'ਕੋਰਟ ਦੇ ਕੰਧੇ ਉਤੇ ਰੱਖ ਗਿਆ ਚਲਾ ਵੈਰੀ' - ਮੇਜਰ ਸਿੰਘ ਬੁਢਲਾਡਾ

ਪੰਜ ਸੌ ਸਾਲ ਪੁਰਾਣਾ ਗੁਰੂ ਰਵਿਦਾਸ ਮੰਦਿਰ,
ਤੁਗਲਕਾਬਾਦ ਵਿਚ ਦਿਤਾ ਢਾਹ ਵੈਰੀ।
ਜਬਰੀ ਕਰ ਲਿਆ ਕਬਜ਼ਾ ਉਸ ਅਸਥਾਨ ਉਤੇ,
ਭਾਰੀ ਫੋਰਸ ਨੂੰ ਉਥੇ ਬੁਲਾਅਅ ਵੈਰੀ।
ਸਾਡੀ ਸ਼ਰਾਫਤ ਦਾ ਉਠਾਕੇ ਨਜਾਇਜ ਫਾਇਦਾ,
ਕੋਰਟ ਦੇ ਕੰਧੇ ਤੇ ਰੱਖ ਗਿਆ ਚਲਾ ਵੈਰੀ।
ਡਰਾਉਣਾ ਚਾਹੁੰਦਾ ਹੈਂ ਉਹ ਗਿਰਫਤਾਰ ਕਰਕੇ,
ਦੇਵਾਂਗੇ ਗਿਰਫਤਾਰੀਆਂ ਦਾ ਹੜ੍ਹ ਲਿਆ ਵੈਰੀ।
ਵੇਖ ਲਵੀਂ ਤੂੰ ਚਲਾਕੇ ਲਾਠੀਆਂ 'ਤੇ ਗੋਲੀਆਂ ,
ਸਾਨੂੰ ਮੌਤ ਦੀ ਨਾ ਕੋਈ ਪ੍ਰਵਾਹ ਵੈਰੀ।
ਕਿਉਂਕਿ ਇਕ ਦਿਨ ਮੌਤ ਨੇ ਆਵਣਾ ਹੈ,
ਜਿੰਦਗੀ ਕੌਮ ਦੇ ਲੇਖੇ ਦੇਵਾਂਗੇ ਲਾ ਵੈਰੀ।
ਸਾਡੇ ਕਮਜੋਰ ਹੋਣ ਦਾ ਤੈਨੂੰ ਭਰਮ ਜਿਹੜਾ,
ਤੋੜਨਾ ਇੱਟ ਨਾਲ ਇੱਟ ਖੜਕਾਅ ਵੈਰੀ।
ਲੋਕ ਰੱਖ ਦੇਣਗੇ ਤੈਨੂੰ ਮਲੀਆ-ਮੇਟ ਕਰਕੇ
ਇਹ ਜਦ ਆਪਣੀ ਆਈ ਤੇ ਗਏ ਆ, ਵੈਰੀ।

ਮੇਜਰ ਸਿੰਘ ਬੁਢਲਾਡਾ
94176 42327