MediaPunjab - ਸਾਡਾ ਵਿਰਸਾ
ਸਾਡਾ ਵਿਰਸਾ

ਵਿਸਰਦਾ ਜਾ ਰਿਹਾ ਸਾਡਾ ਮਹਾਨ ਵਿਰਸ

ਸਾਡਾ ਪੁਰਾਤਨ ਪੰਜਾਬੀ ਵਿਰਸਾ, ਇਕ ਉਹ ਅਨਮੋਲ ਵਿਰਸਾ ਹੈ, ਜਿਸ ਨੂੰ ਅਸੀਂ ਸਾਂਭਣਾ ਤਾਂ ਕੀ, ਉਸ ਦੀਆਂ ਕਦਰਾਂ-ਕੀਮਤਾਂ ਵੀ ਵਿਸਾਰਦੇ ਜਾ ਰਹੇ ਹਾਂ। ਪਰ ਅੱਜ ਦੀ ਨਵੀਂ ਪੀੜ੍ਹੀ ਪੁਰਾਤਨ ਵਿਰਸੇ ਪ੍ਰਤੀ ਫਿਰ ਤੋਂ ਸੁਚੇਤ ਹੋਈ ਹੈ। ਇਸ ਨੂੰ ਮੁੱਖ ਰੱਖਦੇ ਹੋਏ ਅਸੀਂ 'ਵਿਸਰਦਾ ਜਾ ਰਿਹਾ ਸਾਡਾ ਮਹਾਨ ਵਿਰਸਾ' ਕਾਲਮ ਸ਼ੁਰੂ ਕਰਨ ਜਾ ਰਹੇ ਹਾਂ। ਇਸ ਕਾਲਮ ਵਿਚ ਹਰ ਹਫ਼ਤੇ ਸਾਡੇ ਸੱਭਿਆਚਾਰ ਅਤੇ ਵਿਰਸੇ ਦੀ ਗੱਲ ਕਰਦੀ ਇਕ ਤਸਵੀਰ ਸਾਡੇ ਪਾਠਕਾਂ ਦੀ ਨਜ਼ਰ ਕੀਤੀ ਜਾਇਆ ਕਰੇਗੀ। ਪਾਠਕ ਉਸ ਦੇ ਸਬੰਧ ਵਿਚ ਆਪਣੇ ਸੰਖੇਪ ਵਿਚਾਰ 'ਕਾਵਿ' ਜਾਂ 'ਵਾਰਤਿਕ' ਰੂਪ ਵਿਚ ਭੇਜ ਸਕਦੇ ਹਨ। ਆਪਣੇ ਵਿਚਾਰ ਭੇਜਣ ਲਈ ਅਸੀਂ ਆਪਣੇ ਪਾਠਕਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਅਤੇ ਅਸੀਂ ਉਹਨਾਂ ਦੇ ਵਿਚਾਰਾਂ ਦਾ ਹਾਰਦਿਕ ਸੁਆਗਤ ਕਰਾਂਗੇ। ਪਾਠਕਾਂ ਵੱਲੋਂ ਭੇਜੇ ਵਿਚਾਰ ਨਾਲ਼ ਦੀ ਨਾਲ਼ 'ਮੀਡੀਆ ਪੰਜਾਬ' 'ਤੇ ਪ੍ਰਕਾਸ਼ਿਤ ਕੀਤੇ ਜਾਇਆ ਕਰਨਗੇ।
ਅਦਾਰਾ ਮੀਡੀਆ ਪੰਜਾਬ