ ਤਾਂ ਖਾਊ...... ?

ਪੰਜਾਬ ਦੇ ਸਕੂਲਾਂ ਵਿੱਚ ਭੇਜੀਆਂ ਗਈਆਂ ਅਸ਼ਲੀਲ ਪੁਸਤਕਾਂ ; ਖ਼ਬਰ
ਜਦੋਂ ਸਾਡੇ ਅਕਾਲ ਤਖ਼ਤਾਂ ਤੇ ਪੜ੍ਹੀਆਂ ਜਾ ਸਕਦੀਆਂ ਤਾਂ ਸਕੂਲੀ ਬੱਚਿਆਂ ਨੂੰ ਮੌਤ ਪੈਂਦੀ ਆ ਪੜ੍ਹਦਿਆਂ ਨੂੰ ?

ਸਾਡਾ ਹੱਕ ਫ਼ਿਲਮ ਦੇਖਣ ਜਾਂਦੇ ਦਾਦੂਵਾਲ ਨੂੰ ਪੁਲਸੀਆਂ ਨੇ ਘੇਰਿਆ : ਖ਼ਬਰ
ਦੂਜਿਆਂ ਦੀਆਂ ਮਸ਼ੂਕਾਂ ਨਾਲ ਵਿਆਹ ਕਰਾਉਣੇ ਸੌਖੇ ਪਏ ਨੇ ?

ਅਕਾਲੀ ਲੀਡਰ ਦੀ ਤੱਕੜੀ ਵਾਲੀ ਕਾਰ ਵੋਟਾਂ ਤੇ ਦਾਰੂ ਢ੍ਹੋਦੀ ਫੜੀ ਗਈ : ਖ਼ਬਰ
ਫੇਰ ਕੀ ਹੋਇਆ? ਬੀਬੀ ਜਗੀਰੋ ਕੋਲ ਟਾਇਮ ਨਹੀਂ ਹੋਣਾ ਇਸ ਵਾਰੀ !

ਸਿੱਖ ਕੌਮ ਕਿਧਰ ਨੂੰ : ਸੁਖਦੀਪ ਸਿੰਘ
ਜਿੱਧਰ ਨੂੰ ਕੱਟਾ ਜਾਂਦਾ ਹੁੰਦਾ ਰੱਸਾ ਖੁੱਲ੍ਹੇ ਤੇ !

ਸਿਰਸਾ ਡੇਰਾ ਤੋਂ ਮੈਨੂੰ ਹੈ ਖ਼ਤਰਾ : ਦਾਦੂਵਾਲ
4,5 ਬੰਦੂਕਾਂ ਚੱਕੀ ਫਿਰਦੈਂ ? ਇਹ ਘਰ ਵਾਲੀ ਨੂੰ ਡਰਾਉਣ ਲਈ ਰੱਖੀਆਂ ਨੇ ?

ਭਾਜਪਾ ਵਰਕਰਾਂ ਨੂੰ ਅਗਵਾ ਕਰ ਰਿਹਾ ਹੈ ਅਕਾਲੀ ਦਲ : ਮਿਸ ਚਾਵਲਾ
ਕਰਨੇ ਹੀ ਪੈਣੇ ਨੇ, ਝੋਨਾ ਇਹਨਾਂ ਦੇ ਬੁੱੜ੍ਹੇ ਨੇ ਲਾਉਣਾ ?

ਭੱਠਲ ਵਿਰੁੱਧ ਹੋਵੇਗੀ ਕਾਰਵਾਈ 16 ਜੂਨ ਨੂੰ : ਖ਼ਬਰ
ਝੁਕ ਜਾ ਕਪਾਹ ਦੀਏ ਸ਼ਿਟੀਏ ਹੁਣ ਹੁਣ ਸੱਜਣਾਂ ਦੇ ਫੁੱਲ ਖਿੜ ਗਏ !

ਬਾਦਲਾਂ ਵੱਲੋਂ ਸਰਬਜੀਤ ਨੂੰ ਸ਼ਹੀਦੀ ਦਾ ਖ਼ਿਤਾਬ ਕਿਉਂ ਦਿੱਤਾ ਗਿਆ : ਮਾਹਲ
ਹੋਰ ਫੇਰੂ ਮਾਨ ਨੂੰ  ਦੇ ਕੇ ਨੱਕ ਵਢਾ ਲੈਣ ?

ਸਿੱਖ ਕੌਮ ਦੇ ਵਾਰਸ ਕਿੱਥੇ ਚਲੇ ਗਏ : ਭਾਈ ਦਵਿੰਦਰ ਸਿੰਘ
ਕੁੰਭ ਦੇ ਮੇਲੇ ਗਏ ਸੀ, ਮੁੜ੍ਹੇ ਨੀ ਹਾਲੇ ?

ਨਾਭਾ ਵਿੱਚ ਹਫਤੇ 'ਚ ਤਿੰਨ ਲੁੱਟਮਾਰ ਦੀਆ ਵਾਰਦਾਤਾਂ : ਖ਼ਬਰ
ਭਾਈ ਚੌਣਾਂ ਕਰਕੇ ਥੋੜੇ ਬਿਜ਼ੀ ਨੇ ਲੁਟੇਰੇ,  ਬਾਅਦ 'ਚ ਵਧਾਅ ਦੇਣਗੇ ਕਾਰਵਾਈਆਂ, ਹੌਂਸਲਾ ਰੱਖਿਆ ਕਰੋ !

ਰੋਸ ਮੁਜਾਹਰੇ ਦੌਰਾਨ ਹੀ ਭਰੇ ਮਨਮੋਹਨ ਸਿੰਘ ਨੇ ਨਾਮਜ਼ਦਗੀ ਪੇਪਰ : ਖ਼ਬਰ
ਅੰਨ੍ਹੇ ਬੋਲੇ ਤੇ ਗੂੰਗੇ  ਬੰਦੇ ਨੂੰ ਕੀ ਫਰਕ ਪੈਂਦਾ ?

ਕਾਂਗਰਸ ਨੂੰ ਲੱਗ ਰਹੇ ਨੇ ਲਗਾਤਾਰ ਝੱਟਕੇ : ਖ਼ਬਰ
ਇੱਹ ਪਤੰਦਰ ਖੰਬੇ ਤੇ ਬੈਠੇ ਆ ?

ਸ਼ਹੀਦੀ ਯਾਦਗਾਰੀ ਮਸਲਾ ਜੱਥੇਦਾਰਾਂ ਨੇ ਪਾਇਆ ਠੰਡੇ ਬਸਤੇ ਵਿੱਚ : ਖ਼ਬਰ
ਜੇ ਗੁੱਡੀਆਂ ਨੂੰ ૴૴૴ ਲੱਗੀਆਂ ਹੁੰਦੀਆਂ ਤਾਂ ਆਲ੍ਹੇ 'ਚ ਪਈਆਂ ਰਹਿੰਦੀਆਂ ?

ਬਾਸਮਤੀ ਚਾਵਲ ਥੱਲੇ ਆਉਂਦਾ ਰਕਬਾ ਵਧਾਇਆ ਜਾਵੇ : ਬਾਦਲ
ਚੌਲ ਖਾਣੀ ਜਾਤ ਨੇ ਸ਼ਿਫਾਰਸ਼ ਕੀਤੀ ਹੋਣੀ ਆਂ ਇਹਨੂੰ ?

ਉੱਚ ਗੁਣਵੱਤਾ ਵਾਲੀਆਂ ਫਿਲਮਾਂ ਨੂੰ ਉਤਸ਼ਾਹਤ ਕਰੇਗੀ ਪੰਜਾਬ ਸਰਕਾਰ : ਸੁਖਬੀਰ ਬਾਦਲ
''ਸਾਡਾ  ਹੱਕ'' ਵਰਗੀ ਫਿਲਮ ਨੂੰ ਤਾਂ ਵਗੈਰ ਦੇਖੇ ਹੀ ਸਾਰਾ ਕੌੜਮਾਂ ਮੌਕ ਮਾਰ ਗਿਆ , ਉਤਸ਼ਾਹਤ ਪਤਾ ਨੀ ਸਨੀ ਲਿਓਨ ਦੀਆਂ ਫਿਲਮਾਂ ਨੂੰ ਕਰਨਾ ਇਹਨੀਂ ?

ਪੰਜਾਬ ਵਿੱਚ ਰੇਤ,ਬਜ਼ਰੀ ਦੀ ਸਿਪਲਾਈ ਹੋਵੇਗੀ ਸੌਖੀ : ਜੋਸ਼ੀ
ਆਪਣੇ ਫੁੱਫੜ ਮਜੀਠੀਆ ਨਾਲ ਸਲਾਹ ਕਰ ਲੈਣੀ ਸੀ ! ਬਾਅਦ 'ਚ ਤੇਰੀ ਲੂੰਗੀ ਨਾਂ ਖਿਚਦਾ ਫਿਰੇ !

ਸ਼ਿਵਨਰਾਇਣ ਗੁਪਤਾ ਅਤੇ ਡਿੰਪਲ ਗੁਪਤਾ ਨੇ ਆਪਣੀ 23ਵੀਂ  ਵਰੇਗੰਡ ਮਨਾਈ : ਖ਼ਬਰ
ਫੇਰ ਤਾਇਆ ਧਾਰਾਂ ਪਿਲਾਵੇ ਤੁਹਾਨੂੰ ?

ਨਿਰਮਲ ਕੁਟੀਆ ਜੌਹਲਾਂ ਵਿਖੇ 60 ਪ੍ਰਾਣੀ ਗੁਰੂ ਵਾਲੇ ਬਣੇ : ਖ਼ਬਰ
ਜਿਹੜੇ ਆਪ ਨੀ ਅੱਜ ਤੱਕ ਗੁਰੂ ਦੇ ਬਣ ਸਕੇ ਪ੍ਰਾਣੀਆਂ ਨੂੰ ਖਾਕ ਬਣਾਉਂਣਗੇ ?

ਅਕਾਲੀ-ਭਾਜਪਾ ਸਰਕਾਰ ਪਂਜਾਬ ਦੇ ਵਿਕਾਸ ਲਈ ਵਚਨਬੱਧ : ਬੀਬੀ ਜਗੀਰ ਕੌਰ
ਹਾਂ ਜੀ ! ਤੂੰ ਤੇ ਜੇਲ੍ਹ 'ਚ ਹੀ ਪੂਰੀ ਵਚਨਬੱਧਤਾ ਦਿਖਾਤੀ ਸੀ !

ਬਾਦਲਾਂ ਦੀ ਸਰਦਾਰੀ ਤੌੜਨ ਲਈ ਰਲ ਕੇ ਹੰਭਲਾ ਮਾਰਨਗੇ ਸਰਨਾ, ਮਾਨ ਅਤੇ ਬਰਨਾਲਾ : ਖ਼ਬਰ
ਭਾਪਾ ਤੇ ਜੱਟ ਰਲ਼ ਕੇ ਪੱਟ ਲਓਂਗੇ ਪਰਨਾਲਾ ?

ਮਿਸ ਪੂਜਾ ਲੋਕਾਂ ਦੇ ਦਿਲ ਜਿੱਤਣ ‚ਚ ਰਹੀ ਅਸਫਲ : ਖ਼ਬਰ
ਨਹੀਂ ਹੋ ਸਕੀ ਤਾਂ ਕੀ ਆ ! ਲੱਲੂ ਪੰਜੂ ਸਿੰਗਰ ਤਾਂ ਮਾਂਝਤੇ ਨਾ ਨਿਹੰਗਾਂ ਦੇ ਵਾਟੇ ਵਾਂਗ ?

ਮਨਮੋਹਨ ਸਿੰਘ ਦਾ ਜਪਾਨ ਦੌਰਾ ਇਸ ਮਹੀਨੇ : ਖ਼ਬਰ
ਭਾਈ ਜਪਾਨੀਓਂ ਇਹਦੀ ਜੀਭ ਤਾਂ ਚੈਕ ਕਰਿਓ ਹੈਗੀ ਕੇ ਨਹੀਂ ?

ਮੁਸ਼ੱਰਫ ਦੇ ਨਿਆਂਇਕ ਰਿਮਾਂਡ ਵਿੱਚ ਹੋਇਆ ਵਾਧਾ : ਖ਼ਬਰ
ਇਹਨੂੰ ਤੇ ਹੁਣ ਵਧਾਅ ਕੇ ਹੀ ਛੱਡਣਗੇ, ਸਾਲਾ ਕੁਰਸੀ ਦਾ !

ਭਨਿਆਰੇ ਵਾਲੇ ਨੂੰ ਇਂਨੀ ਘੱਟ ਸਜ਼ਾ ਇੱਕ ਮਜ਼ਾਕ : ਮਾਨ
ਸ਼ੁਕਰ ਕਰ ਇੰਨੀ ਮਿਲ ਗਈ, ਮੈਨੂੰ ਤੇ ਲੱਗਦਾ ਸੀ ਵਈ ਸਿਰੋਪਾ ਦੈਂਣਗੇ ਇਸ ਕੰਝਰ ਨੂੰ ?

ਕੁਦਰਤੀ ਆਫਤਾਂ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦੂਗਣਾਂ ਹੋਵੇ : ਮਜੀਠੀਆ
ਹਾਂ ਜੀ ਸਿੰਗਲ ਨਾਲ ਤੇ ਸਾਡਾ ਈ ਨੀ ਸਰਦਾ, ਕਿਸਾਨਾਂ ਨੂੰ ਘੈਂਟਾ ਦੇਈਏ ?

ਪੰਜਾਬ ਦੇ ਸਕੂਲਾਂ ਵਿੱਚ 10 ਹਜ਼ਾਰ ਅਧਿਆਪਕਾਂ ਦੀ ਘਾਟ : ਖ਼ਬਰ
ਤੁਹਾਨੂੰ ਅਧਿਆਪਕਾਂ ਦੀ ਪਈ ਹੋਈ ਆ, ਇਧਰ ਸਾਲੇ ਠੇਕਿਆਂ 'ਚ ਕਰਮਚਾਰੀ ਪੂਰੇ ਨੀ ਹੋ ਰਹੇ ?

ਆਪਣਾ ਕਾਰਜਕਾਲ ਚੰਡੀਗੜ 'ਚ ਕੋਈ ਵੀ ਮੰਤਰੀ ਨਹੀਂ ਪੂਰਾ ਕਰ ਸਕਿਆ : ਖ਼ਬਰ
ਰਾਮੂਵਾਲੀਆ ਨੇ ਕਰ ਜਾਣਾ ਸੀ ! ਪਰ ਤੁਸੀਂ ਕੀਤੀ ਹੀ ਉਹਦੇ ਨਾਲ ਕੁੱਤੇ ਨਾਲੋਂ ਭੈੜੀ ਸੀ ?

ਪ੍ਰਵਾਸੀਆਂ ਨੂੰ ਰਹਾਇਸ਼ੀ ਅਤੇ ਵਪਾਰਕ ਪਲਾਟਾਂ ਤੇ ਦੇਵਾਂਗੇ 10 ਫੀਸਦੀ ਰਵਾਇਤ : ਸੁਖਬੀਰ ਬਾਦਲ
ਤੁਸੀਂ ਫਾਇਦਾ ਉਠਾਓ ਕਬਜ਼ੇ ਅਸੀਂ ਆਪ ਹੀ ਕਰ ਲੈਣੇ ਨੇ !

ਜੇਲ੍ਹਾ ਵਿੱਚ ਵੀ ਕੀਤੀ ਜਾਵੇ ਧਰਮ ਪ੍ਰਚਾਰ ਸ਼ੁਰੂ ਕੀਤੀ ਜਾਵੇ : ਕੰਵਰਵੀਰ ਸਿੰਘ
ਫੇਰ 5,7 ਬਾਬੇ ਫੜ੍ਹ ਕੇ ਅੰਦਰ ਕਰੋ ! ਨਾਲੇ ਪੁੰਨ ਨਾਲੇ ਫਲੀਆਂ !

ਸੰਤ ਨਿਰੰਕਾਰੀ ਮੰਡਲ ਭਵਨ ਕਰ ਰਹੀ ਹੈ ਸਤਿਸੰਗ ਦਾ ਅਯੋਜਨ : ਖ਼ਬਰ
ਹੋਰ ਇਹਨਾਂ ਵੇਹਲੜਾਂ ਨੇ ਕਿਹੜਾ ਕਮਾਦੀ ਬੰਨਣੀ ਆਂ ?

ਨਿਰਪ੍ਰੀਤ ਕੌਰ ਨੇ ਜਥੇਦਾਰ ਨੂੰ ਕਾਂਗਰਸ ਦਾ ਏਜੰਟ ਦੱਸਿਆ : ਖ਼ਬਰ
ਹਲਾ ............. , ਪਰ ਪੱਟਾਂ ਤੇ ਬਾਦਲ ਪਾਈ ਫਿਰਦਾ ਸੀ ?

ਗਤਕਾ ਫੇਡਰੈਸ਼ਨ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ''ਗਤਕਾ ਰਤਨ ਅਵਾਰਡ'' ਨਾਲ ਸਨਮਾਨਿਤ ਕੀਤਾ : ਖ਼ਬਰ
ਪਤੰਦਰੋ ਕੋਈ ਬੰਦਾ ਲੱਭ ਲੈਂਦੇ ਅਵਾਰਡ ਦੇਣ ਲਈ ? ਇਹ ਨੇ ਤੇ ਕਦੀ ਬਾਂਦਰ ਕੀਲਾ ਨੀ ਖੇਡ ਕੇ ਦੇਖਿਆ !

ਦਿਲੀ ਵਿੱਚ ਬਾਦਲਾਂ ਨੇ ਸਿਆਸੀ ਰੋਟੀਆਂ ਛੇਕਣ ਲਈ ਕੀਤਾ ਡਰਾਮਾਂ : ਖ਼ਬਰ
ਸਿਆਸੀ ਰੋਟੀਆਂ  ਲਈ ਤੇ ਇਹ ਸ਼ਿਵਲਿੰਗ ਧੋਂਦੇ ਫਿਰਦੇ ਨੇ ਭਾਈ ਧੀਆਂ ਭੈਣਾਂ ਸਮੇਤ !

ਅਕਾਲੀ ਦਲ (ਦਿੱਲੀ) ਦੇ ਚਾਰ ਮੈਂਬਰਾਂ ਵੱਲੋਂ ਵੱਖਰਾ ਧੜਾ ਕਾਇਮ : ਖ਼ਬਰ
ਹੁਣ ਸਾਡੇ ਬਾਪੂ ਨੇ ਘਰ ਨਲਕੇ ਤੇ ਮੋਟਰ ਲਾ ਲਈ !

ਬਠਿੰਡਾ ਵਿੱਚ ਅਧਿਆਪਕ ਠੋਕੇ ਜੇਲ੍ਹ ਅੰਦਰ : ਖ਼ਬਰ
ਤਨਖ਼ਾਹਾਂ ਮੰਗਦੇ ਹੋਣੇ ਨੇ ਨੰਗ ਕਿਸੇ ਥਾਂ ਦੇ ?

ਰੇਪ ਘਪਲੇ ‚ਚ ਫਸੇ ਬਾਂਸਲ ਦੀ ਸੀਟ ਹਥਿਆਉਣ ਲਈ ਕਾਂਗਰਸ ਹੋਈ ਗੋਡਿਆਂ ਭਾਰ : ਖ਼ਬਰ
ਪਰ ਸਾਡੇ  ਤੇ ਹੁਣ ਤੱਕ ਬਾਦਲ ਤਿੱਕੜੀ ਨੇ ਗੋਡਿਆਂ ਦੇ ਵਿਚਾਲੇ ਹੀ ਰੱਖੇ ਹੋਏ ਸੀ ?

ਤੇਜ਼ਾਬੀ ਹਮਲਿਆਂ ਦੀ ਸ਼ਿਕਾਰ ਲੜਕੀਆਂ ਨੂੰ ਮਿਲੇਗਾ ਮੁਖ਼ਤ ਇਲਾਜ ਤੇ ਮੁਆਵਜ਼ਾ : ਬਾਦਲ
ਜਿੱਦਾਂ ਸ਼ਗਨ ਸਕੀਮ ਵਾਲੀਆਂ ਨੂੰ ਦਿੱਤਾ ਜਾ ਰਿਹਾ ?

ਦੋ .ਆਈ. ਏ. ਐੱਸ ਅਧਿਕਾਰੀ ਛੁੱਟੀਆਂ 'ਚ ਇੱਕ ਦੂਜੇ ਦਾ ਕੰਮ-ਕਾਜ ਦੇਖਣਗੇ : ਪੰਜਾਬ ਸਰਕਾਰ
ਖੁਸਰੇ ਨਾਲ ਖੁਸਰਾ ਸੁੱਤਾ! ਨਾ ਕੁੱਝ ਲਿਆ ਨਾਂ ਕੁੱਝ ਦਿੱਤਾ !

ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਆਜ਼ਾਦ ਸਿੱਖ ਰਾਜ ਕਾਇਮ ਕੀਤਾ ਸੀ : ਮੱਕੜ
.. ਤੇ  ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਵਿੱਚ  ਕਸਰ ਤੁਸੀਂ ਨੀ ਕੋਈ  ਛੱਡ ਰਹੇ !

ਸ਼੍ਰੋਮਣੀ ਕਮੇਟੀ ਵੱਲੋਂ ਗੁਰਦਵਾਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੀ ਕੋਸ਼ਿਸ਼  : ਖ਼ਬਰ
ਭਾਈ ਬੇਰੀ ਵਾਲਾ ਤੇ ਅਜੇ ਵਿਕ ਨੀ ਰਿਹਾ ਅੰਬਾਂ ਵਾਲਾ ਹੀ ਸਹੀ !

ਬੰਬੀਆਂ ਵਾਲ ਦੇ 40 ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਲ : ਖ਼ਬਰ
ਮਰਦੀ ਨੇ ਅੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ !

ਭਾਰਤ ਅਤੇ ਪਾਕਿਸਤਾਨ ਦੇ ਹਨ ਹੁਣ ਦੋਨੋ ਪੰਜਾਬੀ ਪ੍ਰਧਾਨ ਮੰਤਰੀ : ਖ਼ਬਰ
ਸਾਡੇ ਵਾਲਾ ਤੇ ਅਹਪਾਜ਼ ਈ ਆ ! ਉਹ ਨੇ ਵਾਲੇ ਵਾਰੇ ਪਤਾ ਲੱਗ ਜੂ !

ਜਲੰਧਰ ਦੇ ਟਾਂਡਾ ਰੋਡ ਅਤੇ ਆਲੇ ਦੁਆਲੇ ਇਲਾਕੇ  ਵਿੱਚ ਬਿਜਲੀ ਹੈ ਗੁੱਲ : ਖ਼ਬਰ
ਫੇਰ ਤਾਇਆ ਕੀ ਕਰੇ ? ਹੁਣ ਫੜੋ ਕਾਲੀਆਂ ਦਾ .......... ਬੋਲੋ ਤਾਰਾ ਰਾਰਾ !

ਜੱਥੇਦਾਰ ਗੁਰਬਚਨ ਸਿੰਘ ਮੇਰਾ ਅਨਸ਼ਨ ਤੌੜਨ ਵਿੱਚ ਜਿੰਮੇਵਾਰ : ਨਿਰਪ੍ਰੀਤ ਕੌਰ
ਤੂੰ ਆਪ ਚੂੱਚੀ ਸੀ ਜੋ ਕੱਚੀ ਲੱਸੀ ਗਟਗਟਾ ਪੀ ਗਈ ?

ਅਕਾਲੀਆਂ ਮੈਨੂੰ ਜੂਸ ਨਹੀਂ ਸ਼ਹੀਦਾਂ ਦਾ ਖੂਨ ਪਿਲਾਇਆ ਹੈ : ਉਹੀ ਬੀਬੀ ਉਪਰ ਵਾਲੀ
ਬੀਬੀ ਜੋ ਬੰਦਾ ਆਪ ਖਾਂਦਾ ਪੀਦਾ ਹੋਵੇ ਉਹੀ ਸਰਵ ਕਰੂਗਾ ?

ਜਰਮਨ ਵਿੱਚ ਹਰ ਚੌਥੇ ਮਿੰਟ ‚ਚ ਹੁੰਦੀ ਹੈ ਚੋਰੀ : ਖ਼ਬਰ
ਫਿਰ ਤੁਸੀਂ ਕਾਹਦੇ ਜਰਮਨ ਵਈ ? ਸਾਡੇ ਪੰਜਾਬ ‚ਚ ਤਾਂ ਚਾਰ ਮਿੰਟਾਂ 10 ਕੁੜੀਆਂ ਗਾਇਬ ਹੋ ਜਾਂਦੀਆਂ ਨੇ !

ਸੋਲਰ ਸਿੰਚਾਈ ਪੰਪਾਂ ਤੇ ਦੇਵਾਂਗੇ 40% ਸਬਸਿਡੀ : ਬਾਦਲ
ਤੇ ਪਹਿਲਾ  60 % ਲੈਣਗੇ ਸਾਡੇ ਹਰਮਨ ਵਧਾਇਕ !

ਕਾਦੀਆਂ ਵਿੱਚ ਪਖੰਡੀ ਬਾਬਾ ਫੜ੍ਹਿਆ ਗਿਆ : ਖ਼ਬਰ
ਅਜ਼ੇ ਕੱਚੇ ਪੈਰੀਂ ਹੋਣਾਂ ਸਹੁਰੀ ਦਾ ?

ਪੰਜਾਬ ਸਰਕਾਰ ਕੋਲ ਸ਼ਗਨ ਸਕੀਮ ਦੀਆਂ 78886 ਅਰਜ਼ੀਆਂ ਪਈਆਂ ਨੇ ਪੈਂਡਿੰਗ : ਖ਼ਬਰ
ਪੰਜਾਬ ਸਰਕਾਰ ૴.. ਦੇਵੇ ? ਇਹ ਤੇ ਵਥੈਰੀ ਕੋਸਿਸ਼ ਕਰ ਰਹੇ ਨੇ ਵਈ ਸ਼ਗਨਾਂ ਜੋਗੀ ਕੋਈ ਰਹੇ ਹੀ ਨਾ !

ਪਟਿਆਲਾ ਪੁਲਿਸ ਨੇ ਕੀਤਾ ਚਾਰ ਬੋਰੀਆਂ ਭੂੱਕੀ ਵਾਲਾ ਕਾਬੂ : ਐਸ.ਐਸ.ਪੀ
ਕੋਈ ਸਰਕਾਰੀ ਪਹੁੰਚ ਨਹੀਂ ਹੌਣੀ ਵਿਚਾਰੇ ਕੋਲ ? ਨਹੀਂ ਤਾਂ ਟਰੱਕਾਂ ਦੇ ਟਰੱਕ ਘੁੰਮ ਰਹੇ ਨੇ !

ਬਾਜਵਾ ਨੇ ਬਾਦਲ ਨੂੰ ਕਿਹਾ ਜੌਕਰ : ਖ਼ਬਰ
ਜੋ ਮਰਜ਼ੀ ਕਿਹ ਵਈ ? ਪਰ ਤੁਹਾਡੇ ਯੱਕੇ, ਬਾਦਸ਼ੇ ਤਾਂ ਵਾੜ੍ਹ ਤਾਂ ਜਿੱਥੋਂ ਨਿਕਲੇ ਸੀ !

ਕੈਪਟਨ ਅਮਰਿੰਦਰ ਬਣੇ ਜਾਟ ਮਹਾਂਸਭਾ ਦੇ ਪ੍ਰਧਾਨ : ਖ਼ਬਰ
ਚਲੋ ਜਾਂਦੇ ਚੋਰ ਦੀ ਤੜਾਗੀ ਹੀ ਸਹੀ !

ਮਾਡਲ ਟੌਨ ਸ਼ਾਹਕੋਟ 'ਚ ਪੈ ਰਿਹਾ ਸੀਵਰੇਜ਼ ਬਣਿਆਂ ਲੋਕਾਂ ਲਈ ਪ੍ਰਸ਼ਾਨੀ ਦਾ ਕਾਰਨ : ਖ਼ਬਰ
ਖੋਤਿਆਂ ਨੂੰ ਲੂਣ ਦੈਣਾਂ ਕਿਹੜਾ ਸੌਖਾ ?

ਤੇਜ ਰਫਤਾਰ ਟਰੱਕ ਨੇ ਕਾਰ ਨੂੰ ਮਾਰੀ ਸਾਹਮਣੇ ਤੋਂ ਜਬਰਦਸਤ ਟੱਕਰ : ਖ਼ਬਰ
ਪਿਛਿਓਂ ਮਾਰਦਾ ਤਾਂ ਸਨਮਾਨਤ ਕਰਦੇ ਇਹਨੂੰ ?

ਸਿਆਸਤ ਦੀ ਭੈਂਟ ਚੜ੍ਹਿਆ ਪਿੰਡ ਬਾਠਕਲਾਂ : ਖ਼ਬਰ
ਇੱਥੇ ਅਗਲਿਆਂ ਪੂਰਾ ਸੂਬਾ ਦਾਅ ਤੇ ਲਾਇਆ ਹੋਇਆ ਹੈ, ਤੇ ਇਹ ਰੌਂਦੇ ਨੇ ਝੋਟ੍ਹੇ ਨੂੰ !

ਸਰਕਾਰੀ ਸਿਹਤ ਸਹੂਤਾ ਨੂੰ ਤਰਸ ਰਿਹਾ ਹੈ ਕਸਬਾ ਲਾਂਬੜਾ : ਖ਼ਬਰ
ਕਿਉਂ, ਤੁਹਾਡੇ ਨਸ਼ੇ ਪੂਰੇ ਸਪਲਾਈ ਨੀਂ ਕਰ ਰਹੀ ਸਰਕਾਰ ?

ਮਹੀਨੇ ਬਾਅਦ ਵੀ ਨਹੀਂ ਦਰਜ਼ ਹੋ ਰਹੀ ਚੋਰੀ ਦੀ ਐਫਆਰਆਈ : ਜਲੰਧਰ
ਕਰ ਲੈਣਗੇ ਯਾਰ, ਅੱਠ-ਦਸ ਹੋ ਤਾਂ ਜਾਂਣ! ਕੱਲੀ ਕੱਲੀ ਕਿਹੜਾ ਲ਼ਿੱਖਦਾ ਫਿਰੇ ?

ਹਰੇਕ ਪੰਜਾਬੀ ਤੇ ਸਿੱਖ  ਨੂੰ ਫਿਲਮ ਸਾਡਾ ਹੱਕ ਦੇਖਣੀ ਚਾਹੀਦੀ ਹੈ ; ਮਹਿਤਾ
ਫੇਰ ਮੱਕੜ ਤਾਂ ਨਾ ਵੀ ਦੇਖੇ ਤਾਂ ਚੱਲੂ ਨਾਂ ?

ਚੋਰ ਮੋਰੀ ਰਾਹੀ ਭਰਤੀ ਕੀਤੇ 1200 ਦੀ ਭਰਤੀ ਵਿਰੁੱਧ ਅੰਗਹੀਣਾਂ ਵਲੋਂ ਵਿਰੋਧ : ਖ਼ਬਰ
ਤੁਸੀਂ ਵੀ ਦੇਖ ਲਈ ਇਹ ਮੋਰੀ ਪਤੰਦਰੋ ?

ਬਾਦਲਾਂ ਨੇ ਘੇਰਿਆ ਮੱਕੜ, ਪਲੇਟਾਂ ਲਾਹ ਜਾਂ ਤੁਰਦਾ ਹੋ : ਖ਼ਬਰ
ਤੁਸੀਂ ਮੇਰੇ ਭਾਪਾ, ਮੈਂ ਤੁਹਾਡਾ ਕਾਕਾ, ਤੁਹਾਡਾ ਹੁਕਮ ਸਿਰ ਮੱਥੇ ਕੀ ਫਰਕ ਪੈਂਦਾ ਕੀ ਚੜ੍ਹੇ ਕੀ ਲੱਥੇ ?

ਸੀ.ਬੀ. ਆਈ. ਪਿੰਜਰੇ ‚ਚ ਬੰਦ ਤੋਤਾ : ਹਾਈ ਕੋਰਟ
ਬਾਹਰ ਵਾਲਾ ਤੋਤਾ ਤਾਂ ਫੇਰ ਬਾਹਰ ਵਾਲੀ ਹੀ ਬੋਲੀ ਬੋਲੂ ! ਸਾਨੂੰ ਕੀ ਫ਼ਾਇਦਾ ?

ਮੱਕੜ ਨੇ ਯਾਦਗਾਰ ਵਾਲੀ ਗੇਂਦ ਸਿੱਟੀ ਜਥੇਦਾਰ ਵੱਲ : ਖ਼ਬਰ
ਕੋਈ ਹੋਇਆ, ਕੀ ਖ਼ਰਕ ਪੈਂਦਾ ? ਦੋਨੋਂ ਇਕੋ ਹੀ ਨਾਨੀ ਦੀਆਂ ਦੋਹਤੀਆਂ ਨੇ !

ਭਗਤ ਸਿੰਘ ਨੂੰ ਸ਼ਹੀਦ ਮੰਨਣ ਤੋਂ ਹਿਚਕਚਾ ਰਹੀ ਹੈ ਸਰਕਾਰ : ਖ਼ਬਰ
ਮੰਨਣ ਵੀ ਕਿਉਂ ? ਉਹ ਕਿਹੜਾ ਖਾਦੀ ਪੀਤੀ 'ਚ ਬਾਡਰ ਟੱਪਦਾ ਫਿਰਦਾ ਸੀ !

ਪੰਜਾਬ ਵਿੱਚ ਆਵਾਰਾ ਕੁੱਤਿਆਂ ਨੇ ਚੁੱਕੀ ਅੱਤ : ਖ਼ਬਰ
ਫੇਰ ਆਹ ਬੇਕਾਰ ਨੌਜਵਾਨਾਂ ਤੋਂ ਕੰਮ ਸੇ ਕੰਮ ਕੁੱਤੇ ਹੀ ਖੱਸੀ ਕਰਾ ਲਓ ਯਾਰ !

ਬਾਦਲਾਂ ਦੀ ਇੰਡੀਆ ਦੀ ਪਾਰਲੀਮੈਂਟ 'ਚ ਹੋਈ ਬੇਇੱਜ਼ਤੀ : ਖ਼ਬਰ
ਤਾਂ ਕੀ ਹੋਇਆ ? ਕੁਰਸੀ ਨਾਲੋਂ ਇੱਜ਼ਤ ਵੱਡੀ ਆ ?

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਦਬੀ ਵਿੱਚ ਭਨਿਆਰੇ ਵਾਲੇ ਸਣੇ 8 ਦੋਸ਼ੀ ਕਰਾਰ : ਖ਼ਬਰ
ਦੋਸ਼ੀ ਤੇ ਇਹਦੀ ਸਾਲੇ ਦੀ ਮਾਂ ਸੀ ਜਿਸ ਨੇ ਬਾਂਦਰ ਮੂੰਹਾਂ ਜਿਹਾ ਜਹਾਨ ਤੇ ਲਿਆ ਸਿੱਟਿਆਂ !

ਰਾਜਪੁਰਾ ਥਰਮਲ ਸ਼ੁਰੂ ਹੋਣ ਨਾਲ ਵਾਧੂ ਬਿਜਲੀ ਵੇਚਾਂਗੇ : ਬਾਦਲ
ਮਾਂ ਜੰਮੀ ਨੀ ਧੀ ਕੋਠੇ ਤੇ ਫਿਰੇ !

ਪੰਚਾਇਤੀ ਚੋਣਾਂ ਲਈ ਪੰਜਾਬ 'ਚ ਕੇਂਦਰੀ ਸੁਰੱਖਿਆ ਤਾਇਨਾਤ ਕੀਤੀ ਜਾਵੇ : ਬਾਜਵਾ
ਘੜੀ ਮੁੜੀ ਕੇਂਦਰ ! ਇਹ ਤੁਹਾਡੀ ਕੇਂਦਰ ਵਾਲੀ ਭੂਆ ਨੇ ਹੀ ਮਰਵਾਇਆ ਤੁਹਾਨੂੰ !

ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ ਪੰਜਾਬ ਸਰਕਾਰ : ਜੋਸ਼ੀ
ਹੁਣ ਤੱਕ ਤੇ ਕਬਜ਼ੇ ਕਰਨ 'ਚ ਹੀ ਯਤਨਸ਼ੀਲ ਲੱਗੇ ਹੋ ਮੈਨੂੰ !

ਸਰਬਜੀਤ ਸਿੰਘ ਨੂੰ ਸ਼ਰਧਾਂਜਲੀ ਭਿੱਖੀਵਿੰਡ 'ਚ 11 ਮਈ ਨੂੰ : ਖ਼ਬਰ
ਨਾਲ ਦੋ ਚਾਰ ਕੈਂਨੀਆਂ ਲਾਹਣ ਦੀਆਂ ਲੈ ਜਾਇਓ ਭਾਈ ਜੇ ਸੱਚੀ ਸ਼ਰਧਾਂਜਲੀ ਦੇਣੀ ਤਾਂ !

ਕੈਂਸਰ ਪੀੜਤਾਂ ਦੇ ਮੁਖ਼ਤ ਇਲਾਜ ਲਈ ਸ਼੍ਰੋਮਣੀ ਕਮੇਟੀ ਹਰ ਸੰਭਵ ਕੋਸ਼ਿਸ਼ ਕਰੇਗੀ : ਜਥੇਦਾਰ
ਤੇ ਤੁਹਾਡੇ ਇਲਾਜ ਲਈ ਵੀ ਸਿੱਖ ਕੌਮ ਵੈਦ ਲੱਭਦੀ ਫਿਰਦੀ ਆ ਗ਼ੱਦਾਰੋ !

ਪ੍ਰੋ: ਭੁੱਲਰ ਨਿਰਦੋਸ਼ ਹਨ : ਡੀ.ਜੀ.ਪੀ ਵਿਰਕ
ਪਹਿਲਾਂ ਭੂਆ ਦੇ ਗਿਆ ਸੀ ਇਹ ?

ਸਾਡਾ ਹੱਕ ਫ਼ਿਲਮ ਦੇਖ ਕੇ ਸ਼ਿਵ ਸੈਨਾ ਵਾਲੇ ਵੀ ਹਨ ਸ਼ਾਂਤ : ਖ਼ਬਰ
ਉਦਾਂ ਇਹਨਾਂ ਕਿਹੜਾ ਪਹਾੜ ਢਾਹ ਦੇਣਾ ਸੀ ? ਬੱਸ ਸਾਡਿਆਂ ਨੇ ਹੀ ਤੁਲ਼ ਦਿੱਤਾ ਹੁੰਦਾ ਇਹਨਾਂ ਚੋਲ੍ਹ ਖਾਣਿਆਂ ਨੂੰ !

ਭਾਰਤ ਅਤੇ ਚੀਨ ਵੱਲੋਂ ਸਰਹੱਦੀ ਮਾਮਲੇ ਤੇ ਵਿਚਾਰਾਂ : ਖ਼ੁਰਸ਼ੀਦ
ਬੱਸ ਅਮਲੀਆਂ ਵਾਂਗ ਚੁੱਲ੍ਹੇ ਮੋਹਰੇ ਬਹਿ ਕੇ ਹੀ ਸਕੀਮਾਂ ਬਣਾਉਂਦੇ ਰਹੋ !

ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ : ਖ਼ਬਰ
ਫੇਰ ਮੱਕੜ ਜੁੰਡਲੀ ਦੇ ਮੱਥੇ ਤੇ ਤਾਂ ਪਸੀਨੇ ਛੁੱਟਦੇ ਹੋਣਗੇ , ਕੇ ਨਹੀਂ ?

ਸਾਧਾਂ ਤੇ ਨਿਹੰਗਾਂ ਨੇ ਛੱਡਿਆ ਧੁੰਮੇ ਦਾ ਸਾਥ : ਖ਼ਬਰ
ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਨੀਂਦਰਾ ਨੇ ਮਾਰਿਆ !

ਸ਼ਰਾਬੀ ਪੁਲਸ ਵਾਲੇ ਨੇ ਵਿਖਾਇਆ ਵਰਦੀ ਦਾ ਰੌ ਅਬ : ਖ਼ਬਰ
ਕੁੱਝ ਹੋਰ ਦਿਖਾਉਂਦਾ ਤਾਂ ਵਧੀਆ ਰਹਿੰਦੇ ?

ਸ਼੍ਰੋਮਣੀ ਕਮੇਟੀ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਨਾਮ  ਦੀਆਂ ਪਲੇਟਾਂ ਲਾਹੁਣ ਦੀ ਤਿਆਰੀ : ਖ਼ਬਰ
ਜੋੜਿਆਂ ‚ਚ ਰਹਿਣ ਵਾਲਿਆਂ ਨੂੰ ਜੇ ਕੁਰਸੀ ਤੇ ਬਠਾਉਗੇ ਤਾਂ ਇਹੀ ਕੁੱਝ ਹੋਣਾ !

ਬਾਦਲਾਂ ਨੇ ਯਾਦਗਾਰ ਮਾਮਲੇ ‚ਚ  ਕੀਤੀ ਮੱਕੜ ਦੀ ਖਿਚਾਈ  : ਖ਼ਬਰ
ਤਾਂ ਕੀ ਆ ? ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸਾਹੇ ਦਾ !

ਮੰਡਪ ਵਿਚੋਂ ਦੂਹਲਨ ਗਹਿਣੇ ਲੈ ਕੇ ਹੋਈ ਖ਼ਰਾਰ : ਖ਼ਬਰ
ਮਿੱਤਰਾਂ ਦੀ ਛੱਤਰੀ ਤੋਂ ਉੜ੍ਹ ਗਈ.............................?

1984 ਦੇ ਮਾਮਲੇ ਨੂੰ ਲੈ ਕੇ ਦਿੱਲੀ ਦੀ ਸਿਆਸਤ 'ਚ ਆਇਆ ਉਬਾਲ : ਖ਼ਬਰ
ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ !

ਸਰਪੰਚੀ ਚੋਣਾਂ ‚ਚ ਕਮਿਸ਼ਨਰ ਵੱਲੋਂ  ਵੋਟਰਾਂ ਨੂੰ  ਨਸ਼ੇ ਨਾਂ ਵਰਤਣ ਦੀ ਅਪੀਲ : ਖ਼ਬਰ
ਕੋਈ ਹੋਰ ਰਸਤਾ ਲੱਭਿਆ ਹੁਣ ?

ਪਿੰਡਾਂ ਵਿੱਚ ਲੜਕੀਆਂ ਦੇ ਖੇਲਣ ਦਾ ਕੋਈ ਪ੍ਰਬੰਧ ਨਹੀ ਹੈ : ਖ਼ਬਰ
ਪਰ ਪੂਨੇ ਭੇਜਣ ਦਾ ਤੇ ਹੈਗਾ ਨਾਂ ?

ਕਿਸੇ ਹੋਰ ਧਰਮ ਨੂੰ ਸਿੱਖਾਂ ਦੇ ਮਸਲਿਆ 'ਚ ਦਖ਼ਲ ਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੈ : ਧੁੰਮਾ
ਕਮਾਲ ਆ ? ਧੁੰਮੇ ਦੇ ਲੱਛਣ ਤੇ ਹੋਰ ਨੇ ਪਰ ਗੱਲ ਕਈ ਵਾਰੀਂ ਬੰਦਿਆਂ ਵਾਲੀ ਕਰ ਜਾਂਦਾ !

ਪੁਲਿਸ ਨੇ ਚੋਰੀ ਦੀਆਂ ਗੱਡੀਆਂ ਵੇਚਣ ਵਾਲਾ ਗਰੋਹ ਕੀਤਾ ਕਾਬੂ : ਖ਼ਬਰ
ਇਹਨਾਂ ਦੇ ਆਸ਼ਕ ਤੇ ਕਾਬੂ ਆਉਂਦੇ ਨੀ ਆਹ ਗਰੋਹ ਤੀਜੇ ਕੁ ਦਿਨ ਕਾਬੂ ਕਰ ਲੈਂਦੇ ਨੇ !

ਨੈਣਾਂ ਦੇਵੀ ਦੇ ਜਾ ਕੇ ਵਾਪਸ ਆਈ ਨੈਣਾਂ ਦੀ ਜੋਤ : ਖ਼ਬਰ
ਹੁਣ ਇਹ ਨੇ ਭੁੱਖੀ ਮਰਦੀ ਨੇ ਡਿਸਪੈਂਸਰੀ ਖੋਲ੍ਹ ਲਈ ?

ਜੱਜ ਤੇ ਸੁੱਟੀ ਜੁੱਤੀ ਦਾ ਕੋਈ ਡਰ ਨਹੀ : ਪੀਰ ਮੁਹੰਮਦ
ਇਸ ਤੋਂ ਜ਼ਿਆਦਾ ਧੱਕਾ ਤੇ ਹੋ ਹੀ ਨੀ ਸਕਦਾ ! ਫਿਰ ਡਰ ਕਾਹਦਾ?

ਖਪਤਕਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਦੀ ਲੋੜ : ਮੰਤਰੀ ਕੈਰੋਂ
ਭਾਈ ਨਾਂ ਕਰੋ ਇਹਨਾਂ ਨੂੰ ਜਾਗਰੂਕ, ਡਰਹਿ ਵੀ ਬਾਂਦਰ ਵਰਗਾ ਪਿੱਛਾ ਕਰਾਈ ਫਿਰਨਗੇ !

ਸ਼ਾਂਤ ਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਲਾਠੀਚਾਰਜ ਕਰਨਾ ਸਰਾਸਰ ਧੱਕਾ : ਜੀ ਕੇ
ਇਹ ਕਿਹੜਾ ਪਹਿਲੀ ਵਾਰ ਹੋਇਆ ? ਹੁਣ ਤੇ ਆਦਤ ਸੀ ਬਣ ਗਈ ਹੈ ਜੀ !

ਵਿਆਹ ਤੋਂ ਛੇ ਸਾਲ ਬਾਅਦ ਇੱਕ ਹੋਰ ਚੜ੍ਹੀ ਦਾਜ ਦੀ ਭੈਂਟ : ਖ਼ਬਰ
ਇਸ ਵਾਰੀਂ ਬੜਾ ਟਾਈਮ ਲਾਪਤਾ ਪਤੰਦਰਾਂ ਨੇ ?

ਕਾਦੀਆਂ ਦੇ ਵਿਕਾਸ ਲਈ ਵਿਸ਼ੇਸ਼ ਮਾਸਟਰ ਪਲਾਨ ਕੀਤਾ ਜਾਵੇਗਾ : ਸੇਖ ਵਾਂ
ਇਹ ਆਫਿਗਾਨਸਤਾਨ ਤੋਂ ਮੰਗਵਾ ਰਹੇ ਹੋ ਜੀ ?

ਸਰਬਜੀਤ ਨੂੰ ਮਾਰ ਕੇ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ : ਰਾਣਾ
ਤੇ ਤੇਰੇ ਫੁੱਫੜਾਂ ਨੇ ਕਸਬ ਵਗ਼ੈਰਾ ਨੂੰ ਫਾਂਸੀ ਲਾ ਕੇ ਕਿਹੜੀ ਸੇਵਾ ਕੀਤੀ ਆ ਵਈ ?

84 ਦੰਗਿਆਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਤੱਕ ਜਾਰੀ ਰਹੇਗਾ ਸੰਘਰਸ਼ : ਮੱਕੜ
ਇਹ ਕੰਮ ਬੰਦਿਆਂ ਦੇ ਕਰਨ ਵਾਲੇ ਹੁੰਦੇ ਆ ਤੂੰ ਨਾਂ ਹੀ ਬੋਲਿਆ ਕਰ ਤਾਂ ਵਧੀਆ ਰਹੇਗਾ ਤੇਰੀ ਸਿਹਤ ਲਈ !

ਕਾਨੂੰਨ ਵਿਵਸਥਾ ਵਿੱਚ ਨਾਕਾਮਯਾਬ ਹੈ ਅਕਾਲ਼ੀ-ਭਾਜਪਾ ਸਰਕਾਰ : ਪਹਿਲਵਾਨ
ਪਹਿਲਵਾਨ ਸਾਹਿਬ ਜਾਗੀਏ ‚ਚ ਰਹੋ ! ਕਿੱਤੇ ਤੇਰਾ ਨਾਂ ਧੋਬੀ ਪਟਕਾ ਮਾਰ ਦੇਣ ਇਹ ?

ਸਰਬਜੀਤ ਦੀ ਮੌਤ ਸਿੱਖਾਂ ਤੇ ਕਾਤਲਾਨਾ ਹਮਲਾ ; ਮਿਸ਼ਨਰੀ ਕਾਲਜ
ਇਹ ਤਿਲਕ ਵਾਲਾ ਸਿੱਖ ਕਿਤੇ ਤੁਸੀਂ ਤਾਂ ਨੀ ਤਿਆਰ ਕੀਤਾ ਸੀ ?

ਸੰਤ ਭਿੰਡਰਾਂਵਾਲਾ ਦੇ ਨਾਂ ਅਤੇ ਤਸਵੀਰ ਨੂੰ ਹਟਾਉਣਾ ਬਰਦਾਸ਼ਤ ਨਹੀਂ ਕਰੇਗੀ ਸਿੱਖ ਕੌਮ : ਦਾਦੂਵਾਲ
ਫੇਰ ਰਾਮ ਪਿਆਰੀ ਲਾਲ਼ ਕਰਉਗੀ ਤੇਰੀ ਸਿੱਖ ਕੌਮ !

ਅਕਾਲੀ ਦਲ ਸਾਰੀਆਂ ਚੋਣਾਂ ਵਿਕਾਸ ਦੇ ਮੁੱਦੇ ਤੇ ਲੜੇਗਾ : ਲਾਲਕਾ
ਮੇਰੇ ਖਿਆਲ ਨਾਲ ਬਲਾਤਕਾਰ ਤੇ ਨੀਂਹ ਪੱਥਰਾਂ ਵਾਲਾ ਮੁੱਦਾ ਜ਼ਿਆਦਾ ਵਧੀਆ ਰਹੂ ! ਕੀ ਖਿਆਲ ਆ ?

ਸਰਬਜੀਤ ਨੂੰ ਭਾਰਤੀ ਸਰਕਾਰਾਂ ਐਲਾਨਿਆ ਸ਼ਹੀਦ : ਖ਼ਬਰ
ਬਲਿਹਾਰੇ ਜਾਵਾਂ ਤੁਹਾਡੇ ਹੁਣ ਸ਼ਰਾਬੀ ਵੀ ਸ਼ਹੀਦ ਹੋਣ ਲੱਗ ਪਏ ?

ਅਪਰਾਧਾਂ ਨੂੰ ਰੋਕਣ ਲਈ ਮਹਿਲਾਂ ਕਮਾਂਡੋਜ਼ ਤਾਇਨਾਤ ਕੀਤੀ ਪੰਜਾਬ ਸਰਕਾਰ ਨੇ : ਖ਼ਬਰ
ਤੇ ਇਹਨਾਂ ਦੀ ਇੱਜ਼ਤ ਬਚਾਉਣ ਲਈ ਵੀ ਕਿਸੇ ਨੂੰ ਤਾਇਨਾਤ ਕਰ ਦਿਓ ਭਾਈ ਨਾਲ ਨਾਲ !

ਬਲਿਊ ਸਟਾਰ ਦੀ ਯਾਦਗਾਰ ਤੋਂ ਸ਼੍ਰੋਮਣੀ ਕਮੇਟੀ ਨੇ ਉਤਾਰੀ ਸੰਤ ਭਿੰਡਰਾਂਵਾਲੇ ਦੀ ਫ਼ੋਟੋ ਵਾਲੀ ਘੜੀ : ਖ਼ਬਰ
ਲਿਫ਼ਾਫ਼ਿਆਂ ‚ਚੋਂ ਨਿਕਲਣ ਵਾਲੇ ਪੱਪੂ ਵਿਚਾਰੇ ਚੱਪੂ ਕਿੱਥੋਂ ਲੈ ਆਉਣ ?

ਆਈ ਜੀ ਤੇ ਡੀ ਸੀ ਦੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਲਾਈ ਕਲਾਸ : ਖ਼ਬਰ
ਕੀ ਫ਼ਾਇਦਾ ਕੰਧਾਂ ‚ਚ ਟੱਕਰਾਂ ਮਾਰਨ ਦਾ ?

ਭਾਜਪਾ ਵੱਲੋਂ ਸੱਜਣ ਕੁਮਾਰ ਨੂੰ ਖ਼ਾਮੋਸ਼ ਹਮਾਇਤ : ਖ਼ਬਰ
ਹੋਲੀ ਬੋਲ ਕੋਈ ਸੁਣ ਨਾਂ ਲਵੇ ਸਾਨੂੰ ਵੀ ਇਹੀ ਬਿਮਾਰੀ !

ਸ਼੍ਰੋਮਣੀ ਕਮੇਟੀ ਤੇ ਟਕਸਾਲੀਆ ਦੀ ਹੋਈ ਮੀਟਿੰਗ ਰਹੀ ਬੇ ਸਿੱਟਾ : ਖ਼ਬਰ
ਜਦੋਂ ਦੋ ਜ਼ੋਰੂਆਂ   ਦਾ ਇੱਕੋ ਹੀ ਖ਼ਸਮ ਹੋਵੇ ਫਿਰ ਸਿੱਟੇ ਘੱਟ ਹੀ ਨਿਕਲਦੇ ਹੁੰਦੇ ਆ  !

ਸੱਜਣ ਕੁਮਾਰ ਦੇ ਫ਼ੈਸਲੇ ਨੂੰ ਲੈ ਕੇ ਬੀਬੀ ਨਿਰਪ੍ਰੀਤ ਵੱਲੋਂ ਭੁੱਖ ਹੜਤਾਲ ਸ਼ੁਰੂ : ਖ਼ਬਰ
ਇਹਨਾਂ ਤਿਲ਼ਾਂ 'ਚ ਤੇਲ ਹੈ ਨੀ ਬੀਬੀ ਦੱਬ ਘੁੱਟ ਕੇ ਕੱਢ ਲਓ ਰਹਿੰਦੀ ਖੂੰਹਦੀ !

ਸੀ.ਬੀ.ਆਈ ਸਹੀ ਭੂਮਿਕਾ ਨਹੀਂ ਨਿਭਾ ਰਹੀ : ਸੁਖਬੀਰ ਬਾਦਲ
ਜੇ ਸੀ.ਬੀ.ਆਈ. ਸਹੀ ਹੁੰਦੀ ਤਾਂ ਤੁਸੀਂ ਸਾਰਾ ਟੱਬਰ ਬਾਹਰ ਫਿਰਦਾ  ?

ਕੇਂਦਰ ਤੇ ਪੰਜਾਬ ਸਰਕਾਰ ਸਰਬਜੀਤ ਸਿੰਘ ਦੀ ਭੈਣ ਦਾ ਬਣਦਾ ਸਨਮਾਨ ਕਰਨ : ਭਗੜਾਣਾਂ
1 ਕਰੋੜ ਦੇ ਦਿੱਤਾ ਹੋਰ ਹੁਣ ਮੋਹਨਾ ਤੇ ਬਾਦਲ ਆਪਣੀਆਂ ਕੋਠੀਆਂ ਨਾਂਅ ਲਿਆ ਦੇਣ ਇਹਦੇ ?

ਮਲੂਕਾ ਨੇ ਵਿਦਿਆਰਥੀਆਂ ਦੀ ਗਲਤ ਜਾਣਕਾਰੀ ਦੇਣ ਤੇ ਕੀਤੇ ਤਿੰਨ ਲੈਕਚਰਾਰ ਬਰਖ਼ਾਸਤ : ਖ਼ਬਰ
ਤਨਖ਼ਾਹ ਮੰਗਦੇ ਹੋਣੇ ਨੇ ਵਿਚਾਰੇ ਭੁੱਖ ਦੇ ਮਾਰੇ ?

ਕੀ ਪੁਲਿਸ ਵੱਲੋਂ ਜੁਰਮਾਨੇ ਕਰਨ ਨਾਲ ਆਮ  ਸੁਧਾਰ ਹੋ ਜਾਊ : ਨਰਿੰਦਰ ਕੁਮਾਰ
ਆਮ ਸੁਧਾਰ ਹੋਵੇ ਨਾਂ ਹੋਵੇ ਪੁਲਸੀਏ ਤਾਂ ਰੋਜ਼ ਬੱਕਰਾ ਬਰਿ ਆਨੀ ਖਾਣਗੇ ਨਾਂ ?

ਸਰਬਜੀਤ ਦੀ ਸ਼ਹਾਦਤ ਜਾਇਆ ਨਹੀਂ ਜਾਵੇਗੀ : ਬਾਜਵਾ
ਅਸੀਂ ਸਾਰੇ ਰੱਜ ਕੇ ਸਿਆਸੀ ਪਰੌਂਠੇ ਲਾਵਾਂਗੇ !

ਪਾਕਿ ਨੂੰ ਮਨੁੱਖੀ ਅਧਿਕਾਰਾਂ ਨਾਲ ਕੋਈ ਸਰੋਕਾਰ ਨਹੀਂ ਹੈ : ਛੀਨਾ
ਤੁਸੀਂ ਕਿਹੜਾ ਮਨੁੱਖੀ ਅਧਿਕਾਰ ਤਲ਼ੀਆਂ ਤੇ ਚੱਕੀ ਫਿਰਦੇ ਓ ? ਕੁੱਝ ਸ਼ਰਮ ਹੀਆ ਨੂੰ ਹੱਥ ਮਾਰ ਲਿਆ ਕਰੋ !

ਨੌਜਵਾਨ ਪੀੜ੍ਹੀ ਗੁਰੂ ਸਹਿ ਬਾਨਾਂ ਦੇ ਜੀਵਨ ਵਾਰੇ ਪੜ੍ਹੇ : ਜਥੇਦਾਰ ਅਵਤਾਰ ਸਿੰਘ
૴ਤੇ ਨਾਲੇ ਮੇਰੇ  ਵੀ ਕੁੱਝ ਖਾਨੇ ਪਾਓ ! ਸ਼ਾਇਦ ਮੈਂ ਵੀ ਬੰਦਾ ਬਣ ਜਾਂ ?

ਮੇਰੇ ਛੇ ਮਹੀਨੇ ਬਾਅਦ ਵੀ ਨਹੀਂ ਲੱਗਿਆ ਮੀਟਰ : ਪਿਆਰਾ ਸਿੰਘ
ਤੂੰ ਮੀਟਰ ਤੋਂ ਧਾਰਾਂ ਲੈਣੀਆਂ ਬਿਜਲੀ ਤੇ ਅਗਲੇ ਸਾਲ ਆਉਣੀ ਆ, ਓਹ ਵੀ ਮਹੀਨੇ 'ਚ 30 ਤਰੀਕ ਨੂੰ ਬਿੱਲ ਭਰਨ ਲਈ !

ਯਾਦਗਾਰ ਨੂੰ ਲੈ ਕੇ ਖੁੱਸ ਸਕਦੀ ਹੈ ਮੱਕੜ ਦੀ ਪ੍ਰਧਾਨਗੀ : ਖ਼ਬਰ
ਫੇਰ ਕੀ ਆ ? ਫਿਰ ਲੱਗੂੰ ਸੰਗਤਾਂ ਦੇ ਜੋੜੇ ਝਾੜਨ !

ਦਿੱਲੀ ਵਿੱਚ ਸਿੱਖਾਂ ਦੇ ਰੋਸ ਮੁਹਜਾਰੇ ਤੇ ਪੁਲਿਸ ਨੇ ਕੀਤਾ ਲਾਠੀ ਚਾਰਜ ਅਤੇ ਲੱਥੀਆਂ ਦਸਤਾਰਾਂ : ਖ਼ਬਰ
૴ ਤੇ ਹੋਰ ਦਿੱਲੀ ਵਾਲਿਆਂ ਨੇ ਸਿਰੋਪੇ ਦੈਣੇਂ ਸੀ ਇਹਨਾਂ ਨੂੰ ?

ਸੰਸਦ ਵਿੱਚ ਹੰਗਾਮਾ ਨਹੀਂ ਹੋਇਆ ਪ੍ਰਸ਼ਨ ਕਾਲ : ਖ਼ਬਰ
ਕੱਲ੍ਹ ਨੂੰ ਕਰ ਲੈਣਗੇ, ਇਹਨਾਂ ਕਿਹੜਾ ਤੂੜੀ ਸਾਂਭਣੀ ਆ ?

ਹਰਸਿਮਰਤ ਬਾਦਲ ਦੇ ਹਲਕੇ ਵਿੱਚ ਜੇਲ੍ਹੀਂ ਡੱਕੀਆਂ ਮਹਿਲਾਵਾਂ : ਖ਼ਬਰ
ਜ਼ਿਆਦਾ ਨੰਨ੍ਹੀਆਂ ਹੋਣੀਆਂ ? ਛੱਡ ਦੇਣਗੇ ਜਦੋਂ ਛਾਂ ਜੋਗੀਆਂ ਹੋਈਆਂ ਤਾਂ!

ਸ਼ਹੀਦੀ ਯਾਦਗਾਰ ਤੇ ਸੰਤ ਭਿੰਡਰਾਂਵਾਲਾ ਦਾ ਨਾਂ ਕੋਈ ਨਹੀਂ ਮਿਟਾ ਸਕਦਾ : ਮਾਨ
ਬੁਰਾ ਫਸੇ ਟਕਸਾਲੀ ਧੁੰਮੇ ਹੋਣ ਬਾਦਲ ਤੇਰੇ ਛਿੱਤਰ ਫੇਰੇ ਕੇ ਤੈਨੂੰ ਚੁੰਮੇ ?

ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨਾ ਮੰਦਭਾਗਾ : ਮੱਕੜ
ਆਕਾ ਨੂੰ ਪੁੱਛ ਕੇ ਬੋਲਿਆ ਕਰ ਫੇਰ  ਬਾਅਦ 'ਚ ਬਿਆਨਾਂ ਦੀ ਤੌੜ-ਫੌੜ ਕਰਦਾ ਰਹਿੰਦਾ !

ਸ਼ਹੀਦੀ ਯਾਦਗਾਰ ਨੂੰ ਲੈ ਕੇ ਟਕਸਾਲੀ ਅਤੇ ਸ਼੍ਰੋਮਣੀ ਕਮੇਟੀ ਵਾਲੇ ਕਸੂਤੇ ਫਸੇ : ਖ਼ਬਰ
ਪੁੱਠਾ ਪੰਗਾ ਲੈ ਲਿਆ ਜੱਟੀਏ ਬੌਕ ਦੇ ਸਿੰਗਾਂ ਨੂੰ ਹੱਥ ਲਾ ਕੇ !

ਸ਼ਿਵ ਸੈਨਾ ਪੰਜਾਬ ਵਿੱਚ ਕਰੇਗੀ ਇੰਦਰਾ ਗਾਂਧੀ ਮੰਦਰ ਦਾ ਨਿਰਮਾਣ ; ਖ਼ਬਰ
.......... ਜਿਊਂਦੀ ਨੂੰ ਤੇ ਮੰਦਰ 'ਚ ਵੜਨ ਨੀ ਸੀਂ ਦਿੰਦੇ ਭੂਆ ਨੂੰ ਹੁਣ ਕਾਹਦਾ ਚਾਅ ਚੜ੍ਹ ਗਿਆ ?

ਚੀਨ ਨੇ ਗੱਡਿਆ ਪੰਜਵਾ ਤੰਬੂ ! ਕਾਂਗਰਸ ਤੇ ਭਾਜਪਾ ਹਨ ਚੁੱਪ : ਖ਼ਬਰ
ਭਾਈ ਗਾਂਧੀ ਚਰਖਾ ਨੀ ਲੱਭ ਰਿਹਾ,  ਪਤਾ ਨੀ ਭਾਬੀ ਰਾਮ ਦੇਵੀ ਚੱਕ ਲੈ ਗਈ ਕੱਤਣ ਲਈ ?

ਮੱਕੜ ਜੂੰ ਡਲੀ ਨੇ ਧੁੰਮੇ ਤੋਂ ਕਰਵਾਇਆ ਕਮਰਾ ਖਾਲੀ : ਖ਼ਬਰ
ਕਿਹਾ ਹੋਣਾ ਕੱਲ੍ਹ ਦੀ ਭੂਤਨੀ ਤੇ ਸਿਵਿਆਂ 'ਚ ਅੱਧ ?

ਸੰਤ ਭਿੰਡਰਾਂਵਾਲਿਆਂ ਦੀ ਫ਼ੋਟੋ ਉੱਤਰਨ ਤੋਂ ਬਾਅਦ ਧੁੰਮਾ ਕੀ ਮੂੰਹ ਵਿਖਾਵੇ ਹੁਣ : ਖ਼ਬਰ
ਇਹ ਤੇ ਅੱਗੇ ਹੀ ਪਿੱਛਾ ਦਖਾਉਂਣ ਨੂੰ ਕਾਹਲਾ ਰਹਿੰਦਾ ਮੂੰਹ ਤੋਂ ਲੈਣਾ ਹੀ ਕੀ ਆ ?

ਮਨਮੋਹਨ ਸਿੰਘ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ : ਦਲਬੀਰ ਕੌਰ
ਫਿਰ ਚੁਕਾਓ ਦਿਓ ਭਾਈ ਇਹਨੂੰ ! ਕਿਸੇ ਪਾਸੇ ਲੱਗੇ !

ਪਵਿੱਤਰ ਰਾਮ ਤੀਰਥ ਦੀ ਸੇਵਾ ਕਰਨਾ ਪੰਜਾਬ ਸਰਕਾਰ ਲਈ ਮਾਣ ਦੀ ਗੱਲ : ਮਜੀਠੀਆ
ਓਹ ਤੇ ਤੇਰੀ ਭੈਣ ਦੀ ਸ਼ਰਧਾ ਦੇਖ ਕੇ ਹੀ ਪਤਾ ਲੱਗ ਗਿਆ ਸੀ ਜੀ !

ਅਦਾਲਤੀ ਫ਼ੈਸਲੇ ਸੱਜਣ ਕੁਮਾਰ ਨੂੰ ਸਾਖ਼ ਬਰੀ ਕਰ ਕੇ  ਸਿੱਖਾਂ ਦੇ ਨੂੰ ਸੋਚਣ ਲਈ ਕੀਤਾ ਮਜਬੂਰ : ਖ਼ਬਰ
ਮੁੱਦਤੋਂ ਹੋ ਗਈ ਰੰਜੋਂ  ਗਮ ਸਹਿਤੇ ਹੂਏ ! ਅਬ ਤੋ ਸ਼ਰਮ ਸੀ ਆ ਤੀ ਇਸ ਦੇਸ਼ ਕੋ ਆਪਣਾਂ ਕਹਿਤੇ ਹੂਏ !

ਸੱਜਣ ਕੁਮਾਰ ਨੂੰ ਭਾਰਤੀ ਅਦਾਲਤ ਨੇ ਕੀਤਾ ਬਰੀ : ਖ਼ਬਰ
ਉਸ ਮੁਲਖ ਦਾ ਯਾਰੋ ਰੱਬ ਰਾਖਾ ਜਿਸ ਦੀ ਘਪਲੇ ਬਾਜ ਸਰਕਾਰ ਹੈ ! ਉਸ ਕੌਮ ਨੇ ਆਖ਼ਰ ਨੂੰ ਵੱਢ ਹੋਣਾ ਜੋ ਆਪਸ ਵਿੱਚ ਦੋਫਾੜ੍ਹ ਹੈ !

ਪਾਕਿ ਜੇਲ੍ਹ ‚ਚ ਲੰਬੇ ਸਮੇਂ ਤੋਂ ਬੰਦ  ਸਰਬਜੀਤ ਸਿੰਘ ਨਹੀਂ ਰਿਹਾ : ਖ਼ਬਰ
ਲਓ ਜੀ ਇਕ ਹੋਰ ਗਰੀਬ ਚੜ੍ਹਿਆ ਸਿਆਸਤ ਦੀ ਭੈਂਟ !

ਜੱਜ ਦੇ ਵੱਲ ਜੁੱਤੀ ਸੁੱਟਣ ਵਾਲਾ ਸ: ਕਰਨੈਲ ਸਿੰਘ ਨੂੰ ਕੀਤਾ ਦਿੱਲੀ ਪੁਲਿਸ ਨੇ ਅੰਦਰ : ਖ਼ਬਰ
ਜੇ ਗੁਲਾਮੀ ਦੀ ਕੋਈ ਹੋਰ ਨਿਸ਼ਾਨੀ ਚਾਹੀਦੀ ਹੋਈ ਤਾਂ ਤਾਏ ਨੂੰ ਦੱਸਿਓ ?

ਬਾਦਲ ਹੈ ਆਰ ਐੱਸ ਐੱਸ ਦਾ ਬੰਦਾ : ਜਥੇ: ਚੀਮਾ
ਸਾਰੀ ਰਾਤ ਰਮਾਇਣ ਸੁਣਦੀ ਰਹੀ ਤੇ ਸਵੇਰੇ ਪੁੱਛਦੀ ਆ ਕੇ ਸੀਤਾ ਰਾਮ ਦੀ ਭੈਣ ਸੀ ?

ਬਾਦਲਾਂ ਨੂੰ ਮਿਲੀ ਲਸ਼ਕਰ ਏ ਤੋਬਾ ਵੱਲੋਂ ਮਾਰਨ ਦੀ ਧਮਕੀ : ਖ਼ਬਰ
ਵਰਜੋਗੇ ਵੀ ਕੇ ਗੜ੍ਹਕਣ ਯੋਗੇ ਹੀ ਹੋ ?

ਛੀਨਾ ਨੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ : ਖ਼ਬਰ
ਤੁਸੀਂ ਕਿਹੜਾ ਕਿਸਾਨਾਂ ਨੂੰ ਕੁੱਛੜ ਚੱਕੀ ਫਿਰਦੇ ਓ ?

ਇਸਤਰੀਆਂ ਨੂੰ ਕੁੱਖ ਅਤੇ ਰੁੱਖ ਦੀ ਸੰਭਾਲ ਲਈ ਅੱਗੇ ਆਉਣ ਦੀ ਲੋੜ : ਬੀਬੀ ਬਾਦਲ
ਤਾਂ ਕੇ ਤੁਹਾਡੇ ਪੁਲਸੀਏ ਆਪਣਾ ਹੱਥ ਹੋਲਾ ਕਰ ਸਕਣ ?

ਝੋਨੇ ਦੀ ਪਨੀਰੀ 1 ਮਈ ਤੋਂ ਬਾਅਦ ਬਿਜ਼ੀ ਜਾਵੇ : ਖੇਤੀ ਮੰਤਰੀ
ਲਓ ਜੀ ਹੁਣ ਇਹ ਦੱਸੂਗਾ ਕੇ ਗੰਨੇ ਨੂੰ ਗੁੜ੍ਹ ਕਿੱਥੇ ਲੱਗਦਾ !

ਪੰਜਾਬ ਸਰਕਾਰ ਟੈਕਸਾਂ ਰਾਹੀਂ ਲੋਕਾਂ ਤੇ ਪਾ ਰਹੀ ਹੈ ਬੋਝ : ਬੇਦੀ
ਭਾਈ ਹੈਲੀਕਾਪਟਰ ਹੋਰ ਹੁਣ ਆਪਣੀ ਜੇਬ 'ਚੋਂ ਲੈਣ ?

1984 ਦੀ ਯਾਦਗਾਰ ਨੂੰ ਲੈ ਕੇ ਭਿੜੇ ਸ਼੍ਰੋਮਣੀ ਕਮੇਟੀ ਅਤੇ ਟਕਸਾਲ ਵਾਲੇ : ਖ਼ਬਰ
ਕੁੱਤੇ ਰਾਜ ਬਠਾਲੀਏ ਮੁੜ ਚੱਕੀ ਚੱਟਣ !

ਫ਼ਿਲਮ ਸਾਡਾ ਹੱਕ ਹੋ ਰਹੀ ਹੈ  ਰਿਲੀਜ਼ : ਖ਼ਬਰ
ਉਹ ਤੇ ਹੋਣੀ ਹੀ ਸੀ ! ਇਹ ਤੇ ਸਿਰਖ਼ ਬਾਂਦਰ ਚੱਡੀਆਂ ਵਾਲਿਆਂ ਨੂੰ ਖ਼ੁਸ਼ ਕਰਨ ਲਈ ਡਰਾਮਾਂ ਸੀ !

ਦਰਬਾਰ ਸਾਹਿਬ ਵਿਖੇ ਹੈੱਡ ਗ੍ਰੰਥੀ ਨੇ ਕੀਤਾ ਗਾਲ਼ੀ ਗਲੋਚ : ਖ਼ਬਰ
ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ !

ਕਿਉਂ ਨਹੀਂ ਰੁਕ ਰਿਹਾ  ਹੈਵਾਨੀਅਤ ਦਾ ਨਾਚ : ਗੁਰਦੀਸ਼ ਪਾਲ ਕੌਰ ਬਾਜਵਾ
ਕਿੰਨਾ ਇਹ ਮਹਾਨ ਦੇਸ਼ ਪਤਾ ਉਦੋਂ ਲੱਗਿਆ ! ਡੂੰਘਾ ਜਦੋਂ ਤਿਰੰਗਾ ਇਨ੍ਹੀਂ ਸਾਡੀ ਹਿੱਕ ਵਿੱਚ ਗੱਡਿਆ !

ਬਾਦਲਾਂ ਨੇ ਕੇਂਦਰ ਸਾਰੇ ਮੰਤਰੀਆਂ ਨੂੰ ਲਿਖੇ ਪੱਤਰ : ਖ਼ਬਰ
ਬੀਬੀ ਦਾ ਸਰਾਧ ਮਨਾਉਣਾ ਹੌਣਾਂ ਫਿਰ ਤਾਂ ?

10 ਕਿੱਲੋਮੀਟਰ ਦੇ ਘੇਰੇ 'ਚ ਹਰ ਮਰੀਜ਼ ਨੂੰ 24 ਘੰਟਿਆਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਹੋਣਗੀਆਂ : ਬਾਦਲ
ਫੜ੍ਹ ਲਓ ਇਹਨਾਂ ਦਾ .............. ? ਜੇ ਕੋਈ ਸੜਕ ਤੇ ਮਰ ਰਿਹਾ ਤਾਂ ਅਗਲੇ ਦਿਨ ਆਉਣਗੇ ਜੀ !

ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਨਵ ਜੰਮੇ ਬੱਚਿਆਂ ਨੂੰ 1 ਮਹੀਨੇ ਲਈ ਖ਼ਾਸ ਦੇਖਭਾਲ ਦੇ ਹੁਕਮ : ਖ਼ਬਰ
ਇਹਨਾਂ ਨੇ ਜਾ ਕੇ ਦੁੱਧ ਚੁੰਘਾਉਣਾ ਜਾਂ ਪੋਤੜੇ ਬਦਲਣੇ ਆ ?

ਪੰਜਾਬ ਸਰਕਾਰ ਪ੍ਰਮੁੱਖ 635 ਵੈਟ ਟੈਕਸ ਭਰਨ ਵਾਲਿਆਂ ਨੂੰ ਸਨਮਾਨਿਤ ਕਰੇਗੀ : ਸੁਖਬੀਰ ਬਾਦਲ
ਦੇਖੋ ਕੌਣ ਬਣਦਾ ਬਲ਼ੀ ਦਾ ਬੱਕਰਾ ?

ਪਰਗਟ ਸਿੰਘ ਨੇ ਸਾਢੇ ਅੱਠ ਕਰੋੜ ਦੀ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ : ਖ਼ਬਰ
ਪਰ ਆਪਣੀਆਂ ਨੀਂਹਾਂ ਤੇ ਪਟਾ ਲਈਆ ਨਾਂਅ ?

ਨਹਿਰਾਂ, ਡਰੇਨਾਂ ਤੇ ਬਿਨਾਂ ਜੰਗਲਿਆਂ ਤੋਂ ਬਣੇ ਪੁਲ ਹਨ ਖ਼ਤਰਾ : ਖ਼ਬਰ
ਕਿਉਂ ! ਤੁਸੀਂ ਜੰਗਲਿਆਂ ਤੇ ਕੱਪੜੇ ਸੁੱਕਣੇ ਪਾਉਣ ਜਾਣਾ ?

ਬਾਬਾ ਸਾਬੀ ਵਾਲੇ ਪਾਤਸ਼ਾਹ ਨੇ ਕਰਵਾਇਆ ਬੰਦੇ ਨਾਲ ਵਿਆਹ : ਖ਼ਬਰ
ਜੇ ਪਸ਼ੂ ਨੂੰ ਨਹੀਂ ਸਮਝ ਸੀ ਤਾਂ ਬੰਦਾ ਹੀ ਕੋਈ ਬੰਦਾ ਲੱਭ ਲੈਂਦਾ !

ਕੇਵਲ ਸਿੰਘ ਰਤੀਆ ਸਾਂਭ ਰਿਹਾ ਹੈ 400 ਸਾਲ ਪੁਰਾਣੀਆਂ ਵਸਤਾਂ : ਖ਼ਬਰ
ਸ਼੍ਰੋਮਣੀ ਕਮੇਟੀ ਤੋਂ ਬਚਾਈਂ ਭਰਾਵਾ ਕਿਤੇ ਇਹਨਾਂ ਦੀ ਸ਼ਕਲ ਵੀ ਨਾਂ ਵਗਾੜ ਦੇਣ ?

ਭਾਜਪਾ ਨੇ ਮੰਗਿਆ ਪ੍ਰਧਾਨ ਮੰਤਰੀ ਤੋਂ ਅਸਤੀਫ਼ਾ, ਸੋਨੀਆ ਕੀਤੀ ਨਾਂਹ : ਖ਼ਬਰ
ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ ! ਅਗਰ ਕੁੱਝ ਹੋਇਆ ਮੇਰੇ ਗੂੰਗੇ ਕੋ ਤੋ ਆਗ ਲਗਾਅ ਦੂੰਗੀ ਜ਼ਮਾਨੇ ਕੋ !

ਨਹੀਂ ਰੁਕ ਰਹੀਆਂ ਭਾਰਤ ਵਿੱਚ ਮਸੂਮ ਬੱਚਿਆਂ ਨਾਲ ਬਲਾਤਕਾਰ ਦੀਆ ਵਾਰਦਾਤਾਂ ; ਖ਼ਬਰ
ਰੁਕਣ ਵੀ ਕਿੱਦਾਂ ? ਪਤੰਦਰ ਮੰਤਰੀ ਮਹੋਦੇ ਤਾਂ ਪਾਰਲੀਮੈਂਟ ‚ਚ ਬੈਠ ਕੇ ਨੰਗੀ ਸੰਨ੍ਹੀ ਲਿਉਨ ਦੇਖਦੇ ਨੇ !

ਬਾਘਾ-ਅਟਾਰੀ ਬਾਡਰ ਤੇ ਵਿਉਪਾਰੀਆਂ ਨੂੰ ਕੋਈ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ : ਮਜੀਠੀਆ
ਹਾਂ ਜੀ, ਵੱਡੀ ਮਾਤਰਾ ‚ਚ ਡਰੱਗ ਲਿਆਉਣ ਵਾਲਿਆਂ ਨੂੰ ਕਿਹੜਾ ਆ ਰਹੀ ਆ ?

ਕਾਂਗਰਸੀਆਂ ਨੂੰ ਚੋਣਾਂ ਦੇ ਨਾਂ ਤੇ ਕੰਬਣੀ ਛਿੜਦੀ ਹੈ : ਚੰਦੂਮਾਜਰਾ
ਹਾਲ ਤੇ ਤੇਰਾ ਵੀ ਇਹੀ ਹੋਣਾ ਸੀ ਜੇ ਬਾਦਲ ਨੇ ਤੇਰੀ ਰਜਾਈ ਨਾਂ ਨਿੱਘੀ ਕੀਤੀ ਹੁੰਦੀ ਤਾਂ !

ਸ਼੍ਰੋਮਣੀ ਕਮੇਟੀ ਵੱਲੋਂ ਸਰਮਾਇਆ ਕਰ ਦਾ ਸਖ਼ਤ ਵਿਰੋਧ : ਖ਼ਬਰ
ਮਜਬੂਰੀ ਆ ਭਾਈ, ਕਿਤ ਘਰ ਕੋ ਲੱਗੀ ਅੱਗ ਘਰ ਕੇ ਹੀ ਚਿਰਾਗ਼ ਸੇ ਵਾਲੀ ਗੱਲ ਨਾ ਹੋ ਜੈ  ?

ਸੰਤ ਸਮਾਜ ਵੱਲੋਂ ਵੀ ਹੁਣ ਰਾਸ਼ਟਰਪਤੀ ਨੂੰ ਭੁੱਲਰ ਮਾਮਲੇ ‚ਚ ਕੀਤੀ ਗਈ  ਅਪੀਲ : ਖ਼ਬਰ
ਪਈ ਹੋਈ ਲੀਹ ‚ਚ ਤੇ ਬੱਚੇ ਵੀ ਤੁਰ ਲੈਂਦੇ ਨੇ ....... ਅਨਾਜ ਦੇ ਦੁਸ਼ਮਣੋ ?

ਅਕਾਲ ਤਖ਼ਤ ਦੇ ਜਥੇਦਾਰ ਲਈ ਵਿਦੇਸ਼ਾਂ ‚ਚ ਖ਼ਤਰੇ ਦੀ ਘੰਟੀ : ਖ਼ਬਰ
ਉਨ੍ਹਾਂ  ਨੂੰ ਘੰਟੀ ਨਾਲ ਕੀ ਫਰਕ ਪਊ ਜਿਹੜੇ ਘੰਟੇ ਦੇ ਆਦੀ ਹੋ ਚੁੱਕੇ ਹੋਣ ?

ਚੀਨ ਨੇ ਭਾਰਤ ਦੇ 10 ਕਿੱਲੋਮੀਟਰ ਤ ਕਬਜਾ ਕੀਤਾ : ਖ਼ਬਰ
ਭਾਵੇ 40 ਕਿੱਲੋਮੀਟਰ ਤੇ ਕਰ ਲੈਣ ਜੱਦ ਤੱਕ ਬਾਂਦਰ ਕੱਛੀਆਂ ਵਾਲਿਆਂ ਨੂੰ ਗਾਂਧੀ ਵਾਲਾ ਚਰਖਾ ਨੀ ਲੱਭਦਾ ?

ਸਿੱਖਾਂ ਨੂੰ ਫਾਂਸੀ ਲਟਕਾਉਣ ਲਈ ਜਲਾਦ ਬਣਨ ਵਾਲੇ ਹੁਣ ਸੀਮਾ ਤੇ ਜਾ ਕੇ ਚੀਨੀਆਂ ਨਾਲ ਦੋ ਦੋ ਹੱਥ ਕਰਨ : ਮਾਨ
ਮਾਨ ਸਾਹਿਬ ਕਿਹੜੇ ਦੋ ਦੋ ਹੱਥ ? ਇੱਕ ਨਾਲ ਇਹਨਾਂ ਲੂੰਗੀ ਫੜਨੀ ਹੁੰਦੀ ਆ ਤੇ ਦੂਜੇ ਨਾਲ ਮ੍ਹੌਕ ਵੀ ਤਾਂ ਸਾਖ਼ ਕਰਨੀ ਆ !

ਥਾਨਾ ਮੁਖੀ ਮਿਲਿਆ ਆੜ੍ਹਤੀਆਂ ਨੂੰ : ਖ਼ਬਰ
ਹਾਂ ਵਈ ਜੱਟਾਂ ਦੀ ਲਾਹੀ ਛਿੱਲ ਦਾ ਹਿੱਸਾ ਕਿਸ ਦਿਨ ਪਹੁੰਚਦਾ ਕਰੋਗੇ ?

ਕੇਂਦਰ ਵੱਲੋਂ ਲਗਾਏ ਸੰਪਤੀ ਟੈਕਸ ਨਾਲ ਕਿਸਾਨ ਹੋਵੇਗਾ ਕੰਗਾਲ : ਬਾਦਲ
ਤੇ ਤੁਹਾਡੇ ਵੱਲੋਂ ਲਗਾਏ  ਜਾਇਦਾਦ ਟੈਕਸ ਨਾਲ ਕਿਹੜਾ ਲੁੱਡੀਆਂ ਪਾ ਰਿਹਾ ਕਿਸਾਨ !

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਤੀ ਗੁਰੂ ਘਰਾਂ ਦੀਆਂ ਕਮੇਟੀਆਂ ਸੁਹਿਰਦ ਹੋਣ : ਜਥੇ: ਮੱਕੜ
ਤੂੰ ਵੀ ਆਪਣੀ ਪੀੜ੍ਹੀ ਥੱਲੇ ਸੋਟੀ ਫੇਰ ਲਾ ਕਿ ਉੱਪਰ ਜਾ ਕੇ ਫੇਰਨੀਆਂ ?

ਪੰਜਾਬ ਵਿੱਚ 447 ਕਰੋੜ ਦੀ ਲਾਗਤ ਨਾਲ ਤਿਆਰ ਹੋਣਗੀਆਂ ਅਧੁਨੱਕਿ ਜੇਲ੍ਹਾਂ : ਬਾਦਲ
ਪਤੰਦਰ ਆਪਣਾ ਅੱਗੇ ਵਾਲਾ ਪ੍ਰੋਗਰਾਮ ਵੀ ਆਧੁਨਿਕ ਹੀ ਰੱਖਦੇ ਨੇ !

ਸਮਾਜ ਸੇਵੀ ਕੰਮਾਂ  ਵਿੱਚ ਸਰਗਰਮ ਹੈ ਨੀਲਧਾਰੀ ਸੰਪਰਦਾ : ਸਤਨਾਮ ਸਿੰਘ
ਬਾਂਦਰਾਂ ਵਾਂਗ ਟੱਪ ਟੱਪ ਕੇ ਪਤਾ ਨੀ ਕਿਹੜੀ ਸਮਾਜ ਸੇਵਾ ਕਰ ਰਹੀ ਆ ਇਹ ਸੰਪਰਦਾ ਰੱਬ ਹੀ ਜਾਣੇ ?

ਮੁੱਖ ਮੰਤਰੀ ਨੇ ਲਿਆ ਰਾਮ ਨੌਮੀ ਸ਼ੁੱਭ ਯਾਤਰਾ ‚ਚ ਹਿੱਸਾ : ਖ਼ਬਰ
ਲੈਣਾ ਹੀ ਪੈਣਾ ਸੀ ਵਈ ਇਹਨਾਂ ਦੇ ਲੰਗੋਟੀ ਦੇ ਯਾਰਾਂ ਦਾ ਪ੍ਰੋਗਰਾਮ ਸੀ !

ਕਾਲੀ ਵੇਈਂ ‚ਚ ਚਾਰ ਟਰਾਲੀਆਂ ਮਰੀਆਂ ਮੱਛੀਆਂ ਲਈ ਮੁੱਖ ਮੰਤਰੀ ਦਖ਼ਲ ਦੇਵੇ : ਸੰਤ ਸੀਚੇਵਾਲ
ਉਦੇ ਤੋਂ ਹੁਣ ਪਕੌੜੇ ਤਲਵਾਉਣੇ ਨੇ ?

ਸਿਖਿਆ ਤੋਂ ਬਗੈਰ ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ : ਭਾਗਾ
ਸਾਡੇ ਤਾਂ ਅੱਧੋਂ ਜ਼ਿਆਦਾ ਮੰਤਰੀ ਸਕੂਲ ਪਿੱਛੋਂ ਦੀ ਕੱਟਾ ਲੈ ਕੇ ਨੀ ਲੰਘੇ, ਤੂੰ  ਕਿੱਥੇ ਤੁਰਿਆ ਫਿਰਦੋਂ ਬਾਘਿਆ ?

ਤਿੰਨ ਮਹੀਨਿਆਂ ਤੋਂ ਲਾਪਤਾ ਲੜਕੀ ਦੀ ਰਿਪੋਰਟ ਦਰਜ਼ ਨਹੀਂ ਕਰ ਰਹੀ ਪੁਲੀਸ : ਖ਼ਬਰ
ਯਾਰ ਕਰ ਲੈਣਗੇ ਜਦੋਂ ਗੋਆ ਤੋਂ ਮੁੜ ਆਈ !

ਭੁੱਲਰ ਮਾਮਲੇ ਕਾਰਨ ਲਟਕੀਆਂ ਚੇਅਰਮੈਨੀਆਂ : ਖ਼ਬਰ
ਪਿੰਡ ਡੁੱਬਣ ਨੂੰ ਫਿਰੇ ਤੇ ਬੁੜ੍ਹੀ ਨੂੰ ਕੋਠੇ ਲਿਪਣ ਦੀ ਪਈ ਆ !

ਖ਼ਤਮ ਹਨ ਕੁੱਤਿਆਂ ਦੇ ਵੱਢੇ ਤੇ ਲੱਗਣ ਵਾਲੇ ਟੀਕੇ : ਖ਼ਬਰ
ਫੇਰ ਮੰਤਰੀਆਂ ਜਾਂ ਸਾਧਾਂ ਦੇ ਵੱਢਿਆਂ ਵਾਲੇ ਲਾਈ ਜਾਓ , ਇਕੋ ਈ ਗੱਲ ਆ !

ਯੂਥ ਅਕਾਲੀ ਦਲ ਨੇ ਕੇਂਦਰ ਦਾ ਪੁਤਲਾ ਫੁਕਿਆ : ਖ਼ਬਰ
ਸ਼ੁਕਰ ਆ ਅੱਜ ਕਿਸੇ ਧੀ ਭੈਣ ਦੀ ਇੱਜ਼ਤ ਬਚੀ ਇਸੇ ਬਹਾਨੇ !

ਅੰਬੇਡਕਰ ਪਾਰਕ ਦੇ ਸਾਹਮਣੇ ਬੰਦ ਪਈਆਂ ਲਾਈਟਾਂ ਚਾਲੂ ਕੀਤੀਆਂ ਜਾਣ : ਢੋਸੀਵਾਲ
ਤੇ ਕਿਹੜੀ ਸੂਈ ‚ਚ ਧਾਗਾ ਪਾਉਣਾ ਵਈ ਉੱਥੇ ਬੈਠ ਕੇ ?

ਕੇਂਦਰ ਸਰਕਾਰ ਔਰਤਾਂ ਖ਼ਿਲਾਖ਼ ਹੋ ਰਹੇ ਜੁਰਮਾਂ ਨੂੰ ਰੋਕਣ ‚ਚ ਨਾਕਾਮ : ਹਰਸਿਮਰਤ ਬਾਦਲ
ਛੱਜ ਤੇ ਬੋਲੇ ਪਰ ਆ ਛਾਨਣੀ ਹੀ ਮਾਨ ਨੀ !

ਪੰਜਾਬ ਸਰਕਾਰ ਖ਼ਰਚੇਗੀ ਹਰ ਸਾਲ ਕੈਂਸਰ ਪੀੜਤਾਂ ਤੇ 500 ਕਰੋੜ : ਬਾਦਲ
ਪਰ ਜੇ ਹੈਲੀਕਾਪਟਰ ਦੀ ਕਿਸ਼ਤ ਦੇ ਕੇ ਬੱਚੇ ਤਾਂ ?

ਥਾਣਿਆਂ 'ਚ ਕਬਾੜ ਬਣ ਰਹੇ ਨੇ ਪੁਲਿਸ ਵੱਲੋਂ ਫੜੇ ਵਾਹਨ : ਖ਼ਬਰ
ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ! ਚੰਗੇ ਚੰਗੇ ਤਾਂ ਪਤੰਦਰਾਂ ਨੇ ਵੰਡ ਲਏ ਹੋਣੇ ਨੇ !

ਸਾਲ 'ਚ 13 ਕਰੋੜ ਦੀ ਸ਼ਰਾਬ ਪੀ ਗਏ ਪੰਜਾਬੀ : ਖ਼ਬਰ
.. ਤੇ ਹੋਰ ਪਾਣੀ ਪੀ ਕੇ ਕੈਂਸਰ ਕਰਵਾ ਲੈਣ ?

ਫਰਚੀਨ ਮੰਦਰ ਦੇ ਨਵੇਂ ਗੇਟ ਦਾ ਰੱਖਿਆ ਗਿਆ ਨੀਂਹ ਪੱਥਰ : ਖ਼ਬਰ
ਪਤੰਦਰੋ ਸਾਡੀ ਪੰਥਕ ਸਰਕਾਰ ਦੇ ਸੁੱਭ ਕਮਲਾਂ ਤੋਂ ਵਗ਼ੈਰਾ ਹੀ ਰੱਖਣਾ ? ਕਿਤੇ ਕੋਈ ਮਰ ਹੀ ਨਾਂ ਜਾਵੇ !

ਸੱਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਨੂੰ ਸਮਰਪਿਤ ਬਾਬਾ ਕਸ਼ਮੀਰ ਸਿੰਘ ਵੱਲੋਂ ਕਰਵਾਏ ਪੰਜ ਦਿਨਾ ਸਮਾਗਮ ਸਮਾਪਤ : ਖ਼ਬਰ
ਇਹ ਉਹ ਨੂੰ ਬਾਂਹੋਂ ਫੜ੍ਹ ਕੇ ਛੱਡ ਕੇ ਆਇਆ ਸੀ ਸੱਚਖੰਡ ?

ਪ੍ਰੋ: ਭੁੱਲਰ ਦੀ ਰਿਹਾਈ ਲਈ ਜਥੇਦਾਰ ਗੁਰਬਚਨ ਸਿੰਘ ਨੇ ਕੀਤੀ ਅਰਦਾਸ : ਖ਼ਬਰ
ਇਹਨੂੰ ਅਰਦਾਸ ਵੀ ਕਰਨੀ  ਆਉਂਦੀ ਆ ?

ਅਧਿਆਪਕ ਉਹ ਜਿਸ ਵਿੱਚ ਪੜ੍ਹਾਉਣ ਦਾ ਜਨੂਨ ਹੋਵੇ : ਬਲਵਿੰਦਰ ਸਿੰਘ
ਤੇ ਨਾਲ ਨਾਲ ਛਿੱਤਰ ਖਾਣ ਦੀ ਜ਼ੁਹੱਰਤ ਵੀ ਰੱਖਦਾ ਹੋਵੇ ?

ਦਾਜ ਨਾਂ ਦੇਣ ਕਾਰਨ ਸਹੁਰਿਆ ਨੇ ਨੂੰਹ ਦੀ ਕੀਤੀ ਕੁੱਟ ਮਾਰ : ਖ਼ਬਰ
ਹੋਰ ਸਿਰੋਪਾ ਦਿੰਦੇ  ਸਹੁਰਿਆਂ ਵਾਲੇ ? ਸੰਗ ਤੇ ਧੀ ਜੰਮਣ ਵਾਲਿਆਂ ਨੂੰ ਚਾਹੀਦੀ ਆ !

ਭੁੱਲਰ ਮਾਰਚ ‚ਚੋ ਸੰਤ ਸਮਾਜ ਹੋਇਆ ਗੈਰ ਹਾਜ਼ਰ : ਖ਼ਬਰ
ਹੋਰ ਕੀ ਕਰਦਾ ਸੰਤ ਸਮਾਜ ? ਮੋਹਰੇ ਕਿਹੜਾ ਚੜ੍ਹਾਵਾ ਚੜ੍ਹਨਾ ਸੀ ?

ਭੁੱਲਰ ਦੀ ਮਾਤਾ ਵੱਲੋਂ ਬਾਦਲ ਨੂੰ ਖੁੱਲ੍ਹਾ ਖ਼ਤ : ਖ਼ਬਰ
ਬੇਬੇ ਕਿੱਥੇ ਪੱਥਰਾਂ ਨਾਲ਼ ਟੱਕਰਾਂ ਮਾਰਦੀ ਫਿਰਦੀ ਆ ? ਹਾਥੀ ਦੇ ਦੰਦ ਖਾਣ ਤੇ ਵਿਖਾਉਣ ਵਾਲੇ ਹੋਰ ਹੁੰਦੇ ਆ !

ਹੁਣ ਸਰਕਾਰੀ ਵਕੀਲ ਵੀ ਮੰਨਦਾ ਹੈ ਭੁੱਲਰ ਨੂੰ ਨਿਰਦੋਸ਼ : ਖ਼ਬਰ
ਇਹ ਸਭ ਸਾਲੇ ਥਾਲ਼ੀ ਦੇ ਬੈਂਗਣ ਨੇ ਭਾਈ !

ਰਾਜਸਥਾਨ ‚ਚ ਬਗੈਰ ਇੰਜਨ ਅਤੇ ਡਰਾਵਿਰ ਦੇ ਚਲਦੀ ਰਹੀ ਰੇਲ ਗੱਡੀ : ਖ਼ਬਰ
ਇਹ ਤੇ ਕਿਸੇ ਮਹਾਂ ਪਸ਼ੂ ਦੀ ਕਰਾਮਾਤ ਲੱਗਦੀ ਆ ?

ਭੁੱਲਰ ਮਾਮਲੇ ‚ਚ ਕੈਪਟਨ ਨੇ ਕੀਤੀ ਸੋਨੀਆ ਨਾਲ ਕੀਤੀ ਮੁਲਾਕਾਤ : ਖ਼ਬਰ
ਸ਼ੁੱਕਰ ਆ ਕਿਸੇ ਕਾਂਗਰਸੀ ਦੀ ਜ਼ਮੀਰ ਤਾਂ ਜਾਗੀ !

ਨਾ ਮਾਨਤਾ ਪ੍ਰਾਪਤ ਕਰਨ ਵਾਲੇ 473 ਸਕੂਲ ਹੋਣਗੇ ਬੰਦ : ਮਲੂਕਾ
ਚੱਕ ਘੱਗਰਾ ਪਰੇ ਕਰ ਪੀੜ੍ਹੀ ਮਿੱਤਰਾਂ ਨੇ ਬੋਕ ਬੰਨ੍ਹਣਾ !

ਬੈਂਕ ਨੂੰ 22 ਕਰੋੜ ਦਾ ਚੂਨਾ ਲਾਉਣ ਵਾਲਿਆਂ ਤੇ ਕੇਸ ਦਰਜ਼ : ਖ਼ਬਰ
ਤੇ ਖ਼ਜ਼ਾਨੇ ਨੂੰ ਚੂਨਾ ਵਾਲੇ ਸਨਮਾਨਿਤ ?

ਜ਼ਹਿਰੀਲੇ ਪਾਣੀ ਕਾਰਨ ਕਾਲੀ ਵੈਂਈ ਵਿੱਚ ਹਜ਼ਾਰਾਂ ਮੱਛੀਆਂ ਮਰੀਆਂ : ਖ਼ਬਰ
ਤੇ ਆਪਣੇ ਸਾੜ੍ਹੀ ਵਾਲਾ ਸੰਤ ਫੇਰ ਕੀ ਸਾਖ਼ ਕਰਦਾ ਰਿਹਾ ਵਈ ਹੁਣ ਤੱਕ ?

ਸ਼ਾਹਕੋਟ ਦੇ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ : ਖ਼ਬਰ
ਪਾਗਲੋ ਠੇਕੇ ਕਿਸ ਲਈ ਖੋਲੇ ਨੇ ਬੋਤਲ ਨਾਲ ਸ਼ੁੱਧ ਸੋਢਾ ਪਿਉ ?

ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ : ਖ਼ਬਰ
ਪਤੰਦਰੋ ਕਿਸਾਨਾਂ ਦੀਆਂ ਕਣਕਾਂ ਸੜੀ ਜਾਂਦੀਆਂ ਨੇ ਹੜਤਾਲ ਤੋਂ ਪਹਿਲਾਂ ਤਾਰਾਂ ਤੇ ਕੱਸ ਦੀਆ ਕਰੋਂ ! ਕੇ ਹਰਾਮ ਦੀਆਂ ਖਾਣ ਤੇ ਹੀ ਲੱਕ ਬੰਨ੍ਹਿਆ ਹਇਆ ਹੈ !

ਵਿਧਾਇਕ ਪਰਗਟ ਸਿੰਘ ਨੇ ਕੀਤੀ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ : ਖ਼ਬਰ
ਬਣਾ ਤਾ ਨਾਂ ਪਤੰਦਰਾਂ ਨੇ ਚੰਗੇ-ਭਲੇ ਨੂੰ ਪੱਲੇਦਾਰ ?

ਨਵਜੋਤ ਦੀ ਅਸਲੀ ਜਗ੍ਹਾ ਪੀਪਲ ਪਾਰਟੀ : ਮਨਪ੍ਰੀਤ ਬਾਦਲ
ਤੇ ਆਪਣੇ ਤਿਲਕ ਤੇ ਸ਼ਿਵਲਿੰਗ ਦਾ ਪ੍ਰਬੰਧ ਤੇ ਕਰੋ ਪਹਿਲਾਂ !

ਧਰਮ ਦੇ ਨਾਂਅ ਤੇ ਸਿਆਸਤ ਕਰ ਰਿਹੈ ਬਾਦਲ : ਬਿਕਰਮਜੀਤ
ਤੇ ਹੋਰ ਹੁਣ ਕਣਕ ਦੀਆਂ ਬੋਰੀਆਂ ਸੀਂ ਵੇ  ਮੰਡੀਆਂ 'ਚ ਬਾਦਲ

ਬਾਦਲਾਂ ਨੂੰ ਗੋਆ ਜਾਣ ਤੇ ਭਾਈ ਰਾਜੋਆਣਾ ਨੇ ਪਾਈ ਫਿੱਟੇ ਲਾਹਨਤ : ਖ਼ਬਰ
ਲੈ ! ਇਨੀ ਕੁ ਕੁੱਤੇ-ਖਾਣੀ ਤਾਂ ਸਾਡੀ ਖ਼ੁਰਾਕ ਆ !

ਦਿੱਲੀ ਦੀ ਬੱਸ ਵਿੱਚ ਹੋਇਆ ਫੇਰ ਨਾਬਾਲਗ ਨਾਲ ਬਲਾਤਕਾਰ : ਖ਼ਬਰ
ਕੰਜਰੋ ਜੇ ਨਹੀਂ ਰੋਕ ਸਕਦੇ ਤਾਂ, ਪਰਮਿਟ ਹੀ ਦੇ ਦਿਓ ਇਹਨਾਂ ਨੂੰ ?

ਜਲੰਧਰ ਸਾਉਣੀ ਇਲਾਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗੇ : ਪਰਗਟ ਸਿੰਘ
ਤੈਨੂੰ ਬਰਬਾਦ ਕਰਨ 'ਚ ਜੇ ਕਾਲੀਆਂ ਨੇ ਨੀਂ ਛੱਡੀ ਤੇ ਛੱਡੀਂ ਹੁਣ ਤੂੰ ਵੀ ਨਾਂ !

ਜੇ ਭੁੱਲਰ ਨੂੰ ਫਾਂਸੀ ਦਿੱਤੀ ਤਾਂ ''ਭਾਰਤੀ ਦਰਦਨਾਕ ਹਤਿਆਰੇ'' ਵਜੋਂ ਜਾਣੇ ਜਾਣਗੇ ; ਸੰਧੂ
૴ ਤੇ ਦਾਨਸ਼ਬੰਦ ਕਦੋਂ ਸੀ ਇਹ ?

ਨਵਜੋਤ ਸਿੱਧੂ ਨੂੰ ਮਨਪ੍ਰੀਤ ਵੱਲੋਂ ਪੀ.ਪੀ.ਪੀ 'ਚ ਆਉਣ ਦਾ ਸੱਦਾ : ਖ਼ਬਰ
ਆ ਜਾ ਸੱਜਣਾਂ ਵੇ ਤੈਨੂੰ ਅੱਖੀਆਂ ਉਡੀਕ ਦੀਆਂ !

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ  ਮੰਡੀਆਂ 'ਚ ਸੁੱਕੀ ਕਣਕ ਲਿਆਉਣ ਦੀ ਅਪੀਲ : ਖ਼ਬਰ
.. ਤੇ ਅੱਗੇ.......... ਕਿਸਾਨ ਆਟਾ ਗੁੰਨ੍ਹ ਕੇ ਲਿਆਉਂਦੇ ਨੇ ?

ਪੁਲਿਸ ਦੇ ਆਧੁਨਿਕੀਕਰਨ ਲਈ ਕੇਂਦਰੀ ਬਜਟ ਭਾਰੀ ਵਾਧੇ ਦੀ ਮੰਗ : ਖ਼ਬਰ
ਜੋ ਮਰਜ਼ੀ ਕਰੀ ਜਾਓ, ਇਹ ਪੂਛਾਂ ਸਿੱਧੀਆਂ ਹੋਣ ਵਾਲੀਆਂ ਨੀ !

ਅਕਾਲੀ ਦਲ ਦਾ 22,23 ਅਪ੍ਰੈਲ ਨੂੰ ਟ੍ਰੈਨਿੰਗ ਕੈਂਪ : ਖ਼ਬਰ
ਲੱਗਦੇ ਗੋਆ ਤੋਂ ਕੋਈ ਨਵਾਂ ਹੀ ਬਾਂਦਰ ਕੀਲਾ ਸਿੱਖ ਕੇ ਆਏ ਆ ?

ਚਹੇਤੀ ਠੇਕੇਦਾਰਨੀ ਨੂੰ ਬਿਨਾਂ ਹੀ ਟੈਂਡਰ ਦੇ 71 ਲੱਖ ਦਾ ਕੰਮ ਅਲਾਟ : ਖ਼ਬਰ
ਭਾਈ ਜਿਹਦੀ ਘੱਗਰੀ 'ਚ ਗਹਿਣਾ ਉਹ ਨੇ ਭੁੱਖੀ ਥੋੜੇ ਰਹਿਣਾ ?

ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਰਲ਼ ਕੇ ਜੰਮੂ-ਕਸ਼ਮੀਰ ਦੇ ਸਿੱਖਾਂ ਦੀ ਬਾਂਹ ਫੜਨ : ਬਾਬਾ ਤੇਜਵੰਤ ਸਿੰਘ
ਬਾਬਾ ਜੀ ਪਹਿਲਾਂ ਤੁਸੀਂ ਤੇ ਸਿੱਖਾਂ ਦੀਆਂ ਲੱਤਾਂ ਛੱਡੋ !

ਡੇਰਾ ਬਾਬਾ ਸ਼੍ਰੀ ਚੰਦ ਵਿਖੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ : ਬਾਬਾ ਤੀਰਥ ਦਾਸ
ਅੰਨ੍ਹੀ ਦਾਈ ਪੁੱਠੇ ਥਾਂ ਹੱਥ

ਖਡੂਰ ਸਾਹਿਬ ਹਲਕੇ ਦਾ ਵਿਕਾਸ ਜੋਰਾ ਤੇ : ਜਿੱਥੇ: ਮੇਘ ਸਿੰਘ
ਤੂੰ ਥੋੜੀ ਛੈਣੀ ਲੈ ਕੇ ਲੱਗਿਆ ਹੋਇਆਂ ਵਿਕਾਸ ਕਰਨ ? ਚੱਕਿਆਂ ਜਥੇਦਾਰੀ ਦਾ !

ਕਾਂਗਰਸ ਸਰਕਾਰ ਦੇ ਹੁੰਦਿਆਂ ਸਿੱਖਾਂ ਨੂੰ ਇੰਕਸ਼ਾਖ਼ ਦੀ ਕੋਈ ਉਮੀਦ ਨਹੀਂ : ਭਰੋਵਾਲ
ਪੰਜਾਬ ‚ਚ ਤਾਂ ਪੰਥਕ ਸਰਕਾਰ ਆ, ਇਹ ਕਿਹੜਾ ਪਰਾਤ ‚ਚ ਪਾ ਕੇ ਵੰਡਦੇ ਫਿਰਦੇ ਆ ?

ਈਸ਼ਰ ਧਾਮ ਨਾਨਕਸਰ ਵਿਖੇ ਵਿਸਾਖੀ ਤੇ ਲੱਗੀਆਂ ਭਾਰੀ ਰੌਣਕਾਂ : ਖ਼ਬਰ
ਫੇਰ ਤੇ ਕਾਫੀ ਸੰਗਤ ਵਾਂਝੀ ਰਹਿ ਗਈ ਹੋਣੀ ਆ ਸੱਚਖੰਡ ਦੇ ਦਰਸ਼ਨਾਂ ਤੋਂ ?

ਬਾਬਾ ਸਾਹਿਬ ਦੀ ਇੱਛਾ ਸੀ ਕੇ ਦਲਿਤ ਭਾਈ ਚਾਰੇ ਦੇ ਸਾਰੇ ਲੋਕ ਪੜੇ ਲਿਖੇ ਹੋਣ : ਰਾਜ ਕੁਮਾਰ
ਜੋ ਫ਼ੀਸਾਂ ਮਾਖ਼ ਹੋਣ ਦੇ ਬਾਵਜੂਦ ਵੀ ਨੀਂ ਪੜ੍ਹ ਸਕੇ ਤਾਂ ਬਾਬਾ ਟਿਊਸ਼ਨਾਂ ਲਾਵੇ ਹੁਣ ਆ ਕੇ ?

ਜਥੇਦਾਰ ਨੇ ਫ਼ਿਲਮ ਆਪਣਾ ਹੱਕ ਵਾਲੀ ਟੀਮ ਨੂੰ ਮਿਲਣ ਤੋਂ ਕੀਤੀ ਨਾਂ : ਖ਼ਬਰ
ਇਹਨਾਂ ਫ਼ਿਲਮ ਵਾਲਿਆਂ ਨੇ  ਲਾਸ਼ ਨੂੰ ਮਿਲ ਕੇ ਘੜਾ ਭੰਨਣਾ ਸੀ ਹੁਣ ?

ਸੰਤ ਸਮਾਜ ਉਤਰਿਆ ਭੁੱਲਰ ਦੀ ਹਮਾਇਤ ‚ਚ : ਖ਼ਬਰ
ਪਹਿਲਾਂ ਬਾਂਸ ਤੇ ਚੜ੍ਹਿਆ ਸੀ ਇਹ ?

ਭੁੱਲਰ ਦੀ ਫਾਂਸੀ ਮੁਆਫ਼ੀ ਲਈ ਬਾਦਲ ਮਿਲੇ ਪ੍ਰਧਾਨ ਮੰਤਰੀ ਨੂੰ : ਖ਼ਬਰ
ਸਰਦਾਰ ਜੀ ਲੋਕ ਸਭਾ ਚੋਣਾਂ ਤੱਕ ਤਾਂ ਰੁਕੋ ਘੱਟ ਘੱਟ ?

ਕੇ. ਐੱਸ ਮੱਖਣ ਨੇ ਅੰਮ੍ਰਿਤ ਛਕਿਆ : ਖ਼ਬਰ
ਫੇਰ ਕੀ ਕਰੀਏ ? ਗ੍ਰੰਥੀ ਲੁਆ ਦੇਈਏ ਇਹਨੂੰ ਦਸਮੇਸ਼ ਦਰਬਾਰ 'ਚ ?

ਗੰਦ ਪਾਊ ਗਾਇਕਾ ਨੂੰ ਕਨੈਡਾ ਵਿੱਚ ਕਰਨਾ ਪਵੇਗਾ ਸਖ਼ਤ ਵਿਰੋਧ ਦਾ ਸਾਹਮਣਾ : ਖੁਰਮੀ
ਤਾਂ ਕੀ ਆ ਘਰੇ ਹੀ ਪਾ ਲਿਆ ਕਰਨਗੇ ਹੁਣ !

ਸੰਤ ਦਾਦੂਵਾਲ ਨੂੰ ਨਜਾਇਜ਼ ਜੇਲ੍ਹ 'ਚ ਰੱਖ ਕੇ ਬਾਦਲ ਸਰਕਾਰ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ : ਖ਼ਬਰ
ਇਹਦਾ ਦੁੱਧ ਸੁੱਕਦਾ ? ਭੁੱਲਰ ਵਰਗਿਆਂ ਨੂੰ 20 ਸਾਲ ਹੋ ਚੱਲੇ ਆ !

ਅਕਾਲੀ-ਭਾਜਪਾ ਸਰਕਾਰ ਔਰਤਾਂ ਮਾਣ-ਸਤਿਕਾਰ ਦੀ ਰਾਖੀ ਲਈ ਦ੍ਰਿੜ : ਸੁਖਬੀਰ ਬਾਦਲ
ਉਹ ਤੇ ਤੁਹਾਡੇ ਲੱਛਣਾਂ ਤੋਂ ਪਤਾ ਚੱਲ ਰਿਹਾ !

ਹੁਣ ਲੋਕ ਸਭਾ ਚੋਣਾਂ ਲਈ ਸੁਖਬੀਰ ਬਾਦਲ ਨਵੇਂ ਚਿਹਰਿਆਂ ਦੀ ਭਾਲ ਵਿੱਚ : ਖ਼ਬਰ
ਆਹ ਰੋਜ਼ ਜਿਹੜੇ ਇੱਜੜ ਕਾਂਗਰਸ ਛੱਡ ਕੇ ਰਹੇ ਨੇ  ਇਹਨਾਂ  ਤੋਂ ਤੂੜੀ ਚਕਵਾਉਣੀ ਆ ?

ਵਿਧਾਇਕ ਪਰਗਟ ਸਿੰਘ ਨੇ ਬਾਬਾ ਅੰਬੇਦਕਰ ਦੇ ਜਨਮ ਤੇ ਰੀਬਨ ਕੱਟ ਕੇ ਕੀਤੀ ਸੋਭਾ ਯਾਤਰਾ ਸ਼ੁਰੂ : ਖ਼ਬਰ
ਪਤੰਦਰਾਂ ਨੇ ਚੰਗੇ ਭਲੇ ਬੰਦੇ ਦੇ ਹੱਥ ਵੀ ਕੈਂਚੀ ਫੜਾ ਤੀ !

ਪੰਜਾਬ ਭਾਜਪਾ ਦੇ ਢਾਂਚੇ ਤੇ ਉੱਠਣ ਲੱਗੀ ਊਂ ਗਲਾਂ : ਖ਼ਬਰ
ਅਕਾਲੀ ਅਕਾਲੀ ਉਠਾਓ ਵਈ ਨਹੀਂ ਤਾਂ ਫਸ ਪੈਣਗੇ ਆਪਸ ‚ਚ  ਉੱਪਰ ਬੈਠਣ ਲਈ !

ਸ਼ਾਹਕੋਟ 'ਚ ਚੋਰਾਂ ਨੇ ਇੱਕ ਹੀ ਰਾਤ ਵਿੱਚ ਦਿੱਤਾ ਤਿੰਨ ਵਾਰਦਾਤਾਂ ਨੂੰ ਅੰਜਾਮ : ਖ਼ਬਰ
ਰੋਜ਼ ਰਾਤ ਨੂੰ ਘਰੋਂ ਬਾਹਰ ਰਹਿ ਕੇ ਸਰਦਾ ?

5 ਸਾਲਾਂ ‚ਚ 10 ਲੱਖ ਨੌਕਰੀਆਂ ਦੇਵੇਗੀ ਪੰਜਾਬ ਸਰਕਾਰ : ਖ਼ਬਰ
૴ ਜੇ  ਕਿਸੇ ਨੇ ਤਨਖ਼ਾਹ ਮੰਗੀ ਤਾਂ ਕਰਾਂਗੇ ਗਿੱਦੜ-ਕੁੱਟ !

ਪਾਕਿ: ਦੀ ਵਿਦੇਸ਼ ਮੰਤਰੀ ਹਿਨਾ ਨੂੰ ਨਹੀਂ ਮਿਲੇਗੀ ਅਗਲੀ ਚੋਣ  ਟਿਕਟ : ਖ਼ਬਰ
ਭੱਜ ਆ ਫੇਰ ਤਾਏ ਕੋਲ , ਤਾਈ ਵੀ ਹੁਣ ਮੇਸੀ ਟਰੈਕਟਰ ਵਾਂਗ ਸਲੈਪ ਜਿਹੀ ਮਾਰੀ ਜਾਂਦੀ ਆ !

ਔਰਤਾਂ ਨੂੰ ਥਾਣੇ ਨਹੀਂ ਬਲਾਇਆ ਜਾਵੇਗਾ : ਬਾਦਲ
ਬੱਸ ਜਿੱਥੇ ਦਿਸਦੀਆਂ  ਫੜ੍ਹ ਲਓ ਗੁੱਤੋਂ !

ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਨੂੰ ਸੌਂਪਿਆ ਮੰਗ ਪੱਤਰ : ਖ਼ਬਰ
ਇਹਨੂੰ ਸਨਮਾਨ ਪੱਤਰ ਸੌਂਪ ਦੇ ਜੇ ਸੌਂਪਣਾ ਹੀ ਸੀ ਤਾਂ, ਮੰਗ ਪੱਤਰ ਇਹ ਨੇ ਢੂਹੇ ‚ਚ ਲੈਣਾ !

ਪੰਜਾਬ ਈ-ਪੇਮੈਂਟ ਕਰਨ ਵਾਲਾ ਪਹਿਲਾ ਸੂਬਾ : ਖ਼ਬਰ
ਤੇ ਤਨਖ਼ਾਹਾਂ ਨਾ ਦੇਣ ‚ਚ ਵੀ ਪਹਿਲਾ ਹੀ ਆ !

ਪੰਜਾਬ ਸਰਕਾਰ ਵੱਲੋਂ ਪੰਚਾਇਤੀ ਵਿਭਾਗ ਵਿੱਚ ਵੱਡਾ ਫੇਰਬਦਲ : ਖ਼ਬਰ
ਕਰਨਾ ਹੀ ਪੈਣਾ, ਆਪਣੇ ਸਰਪੰਚ ਵੀ ਤਾਂ ਫਿੱਟ ਕਰਨੇ ਨੇ !

ਫਰਾਂਸ ਵਾਲਾ ਵਾਸੀ ਨੂੰ ਆਵਾਰਾ ਕੁੱਤਿਆਂ ਨੇ ਵੱਡਿਆਂ : ਖ਼ਬਰ
ਪਰ ਕਾਲੀ ਤਾਂ ਬੱਚ ਗਏ ਗੋਆ ‚ਚ ਆਈ ਡੀ ਦਿਖਾ ਕੇ ?

ਅਕਾਲੀ ਦਲ ਸ਼ਾਂਤੀ ਚਾਹੁੰਦਾ ਹੈ : ਬਾਦਲ
ਕਿਉਂ ਨੀ ? ਬੀਬੀ ਬਾਦਲ ਜਾਣ ਤੋਂ ਬਾਅਦ ਕੋਈ ਤੇ ਚਾਹੀਦਾ ਰਾਤ ਨੂੰ ਦੁੱਧ ਦਾ ਗਿਲਾਸ ਦੇਣ ਲਈ !

ਸਿੱਖਿਅਕ ਸਬੰਧ ਹੋਰ ਮਜ਼ਬੂਤ ਬਣਾਉਣਗੇ ਭਾਰਤ-ਜਰਮਨੀ : ਪੱਲਮਰਾਜੂ
ਪ੍ਰੋ: ਭੁੱਲਰ ਵੇਲੇ ਬਣਾਏ ਸਬੰਧ ਹੀ ਨੀ ਭੁੱਲ ਰਹੇ ਸਾਨੂੰ ਚੋਰੋ !

ਜਯਾ ਪਰਦਾ ਦੀ ਕਾਰ ਤੋਂ ਲਾਲ ਬੱਤੀ ਉਤਾਰੀ ਪੁਲੀਸ ਨੇ : ਖ਼ਬਰ
ਕੱਲ੍ਹ ਦੀ ਭੂਤਨੀ ਤੇ ਸਿਵਿਆਂ ‚ਚ ਅੱਧ ?

ਬੇਰੁਜ਼ਗਾਰਾਂ ਦੀ ਵਿਸਾਖੀ ਦਿਵਸ ਤੇ ਪੰਜਾਬ ਪੁਲੀਸ ਨੇ ਗਿੱਦੜ ਕੁੱਟ : ਖ਼ਬਰ
ਰਾਜ ਨਹੀਂ ਸੇਵਾ ਕਰਾਂਗੇ ! ਕਿਹਾ ਤਾਂ ਸੀ ਬਾਦਲਾਂ ਨੇ ਭੁੱਲ ਗਏ ?

ਗਾਇਕ ਕੇ. ਐੱਸ ਮੱਖਣ ਨੇ ਛਕਿਆ ਅੰਮ੍ਰਿਤ : ਖ਼ਬਰ
ਲੋਕਾਂ ਦੇ ਜੁਆਕ ਨਸ਼ਿਆਂ ਤੇ ਲੇ ਕੇ ਆਪ ਬਿੱਲੀ ਚੱਲ ਪਈ ਹੱਜ ਕਰਨ ?

ਬਾਬਾ ਲੱਖਾ ਅਤੇ ਧੁੰਮੇ ਵੱਲੋਂ ਫੇਸਬੁਕੀਆ ਦੀ ਬਾਦਲ ਕੋਲ ਸ਼ਿਕਾਇਤ : ਖ਼ਬਰ
ਹਾਏ ਨੀ ਮੁੰਡਾ ਲੂੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ !

ਸੁਖਪਾਲ ਸਿੰਘ ਖਹਿਰਾ  ਨੇ ਟਾਈਟਲਰ ਨੂੰ ਨਿਰਦੋਸ਼ ਦੱਸਿਆ : ਖ਼ਬਰ
ਸਿੱਖਾਂ ਦੇ ਘਰੇ ਕਾਂਗਿਆਰੀ ਤੇ ਮੁੱਢ ਤੋਂ ਹੀ ਜੰਮਦੀ ਆਈਆ ਭਾਈ !

ਨਵਜੋਤ ਸਿੱਧੂ ਹੋਇਆ ਭਾਜਪਾ ਤੋਂ ਨਾਰਾਜ਼ ਕਿਹਾ ਨਹੀਂ ਮਿਲਦੀ ਬਣਦੀ ਇੱਜ਼ਤ : ਖ਼ਬਰ
ਧੋਬੀ ਦਾ ਕੁੱਤਾ ਨਾ ਘਰ ਦਾ ਨਾਂ ਘਾਟ ਦਾ !

ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਸਰਕਾਰੀ ਬੋਲੀ ਬੋਲ ਰਿਹਾ ਹੈ ; ਕੁਲਜਿੰਦਰ ਸਿੰਘ ਸਿੱਧੂ
ਭਾਈ ਬੁਰਕੀ ਕਾ ਮਾਮਲਾ ਹੈ !

ਭਵਿੱਖ ਵਿੱਚ ਕਿਸੇ ਫ਼ਿਲਮ ਦਾ ਸਮਰਥਨ ਨਹੀਂ ਕਰਾਂਗੇ : ਮੱਕੜ
ਭਵਿੱਖ ਤੇਰਾ ਹੈਗਾ ਹੀ ਕਿਨ੍ਹਾਂ ਕੁ ਆ ? ਤੂੰ ਰਾਮ ਪਿਆਰੀ ਤਿਆਰ ਰੱਖ ਲੱਤ ਵੱਜਣ ਵਾਲੀ ਹੀ ਆ !

ਲੰਗਰ ਲਾਉਣ ਦੀ ਜਗ੍ਹਾ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਦਾਦੂਵਾਲ ਆਪਸ ਵਿੱਚ ਫਸੇ : ਖ਼ਬਰ
ਕੰਮ ਦੇ ਨਾਂ ਕਾਜ ਦੇ ਦੁਸ਼ਮਣ ਅਨਾਜ ਦੇ !

ਮਲੂਕਾ ਨੇ ਸ਼ਰਾਬ ਪੀ ਕੇ ਸਕੂਲ ਆਉਣ ਵਾਲੇ ਮਾਸਟਰ ਕੀਤੇ ਮੁਅੱਤਲ : ਖ਼ਬਰ
ਫੇਰ ਠੇਕੇ ਥਣ ਲੈਣ ਨੂੰ ਖੋਲ੍ਹੇ ਆ ?

ਸੁਮੇਧ ਸੈਣੀ ਦਾ ਕਾਂਸਲ ਦੀ 32 ਕਨਾਲ ਜ਼ਮੀਨ ਤੇ ਨਜਾਇਜ਼  ਕਬਜ਼ਾ : ਖ਼ਬਰ

ਪ੍ਰਕਾਸ਼ ਸਿੰਘ ਬਾਦਲ ਹਰ ਵਰਗ ਦੇ ਸੱਚੇ  ਹਮਦਰਦ : ਸੁਖਜਿੰਦਰ ਪੰਛੀ
ਇਹੀ ਗੱਲ ਤਾਂ ਬਾਬੂ ਚੰਡੀਗੜ੍ਹੀਆਂ ਛਿੱਤਰ ਖਾਣ ਤੋਂ ਬਾਅਦ ਵੀ ਕਹਿੰਦਾ ?

ਔਰਤ ਨਾਲ ਕੁੱਟਮਾਰ ਕਰਨ ਵਾਲੇ ਵਿਰੁੱਧ ਹੋਇਆ ਕੇਸ ਦਰਜ : ਖ਼ਬਰ
....... ਪਹਿਲਾਂ ਯੂਥ ਅਕਾਲੀ ਵਿੰਗ ਦੀ ਮੈਂਬਰ ਸਿੱਪ ਹੀ ਲੈ ਲੈਂਦਾ ਤਾਂ ਵਿੱਚ ਜਾਣਾ ਸੀ !

ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿਆਂਗੇ : ਟੌਹੜਾ
ਤੇ ਨਾਂ ਹੀ ਪੰਜਾਬ 'ਚ ਕਿਸੇ ਕੁੜੀ ਦੀ ਬੇਇੱਜ਼ਤੀ 'ਚ ?

ਗੋਆ ਵਿੱਚ ਅਕਾਲੀਆਂ ਨੂੰ ਕੁੱਤਿਆਂ ਨੇ ਘੇਰਿਆ : ਖ਼ਬਰ
ਤਾਂ ਕੀ ਹੋਇਆ ਕੋਈ ਵੀ ਕੁੱਤਾ ਨੀ ਝੁੱਲਦਾ ਆਪਣੇ ਇਲਾਕੇ 'ਚ ਨਵੇਂ ਨੂੰ

ਧੁੰਮਾ ਨਿੱਤਰੇ ਸਾਡਾ ਹੱਕ ਫ਼ਿਲਮ ਦੇ ਹੱਕ ਵਿੱਚ : ਖ਼ਬਰ
ਆਕਾ ਦੇ ਆਏ ਤੇ ਇਹਦੀ ਮੋਕ ਕੋਣ ਧੋਊ ਵਈ ?

ਜਗਦੀਸ਼ ਟਾਟਿਲਰ ਦੇ ਕੇਸ ਦੀ ਫਿਰ ਹੋਵੇਗੀ ਜਾਂਚ : ਖ਼ਬਰ
ਜਦ ਤੱਕ ਤਾਂ ਇਹ ਨੇ ਵੇਸੇ ਹੀ ਚਲਦਾ ਲੱਗਣਾ !

ਜਪਾਨ ਨੇ ਚੋਰ ਫੜਨ ਵਾਲੀ ਮਸ਼ੀਨ ਬਣਾਈ : ਖ਼ਬਰ
ਫੇਰ ਆਪਣੇ ਭਾਰਤ ਭੇਜੋ ਇਹਨੂੰ ਜੇ ਮਸ਼ੀਨ ਲੱਭ ਗਈ ਤਾਂ ਦੱਸਿਓ !

ਭਾਜਪਾ ਕੌਂਸਲਰ ਦੀ ਦੁਕਾਨ ਦੀ ਹੋਈ ਭੰਨ ਤੋੜ : ਖ਼ਬਰ
ਕਈ ਵਾਰੀਂ ਆਪਣੇ ਦੀਵੇ ਨਾਲ ਹੀ ਘਰ ਨੂੰ ਅੱਗ ਲੱਗ ਜਾਂਦੀ ਹੁੰਦੀ ਆ ਜੀ

ਲਾਵਾਰਸ ਪਸ਼ੂਆਂ ਦੇ ਹਾਦਸੇ ਕਾਰਨ ਨਗਰ ਨਿਗਮ ਜਾਵੇਗੀ ਦਿੱਲੀ : ਖ਼ਬਰ
ਕਿਉਂ ? ਉੱਥੋਂ ਹੁਣ ਮੋਨੇ ਜਾਂ ਸੋਨੀਆ ਨੂੰ ਲਿਆਉਣਾ ਪਸ਼ੂ ਸਾਂਭਣ ਲਈ ?

ਸੈਰ ਸਪਾਟੇ ਦੀ ਸਿੱਖਿਆ ਦੇਣ ਲਈ ਪੰਜਾਬ ਪਹਿਲੇ ਨੰਬਰ ਤੇ : ਖ਼ਬਰ
ਉਹ ਤੇ ਇਹਨਾਂ ਦੇ ਗੋਆ ਜਾਣ ਤੋਂ ਹੀ ਪਤਾ ਚਲਦਾ !

ਪਾਕਿਸਤਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੀਜ਼ੇ ਨਾ ਦੇਣਾ ਮੰਦਭਾਗਾ : ਮੱਕੜ
ਸ਼ੁੱਕਰ ਕਰ ਤੇਰੇ ਕੋਲ ਅੰਮ੍ਰਿਤਸਰ ਦਾ ਹੈਗਾ, ਤੈਨੂੰ ਤੇ ਕੋਈ ਤੂੜੀ ਵਾਲੇ ਅੰਦਰ ਨਾ ਵੜਨ ਦੇਵੇ !

ਪੰਜਾਬ ਵਿੱਚ  ਵੀ.ਪੀ.ਆਈ ਦੀ ਸੁਰੱਖਿਆ ਤੇ ਆ ਰਿਹਾ ਹੈ 20 ਕਰੋੜ ਦਾ ਖਰਚਾ : ਖ਼ਬਰ
ਨਸ਼ਾ ਪੱਤਾ ਵੀ ਤਾਂ ਇੱਧਰ-ਉਧਰ ਕਰਨਾ ਹੁੰਦਾ ਭਾਈ ?

ਸਰਕਾਰ ਨੇ ਪੰਜਾਬ ਕਿਸਾਨਾਂ ਨਾਲ ਵੀ ਧੱਕਾ ਕੀਤਾ : ਬਰਾੜ
ਤੇ ਕਿਸਾਨਾਂ ਨੂੰ ਪੱਟਾਂ 'ਚ ਬਠਾ ਕੇ ਦੁੱਧ ਕਦੋਂ ਚੁੰਘਾਇਆ ਸੀ ਸਰਕਾਰ ਨੇ ?

20 ਸਾਲ ਬਾਅਦ ਨਕੋਦਰ ਰੇਲਵੇ ਸਟੇਸ਼ਨ ਦੀ ਜ਼ਮੀਨ ਹੋਈ ਆਪਣੀ : ਖ਼ਬਰ
ਹੋਲੀ ਬੋਲਿਆ ਕਰੋ ਪਤੰਦਰੋ, ਕਿਤੇ ਮਜੀਠੀ ਏ ਨੂੰ ਨਾ ਪਤਾ ਲੱਗ ਜਾਏ !

ਸਾਡਾ ਹੱਕ ਫ਼ਿਲਮ ਬਣਾਉਣ ਵਾਲਿਆਂ ਨੂੰ ਅੰਦਰ ਕਰਨਾ ਚਾਹੀਦਾ : ਕੇ.ਪੀ.ਐੱਸ. ਗਿੱਲ
ਕੁੱਤਿਆਂ ਦੇ ਭੌਂਕਣ ਨਾਲ ਵੀ ਕਾਖ਼ਲੇ ਰੁਕੇ ਆ ਕਦੀ ?

ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਸੁਆਲੀਆ ਘੇਰੇ ਵਿੱਚ : ਹਾਸ
ਜਿਨ੍ਹਾਂ ਦੇ ਕੱਛਿਆਂ ਦੇ ਘੇਰੇ ਸੁਘੜ ਕੇ ਚੱਡੀਆਂ ਤੇ ਆ ਗਏ ਸੁਆਲੀਆਂ ਨਿਸ਼ਾਨ ਤੇ ਲੱਗੇਗਾ ਈ !

ਫ਼ਿਲਮ ਦੇ ਮਾਮਲੇ ‚ਚ ਅਸੀਂ ਬੇਕਸੂਰ ਹਾਂ : ਮੱਕੜ
ਭਾਈ ਜਿਨ੍ਹਾਂ ਦਾ ਤੂੰ ਕਸੂਰ ਹੈਂ ਉਹ ਵੀ ਬੇਕਸੂਰ ਨੇ !

ਗੋਆ ਵਿੱਚ ਬੀਬੀ ਜਗੀਰ ਕੌਰ  ਡੁੱਬਣੋਂ ਬਚਾਈ ਤੋਤਾ ਸਿੰਘ ਨੇ : ਖ਼ਬਰ
ਲੱਖ ਲਾਹਨਤਾਂ ਤੇਰੇ ਤੋਤਿਆਂ !

ਸੁਪਰੀਮ ਕੋਰਟ ਨੇ ਮੁਸ਼ੱਰਖ਼ ਦਾ ਸ਼ਿਕੰਜਾ ਕੱਸਿਆ : ਖ਼ਬਰ
ਹੋਰ ਇਹਨੂੰ ਨਵਾਬਾਂ ਬਖ਼ਸ਼ਣੀਆਂ ਸੀ ਕੋਰਟ ਨੇ ?

ਮੋਦੀ ਵੱਲੋਂ ਔਰਤਾਂ ਦੇ ਹੱਕ 'ਚ ਆਵਾਜ਼ ਬੁਲੰਦ : ਖ਼ਬਰ
ਇੱਥੇ ਵੀ ਘਾਲੇ ਮਾਲ੍ਹੇ ਨੇ ਕੁੱਸ ਟੱਬਰ ਡੁੱਬਣ ਵਾਲੇ ਨੇ !

ਹੁਣ ਇੰਗਲਿਸ਼ ਕਿਤਾਬ ਜਰਨੀ ਔਫ ਹਰਿਮੰਦਰ ਸਾਹਿਬ ਤੇ ਮੱਕੜ ਨੇ ਲਾਈ ਪਾਬੰਦੀ : ਖ਼ਬਰ
ਹੁਣ ਤੇ ਇਹ ਲੱਸੀ ਵੀ ਫੂਕਾਂ ਮਾਰ ਮਾਰ ਕੇ ਪੀਊ !

18 ਮਰੀਆਂ ਗਊਆਂ ਦਾ ਕੀਤਾ ਗਿਆ ਸੰਸਕਾਰ : ਖ਼ਬਰ
ਉਹ ਤੇ ਠੀਕ ਆ! ਪਰ ਗੋਹਾ ਸਾਂਭ ਕੇ ਰੱਖਿਓ ਬਾਦਲ ਆਉਣ ਤੱਕ ਸ਼ਾਂਤੀ ਲੈਣ ਵਾਸਤੇ !

ਪੰਜਾਬ ਰੋਡਵੇਜ਼ ਨੂੰ ਹੋ ਰਿਹਾ ਲੱਖਾਂ ਦਾ ਨੁਕਸਾਨ : ਖ਼ਬਰ
ਤਾਂ ਕੀ ਹੋਇਆ ? ਤਿੱਕੜੀ ਦੀਆਂ ਤਾਂ ਨਫ਼ੇ 'ਚ ਜਾ ਰਹੀਆਂ ਨੇ ਨਾ !

ਗੋਆ ਚਿੰਤਨ ਦਾ ਖਰਚਾ ਹੁਣ ਅਕਾਲੀ ਦਲ ਆਪ ਚੁੱਕੇਗਾ : ਖ਼ਬਰ
ਕੀ ਹੋਇਆ ਮੱਕੜ ਨੇ ਝੱਗਾ ਚੁੱਕ ਤਾ ?

ਪੰਜਾਬੀ ਕਲਾਕਾਰਾਂ ਵੱਲੋਂ ਵੀ ਕੀਤਾ ਗਿਆ ਕਲੰਡਰ ਰਿਲੀਜ਼ : ਖ਼ਬਰ
ਭਾਈ ਧਮੱਕੜ ਜੁੰਡਲੀ ਤੋਂ ਚੈੱਕ ਕਰਾ ਲਿਉ ਨਹੀਂ ਤੇ ਫਿਰ ਕੈਂਚੀ ਚੱਕੀ ਫਿਰਨਗੇ !

 ਸਾਡਾ ਹੱਕ ਫ਼ਿਲਮ ਦੀ ਹਮਾਇਤ ਕਰਨਾ ਸਾਡੀ ਗ਼ਲਤੀ ਸੀ : ਮੱਕੜ
ਗ਼ਲਤੀ ਤਾਂ ਤੈਨੂੰ ਜੰਮਣ ਵਾਲਿਆਂ ਨੇ ਕੀਤੀ ਆ ਮੱਕੜਾ !

ਫ਼ਿਲਮ ਸਾਡਾ ਹੱਕ  ਦੇ ਮਾਮਲੇ 'ਚ  ਬਾਦਲ ਅਤੇ ਮੱਕੜ ਦੇ ਬਿਆਨ ਨਹੀਂ ਮਿਲ ਰਹੇ, ਕੌਣ ਹੈ ਸੱਚਾ ? ਖ਼ਬਰ
ਬਾਦਲ ਹੀ ਹੋਣਾ ,  ਮੱਕੜ ਪੱਪੂ ਤੇ ਥਾਲ਼ੀ ਦਾ ਬੈਂਗਣ ਆ !

ਛੱਪੜਾਂ 'ਚ ਨਹਾਉਣ ਵਾਲੇ ਅਕਾਲੀ ਗਏ ਗੋਆ ਨਹਾਉਣ : ਬਾਜਵਾ
ਗੰਗਾ ਵਾਲਾ ਗੰਦ ਨਹੀਂ ਸਾਖ਼ ਹੋਇਆ ਹੋਣਾ ਛੱਪੜਾਂ 'ਚੋਂ !

ਚੋਣਾਂ 'ਚ ਜਿਹੜੇ ਹਾਰੇ ! ਗੋਆ ਜਾਣ ਤੋਂ ਰਹਿ ਗਏ ਵਿਚਾਰੇ ; ਸਤਰੰਗੀ
ਫੇਰ ਤਾਂ ਥਾਲ਼ੀ ਦੇ ਬੈਂਗਣ ਰਾਮੂਵਾਲੀਆ ਦੀ ਚੱਡੀ ਵੀ ਤਾਰ ਤੇ ਹੀ ਟੰਗੀ ਰਹਿ ਗਈ ਯਾਰ !

ਭਾਰਤ ਵਿੱਚ ਅਜੇ ਵੀ ਸੁਰੱਖਿਅਤ ਹੈ ਔਰਤ : ਮਨਮੋਹਨ ਸਿੰਘ
ਫੇਰ ਬਾਹਰੋਂ ਮੰਗਾ ਲਓ ਗੈਂਗਰੇਪਰ !

ਪਤਿਤਪੁਣੇ ਦੇ ਰੁਝਾਨ  ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਅੱਗੇ ਆਉਣ : ਮੱਕੜ
ਫੇਰ ਧੁੰਮੇ ਵਰਗੇ ਤੇਰੇ ਕੋਲ ਹੀ ਨੇ ਦੇਹ ਥਾਪੀ ਬੇਹਕੜ ਵਹਿੜੇ ਨੂੰ ?

ਪੰਜਾਬ ਨਸ਼ਿਆਂ ਦੇ ਅੰਤਰਰਾਸ਼ਟਰੀ ਅੱਤਵਾਦ ਦੀ ਗ੍ਰਿਫ ਵਿੱਚ : ਖ਼ਬਰ
ਇਹਨੂੰ ਕਹਿੰਦੇ ਨੇ ਵਿਕਾਸ ! ਅੰਤਰਰਾਸ਼ਟਰੀ ਲੇਵਲ਼ ਤੇ ਤੁਰਿਆ ਫਿਰਦਾ ਹੁਣ ਪੰਜਾਬ !

ਪੰਜਾਬ 'ਚ ਬਸਪਾ ਦੀ ਸਰਕਾਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਇਆ : ਮਾਇਆਵਤੀ
ਸਾਡੇ ਖੁੱਲ੍ਹੇ ਨਾਲ਼ੇ  ਵਾਲੇ ਨਾਲ ਦੋ-ਚਾਰ ਜੱਫੀਆਂ ਪਾ ਲੈਂਦੀ ਤਾਂ ਹੋ ਜਾਣਾ ਸੀ ਪੂਰਾ !

ਪੰਜਾਬ ਦੇ ਸਾਬਕਾ ਵਧਾਇਆਂ ਨੂੰ ਮਿਲੇਗੀ ਮੁਖ਼ਤ ਬੱਸ ਸੇਵਾ : ਖ਼ਬਰ
ਇਹਨਾਂ ਚੱਲੇ ਕਾਰਤੂਸਾਂ ਨੂੰ ਕਿਹੜੀ ਰਾਮ ਤੀਰਥਾ ਤੇ ਭੇਜ ਰਹੇ ਹੋ ਹੁਣ ?

ਭਾਜਪਾ ਆਗੂ ਵੀ ਲੈਣਗੇ ਗੋਆ ਬੀਚ ਦੇ ਨਜ਼ਾਰੇ : ਖ਼ਬਰ
ਪਤਾ ਲੱਗ ਜਾਊ ਕਿਹੜਾ ਛੋਟੀ ਯਕੀਨੀ ਪਾਉਂਦਾ ਵੀ! ਕਾਲੀ ਰਾਮ  ਜਾਂ ਲੁੰਗੀ ਲਾਲ ?

ਕਾਂਗਰਸ ਦੀ ਧੜੇਬੰਦੀ ਫੇਰ ਆਈ ਸਾਹਮਣੇ : ਖ਼ਬਰ
ਜਿਸ ਬੱਸ ਦਾ ਕੋਈ ਡਰਾਵਿਰ ਨਾਂ ਹੋਵੇ, ਉਹ ਦਾ ਰੂਟ ਵੀ ਕੋਈ ਨੀ ਹੁੰਦਾ !

ਸਾਡਾ ਹੱਕ ਫ਼ਿਲਮ ਬੈਨ ਕੀਤੀ ਪੰਜਾਬ ਸਰਕਾਰ ਨੇ : ਖ਼ਬਰ
ਬਾਂਦਰ ਸੈਨਾ ਨੂੰ ਖ਼ੁਸ਼ ਵੀ ਤਾਂ ਕਰਨਾ ਹੋਇਆ ਭਾਈ ਡਰਾਮਾ ਕਰ ਕੇ !

ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਨੇ ਵੱਲੋਂ ਸੰਤ ਦਲੇਰ ਸਿੰਘ ਮਾਰਗ ਦਾ ਉਦਘਾਟਨ : ਖ਼ਬਰ
ਜਿਸ ਦਾ ਨਾਮ ਹੀ ਭੁੱਲੇ ਹਾਰ ਹੈ ਉਸ ਤੋਂ ਚੰਗੇ  ਕੰਮ ਦੀ ਉਮੀਦ ਰੱਖਣੀ ਹੀ ਬੇਵਕੂਫ਼ੀ ਹੈ !

ਫ਼ਿਲਮ ਸਾਡਾ ਹੱਕ ਦੇ ਬੈਨ ਹੋਣ ਤੇ ਜਥੇਦਾਰ ਅਤੇ ਸਾਧ ਲਾਣਾ ਚੁੱਪ ਕਿਉਂ : ਮਾਨ
ਮਾਨ ਸਾਹਿਬ ਲਾਸ਼ਾਂ ਵੀ ਕਦੀ ਬੋਲੀਆਂ ਨੇ ?

ਦਾਦੂਵਾਲ ਅਤੇ ਸੁਖਬੀਰ ਬਾਦਲ ਨੇ ਕੀਤੀ ਗੁਪਤ ਮੀਟਿੰਗ : ਖ਼ਬਰ
ਦਾਦੂਵਾਲ ਦੀ ਸੁਹਾਗ ਰਾਤ ਵਾਰੇ ਸਲਾਹ ਮਸ਼ਵਰਾ ਕਰਨਗੇ ਮੈਨੂੰ ਲੱਗਦਾ ?

70 % ਨੌਜਵਾਨਾਂ ਦੇ ਸਿਰ ਤੇ ਪੱਗ ਨਾਂ ਹੋਣ ਲਈ ਬਾਦਲ ਜ਼ਿੰਮੇਵਾਰ : ਭਾਜਪਾ
ਬਾਦਲ ਹੁਣ ਪੂਣੀਆਂ ਕਰਾਉਂਦਾ ਫਿਰੇ ਪੱਗਾਂ ਦੀਆਂ ?

ਸਾਡਾ ਹੱਕ ਫ਼ਿਲਮ ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਦੀ ਹੈ : ਬਾਦਲ
ਸਿੱਧਾ ਕਿਹ ਵਈ ਮੇਰੇ ਲੁੰਗੀਆਂ ਵਾਲੇ ਵੀਰਾਂ ਨੇ ਮੇਰਾ ਨਾਲ਼ਾ ਖਿੱਚ ਦੇਣਾ ਸੀ !

ਭਾਜਪਾ ਵਿਧਾਇਕ ਵੀ ਲੈਣਗੇ ਗੋਆ ਬੀਚ ਦੇ ਨਜ਼ਾਰੇ : ਖ਼ਬਰ
ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ !

1984 ਦੇ ਦੁਖਾਂਤ ਵਾਰੇ ਖੱਬੀ ਪੱਖੀਆਂ ਦੀ ਪਹੁੰਚ ਪੰਜਾਬ ਵਿਰੋਧੀ : ਤਾਤਲਾ
ਰਹੇ ਫੇਰ ! ਕੌਣ ਪੁੱਛਦਾ ਮੇਲੇ 'ਚ ਚੱਕੀ ਰਾਹੇ ਨੂੰ ?

ਸੁਖਬੀਰ ਬਾਦਲ ਵੱਲੋਂ ਵਿਦੇਸ਼ੀਆਂ ਨੂੰ ਸੂਬੇ ਦੀ ਤਰੱਕੀ 'ਚ ਹਿੱਸਾ ਪਾਉਣ ਦਾ ਸੱਦਾ : ਖ਼ਬਰ
ਛੜਿਆਂ ਦੀ ਮਾਂ ਮਰ ਗਈ ਕੋਈ ਡਰਦੀ ਪਿੱਟਣ ਨਾਂ ਜਾਵੇ !

ਪ੍ਰਵਾਸੀਆਂ ਦੀਆਂ ਜਾਇਦਾਦਾਂ ਦੀ ਰਾਖੀ ਕਰਗੇ ਪੈ ਸਕੋ : ਮਜੀਠੀਆ
ਲਓ ਜੀ ਇਹਨਾਂ ਨੂੰ ਮਿਲੋ ! ਦੁੱਧ ਦੀ ਰਾਖੀ ਬਿੱਲਾ !

ਪੈਨਸ਼ਨ, ਆਟਾ-ਦਾਲ ਸਕੀਮ ਲਈ ਫ਼ੰਡ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਾਂਗ ਹਰ ਮਹੀਨੇ ਕਰਾਂਗੇ ਜਾਰੀ : ਠੰਡਲ
ਫੇਰ ਪੈ ਗਈਆਂ ਪੂਰੀਆਂ ਠੰਡਲ, ਮੁਲਾਜ਼ਮ ਵਿਚਾਰੇ ਤਾਂ ਅੱਗੇ ਹੀ ਕੰਧਾਂ ‚ਚ ਟੱਕਰਾਂ ਮਾਰਦੇ ਫਿਰਦੇ ਨੇ ?

ਪੈਨਸ਼ਨਰ ਬਾਬੇ 9 ਮਈ ਨੂੰ ਰੈਲੀ ਕਰਨ ਲਈ ਤਿਆਰ : ਖ਼ਬਰ
ਜ਼ਰਾ ਬੱਚ ਕੇ ਬਾਬਿਓ, ਸੁੱਕੀ ਜਿਹੀ ਰਾਮ ਪਿਆਰੀ ਹਰੀ ਕਰ ਦੇਣੀਆਂ ਇਹਨਾਂ ਨੇ !

ਪੰਜਾਬ ਸਰਕਾਰ ਦੇ ਇਕ ਹੋਰ ਝੂਠ ਨੰਗਾ ਹੋਇਆ : ਬਰਾੜ
ਤਾਂ ਕੀ ਹੋਇਆ ? ਗੋਆ ਨੰਗੇ ਹੋਣ ਹੀ ਤਾਂ ਜਾ ਰਹੇ ਨੇ !

ਬਾਦਲ ਨੇ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਇਆ : ਸੂਰਤ ਸਿੰਘ
ਜੇ ਸੂਰਤ ਨੀ ਚੰਗੀ ਗੱਲ ਤੇ ਚੰਗੀ ਕਰਨੀ ਸਿੱਖ ਲਾ ਨਵੇਂ ਬਣੇ ਮੱਕੜਾ ?

ਧਰਮ ਪ੍ਰਚਾਰ ਕਮੇਟੀ ਵੱਲੋਂ ਚਾਰ ਧਾਰਮਿਕ ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ ; ਮੱਕੜ
ਹੁਣ ਕਿਹੜੇ ਪੁਜਾਰੀਆਂ ਦੀ ਲਿਸਟ ਆ ਗਈ ਤੈਨੂੰ ਮੱਕਾਰਾਂ ?

ਦਿਲੀ ਪ੍ਰਬੰਧਕ ਕਮੇਟੀ ਦੀਆਂ ਤਨਖ਼ਾਹਾਂ ਵਿੱਚ 25 ਫ਼ੀਸਦੀ ਹੋਇਆ ਵਾਧਾ : ਖ਼ਬਰ
ਚੋਰਾਂ ਦੇ ਚੋਰ ਪ੍ਰਹਾਉਂਣੇ !

ਬਾਜਵਾ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਹੋਵੇਗੀ ਲੋਕਾਂ ਦੇ ਰੂਬਰੂ : ਖ਼ਬਰ
ਪਹਿਲਾਂ ਬੁਰਕੇ ‚ਚ ਰਹਿੰਦੀ ਸੀ ?

ਬਾਬਾ ਦਾਦੂਵਾਲ ਦਾ ਬੀਬੀ ਸੁਖਪ੍ਰੀਤ ਨਾਲ ਹੋਇਆ ਅਨੰਦ-ਕਾਰਜ : ਖ਼ਬਰ
ਬਾਬਾ ਜੀ ਰਿਸ਼ਤਾ ਰਾਧਾ ਸੁਆਮੀਆਂ ਨੇ ਕਰਵਾਇਆ ਕੇ ਗੁੱਡੀ ਰਾਧਾ ਸੁਆਮੀਆਂ ਦੀ ਆ ?

ਸੰਤ ਸੀਚੇਵਾਲ ਤੇ ਬਾਦਲ ਨੇ ਕੀਤੀ ਅਹਿਮ ਗੁਪਤ ਮੀਟਿੰਗ : ਖ਼ਬਰ
ਵਾਰਸ ਸ਼ਾਹ ਲੁਕਾਈਏ ਜੱਗ ਕੋਲੋਂ ਭਾਵੇ ਆਪਣਾਂ ਹੀ ਗੁੜ੍ਹ ਖਾਈਏ ਜੀ !

ਜੇ ਪੀਸੀ ਅੱਗੇ ਨਹੀਂ ਪੇਸ਼ ਹੋਣਗੇ ਮਨਮੋਹਨ ਸਿੰਘ : ਖ਼ਬਰ
ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾਂ ਬਹਿੰਦੀ !

ਡੇਰਾ ਸਿਰਸਾ ਨੂੰ ਮਿਲੀ ਨਿੱਜੀ ਪੇਸ਼ੀ ਤੋਂ ਛੋਟ : ਖ਼ਬਰ
ਕਿਉਂ ? ਇਸ ਸਾਲੇ ਦਾ 8ਵਾਂ ਮਹੀਨਾ ਚੱਲਦਾ ?

ਮੌਜੂਦਾ ਸਰਕਾਰ ਰਾਜ ਨੂੰ ਆਰਥਿਕ ਤੌਰ ਤੇ ਦੀਵਾਲੀਆ ਕਰਨ ਲਈ ਯਾਦ ਕੀਤਾ ਜਾਵੇਗਾ : ਬਾਜਵਾ
ਤੇਰੇ ਪਲਸਰ ਤੇ ਮੇਰਾ ਨਾਂ ਲਿਖਿਆ ਜਰਿਆ ਨੀਂ ਜਾਂਦਾ ਲੋਕਾਂ ਤੋਂ !

ਪ੍ਰਾਪਰਟੀ ਟੈਕਸ ਲਾਉਣ ਲਈ ਕੇਂਦਰ ਨੇ ਕੀਤਾ ਮਜਬੂਰ : ਚੀਮਾ
ਤੇ ਲੱਖਾਂ ਦੀ ਚਾਹ ਪੀਣ ਲਈ ਵੀ ਕੇਂਦਰ ਨੇ ਮਜਬੂਰ ਕੀਤਾ ਸੀ ਤੈਨੂੰ ?

ਬਾਦਲ ਦੀ ਦੋਗਲੀ ਨੀਤੀ ਜਗ ਜ਼ਾਹਿਰ ਹੋਈ : ਖਹਿਰਾ
ਹੋਈ ਜਾਵੇ ! ਉਹ ਦਾ ਕਿਹੜਾ ਹੁਣ ਰਿਸ਼ਤਾ ਮੁੜ ਚੱਲਿਆ ?

ਦਲਿਤਾਂ ਦੀ ਭਲਾਈ ਵੱਲ ਵੀ ਧਿਆਨ ਦੇਵੇ ਬਾਦਲ : ਜਾਖੜ
ਕਰ ਲਊ ਗਾ ਜਦੋਂ ਕਿਤੇ ਸਾੜ੍ਹ-ਫੂਕ ਦੀ ਲੋੜ ਪਊਗੀ !

ਕਾਂਗਰਸੀਆਂ ਦੀ ਰੋਜ ਦੀ ਨੌਟੰਕੀ ਦਾ ਪੰਜਾਬ ਦੇ ਲੋਕਾਂ ਤੇ ਕੋਈ ਅਸਰ ਨਹੀਂ : ਸੁਖਬੀਰ ਬਾਦਲ
ਲੋਕਾਂ ਨੂੰ ਸੁਰਤ ਆਊ  ਤਾਂ ਅਸਰ ਹੋਊ !

ਅਨੁਸੂਚਿਤ ਜਾਤੀਆਂ ਲਈ ਦਲਿਤ ਸ਼ਬਦ ਨਾ ਵਰਤਣ ਦੇ ਆਦੇਸ਼ : ਖ਼ਬਰ
ਨੌਕਰੀਆਂ ਤੇ ਪੈਨਸ਼ਨਾਂ ਲੈਣ ਲਈ ਤੇ ਹਿੱਕ ਚੌੜੀ ਕਰਦੇ ਨੇ ਸ਼ਬਦ ਨਾਲ ਮੌਤ ਪੈਂਦੀ ਆ ?

ਨਾਮਧਾਰੀਆਂ ਨੇ ਬਦਲੀ ਅਰਦਾਸ : ਖ਼ਬਰ
ਜਿਨ੍ਹਾਂ ਨੂੰ ਅਪਣਾ ਪਿਉ ਨੀ ਰਾਸ ਆਇਆ ਉਨ੍ਹਾਂ ਨੂੰ ਅਰਦਾਸ ਕਿੱਥੋਂ ਆ ਜਾਊ ?

ਰੋਮਾਂਟਿਕ ਫ਼ਿਲਮਾਂ ਕਰਨਾ ਚਾਹੁੰਦੀ ਹੈ ਸਨੀ ਲਿਓਨ : ਖ਼ਬਰ
ਉਨ੍ਹਾਂ ਨਾਲ ਤੇਰਾ ਕੀ ਬਣਨਾ ?

ਜਥੇਦਾਰ ਸਾਹਿਬ ਨੇ ਕੀਤਾ ਨੀਲਧਾਰੀ ਨੂੰ ਸਨਮਾਨਿਤ :  ਖ਼ਬਰ
ਆਕਾ  ਜਿਵੇਂ ਨਚਾ ਵੇ ૴૴.. ਨੱਚੀ ਜਾਂਦੇ ਨੇ !

ਕਾਂਗਰਸੀਆਂ ਦਾ ਆਪਣਾ ਹੀ ਟਕਰਾਅ ਤਾਰੋ ਪੀੜ ਕਰ ਰਿਹਾ ਹੈ ਕਾਂਗਰਸੀਆਂ ਨੂੰ : ਚੰਦੂਮਾਜਰਾ
ਹੋਈ ਜਾਣਦੇ ! ਤੈਨੂੰ ਬਿੱਲ ਆਉਂਦਾ ?

ਮੋਟਰ ਸਾਈਕਲ ਚੋਰ ਪੁਲਿਸ ਦੇ ਹੱਥੀਂ ਚੜਿਆ :  ਖ਼ਬਰ
ਨਾ ਵੀ ਹੋਵੇ, ਇਹਨਾਂ ਚੜ੍ਹਾ ਲਿਆ ਹੋਣਾ ਪਤੰਦਰਾਂ ਨੇ ?

ਸ਼ਿਲਪਾ ਨਾਲ ਰੈਂਪ ਤੇ ਉਤਰੇ ਖਿਡਾਰੀ :  ਖ਼ਬਰ
ਪਹਿਲਾਂ ਨਿਸ਼ਾਨ ਸਾਹਿਬ ਤੇ ਚੜ੍ਹੇ ਹੋਏ ਸੀ ?

84 ਦੇ ਦੰਗੇ ਮਨੁੱਖੀ ਨਸਲਕੁਸ਼ੀ ਨਹੀਂ ਸੀ : ਅਮਰੀਕਾ
ਭਾਈ ਇਹਨਾਂ ਨੂੰ ਰਾਜੇ ਨਾਲ ਮਤਲਬ ਹੈ ਬੈਂਗਣ ਨਾਲ ਨਹੀਂ !

ਬਾਦਲ ਦੇ ਇਲਾਕੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ :  ਖ਼ਬਰ
ਸ਼ੁਕਰ ਕਰੋ, ਇਹ ਪਾਣੀ 'ਚ ਜ਼ਹਿਰ ਵੀ ਮਿਲਾਓ ਦਿੰਦੇ ਹੁੰਦੇ ਆ !

ਕਾਂਗਰਸ ਦਾ ਪੰਜਾਬ ਵਿੱਚ ਰਾਜ ਕਰਨ ਦਾ ਸੁਪਨਾ ਇਸ ਸਦੀ 'ਚ ਪੂਰਾ ਨਹੀਂ ਹੋਵੇਗਾ : ਸੁਖਬੀਰ ਬਾਦਲ
ਇਹ ਦੱਸ ਨੂਰਮਹਿਲੀਏ ਨੇ ਪਾ ਹੋਣੀ ਆ ?

ਸੰਤ ਦਾਦੂਵਾਲ ਨੇ ਕਰਵਾਇਆ ਵਿਆਹ :  ਖ਼ਬਰ
ਵਧਾਈਆਂ ! ਰੋਜ਼ ਰੋਜ਼ ਬਗਾਨੀ ਢੋਲਕੀ ਤੋਂ ਪਿੱਛਾ ਛੁੱਟਿਆ !

ਸ਼੍ਰੋਮਣੀ ਅਕਾਲੀ ਦਲ ਗੋਆ 'ਚ ਲਾਏਗੀ ਚਿੰਤਨ ਕੈਂਪ :  ਖ਼ਬਰ
ਚਿੰਤਨ ਇੰਨੀ ਸੁਆਹ ਕਰਨਾ? ਸਲਾਨੀਆਂ ਨੂੰ ਡਰਾਉਣਗੇ ਪਤੰਦਰ  ਛੋਟੇ ਵੱਡੇ ਕੱਛੇ ਪਾ ਕੇ ?

ਹਾਲੇ ਨਹੀਂ ਹੋਵੇਗੀ ਬਿਜਲੀ : ਪਾਵਰ ਕੌਮ
ਜਦੋਂ ਆਊਗੀ ਫੇਰ ਕਰਾਂਗੇ ! ਜੇ ਨਾਂ ਆਈ ਤਾਂ  ਖ਼ਰੀ !

ਗਰਮੀਆਂ 'ਚ ਤਰਸਣਗੇ ਲੋਕ ਪਾਣੀ ਨੂੰ :  ਖ਼ਬਰ
ਫੇਰ ਨੀਡ ਪੀਓ ਭਾਈ, ਠੇਕਿਆਂ ਦੀ ਕਮੀ ਹੋਵੇ ਤਾਂ ਦੱਸਣਾ !

ਦੇਸ਼ ਦੇ ਨੌਜਵਾਨ ਕਰਨਗੇ ਲੋਕ ਸਭਾ ਚੋਣਾਂ ਦਾ ਫ਼ੈਸਲਾ : ਠਾਕਰ
ਤੇ ਸਰਕਾਰ ਚਲਾਉਣਗੇ 90.90 ਸਾਲ ਦੇ ? ਜਿਨ੍ਹਾਂ ਤੋਂ ਆਪਣੀ ਜੀਪਾਂ ਤੇ ਨਾਲ਼ੇ ਸੰਭਾਲ਼ੇ ਨੀ ਜਾਂਦੇ  !

ਦਸਤਾਰ ਮੁਕਾਬਲਿਆਂ ਨਾਲ ਨੌਜਵਾਨਾਂ ਵਿੱਚ ਸਿੱਖੀ ਲਹਿਰ ਹੋ ਰਹੀ ਹੈ ਪੈਦਾ : ਮੱਕੜ
ਕਿਤੇ ਤੇਰੀਆਂ ਲੀਹਾਂ ਤੇ ਨਾ ਤੁਰ ਪੈਣ ?

ਸ਼੍ਰੋਮਣੀ ਕਮੇਟੀ ਵੱਲੋਂ ਹਾਕੀ ਟੀਮ ਦੇ ਖਿਡਾਰੀਆਂ ਦੀ ਚੋਣ 16,17,18 ਨੂੰ : ਖ਼ਬਰ
ਇੰਨੇ ਦਿਨ ਕਿਸ ਵਾਸਤੇ ? ਧੁੰਮਾ ਗੋਲੀ, ਮੱਕੜ ਤੇ ਗੁਰ ਬਚਨਾ ਫੁਲ ਬੈਕ ਤੇ ਦੂਜੇ ਤਿੰਨ ਪੁਜਾਰੀ ਸੈਂਟਰ 'ਚ ਖੇਡਣ! ਮੋਹਰੇ ਕਿਸੇ ਦੀ ਲੋੜ ਹੀ ਨੀ ਪੈਣੀ ਬੱਸ ਬਣ ਗਈ ਟੀਮ ! ਜਥੇਦਾਰ ਨੰਦਗੜ੍ਹ ਜੀ ਮਾਰੋ ਵਿਸਲ ?

ਸੁਜਨ ਹੈ ਕੈਨੇਡਾ ਦੀ ਸਭ ਤੋਂ ਮਹਿੰਗੀ ਮੇਅਰ : ਖ਼ਬਰ
ਤੇ ਸਾਡਾ ਮੱਕੜ ਕਿਹੜਾ ਘੱਟ ਆ ?

ਅਸਲੀ ਆਜ਼ਾਦੀ ਲਈ ਕਰਨਾ ਪਵੇਗਾ ਸੰਘਰਸ਼ : ਅੰਨਾ
ਜਾਣਦੇ ਭਰਾਵਾ ਅੱਗੇ ਤੇਰੇ ਕਰ ਕੇ ਰਾਮਦੇਵ ਨੂੰ ਆਪਣਾ ਸੈਕਸ ਬਦਲਣਾ ਪੈ ਗਿਆ !

ਫਤਹਿਗੜ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਬਣਾਈ ਜਾਵੇਗੀ ਯਾਦਗਾਰ : ਚੰਦੂਮਾਜਰਾ
ਜਿੱਦਾਂ ਦਾ ਚੰਦ ਅਨੰਦਪੁਰ ਸਾਹਿਬ ਚਾੜ੍ਹਿਆ ਓਦਾਂ ਦਾ ਇੱਥੇ ਚਾੜ੍ਹ ਦਿਓਗੇ !

ਪੌਪ ਸਿੰਗਰ ਮੀਕਾ ਦਾ ਫਾਰਮ ਹੋਇਆ ਸੀਲ : ਖ਼ਬਰ
ਫੇਰ ਤੇ ਹੁਣ ਇਹ ਵੀ ਸੀਲ ਹੋ ਗਿਆ ਕੁੱਕੜ ਵਾਂਗ ਕੇ ਨਹੀਂ ?

ਦੋਸ਼ਾਂ ਨੂੰ ਗੰਭੀਰਤਾ ਨਾਲ ਨਾ ਲੈਣ ਤੇ ਪੁਲਿਸ ਦੀ ਹੋਈ ਝਾਂੜ੍ਹ-ਝੰਭ : ਖ਼ਬਰ
ਲੈ ਇੱਦਾਂ ਦੀਆਂ ਖੇਡਾਂ ਤਾਂ ਅਸੀਂ ਪੰਜਾਹ ਵਾਰੀ ਜੱਟਾਂ ਦੀਆਂ ਖੁਰਲੀਆਂ 'ਚ ਖੇਡੀਆਂ !

ਪੰਜਾਬ ਦੇ ਲੋਕਾਂ ਤੇ ਲੱਗੇਗਾ 1000 ਕਰੋੜ ਦਾ ਪ੍ਰਾਪਰਟੀ ਟੈਕਸ 1 ਤੋਂ : ਖ਼ਬਰ
ਹੋਰ ਚੂਪੋ ਗੰਨੇ ?

ਸਮਾਜ ਦੇ ਕਮਜ਼ੋਰ ਵਰਗਾ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਹਾਂ ਵਚਨ ਵਧ : ਮਲੂਕਾ
ਓਹ ਵੀ ਹੂਰੇ-ਮੁੱਕਿਆਂ ਨਾਲ !

ਪੰਜਾਬ ਦੇ ਇੱਕ ਕਿੱਲੋਮੀਟਰ ਵਿੱਚ ਇੱਕ ਹੀ ਹੋਵੇਗਾ ਸਕੂਲ : ਪੰਜਾਬ ਸਰਕਾਰ
ਤੇ ਠੇਕੇ ਲੋੜ ਅਨੁਸਾਰ !

ਪਤਿਤਪੁਣੇ ਤੇ ਸਮਾਜਿਕ ਬੁਰਾਈਆਂ ਵਿਰੁੱਧ ਅਹਿਦ ਲਿਆ ਨਾਨਕ ਸਰੀਆਂ ਨੇ ; ਖ਼ਬਰ
ਮੰਨ ਗਏ ਗੁਰੂ ਦੇ ਰੰਗਾਂ ਨੂੰ ਹੁਣ ਖੋਤੇ ਤੁਰ ਪਏ ਗੰਗਾ ਨੂੰ ?

ਸਾਈਕਲ ਚੋਰ ਨੂੰ ਕਾਬੂ ਕਰ ਕੇ ਕੀਤੀ ਗਈ ਛਿੱਤਰ ਪਰੇਡ : ਖ਼ਬਰ
ਸਾਈਕਲ ਚੋਰ ਬਿੱਟੂ ਨੂੰ ਤੇ ਜੈਡ ਸਕਿਉਰਿਟੀ ਮਿਲੀ ਆ ! ਸਾਲ਼ਿਓ ਕਿਤੇ ਤਾਂ ਇੰਨਸਾਫ ਕਰ ਦਿਆਂ ਕਰੋ ?

ਕੀ ਆਵਾਜਾਈ ਨਿਯਮ ਸਰਕਾਰੀ ਡਰਾਈਵਰਾਂ ਤੇ ਲਾਗੂ ਨਹੀਂ ਹੁੰਦੇ : ਖ਼ਬਰ
ਨਹੀਂ ! ਨਿਯਮ ਬੰਦਿਆਂ ਲਈ ਬਣਾਏ ਜਾਂਦੇ ਨੇ !

ਮੱਕੜ ਨੂੰ ਕੀਤਾ ਗਿਆ ਅਕਾਲੀ ਫੁਲਾ ਸਿੰਘ ਅਵਾਰਡ ਨਾਲ ਸਨਮਾਨਿਤ : ਖ਼ਬਰ
ਤਾਂ ਕੀ ਹੋਇਆ ? ਅਜੇ ਤਾਂ ਇਹਨਾਂ ਨੇ ਧੁੰਮੇ ਨੂੰ ਸੰਤ ਜਰਨੈਲ ਸਿੰਘ ਜੀ ਦੇ ਨਾਂ ਨਾਲ ਕਰਨਾ  !

144 ਪਾਠਾਂ ਦੇ ਭੋਗ ਤੋਂ ਬਾਅਦ ਗੁਰਬਚਨ ਸਿੰਘ ਸਨਮਾਨਿਤ : ਖ਼ਬਰ
ਹੁਣ ਨਾਲ ਲੱਗਦੇ ਕੀਰਤਨ ਸੋਲ੍ਹਾਂ ਪੜ੍ਹ ਕੇ 145 ਕਰ ਦੇਣੇ ਸੀ ਯਾਰ ?

ਪ੍ਰਵੇਜ਼ ਮੁਸ਼ੱਰਖ਼ ਪਹੁੰਚਿਆ ਪਾਕਿਸਤਾਨ : ਖ਼ਬਰ
ਚੜ੍ਹ ਜਾ ਬੇਟਾ ਸੂਲੀ ਰੱਬ ਭਲੀ ਕਰੂ ਗਾ !

ਸੰਜੇ ਦੱਤ ਦੀ ਸਜਾ ਮੁਆਖ਼ ਕੀਤੀ ਜਾਵੇ : ਖ਼ਬਰ
ਤੇ ਜਿਹੜੇ ਸਾਰੀ ਉਮਰ ਲਈ ਅੰਦਰ ਬੈਠੇ ਨੇ ਉਹ ਰੰਡੀ ਦੇ ਜਵਾਈ ਨੇ ?

ਮੈਂ ਹਮੇਸ਼ਾ ਹੀ ਔਰਤ ਨੂੰ ਹਵਸ ਪੂਰੀ ਕਰਨ ਵਾਲੀ ਵਸਤੂ ਸਮਝਿਆ ਹੈ : ਖੁਸ਼ਵੰਤ ਸਿੰਘ
ਫੇਰ ਤਾਂ ਤੂੰ ਆਪਣੀ ਮਾਂ-ਭੈਣ ਨੂੰ ਵੀ ਨਹੀਂ ਬਖ਼ਸ਼ਿਆ ਹੋਣਾ ਚੌਰਿਆ ?

ਤਨਦੇਹੀ ਕੰਮ ਕਰਨ ਵਾਲੇ ਯੂਥ ਆਗੂਆਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ : ਮਜੀਠੀਆ
ਦੇ ਤੇ ਰਹੇ ਹੋ ਲੋਕਾਂ ਦੀਆਂ ਕੁੜੀਆਂ ਦੀ ਬਲ਼ੀ ਦੇ ਕੇ !

ਸਰਕਾਰ ਕਰੇਗੀ ਪੰਜਾਬ ਵਿੱਚ ਪ੍ਰਾਇਮਰੀ ਸਕੂਲ ਬੰਦ : ਖ਼ਬਰ
ਵਧੀਆ ਕਰ ਰਹੇ ਹੋ ! ਨਾਂ ਰਹੂ ਬਾਂਸ ਤੇ ਨਾਂ ਵੱਜੂ ਬੰਸਰੀ ! ਮਾਸਟਰ ਪਤੰਦਰ ਤੀਜੇ ਕੁ ਦਿਨ ਤਨਖ਼ਾਹਾਂ ਮੰਗਣ ਲੱਗ ਪੈਂਦੇ ਸੀ !

ਪੰਜਾਬ ਵਿੱਚ ਰੋਜ਼ਾਨਾ ਹੋ ਰਿਹਾ 2 ਔਰਤਾਂ ਨਾਲ ਬਲਾਤਕਾਰ : ਖ਼ਬਰ
ਸਰਕਾਰ ਤਾਂ ਪੱਬਾਂ ਭਾਰ ਹੋਈ ਪਈ ਆ, ਪਤਾ ਨੀ ਗਿਣਤੀ ਵੱਧ ਕਿਉਂ ਨੀਂ ਰਹੀ ?

ਭਾਈ ਬਲਦੇਵ ਸਿੰਘ ਸਰਸਾ ਪੁਲੀਸ ਵੱਲੋਂ ਗ੍ਰਿਖ਼ਤਾਰ : ਖ਼ਬਰ
ਹੋਰ ਬੋਲੋ ਮੱਕੜ ਤੇ ਪੰਥਕ ਸਰਕਾਰ ਵਿਰੁੱਧ ?

ਸਮਾਜਵਾਦੀ ਪਾਰਟੀ ਦੇ ਵਗ਼ੈਰਾ ਵੀ ਮਿਆਦ ਪੂਰੀ ਕਰੇਗੀ ਸਰਕਾਰ : ਮੁੱਖ ਮੰਤਰੀ
ਸੋਹਣੇ ਤੇਰੇ ਚੈ ਨੀ ਛੱਲੇ ਸੋਹਣਾ ਤੇਰਾ ਸੂਟ ਕੁੜੇ ! ਜਿੰਨੇ ਵਿੱਚ ਤੂੰ ਸਾਰੀ ਦਿਸਦੀ ਇੰਨੇ ਦੇ ਮੇਰੇ ਬੂਟ ਕੁੜੇ !

ਕੈਪਟਨ ਕੰਵਲਜੀਤ ਸਿੰਘ ਦੀ ਵਰਸ਼ੀ ਤੇ ਕੋਈ ਵੀ ਵੱਡਾ ਅਕਾਲੀ ਨੇਤਾ ਨਾ ਪਹੁੰਚਿਆ : ਖ਼ਬਰ
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ?

ਕਾਂਗਰਸ ਧੋਖੇਬਾਜ਼ ਸਰਕਾਰ : ਮੁਲਾਇਮ ਸਿੰਘ
ਤੇ ਤੂੰ ਹਰੀਸ਼ ਚੰਦਰ ਦਾ ਮੂੰਡਾ ?

ਭਗਵਾਨ ਮੇਰਾ ਯਾਰ ਹੈ : ਆਸਾ ਰਾਮ
ਯਾਰ ਤੇ ਤੀਵੀਆਂ ਦੇ ਹੁੰਦੇ ਸੀ. ਆਹ ਕਿਹੜਾ ਰੋਗ ਪਾਲ਼ ਲਿਆ ਇਸ ਉਮਰੇ ਆਸ਼ੂ ?

ਲੋਕਪਾਲ ਕੋਲ ਪਿਛਲੇ 10 ਸਾਲਾ ਸਿਰਖ਼ 4 ਸ਼ਿਕਾਇਤਾਂ ਪਹੁਮਚੀਆਂ : ਖ਼ਬਰ
ਇਹ ਚੰਦ ਤੇ ਰਹਿੰਦਾ ?

ਸਾਡਾ ਹੱਕ ਫ਼ਿਲਮ ਵਿੱਚ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ, ਹੋਵੇ ਬੰਦ : ਸ਼ਿਵ ਸੈਨਾ
ਮੱਝ ਸੂਬੇ ਤੇ ਕੱਟੇ ਦੀ ૴.. ਪਾਟੇ ? .............ਕਦੀ ਕੋਈ ਸ਼ਹੀਦੀ ਪਾਈ ਵੀ ਆ ਤੁਸੀਂ ?

ਅੰਮ੍ਰਿਤਸਰ ਵਿੱਚ ਲੜਕੀ ਦਾ ਕਾਰ ‚ਚ ਘੁੰਮਾ ਘੁੰਮਾ ਕੇ ਕੀਤਾ ਗਿਆ ਬਲਾਤਕਾਰ : ਖ਼ਬਰ
ਜਦੋਂ ਅਧੀਆ ਪੀ ਪੀ ਕੇ ਵੋਟਾਂ ਪਾਉਗੇ ਤਾਂ ਇਹ ਵੀ ਘੁੰਮਾ ਘੁੰਮਾ ਕੇ ਹੀ ਮਾਰਨਗੇ !

ਸ਼੍ਰੋਮਣੀ ਕਮੇਟੀ ਤਿਆਰ ਕਰੇਗੀ ਕੇਸਧਾਰੀ ਹਾਕੀ ਟੀਮ : ਮੱਕੜ
ਫੇਰ ਤਾਂ ਆਪਣੇ ਦਰਜ਼ੀ ਨੂੰ ਖ਼ਾਕੀ ਨਿੱਕਰਾਂ ਦਾ ਥੋਕ ‚ਚ ਹੀ ਆਰਡਰ ਦੇਦੇ !

ਪੰਜਾਬ ਵਿੱਚ 40% ਸਰਕਾਰੀ ਸਕੂਲ ਬੰਦ ਹੋਣ ਕਿਨਾਰੇ : ਖ਼ਬਰ
ਚਲੋ ਠੇਕੇ ਖੋਲ੍ਹਣ ਦੇ ਕੰਮ ਆਉਣਗੀਆਂ ਇਮਾਰਤਾਂ ਫੇਰ ਤਾਂ !

ਪੁਲਿਸ ਇੰਸਪੈਕਟਰ ਤੇ ਸਿਪਾਹੀ ਰਿਸ਼ਵਤ ਲੈਂਦੇ ਆਏ ਕਾਬੂ : ਖ਼ਬਰ
ਤੇ ਹੋਰ ਸ਼ਿਵਲਿੰਗ ਧੋਂਦੇ ਕਾਬੂ ਕਰਨੇ ਸੀ ?

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸਦੀਵੀ : ਬਾਦਲ
ਅੱਖ ਮੇਰੇ ਯਾਰ ਦੀ ਦੁਖੇ ਲਾਲੀ ਮੇਰੀਆਂ ਅੱਖਾਂ ਵਿੱਚ ਰੜਕੇ !

ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ : ਬਾਦਲ
ਫਰੀਦਾ ਜੇ ਤੂੰ ਲਤੀਖ਼ ਹੈ ਕਾਲੇ ਲਿਖ ਨਾ ਲੇਖ ! ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖ !

ਅਨੁਸੂਚਿਤ ਜਾਤੀਆਂ ਤੇ ਪੂਰੀ ਖ਼ਰਚੀ ਜਾਂਦੀ ਹੈ ਕੇਂਦਰੀ ਗਰਾਂਟ : ਖ਼ਬਰ
ਤਾਂ ਹੀ ਤਾਂ ਅਨੁਸੂਚਿਤ ਜਾਤੀਆਂ ਵਾਲੇ ਅੱਗਾਂ ਸ਼ੱਗਾਂ ਲਾ ਕੇ ਬੈਂਲਸ ਪੂਰਾ ਕਰਦੇ ਰਹਿੰਦੇ ਨੇ !

ਆਜ਼ਾਦੀ ਘੁਲਾਟੀਆਂ ਦੇ ਵਾਰਿਸ ਹੁਣ ਸਰਕਾਰ ਨਾਲ ਦੋ ਹੱਥ ਕਰਨ ਦੇ ਰੌਂਅ 'ਚ : ਖ਼ਬਰ
ਭਾਈ ਰਾਮ ਨਾਲ ਰੁੱਖੀ-ਮਿੱਸੀ ਖਾਈ ਜਾਓ ਕਿਉਂ ਰਾਮ ਪਿਆਰੀ ਲਾਲ਼ ਕਰਾਉਣੀ ਆ ?

ਸ਼ਿਵ ਸੈਨਾ ਵਾਲਿਆਂ ਨੇ ਮਨਮੋਹਨ ਸਿੰਘ ਅਤੇ ਸੋਨੀਆ ਦੀਆਂ ਤਸਵੀਰਾਂ ਤੇ ਕਾਲਾ ਰੰਗ ਪਾਕੇ ਮਨਾਈ ਹੋਲੀ : ਖ਼ਬਰ
ਸੋ ਵਾਰੀ ਤੇ ਕਿਹਾ ਵਈ ਬਾਂਦਰ ਦੇ ਹੱਥ ਮਾਚਸ ਨਾਂ ਦੀਆ ਕਰੋ !

ਕਾਂਗਰਸੀ ਵਿਧਾਇਕਾਂ ਦਾ ਰਵੱਈਆ ਗੈਰ ਲੋਕਤੰਤਰੀ : ਪ੍ਰੋ: ਬਡੂੰਗਰ
ਰੱਸੀ ਜਲ ਗਈ ਪਰ ਵੱਟ ਨੀ ਗਏ !

ਬਾਦਲਾਂ ਨੇ ਆਪਣੇ ਇਲਾਕੇ ਵਿੱਚ ਸੇਮ ਦੇ ਨਾਂ ਤੇ ਟਿਊਬਲ ਲਾਉਣ ‚ਚ ਕੀਤਾ ਵੱਡਾ ਘਪਲਾ : ਖ਼ਬਰ
ਰੱਬ ਨੇ ਦਿੱਤੀਆਂ ਗਾਜਰਾਂ ਹੁਣ ਵਿੱਚ ਹੀ ਰੰਬਾ ਰੱਖ !

ਅਧਿਆਪਕਾਂ ਦੀਆਂ ਤਨਖ਼ਾਹਾਂ ਜਲਦੀ ਦਿੱਤੀਆਂ ਜਾਣ : ਪਰਮਜੀਤ ਸਿੰਘ
ਤੁਹਾਡੀ ਹੁਣ ਜ਼ੇਰ ਡਿਗਦੀ ਆ ? ਉਧਰ ਅਜੇ ਹੈਲੀਕਾਪਟਰ ਦੇ ਦੇਣੇ ਨੇ !

ਹੈਲੀਕਾਪਟਰ ਸੌਦੇ ਦੇ ਮਾਮਲੇ ‚ਚ ਹੋਇਆ ਪੈਸਿਆਂ ਦਾ ਲੈਣ ਦੇਣ : ਅੇਟਨੀ
ਪੈਸਿਆਂ ਦਾ ਹੀ ਹੋਣਾ ਸੀ ? ਹੋਰ ਆਟੇ-ਦਾਣੇ ਦਾ ਹੋਣਾ ਸੀ ?

ਸਾਡਾ ਹੱਕ ਫ਼ਿਲਮ ਹਰ ਵਿਅਕਤੀ ਦੀ ਜ਼ਮੀਰ ਨੂੰ ਝੰਜੋੜਨ ਵਾਲੀ ਫ਼ਿਲਮ : ਮੱਕੜ
ਪਰ ਤੂੰ ਤੇ ਥੂਕ ਨਾਲ ਹੀ ਖਾ ਲਈ ਜ਼ਮੀਰ, ਤੈਨੂੰ ਕੀ ਫਰਕ ਪੈਣਾ ?

ਦਸਵੀਂ ਜਮਾਤ ਦਾ ਅੰਗਰੇਜ਼ੀ ਪੇਪਰ ਹੋਇਆ ਲੀਕ : ਖ਼ਬਰ
ਇੱਥੇ ਵਿਧਾਇਕ ਲੀਕ ਹੋਏ ਫਿਰਦੇ ਨੇ ਪੇਪਰ ਲੀਕ ਹੋ ਗਿਆ ਤਾਂ ਕੀ ਲੋਹੜਾ ਆ ਗਿਆ !

ਸ੍ਰੀ ਅਕਾਲ ਸਾਹਿਬ ਦੇ ਸਕੱਤਰੇਤ ਤੇ ਹੋਈ ਪੰਜ ਸਿੰਘ ਸਾਹਿ ਬਾਨਾਂ ਦੀ ਮੀਟਿੰਗ : ਖ਼ਬਰ
ਕਿਸੇ ਹੋਰ ਜਾਗਰੂਕ ਸਿੱਖ ਨੂੰ ਬਲਿ ਦਾ ਬੱਕਰਾ ਬਣਾਉਣ ਨੂੰ ਫਿਰਦੇ ਹੋਣੇ ਨੇ ਪਾਲਤੂ ਪੁਜਾਰੀ ?

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸਮਾਪਤ : ਢਡਿਸਾ
ਠਹਿਰ ਜ਼ਰਾ ਕੁ ਯਾਰ ਬਾਜਵਾ ਹੋਰੀ ਤੇ ਅਜੇ ਸ਼ੁਰੂ ਕਰਨਾ ?

ਸਮਾਜ ਵਿੱਚ ਔਰਤਾਂ ਪ੍ਰਤੀ ਸੋਚ ਬਦਲਣ ਲਈ ਔਰਤਾਂ ਨੂੰ ਅੱਗੇ ਆਉਣ ਦੀ ਲੋੜ : ਹਰਸਿਮਰਤ ਕੌਰ ਬਾਦਲ
ਤਾਂ ਕਿ  ਤੁਹਾਡੇ ਤੋਤੀ ਤੇ ਥਾਣੇਦਾਰਾਂ ਤੋਂ ਛਿੱਤਰ ਖਾਣ ?

ਹੋਲਾ-ਮਹੱਲਾ ਤੇ ਬੁੱਢਾ ਦਲ ਮੱਕੜ,ਧੁੰਮਾ, ਸੇਵਾ ਸਿੰਘ, ਸ਼ੇਰ ਸਿੰਘ, ਜੌਹਲ ਨੂੰ ਕਰੇਗਾ ਸਨਮਾਮਤ : ਬੇਦੀ
ਕਰ ਲਓ ਘਿਉ ਨੂੰ ਭਾਂਡਾ ਹੁਣ ਤੋਤੇ ਖਾਣਗੇ ਛੱਲੀਆਂ ਤੇ ਤੁਸੀਂ ਚੁੱਕੀ ਫਿਰਿਓ ਟਾਂਡਾ !

ਵਿਦਿਆ ਦਾ ਦਾਨ ਵੰਡਣ ਲਈ ਸਰਕਾਰ ਖ਼ਰਚੇਗੀ 8541 ਕਰੋੜ : ਮਜੀਠੀਆ
ਪੱਲੇ ਨੀ ਧੇਲਾ ਬੁੜ੍ਹੀ ਕਰੇ ਮੇਲਾ ਮੇਲਾ !

ਡੀ ਐਮ ਕੇ ਖ਼ਿਲਾਖ਼ ਸੀ ਬੀ ਆਈ ਦੀ ਜਾਂਚ ਕਾਂਗਰਸ ਵੱਲੋਂ ਬਦਲਾਖੋਰੀ ਸਿਆਸਤ : ਚੀਮਾ
ਆਪਣੇ ਲੱਗੇ ਤਾਂ ਅੱਗ, ਤੇ ਦੂਜੇ ਦੇ ਲੱਗੇ ਤਾਂ ਬਸੰਤਰ ?

ਆਪਣੇ ਸੌੜੇ ਸਿਆਸੀ ਹਿਤਾਂ ਲਈ ਮਨਪ੍ਰੀਤ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਰਤਿਆ : ਸੁਖਬੀਰ ਬਾਦਲ
ਦਾਅ ਲੱਗੇ ਦੀ ਗੱਲ ਆ? ਮੌਕਾ ਤੇ ਤੁਸੀਂ ਵੀ ਖੁੰਝਣ ਨੀਂ ਦਿੰਦੇ !

ਅਕਾਲੀ ਦਲ ਲੌਂਗੋਵਾਲ ਇਸਤਰੀ ਵਿੰਗ ਦੀ ਪ੍ਰਧਾਨ ਵੀ ਅਕਾਲੀ ਦਲ ਵਿੱਚ ਸ਼ਾਮਲ : ਖ਼ਬਰ
ਵਧੀਆ ਕੀਤਾ! ਇੰਨੇ ਵੱਗ ਦੇ ਲੰਗਰ ਵਾਸਤੇ ਬੀਬੀਆਂ ਦੀ ਲੋੜ ਵੀ ਜ਼ਰੂਰੀ ਆ !

ਕਾਂਗਰਸ ਆਗੂ ਬਾਜਵਾ ਦੀ ਤਾਜਪੋਸ਼ੀ ਅੱਜ : ਖ਼ਬਰ
ਲਾ ਲਓ ਜਿਹੜਾ ਮਾਈਆਂ ਲਾਉਣਾ ਇਹਨੂੰ ਅੱਜ  ?

ਵਿਧਾਨ ਸਭਾ 'ਚ ਖਿੱਚ-ਧੂਹ ਦਾ ਸ਼ਿਕਾਰ ਹੋਇਆ ਹੌਲਦਾਰ ਐਸਸੀ ਕਮਿਸ਼ਨ ਅੱਗੇ ਪੇਸ਼ : ਖ਼ਬਰ
ਸਾਨ੍ਹਾਂ ਦੇ ਭੈੜ 'ਚ ਬੱਕਰੀ ਕੁਚਲੀ ਗਈ !

ਕਾਂਗਰਸ ਦੇ ਪੰਜ ਹੋਰ ਵਿਧਾਇਕ ਅਕਾਲੀ ਦਲ ਵਿੱਚ ਆਉਣ ਨੂੰ ਤਿਆਰ : ਮਜੀਠੀਆ
ਫੇਰ ਕਰ ਲੈ ਕੇ ਵਾਜੇ ਵਾਲੇ ਉਡਕੀਦਾਂ  ! ਜਿੱਥੇ ਪਿੰਡ ਦਾ ਵੱਗ ਉੱਥੇ ਬੁੜ੍ਹੀ ਦੀ ਬੱਕਰੀ ਵੀ ਤੁਰੀ ਫਿਰੂ ?

ਗ਼ੈਰਹਾਜ਼ਰ ਕਾਂਗਰਸੀ ਵਿਧਾਇਕਾਂ ਨੂੰ ਸਸਪੈਂਡ ਕੀਤਾ ਜਾਵੇ : ਬੀਬੀ ਜਗੀਰ ਕੌਰ
ਲਓ ਹੁਣ ਟਿੱਡੀਆਂ ਨੂੰ ਵੀ ਜ਼ੁਕਾਮ ਹੋ ਗਿਆ ! ਤੈਨੂੰ ਸਸਪੈਂਡ ਕੀਤਾ ਸੀ ਜਦੋਂ ਜੇਲ੍ਹ 'ਚ ਡੇਰਾ ਖੋਲਿਆ ਸੀ ?

ਵਿਧਾਨ ਸਭਾ 'ਚ ਮਜੀਠੀ ਏ ਦੀ ਬੋਲ ਤੀ ਬੰਦ ਕੀਤੀ ਬਾਦਲ ਨੇ : ਖ਼ਬਰ
ਵਧੀਆ ਕੀਤਾ ! ਕੁੜੀਆਂ ਚਿੜੀਆਂ ਵਾਲਿਆਂ ਨੂੰ ਸਿਆਣਿਆਂ ਦੀਆਂ ਗੱਲਾਂ 'ਚ ਦਖ਼ਲ ਨੀ ਦੇਣਾ ਚਾਹੀਦਾ !

ਭਾਜਪਾ ਦੇ ਮੀਤ ਪ੍ਰਧਾਨ ਬਣਨ ਤੇ ਮੋਹਨ ਸਿੰਘ  ਛੀਨਾ ਨੇ ਕੀਤਾ ਪਾਰਟੀ ਦਾ ਧੰਨਵਾਦ : ਖ਼ਬਰ
ਇਹਨਾਂ ਨੂੰ  ਤੇ ਪ੍ਰਧਾਨਗੀ ਚਾਹੀਦੀ ਆ ਭਾਵੇ ਸ਼ਮਸ਼ਾਨ ਘਾਟ ਦੀ ਹੀ ਕਿਉਂ ਨਾਂ ਹੋਵੇ ?

ਸ਼ਰੋਮਣੀ ਅਕਾਲੀ ਦਲ਼ ਨੇ ਜੁਝਾਰੂ ਵਰਕਰਾਂ ਨੂੰ ਹਮੇਸ਼ਾ ਹੀ ਬਣਦਾ ਸਤਿਕਾਰ ਦਿੱਤਾ ਹੈ : ਟੀਟੂ
ਤਾਂ ਹੀ ਤਾਂ ਤੁਸੀਂ ਧੀਆਂ ਭੈਣਾਂ ਨੂੰ ਬਣਦਾ ਸਤਿਕਾਰ ਦੇ ਰਹੇ ਹੋ ਕਦੇ ਗੋਆ ਤੇ ਕਦੀ ਤਰਨਤਾਰਨ 'ਚ ?

ਪੰਜਾਬ ਅਸੈਂਬਲੀ 'ਚ ਵੱਖਰੀ ਅਸੈਂਬਲੀ ਸਭਾ ਲਗਾ ਕੇ ਕਾਂਗਰਸੀ ਉਡਾ ਰਹੇ ਨੇ ਲੋਕਤੰਤਰ ਦੀਆਂ ਧੱਜੀਆਂ : ਖੇੜਾ
ਵੇ ਹੁਣ ਮੇਰੇ ਬਾਪੂ ਨੇ ਘਰ ਨਲਕੇ ਤੇ ਮੋਟਰ ਲਾ ਲਈ !

ਔਰਤ ਨਾਲ ਅਸ਼ਲੀਲ ਹਰਕਤਾਂ ਕਰਦੇ ਆਏ ਅੜਿੱਕੇ : ਖ਼ਬਰ
ਫੇਰ ਇਹ ਯੂਥ ਅਕਾਲੀ ਦਲ ਦੇ  ਵਰਕਰ ਨੀ ਹੋਣੇ ?

 

 

 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਹਿਣ ਨਹੀਂ ਕਰਾਂਗੇ : ਮੱਕੜ
ਅਸੀਂ ਮਰ ਗਏ, ਇਨ੍ਹਾਂ ਕੰਮਾਂ ਲਈ ?

ਸੀ.ਬੀ.ਆਈ ਵੱਲੋਂ ਟਾਈਟਲਰ ਦੀ ਜਾਂਚ ਦਾ ਵਿਰੋਧ : ਖ਼ਬਰ
ਮੁਲਖ ਹਿੰਦੂ ਦਾ ਰਾਜ ਕਿਤੜੇ ਦਾ ! ਗੁਰੂ ਰਾਖਾ ਭਾਈ ਗੁਰੂ ਕੇ ਸਿੱਖੜੇ ਦਾ !

ਬਾਬਾ ਵਡਭਾਗ ਡੇਰੇ ਜਾਂਦੇ ਸ਼ਰਧਾਲੂਆਂ ਦਾ ਭਰਿਆ ਟੈਂਪੂ ਪਲਟਿਆ : ਖ਼ਬਰ
ਡਰਾਈਵਰ ਨੂੰ ਰਾਹ ‚ਚ ਹੀ ਹਵਾ ਆ ਗਈ ਹੋਣੀ ਆ ?

ਨਵਾਂ ਇਤਿਹਾਸ ਸਿਰਜੇਗਾ ਬਾਜਵਾ ਦਾ ਤਾਜਪੋਸ਼ੀ ਸਮਾਗਮ : ਕੰਗ
ਉਹ ਤਾਂ ਤੁਸੀਂ ਸਿਰਜ ਹੀ ਰਹੇ ਹੋ ਵਿਧਾਨ ਸਭਾ ਦੇ ਪਿਛਵਾੜੇ ਬੈਠ ਕੇ !

ਪੰਜਾਬ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ : ਢੀਂਡਸਾ
ਆਹੋ ਦੂਜਾ ਖ਼ਜ਼ਾਨਾ ਗੋਲਕਾਂ ਜੂੰ ਪੱਟ ਥੱਲੇ ਆ ਤੁਹਾਡੇ !

''ਬਾਣੀ'' ਸੀਰੀਅਲ ਵਿੱਚ ਸਿੱਖ ਪਰਿਵਾਰ ਘੋਨਾ-ਮੋਨਾ ਸਿੱਖ ਧਰਮ ਦਾ ਨਿਰਾਦਰ : ਮਾੜੀ ਮੇਘਾ
ਅੱਜ-ਕੱਲ੍ਹ ਇੱਦਾਂ ਦੇ ਆਉਂਦੇ ਆ ਭਾਈ ! ਨਾਲੇ ਸਿੱਖੀ ਸਰੂਪ ਵਾਲੇ ''ਧਮੱਕੜ-ਜੁੰਡਲੀ'' ਵਗ਼ੈਰਾ ਕਿਹੜਾ ਚਾਰ ਚੰਨ ਲਾ ਰਹੇ ਨੇ ਧਰਮ ਨੂੰ ?

ਅਕਾਲੀ ਦਲ਼ ਦੇ ਵਾਅਦੇ ਵਫ਼ਾ ਨਹੀਂ ਹੋਏ : ਖ਼ਬਰ
ਕਰ ਦੇਣਗੇ ਜਿਸ ਦਿਨ ਵਾਰੀ ਆ ਗਈ ? ਫੇਰ ਲੇਰਾਂ ਨਾਂ ਮਾਰਿਆ ਕਰੋ !

ਕਾਂਗਰਸ ਵੱਲੋਂ ਵਿਧਾਨ ਸਭਾ ਦੇ ਬਰਾਬਰ ਕਾਰਵਾਈ ਚਲਾਉਣਾ ਨਿਯਮਾਂ ਦੇ ਵਿਰੁੱਧ : ਸਪੀਕਰ
ਤੂੰ ਕਾਲੀਆਂ ਦੇ ૴૴ ਚੁੰਮ ਕੇ ਕਿਹੜਾ ਨਿਯਮਾਂ ਨੂੰ ਫੁੱਲ਼ ਚੜਾਏ ਆ ?

ਵਿਜੈਂਦਰ ਦੇ ਖੂਨ ਦੇ ਨਮੂਨੇ ਲੈਣ ਲਈ ਅਰਜ਼ੀ ਅਦਾਲਤ ਵਿੱਚ ਨਹੀਂ ਦੇ ਪਾਈ ਪੁਲੀਸ : ਖ਼ਬਰ
ਜੇ ਕਿਸੇ ਪਤੰਦਰ ਨੂੰ ਲਿਖਣੀ ਆਉਂਦੀ ਤਾਂ ਦਿੰਦੇ ?

ਹਿੰਦੀ ਪੁਸਤਕ ''ਸਿੱਖ ਇਤਿਹਾਸ '' ਦਾ ਮੁੱਦਾ ਉਠਾਉਂਣਾ ਸ਼ਰਾਰਤੀ ਕਾਰਵਾਈ : ਮੱਕੜ
ਕਾਲੇ ਕਾਂ ਨੀ ਹੋਣੇ ਬੱਗੇ ! ਭਾਵੇ ਸੋ ਮਣ ਸਾਬਣ ਲੱਗੇ !

ਡੀ.ਸੀ. ਦਖ਼ਤਰ ਦੇ ਕਰਮਚਾਰੀ ਕਰਨਗੇ ਕਲਮ ਛੋੜ ਹੜਤਾਲ : ਖ਼ਬਰ
...........ਫੜੀ ਰੱਖੋ ਜੇ ਫੜਾ ਹੀ ਦਿੱਤੀ ਤਾਂ ? ਹੋਰ ਕੁੱਸ ਤੁਹਾਥੋਂ ਫੜਿਆ ਵੀ ਨੀ ਜਾਣਾ ਮੈਂ ਦੱਸਾਂ !

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਐੱਸ.ਅੇਚ.ਓ
ਓਹ ਬਿਹ ਜਾ ਰਾਮ ਨਾਲ ਕਿਸੇ ਯੂਥ ਕਾਲੀ ਲੀਡਰ ਤੋਂ ਗੋਲੀਆਂ ਖਾਵੇ, ਉਹ ਵੀ ਪਤਾ ਨੀ ਕਿੱਥੇ ?

ਬਾਜਵਾ ਦੀ ਤਾਜਪੋਸ਼ੀ ਮੌਕੇ ਪੂਰੇ ਸੂਬੇ ਚੋਂ ਪਹੁੰਚ ਰਹੇ ਹਨ ਕਾਂਗਰਸੀ ਵਰਕਰ : ਬਿੱਟੂ
ਇਹਦੀ ਤਾਜਪੋਸ਼ੀ ਕਰਨੀ ਆ  ਜਾਂ ਬਟਨਾਂ ਮਲਣ ਦੀ ਰਸਮ ?

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਵੱਲੋਂ ਇਮਾਰਤਾਂ ਬਣਾਉਣ ਤੇ ਹੀ ਜ਼ੋਰ : ਖ਼ਬਰ
ਧੁੰਮਾ ਸਾਡਾ ਠੇਕੇਦਾਰ ! ਬਾਦਲ ਸਾਡਾ ਪੱਕਾ ਯਾਰ ! ਰਲ ਕੇ ਗੋਲਕ ਲੁੱਟੀਏ  ਕੌਣ ਪੁੱਛਦਾ ਹੈ ਯਾਰ ?

ਮੈਂ ਇਖ਼ਲਾਕੀ, ਧਾਰਮਿਕ ਅਤੇ ਸਮਾਜਿਕ ਖ਼ਰਜ਼ ਨਿਭਾਉਣ ਲਈ ਜੇਲ੍ਹ ਕੱਟੀ : ਮਟੋਲ ਬਾਬਾ
ਬੇਸ਼ਰਮ ਦੀ.. ਤੇ ਰੁੱਖ ਜੰਮ ਪਿਆ ਕਹਿੰਦਾ ਕੋਈ ਗੱਲ ਨੀ ਯਾਰ ਛਾਵੇਂ ਬੈਠਿਆ ਕਰਨਗੇ !

ਸਿੱਖਾਂ ਨੂੰ ਇੱਕ ਦਿਨ ਨਾਨਕਸ਼ਾਹੀ ਕਲੰਡਰ ਹੀ ਅਪਣਾਉਣਾ ਪਵੇਗਾ : ਜਥੇਦਾਰ ਨੰਦਗੜ੍ਹ
ਸਿੱਖਾਂ ਨੇ ਤਾਂ ਹੁਣ ਵੀ ਅਪਨਾਇਆ ਹੋਇਆ, ਰੋਲ਼ਾ ਤਾਂ ਬਾਂਦਰ ਕੱਛੀਆਂ ਵਾਲਿਆਂ ਨੇ ਪਾਇਆ ਹੋਇਆ !

ਡੇਰੇਦਾਰ ਅਤੇ ਸਾਧ-ਸੰਤ ਨਿਧਾਰਤ  ਕਰਨਗੇ ਸਾਡਾ ਸਿਆਸੀ ਭਵਿੱਖ : ਨੂਰਪੁਰ
ਕਸੂਰ ਵੀ ਤਾਂ ਸਾਡਾ ਹੀ ਆ ! ਜਿਨ੍ਹਾਂ ਨੇ ਗਿੱਦੜਾਂ ਦਾ ਗੂੰਹ ਪਹਾੜੀ ਚੜਾਇਆ !

ਮੱਕੜ ਝੂਠ ਬੋਲਦਾ : ਜਥੇਦਾਰ ਰਣਜੀਤ ਸਿੰਘ
ਜੇ ਸੱਚ ਬੋਲਦਾ ਤਾਂ ਸ਼੍ਰੋਮਣੀ ਕਮੇਟੀ ‚ਚ ਹੁੰਦਾ ?

ਅਧਿਆਪਕਾਂ ਨੂੰ ਵਿਦੇਸ਼ ਜਾਣ ਲਈ ਇੱਕ ਮਹੀਨੇ ਦੀ ਮਿਲੇਗੀ ਛੁੱਟੀ : ਮਲੂਕਾ
ਕੁੱਸ ਤਰਸ ਕਰ ਯਾਰ ਮਹੀਨੇ 'ਚ ਤੇ ਟਿਕਟ ਦੇ ਪੈਸੇ ਵੀ ਪੂਰੇ ਨੀ ਹੋਣੇ ?

18ਵੇਂ ਰੈਣ-ਸਬਾਈ ਕੀਰਤਨ ਲਈ ਮੀਟਿੰਗ ਹੋਈ : ਗੁਰਇਕਬਾਲ
ਹੋਰ ਤੁਸੀਂ ਕਿਹੜਾ ਕਣਕ ਵੰਡਣੀ ਆ ? ਸਾਧ ਲਾਣਿਆਂ !

ਸ਼ਰਾਬ ਦੇ ਠੇਕਿਆਂ 3113 ਅਰਜ਼ੀਆਂ ਪ੍ਰਾਪਤ ਹੋਈਆਂ : ਖ਼ਬਰ
ਫ਼ਾਇਦਾ ਕੀ ਪਰਚੀਆਂ ਤੇ ਬੀਬੀ ਜਗੀਰੋ ਨੇ ਹੀ ਕੱਢਣੀਆਂ !

ਡੀ.ਸੀ. ਵੱਲੋਂ ਕਿਸੇ ਵੀ ਸਰਕਾਰੀ ਜਗ੍ਹਾ ਤੇ ਕਬਜ਼ਾ ਨਾਂ ਕਰਨ ਹੁਕਮ : ਖ਼ਬਰ
ਤੂੰ ਕਬਜ਼ੇ ਨੂੰ ਰੌਂਦਾਂ ਇਹ ਤੇ ਪਤੰਦਰ ਵੇਚੀ ਜਾ ਰਹੇ ਨੇ !

ਕੁਰਸੀ ਸੰਭਾਲਣ ਉਪਰੰਤ ਗਾਬੜੀਆ ਨੇ ਕੀਤੀ ਸਟਾਖ਼ ਨਾਲ ਮੀਟਿੰਗ : ਖ਼ਬਰ
ਜੇਲ੍ਹ 'ਚ ਲਏ ਨਜ਼ਾਰਿਆਂ ਵਾਰੇ ਦੱਸਿਆ ਹੋਊ ਚੋਰ ਨੇ !

ਧਰਮ ਪ੍ਰਚਾਰ ਲਈ 9 ਕਰੋੜ ਤੇ ਇਮਾਰਤਾਂ ਲਈ 510 ਕਰੋੜ : ਮੱਕੜ
ਧਰਮ ਪ੍ਰਚਾਰ ਲਈ ਸੰਤ ਸਮਾਜ ਮਰ ਗਿਆ ? ਹਮ ਵੀ ਕੁਛ ਛਕਾਂਗੇ !

ਨਹੀਂ ਰੁਕ ਰਹੀਆਂ ਭਾਰਤ ਵਿੱਚ ਬਲਾਤਕਾਰ ਦੀਆਂ ਵਾਰਦਾਤਾਂ : ਖ਼ਬਰ
ਲੀਡਰਾਂ ਨੂੰ ਖੱਸੀ ਕਰਦੋਂ, ਨਾਂ ਰਹੇਗਾ ਬਾਂਸ ਤੇ ਨਾਂ ਬੱਜੂਗੀ ਬੰਸਰੀ !

ਵਿਰੋਧ ਦੇ ਬਾਵਜੂਦ ਢਾਇਆ ਗਿਆ ਥੜ੍ਹਾ ਸਾਹਿਬ : ਖ਼ਬਰ
ਭਾਈ ਧਮੱਕੜ ਜੁੰਡਲੀ ਨੂੰ ਨੱਥ ਪਾਏ ਨਹੀਂ ਤੇ ਹੱਥ ਲਾ ਲਾ ਦੇਖੋਗੇ !

ਟਕਸਾਲ ਧਰਮ ਅਤੇ ਇਤਿਹਾਸ ਸਾਂਭਣਾ ਜਾਣਦੀ ਹੈ : ਧੁੰਮਾ
ਅੱਛਾ ? ਮੈਂ ਤੇ ਸੋਚਿਆ ਸੀ ਕਿ ਆਕਾ ਦੇ ਚੱਡਿਆਂ 'ਚ ਬੈਠ ਕੇ ਬੈਸਣ ਵੰਡਣਾ ਹੀ ਜਾਣਦੀ ਆ ?

ਥੜ੍ਹਾ ਸਾਹਿਬ ਅਤੇ ਹੋਰ ਇਤਿਹਾਸਕ ਯਾਦਗਾਰਾਂ ਨੂੰ ਢਾਹੁਣਾ ਬੰਦ ਕੀਤਾ ਜਾਵੇ : ਮਾਨ
ਫੇਰ ਬੁਰਕੀ ਕੌਣ ਪਾਊ ਇਨ੍ਹਾਂ ਡੱਡੂਆਂ ਨੂੰ ?

ਮੱਕੜ ਵੱਲੋਂ ਸਾਕਾ ਨੀਲਾ ਤਾਰਾ ਦੇ ਮੁਆਵਜ਼ੇ ਦਾ ਕੇਸ ਵਾਪਸ ਲੈਣਾ ਡੁੱਘੀ ਸਾਜ਼ਿਸ਼ : ਸਰਨਾ
ਪੇਟ ਦਾ ਸਵਾਲ ਹੈ ਜੀ ! ਜਿਸ ਦੀ ਖਾਈਏ ਬਾਜ਼ਾਰੀ ਉਸ ਦੀ ਭਰੀਏ ਹਾਜ਼ਰੀ !

ਸ਼੍ਰੋਮਣੀ ਕਮੇਟੀ ਦਾ ਬਜਟ ਹੋਇਆ ਪਿਛਲੇ ਸਾਲ ਨਾਲੋਂ ਵਾਧੇ ਨਾਲ ਪਾਸ : ਖ਼ਬਰ
ਇਹ ਵੀ ਛੱਕ ਜਾਣਾ ਬੇਹੇ ਕੜਾਹ ਵਾਂਗੂੰ ਉੱਪਰ ਬੈਠੇ ਹਾਕਮਾਂ ਤੇ ਪੱਪੂਆਂ ਨੇ !

ਸੱਜਣ ਕੁਮਾਰ ਖ਼ਿਲਾਖ਼ ਸੁਣਵਾਈ ਅੱਧ-ਵਿਚਾਲੇ ਰੁਕੀ : ਖ਼ਬਰ
ਇਹ ਸਿਰੇ ਚੜ੍ਹਨੀ ਵੀ ਨੀਂ ਜਿਨ੍ਹਾਂ ਚਿਰ ਕੋਈ ਸਿਰੇ ਨੀ ਲਾਉਂਦਾ !

ਸਰਕਾਰ ਅਤੇ ਅਖੌਤੀ ਜਥੇਦਾਰ ਤੁਲੇ ਧਾਰਮਿਕ ਅਸਥਾਨਾਂ ਦਾ ਖੁਰਾ-ਖੋਜ ਮਿਟਾਉਣ : ਖ਼ਬਰ
ਉਸ ਮੁਲਖੁ ਦਾ ਯਾਰੋ ਰੱਬ ਰਾਖਾ ਜਿਸ ਦੀ ਘਪਲੇ ਬਾਜ਼ ਸਰਕਾਰ ਹੋਵੇ ! ਉਸ ਕੌਮ ਦੇ ਪੁੱਤ ਫੇਰ ਹੋਣ ਬਾਗ਼ੀ ਜਿਸ ਕੌਮ ਦੇ ਆਗੂ ਗ਼ੱਦਾਰ ਹੋਵੇ !
ਉਸ ਕੌਮ ਨੂੰ ਕੋਈ ਨੀ ਬਚਾ ਸਕਦਾ ਜੋ ਆਪਸ ਵਿੱਚ ਦੋ ਫਾੜ ਹੈ !

ਬਾਪ ਨੇ ਦੋ ਮਸੂਮ ਬੱਚਿਆਂ ਜ਼ਹਿਰ ਦੇ ਕੇ ਮਾਰਿਆ : ਖ਼ਬਰ
ਤੇਰੀ ਮੂਰਤ ਤੇ ਮਖ਼ਮਲ ਚੜ੍ਹਦਾ ਹੈ ਅਸੀਂ ਤਰਸੀਏ ਇੱਕ ਲੰਗੋਟੀ ਨੂੰ  ! ਤੂੰ ਦੁੱਧ ਵਿੱਚ ਨਹਾਉਂਦਾ ਹੈਂ ਅਸੀਂ ਰੋਈਏ  ਸੁੱਕੀ ਰੋਟੀ ਨੂੰ !

ਹੈਰਿਇਨ ਬਣਾਉਣ ਵਾਲੇ ਦੋ ਕੁਵਿੰਟਲ ਕੈਪਸੂਲ ਬਰਾਮਦ : ਖ਼ਬਰ
ਤੇਰੇ ਪਲਸਰ ਤੇ ਮੇਰਾ ਨਾਂ ਲਿਖਿਆ ਜਰਿਆ ਨੀ ਜਾਂਦਾ ਲੋਕਾਂ ਤੋਂ !

ਵਿਧਾਨ ਸਭਾ ਸਟਾਖ਼ ਮੈਂਬਰ ਦੀ ਕੁੱਟਮਾਰ ਤੇ ਜਾਖੜ ਮਾਫ਼ੀ ਮੰਗਣ ਲਈ ਤਿਆਰ ਤੇ ਦਿੱਤੀ ਚਾਹ ਪਾਰਟੀ : ਖ਼ਬਰ
ਨੀ ਮਿੱਤਰਾਂ ਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆ ਜਾ !

ਵਿਰੋਧੀ ਧਰ ਨੂੰ ਟਕਰਾਅ ਵਾਲੀ ਸਿਆਸਤ ਛੱਡ ਕੇ ਵਾਪਸ ਆਉਣ ਦੀ ਅਪੀਲ : ਬਾਦਲ
ਆਓ ਸਜਣੋਂ ਗਲ ਲੱਗ ਮਿਲੀਏ ਕੀ ਪਿਆ ਵਿੱਚ ਲੜਾਈਆਂ ਦੇ! ਰਲ-ਮਿਲ ਪੰਜਾਬ ਨੂੰ ਲੁੱਟ ਲਈਏ ਕੋਣ ਸਹੂ ਗਾ ਮਿਹਣੇ ਧੋਤੀ ਵਾਲੇ ਭਾਈਆਂ ਦੇ!

ਸੁਖਬੀਰ ਬਾਦਲ ਨੇ ਸੜਕ ਹਾਦਸੇ ‚ਚ ਮਰੇ 6 ਪੁਲਸੀਆਂ ਦੀ ਮੌਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ : ਖ਼ਬਰ
ਜਿਸ ਦੇ ਕਮਾਊ ਪੁੱਤ ਮਰ ਜਾਣ ਦੁੱਖ ਨਾਂ ਮਨਾਊ ਤਾਂ ਹੋਰ ਟੀ ਪਾਰਟੀ ਕਰੂ ?

ਸੁਖਬੀਰ ਬਾਦਲ ਦੇ ਸੁੱਟੇ ਜਾਲ਼ ਤੋਂ ਕੋਈ ਨੀ ਬੱਚ ਸਕਦਾ : ਬਾਦਲ
ਪੰਜਾਬ ਨੂੰ ਤੇ ਸਮੁੰਦਰ ਲਗਦਾ ਨੀ ਇਹ ਸਾਲਾ ਮਛੇਰਾ ਕਦੋਂ ਗੇੜਾ ਮਾਰ ਗਿਆ ?

ਕਿਸੇ ਵੇਲੇ ਵੀ ਡਿਗ ਸਕਦਾ ਹੈ ਨਹਿਰਾਂ ਵਾਲਾ ਪੁਲ : ਖ਼ਬਰ
ਇੱਥੇ ਸਰਕਾਰਾਂ ਦਾ ਕੋਈ ਭਰੋਸਾ ਨੀ ਤੇ ਇਹ ਅਨਪੜ੍ਹ ਜਨਤਾ ਪੁਲਾਂ ਨੂੰ ਰੋਈ ਜਾਂਦੀ ਆ !

ਸਰਕਾਰੀ ਦਾਅਵਿਆਂ ਦੀ ਫੂਕ ਕੱਢ ਰਹੀ ਹੈ ਸ਼ਾਹਕੋਟ-ਮਲਸ਼ੀਆਂ ਵਾਲੀ ਸੜਕ : ਖ਼ਬਰ
ਕੋਈ ਗੱਲ ਨੀ ਸਰਕਾਰ ਨੂੰ ਕਿਹ ਕੇ ਫਿਰ ਰਖਾ ਦਿੰਦੇ ਆ ਨਵਾਂ ਨੀਂਹ ਪੱਥਰ ?

ਗੁਰਬਚਨੇ ਦਾ ਸੋਧਿਆ ਕਲੰਡਰ ਸਿੱਖਾਂ ਨੂੰ ਪ੍ਰਵਾਨ ਨਹੀਂ : ਸਿਰਸਾ
ਸਿੱਖਾਂ ਨੂੰ ਪੁੱਛਦਾ ਹੀ ਕੌਣ ਆ ? ਇਹ ਤੇ ਖ਼ਾਕੀ ਨਿੱਕਰਾਂ ਵਾਲਿਆਂ ਲਈ ਬਣਾਇਆ !

ਸ਼ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਗੁਰੂਆਂ ਵਿਰੁੱਧ ਇਕ ਹੋਰ ਕਿਤਾਬ ''ਸਿੱਖ ਇਤਿਹਾਸ'' ਰਿਲੀਜ਼ : ਖ਼ਬਰ
ਇਹਨਾਂ ਤੋਂ ਭਾਵੇ ਕੋਕਸ਼ਸਤਰ ਰਿਲੀਜ਼ ਕਰਾ ਲਓ ਇਹਨਾਂ ਨੂੰ ਕਿਹੜਾ ਪੜ੍ਹਨਾ ਆਉਂਦਾ ?

ਕੌਣ ਕਰ ਰਿਹਾ ਹੈ ਅਕਾਲ ਤਖ਼ਤ ਦੀ ਬੇਅਦਬੀ : ਖ਼ਾਲਸਾ ਨਿਊਜ਼
ਬਾਦਲ ਦੇ ਪੱਪੂਆਂ ਨੂੰ ਪੁੱਛੋ ਮੈਨੂੰ ਕੀ ਪਤਾ ?

ਆਗਰਾ ਵਿੱਚ ਹੋਇਆ ਵਿਦੇਸ਼ੀ ਮੂਲ ਦੀ ਲੜਕੀ ਨਾਲ ਬਲਾਤਕਾਰ : ਖ਼ਬਰ
ਜਿੱਥੇ ਕਾਰਾਂ ਵਿੱਚ ਫਿਰਦੇ ਕੁੱਤੇ ਨੇ ਲੋਕ ਸੜਕਾਂ ਤੇ ਸੁੱਤੇ ਨੇ ਤੇ ਲੀਡਰ ਪੂਰੇ ਲੁੱਚੇ ਨੇ ਮੈਂ ਓਸ ਦੇਸ਼ ਦਾ ਵਾਸੀ ਹਾਂ !

ਆਮਦਨ ਕਰ ਵਿਭਾਗ ਲਈ ਹਿੰਦੂ ਕੋਈ ਧਰਮ ਨਹੀਂ : ਖ਼ਬਰ
ਘਾਟੇ ਲਈ ਕੋਈ ਜੰਮਿਆਂ ?

ਅਕਾਲੀ ਦਲ ਹਿੰਦੂ ਅਤੇ ਸਿੱਖਾਂ ਦੀ ਸਾਂਝੀ ਪਾਰਟੀ : ਢੀਂਡਸਾ
ਦੱਸਣ ਦੀ ਕੀ ਲੋੜ ਸੀ ਇਹ ਤੇ ਤੁਹਾਡੀਆਂ ਬਾਂਦਰ ਕੱਛੀਆਂ ਤੋਂ ਹੀ ਪਤਾ ਚਲਦਾ !

ਨਸ਼ੇ ਵਿੱਚ ਧੁੱਤ ਲੜਕੀ ਨੇ ਮਾਰਿਆ ਪੁਲਿਸ ਕਾਂਸਟੇਬਲ ਦੇ ਥੱਪੜ : ਖ਼ਬਰ
ਤਾਂ ਕੀ ਹੋਇਆ? ਸਰਕਾਰ  ਗੋਲੀਆਂ ਮਾਰਦੀ ਫਿਰਦੀ ਆ !

ਚੰਡੀਗੜ੍ਹ ਦੇ ਭਾਜਪਾ ਆਗੂ ਅਕਾਲੀ ਛੱਡ ਹੋਏ ਕਾਂਗਰਸ ਵਿੱਚ ਭਰਤੀ : ਖ਼ਬਰ
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ?

82 ਹਜ਼ਾਰ ਦੀ ਦੇਣਦਾਰੀ ਕਰ ਕੇ ਬਾਦਲ ਨੂੰ ਕੀਤਾ ਗਿਆ ਅਦਾਲਤ ਵਿੱਚ ਤਲਬ : ਖ਼ਬਰ
ਇਸ ਤੋਂ ਲੈ ਲਿਉ ਬਲੈਂਡ ਚੈੱਕ ? ਇਹ ਨੇ ਤੇ ਕਦੀ ਜੇਬ ‚ਚੋਂ ਮੱਥਾ ਨੀ ਟੇਕਿਆ !

ਹੁਸ਼ਿਆਰਪੁਰ ਤੋਂ ਫ਼ਿਰੋਜ਼ਪੁਰ ਨੂੰ ਸਿੱਧੀ ਜਾਣ ਵਾਲੀ ਗੱਡੀ ਨੂੰ ਦਿੱਤੀ ਰਵਾਨਗੀ : ਖ਼ਬਰ
ਪਹਿਲਾਂ ਆਠੇ ਪਾਉਂਦੀ ਜਾਂਦੀ ਹੁੰਦੀ ਸੀ ?

ਗੋਦਾਮ ਵਿਚੋਂ ਚੌਲ ਚੋਰੀ ਕਰਨ ਵਾਲੇ ਨੂੰ ਭੇਜਿਆ ਜੇਲ੍ਹ : ਖ਼ਬਰ
ਸ਼ਾਬਾਸ਼! ਦੋ ਚਾਰ ਕਿੱਲੋ ਚੋਰੀ ਕਰਨ ਵਾਲੇ ਨੂੰ ਜੇਲ੍ਹ ਤੇ ਟਨਾਂ ਦੇ ਹਿਸਾਬ ਵਾਲਿਆਂ ਨੂੰ ਤਗਮੇ ?

ਸੰਤ ਲਾਲ ਸਿੰਘ ਦੀ 35ਵੀਂ ਵਰਸੀ ਸੀਚੇਵਾਲ ‚ਚ ਸ਼ਰਧਾ ਨਾਲ ਮਨਾਈ ਗਈ : ਖ਼ਬਰ
ਫੇਰ ਕੀ ਕਰੀਏ ? ਲੱਡੂ ਵੰਡੀਏ ? ਤੁਹਾਡਾ ਤੇ ਰੋਜ ਦਾ ਹੀ ਇਹੀ ਕੁੱਤੇਖ਼ਾਨਾ ਹੈ !

ਸ੍ਰੀ ਹੇਮਕੁੰਟ ਦੇ ਕਿਵਾੜ 25 ਮਈ ਨੂੰ ਖੁੱਲ੍ਹਣਗੇ : ਖ਼ਬਰ
ਦਿਓ  ਦਰਸ਼ਨ  ਜਿਸ ਜਿਸ ਕੋਲ ਹਰਾਮ ਦੀ ਕਮਾਈ ਹੈ !

ਹਰੀਕੇ ਪੱਤਣ ਤੋਂ ਪੰਛੀਆਂ ਦਾ ਆਮਦ ਘਟਣ ਲੱਗੀ : ਖ਼ਬਰ
ਘਬਰਾਓ ਨਾਂ ਸਾਰੀ ਕਮੀ ਸਾਧ ਬੂਗਣੇ ਤੇ ਲੱਚਰ ਸਿੰਗਾਰ ਕਰ ਦੇਣਗੇ ਪੁਰੀ !

ਅਕਾਲੀ-ਭਾਜਪਾ ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ : ਸੰਤ ਬਰਾੜ
ਕਿਹੜੇ ਛਿੱਤਰ ਫੇਰਨ ਦੇ  ਜਾਂ ਕੁੜੀਆਂ ਗੋਆ ਨੂੰ ਭੇਜਣ ਦੇ ?

ਪੰਜਾਬ ਦੇ ਲੋਕ ਕਾਂਗਰਸੀਆਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ : ਹਰਮੇਲ ਸਿੰਘ
ਤੇ ਤੁਹਾਨੂੰ ਕਿੱਥੇ ਕਿੱਥੇ ਲਾ ਰਹੇ ਨੇ ?

ਪਵਿੱਤਰ ਸ਼ਹਿਰ   ਅੰਮ੍ਰਿਤਸਰ ਵਿੱਚ ਅਸਰਦਾਰ ਤਰੀਕੇ ਨਾਲ ਹੋਵੇਗਾ ਤੰਬਾਕੂਨੋਸ਼ੀ ਐਕਟ ਲਾਗੂ ਹੋਵੇਗਾ : ਖ਼ਬਰ
ਪਰ ਠੇਕਾ ਖੋਲ੍ਹਾਂਗੇ ਦਰਬਾਰ ਸਾਹਿਬ ਦੇ ਮੋਹਰੇ ?

ਕਾਂਗਰਸ ਦਾ ਵਿਧਾਨ ਸਭਾ ‚ਚ ਮਾੜਾ ਰਵੱਈਆ ਮੰਦਭਾਗਾ : ਬਾਦਲ
ਜਦੋਂ ਤੂੰ 94 ‚ਚ ਹੁੱਲੜਬਾਜ਼ੀ ਕੀਤੀ ਸੀ ਉਦੋਂ ਨੀ ਮੰਦਭਾਗਾ ਸੀ ?

ਹਰਸਿਮਰਤ ਕੌਰ ਨੇ ਉਠਾਇਆ ਲੋਕ ਸਭਾ ‚ਚ ਔਰਤਾਂ ਦੀ ਸੁਰੱਖਿਆ ਦਾ ਮਾਮਲਾ : ਖ਼ਬਰ
ਤਰਨਤਾਰਨ ਤੇ ਤੋਤੀ ਸਰਪੰਚ ਦੇ ਮਾਮਲੇ ‚ਚ ਨਾਨਕੀਂ ਗਈ ਸੀ ?

ਸਰਕਾਰੀ ਸਕੂਲਾਂ ਦੇ ਬੱਚੇ ਵੀ ਬੋਲਣਗੇ ਫਰਾਟੇਦਾਰ ਅੰਗਰੇਜ਼ੀ : ਖ਼ਬਰ
ਲਾਲੂ ਵਾਂਗ ?

ਹੁਣ ਪੁਲਸੀਏ ਹੀ ਬਣ ਰਹੇ ਨੇ ਰਾਜਪਾਲ : ਖ਼ਬਰ
ਜਦ ਕੀਲਾਂ ਹੋਵੇ ਵੱਲ ਤਾਂ ਵਿਹੜਾ ਦੇਵੇ ਥਲ !

ਕਿਸਾਨ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵੀ ਅਪਣਾਉਣ : ਨਾਰੰਗ
ਹੋਰ ਹੁਣ ਭਾਂਡੇ ਕਲੀ ਕਰਨ ਲੱਗ ਜਾਣ ਕਿਸਾਨ ? ਚੱਕਿਆਂ ਲੰਬੜਦਾਰੀ ਦਾ !

ਚਾਰ ਮਾਰਗੀ ਸੜਕਾਂ ਦਾ ਸਿਹਰਾ ਮਜੀਠੀਆ ਸਿਰ : ਬਿੱਟਾ
ਇਹ ਪਤੰਦਰ ਪੁਰ ਲੂ ਚਲਾਉਣ ਲੱਗ ਪਿਆ ਹੁਣ !

ਅਕਾਲੀ ਆਗੂ ਨੇ ਹੈੱਡ ਮਾਸਟਰ ਦੀ ਕੀਤੀ ਬੇਇੱਜ਼ਤੀ : ਖ਼ਬਰ
ਇੱਥੇ ਠਾਣੇਦਾਰ ਵਗ਼ੈਰਾ ਗੱਡੀ ਚਾੜੇ ਗਏ ਹੈੱਡ ਮਾਸਟਰ ਕਿਹੜੇ ਬਾਗ ਦੀ ਮੂਲ਼ੀ ਆ ?

ਵਿਧਵਾ ਨਾਲ ਜਬਰਜਨਾਹ ਦੀ ਕੋਸ਼ਿਸ਼ ਮਾਮਲਾ ਦਰਜ਼ : ਖ਼ਬਰ
ਸਾਲਾ ਭਲੇ ਦਾ ਤੇ ਜ਼ਮਾਨਾ ਹੀ ਨੀਂ ਰਿਹਾ !

ਦੋ ਸੜਕ ਹਾਦਸਿਆਂ 'ਚ ਇੱਕ ਦੀ ਮੌਤ : ਖ਼ਬਰ
ਇਹਦਾ ਡਬਲ ਰੋਲ ਲੱਗਦਾ ਮੈਨੂੰ ?

ਪੰਜਾਬ ਵਿਧਾਨ ਸਭਾ ‚ਚ ਹੰਗਾਮਾ : ਖ਼ਬਰ
ਹਮਾਮ ਵਿੱਚ ਸਾਰੇ ਹੀ ਨੰਗੇ !

ਨਿਰਭੈ ਮਜ਼ਾਇਲ ਹੋਈ ਰਸਤੇ ਵਿੱਚ ਖ਼ਰਾਬ : ਖ਼ਬਰ
ਕੀ ਹੋਇਆ ਊਟਣਾਂ ਟੁੱਟ ਗਿਆ ਜਾਂ ਘੜੀਸ ?

ਪਾਕਿ-ਇਰਾਨ ਗੈਸ ਪਾਈਪਲਾਈਨ ਤੋਂ ਅਮਰੀਕਾ  ਖ਼ਫਾ : ਖ਼ਬਰ
ਮੱਝ ਸੂਵੇ ਤੇ ਕੱਟੇ ਦੀ........ ?

ਲੰਬੇ ਸਮੇਂ ਤੋਂ ਗ਼ੈਰਹਾਜ਼ਰ 589 ਅਧਿਆਪਕਾਂ ਦੀਆਂ ਕੀਤੀ ਛੁੱਟੀ : ਮਲੂਕਾ
ਚਲੋ ਇਸੇ ਬਹਾਨੇ ਇਹਨਾਂ ਦੀਆਂ  ਤਨਖ਼ਾਹਾਂ ਦੇਣ ਦੀ ਹਿੱਚ ਹਿੱਚ ਤਾਂ ਖ਼ਤਮ ਹੋਈ !

ਪੰਜਾਬ ਵਿਧਾਨ ਸਭਾ 'ਚ ਵਿੱਛੜੇ ਆਗੂਆਂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ : ਖ਼ਬਰ
ਬਣਦਾ ਵੀ ਸੀ ! ਕਈ ਹੋਰ ਵੀ ਲੈਨ 'ਚ ਲੱਗੇ ਹੋਏ ਨੇ !

ਬਾਦਲ ਨੇ ਬਾਜਵਾ ਨੂੰ ਮਿਲਣ ਦੀ ਕੀਤੀ ਪੇਸ਼ਕਸ਼ : ਖ਼ਬਰ
ਨੀ ਮਿੱਤਰਾਂ ਦੇ ਟਿਊਬਲ ਤੇ ਲੀੜੇ ਧੌਣ ਦੇ ਬਹਾਨੇ ਆ ਜਾ !

ਪੁੱਤ ਦੇ ਝਗੜੇ ਕਾਰਨ ਮਨਪ੍ਰੀਤ ਬਾਦਲ ਨੂੰ ਜਾਣਾ ਪਿਆ ਕੈ ਪੀ ਐੱਸ ਗਿੱਲ ਦੇ ਭਰਾ ਦੇ ਦਰ ਤੇ : ਖ਼ਬਰ
ਕੀਤੀਆਂ ਦੁੱਲੇ ਦੀਆਂ ਪੇਸ਼ ਲਧੀ ਨੂੰ ਆਈਆਂ !

ਖੇਤੀ ਹੁਣ ਲਾਹੇਵੰਦ ਧੰਦਾ ਨਹੀਂ  : ਬਾਦਲ
ਫੇਰ ਗਦਾਰੀਆਂ 'ਚ ਮਿਲੇ 80 ਕਿੱਲੇ ਵੰਡ ਦੇ ਗ਼ਰੀਬਾਂ ਨੂੰ !

ਬਾਦਲਾਂ ਨੇ ਕਈ ਕਾਂਗਰਸੀ ਆਗੂਆਂ ਦੀ ਸੁਰੱਖਿਆ ਖੋਹੀ : ਖ਼ਬਰ
ਆਪਣੀ ਬਾਲ਼ ਕੇ ਸੇਕੋਂ ਭਾਈ !

ਭਾਈ ਗੁਰਇਕਬਾਲ ਵੱਲੋਂ ਰਾਗੀ ਸਵਰਨ ਸਿੰਘ ਸਨਮਾਨਿਤ : ਖ਼ਬਰ
ਇਹ ਨੇ ਵੀ ਪਾਏ ਹੋਣੇ ਨੇ ਦਾਲ਼ ਵਿੱਚ ਮੀਟ ਵਾਲੇ ਵਿਟਾਮਿਨ ?

ਸ੍ਰੀ ਦਰਬਾਰ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ : ਖ਼ਬਰ
ਫੇਰ ਜਥੇਦਾਰ ਨੂੰ ਚੱਪਣੀ ਨੀ ਲੱਭੀ ਡੁੱਬ ਕੇ ਮਰਨ ਨੂੰ ?

ਸੌਦਾ ਸਾਧ ਵਿਰੁੱਧ ਭੁਗਤਿਆ ਇੱਕ ਹੋਰ ਗਵਾਹ : ਖ਼ਬਰ
ਗਵਾਹ ਗਵਾਹ ਭੁਗਤਣ ਨਾਲ ਇਹਨੂੰ ਕੁੱਸ ਹੀ ਨੀ ਹੋਣਾ , ਇਹਨੂੰ ਹੀ ਭੁਗਤਣਾ ਪੈਣਾ !