ਅੱਛਾਈ ਜ਼ਲ ਰਹੀ ਹੈ- ਕਾਵਿ ਰਚਨਾ -ਪਰਸ਼ੋਤਮ ਲਾਲ ਸਰੋਏ
ਅੱਛਾਈ ਜ਼ਲ ਰਹੀ ਹੈ ਏਥੇ,
ਬੁਰਾਈ ਨੂੰ ਦੱਸੋ, ਕੌਣ ਜ਼ਲਾਉਂਦਾ ਏ।
ਮੈਂ-ਮੇਰਾ ਹੀ ਤਾਂ ਜ਼ਿੰਦਗੀ ਬਣ ਗਈ,
ਇਸ ਦੁਨੀਆਂ ਲਈ।
ਇਸ ਮੈਂ-ਬਾਦ ਨੂੰ ਦੱਸੋ ਤਾਂ ਸਹੀ,
ਭਲਾ ਕਿਹੜਾ ਮਿੱਟੀ ਵਿੱਚ,
ਆਪ ਦਫ਼ਨਾਉਂਦਾ ਏ।
ਅੱਛਾਈ ਜ਼ਲ ਰਹੀ --------------।
ਰਾਵਣ ਨੇ ਤਾਂ ਕੈਦ ਵਿਚ ਵੀ,
ਸੀਤਾ ਨੂੰ ਨਹੀਂ ਸੀ ਛੂਹਿਆ,
ਹਰ ਸਾਲ ਜਾਂਦਾ ਏ ਫੂਕਿਆ।
ਅੱਜ ਤਾਂ ਇੱਜ਼ਤਾਂ ਦਾ ਰੱਖਵਾਲਾ ਵੀ,
ਖ਼ੁਦ ਹੀ ਇੱਜ਼ਤਾਂ ਨੂੰ ਹੱਥ ਪਾਵੇ,
ਐਸੇ ਇੱਜ਼ਤ-ਲੁਟੇਰੇ ਨੂੰ ਇਹ ਸਮਾਜ ਸਾਡਾ,
ਇੱਜ਼ਤ ਦੇ ਕੇ ਕੋਲ ਬਿਠਾਉਂਦਾ ਏ।
ਅੱਛਾਈ ਜ਼ਲ ਰਹੀ --------------।
ਏਥੇ ਸਹਿਕ ਕੇ ਸੀਤਾ ਜ਼ੀਅ ਰਹੀ ਹੈ,
ਰਾਮ ਦੇ ਘਰ ਅੰਦਰ,
ਅੱਜ ਧੀ ਨੂੰ ਹੋ ਗਿਐ ਖ਼ਤਰਾ,
ਕਿਉਂ! ਪਿਓ ਦੇ ਹੀ ਦਰ ਅੰਦਰ,
ਐਹੋ ਜਿਹਾ ਸਮਾਂ ਆ ਕੇ,
ਕਲਯੁੱਗ ਅਖਵਾਉਂਦਾ ਏ।
ਅੱਛਾਈ ਜ਼ਲ ਰਹੀ --------------।
ਜਦ ਚੀਰ-ਹਰਣ ਹੋਈ ਦਰੋਪਦੀ,
ਕ੍ਰਿਸ਼ਨ ਸੀ ਆ ਗਿਆ।
ਅੱਜ ਵੀ ਚੀਰ ਹਰਣ ਹੋ ਰਹੇ ਨੇ,
ਕਿਉਂ ਅੰਧੇਰਾ ਛਾ ਗਿਆ।
ਕਈ ਦੁਰਯੋਧਨ, ਦੁਸ਼ਾਸਣ ਘੁੰਮਦੇ ਨੇ,
ਮੇਰੇ ਭਾਰਤ ਦੇਸ਼ ਅੰਦਰ,
ਕਿਤੇ ਨਾ ਦਿਸੇ ਭਗਵਾਨ,
ਜਿਹੜਾ ਆ ਕੇ ਲਾਜ਼ ਬਚਾਉਂਦਾ ਏ।
ਅੱਛਾਈ ਜ਼ਲ ਰਹੀ --------------।
ਪਹਿਲਾਂ ਵੀ ਗਿਆ ਸੀ,
ਔਰਤ (ਸ਼ਰੂਪਨਖ਼ਾਂ) ਦਾ ਨੱਕ ਹੀ ਕੱਟਿਆ,
ਅੱਜ ਕੱਲ੍ਹ ਵੀ ਇਸ ਸਮਾਜ ਨੇ,
ਪਾਸਾ ਨਾ ਵੱਟਿਆ।
ਅੱਜ ਵੀ ਮਨ ਸ਼ੈਤਾਨ ਵਸ ਪੈ ਕੇ,
ਇੱਜ਼ਤਾਂ ਨੂੰ ਕਿਉਂ! ਹੱਥ ਪਾਉਂਦਾ ਏ।
ਅੱਛਾਈ ਜ਼ਲ ਰਹੀ --------------।
ਪਰਸ਼ੋਤਮ! ਦੇਵੀ ਪੂਜ਼ਕ ਉਂਜ਼ ਹੈ,
ਭਾਰਤ ਦੇਸ਼ ਮੇਰਾ।
ਫਿਰ ਵੀ ਦੇਵੀ ਦੀ ਹੀ ਇੱਜ਼ਤ,
ਭਾਰਤ ਵਿੱਚ ਕਿਉਂ? ਸੇਫ਼ ਨਹੀਂ ।
ਏਥੇ ਮਨ ਦਰਿੰਦਾ, ਸ਼ੈਤਾਨ ਬਣ ਕੇ,
ਦੱਸੋ ਇੱਜ਼ਤਾਂ ਨੂੰ, ਕਿਉਂ! ਗੁਆਉਂਦਾ ਏ।
ਅੱਛਾਈ ਜ਼ਲ ਰਹੀ --------------।
ਪਰਸ਼ੋਤਮ ਲਾਲ ਸਰੋਏ, ਮੋਬਾਇਲ- 92175-44348
ਪੰਜਾਬੀ ਡਿਊਟ- ਬੀ.ਏ. ਵਿਚੋਂ ਫ਼ੇਲ੍ਹ ਹੋ ਗਿਆ
ਕੁੜੀ: ਤੂੰ ਕੀ ਜਾਣਦਾ ਏ ਮੈਨੂੰ ਚੰਨ ਮੱਖਣਾ। 2। ਤੂੰ ਵੀ ਬੀ.ਏ ਵਿੱਚੋਂ ਫ਼ੇਲ੍ਹ ਹੋ ਗਿਆ। ਮੇਰੇ ਰੂਪ ਦੇ ਸ਼ਿਕਾਰੀ ਜਿਹੜੇ ਲੜ੍ਹਦੇ ਸੀ ਸਾਰਾ ਬੱਗ ਜ਼ੇਲ੍ਹ ਹੋ ਗਿਆ। ਹਾਂ! ਮੇਰੇ ਰੂਪ ਦੇ ਸ਼ਿਕਾਰੀ ਜਿਹੜੇ ਲੜ੍ਹਦੇ ਸੀ ਸਾਰਾ ਬੱਗ ਜ਼ੇਲ੍ਹ ਹੋ ਗਿਆ।
ਮੁੰਡਾ: ਤੂੰ ਵੀ ਪਰੀਆਂ ਦੀ ਲੱਗੇ ਮੈਨੂੰ ਭੈਣ ਨੀ। 2। ਤੇਰੇ ਲਗਦੇ ਸੀ ਕਿੰਨੇ ਸੁਹਣੇ ਨੈਣ ਨੀ। 2। ਇਹ ਅੱਖ ਕੀ ਗੁਲੇਲ ਹੋ ਗਿਆ। ਤੂੰ ਵੀ ਜ਼ਾਨ ਤੋਂ ਪਿਆਰੀ ਲੱਗੀ ਮੱਖਣੇ ਨੀ ਤਾਹੀਂ ਸਾਡਾ ਮੇਲ ਹੋ ਗਿਆ। ਤੂੰ ਤਾਂ ਜ਼ਾਨ ਤੋਂ ਪਿਆਰੀ ਲੱਗੀ ਮੱਖਣੇ ਨੀ ਤਾਹੀਂ ਸਾਡਾ ਮੇਲ ਹੋ ਗਿਆ।
ਕੁੜੀ: ਪਿੱਛੇ-ਪਿੱਛੇ ਘੁੰਮਦਾ ਸੀ ਜ਼ੈੱਲ-ਸ਼ੈੱਲ ਲਾ ਕੇ ਵੇ, ਮੈਂ ਵੀ ਕੋਲੋਂ ਲੰਘਦੀ ਸੀ ਅੱਖ ਮਟਕਾ ਕੇ ਵੇ। ਹਾਂ ਮੈਂ ਵੀ ਕੋਲੋਂ ਲੰਘਦੀ ਸੀ ਅੱਖ ਮਟਕਾ ਕੇ ਵੇ। ਕਦੇ ਹੌਲੀ-ਹੌਲੀ ਤੁਰਦਾ ਸੀ ਮੱਖਣਾ। ਤੂੰ ਤਾਂ ਹੌਲੀ ਹੌਲੀ ਤੁਰਦਾ ਸੀ ਮੱਖਣਾ, ਹੁਣ ਤੂੰ ਵੀ ਰੇਲ ਹੋ ਗਿਆ। ਲੱਗ ਪਿੱਛੇ ਤੂੰ ਪੜ੍ਹਾਈ ਛੱਡ ਬਹਿ ਗਿਆ ਵੇ ਬੀ.ਏ. ਵਿੱਚੋਂ ਫ਼ੇਲ੍ਹ ਹੋ ਗਿਆ। 2।
ਮੁੰਡਾ: ਡੈਡੀ ਦੀ ਕਮਾਈ ਨੂੰ ਮੈਂ ਤੇਲ ਚ ਮੁਕਾ ਦਿੱਤਾ। 2। ਜਿਧਰ ਤੂੰ ਗਈ ਜ਼ਾਮ੍ਹਾ ਤੇਰੇ ਪਿੱਛੇ ਲਾ ਦਿੱਤਾ। 2।
ਡੈਡੀ ਪਾਈ-ਪਾਈ ਰਹਿ ਗਿਆ ਸੀ ਜੋੜਦਾ। 2। ਨੋਟ ਮੇਰੇ ਲਈ ਤਾਂ ਖੇਲ੍ਹ ਹੋ ਗਿਆ। ਤੂੰ ਲੱਗੀ ਜ਼ਾਨ ਤੋਂ ਪਿਆਰੀ ਚੰਨ ਮੱਖਣੇ ਨੀ ਤਾਹੀਂ ਸਾਡਾ ਮੇਲ ਹੋ ਗਿਆ। 2।
ਕੁੜੀ: ਲੜ੍ਹ ਕੇ ਮਡ੍ਹੀਰ ਘਰ ਜ਼ੱਭ ਜਿਹਾ ਪਾ ਦਿੰਦੀ। ਪਿਓ ਨੂੰ ਠਾਣੇਦਾਰ ਦੇ ਵੀ ਦਰਸ਼ਨ ਕਰਾ ਦਿੰਦੀ। 2। ਜਿਹੜਾ ਛੁੱਟ ਕੇ ਜ਼ਮਾਨਤ 'ਤੇ ਆਂਵਦਾ। 2। ਲੱਗੇ ਮੇਰੇ ਲਈ ਉਹ ਸੇਲ ਹੋ ਗਿਆ। ਤੂੰ ਵੀ ਛੱਡ ਕੇ ਪੜ੍ਹਾਈ ਪਿੱਛੇ ਪੈ ਗਿਆ ਵੇ ਬੀ.ਏ. ਵਿੱਚੋਂ ਫੇਲ੍ਹ ਹੋ ਗਿਆ। 2।
ਮੁੰਡਾ: ਬੀ.ਏ. ਦੀ ਪੜ੍ਹਾਈ ਤਾਂ ਮੈਂ ਤੇਰੇ ਲਈ ਛੱਡੀ ਨੀ। 2। ਚੋਰੀ ਕਰ ਨੋਟ ਮੈਂ ਵੀ ਲੈ ਲਈ ਗੱਡੀ ਨੀ। 2। ਸਭ ਛੱਡ ਤਾਂ ਪੜ੍ਹਾਈ ਵਾਲੇ ਚੱਕਰਾਂ ਨੂੰ। 2। ਤਾਹੀਓਂ ਸਾਥੋ ਵਿਹਲ ਹੋ ਗਿਆ। ਤੂੰ ਲੱਗੀ ਜ਼ਾਨ ਤੋਂ ਪਿਆਰੀ ਚੰਨ ਮੱਖਣੇ ਨੀ ਤਾਹੀਂ ਸਾਡਾ ਮੇਲ ਹੋ ਗਿਆ। 2।
ਕੁੜੀ: ਪਿਆਰ ਤੇ ਮੁਹੱਬਤਾਂ ਦੇ ਵੱਖੜੇ ਪੁਆੜੇ ਵੇ। ਦੁਖੀ ਹੁੰਦੇ ਮੱਖਣਾ ਵੇ ਸਾਰੇ ਘਰ ਵਾਲੇ ਵੇ। 2। ਪਰਸ਼ੋਤਮ ਆਖੇ ਜ਼ਿੰਦਗੀ ਬਣਾ ਲੈ ਤੂੰ। ਕਿਉਂ ਦਿਮਾਗ਼ ਤੇਰੇ ਫੇਲ੍ਹ ਹੋ ਗਿਆ। ਕਾਹਤੋਂ ਛੱਡ ਕੇ ਪੜ੍ਹਾਈ ਤੂੰ ਤਾਂ ਬਹਿ ਗਿਆ ਕਿਉਂ ਬੀ.ਏ ਵਿੱਚੋਂ ਫੇਲ੍ਹ ਹੋ ਗਿਆ। 2।
ਮੁੰਡਾ: ਸਮਝ ਲਈ ਗੱਲ ਤੇਰੀ, ਚੰਗੀ ਲੱਗਦੀ ਏ ਬਾਹਲੀ ਨੀ। ਪਿਆਰ ਵੀ ਤਾਂ ਦੁਨੀਆਂ 'ਤੇ ਹੋ ਗਿਆ ਜ਼ਾਹਲੀ ਨੀ। ਪਹਿਲਾਂ ਪੜ੍ਹ ਆਪਾਂ ਜ਼ਿੰਦਗੀ ਬਣਾਵਾਂਗੇ। ਸੁਪਨੇ ਪੂਰੇ ਕਰ ਮਾਂ-ਪਿਓ ਦੇ ਦਿਖਾਵਾਂਗੇ। ਚੰਗਾ ਹੋਇਆ ਸਾਡਾ ਮੇਲ ਹੋ ਗਿਆ। ਐਂਵੇਂ ਛੱਡ ਕੇ ਪੜ੍ਹਾਈ ਮੈਂ ਤਾਂ ਬਹਿ ਗਿਆ। ਮੈਂ ਬੀ.ਏ ਵਿਚੋਂ ਫ਼ੇਲ੍ਹ ਹੋ ਗਿਆ। 2।
ਕੁੜੀ: ਕਾਹਤੋਂ ਛੱਡ ਕੇ ਪੜ੍ਹਾਈ ਤੂੰ ਤਾਂ ਬਹਿ ਗਿਆ ਕਿਉਂ ਬੀ.ਏ ਵਿੱਚੋਂ ਫੇਲ੍ਹ ਹੋ ਗਿਆ। 2।
ਮੁੰਡਾ: ਐਂਵੇਂ ਛੱਡ ਕੇ ਪੜ੍ਹਾਈ ਮੈਂ ਤਾਂ ਬਹਿ ਗਿਆ। ਮੈਂ ਬੀ.ਏ ਵਿਚੋਂ ਫ਼ੇਲ੍ਹ ਹੋ ਗਿਆ। 2।
ਪਰਸ਼ੋਤਮ ਲਾਲ ਸਰੋਏ, ਮੋਬਾਇਲ- 92175-44348
ਪੰਜਾਬੀ ਵਿਚ ਨਮਸਤੇ - -ਪਰਸ਼ੋਤਮ ਲਾਲ ਸਰੋਏ
ਗੋਡਾ ਮਾਰਨੀ ਕਹਿ ਕੇ, ਅਸੀਂ ਲੱਤ ਥੋੜਾ ਖਾਣੀ ਆ,
ਅਸੀਂ ਤਾਂ ਪੰਜਾਬੀ ਵਿਚ ਨਮਸਤੇ ਜਾਂ ਸਤਿ ਸ੍ਰੀ ਆਕਾਲ ਈ ਬੁਲਾਉਣੀ ਆ।
ਅੰਗਰੇਜ਼ ਆਏ ਉਨ੍ਹਾਂ ਜ਼ੁਲਮ ਸੀ ਢਾਏ,
ਪੰਜਾਬੀ ਸ਼ੇਰਾਂ ਫੜ੍ਹ ਫੜ੍ਹ ਮਾਰ ਭਜਾਏ।
ਪੰਜਾਬੀਆਂ ਨੇ ਹੀ ਰਲ-ਮਿਲ ਲਾੲ੍ਹੀ ਬੜੀ ਤੌਣੀ ਆ।
ਅਸੀਂ ਤਾਂ ਪੰਜਾਬੀ ਵਿਚ ਨਮਸਤੇ ਜਾਂ ਸਤਿ ਸ੍ਰੀ ਆਕਾਲ ਈ ਬੁਲਾਉਣੀ ਆ।
ਭਾਪਾ ਜੀ ਨਮਸਤੇ ਜਾਂ ਬੀਬੀ ਜੀ ਨਮਸਤੇ,
ਲੱਡੂ ਪੇੜੇ ਮਹਿੰਗੇ ਹੋ ਗਏ, ਪਹਿਲਾਂ ਸੀ ਜੋ ਸਸਤੇ।
ਸੁਣਨੀ ਨਹੀਂ ਓਏ ਨਾ ਓਏ ਆਖ ਕੇ ਬੁਲਾਉਣੀ ਆ।
ਅਸੀਂ ਤਾਂ ਪੰਜਾਬੀ ਵਿਚ ਨਮਸਤੇ ਜਾਂ ਸਤਿ ਸ੍ਰੀ ਆਕਾਲ ਈ ਬੁਲਾਉਣੀ ਆ।
ਚਾਹੇ ਕੋਈ ਰੁਪਇਆ ਹੋਇਆ, ਚਾਹੇ ਕੋਈ ਹੋਇਆ ਸੌ ਦਾ ਨੋਟ ਜੀ,
ਰੱਖੀ ਬੈਠਾ ਇਨਸਾਨ ਅੱਜ ਦਿਲਾਂ ਵਿਚ ਖੋਟ ਬਈ।
ਕਰਦਾ ਉਹ ਅੱਜ ਹਰ ਗੱਲ ਅਣਹੋਣੀ ਆ।
ਅਸੀਂ ਤਾਂ ਪੰਜਾਬੀ ਵਿਚ ਨਮਸਤੇ ਜਾਂ ਸਤਿ ਸ੍ਰੀ ਆਕਾਲ ਈ ਬੁਲਾਉਣੀ ਆ।
ਬੁਲ੍ਹੇ ਸ਼ਾਹ ਫਕੀਰ ਦਾ, ਤੇ ਵਾਰਸ ਦੀ ਹੀਰ ਦਾ,
ਭੁੱਲ ਗਿਆ ਚੇਤਾ ਅੱਜ ਬਾਬੇ ਨਾਨਕ ਜਿਹੇ ਪੀਰ ਦਾ,
ਪੰਜਾਬੀ ਦੀ ਕਿਉਂ ਕਦਰ ਨਹੀ ਇਹਦੀ ਤਾਕਤ ਵਧਾਉਣੀ ਆ।
ਅਸੀਂ ਤਾਂ ਪੰਜਾਬੀ ਵਿਚ ਨਮਸਤੇ ਜਾਂ ਸਤਿ ਸ੍ਰੀ ਆਕਾਲ ਈ ਬੁਲਾਉਣੀ ਆ।
ਪਰਸ਼ੋਤਮ ! ਅੱਜ ਪੈ ਗਿਆ ਵੱਖਰਾ ਪੁਆੜਾ ਬਈ,
ਚੋਰ ਤੇ ਬਾਜ਼ਾਰੀ ਦਾ ਤਾਂ ਹਰ ਨੇਤਾ ਲਾੜਾ ਬਈ।
ਐਹੋ ਜਿਹੇ ਲਾੜੇ ਵਾਲੀ ਘੋੜੀ ਵੀ ਭਜ਼ਾਉਣੀ ਆ।
ਅਸੀਂ ਤਾਂ ਪੰਜਾਬੀ ਵਿਚ ਨਮਸਤੇ ਜਾਂ ਸਤਿ ਸ੍ਰੀ ਆਕਾਲ ਈ ਬੁਲਾਉਣੀ ਆ।
ਗੱਲਾਂ ਸਾਰੇ ਹੀ ਜ਼ਹਾਨ ਵਿਚ ਹੁੰਦੀਆਂ ਨੇ -ਪਰਸ਼ੋਤਮ ਲਾਲ ਸਰੋਏ
ਮੈਂ ਕੱਲ੍ਹਾ ਨਾ ਗਾਵਾਂ ਤੇਰੇ ਗੁਣ ਦਾਤਾ,
ਗੱਲਾਂ ਸਾਰੇ ਹੀ ਜ਼ਹਾਨ ਵਿਚ ਹੁੰਦੀਆਂ ਨੇ।
ਚੋਹਾਂ ਜ਼ੁੱਗਾਂ ਦੇ ਜ਼ੰਜ਼ੂ ਦਿਖਾਏ ਸਤਿਗੁਰ,
ਕੁਰੀਤੀਆਂ ਸਾਰੀਆਂ ਸਮਾਜ ਦੀਆਂ ਭੰਡੀਆਂ ਨੇ।
ਮੈਂ ਕੱਲ੍ਹਾ ਨਾ ਗਾਵਾਂ ਤੇਰੇ ------------।
ਧਾਰਿਆ ਅਵਤਾਰ ਸੀ ਜਦ ਮਾਤਾ ਧਰਤ ਉੱਤੇ,
ਦੇਵੀ-ਦੇਵਤੇ ਵੀ ਖ਼ੁਸ਼ੀ ਮਨਾਉਣ ਲੱਗੇ,
ਪਰੀਆਂ ਰਲ-ਮਿਲ ਬੜਾ ਹੀ ਗਾਇਆ ਮੰਗਲ,
ਆਕਾਸ਼-ਵਾਸੀ ਵੀ ਫੁੱਲ ਵਰਸਾਉਣ ਲੱਗ ਪਏ,
ਧਰਤ, ਆਕਾਸ਼, ਪਾਤਾਲ ਤੇ ਹਰ ਪਾਸੇ,
ਮਾਲਾ ਤੇਰੇ ਨਾਮ ਦੀਆਂ ਦਾਤਾ ਜੀ ਗੁੰਦੀਆਂ ਨੇ।
ਮੈਂ ਕੱਲ੍ਹਾ ਨਾ ਗਾਵਾਂ ਤੇਰੇ ------------।
ਹੋਇਆ ਪਿਆ ਸੀ ਕੂੜ ਦਾ ਬੋਲਬਾਲਾ,
ਕੂੜ-ਕਪਟੀ ਸੀ ਪਾਪ ਵਧਾਉਣ ਲੱਗੇ,
ਊਚ-ਨੀਚ ਵਾਲਾ ਰੌਲਾ-ਰੱਪਾ ਪਾ ਆਪੇ,
ਕਹਿਰ ਰੱਬ ਦੇ ਬੰਦਿਆਂ 'ਤੇ ਢਾਉਣ ਲੱਗੇ,
ਕਾਂਸ਼ੀ ਵਾਲੇ ਨੇ ਆ ਕੇ ਜਗਤ ਉੱਤੇ।2।
ਟੁੱਟੀਆਂ ਹੋਈਆਂ ਤਕਦੀਰਾਂ ਵੀ ਗੰਢੀਆਂ ਨੇ।
ਮੈਂ ਕੱਲ੍ਹਾ ਨਾ ਗਾਵਾਂ ਤੇਰੇ ------------।
ਉਨ੍ਹਾਂ ਨੇ ਕਪਟੀਆਂ ਨੂੰ ਸੱਚ ਦਿਖਲਾ ਦਿੱਤਾ,
ਉਹ ਚਰਨੀ ਸ਼ੀਸ਼ ਨਿਵਾਉਣ ਲੱਗ ਪਏ,
ਗੋੜੇ ਡੁੱਬ ਗਏ ਕੱਪਟੀਆਂ ਦੇ ਰੂੰ ਵਾਲੇ,
ਪੱਥਰ ਪਾਣੀ 'ਤੇ ਤਾਰੀਆਂ ਵੀ ਲਾਉਣ ਲੱਗ ਪਏ,
ਤਦ ਹੀ ਸਾਰੇ ਪਾਸੇ ਹੈ ਜਗਤ ਉਤੇ।2।
ਝੁੱਲਦੇ ਨਾਮ ਤੇਰੇ ਦੇ ਦਾਤਾ ਝੰਡੇ-ਝੰਡੀਆਂ ਨੇ।
ਮੈਂ ਕੱਲ੍ਹਾ ਨਾ ਗਾਵਾਂ ਤੇਰੇ ------------।
ਪਰਸ਼ੋਤਮ ਚਰਨੀਂ ਲਾਏ ਉਨ੍ਹਾਂ ਰਾਜੇ-ਰਾਣੇ,
ਮੀਰਾਂ ਬਾਈ ਵੀ ਜੱਸ ਉਨ੍ਹਾਂ ਦਾ ਗਾਉਣ ਲੱਗੀ,
ਬੇਗ਼ਮਪੁਰੇ ਦੀ ਗੁਰਾਂ ਜਦ ਗੱਲ ਕੀਤੀ,
ਸਾਰੀ ਲੋਕਾਈ ਵੀ ਖ਼ੁਸ਼ੀ ਮਨਾਉਣ ਲੱਗੀ,
ਐਸੀ ਮੇਹਰ ਕੀਤੀ ਹੈ ਸਤਿਗੁਰਾਂ।2।
ਰੂਹਾਂ ਨਾਮ ਉਹਦੇ ਵਿਚ ਰੰਗੀਆਂ ਨੇ।
ਮੈਂ ਕੱਲ੍ਹਾ ਨਾ ਗਾਵਾਂ ਤੇਰੇ ------------।
ਲੰਗਰ ਤੇ ਪੈਸਾ- ਇਕ ਕਾਵਿ ਵਿਅੰਗ -ਪਰਸ਼ੋਤਮ ਲਾਲ ਸਰੋਏ
ਕੰਮ ਸਾਡੇ ਨਾਲ ਚਾਹੇ ਸਾਲ ਕਰਾਵੀਂ,
ਪੈਸੇ ਨਾ ਦੇਈਏ ਬਹੁਤਾ ਨਾ ਘਬਰਾਵੀਂ,
ਸਮਾਂ ਆਉਣ ਤੇ ਅਗਲਾ-ਪਿਛਲਾ,
ਆਪਾਂ ਹਿਸਾਬ ਕਿਤਾਬ ਮੁਕਾਵਾਂਗੇ,
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।
ਅਸੀਂ ਆਪ ਵੀ ਕਈ ਸਾਲਾਂ ਤੋਂ ਭੁੱਖੇ,
ਬੱਚੇ ਵੀ ਸਾਡੇ ਰੋਟੀਓਂ ਰੁੱਸੇ,
ਪੈਸੇ ਨਾ ਕੋਈ ਮੰਗਣਾ ਸਾਥੋਂ,
'ਮੁਫ਼ਤ ਕੰਮ ਕਰੋ' ਦੀ ਗੱਲ ਸਮਝਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।
ਚਾਹ ਦੇ ਨਾਲ ਇਕ ਹੋਣੀ ਏ ਮੱਠੀ,
ਦੁਨੀਆਂ ਆਉਣੀ ਨੱਸੀ ਨੱਸੀ,
ਚਾਹ ਨਾਲ ਤੁਹਾਡੇ ਪੇਟ ਦੀ ਵੀ,
ਅਸੀਂ ਟੈਂਕੀ ਫੁੱਲ ਕਰਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।
ਕੁਝ ਭਰਤੀ ਸਾਥੋਂ ਡੰਗਰ ਵੱਛੇ,
ਖ਼ੁਲ੍ਹੇ ਉਨ੍ਹਾਂ ਦੇ ਛੱਡੇ ਰੱਸੇ,
ਜੇ ਸਾਡੀ ਮਨ-ਆਈ ਨਾ ਕੀਤੀ,
ਲੱਤ ਉਨ੍ਹਾਂ ਕੋਲੋਂ ਫੜ੍ਹਵਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।
ਸਮਝੋ ਸਾਡੀ ਇਹ ਮਜ਼ਬੂਰੀ,
ਆਟੇ ਦੀ ਬੋਰੀ ਤਾਂ ਸਾਡੇ ਵੀ ਨਹੀਂ ਪੂਰੀ,
ਕਿੱਥੇ ਲੰਗਰ ਦੀ ਘੋਖ਼ ਹਾਂ ਰੱਖਦੇ,
ਤੁਹਾਨੂੰ ਵੀ ਚਾਟੇ ਲਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।
ਪਰਸ਼ੋਤਮ ! ਮਹਿੰਗਾ ਕਿੰਨਾ ਹੋਇਆ ਆਟਾ,
ਸਾਨੂੰ ਵੀ ਪੈਣਾ ਚੁੱਕਣਾ ਬਾਟਾ,
ਲੰਗਰ ਚਲਦਾ ਤਿੰਨ ਪਹਿਰ ਜਿੱਥੇ,
ਉਹ ਜਗ੍ਹਾ ਤੁਹਾਨੂੰ ਦਿਖਲਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।
ਸਾਹਿਤਕਾਰ -ਪਰਸ਼ੋਤਮ ਲਾਲ ਸਰੋਏ
ਤੁਸੀ ਕਹਿੰਦੇ ਓ ਸਾਹਿਤਕਾਰ ਹਾਂ ਮੈਂ,
ਕਰਾਂ ਸ਼ਬਦਾਂ ਦਾ ਵਪਾਰ ਹਾਂ ਮੈ।
ਮੈਂ ਲਿਖਦਾ ਅੱਖਰ ਟੋਲ੍ਹ ਕੇ,
ਰੱਖ ਦਿੰਦਾ ਭੇਦ ਮੈਂ ਖੋਲ੍ਹ ਕੇ,
ਤਦ ਹੀ ਕਦਰ ਕੋਈ ਨਾ ਜਾਣੇ ਮੇਰੀ,
ਦੁਨੀਆਂ ਲਈ ਹੋਇਆ ਬੇਕਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।
ਮੈਂ ਮੂੰਹ 'ਤੇ ਸੱਚ ਹੀ ਕਹਿੰਦਾ ਹਾਂ,
ਸੱਚ ਕਹੇ ਬਿਨਾਂ ਵੀ ਰਹਿੰਦਾ ਨਾ।
ਦੂਜਿਆਂ ਦੀ ਤਰ੍ਹਾਂ ਪੇਟ ਦੀ ਭੁੱਖ ਸਤਾਵੇ,
ਹਰ ਚੀਜ਼ ਦਾ ਵੀ ਹੱਕਦਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।
ਭਾਵੇਂ ਲਿਖਣ ਦਾ ਮੈੂ ਭਾਅ ਨਾ ਮਿਲਦਾ,
ਕਿਸੇ ਲਈ ਕੁਝ ਕਰਾਂ, ਇਹ ਉਤਸ਼ਾਹ ਨਾ ਮਿਲਦਾ,
ਮੈਨੂੰ ਭਲਾ ਲੋੜਦਾ ਦੁਨੀਆਂ ਦਾ,
ਪਰ ਇਨ੍ਹਾਂ ਲਈ ਭੁੱਲਣਹਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।
ਬੁਰਾਈ ਉਲਟ ਜੇ ਮੈਂ ਕਲਮ ਉਠਾਵਾਂ,
ਬੁਰੇ ਲੋਕਾਂ ਦੀ ਅੱਖ ਨਾ ਭਾਵਾਂ,
ਲੋਕੀ ਮੈਨੂੰ ਹੀ ਬੁਰਾ ਬਣਾਉਂਦੇ,
ਚੋਰ ਉਚੱਕਿਆਂ ਨਾਲ ਯਾਰੀ ਲਾਉਂਦੇ,
ਐਸੇ ਮੂਰਖ਼ਾਂ ਦੀ ਨਜ਼ਰ ਵਿਚ ਬਣ ਜਾਦਾ ਫਿਰ ਗ਼ੱਦਾਰ ਮੈਂ।
ਤੁਸੀ ਕਹਿੰਦੇ ਓ -----------।
ਮੇਰੀ ਜੀਂਦੇ ਜੀਅ ਕਿਸੇ ਨੂੰ ਗੱਲ ਨਾ ਭਾਵੇ,
ਮਰਨ 'ਤੇ ਯਾਦਗਾਰੀ ਮੇਲੇ ਲਗਾਵੇ,
ਦੁਨੀਆਂ ਲਈ ਮੈਂ ਹੋਇਆ ਤਮਾਸ਼ਾ,
ਪਰ ਕਰਾ ਸ਼ਬਦਾਂ ਦਾ ਸ਼ਿੰਗਾਰ ਮੈਂ।
ਤੁਸੀ ਕਹਿੰਦੇ ਓ -----------।
ਪਰਸ਼ੋਤਮ! ਕੌਡੀ ਕੌਡੀ ਕੌਡੀ ਦੀ ਜੋ ਰਟ ਲਗਾਵੇ,
ਜ਼ੇਬਾਂ ਵੀ ਉਹ ਭਰ ਲੈ ਜਾਵੇ।
ਮੇਰੇ ਪੱਲੇ ਕੀ ਹੈ ਪੈਂਦਾ, ਮੇਰੀ ਕੌਡੀ ਕਿਸੇ ਅੱਖ ਨਾ ਭਾਵੇਂ,
ਮੈਂ ਖਾਲ੍ਹੀ ਪੇਟ ਵਜਾਉਂਦਾ ਫਿਰਦਾ,
ਬਸ ਇਕ ਐਸਾ ਫ਼ੰਕਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ--ਪਰਸ਼ੋਤਮ ਲਾਲ ਸਰੋਏ
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਇਸਾਈ।
ਮੈਂ ਆਪਣੀ ਤਕਦੀਰ, ਮੱਥੇ 'ਤੇ,
ਬਸ ਇਨਸਾਨੀਅਤ ਜ਼ਾਤ ਲਿਖਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।
ਮਨੂੰ ਵਾਦੀਆਂ ਕਹਿਰ ਕਮਾਇਆ,
ਧਰਮਾਂ ਵਿਚ ਸਾਨੂੰ ਵਾੜ ਬਿਠਾਇਆ,
ਭਾਂਈਆਂ ਨੂੰ, ਭਾਈਆਂ ਨਾਲ ਲੜਾ ਕੇ,
ਉਨ੍ਹਾਂ ਫੁੱਟ ਸਾਡੇ ਵਿਚ ਪਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ
ਧਰਮ ਦੇ ਨਾਂਅ 'ਤੇ ਜੋ ਅੱਗਾਂ ਲਾਉਂਦੇ,
ਇਨਸਾਨੀਅਤ ਨੂੰ ਜੋ ਮਾਰ ਮੁਕਾਉਂਦੇ,
ਸਮਝਦਾਰ ਇਥੇ ਕੋਈ ਨਾ ਦਿਸਦਾ,
ਜਿਹਨੇ ਜੁੱਤੀ ਹੋਵੇ, ਮਗਰ ਇਨ੍ਹਾਂ ਦੇ ਲਾਹੀ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ
ਦੇਸ਼ ਦਾ ਨੇਤਾ ਹਰਾਮੀਂ ਹੋਇਆ,
ਕੌਮ ਲਈ ਜੋ ਬਦਨਾਮੀਂ ਹੋਇਆ,
ਮਾਈ-ਭਾਈ ਸਭ ਉਹਦੇ ਪੈਰ ਨੇ ਚੁੰਮਦੇ,
ਫਿਰ ਲੱਭੀਏ ਕਿਹੜਾ ਨਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।
ਲੋਕਤੰਤਰ ਦੀ ਜਾਈਏ ਡੌਂਡੀ ਪਿੱਟੀ,
ਉਹ ਤਾਂ ਮਿਲਿਆ ਵਿਚ ਹੈ ਮਿੱਟੀ,
ਕੌਣ ਕਿਸ ਨੂੰ ਆਖ ਸਮਝਾਵੇ,
ਇਹਦੀ ਪਾਵੇ ਕੌਣ ਦੁਹਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।
ਪਰਸ਼ੋਤਮ ਦੁਨੀਆਂ ਨੂੰ ਆਖ ਸੁਣਾਵੇ,
ਸੁਧਰ ਜਾਓ ਅਜੇ ਵੀ, ਰੌਲਾ ਪਾਵੇ,
ਚਿੜੀਆ ਚੁੱਗ ਗਈ ਖੇਤ ਜਦ ਸਾਰਾ,
ਫਿਰ ਕਹੋਗੇ, ਹਾਈ! ਹਾਈ। 2।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।
ਏਕੇ ਦੀ ਡੌਂਡੀ- ਧਾਰਮਿਕ ਰਚਨਾ -ਪਰਸ਼ੋਤਮ ਲਾਲ ਸਰੋਏ
ਵਸਦੇ ਰਸਦੇ ਸੰਸਾਰ ਦੇ ਅੰਦਰ,
ਕੁਝ ਮਹਾਂ-ਪੁਰਸ਼ ਵੀ ਆਉਂਦੇ ਨੇ।
ਜ਼ਾਤਾਂ-ਪਾਤਾਂ, ਰੰਗਾਂ-ਨਸ਼ਲਾਂ ਤੋਂ ਦੂਰ ਨੇ ਰਹਿੰਦੇ,
ਤੇ ਏਕੇ ਦਾ ਮਾਰਗ ਦਿਖਾਉਂਦੇ ਨੇ।
ਵਸਦੇ ਰਸਦੇ ਸੰਸਾਰ ਦੇ ਅੰਦਰ,
ਕੁਝ ਮਹਾਂ-ਪੁਰਸ਼ ਵੀ ਆਉਂਦੇ ਨੇ।
ਜਗਤ ਗੁਰੂ ਆਏ ਉਨ੍ਹਾਂ ਭੇਦ ਮਿਟਾਏ,
ਪਾਪੀ ਸਿੱਧੇ ਕਰ ਚਰਨੀਂ ਲਾਏ।
ਸਭ ਨੇ ਏਕ, ਨਾ ਕੋਈ ਉੱਚਾ-ਨੀਵਾਂ,
ਗੱਲ ਏਕੇ ਕਰਕੇ ਉਹ ਹੀ ਬੇਗਮਪੁਰਾ ਵਸਾਉਂਦੇ ਨੇ।
ਵਸਦੇ ਰਸਦੇ ਸੰਸਾਰ ਦੇ ਅੰਦਰ,
ਕੁਝ ਮਹਾਂ-ਪੁਰਸ਼ ਵੀ ਆਉਂਦੇ ਨੇ।
ਬਾਬਾ ਸਾਹਿਬ ਸਾਹਿਬ ਵੀ ਜਗਤ 'ਤੇ ਆਏ,
ਜ਼ੁਲਮ-ਜ਼ਬਰ ਨਾਲ, ਖੂਬ ਟਕਰਾਏ।
ਐਸੀ ਕਰਨੀ ਕਰ ਗਏ ਉਹ,
ਤਦ ਹੀ ਸੰਵਿਧਾਨ ਉਸਰੱਈਏ ਕਹਾਉਂਦੇ ਨੇ।
ਵਸਦੇ ਰਸਦੇ ਸੰਸਾਰ ਦੇ ਅੰਦਰ,
ਕੁਝ ਮਹਾਂ-ਪੁਰਸ਼ ਵੀ ਆਉਂਦੇ ਨੇ।
ਏਕੇ ਦੀ ਡੌਂਡੀ ਚਲੋ ਰਲ ਕੇ ਪਿੱਟੀਏ,
ਵੈਰ-ਵਿਰੋਧ ਨੂੰ ਦੂਰ ਹੀ ਸੁੱਟੀਏ,
ਮਹਾਂ-ਪੁਰਸ਼ ਜੋ ਜਗਤ 'ਤੇ ਆਏ,
ਉਹ ਵੀ ਤਾਂ ਇਹੋ ਹੀ ਚਾਹੁੰਦੇ ਨੇ।
ਵਸਦੇ ਰਸਦੇ ਸੰਸਾਰ ਦੇ ਅੰਦਰ,
ਕੁਝ ਮਹਾਂ-ਪੁਰਸ਼ ਵੀ ਆਉਂਦੇ ਨੇ।
ਪਰਸ਼ੋਤਮ ਪਤਾ ਕੁਝ ਨਾਲ ਨਹੀਂ ਜਾਣਾ,
ਇਨਸਾਨੀਅਤ ਦਾ ਪਾ ਬੈਠੀਏ ਬਾਣਾ।
ਇਨਸਾਨੀ ਦੁਸ਼ਮਣਾਂ ਦੀ ਗੱਲ ਕੀ ਕਰੀਏ,
ਉਹ ਜਗਤ ਨੂੰ ਕਦੇ ਨਾ ਭਾਉਂਦੇ ਨੇ।
ਵਸਦੇ ਰਸਦੇ ਸੰਸਾਰ ਦੇ ਅੰਦਰ,
ਕੁਝ ਮਹਾਂ-ਪੁਰਸ਼ ਵੀ ਆਉਂਦੇ ਨੇ।
ਧਾਰਮਿਕ ਗੀਤ- ਤਰਜ਼ - ਸਤਿਕਾਰ ਬਜ਼ੁਰਗਾਂ ਦਾ -ਪਰਸ਼ੋਤਮ ਲਾਲ ਸਰੋਏ
ਪਤਨੀ- ਮੈਂ ਜਾਣਾ ਕਾਂਸ਼ੀ ਦੁਆਰੇ। ਜਾਣਾ ਕਾਂਸ਼ੀ ਦੁਆਰੇ ਬਹੁਤ ਸੰਗਤ ਆਉਂਦੀ ਆ।
ਮੈਂ ਜਾਣਾ ਕਾਂਸ਼ੀ ਦੁਆਰੇ। ਬਹੁਤੀ ਸੰਗਤ ਆਉਂਦੀ ਆ।
ਨਾਲੇ ਸੋਹੰ ਸੋਹੰ, ਸਤਿਗੁਰ ਨਾਮ ਧਿਆਉਂਦੀ ਆ।
ਸੋਹੰ ਸੋਹੰ, ਕਹਿ ਕੇ ਸਤਿਗੁਰ ਜੀ ਦਾ, ਨਾਮ ਧਿਆਉਂਦੀ ਆ।
ਸੋਹੰ ਸੋਹੰ ਕਹਿ ਕੇ ਸਤਿਗੁਰ ਨਾਮ ਧਿਆਉਂਦੀ ਆ।
ਪਤੀ- ਚਲ ਆਪਾਂ ਵੀ ਦਰ ਮੱਲੀਏ। ਆਪਾਂ ਵੀ ਦਰ ਮੱਲੀਏ ਪਿਤਾ ਸੰਤੋਖ ਦੁਲਾਰੇ ਦਾ।
ਚਲ ਆਪਾਂ ਵੀ ਦਰ ਮੱਲੀਏ। ਆਪਾਂ ਵੀ ਦਰ ਮੱਲੀਏ ਪਿਤਾ ਸੰਤੋਖ ਦੁਲਾਰੇ ਦਾ।
ਭਾਗਾਂ ਦੇ ਨਾਲ ਮਿਲਦਾ ਏ ਦੀਦਾਰ ਦੁਆਰੇ ਦਾ।
ਭਾਗਾਂ ਦੇ ਨਾਲ ਮਿਲਦਾ ਏ ਦੀਦਾਰ ਦੁਆਰੇ ਦਾ।
ਪਤਨੀ- ਜਾਪ ਬਾਣੀ ਦਾ ਹੁੰਦਾ ਜਿਹੜੀ ਧੁਰ ਤੋਂ ਬਾਣੀ ਆਈ।
ਜਾਪ ਬਾਣੀ ਦਾ ਹੁੰਦਾ ਜਿਹੜੀ ਧੁਰ ਤੋਂ ਬਾਣੀ ਆਈ।
ਅਮ੍ਰਿਤ ਨਾਲੋ ਵੱਧ ਕੇ ਮਿੱਠੀ, ਪੀਂਦੀ ਕੁਲ ਲੋਕਾਈ। 2।
ਜਿਹੜੀ ਦੁੱਖ ਆਉਣ ਨਹੀਂ ਦਿੰਦੀ। ਦੁੱਖ ਆਉਣ ਨਹੀਂ ਦਿੰਦੀ,
ਦਲਿੱਦਰ ਦੂਰ ਭਜਾਉਂਦੀ ਆ। ਦੁੱਖ ਆਉਣ ਨਹੀਂ ਦਿੰਦੀ,
ਦਲਿੱਦਰ ਦੂਰ ਭਜਾਉਂਦੀ ਆ। ਸੋਹੰ ਸੋਹੰ, ਕਹਿ ਕੇ ਸਤਿਗੁਰ ਜੀ ਦਾ,
ਨਾਮ ਧਿਆਉਂਦੀ ਆ। ਸੋਹੰ ਸੋਹੰ ਕਹਿ ਕੇ ਸਤਿਗੁਰ ਨਾਮ ਧਿਆਉਂਦੀ ਆ।
ਪਤੀ- ਕੀ ਹੋਇਆ ਜੇ ਘਾਟ ਪੈਸੇ ਦੀ ਸਤਿਗੁਰ ਆਪੇ ਸਾਰੂ।
ਕੀ ਹੋਇਆ ਜੇ ਘਾਟ ਪੈਸੇ ਦੀ ਸਤਿਗੁਰ ਆਪੇ ਸਾਰੂ।
ਘਟ ਘਟ ਦੀ ਉਹ ਪੀੜ ਪਹਿਚਾਣੇ। ਨਜ਼ਰ ਸਾਡੇ ਵੱਲ ਮਾਰੂ।
ਘਟ ਘਟ ਦੀ ਉਹ ਪੀੜ ਪਹਿਚਾਣੇ। ਨਜ਼ਰ ਸਾਡੇ ਵੱਲ ਮਾਰੂ।
ਤੂੰ ਗੱਡੀ ਦੇ ਵਿਚ ਬਹਿ ਜਾ। ਤੂੰ ਵਿਚ ਗੱਡੀ ਦੇ ਬਹਿ ਜਾ,
ਕਰ ਸਤਿਕਾਰ ਪਿਆਰੇ ਦਾ। ਤੂੰ ਵਿਚ ਗੱਡੀ ਦੇ ਬਹਿ ਜਾ,
ਕਰ ਸਤਿਕਾਰ ਪਿਆਰੇ ਦਾ। ਭਾਗਾਂ ਦੇ ਨਾਲ ਮਿਲਦਾ ਏ,
ਦੀਦਾਰ ਦੁਆਰੇ ਦਾ। ਭਾਗਾਂ ਦੇ ਨਾਲ ਮਿਲਦਾ ਏ ਦੀਦਾਰ ਦੁਆਰੇ ਦਾ।
ਪਤਨੀ- ਸਰੋਏ ਸਾਹਿਬ ਤੇਰੀ ਗੱਲ ਮੇਰੇ ਤਾਂ ਹੁਣ ਸਮਝ ਵਿੱਚ ਆਈ।
ਸਰੋਏ ਸਾਹਿਬ ਤੇਰੀ ਗੱਲ ਮੇਰੇ ਤਾਂ ਹੁਣ ਸਮਝ ਵਿੱਚ ਆਈ।
ਉਹਨੂੰ ਪੂਜੇ ਕੁੱਲ ਜ਼ਮਾਨਾ। ਪਰਸ਼ੋਤਮ ਕਲਮ ਚਲਾਈ।
ਉਹਨੂੰ ਪੂਜੇ ਕੁੱਲ ਜ਼ਮਾਨਾ। ਪਰਸ਼ੋਤਮ ਕਲਮ ਚਲਾਈ।
ਪਰ ਦੇਰ ਨਾ ਬਹੁਤੀ ਕਰੀਏ। ਦੇਰ ਨਾ ਬਹੁਤੀ ਕਰੀਏ,
ਸੰਗਤ ਜੈਕਾਰ ਲਾਉਂਦੀ ਆ। ਦੇਰ ਨਾ ਬਹੁਤੀ ਕਰੀਏ,
ਸੰਗਤ ਜੈਕਾਰ ਲਾਉਂਦੀ ਆ। ਸੋਹੰ ਸੋਹੰ, ਕਹਿ ਕੇ ਸਤਿਗੁਰ ਜੀ ਦਾ,
ਨਾਮ ਧਿਆਉਂਦੀ ਆ। ਸੋਹੰ ਸੋਹੰ ਕਹਿ ਕੇ ਸਤਿਗੁਰ ਨਾਮ ਧਿਆਉਂਦੀ ਆ।
ਪਤੀ- ਜ਼ਲਦੀ ਕਰ ਲੈ ਦੇਰ ਲਾਵੀਂ, ਬਣ ਨਾ ਬਹੁਤੀ ਭੋਲੀ।
ਜ਼ਲਦੀ ਕਰ ਲੈ ਦੇਰ ਲਾਵੀਂ, ਬਣ ਨਾ ਬਹੁਤੀ ਭੋਲੀ।
ਸਤਿਗੁਰ ਦੁਆਰੇ ਜਾ ਕੇ ਆਪਾਂ ਭਰੀਏ ਆਪਣੀ ਝੋਲੀ।
ਸਤਿਗੁਰ ਦੁਆਰੇ ਜਾ ਕੇ ਆਪਾਂ ਭਰੀਏ ਆਪਣੀ ਝੋਲੀ।
ਬਸ ਸੋਹੰ ਸੋਹੰ ਕਹਿ ਕੇ। ਬਸ ਸੋਹੰ ਸੋਹੰ ਕਹਿ ਕੇ,
ਕਰ ਸਤਿਕਾਰ ਪਿਆਰੇ ਦਾ। ਸੋਹੰ ਸੋਹੰ ਕਹਿ ਕੇ,
ਕਰ ਸਤਿਕਾਰ ਪਿਆਰੇ ਦਾ। ਭਾਗਾਂ ਦੇ ਨਾਲ ਮਿਲਦਾ ਏ,
ਦੀਦਾਰ ਦੁਆਰੇ ਦਾ। ਭਾਗਾਂ ਦੇ ਨਾਲ ਮਿਲਦਾ ਏ ਦੀਦਾਰ ਦੁਆਰੇ ਦਾ।
ਕੌਣ ਉੱਠਿਆ ਲਗਦਾ ਹੈ ?-ਪਰਸ਼ੋਤਮ ਲਾਲ ਸਰੋਏ
ਕੌਣ ਉੱਠਿਆ ਲੱਗਦਾ ਹੈ ਯਾਰੋ,
ਗਹਿਰੀ ਸੁੱਤੀ ਨੀਂਦ ਵਿਚੋਂ,
ਮੈਨੂੰ ਤਾਂ ਏਥੇ ਦੁਨੀਆਂ 'ਤੇ,
ਭਗਵਾਨ ਵੀ ਸੁੱਤਾ ਈ ਲਗਦਾ ਏ।
ਅੱਗੇ ਪਹਿਲਾਂ ਪਹਿਲ ਤਾਂ,
ਚੋਰ-ਠੱਗ ਲੁੱਟਦੇ ਤੇ ਠੱਗਦੇ ਸੀ,
ਹੁਣ ਤਾਂ ਜਿਧਰ ਵੀ ਨਜ਼ਰ ਮਾਰੋ,
ਹਰ ਪਾਸੇ ਸਾਧੂ ਵੀ ਲੁੱਟਦਾ ਹੈ।
ਨਾਲੇ ਦੁਨੀਆਂ ਨੂੰ ਠੱਗਦਾ ਏ।
ਕੌਣ ਉੱਠਿਆ -------------।
ਅੱਗੇ ਤਾਂ ਬਹੁਤਾ ਪਤਾ ਨਹੀ ਸੀ,
ਸੋਚਦੇ ਹੁੰਦੇ ਸੀ ਕੁੱਤਾ ਇਕ ਜ਼ਾਨਵਰ ਹੈ,
ਇਹਨੂੰ ਕੋਈ ਵੀ ਸਮਝ ਨਹੀਂ।
ਕੁਝ ਵੀ ਤਾਂ ਪਤਾ ਨਹੀਂ ਹੈ ਇਹਨੂੰ ।
ਤੇ ਅੱਜ ਦੋ ਲੱਤਾਂ ਵਾਲਾ ਕੁੱਤਾ।
ਕੀ ਸਮਝ ਹੈ ਇਹਨੂੰ , ਕੀ ਕਰ ਰਿਹਾ ਹੈ?
ਇਹਨੂੰ ਵੀ ਤਾਂ ਥਾਂ-ਕੁ-ਥਾਂ ਦੀ ਪਛਾਣ ਨਹੀਂ।
ਇਹ ਵੀ ਤਾਂ ਹਰ ਥਾਂ 'ਤੇ,
ਮੂਤਦਾ ਤੇ ਹੱਗਦਾ ਏ।
ਕੌਣ ਉੱਠਿਆ --------------।
ਹਾਥੀ ਦੇ ਦੰਦ ਕਹਿੰਦੇ ਨੇ ,
ਕਿ ਖਾਣ ਨੂੰ ਹੋਰ ਨੇ,
ਤੇ ਦਿਖਾਵੇ ਲਈ ਹੋਰ ਈ ਹੁੰਦੇ ਨੇ।
ਤੇ ਬੰਦੇ ਦਾ ਹਾਲ ਕੀ ਹੈ,
ਕੋਈ ਜਾਣ ਸਕਦਾ ਹੈ?
ਇਹ ਤਾਂ ਆਪਣਾ ਬਣ ਕੇ ਈ,
ਆਪਣਿਆਂ ਦੀ ਪਿੱਠ 'ਤੇ ਛੁਰੀ ਚਲਾਵੇ।
ਪਤਾ ਚੱਲੇ ਨਾ ,
ਕੀ ਹਾਲ ਹੋਇਆ ਦੁਨੀਆਂ ਦਾ
ਬੁਰਾ ਹਾਲ ਹੋਇਆ ਅੱਜ ਕੱਲ੍ਹ,
ਸਾਰੇ ਦੇ ਸਾਰੇ ਬੱਗ ਦਾ ਏ।
ਕੌਣ ਉੱਠਿਆ --------------।
ਪਰਸ਼ੋਤਮ ! ਜਿਸ ਨੂੰ ਅਸੀਂ ਲੋਕ ,
ਉੱਚਾ ਰੁਤਬਾ ਦੇ ਕੇ ਨਿਵਾਜ਼ਦੇ ਹਾਂ,
ਆਪ ਹੀ ਉਹ ਧੀ ਦਾ,
ਖ਼ਸਮ ਹੋਣਾ ਲੋਚਦਾ ਏ।
ਜ਼ਮਾਨੇ ਦਾ ਇਹ ਹਾਲ ਦੇਖੋ,
ਕਿੰਨਾ ਬੁਰਾ ਹੋਇਆ ਲੱਗੇ।
ਮਾੜੀ ਧੀ ਵੀ ਘੱਟ ਨਾਹੀਂ,
ਉਹਨੂੰ ਵੀ ਤਾਂ ਚੇਤਾ ਭੁੱਲਾ,
ਬਾਬਲੇ ਦੀ ਪੱਗ ਦਾ ਏ।
ਕੌਣ ਉੱਠਿਆ -------------।
ਮਾਂ-ਧੀ ਦਾ ਖ਼ੁਰਲਗੜ੍ਹ ਦਰਸ਼ਨਾਂ ਨੂੰ ਜਾਣ ਲਈ ਆਪਸੀ ਵਾਰਤਾਲਾਪ- ਧਾਰਮਿਕ ਗੀਤ -ਪਰਸ਼ੋਤਮ ਲਾਲ ਸਰੋਏ
ਧੀ:- ਅੰਮੀਏ ਨੀ ਸੁਣ ਮੇਰੇ ਦਿਲਾਂ ਦੀਏ ਮਹਿਰਮੇਂ,
ਦਸ ਦੇ ਖ਼ੁਰਾਲਗੜ੍ਹ ਰਾਹ। ਜਿੱਥੇ ਗੁਰੂ ਰਵਿਦਾਸ ਕਰਦਾ ਤਪੱਸਿਆ,
ਤੇ ਗੰਗਾ ਦਿੱਤੀ ਚਰਨੀ ਵਗਾ। ਗੰਗਾ ਦਿੱਤੀ ਚਰਨੀ ਵਗਾ ਮਾਏ ਮੇਰੀਏ ਨੇ,
ਜਾਣ ਹੈ ਬੜਾ ਮੈਨੂੂੰ ਚਾਅ।
ਮਾਂ:- ਅਮ੍ਰਿਤ ਕੁੰਡ ਹੈ ਇਹ ਜਾਣੇ ਸੰਸਾਰ ਸਾਰਾ,
ਦੁੱਖ-ਰੋਗ ਕੋਹਾਂ ਦੂਰ ਭੱਜਦਾ।
ਪੀਂਦਿਆਂ ਹੀ ਸਾਰ ਇਹ ਮਿਟਾਉਂਦਾ ਪਿਆਸ ਜਨਮਾਂ ਦੀ,
ਕਿੰਨਾ ਮਿੱਠਾ ਅਮ੍ਰਿਤ ਲੱਗਦਾ।
ਚਿਰਾਂ ਦੀ ਸੀ ਰੀਝ ਮੇਰੀ ਜਾਣ ਨੀ ਉੱਥੇ। 2।
ਦਿਨ ਭਾਗਾਂ ਵਾਲਾ ਗਿਆ ਅੱਜ ਆ।
ਭਾਗਾਂ ਵਾਲਾ ਗਿਆ ਦਿਨ ਆ ਮੇਰੀ ਬੱਚੀਏ ਨੀ।
ਭਾਗਾਂ ਵਾਲਾ ਗਿਆ ਦਿਨ ਆ।
ਧੀ:- ਸੁਣਿਆ ਮੈਂ ਸਤਿਗੁਰ ਖ਼ੁਰਾਲਗੜ੍ਹ ਆਏ,
ਉੱਥੇ ਆ ਕੇ ਉਨ੍ਹਾਂ ਤਪੁ ਬੜਾ ਕਰਿਆ।
ਪਾਪੀ ਤੇ ਪਾਖੰਡੀ ਬੜੇ ਧਰਤੀ 'ਤੇ ਬਹੁਤ,
ਗਿਆ ਸੱਚ ਨਾ ਇਹ ਉਨ੍ਹਾਂ ਕੋਲੋਂ ਜ਼ਰਿਆ।
ਮੀਰਾਂ ਵੀ ਖੁਰਾਲੀ ਆ ਕੇ ਜੱਪਦੀ ਸੀ ਨਾਮ ਉਹਦਾ। 2।
ਦਾਤਾ ਮੇਰਾ ਸ਼ਾਹਾਂ ਦਾ ਏ ਸ਼ਾਹ।
ਅੰਮੀਏ ਨੀ ਸੁਣ ਮੇਰੇ ਦਿਲਾਂ ਦੀਏ ਮਹਿਰਮੇਂ,
ਦਸ ਦੇ ਖ਼ੁਰਾਲਗੜ੍ਹ ਰਾਹ।
ਮਾਂ:- ਸੁਣ ਮੇਰੀ ਬੱਚੀਏ ਨੀ ਦੱਸਦੀ ਹਾਂ ਵਾਟ ਤੈਨੂੰ,
ਰਾਜ ਉਹ ਪੰਜਾਬ ਜਿੱਥੇ ਵਸਦਾ।
ਜ਼ਿਲ੍ਹਾ ਹੁਸ਼ਿਆਰਪੁਰ ਦੂਰ ਨਾ ਜਲੰਧਰ ਤੋਂ,
ਮੇਲਾ ਬੜਾ ਭਾਰਾ ਜਿੱਥੇ ਲੱਗਦਾ।
ਦੂਰੋਂ-ਦੂਰੋਂ ਚੱਲ ਕੇ ਤਾਂ ਆਉਂਦੀ ਹੈ ਸੰਗਤ ਬਹੁਤ। 2।
ਦਿਲ ਵਿੱਚ ਲੈ ਕੇ ਉਤਸ਼ਾਹ।
ਚਿਰਾਂ ਦੀ ਸੀ ਰੀਝ ਮੇਰੀ ਜਾਣ ਦੀ ਉੱਥੇ।
ਦਿਨ ਭਾਗਾਂ ਵਾਲਾ ਗਿਆ ਅੱਜ ਆ।
ਭਾਗਾਂ ਵਾਲਾ ਗਿਆ ਦਿਨ ਆ ਮੇਰੀ ਬੱਚੀਏ ਨੀ,
ਭਾਗਾ ਵਾਲਾ ਗਿਆ ਦਿਨ ਆ।
ਧੀ:- ਪਰਸ਼ੋਤਮ ਹੈ ਕਰਦਾ ਬਿਆਨ ਖੋਲ੍ਹ ਮਾਏ,
ਲੋਕ ਭਰਕੇ ਨੇ ਬੋਤਲਾਂ ਲਿਜ਼ਾਂਵਦੇ।
ਮੈਲ ਕੱਟੀ ਜਾਂਦੀ ਏਥੇ ਮਨ ਤੇ ਸਰੀਰ ਵਾਲੀ,
ਜਿਹੜੇ ਇੱਥੋਂ ਅਮ੍ਰਿਤ ਪਾਂਵਦੇ।
ਐਸੀ ਹੈ ਪਵਿੱਤਰ ਉਹ ਜਗ੍ਹਾ ਮਾਏ ਮੇਰੀਏ ਨੀ। 2।
ਮੈਨੂੰ ਉਹਦੇ ਦਰਸ਼ਨ ਕਰਾ।
ਅੰਮੀਏ ਨੀ ਸੁਣ ਮੇਰੇ ਦਿਲਾਂ ਦੀਏ ਮਹਿਰਮੇਂ,
ਦਸ ਦੇ ਖ਼ੁਰਾਲਗੜ੍ਹ ਰਾਹ।
ਮਾਂ:- ਉੱਥੇ ਕੱਟੀ ਜਾਂਦੀ ਏ ਚੁਰਾਸੀ ਵਾਲੀ ਮੈਲ,
ਦਾਤਾ ਏਡਾ ਵੱਡਾ ਕਰਮ ਕਮਾ ਗਿਆ।
ਸੁਣਿਆ ਮੈਂ ਬੰਤਾ ਰਾਮ ਘੇਰਾ ਉਪਕਾਰ ਕੀਤਾ,
ਭੁੱਲਿਆਂ ਨੂੰ ਯਾਦ ਜੋ ਕਰਾ ਗਿਆ।
ਸਤਿਗੁਰੂ ਰਵਿਦਾਸ ਵਸਦਾ ਹਮੇਸ਼ਾਂ ਜਿੱਥੇ। 2।
ਦਰਸ਼ਨ ਲਈਏ ਆਪਾਂ ਪਾ।
ਚਿਰਾਂ ਦੀ ਸੀ ਰੀਝ ਮੇਰੀ ਜਾਣ ਦੀ ਨੀ ਉੱਥੇ,
ਦਿਨ ਭਾਗਾਂ ਵਾਲਾ ਗਿਆ ਅੱਜ ਆ।
ਭਾਗਾਂ ਵਾਲਾ ਗਿਆ ਦਿਨ ਆ ਮੇਰੀ ਬੱਚੀਏ,
ਤੂੰ ਵੀ ਹੁਣ ਦੇਰ ਨਾ ਨੀ ਲਾ।
ਤੂੰ ਵੀ ਹੁਣ ਦੇਰ ਨਾ ਨੀ ਲਾ ਮੇਰੀ ਬੱਚੀਏ ਨੀ।
ਭਾਗਾਂ ਵਾਲਾ ਗਿਆ ਦਿਨ ਆ।
ਪੱਥਰਾਂ ਨੂੰ ਤਾਰਨ ਵਾਲਾ ਜੋ, ਪਾਪੀਆਂ ਨੂੰ ਤਾਰ ਦਿਖਾਉਂਦਾ ਏ- ਧਾਰਮਿਕ ਗੀਤ
ਕਿੰਨੇ ਖੇਲ੍ਹ ਨਿਆਰੇ ਸਤਿਗੁਰੂ ਦੇ,
ਜਿਹੜਾ ਸੱਚ ਦਾ ਰਾਹ ਦਿਖਲਾਉਂਦਾ ਏ। 2।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ। 2।
ਸਾਡੀ ਬਾਤ ਕੋਈ ਨਾ ਪੁੱਛਦਾ ਸੀ,
ਸਿੱਕਾ ਘੋਲ ਕੰਨਾਂ ਵਿੱਚ ਪਾਉਂਦੇ ਸੀ। 2।
ਪਾਪੀ ਅੱਤ ਦੇ ਸੀਗੇ ਦੁਨੀਆਂ 'ਤੇ,
ਜਿਹੜੇ ਜ਼ੁਲਮ ਸਾਡੇ 'ਤੇ ਢਾਉਂਦੇ ਸੀ । 2।
ਉਸ ਵੇਲੇ ਰੱਬ ਦਾ ਰੂਪ ਪਿਆਰਾ। । 2।
ਡੇਰਾ ਕਾਸ਼ੀ ਦੇ ਵਿੱਚ ਲਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ। 2।
ਊਚ-ਨੀਚ ਦਾ ਪਾੜਾ ਵਧਿਆ ਸੀ,
ਸਭ ਇਕ ਹਾਂ ਇਹ ਦਿਖਲਾ ਦਿੱਤਾ। 2।
ਕੂੜ-ਕਪਟੀ , ਝੂਠੇ ਬੰਦਿਆਂ ਨੂੰ,
ਸੱਚ ਕੀ ਹੈ ਇਹ ਸਮਝਾ ਦਿੱਤਾ। 2।
ਉਹ ਤਾਂ ਭੁੱਲੇ ਭਟਕੇ ਲੋਕਾਂ ਨੂੰ । 2।
ਆਪਣੇ ਚਰਨਾਂ ਦੇ ਵਿੱਚ ਲਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ। 2।
ਧੋਤੀ ਟਿੱਕਾ ਜਦ ਉਹ ਲਾਉਂਦਾ ਸੀ,
ਪਾਪੀ ਸਾਰੇ ਉਹਦੇ ਉਲਟ ਖੜ੍ਹੇ। 2।
ਨੀਵੀਂ ਜ਼ਾਤ ਸੰਤੋਖ ਦਾ ਲਾਡਲਾ ਏ,
ਕਹਿੰਦੇ ਸਾਡੀ ਉਹ ਰੀਸ ਕਰੇ। 2।
ਉਸ ਵੇਲੇ ਸਤਿਗੁਰੂ ਚੋਹਾਂ ਯੁੱਗਾਂ ਦੇ । 2।
ਜ਼ੰਜ਼ੂ ਕੱਢ ਦਿਖਲਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ। 2।
ਮੀਰਾਂ ਗੁਰੂ ਧਾਰਿਆ ਸਤਿਗੁਰੂ ਨੂੰ,
ਮਾਪੇ ਜ਼ੁਲਮ ਉਹਦੇ 'ਤੇ ਢਾਉਂਦੇ ਨੇ। 2।
ਲੱਭ ਉੱਚੀ ਜ਼ਾਤ ਦਾ ਗੁਰੂ ਕੋਈ,
ਉਹ ਤਾਂ ਉਸ ਨੂੰ ਬੜਾ ਸਮਝਾਉਂਦੇ ਨੇ। 2।
ਉਹਦਾ ਜ਼ਹਿਰ ਵੀ ਅਮ੍ਰਿਤ ਕਰ ਦਿੰਦਾ । 2।
ਨਾਲੇ ਨਾਗਾਂ ਦੇ ਹਾਰ ਬਣਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ। 2।
ਪਰਸ਼ੋਤਮ ਸਾਰ ਨਾ ਜਾਣਨ ਸਤਿਗੁਰੂ ਦੀ,
ਪਾਪੀ ਈਰਖਾ ਬੜੀ ਹੀ ਕਰਦੇ ਨੇ । 2।
ਸੱਚ ਹੁੰਦਾ ਕੀ, ਉਹ ਕੀ ਜਾਣਨ,
ਉਹ ਤਾਂ ਝੂਠ ਦਾ ਪੱਲਾ ਫੜ੍ਹਦੇ ਨੇ । 2।
ਪਰ ਖ਼ਬਰ ਹੋ ਜਾਂਦੀ ਉਨ੍ਹਾਂ ਤਾਈ । 2।
ਉਹ ਬੇਗ਼ਮਪੁਰਾ ਵਸਾਉਣਾ ਚਾਹੁੰਦਾ ਏ। 2।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ। 2।
ਕੁਲ ਦੁਨੀਆਂ ਨੂੰ ਤਾਰਨ ਆਇਆ -ਪਰਸ਼ੋਤਮ ਲਾਲ ਸਰੋਏ
1469 ਬੜਾ ਹੀ ਸੰਨ ਸੁਭਾਗਾ,
ਤਿਥੀ ਵੀ ਬੜੀ ਸੁਭਾਗੀ ਆਈ,
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜ੍ਹਿਆ ਸੋਧਣ ਧਰਤ ਲੋਕਾਈ।
ਮਾਤਾ ਤ੍ਰਿਪਤਾ ਦਾ ਲਾਲ ਕਹਾਇਆ,
ਪਿਤਾ ਮਹਿਤਾ ਕਾਲੂ ਦੀ ਵੀ ਸ਼ਾਨ ਵਧਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜ੍ਹਿਆ ਸੋਧਣ ਧਰਤ ਲੋਕਾਈ।
ਬਚਪਨ ਵਿਚ ਵੀ ਖੇਲ ਰਚਾਏ,
ਪਾਂਧੇ ਵੀ ਉਹਨੇ ਪੜ੍ਹਨੇ ਪਾਏ,
ਜਾਣੀ ਜਾਣ ਉਹ ਸਭ ਕੁਝ ਜਾਣੇ,
ਇਹ ਉਸਦੀ ਵਡਿਆਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜ੍ਹਿਆ ਸੋਧਣ ਧਰਤ ਲੋਕਾਈ।
ਨਾਗ ਜੋ ਡੰਗ ਮਾਰ ਮੁਕਾਉਂਦਾ,
ਉਹ ਤਾਂ ਰਤਾ ਵੀ ਦੇਰ ਨਾ ਲਾਉਂਦਾ,
ਐਸੇ ਜ਼ਹਿਰੀਲੇ ਨਾਗ ਕੋਲੋਂ ਵੀ,
ਉਨ੍ਹਾਂ ਸਿਰ ਆਪਣੇ 'ਤੇ, ਛਾਂ ਕਰਵਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜ੍ਹਿਆ ਸੋਧਣ ਧਰਤ ਲੋਕਾਈ।
ਸੱਚ ਸੌਦਾ ਆਪ ਵੀ ਕੀਤਾ,
ਕਿਰਤ ਕਰਨ ਤੇ ਵੰਡ ਛਕਣ ਦਾ,
ਸਭਨਾਂ ਨੂੰ ਉਨ੍ਹਾਂ ਹੋਕਾ ਦਿੱਤਾ,
ਨਾਲੇ ਦਸਾਂ ਨੂੰਹਾਂ ਦੀ ਕਿਰਤ ਕਰਨ ਦੀ,
ਸਭਨਾਂ ਨੂੰ ਉਨ੍ਹਾਂ ਗੱਲ ਸਮਝਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜ੍ਹਿਆ ਸੋਧਣ ਧਰਤ ਲੋਕਾਈ।
ਕਿਸੇ ਕਿਸਮ ਦਾ ਲਾਲਚ ਨਾ ਕਰਿਆ,
ਗਰੀਬ ਭਾਈ ਲਾਲੋ ਘਰ ਆਸ਼ਣ ਜਾ ਧਰਿਆ,
ਮਲਕ ਭਾਗੋ ਦੇ ਭਜਨ 'ਚੋਂ ਖ਼ੂਨ ਦਿਖਾਇਆ,
ਸੱਚ ਜੀ ਰੋਟੀ 'ਚੋਂ, ਦੁੱਧ ਦੀ ਧਾਰ ਵਗਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜ੍ਹਿਆ ਸੋਧਣ ਧਰਤ ਲੋਕਾਈ।
ਪਰਸ਼ੋਤਮ ਦਿਨ ਸੁਭਾਗਾ ਆਇਆ,
ਖ਼ੁਸ਼ੀਆਂ ਨੇ ਘਰ ਫੇਰਾ ਪਾਇਆ,
ਗੁਰੂ ਪੁਰਬ ਦੀ ਸਭਨਾਂ ਤਾਈਂ,
ਰਲ ਮਿਲ ਕੇ ਆਪਾਂ ਦੇਈਏ ਵਧਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜ੍ਹਿਆ ਸੋਧਣ ਧਰਤ ਲੋਕਾਈ।
ਇਕੋ ਮਾਂ ਦੇ ਜਾਏ -ਪਰਸ਼ੋਤਮ ਲਾਲ ਸਰੋਏ
ਕੋਈ ਜ਼ਾਤ-ਧਰਮ ਨਾ ਮਜ਼੍ਹਬ ਆਸਾਡਾ,
ਅਸੀਂ ਇਕੋ ਮਾਂ ਦੇ ਜਾਏ ਹਾਂ।
ਹਿੰਦੂ, ਮੁਸਲਮ ਸਿਖ ਜ਼ਾਤਾਂ,
ਇਨਸਾਨਾਂ ਦੀ ਆਪਣੀ ਉਪਜ 'ਚੋਂ ਆਈਆਂ ਨੇ,
ਪਰ ਅਸੀਂ ਇਕੋ ਜ਼ਾਤ-ਧਰਮ ਤੇ ਮਜ਼੍ਹਬ,
ਇਨਸਾਨੀਅਤ ਦੇ ਤਿਰਹਾਏ ਹਾਂ।
ਕੋਈ ਜ਼ਾਤ-ਧਰਮ ਨਾ ਮਜ਼੍ਹਬ---------।
ਲੁਟਦਾ ਦੇਸ਼ ਨੂੰ, ਸਾਨੂੰ ਕੌਣ ਜੇ ਸੱਦਦਾ,
ਬੰਦੇ ਦਾ ਪੁੱਤ ਬਣ ਜਾ ਸਮਝਾ ਦੇਈਏ,
ਕਿਸੇ ਨੂੰ ਮੰਦਾ ਨਾ ਕਹੀਏ, ਨਾ ਹੀ ਸੁਣੀਏ ਮੰਦਾ,
ਅਸੀਂ ਅਣਖਾਂ ਦੇ ਵੀ ਸਾਏ ਹਾਂ।
ਕੋਈ ਜ਼ਾਤ-ਧਰਮ ਨਾ ਮਜ਼੍ਹਬ---------।
ਪੰਜਾਬੀ ਹੋ ਕੇ ਅਸੀਂ ਪੰਜਾਬੀ ਹਾਂ,
ਨਾ ਕਰਦੇ ਕੋਈ ਖ਼ਰਾਬੀ ਹਾਂ,
ਅਣਖ ਸਾਡੀ ਨੂੰ ਜੋ ਵੰਗਾਰਦਾ ਏ,
ਸਿਰ ਮਾਰਦੇ ਉਹਦੇ ਗੁਰਗਾਬੀ ਹਾਂ,
ਜਿਹੜਾ ਸਾਨੂੰ ਟਿੱਚ ਕਰ ਜਾਣਦਾ ਏ,
ਉਹਨੂੰ ਕਰਦੇ ਟਾਟਾ-ਬਾਏ ਹਾਂ।
ਕੋਈ ਜ਼ਾਤ-ਧਰਮ ਨਾ ਮਜ਼੍ਹਬ---------।
ਅੰਗਰੇਜ਼ ਵੀ ਸਾਡੇ ਨਹੀਂ ਮੁਹਰੇ ਖੰਘਿਆ,
ਜਿਹੜਾ ਖੰਘਿਆ, ਉਸ ਪਾਣੀ ਵੀ ਨਾ ਮੰਗਿਆ,
ਵਿਕ ਕੇ ਬਣੇ ਜੋ ਇਨ੍ਹਾਂ ਦੇ ਹੱਥ ਠੋਕੇ,
ਅਸੀਂ ਉਹ ਵੀ ਮਾਰ ਮੁਕਾਏ।
ਕੋਈ ਜ਼ਾਤ-ਧਰਮ ਨਾ ਮਜ਼੍ਹਬ---------।
ਪਰਸ਼ੋਤਮ ਇਨਸਾਨੀਅਤ ਧਰਮ ਲਿਆਉਣਾ ਏ,
ਦੇਸ਼ ਦੇ ਕੁੱਤਿਆਂ ਨੂੰ ਇਹ ਸਮਝਾਉਣਾ ਏ,
ਸਕੇ ਪਿਓ ਦੇ ਰਹੋ ਸਮਾਜ ਅੰਦਰ,
ਇਨ੍ਹਾਂ ਨੂੰ ਇਹੀ ਦਿੰਦੇ ਰਾਏ ਹਾਂ।
ਕੋਈ ਜ਼ਾਤ-ਧਰਮ ਨਾ ਮਜ਼੍ਹਬ---------।
ਜਿੰਦਗੀ ਕਬਰਾਂ ਵਿੱਚ -ਇਕ ਕਾਵਿ ਰਚਨਾ -ਪਰਸ਼ੋਤਮ ਲਾਲ ਸਰੋਏ
ਮੈ ਲੱਭਣ ਤੁਰਿਆ ਜਿੰਦਗੀ ਨੂੰ,
ਪਰ ਇਹ ਚੰਦਰੀ ਮੈਨੂੰ ਕਿਤੇ ਨਜ਼ਰ ਨਾ ਆਵੇ।
ਮੈਂ ਲੰਘਿਆ ਹਰ ਇਕ ਗਲੀ ਵਿੱਚੋਂ,
ਫਿਰ ਘੁੰਮਿਆ ਹਰ ਬਾਜ਼ਾਰ ਸਜਣੋ,
ਘੁੰਮਦਿਆਂ ਤੱਕਿਆ ਇਕ ਘਰ ਐਸਾ,
ਜਿੱਥੇ ਇਕ ਨੰਗ-ਧੜੰਗਾ ਬਾਲ ਨਿਆਣਾ,
ਭੁੱਖ ਦੀ ਖਾਤਰ ਚੀਖ ਰਿਹਾ ਸੀ,
ਉਹਦੀ ਗਰੀਬ ਮਾਂ ਰੋਂਦੀ ਹੋਈ ਸੋਚ ਰਹੀ ਸੀ,
ਉਹ ਆਪਣੇ ਪੇਟੋਂ ਜਾਏ ਦੀ ਕਿਵੇਂ ਭੁੱਖ ਮਿਟਾਵੇ।
ਮੈ ਲੱਭਣ ਤੁਰਿਆ -----------------।
ਸਭ ਕੁਝ ਦੇਖ ਕੇ ਮੇਰਾ ਮਨ ਰੋਇਆ,
ਮੈਂ ਵਿੱਚ ਖਿਆਲਾਂ ਦੇ ਖੋਇਆ,
ਆਖਰਕਾਰ ਪਹੁੰਚਿਆ ਜਦ ਕਬਰ-ਸਥਾਨ ਅੰਦਰ,
ਇਹ ਜਿੰਦਗੀ ਜਿਸ ਦੀ ਮੈਨੂੰ ਤਲਾਸ਼ ਸੀ,
ਇਹ ਤਾਂ ਓਥੇ ਬੈਠ ਕੇ ਲੁਡੀਆਂ ਪਾਵੇ।
ਮੈ ਲੱਭਣ ਤੁਰਿਆ -----------------।
ਗਰੀਬਾਂ ਲਈ ਜਿੰਦਗੀ ਮੌਤ ਹੋਈ,
ਪਰ ਅਮੀਰਾਂ ਲਈ ਜਿੰਦਗੀ ਮੇਲੇ ਨੇ,
ਗਰੀਬ ਪਲ-ਪਲ ਮਰ ਕੇ ਜਿਉਂਦਾ ਏ,
ਅਮੀਰਾਂ ਕੋਲ ਬੇ-ਸ਼ੁਮਾਰ ਪੈਸੇ ਤੇ ਧੇਲੇ ਨੇ।
ਇਕ ਗਰੀਬ ਬੇਚਾਰਾ ਭੁੱਖ ਦੀ ਖਾਤਰ,
ਬਸ ਰੋਵੇ ਤੇ ਕੁਰਲਾਵੇ।
ਮੈ ਲੱਭਣ ਤੁਰਿਆ -----------------।
ਅਮੀਰਾਂ ਨੇ ਡੀ.ਜੇ. ਲਾਇਆ ਸੀ,
ਮੀਟ-ਮੁਰਗੇ ਨਾਲ ਪੈੱਗ ਲਗਾ ਕੇ,
ਡਿਸਕੋ ਦਾ ਧਮੱਚੜ ਮਚਾਇਆ ਸੀ,
ਪਰ ਗਰੀਬ ਦਾ ਬੱਚਾ ਨੰਗ ਧੜੰਗਾ,
ਢੇਰਾਂ 'ਤੇ ਕੁੱਤੇ ਲਈ ਸੁੱਟਿਆ ਹੋਇਆ,
ਚੁੱਕ ਕੇ ਟੁੱਕੜ ਖਾਵੇ।
ਮੈ ਲੱਭਣ ਤੁਰਿਆ -----------------।
ਏਥੇ ਗਰੀਬ ਤਾਂ ਮਰ ਮਰ ਜਿਉਂਦਾ ਹੈ,
ਕਿਸਮਤ ਨਾਲ ਹਿਰਖ਼ ਹੀ ਲਾਉਂਦਾ ਹੈ,
ਨੇਤਾ ਦੇਸ਼ ਨੂੰ ਲੁੱਟ-ਲੁੱਟ ਖਾ ਰਹੇ ਨੇ,
ਨਾਲੇ ਗੋਗੜਾਂ ਵੀ ਵਧਾ ਰਹੇ ਨੇ,
ਪਰ ਭਾਰਤ ਦੇਸ਼ ਦੇ ਲੋਕਤੰਤਰ ਨੂੰ,
ਇਹ ਗਰੀਬ ਨਜ਼ਰ ਨਾ ਆਵੇ।
ਮੈ ਲੱਭਣ ਤੁਰਿਆ -----------------।
ਪਰਸ਼ੋਤਮ! ਜੀਣਾ ਵੀ ਮੌਤ ਦੇ ਵਾਂਗ ਹੋਇਆ,
ਦੁੱਖਾਂ ਤਕਲੀਫ਼ਾਂ ਨਾਲ ਜੀਵਨ ਦਾ ਸਾਂਝ ਹੋਇਆ,
ਏਥੇ ਟੈਨਸ਼ਨਾਂ ਦਾ ਬੜਾ ਸ਼ੋਰ ਹੋਇਆ,
ਇਨ੍ਹਾਂ ਅੱਗੇ ਮਨੁੱਖ ਕਮਜ਼ੋਰ ਹੋਇਆ,
ਇਸ ਜਿੰਦਗੀ ਦੀ ਟੈਨਸ਼ਨ ਤਦ ਮੁੱਕਦੀ,
ਜਦ ਧੜਕਣ ਹੀ ਰੁਕ ਜਾਵੇ।
ਮੈ ਲੱਭਣ ਤੁਰਿਆ -----------------।
ਬਾਹਰੀ ਉਜ਼ਾਲੇ ਦਾ ਦਿਖਾਵਾ -ਪਰਸ਼ੋਤਮ ਲਾਲ ਸਰੋਏ
ਬਾਹਰੀ ਉਜ਼ਾਲੇ ਦਾ ਦਿਖਾਵਾ ਤਾਂ ਕਰਦੇ ਨੇ ਬਹੁਤੇ,
ਕਦੇ ਮਨ ਦਾ ਹਨ੍ਹੇਰਾ ਵੀ ਲਾਹ ਲਿਆ ਕਰੋ।
ਦੀਵਾਲੀ 'ਤੇ ਦੀਵੇ ਤੇ ਮੋਮਬੱਤੀਆਂ ਜਲਾਉਂਦੇ ਓ ਤੁਸੀਂ,
ਮੂਰਖੋ ਮਨਾਂ ਦਾ ਦੀਪਕ ਵੀ ਬਾਲਿਆ ਕਰੋ।
ਬਾਹਰੀ ਉਜ਼ਾਲੇ ਦਾ ਦਿਖਾਵਾ ---------------।
ਲੱਡੂ, ਬੇਸਣ ਤੇ ਜਲੇਬੀਆਂ ਨਾਲ ਕਰਦੇ ਓ ਮੂੰਹ ਮਿੱਠਾ,
ਕਦੇ ਮਿੱਠਾ ਬੋਲ ਕੇ ਵੀ ਸਭ ਨੂੰ ਬੁਲਾ ਲਿਆ ਕਰੋ।
ਮਨ ਵਿੱਚ ਕੌੜ-ਕੁਰੱਤਣ ਤੇ ਕ੍ਰੋਧ ਹੁੰਦਾ,
ਕਦੇ ਨਿਮਰਤਾ ਤੇ ਰੌਸ਼ਨੀ ਵੀ ਪਾ ਲਿਆ ਕਰੋ।
ਬਾਹਰੀ ਉਜ਼ਾਲੇ ਦਾ ਦਿਖਾਵਾ ---------------।
ਸ਼ਰਾਬਾਂ-ਜੂਏ 'ਚ ਸਮਝਦੇ ਓ ਖ਼ੁਸ਼ੀ ਆਪਣੀ ਨੂੰ,
ਹੱਸ ਕੇ ਬੱਚਿਆਂ ਨਾਲ ਵੀ ਖ਼ੁਸ਼ੀ ਮਨਾ ਲਿਆ ਕਰੋ।
ਦੀਵਾਲੀ ਵਾਲੇ ਦਿਨ ਘਰ ਰੱਖਦੇ ਲੜਾਈ ਤੁਸੀਂ,
ਬੱਚਿਆਂ 'ਚ ਬੈਠ ਕੇ ਖ਼ੁਸ਼ੀ ਨੂੰ ਵਧਾ ਲਿਆ ਕਰੋ।
ਬਾਹਰੀ ਉਜ਼ਾਲੇ ਦਾ ਦਿਖਾਵਾ ---------------।
ਬਾਹਰੀ ਦਿਖਾਵੇ ਨਾਲ ਖੁਸ਼ੀ ਨਹੀਂ ਵਧ ਸਕਦੀ,
ਗੱਲ ਮਨ ਨੂੰ ਇਹ ਤੁਸੀਂ ਸਮਝਾ ਲਿਆ ਕਰੋ।
ਰਲ ਕੇ ਕੂੜ-ਕਪਟੀ ਤੇ ਕੁੱਤੇ ਘੜੰਮ-ਚੌਧਰੀਆਂ ਨਾਲ,
ਆਢਾ ਸੱਚ ਨਾਲ ਐਵੇਂ ਨਾ ਲਾ ਲਿਆ ਕਰੋ।
ਬਾਹਰੀ ਉਜ਼ਾਲੇ ਦਾ ਦਿਖਾਵਾ ---------------।
ਪਰਸ਼ੋਤਮ! ਮਨ ਆਈ ਤੇ ਹੁਲੜਬਾਜ਼ੀ ਕਰ ਕੇ 'ਤੇ,
ਇੱਜ਼ਤ ਨਾ ਆਪਣੀ ਗਵਾ ਲਿਆ ਕਰੋ।
ਮੰਨਦੇ ਓ ਖ਼ੁਸ਼ੀ ਦੀਵਾਲੀ ਉੱਤੇ ਦੀਵੇ ਬਾਲ ਕੇ ਤੇ,
ਸੱਚ ਦੀ ਰੌਸ਼ਨੀ ਦਾ ਦੀਵਾ ਮਨੀਂ ਬਾਲਿਆ ਕਰੋ।
ਬਾਹਰੀ ਉਜ਼ਾਲੇ ਦਾ ਦਿਖਾਵਾ ---------------।
ਬਸ ਰੱਬ ਹੀ ਰਮਝ ਪਛਾਣੇ -ਪਰਸ਼ੋਤਮ ਲਾਲ ਸਰੋਏ
ਮਾਂ-ਬਾਪ ਸੀ ਤੁਰਨ ਸਿਖਾਇਆ,
ਕਲਯੁਗੀ ਬੰਦੇ ਕੀ ਮੁੱਲ ਪਾਇਆ,
ਅੰਦਰੋਂ ਮਨ ਵਿੱਚ ਮੈਲ ਛੁਪਾਈ,
ਪਰ ਉਪਰੋਂ ਸੁਥਰੇ ਬਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।
ਮਨ ਹੈ ਭਰਿਆ ਨਾਲ ਪਲੀਤੀ,
ਲਗਦਾ ਇਸ ਨੇ ਬਹੁਤੀ ਪੀਤੀ,
ਉਪਰੋਂ ਪਹਿਨਦੇ ਸਾਧੂ-ਬਾਣਾ,
ਪਰ ਅੰਦਰੋਂ ਨਿਕਲਣ ਕਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।
ਤਿੰਨ ਬੰਦਰ ਦੀ ਸੁਣੋ ਕਹਾਣੀ,
ਇਹ ਕਥਾ ਕੋਈ ਨਹੀਂ ਪੁਰਾਣੀ,
ਬੋਲਣ, ਸੁਣਨ ਤੇ ਕਹਿਣ ਤੋਂ ਡਰਦਾ,
ਬੰਦਾ ਕੇਵਲ ਆਪਣੀਆਂ ਮੌਜ਼ਾਂ ਮਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।
ਪਰਸ਼ੋਤਮ ! ਸਭ ਕੁਝ ਸਾਡਾ ਹੋਇਆ,
ਬਾਪ ਵੀ ਸਾਡੇ ਸਿਰ, ਪੈਰੀਂ ਖਲੋਇਆ,
ਜਦੋਂ ਦੇ ਅਸੀਂ ਹਾਂ ਪੈਦਾ ਹੋਏ,
ਬੇਬੇ-ਬਾਪੂ ਤਾਂ ਉਦੋਂ ਸੀ ਨਿਆਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।
ਦੇਸ਼ ਮੇਰੇ ਦੇ ਲੋਕੋ -ਪਰਸ਼ੋਤਮ ਲਾਲ ਸਰੋਏ
ਦੇਸ਼ ਮੇਰੇ ਦੇ ਲੋਕੋ,
ਕਿਹੜੀ ਖ਼ਾਕ ਅਸੀਂ ਛਾਣਦੇ ਹਾਂ।
ਦੇਸ਼ ਦੇ ਸੂਝਵਾਨ ਲੋਕਾਂ ਨੂੰ,
ਅਸੀਂ ਟਿੱਚ ਕਰ ਜਾਣਦੇ ਹਾਂ।
ਦੇਸ਼ ਮੇਰੇ ਦੇ ਲੋਕੋ------------।
ਜਿਨ੍ਹਾਂ ਨੇ ਵੀ ਤੁਹਾਡਾ ਭਲਾ ਹੈ ਚਾਹਿਆ,
ਉਨ੍ਹਾਂ ਤਾਈਂ ਮੂਰਖ ਆਖ ਬੁਲਾਇਆ,
ਦੀਨ ਦੁਖੀਆਂ ਨੂੰ ਦਰਦ ਪਹੁੰਚਾ ਕੇ,
ਖ਼ੁਦ ਮੌਜ਼ਾਂ ਈ ਮਾਣਦੇ ਹਾਂ।
ਦੇਸ਼ ਮੇਰੇ ਦੇ ਲੋਕੋ------------।
ਲੁੱਚਿਆਂ ਲੰਡਿਆਂ ਨਾਲ ਲਾ ਕੇ ਯਾਰੀ,
ਤੁਹਾਡੀ ਵੀ ਮੱਤ ਗਈ ਹੈ ਮਾਰੀ,
ਚੰਗੇ-ਬੁਰੇ ਵਿੱਚ ਫਰਕ ਕੀ ਹੁੰਦਾ,
ਨਾ ਇਹ ਗੱਲ ਨੂੰ ਪਹਿਚਾਣਦੇ ਹਾਂ।
ਦੇਸ਼ ਮੇਰੇ ਦੇ ਲੋਕੋ------------।
ਪਰਸ਼ੋਤਮ ਦਾ ਹੈ ਇਹੋ ਕਹਿਣਾ,
ਸੱਚ ਨੇ ਆਖ਼ਿਰ ਸੱਚ ਹੀ ਰਹਿਣਾ,
ਸੌ ਦਿਨ ਚੋਰ ਦਾ ਹੁੰਦਾ ਭਾਵੇਂ, ਸਾਧ ਦਾ ਇਕ ਦਿਨ ਹੋ ਕੇ ਰਹਿਣਾ,
ਇਸ ਮੁਹਾਵਰੇ ਵਾਲਾ ਅਰਥ ਵੀ, ਨਾ ਪਹਿਚਾਣਦੇ ਹਾ।
ਮੋਹਣੇ ਦਾ ਢਾਬਾ -ਪਰਸ਼ੋਤਮ ਲਾਲ ਸਰੋਏ
ਬੱਤੀ ਰੁਪਏ 'ਚ ਪਰੌਂਠਾ ਮਿਲਦਾ,
ਲਟਰ-ਪਟਰ ਤੇ ਖੇਹ ਸ਼ੁਆਹ ਰਲਾ ਕੇ ਬਣਾਇਆ।
ਜਲਦੀ ਆ ਜਾਓ, ਦੇਰ ਨਾ ਲਾਓ,
ਸਾਡੇ ਮੋਹਣੇ ਢਾਬਾ ਪਾਇਆ।
ਬੱਤੀ ਰੁਪਏ ------------------।
ਮਟਰ-ਪਨੀਰ, ਚਿਰਨ ਭੁੱਲ ਜਾਓਗੇ,
ਪਰੌਂਠਾ ਜੇਕਰ ਚਾਹ ਕੇ ਖਾਓਗੇ,
ਆ ਜਾਓ ਚਾਚਾ, ਆ ਜਾ ਮਾਮਾ,
ਨਾਲ ਲੈ ਕੇ ਆਵੋਂ ਤੁਸੀਂ ਤਾਇਆ।
ਬੱਤੀ ਰੁਪਏ ------------------।
ਏਨਾ ਵੀ ਨਾ ਪਰੌਂਠਾ ਮਹਿੰਗਾ,
ਖਰੀਦ ਕੇ ਲੈ ਜਾਓ ਚੋਲੀ ਤੇ ਲਹਿੰਗਾ,
ਆ ਜਾਓ ! ਆ ਜਾਓ ! ਜਲਦੀ ਆ ਜਾਓ,
ਆਵਾਜ਼ਾਂ ਮਾਰ ਮਾਰ ਅਸੀਂ ਗਲਾ ਸੁਕਾਇਆ।
ਬੱਤੀ ਰੁਪਏ ------------------।
ਨਾਲ ਬੀਬੀ ਵੀ ਕੰਮ 'ਤੇ ਅਸੀਂ ਲਾਈ,
ਬੋਲਾਂ ਵਿੱਚ ਉਹਦੇ ਖੰਡ ਰਲਾਈ,
ਆ ਜਾਓ ਮੈਡਮ, ਆ ਜਾਓ ਸਰ ਜੀ,
ਕਦੇ ਕਦੇ ਹਿੰਦੀ ਵਿੱਚ ਕਹਿੰਦੀ,
''ਆਪ ਨੇ ਅਭੀ ਤਕ ਕੁਛ ਵੀ ਨਹੀਂ ਖਾਇਆ।''
ਬੱਤੀ ਰੁਪਏ ------------------।
ਬੰਟੀ, ਸ਼ੰਟੀ ਕਿਤੇ ਭੁੱਲ ਨਾ ਜਾਣਾ,
ਕਿਸੇ ਹੋ ਢਾਬੇ ਨੂੰ ਮੂੰਹ ਵੀ ਨਾ ਲਾੳਣਾ,
ਬਸ ਏਨੀ ਕੁ ਗੱਲ ਚੇਤੇ ਰੱਖਣੀ,
ਤੁਹਾਡੀ ਜ਼ੇਭ 'ਚ ਜ਼ਰੂਰ ਹੋਵੇ ਮਾਇਆ।
ਬੱਤੀ ਰੁਪਏ ------------------।
ਪਰਸ਼ੋਤਮ ਆਖੇ ਤੁਹਾਡੀ ਕੀ ਮਜ਼ਬੂਰ,
ਕਿਹੜੀ ਖ਼ਰੀਦਣੀ ਮੱਝ ਕੋਈਂ ਬੂਰੀ,
ਬਾਕੀ ਚੀਜ਼ਾਂ ਦੇ ਭਾਵੇਂ ਰੇਟ ਅਸਮਾਨੀ,
ਪਰ ਪਰੌਂਠਾ ਤਾਂ ਅਸੀਂ ਸਸਤਾ ਈ ਲਾਇਆ।
ਬੱਤੀ ਰੁਪਏ ------------------।
ਸਭ ਕੁਝ ਏਥੇ ਰਹਿ ਜਾਣਾ - -ਪਰਸ਼ੋਤਮ ਲਾਲ ਸਰੋਏ
ਸਭ ਕੁਝ ਤੁਹਾਡਾ ਹੀ ਹੈ, ਮੇਰਾ ਕੁਛ ਵੀ ਆਪਣਾ ਨਹੀਂ,
ਤੁਹਾਨੂੰ ਗੱਲਾਂ ਮੇਰੀਆਂ ਭਾਵੇਂ ਲੱਗਣ ਨਿਰਾਲੀਆਂ,
ਤੁਹਾਡੀ ਖ਼ੁਸ਼ੀ ਵਿੱਚ ਮੇਰੀ ਖ਼ੁਸ਼ੀ ਹੈ ਸਮੋਈ ਹੋਈ,
ਉਂਜ ਮੇਰੇ ਲਈ ਏਥੇ ਕਾਹਦੀਆਂ ਦੀਵਾਲੀਆਂ।
ਸਭ ਕੁਝ ---------------------।
ਆਤਮਾਂ ਦੇ ਪੱਖੋਂ ਤਾਂ ਬੀਮਾਰ ਹੋਏ ਬਹੁਤੇ ਲੋਕ,
ਗੰਦ ਦੇ ਨੇ ਗਟਰ, ਤੇ ਗੰਦ ਦੀਆਂ ਨਾਲੀਆਂ।
ਇਕੋ ਜਿਹੇ ਚੱਟੇ ਵੱਟੇ ਲਗਦੇ ਨੇ ਪਏ ਉਹ ਤਾਂ,
ਲਗਦੀਆਂ ਨੇ ਇਕੋ ਜਿਹੀਆਂ , ਇਨ੍ਹਾਂ ਦੀਆਂ ਥਾਲੀਆਂ।
ਸਭ ਕੁਝ ---------------------।
ਮਾਂ ਦੀ ਕੁੱਖ ਤਾਂ ਏਥੇ ਗ਼ਾਲਾਂ ਪਏ ਦੇਣ ਬਹੁਤੇ,
ਗ਼ਲਾਂ ਵਿੱਚ ਪਾਈਆਂ ਨਹੀਂ ਕਿਸੇ ਨੇ ਪੰਜ਼ਾਲੀਆਂ।
ਮੈਂ ਹੀ ਮੈਂ ਦਾ ਹੋਕਾ ਦਿੰਦੇ ਫਿਰਦੇ ਸਮਾਜ ਵਿੱਚ,
ਕਰਦੇ ਪਏ ਨੇ ਗੱਲਾਂ ਹੱਦ ਤੋਂ ਵੀ ਵਾਲ੍ਹੀਆਂ।
ਸਭ ਕੁਝ ---------------------।
ਪਰਸ਼ੋਤਮ ! ਇਹ ਭੁੱਲ ਬੈਠੇ ਸਭ ਕੁਝ ਰਹਿ ਜਾਣਾ ਏਥੇ,
ਫਿਰ ਵੀ ਨਾ ਦੂਰ ਹੋਣ ਦਿਲਾਂ ਦੀਆਂ ਕੰਗਾਲੀਆਂ।
ਅੰਤ ਵੇਲੇ ਜ਼ਮਾਂ ਦੇ ਹੈ ਵੱਸ ਜਦ ਪੈਣਾ ਇਨ੍ਹਾਂ,
ਪੁੱਛਣਾ ਸਵਾਲ ਫਿਰ ਜੱਗ ਦੇ ਸਵਾਲੀਆ।
ਦਿਲ ਦਾ ਮੰਦਰ ਢਾਅ ਕੇ -ਪਰਸ਼ੋਤਮ ਲਾਲ ਸਰੋਏ
ਦਿਲ ਦਾ ਮੰਦਰ ਢਾਅ ਕੇ ਤੂੰ,
ਜਾ ਬਹਿੰਦਾ (ਬੈਠਦਾ) ਵਿੱਚ ਮਸੀਤੀਂ,
ਬਾਹਰ ਦਿਖਾਵੇਂ ਚਾਨਣ ਹੁੰਦਾ,
ਪਰ ਅੰਦਰ ਭਰੇਂ ਪਲੀਤੀ।
ਦਿਲ ਦਾ ਮੰਦਰ ਢਾਅ ਕੇ ਤੂੰ-------।
ਕੂੜ-ਕਪਟ ਨਾਲ ਤੇਰੀ ਯਾਰੀ,
ਫ਼ੁਕਰਪੁਣੇ ਵੀ ਮੱਤ ਤੇਰੀ ਮਾਰੀ,
ਸੱਚ ਤਾਂ ਤੈਨੂੰ ਕਦੇ ਨਾ ਭਾਉਂਦਾ,
ਇਹ ਕਿਹੜੀ ਅਪਣਾ ਲਈ ਨੀਤੀ।
ਦਿਲ ਦਾ ਮੰਦਰ ਢਾਅ ਕੇ ਤੂੰ-------।
ਸੱਚਿਆਂ ਨਾਲ ਤੂੰ ਬੁਰਾ ਏਂ ਕਰਦਾ,
ਕੂਪ-ਕਪਟੀਆਂ ਦਾ ਤੂੰ ਪੱਲਾ ਫੜ੍ਹਦਾ,
ਤਿੰਨ ਬੰਦਰ ਤੂੰ ਬਣ ਕੇ ਬਹਿੰਦਾ,
ਤੇਰੀ ਜੀਭ ਗਈ ਹੈ ਸੀਤੀ।
ਦਿਲ ਦਾ ਮੰਦਰ ਢਾਅ ਕੇ ਤੂੰ-------।
ਬਾਬਾ ਫਰੀਦ ਜੀ ਆਖ ਸਮਝਾਇਆ,
ਜੰਗਲਾਂ ਵਿੱਚ ਕਿਸ ਨੇ ਰੱਬ ਨੂੰ ਪਾਇਆ,
ਦੂਜੇ ਦਾ ਦਿਲ ਢਾਅ, ਆਪਣੇ ਮਹਿਲ ਉਸਾਰੇਂ,
ਇਹ ਕੈਸੀ ਫੜ੍ਹ ਲਈ ਰੀਤੀ।
ਦਿਲ ਦਾ ਮੰਦਰ ਢਾਅ ਕੇ ਤੂੰ-------।
ਹਰ ਇਕ ਨਾਲ ਤੂੰ ਆਢਾ ਲਾਵੇਂ,
ਆਪਣੇ ਆਪ ਮਾਲਕ ਬਣ ਜਾਵੇਂ,
ਕਤਲੋ-ਗਾਰਤ 'ਤੇ ਜ਼ੋਰ ਏਂ ਦਿੰਦਾ,
ਇਕ ਤੇਰੀ ਵੀ ਵੱਜਣੀ ਸੀਟੀ।
ਦਿਲ ਦਾ ਮੰਦਰ ਢਾਅ ਕੇ ਤੂੰ-------।
ਪਰਸ਼ੋਤਮ ਦਾ ਵੀ ਇਹੀ ਕਹਿਣਾ,
ਦਰ-ਦਰ ਭਟਕ ਕੇ ਕੀ ਤੂੰ ਲੈਣਾ,
ਇਕ ਦਾ ਹੋ ਕੇ ਕਿਉਂ ਨਹੀਂ ਬਹਿੰਦਾ,
ਤੇਰੀ ਉਮਰ ਜਾਂਦੀ ਏ ਬੀਤੀ।
ਦਿਲ ਦਾ ਮੰਦਰ ਢਾਅ ਕੇ ਤੂੰ-------।
ਕਲਯੁਗ ਦਾ ਚੱਕਰਵਿਊ -ਪਰਸ਼ੋਤਮ ਲਾਲ ਸਰੋਏ
ਹੋਏ ਨਸ਼ਿਆਂ ਤੇ ਭੁੱਕੀਆਂ 'ਚ ਟੱਲੀ ਫਿਰਦੇ,
ਮਡੀੜ੍ਹ-ਵਾਧੇ ਨੇ ਗੰਦ ਜਿਹਾ ਪਾ ਦਿੱਤਾ।
ਕੁੜੀਆਂ-ਮੁੰਡਿਆਂ ਦਾ ਕਾਲ ਪਿਆ ਸਮਾਜ ਅੰਦਰ,
ਹੀਰ-ਰਾਂਝਿਆਂ ਨੇ ਭੜਥੂ ਵੀ ਪਾ ਦਿੱਤਾ।
ਕਿਸੇ ਮੋਟਰ-ਗੱਡੀ ਦੀ ਹੀਰ ਜਦ ਮੰਗ ਕੀਤੀ,
ਹਮਰਗੱਡੀ ਜਾਂ ਜ਼ਾਮ੍ਹੇਂ ਗੇੜਾ ਲਾ ਦਿੱਤਾ।
ਸਾਡੀ ਲਾਡਲੀ ਨੇ ਲੱਭੀ ਮਾਲਦਾਰ ਆਸਾਮੀਂ,
ਹੀਰ ਦੀ ਬੇਬੇ ਵੀ ਹੁੱਬ ਕੇ ਸੁਣਾ ਦਿੱਤਾ।
ਪਿਆਰ ਕੀ ਹੁੰਦਾ, ਕੌਣ ਇਹ ਜਾਣੇ,
ਅੰਨ੍ਹੇ ਕਾਮ ਨੂੰ ਪਿਆਰ ਦਾ ਨਾਂਅ ਦਿੱਤਾ।
ਏਥੇ ਇੱਜ਼ਤ ਇੱਜ਼ਤ ਬਚਾਊ ਕੌਣ ਦਰੋਪਦੀ ਦੀ,
ਏਥੇ ਤਾਂ ਪਿਓ ਨੇ ਹੀ ਕਰਮ ਕਮਾ ਦਿੱਤਾ।
ਰਿਸ਼ਤੇ ਦੇਖੇ ਧੰਨ-ਦੌਲਤ ਦੀ ਭੇਂਟ ਚੜ੍ਹਦੇ,
ਕਲਯੁੱਗ ਚੱਕਰਵਿਊ ਈ ਐਸਾ ਬਣਾ ਦਿੱਤਾ।
ਅੱਜ ਦਾ ਹਾਲ ਸਮਾਜ ਦਾ ਦੇਖ ਪਰਸ਼ੋਤਮ,
ਆਪਣੀ ਕਲਮ ਦਾ ਜ਼ੋਰ ਲਗਾ ਦਿੱਤਾ।
ਜ਼ਿੰਦਗੀ ਇਕ ਸੰਘਰਸ਼ ਹੈ -ਪਰਸ਼ੋਤਮ ਲਾਲ ਸਰੋਏ
ਜ਼ਿੰਦਗੀ ਇਕ ਸੰਘਰਸ਼ ਹੈ,
ਕਰਮ ਕਮਾਉਣਾ ਪੈਂਦਾ ਏ।
ਸਮਾਜ ਵਿਚ ਜੋ ਹਰਾਮੀਂ ਨੇ,
ਮੱਥਾ ਉਨ੍ਹਾਂ ਨਾਲ ਲਾਉਣਾ ਪੈਂਦਾ ਏ।
ਜ਼ਿੰਦਗੀ ਇਕ ਸੰਘਰਸ਼ ਹੈ-------।
ਹਰਾਮਖ਼ੋਰਾਂ ਨੂੰ ਇੱਜ਼ਤ ਦੇ,
ਏਥੇ ਬਿਠਾਈ ਜਾਂਦੇ ਨੇ,
ਦੇਸ਼ ਸਮਾਜ ਦਾ ਬੇੜਾ,
ਗਰਕ ਕਰਾਈ ਜਾਂਦੇ ਨੇ,
ਐਸੇ ਹਰਾਮਖ਼ੋਰਾਂ ਦੀ ਔਕਾਤ ਨੂੰ,
ਯਾਦ ਕਰਾਉਣਾ ਪੈਂਦਾ ਏ।
ਜ਼ਿੰਦਗੀ ਇਕ ਸੰਘਰਸ਼ ਹੈ-------।
ਮੈਂ-ਬਾਦ ਦੀ ਗੁੜਤੀ ਨੂੰ ਅੱਜ,
ਕਿਉਂ ਟੋਲ੍ਹ ਰਹੀ ਦੁਨੀਆਂ,
ਇਨਸਾਨੀਅਤ ਨੂੰ ਤਾਂ ਪੈਰਾਂ ਦੇ ਵਿੱਚ,
ਕਿਉਂ ਰੋਲ ਰਹੀ ਦੁਨੀਆਂ,
ਹਿੰਮਤ ਕਰਕੇ ਇਨ੍ਹਾਂ ਤਾਈਂ,
ਸਮਝਾਉਣਾ ਪੈਂਦਾ ਏ।
ਜ਼ਿੰਦਗੀ ਇਕ ਸੰਘਰਸ਼ ਹੈ-------।
ਇਕੱਠੇ ਹੋ ਕੇ ਸੂਝਵਾਨ ਮਿੱਤਰੋ,
ਵਧੀਆ ਸਮਾਜ ਉਸਾਰਨਾ ਏ,
ਮੈਂ-ਬਾਦ ਤੇ ਲੁੱਟ-ਖੋਰਾਂ ਨੂੰ,
ਕਿਤੇ ਦੂਰ-ਦੁਰਾਡੇ,
ਆਪਾਂ ਗੱਡੀ ਚਾੜ੍ਹਨਾ ਏ,
ਏਥੇ ਹਰਾਮਖ਼ੋਰਾਂ ਦੀ ਗੁੜਤੀ ਨੂੰ,
ਲਾਂਬੂ ਲਾਉਣਾ ਪੈਂਦਾ ਏ।
ਜ਼ਿੰਦਗੀ ਇਕ ਸੰਘਰਸ਼ ਹੈ-------।
ਪਰਸ਼ੋਤਮ ਇਕ ਹੋ ਜਾਓ,
ਤੁਹਾਨੂੰ ਕੋਈ ਛੂਹ ਨਹੀਂ ਸਕਦਾ,
ਕੁੱਤਾ-ਬਿੱਲਾ ਜੋ ਬਣ ਬੈਠਾ,
ਟੱਪ ਉਹ ਜ਼ੂਹ ਨਹੀਂ ਸਕਦਾ,
ਮੂਰਖ-ਹਰਾਮੀਂ ਤੇ ਪਸ਼ੂਆਂ ਦੇ,
ਗਲਾਂ 'ਚ ਸੰਗਲ ਪਾਉਣਾ ਪੈਂਦਾ ਏ।
ਜ਼ਿੰਦਗੀ ਇਕ ਸੰਘਰਸ਼ ਹੈ-------।
ਕਿਉਂ ਕਰਦੇ ਓ ਢੋਂਗ ਸ਼ਰਾਧਾਂ ਦਾ -ਪਰਸ਼ੋਤਮ ਲਾਲ ਸਰੋਏ
ਕਿਉਂ ਕਰਦੇ ਓ ਢੋਂਗ ਸ਼ਰਾਧਾਂ ਦਾ,
ਜੀਵਿਤਾਂ ਦੇ ਮੂੰਹ ਵਿੱਚ ਤਾਂ ਬੁਰਕੀ ਪਾ ਨਾ ਸਕੇ।
ਕੋਅ! ਕੋਅ ! ਕਰਕੇ ਕਾਵਾਂ ਰਾਹੀਂ ਪਾਣੀ ਪਹੁੰਚਾ ਰਹੇ ਕਿਵੇਂ,
ਕੋਲ ਹੁੰਦਿਆਂ ਦੇ ਮੂੰਹ ਪਾਣੀ ਪਾ ਨਾ ਸਕੇ।
ਕਿਉਂ ਕਰਦੇ ਓ ਢੋਂਗ ------------------।
ਪੁੰਨ ਸਮਝਦੇ ਪਏ ਓ ਢੋਂਗ ਕਰਕੇ,
ਕੋਲ ਹੁੰਦਿਆਂ ਕਿਉਂ ਢੋਂਗ ਇਹ ਰਚਾ ਨਾ ਸਕੇ।
ਉਦੋਂ ਪੈਸਾ ਹੀ ਸੀ ਤੁਹਾਡਾ ਮਾਈ-ਬਾਪ ਹੋਇਆ,
ਮਾਈ-ਬਾਪ ਨੂੰ ਤਾਂ ਤੁਸੀਂ ਅਪਣਾ ਨਾ ਸਕੇ।
ਕਿਉਂ ਕਰਦੇ ਓ ਢੋਂਗ ------------------।
ਸੋਚਣ ਮਨਾਉਂਦੇ ਹਾਂ ਅਸੀਂ ਆਪਣੇ ਪੁਰਖਿਆਂ ਨੂੰ,
ਕੋਲ ਹੁੰਦੇ ਸਨ ਉਦੋਭਂ ਤਾਂ ਮਨਾ ਨਾ ਸਕੇ।
ਸਮਝਦੇ ਪਏ ਓ, ਗੰਗਾ ਇਸ਼ਨਾਨ ਹੈ ਇਹ,
ਨਾਲ ਹੁੰਦਿਆਂ ਤਾਂ ਮੈਲ ਮਨੋਂ ਲਾਹ ਨਾ ਸਕੇ।
ਕਿਉਂ ਕਰਦੇ ਓ ਢੋਂਗ ------------------।
ਖੀਰਾਂ-ਕੜਾਹ ਬਣਾ ਕੇ, ਗਿਆਰੀ 'ਤੇ ਘਿਓ ਪਾ ਕੇ,
ਵਾਪਸ ਪੁਰਖਿਆਂ ਤਾਈਂ ਤੁਸੀਂ ਤਾਂ ਬੁਲਾ ਨਾ ਸਕੇ।
ਹੁਣ ਕਿਵੇਂ ਬੁਲਾਉਂਦੇ ਉਨ੍ਹਾਂ ਨੂੰ ਆਪਣੇ ਕਹਿ ਕੇ,
ਕੋਲ ਹੁੰਦਿਆਂ ਨੂੰ ਆਪਣੇ ਬੁਲਾ ਨਾ ਸਕੇ।
ਕਿਉਂ ਕਰਦੇ ਓ ਢੋਂਗ ------------------।
ਕਹੇ ਪਰਸ਼ੋਤਮ ਕੀ ਮਿਲਦਾ ਇਹ ਢੋਂਗ ਰਚ ਕੇ,
ਕਿਉਂ ਪਹਿਲਾਂ ਇਹ ਗੰਗਾ, ਨਹਾਂ ਨਾ ਸਕੇ।
ਕੋਲ ਹੁੰਦੇ ਪੁਰਖੇ ਸੀ, ਪੁਰਾਣੀ ਪਈ ਚੀਜ਼ ਮਾਫ਼ਿਕ,
ਉਦੋਂ ਇੱਜ਼ਤ ਨਾਲ ਕੋਲ ਬਿਠਾ ਨਾ ਸਕੇ।
ਕਿਉਂ ਕਰਦੇ ਓ ਢੋਂਗ ------------------।
ਕੀ ਹੋ ਗਿਆ ਮਨੁੱਖ ਨੂੰ
ਸਮਝ ਸਕਿਆ ਨਾ ਰੁੱਖ ਨੂੰ,
ਨਾ ਇਹ ਜਾਣੇ ਮਾਂ ਦੀ ਕੁੱਖ ਨੂੰ,
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਰੁੱਖ ਨੂੰ ਵੀ ਕੱਟੀ ਜਾਵੇ,
ਕੁੱਖ 'ਤੇ ਵੀ ਛੁਰੀ ਚਲਾਵੇ,
ਪਤਾ ਨਾ ਚੱਲੇ,
ਇਹ ਪਿਆ ਕਿਹੜਾ ਭੁੱਖ ਨੂੰ।
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਮਾਂ-ਧੀ ਦੀ ਬੋਲੀ ਲਾਵੇ,
ਸੱਚਾ-ਸੁੱਚਾ ਤੇ ਸਾਧ ਕਹਾਵੇ,
ਧੀ ਤਾਂ ਧੀ ਇਕ ਪਾਸੇ ਦੀ ਗੱਲ,
ਗ਼ਾਲ ਦੇ ਰਿਹਾ ਏ ਮਾਂ ਦੀ ਕੁੱਖ ਨੂੰ।
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਰੁੱਖ ਦੀ ਵੀ ਬੋਲੀ ਲਾਵੇ,
ਭਾਰਤ ਮਾਂ ਨੂੰ ਵੀ ਵੇਚ ਪਿਆ ਖਾਵੇ,
ਇਨਸਾਨੀਅਤ ਤੋਂ ਗਿਰ ਕੇ ਤੇ,
ਦੱਸੋ ਲੱਭੇ ਕਿਸ ਸੁੱਖ ਨੂੰ।
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਲਗਦੈ ਇਹਨੂੰ ਕਸਰ ਕੋਈ ਹੋਈ,
ਸ਼ਿਵਿਆਂ ਦੀ ਚੁੜੇਲ ਕੋਈ ਨਾਲ ਖਲ੍ਹੋਈ,
ਲੱਭੀਏ ਕੋਈ ਪੀਰ ਪੈਗੰਬਰ,
ਜੋ ਕੱਟੇ ਇਹਦੇ ਦੁੱਖ ਨੂੰ।
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਕਿਹੜਾ ਘੋਲ ਤਬੀਤ ਪਿਲਾਈਏ,
ਕਿਸ ਵੈਦ-ਹਕੀਮ ਕੋਲ ਲੈ ਕੇ ਜਾਈਏ,
ਨਬਜ਼ ਇਹਦੀ ਦੇਖੇ ਜਿਹੜਾ,
ਨਾਲੇ ਤੱਕੇ ਇਹਦੇ ਮੁੱਖ ਨੂੰ।
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਜਾਂ ਫਿਰ ਰਲ ਕੇ ਖੁਦ ਇਹਦੇ ਭੂਤ ਭਜਾਈਏ,
ਚਮਟੇ ਵਾਲਾ ਝਾੜਾ ਵੀ ਕਰਵਾਈਏ,
ਦਾਖੂ ਦਾਣਾ ਦਿਖਾ ਦੇਈਏ ਇਹਨੂੰ,
ਮਿਟਾਈਏ ਇਹਦੀ ਹਰ ਭੁੱਖ ਨੂੰ।
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਪਰਸ਼ੋਤਮ ਕੁਝ ਤਾਂ ਕਰਨਾ ਈ ਪੈਣਾ,
ਹੱਕ ਸੱਚ ਖ਼ਾਤਿਰ ਲੜਣਾਂ ਈ ਪੈਣਾ,
ਸਭ ਦਲਿੱਦਰ ਇਹਦੇ ਦੂਰ ਭਜਾਈਏ,
ਸਾਫ਼ ਕਰਾਈਏ ਇਹਦੇ ਕੋਲੋਂ, ਸੁੱਟੇ ਇਹਦੇ ਥੁੱਕ ਨੂੰ।
ਦੇਖੋ ਯਾਰੋ, ਦੇਖੋ ਯਾਰੋ,
ਕੀ ਹੋ ਗਿਆ ਮਨੁੱਖ ਨੂੰ।
ਆਪੇ ਆਖੇਂ - - ਪਰਸ਼ੋਤਮ ਲਾਲ ਸਰੋਏ
ਨੋਟ :- ਮੇਰੀ ਇਹ ਰਚਨਾ ''ਆਪੇ ਆਖੇਂ'' ਬਾਵਾ ਬਲਵੰਤ ਦੀ ਰਚਨਾ ''ਤੇਰਾ ਇਕ ਦਿਲ ਹੈ ਜਾਂ ਦੋ'' ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਬਾਵਾ ਲਿਖਦਾ ਹੈ: - ''ਆਪੇ ਕਹੇਂ ਮੈਂ ਤੇਰੀ, ਤੇਰੀ, ਆਪੇ ਕਹੇ ਨਾ ਛੋਹ, ਤੇਰਾ ਇਕ ਦਿਲ ਹੈ ਜਾਂ ਦੋ? ਕਰਾਂ ਮੈਂ ਜਦ ਉਜ਼ਾਲਾ, ਆਖੇਂ ਬਾਲ ਨਾ ਦੀਵੇ, ਰਹਾਂ ਜਾ ਬੈਠ ਹਨ੍ਹੇਰੇ ਅੰਦਰ, ਆਖੇਂ ਕਰ ਲੈ ਲੋਅ, ਤੇਰਾ ਇਕ ਦਿਲ ਹੈ ਜਾਂ ਦੋ? '' ਮੇਰਾ ਰਚਨਾ ਆਪੇ ਆਖੇਂ ਕੁਝ ਇਸ ਤਰ੍ਹਾਂ ਹੈ:-
ਆਪੇ ਆਖੇਂ ਸਾਨੂੰ ਜਾਣਦਾ ਨਾਹੀਂ,
ਆਪੇ ਆ ਕੇ ਦਰ 'ਤੇ ਜਾਵੇਂ ਖਲ੍ਹੋ,
ਤੇਰਾ ਇਕ ਪਿਓ ਹੈ ਜਾਂ ਦੋ?
ਵੋਟਾਂ ਸਮੇਂ ਲੋਕਾਂ ਦੇ ਦਰਾਂ ਵੱਲ ਝਾਕੇਂ,
ਸਮਾਂ ਲੰਘਣ 'ਤੇ ਮਾਲਕ ਬਣ ਜਾਂਦਾ ਏਂ ਆਪੇ,
ਗੋਂਅ ਤੈਨੂੰ ਜਦ ਹੁੰਦਾ ਕੋਈ,
ਲੋਕਾਂ ਨਾਲ ਬਣ ਜਾਵੇਂ ਖਿਚੜੀ ਘਿਓ,
ਤੇਰਾ ਇਕ ਪਿਓ ਹੈ ਜਾਂ ਦੋ?
ਬਾਪ ਜਿਸ ਨੂੰ ਤੂੰ ਆਖੇਂ, ਉਹ ਪਤਾ ਨਹੀਂ ਤੇਰਾ,
ਥਾਂ-ਥਾਂ 'ਤੇ ਲਿਖਾਈ ਫਿਰਦਾ, ਨਾਂਅ ਤੂੰ ਜਿਹੜਾ,
ਬੰਦੇ ਦਾ ਪੁੱਤ ਨਾ ਬਣਿਆ,
ਏਨਾਂ ਬੇਸ਼ਰਮ ਗਿਐਂ ਤੂੰ ਹੋ,
ਤੇਰਾ ਇਕ ਪਿਓ ਹੈ ਜਾਂ ਦੋ?
ਚੌਧਰ ਦੀ ਹੈ ਬਹੁਤ ਭੁੱਖ ਤੈਨੂੰ,
ਸੁਣ ਹਰਾਮ ਓ ਖੋਰਾ,
ਕਿਹੜੀ ਗੱਲ ਦਾ ਦਿਲ ਆਪਣੇ ਨੂੰ,
ਇਹ ਲਾ ਬੈਠਾਂ ਏਂ ਤੂੰ ਝੋਰਾ,
ਤੈਨੂੂੰ ਝੂਠੀ ਮਾਇਆ ਵਾਲਾ,
ਕਿੰਨਾਂ ਪੈ ਗਿਆ ਹੈ ਮੋਹ,
ਤੇਰਾ ਇਕ ਪਿਓ ਹੈ ਜਾਂ ਦੋ?
ਜਿਨ੍ਹਾਂ ਦਰਾਂ ਤੋਂ ਮੰਗ ਤੂੰ ਖਾਂਦਾ,
ਉਨ੍ਹਾਂ ਦਾ ਹੀ ਮਸੀਹਾ ਕਹਾਵੇਂ,
ਨੌਕਰ ਹੋ ਕੇ ਮਾਲਕੀ ਦਾ ਤੂੰ ਢੋਂਗ ਰਚਾਵੇਂ,
ਤੇਰੀ ਜ਼ਿੰਦਗੀ ਦੇ ਪਤੰਗ ਵਾਲੀ ਡੋਰ ਦੀ,
ਹੋ ਜਾਣੀ ਏਂ ਆਈ ਬੋਅ,
ਤੇਰਾ ਇਕ ਪਿਓ ਹੈ ਜਾਂ ਦੋ?
ਪਰਸ਼ੋਤਮ ਤੈਨੂੰ ਬਹੁਤ ਸਮਝਾਉਂਦਾ,
ਛੱਡ ਦੇ ਕਰਨਾ ਮੇਰਾ ਮੇਰਾ,
ਲੋਕਾਂ ਦੀ ਪਾਈ ਹੱਡੀ ਤੋਂ, ਲਿਆ ਭੂਸਰ ਤੂੰ ਬਥੇਰਾ
ਜਿਨ੍ਹਾਂ ਨੇ ਸਭ ਕੁਝ ਦਿੱਤਾ ਤੈਨੂੰ,
ਸਾਮ-ਸਵੇਰੇ ਚਰਣ ਉਨ੍ਹਾਂ ਦੇ ਧੋ,
ਤੇਰਾ ਇਕ ਪਿਓ ਹੈ ਜਾਂ ਦੋ?
ਇਨਸਾਨੀਅਤ ਦੇ ਪੰਥ ਦੀ ਗੱਲ - ਪਰਸ਼ੋਤਮ ਲਾਲ ਸਰੋਏ
ਜੇ ਵੱਖਰਾ ਪੰਥ ਬਣਾਉਣ ਦੀ ਗੱਲ ਸੁੱਝੀ,
ਤੇ ਤਦ ਇਨਸਾਨੀਅਤ ਪੰਥ ਸੁਝਾਵਾਂਗਾ ਮੈਂ।
ਸਮਾਜ ਦੇ ਰਹਿਬਰਾਂ ਜੋ ਉਪਦੇਸ਼ ਦਿੱਤੇ,
ਉਨ੍ਹਾਂ ਉਪਦੇਸ਼ਾਂ ਦੀ ਰਾਖੀ ਕਰਾਵਾਂਗਾ ਮੈ।
ਜੇ ਵੱਖਰਾ ------------------।
ਸਾਰੇ ਵੱਖ ਹਾਂ ਸਮੱਸਿਆਵਾਂ ਤਦ ਹੀ ਵਧ ਰਹੀਆਂ,
ਇਨ੍ਹਾਂ ਸਮੱਸਿਆਵਾਂ ਦਾ ਹੱਲ ਲਭਾਵਾਂਗਾ ਮੈਂ।
ਗੁਰੂਆਂ-ਪੀਰਾਂ ਨੇ ਕਿਹਾ ਸਭ ਇਨਸਾਨ ਹਾਂ ਅਸੀਂ,
ਉਨ੍ਹਾਂ ਦੀ ਕਹਿਣੀ ਨੂੰ ਯਾਦ ਕਰਾਵਾਂਗਾ ਮੈਂ।
ਜੇ ਵੱਖਰਾ -------------------।
ਕੋਈ, ਕੋਈ ਬਣਿਆ, ਤੇ ਕੋਈ, ਕੋਈ ਬਣਿਆ,
ਇਹ ਵੱਖਰਾਪਨ ਸਮਾਜ 'ਚੋਂ ਮਿਟਾਵਾਂਗਾ ਮੈ।
ਤੁਹਾਨੂੰ ਅਲੱਗ ਕਰਕੇ ਸ਼ੈਤਾਨ ਉੱਲੂ ਸਿੱਧਾ ਕਰਦਾ,
ਉਸ ਸ਼ੈਤਾਨ ਨੂੰ ਵੀ ਮਾਰ ਭਜਾਵਾਂਗਾ ਮੈ।
ਜੇ ਵੱਖਰਾ --------------------।
ਹਰਾਮੀ ਲੁੱਟ-ਲੁੱਟ ਸਮਾਜ ਨੂੰ ਖਾਈ ਜਾਂਦੇ,
ਇਨ੍ਹਾਂ ਦੀਆਂ ਜੜ੍ਹਾਂ ਹੀ ਸਮਾਜ 'ਚੋਂ ਮਿਟਾਵਾਂਗਾ ਮੈ।
ਪਰਸ਼ੋਤਮ ਬੇਗ਼ਮਪੁਰਾ ਦੀ ਗੱਲ 'ਤੇ ਪਹਿਰਾ ਦੇ ਕੇ,
ਭਿੰਨ-ਭੇਦ ਜੋ ਸਮਾਜ 'ਚੋਂ ਮਿਟਾਵਾਂਗਾ ਮੈਂ।
ਜੇ ਵੱਖਰਾ ---------------------।
ਬੰਦੇ ਬਣ ਜਾਓ ਸਮਾਜ ਦੇ ਲੁੱਟ-ਖੋਰੋ,
ਪਹਿਲਾਂ ਪਿਆਰ ਨਾਲ ਗੱਲ ਸਮਝਾਵਾਂਗਾ ਮੈਂ।
ਜੇ ਫਿਰ ਵੀ ਵਿੰਗੇ ਰਹੇ ਕੁੱਤੇ ਦੀ ਪੂਛ ਵਾਂਗਰ,
ਜੁੱਤੀ ਕਲਮ ਦੀ ਬੜੀ ਹੀ ਵਾਹਵਾਂਗਾ ਮੈਂ।
ਜੇ ਵੱਖਰਾ ---------------------।
ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ: 92175-44348
ਗ਼ਦਰ ਲਹਿਰ ਕਵੀ ਦਰਬਾਰ ਦੀ ਗੱਲ - ਪਰਸ਼ੋਤਮ ਲਾਲ ਸਰੋਏ
ਕਵੀ ਦਰਬਾਰ ਦੀ ਗੱਲ ਜਦ ਹੋਈ,
ਜਦ ਦੁਨੀਆਂ ਹਾਸਿਆਂ ਵਿੱਚ ਖਲ੍ਹੋਈ,
ਉਸ ਵੇਲੇ ਫਿਰ ਸਜਣੋਂ ਮੇਰਿਓ,
ਕੋਈ ਤਾਂ ਆਪਾਂ ਵੀ ਗ਼ਦਰ ਮਚਾਵਾਂਗੇ।
ਮੀਡੀਆਂ ਪੰਜਾਬ ਸਾਡਾ ਆਪਣਾ ਘਰ ਹੈ,
ਹੋ ਸਕਿਆ ਤਾਂ ਅਸੀਂ ਵੀ ਗੇੜਾ ਲਾਵਾਂਗੇ।
ਜੱਗੀ ਕੁੱਸਾ ਨੇ ਚੱਲ ਕੇ ਆਉਣਾ,
ਤਾਏ ਬੱਕਰੀਆਂ ਵਾਲੇ ਵੀ ਇਸ ਹਰੇ ਭਰੇ ਖੇਤ ਵਿੱਚ,
ਬੱਕਰੀਆਂ ਨੂੰ ਹੈ ਘਾਹ ਚਰਾਉਣਾ।
ਆਪਾਂ ਵੀ ਆ ਕੇ ਇਸ ਵਿਹੜੇ ਵਿੱਚ,
ਕੋਈ ਤਾਂ ਚੰਦ ਚੜ੍ਹਾਵਾਂਗੇ।
ਮੀਡੀਆਂ ਪੰਜਾਬ ਸਾਡਾ ਆਪਣਾ ਘਰ ਹੈ,
ਹੋ ਸਕਿਆ ਤਾਂ ਅਸੀਂ ਵੀ ਗੇੜਾ ਲਾਵਾਂਗੇ।
ਕਈ ਹੋਰ ਲੇਖਕ ਵੀ ਹੋਣੇ ਨੇ ਕੱਠੇ,
ਹਾਸੇ ਮਜ਼ਾਕ ਤੇ ਨਾਲੇ ਹੋਣੇ ਠੱਠੇ,
ਸਰੋਤਾ ਵੀ ਆਉਣੇ ਨੱਸੇ ਨੱਸੇ।
ਅਸੀਂ ਵੀ ਕਿਸੇ ਦੇ ਤਵਾ ਲਾਂਵਾਂਗੇ,
ਜਾਂ ਕੋਈ ਮੂੰਹ ਆਈ ਬਾਤ ਸੁਣਾਵਾਂਗੇ।
ਮੀਡੀਆਂ ਪੰਜਾਬ ਸਾਡਾ ਆਪਣਾ ਘਰ ਹੈ,
ਹੋ ਸਕਿਆ ਤਾਂ ਅਸੀਂ ਵੀ ਗੇੜਾ ਲਾਵਾਂਗੇ।
ਰਚਨਾ ਜੇ ਕਮਜ਼ੋਰ ਕਰੂਗੀ,
ਸਰੋਤਾਂ ਜਣਾਂ ਨੂੰ ਬੋਰ ਕਰੂਗੀ,
ਚੁੱਪ ਕਰਕੇ ਸੁਣਦੇ ਰਹੋ ਨਹੀਂ ਤਾਂ,
ਏਦਾਂ ਦੀ ਹੋਰ ਸੁਣਾਵਾਂਗੇ।
ਮੀਡੀਆਂ ਪੰਜਾਬ ਸਾਡਾ ਆਪਣਾ ਘਰ ਹੈ,
ਹੋ ਸਕਿਆ ਤਾਂ ਅਸੀਂ ਵੀ ਗੇੜਾ ਲਾਵਾਂਗੇ।
ਪਰਸ਼ੋਤਮ ਇੱਥੇ ਚਹਿਲ ਹੈ ਹੋਣੀ,
ਬਾਜ਼ਵਾ ਸਾਹਿਬ ਤੋਂ ਪਹਿਲ ਹੈ ਹੋਣੀ,
ਸਭ ਨੇ ਆਉਣਾ ਵਾਰੋ ਵਾਰੀ,
ਫਿਰ ਸਰੋਤਿਆਂ ਦਾ ਆ ਕੇ ਕੁਝ ਚਿਰ,
ਆਪਾਂ ਵੀ ਸਿਰ ਖਾਵਾਂਗੇ।
ਮੀਡੀਆਂ ਪੰਜਾਬ ਸਾਡਾ ਆਪਣਾ ਘਰ ਹੈ,
ਹੋ ਸਕਿਆ ਤਾਂ ਅਸੀਂ ਵੀ ਗੇੜਾ ਲਾਵਾਂਗੇ।
ਪੱਕੀਆਂ ਲੀਹਾਂ- ਇਕ ਕਾਵਿ ਰਚਨਾ - ਪਰਸ਼ੋਤਮ ਲਾਲ ਸਰੋਏ
ਸੱਚ ਦੇ ਮਾਰਗ 'ਤੇ ਪੈਰ ਧਰ ਲਿਆ,
ਅਸੀਂ ਪੱਕੀਆਂ ਲੀਹਾਂ ਪਾ ਦਿਆਂਗੇ।
ਬਾਵਾ ਸਾਹਿਬ ਜੋ ਕਹਿਣਾ ਚਾਹਿਆ,
ਉਹ ਦੁਨੀਆਂ ਨੂੰ ਸਮਝਾ ਦਿਆਂਗੇ।
ਸੱਚ ਦੇ ਮਾਰਗ-------------।
ਬਣਨਾ ਬੇਗ਼ਮਪੁਰਾ ਦੇ ਵਾਸੀ,
ਮਨਾਂ ਦੀ ਕਰਨੀ ਦੂਰ ਉਦਾਸੀ,
ਮੁਰਝਾਇਆਂ ਚਿਹਰਿਆਂ 'ਤੇ ਲਿਆ ਕੇ ਹਾਸੀ,
ਲੋਕਤੰਤਰ ਕੀ ਹੁੰਦਾ, ਸਿਖਾ ਦਿਆਂਗੇ।
ਸੱਚ ਦੇ ਮਾਰਗ-------------।
ਨਹੀਂ ਕਿਸੇ ਦੇ ਅੱਗੇ ਝੁਕਣਾ,
ਸੱਚ ਦੇ ਮਾਰਗ ਤੋਂ ਨਾ ਰੁਕਣਾ,
ਸਾਰੇ ਇਕ ਨੇ, ਕੋਈ ਨਾ ਨੀਵਾਂ,
ਇਹ ਦੁਨੀਆਂ ਨੂੰ ਸਮਝਾ ਦਿਆਂਗੇ।
ਸੱਚ ਦੇ ਮਾਰਗ ------------।
ਜਿਨ੍ਹਾਂ ਨੂੰ ਕੋਈ ਨਾ ਸ਼ਰਮ ਦਾ ਘਾਟਾ,
ਮੰਗਣ ਨੂੰ ਦੇ ਦੇਣਾ ਏ ਬਾਟਾ,
ਬਹੁਤ ਕਰ ਲਈ ਇਨ੍ਹਾਂ ਮੰਨ-ਮਰਜ਼ੀ,
ਹੁਣ ਨਾਨੀ ਯਾਦ ਕਰਾ ਦਿਆਂਗੇ।
ਸੱਚ ਦੇ ਮਾਰਗ ------------।
ਲੁੱਟ ਖਾ ਲਿਆ ਮੁਲਕ ਇਹ ਸਾਰਾ,
ਜਿਨ੍ਹਾਂ ਨੂੰ ਦੋ ਦਾ ਵੀ ਆਉਂਦਾ ਨਾ ਭਾੜਾ,
ਕੀ ਹੁੰਦੀ ਇਹ ਵਿਦਿਆ ਬੇਚਾਰੀ,
ਇਹ ਲੋਟੂਆਂ ਨੂੰ ਸਮਝਾ ਦਿਆਂਗੇ।
ਸੱਚ ਦੇ ਮਾਰਗ -------------।
ਪਰਸ਼ੋਤਮ! ਸੱਚ ਦੀ ਜਿੱਤ ਹੈ ਹੁੰਦੀ,
ਝੂਠਿਆਂ ਦੇ ਤਾਂ ਪਿੱਠ ਹੈ ਹੁੰਦੀ,
ਜਿਹੜੀ ਹੁੰਦੀ ਝੈਰ ਇਨ੍ਹਾਂ ਦੇ,
ਉਹ ਖ਼ੁਰਕ ਇਨ੍ਹਾਂ ਦੀ ਲਾਹ ਦਿਆਂਗੇ।
ਸੱਚ ਦੇ ਮਾਰਗ -------------।
ਡਾਕਟਰ ਤੇ ਬੁਖ਼ਾਰ ਵਿਚਲਾ ਆਪਸੀ ਵਾਰਤਾਲਾਪ-ਇਕ ਕਾਵਿ ਰਚਨਾ - ਪਰਸ਼ੋਤਮ ਲਾਲ ਸਰੋਏ
ਡਾਕਟਰ ਕਹਿਣ ਲੱਗਾ ਬੁਖ਼ਾਰ ਨੂੰ,
ਚਲ ਭੱਜ ਤੂੰ ਇੱਥੋਂ ਜਾਹ।
ਬੰਦਾ ਬਣ ਕੇ ਦੌੜ ਜਾਹ,
ਨਹੀਂ ਤਾਂ ਟੀਕਾ ਦੇਣਾ ਮੈਂ ਲਾ।
ਡਾਕਟਰ ਕਹਿਣ ਲੱਗਾ ਬੁਖ਼ਾਰ---------।
ਅੱਗਿਓ ਬੁਖ਼ਾਰ ਬੋਲਿਆ ਡਾਕਟਰ ਜੀ,
ਮੈਨੂੰ ਤਾਂ ਏਸੇ ਗੱਲ ਨਾਲ ਭਾਅ।
ਲੰਮਾ ਪਾ ਮਰੀਜ਼ ਨੂੰ ਮੈਂ ਜਦ ਤੋੜਦਾ,
ਮੈਨੂੰ ਮਜ਼ਾ ਜਾਂਦਾ ਹੈ ਆ।
ਡਾਕਟਰ ਕਹਿਣ ਲੱਗਾ ਬੁਖ਼ਾਰ---------।
ਡਾਕਟਰ ਬੋਲਿਆ ਗੱਲ ਸੁਣ ਬੁੱਧੂਆ,
ਆਹ ਫੜ੍ਹ ਤੂੰ ਗੋਲੀਆਂ ਖਾ।
ਭਾਈ ਇਸ ਮਰੀਜ਼ ਨੂੰ ਛੱਡ ਕੇ,
ਕਿਤੇ ਦੂਰ ਦੁਰਾਡੇ ਜਾਹ।
ਡਾਕਟਰ ਕਹਿਣ ਲੱਗਾ ਬੁਖ਼ਾਰ---------।
ਬੁਖ਼ਾਰ ਕਹਿੰਦਾ ਡਾਕਟਰ ਜੀ,
ਨਾ ਮੈਨੂੰ ਐਨੀ ਕਾਹਲੀ ਪਾ।
ਦੋ - ਚਾਰ ਦਿਨ ਤਾਂ ਰਹਿਣ ਦੇ,
ਮੇਰੇ ਲੱਥੇ ਨਹੀਂ ਪੂਰੇ ਚਾਅ।
ਡਾਕਟਰ ਕਹਿਣ ਲੱਗਾ ਬੁਖ਼ਾਰ---------।
ਡਾਕਟਰ ਕਹਿੰਦਾ ਭਾਈ ਛੱਡ ਗੱਲ,
ਚੁੱਪ ਕਰਕੇ ਪੈ ਜਾ ਆਪਣੇ ਰਾਹ।
ਕਿਉਂ ਗਰੀਬਾਂ ਨੂੰ ਤੰਗ ਕਰਦਾ,
ਕਿਉਂ ਲੈ ਰਿਹਾ ਇਨ੍ਹਾਂ ਦੀ ਹਾਅ।
ਡਾਕਟਰ ਕਹਿਣ ਲੱਗਾ ਬੁਖ਼ਾਰ---------।
ਪਰਸ਼ੋਤਮ ! ਢੀਠ ਹੋ ਕੇ ਬੁਖ਼ਾਰ ਫਿਰ ਬੋਲਿਆ,
ਡਾਕਟਰ ਜੀ ਤੂੰ ਆਪਣਾ ਜ਼ੋਰ ਲੈ ਲਾ।
ਮੈਂ ਵੀ ਆਪਣੀ ਮਰਜ਼ੀ ਕਰੂੰਗਾ,
ਤੂੰ ਵੀ ਆਪਣੀ ਲਾ ਕੇ ਦੇਖ ਲੈ ਵਾਹ।
ਡਾਕਟਰ ਕਹਿਣ ਲੱਗਾ ਬੁਖ਼ਾਰ---------।
ਗੀਤ- ਪੱਥਰਾਂ ਨੂੰ ਤਾਰ ਦਿਖਾ ਜਾਂਦੇ - ਪਰਸ਼ੋਤਮ ਲਾਲ ਸਰੋਏ
ਪੱਥਰਾਂ ਨੂੰ ਤਾਰ ਦਿਖਾ ਜਾਂਦੇ,
ਨਾਗਾਂ ਦੇ ਹਾਰ ਬਣਾ ਜਾਂਦੇ।
ਉਹ ਹੁੰਦੇ ਮਸੀਹਾ ਦੁਨੀਆਂ ਦੇ।
ਪਾਪੀਆਂ ਨੂੰ ਜੋ ਰਾਹ ਦਿਖਲਾ ਜਾਂਦੇ।
ਪੱਥਰਾਂ ਨੂੰ ਤਾਰ ਦਿਖਾ ਜਾਂਦੇ---।
ਅੱਜ ਵੀ ਸਤਿਗੁਰ ਏਥੇ ਆਉਂਦੇ ਨੇ,
ਮੈਂ ਮੌਜ਼ੂਦ ਹਾਂ ਇਹ ਦਿਖਲਾਉਂਦੇ ਨੇ।
ਹਰੇ ਰੁੱਖਾਂ ਦਿਆਂ ਪੱਤਿਆਂ 'ਤੇ।
ਧੰਨ ਗੁਰੂ ਰਵਿਦਾਸ, ਤੇ ਹਰਿ ਦਿਖਲਾ ਜਾਂਦੇ।
ਪੱਥਰਾਂ ਨੂੰ ਤਾਰ ਦਿਖਾ ਜਾਂਦੇ-----।
ਪਾਪ ਜਦ ਵੀ ਵਧਦਾ ਫੁੱਲਦਾ ਹੈ,
ਸੱਚ ਜਦ ਪੈਰਾਂ ਵਿੱਚ ਰੁਲਦਾ ਹੈ।
ਕੋਈ ਸਾਰ ਨਾ ਲੈਂਦਾ ਜਦ ਸੱਚਿਆਂ ਦੀ।
ਸਤਿਗੁਰ ਸੱਚ ਨੂੰ ਆਪ ਬਚਾ ਜਾਂਦੇ।
ਪੱਥਰਾਂ ਨੂੰ ਤਾਰ ਦਿਖਾ ਜਾਂਦੇ ------।
ਜਦ ਪਾਪ ਪਸਾਰਾ ਵਧਦਾ ਹੈ,
ਝੂਠਾ ਠੱਗ, ਸੱਚਿਆਂ ਨੂੰ ਠੱਗਦਾ ਹੈ।
ਦੁੱਧ-ਪਾਣੀ ਵਿਚਲਾ ਫਰਕ ਆਪੇ।
ਸਤਿਗੁਰੂ ਆਪ ਹੀ ਆ ਦਿਖਲਾ ਜਾਂਦੇ।
ਪੱਥਰਾਂ ਨੂੰ ਤਾਰ ਦਿਖਾ ਜਾਂਦੇ-------।
ਪਰਸ਼ੋਤਮ ! ਹਰ ਵੇਲੇ ਸਤਿਗੁਰ ਆਉਂਦੇ ਨੇ,
ਪਾਪੀਓ ਬਸ ਕਰੋ ਇਹ ਸਮਝਾਉਂਦੇ ਨੇ।
ਜਦ ਸਿਰ ਤੋਂ ਪਾਣੀ ਵਧ ਜਾਂਦਾ।
ਉਹ ਪਾਪੀਆਂ ਨੂੰ ਸ਼ਬਕ ਸਿਖਾ ਜਾਂਦੇ।
ਪੱਥਰਾਂ ਨੂੰ ਤਾਰ ਦਿਖਾ ਜਾਂਦੇ-------।
ਮੈਂ ਇਕ ਰੁਖ ਹਾਂ - ਪਰਸ਼ੋਤਮ ਲਾਲ ਸਰੋਏ
ਮੈਂ ਇਕ ਰੁਖ ਹਾਂ ਮਨੁੱਖ ਦੀ,
ਹਰ ਇਕ ਆਸ ਪੁਗਾਵਾਂ,
ਥੱਕੇ ਹਾਰੇ ਹੋਏ ਮਨੁੱਖ ਨੂੰ,
ਮਾਂ ਬਣ ਕੇ ਮੈਂ ਦਿੰਦਾ ਛਾਵਾਂ।
ਮੈਂ ਇਕ ਰੁੱਖ------------।
ਮੇਰੀ ਲੱਕੜ 'ਤੇ ਬੈਠ ਕੇ,
ਪਾਰ ਸਮੁਦਰ ਕਰਦਾ।
ਰੈਣ-ਬਸੇਰਾ ਬਣਾਉਣ ਲਈ,
ਮੇਰਾ ਹੀ ਪੱਲਾ ਫੜ੍ਹਦਾ।
ਫਿਰ ਵੀ ਸੋਚੇ ਕਿਉਂ ਨਾ ਇਹਦੇ 'ਤੇ,
ਜ਼ੁਲਮ ਮੈਂ ਢਾਅਵਾਂ।
ਮੈਂ ਇਕ ਰੁੱਖ------------।
ਕਈ ਵਾਰ ਮੈਂ ਰਿਹਾ ਇਹਨੂੰ,
ਹੜ੍ਹਾਂ ਦੀ ਮਾਰੋਂ ਬਚਾਉਂਦਾ,
ਫਿਰ ਵੀ ਇਹ ਤਾਂ ਮਨੁੱਖ ਰਿਹਾ,
ਮੇਰੇ 'ਤੇ ਜ਼ੁਲਮ ਹੀ ਢਾਉਂਦਾ।
ਮੈਨੂੰ ਤਾਂ ਇਹ ਪੈਂਦਾ,
ਕਰਕੇ ਲੰਬੀਆਂ ਬਾਹਾਂ।
ਮੈਂ ਇਕ ਰੁੱਖ--------------।
ਇਹਦੀ ਭੁੱਖ ਮਿਟਾਉਣ ਲਈ,
ਵਿਚ ਮੈਂ ਚੁੱਲ੍ਹੇ ਬਲਿਆ।
ਠੰਢ ਤੋਂ ਰਾਹਤ ਦੇਣ ਲਈ ਇਹਨੂੰ,
ਵਿਚ ਅੱਗ ਮੈਂ ਗਿਆ ਤਲਿਆ।
ਮੁਰਦਾ ਲਾਸ਼ ਜਲਾਉਣ ਲਈ,
ਵਾਂਗ ਮੈਂ ਚਿਖਾ ਦੇ ਬਲਿਆ।
ਹਰ ਇਕ ਕੰਮ ਲਈ ਮਨੁੱਖ ਤਾਂ,
ਮੇਰੀਆਂ ਹੀ ਤੱਕਦਾ ਰਾਹਾਂ।
ਮੈ ਇਕ ਰੁੱਖ --------------।
ਪਰਸ਼ੋਤਮ ਇੰਨਾ ਕਰਨ ਬਾਵਜੂਦ,
ਮੈਂ ਇਹਤੋਂ ਠੰਗ ਹੀ ਖਾਧਾ।
ਪਰ ਮੇਰੇ ਨਾਲੋ ਲਾਉਣੋ ਨਾ,
ਮਨੁੱਖ ਇਹ ਹਟਿਆ ਆਢਾ।
ਸੋਚਦਾ ਹਰ ਵੇਲੇ ਕਦੋਂ ਤੇ ਕਿੱਥੇ,
ਮੈਂ ਇਹ ਦੇ 'ਤੇ ਆਰੀ ਚਲਾਵਾਂ।
ਮੈਂ ਇਕ ਰੁਖ--------------।
ਰੁੱਖ ਤੇ ਕੁਦਰਤ ਦਾ ਕਹਿਰ - ਪਰਸ਼ੋਤਮ ਲਾਲ ਸਰੋਏ
ਰੁੱਖ ਦਿੰਦਾ ਹੈ ਆਕਸੀਜ਼ਨ,
ਤੇ ਮਨੁੱਖ ਉਗਲਦਾ ਜ਼ਹਿਰ ਏਥੇ।
ਲੁੱਚਾ-ਲੰਡਾ ਚੌਧਰੀ ਬਣਿਆ,
ਹੋਇਆ ਇੱਟ-ਕੁੱਤੇ ਦਾ ਵੈਰ ਏਥੇ।
ਰੁੱਖ ਦਿੰਦਾ -----------------।
ਰੁੱਖ ਤਾਂ ਹੈ ਬਸ ਚੁੱਪ ਹੀ ਰਹਿੰਦਾ,
ਮੂੰਹੋਂ ਇ ਕੁਝ ਵੀ ਨਾ ਕਹਿੰਦਾ,
ਫਿਰ ਵੀ ਕਾਹਤੋਂ ਟੁੱਟ ਰਿਹਾ ਹੈ,
ਆਦਮੀਆਂ ਦਾ ਕਹਿਰ ਏਥੇ।
ਰੁੱਖ ਦਿੰਦਾ -----------------।
ਰੁੱਖ ਭਾਂਵੇਂ ਕੁਝ ਨਾ ਕਹਿੰਦਾ,
ਬੰਦਾ ਹੀ ਬੰਦੇ ਤੇ ਛੁਸੀ ਚਲਾਉਂਦਾ।
ਬੰਦਾ , ਬੰਦੇ ਦਾ ਨਹੀਂ ਬਣ ਸਕਦਾ, ਤਾਂ ਮੰਨਿਆਂ।
ਇਹ ਤਾਂ ਰੁੱਖ ਨਾਲ ਵੀ ਰੱਖਦਾ ਵੈਰ ਏਥੇ।
ਰੁੱਖ ਦਿੰਦਾ -----------------।
ਪਰਸ਼ੋਤਮ ! ਰੁੱਖ ਜੇ ਕੱਟ ਜਾਵੇਗਾ,
ਫਿਰ ਰੱਬ ਵੀ ਪਾਸਾ ਵੱਟ ਜਾਵੇਗਾ,
ਨਾ ਏਥੇ ਕੋਈ ਹਵਾ ਹੀ ਵਗਣੀ,
ਟੁੱਟ ਜਾਣਾ ਕੁਦਰਤ ਦਾ ਕਹਿਰ ਏਥੇ।
ਰੁੱਖ ਦਿੰਦਾ ----------------।
ਰੋਂਦੀ ਹੋਈ ਕਲਮ ਦੀ ਜ਼ੁਬਾਨੀ - ਪਰਸ਼ੋਤਮ ਲਾਲ ਸਰੋਏ
ਸਾਡੀ ਕਲਮ ਤਾਂ ਲਿਖ-ਲਿਖ ਰੋਂਦੀ ਕੁਰਲਾਂਉਂਦੀ ਰਹੀ,
ਪਰ ਉਹ ਲੋਕ ਸ਼ੋਹਲੇ ਗਾਉਂਦੇ ਰਹੇ।
ਦੁਨੀਆਂ ਦਾ ਦਰਦ ਇਹ ਲਿਖ-ਲਿਖ ਸੁਣਾਉਂਦੀ ਰਹੀ,
ਜ਼ਾਲਮ ਚਟਕਾਰੀਆਂ ਲਾਉਂਦੇ ਰਹੇ।
ਇਹ ਲਿਖਦੀ ਲਿਖਦੀ ਥੱਕ ਗਈ,
ਕਲਯੁੱਗ ਦੇ ਕੰਨੀਂ ਨਾ ਜ਼ੂੰਅ ਸਰਕੀ,
ਇਹਦੀ ਰਮਝ ਕੋਈ ਨਾ ਜਾਣ ਸਕਿਆ,
ਪਰ ਏਸ ਨਿਮਾਣੀ ਚੰਦਰੀ ਨੂੰ ਲੋਕੀ, ਸਗੋਂ ਹੋਰ ਸਤਾਉਂਦੇ ਰਹੇ।
ਸਾਡੀ ਕਲਮ --------------------------।
ਇਸ ਲਿਖਿਆ ਭ੍ਰਸ਼ਟਾਚਾਰੀ 'ਤੇ
ਦੇਸ਼ 'ਚ ਹੋ ਰਹੀ ਅੱਤਿਆਚਾਰੀ 'ਤੇ,
ਦੇਸ਼ ਦੇ ਮੱਕਾਰਾਂ ਦੀ ਕੀਤੀ ਮੱਕਾਰੀ 'ਤੇ,
ਦੇਸ਼ ਦੇ ਗੱਦਾਰਾਂ ਦੀ ਕੀਤੀ ਗੱਦਾਰੀ 'ਤੇ,
ਲੋਕੀ ਕਲਮ ਨੂੰ ਸਮਝਦੇ ਕੱਖ ਰਹੇ,
ਦੇਸ਼ ਦੇ ਦੁਸ਼ਮਣਾਂ ਦਾ ਹੀ ਪੂਰਦੇ ਪੱਖ ਰਹੇ,
ਪਰ ਏਸ ਨਿਮਾਣੀ ਚੰਦਰੀ ਦਾ, ਸਮੋਂ ਮਜ਼ਾਕ ਉਡਾਉਂਦੇ ਰਹੇ।
ਸਾਡੀ ਕਲਮ ---------------------------।
ਇਹਤੋਂ ਭਰੂਣ ਹੱਤਿਆ ਦੀ ਜਦ ਗੱਲ ਹੋਈ,
ਇਹਦੇ ਨਾਲ ਤਾਂ ਉਸ ਵੇਲੇ ਵੀ ਛੱਲ ਹੋਈ,
ਦੁਨੀਆਂ ਫਿਰ ਵੀ ਨਾ ਇਸਦੇ ਵੱਲ ਹੋਈ,
ਇਸ ਕਰਮਾਂ ਮਾਰੀ ਕਲਮ ਉੱਤੇ ਤਾਂ,
ਲੋਕੀ ਜ਼ੁਲਮ ਹੀ ਢਾਉਂਦੇ ਰਹੇ।
ਸਾਡੀ ਕਲਮ ---------------------------।
ਇਹਨੇ ਰੋਣਾ ਰੋਇਆ ਜਦ ਗਰੀਬੀ ਦਾ
ਕੀ ਦੱਸਾਂ ਇਹਦੀ ਬਦਨਸ਼ੀਬੀ ਦਾ,
ਲੋਕਾਂ ਦੀ ਪੈਂਤੜਬਾਜ਼ੀ ਮੁੱਕੀ ਨਾ,
ਅਠਾਈ ਰੁਪਿਆਂ ਵਾਲਾ ਤਾਂ ਅਮੀਰ ਹੋਇਆ,
ਲੱਖਾਂ ਕਰੋੜਾਂ ਦੀ ਸੰਪਤੀ ਵਾਲੇ ਨੂੰ,
ਗਰੀਬੀ ਰੋਖਾ ਹੇਠ ਲਿਆਉਂਦੇ ਰਹੋ।
ਸਾਡੀ ਕਲਮ ---------------------------।
ਪਰਸ਼ੋਤਮ ਰਲ ਕਲਮ ਚਲਾ ਦੇਈਏ,
ਸਾਰੇ ਨਹੀਂ ਤਾਂ ਕੁਝ ਕੁ ਨੂੰ ਅਸੀਂ ਸਮਝਾ ਦੇਈਏ,
ਸਮਾਜ 'ਚ ਇਨਕਲਾਬ ਲਿਆਉਣਾ ਏ,
ਉਹ ਪਹਿਲਾਂ ਈ ਕਾਰਾ ਕਰ ਜਾਦੇ,
ਅਸੀਂ ਠਾਹਰਾਂ ਈ ਲਾਉਂਦੇ ਰਹੇ।
ਸਾਡੀ ਕਲਮ ---------------------------। |