ਮੀਡੀਆ ਪੰਜਾਬ Breaking News

Sada Punjab Episode 3

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>
ਰੋਹਿੰਗਿਆ ਨੂੰ 3.3 ਅਰਬ ਡਾਲਰ ਦੀ ਮਦਦ ਦੇਵੇਗਾ ਅਮਰੀਕਾ

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

14:35:10

europe time

11:05:10

uk time

10:05:10

nz time

21:05:10

newyork time

05:05:10

australia time

19:05:10

CURRENCY RATES

UN 'ਚ ਭਾਰਤ ਨੇ ਪਾਕਿ ਨੂੰ ਕੀਤਾ ਸ਼ਰਮਸਾਰ, ਅੱਤਵਾਦੀਆਂ ਨੂੰ ਸ਼ਰਣ ਦੇਣ ਵਾਲਾ ਹੋ ਰਿਹਾ ਪ੍ਰੇਸ਼ਾਨ

 

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : ਕਿਸ਼ਤ - 6 >>>

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

--------------------------------------------------------

ਹੇਠ ਦਿੱਤੇ ਗਏ ਲਿੰਕਾਂ ਤੋਂ ਤੁਸੀਂ ਪ੍ਰੋਗਰਾਮਾ ਦੀਆਂ ਤਸਵੀਰਾਂ ਦੇਖ ਸਕਦੇ ਹੋ
--------------------------------------------------------

ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਪੁਰਤਗਾਲ ਵਲੋਂ ਲਿਸਬਨ ਵਿੱਚ ਕਰਵਾਏ ਦੂਜੇ ਕਬੱਡੀ ਖੇਡ ਮੇਲੇ ਦੀਆਂ ਝਲਕੀਆਂ - ਫੋਟੋਆਂ ਤੇ ਵੇਰਵਾ: ਤੇਜਪਾਲ ਸਿੰਘ ਪੁਰਤਗਾਲ >>>

ਹਮਦਰਦ ਪਰਿਵਾਰ ਇਟਲੀ ਵੱਲੋਂ ਨਵ ਜਨਮੇ ਪੋਤਰੇ ਦੀ ਖੁਸ਼ੀ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਕੋਲਨ ਜਰਮਨੀ ਵੱਲੋਂ ਪਹਿਲਾ ਕਬੱਡੀ ਅਤੇ ਰੌਣਕ ਮੇਲਾ 10 ਸਤੰਬਰ 2017 ਨੂੰ ਜਰਮਨੀ ਦੇ ਸ਼ਹਿਰ ਕੋਲਨ ਵਿਖੇ ਕਰਵਾਇਆ ਗਿਆ। ਫ਼ੋਟੋ ਵੇਰਵਾ ਸੁਖਸਤ ਸਟੂਡੀਓ ਢਿੱਲੋਂ - ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

--------------------------------------------------------

ਪੱਤਰਕਾਰਤਾ ਦਾ ਡਿੱਗਦਾ ਮਿਆਰ ਖਤਰਨਾਕ - ਗੁਰਦੀਸ਼ ਪਾਲ ਕੌਰ ਬਾਜਵਾ

ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਮੀਡੀਆ ਦੀ ਅਹਿਮ ਭੁਮਿਕਾ ਰਹੀ ਹੈ। ਲੋਕਤੰਤਰ ਦਾ ਚੌਥਾ ਥੰਮ੍ਹ ਅਖਵਾਉਣ ਵਾਲਾ ਮੀਡੀਆ ਸਮਾਜਿਕ ਬੁਰਾਈਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਾਤਮੇ ਲਈ ਮਹੱਤਵਪੂਰਨ ਭੁਮਿਕਾ ਨਿਭਾ ਸਕਦਾ ਹੈ। ਮੀਡੀਆ ਦੇ ਕਈ ਰੂਪ ਹਨ ਜਿਵੇਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਇੰਟਰਨੈੱਟ ਤੇ ਸੋਸ਼ਲ ਮੀਡੀਆ। ਪ੍ਰਿੰਟ ਮੀਡੀਆ ਸਭ ਤੋਂ ਪੁਰਾਣਾ ਹੈ। ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਨੂੰ ਸਵੇਰ ਦੀ ਚਾਹ ਤੋਂ ਪਹਿਲਾਂ ਅਖਬਾਰ ਪੜ੍ਹਨ ਦੀ ਤਮੰਨਾ ਹੁੰਦੀ ਹੈ। ਜੇਕਰ ਅਖਬਾਰ ਲੇਟ ਹੋ ਜਾਵੇ ਤਾਂ ਉਨ੍ਹਾਂ ਨੂੰ ਚਾਹ ਵੀ ਚੰਗੀ ਨਹੀਂ ਲੱਗਦੀ। ਭਾਰਤ ਵਿਚ ਇਸ ਸਮੇਂ ਇਕ ਲੱਖ ਤੋਂ ਵੱਧ ਅਖਬਾਰਾਂ ਤੇ ਰਸਾਲੇ ਵੱਖ ਵੱਖ ਥਾਵਾਂ ਤੋਂ ਪ੍ਰਕਾਸ਼ਿਤ ਹੁੰਦੇ ਹਨ। ਪ੍ਰਿੰਟ ਮੀਡੀਆ ਦਾ ਇਹ ਸਫਰ ਆਜ਼ਾਦੀ ਤੋਂ ਪਹਿਲਾਂ ਦਾ ਚੱਲਿਆ ਆ ਰਿਹਾ ਹੈ। ਜੇ ਪੁਰਾਣੇ ਸਮੇਂ ਦੇ ਗਦਰ ਜਾਂ ਬੰਗਾਲ ਗਜਟ ਦੇ ਮੁਕਾਬਲੇ ਅੱਜ ਦੀ ਪੱਤਰਕਾਰੀ ਦੇ ਉਦੇਸ਼ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਫਰਕ ਆ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਪੰਜਾਬੀ ਪੱਤਰਕਾਰੀ ਆਪਣੇ ਉਦੇਸ਼ ਤੋਂ ਦੁਰ ਹੁੰਦੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਕਲਮ ਦੇ ਧਨੀਆਂ ਦਾ ਸਮਾਜ ਵਿਚ ਇਕ ਰੁਤਬਾ ਹੁੰਦਾ ਸੀ। ਬੁੱਧੀਜੀਵੀਆਂ ਦੀ ਕਤਾਰ ਦੇ ਵਿਚ ਉਨ੍ਹਾਂ ਕਲਮ ਦੇ ਵਾਰਸਾਂ ਨੂੰ ਪਹਿਲੇ ਸਥਾਨ ਹਾਸਿਲ ਹੁੰਦੇ ਹਨ। ਉਸ ਸਮੇਂ ਪੰਜਾਬੀ ਪੱਤਰਕਾਰੀ ਵਿਚ ਸਿਰਫ ਉਨ੍ਹਾਂ ਲੋਕਾਂ ਦਾ ਦਾਖਲਾ ਹੁੰਦਾ ਸੀ ਜਿਨ੍ਹਾਂ ਵਿਚ ਸਿਰਜਣਾ ਸ਼ਕਤੀ ਹੁੰਦੀ ਸੀ। ਜਿਨ੍ਹਾਂ ਨੂੰ ਲੋਕ ਦਰਦਾਂ ਨੂੰ ਸ਼ਬਦਾਂ ਦਾ ਜਾਮ ਪਹਿਨਾ ਕੇ ਸਮਾਜ ਅਤੇ ਹੁਕਮਰਾਨਾਂ ਅੱਗੇ ਰੱਖਣ ਦੀ ਚੰਗੀ ਸਮਝ ਅਤੇ ਜਾਂਚ ਸੀ। ਕਲਮ ਨੂੰ ਹੱਕ ਸੱਚ ਅਤੇ ਲੋਕ ਹਿੱਤਾਂ ਲਈ ਚਲਾਇਆ ਜਾਂਦਾ ਸੀ। ਅਜਿਹੇ ਵਿਅਕਤੀ ਵਿਰਲੇ ਹੀ ਹੁੰਦੇ ਹਨ ਜੋ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ। ਅੱਜ ਵੀ ਕੁਝ ਸੁਝਵਾਨ ਪੱਤਰਕਾਰ ਇਨ੍ਹਾਂ ਲੀਹਾਂ ਤੇ ਚੱਲ ਰਹੇ ਹਨ। ਫੀਲਡ ਵਿਚ ਪੱਤਰਕਾਰਤਾ ਨਾਲ ਜੁੜੇ ਵਿਅਕਤੀਆਂ ਦਾ ਰੁਤਬਾ ਅੱਜ ਬਹੁਤਾ ਚੰਗਾ ਨਹੀਂ ਰਿਹਾ। ਕਈ ਥਾਈ ਲੋਕ ਪੱਤਰਕਾਰ ਨੂੰ ਆਉਂਦਾ ਵੇਖ ਰਸਤਾ ਬਦਲਦੇ ਦੇਖੇ ਗਏ ਹਨ। ਬੇਸ਼ੱਕ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਸਮਾਜ ਸੁਧਾਰ ਦੀ ਭੁਮਿਕਾ ਨਿਭਾਉਣ ਵਾਲੇ ਇਸ ਖੇਤਰ ਵਿਚ ਵੱਡੇ ਸੁਧਾਰ ਦੀ ਲੋੜ ਹੈ। ਸਭ ਤੋਂ ਪਹਿਲਾ ਕੋਈ ਪ੍ਰੈੱਸ ਪਾਲਿਸੀ ਹੋਣੀ ਚਾਹੀਦੀ ਹੈ ਜਿਸ ਫੀਲਡ ਪੱਤਰਕਾਰੀ ਵਿਚ ਵੀ ਅਹਿਮ ਸਥਾਨ ਹੋਵੇ। ਸਾਂਝ ਪਾਉ ਬਦਲਾ ਲਉ ਜਾਂ ਖਰਚਾ ਚਲਾਉ ਨੀਤੀ ਨਾਲ ਕਲਮ ਨਾ ਚਲਾਈ ਜਾਵੇ ਬਲਕਿ ਸੱਚ ਦੀ ਤਸਵੀਰ ਪੇਸ਼ ਕਰਨ ਲਈ ਡਿਉਟੀ ਨਿਭਾਈ ਜਾਵੇ। READ MORE >>>