ਮੀਡੀਆ ਪੰਜਾਬ Breaking News

Press conference with Singer Baljit Malwa and Tej Hundal

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>
ਮੁਜ਼ਫੱਰਨਗਰ 'ਚ ਖਤੌਲੀ ਰੇਲਵੇ ਸਟੇਸ਼ਨ ਨੇੜੇ ਉਤਕਲ ਐਕਸਪ੍ਰੈਸ ਹਾਦਸਾਗ੍ਰਸਤ, 23 ਯਾਤਰੀਆਂ ਦੀ ਮੌਤ, 100 ਤੋਂ ਜਿਆਦਾ ਜ਼ਖ਼ਮੀ

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

20:50:20

europe time

17:20:20

uk time

16:20:20

nz time

03:20:20

newyork time

11:20:20

australia time

01:20:20

CURRENCY RATES

ਆਮ ਆਦਮੀ ਪਾਰਟੀ ਮੌਕਾਪ੍ਰਸਤਾਂ ਦਾ ਟੋਲਾ-ਰਾਣਾ ਗੁਰਜੀਤ ਸਿੰਘ

 

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : ਕਿਸ਼ਤ - 3 >>>


ਮੀਡੀਆ ਵਾਲਿਉ! ਪੰਜਾਬੀ ਸ਼ਬਦਾਂ ਨੂੰ ਨਾ ਮਾਰੋ!!
ਇਹ ਤਾਂ ਹੁੰਦਾ ਹੀ ਆਇਆ ਹੈ ਕਿ ਸਮੇਂ ਦੇ ਨਾਲ ਨਾਲ ਹਰ ਜ਼ੁਬਾਨ ਵਿਚ ਨਵੇਂ ਸ਼ਬਦ ਰਲਦੇ ਹਨ , ਕੁੱਝ ਕੁ ਅਪ੍ਰਸੰਗਿਕ ਹੋ ਗਏ ਵਿਸਰ ਵੀ ਜਾਂਦੇ ਹਨ। ਪਰ ਜਦੋਂ ਕਿਸੇ ਜ਼ੁਬਾਨ ਦੇ ਸ਼ਬਦ ਜਾਣ-ਬੁੱਝ ਕੇ ਮਾਰੇ ਜਾਣ ਤਾਂ ਬਹੁਤ ਦੁੱਖ ਹੁੰਦਾ ਹੈ। ਪੰਜਾਬੀ ਦੀ ਪੱਤਰਕਾਰੀ (ਪ੍ਰਿੰਟ ਅਤੇ ਬਿਜਲਈ ਭਾਵ ਅਖਬਾਰਾਂ ਰੇਡੀਉ ਅਤੇ ਟੈਲੀਵੀਜ਼ਨ) ਇਨ੍ਹਾਂ ਅੰਦਰ ਇਹ ਰੁਝਾਨ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਨ੍ਹਾਂ ਅਦਾਰਿਆਂ ਅੰਦਰ ਜੁੰਮੇਵਾਰ ਅਹੁਦਿਆਂ 'ਤੇ ਬੈਠੇ ਪਤਾ ਨਹੀਂ ਕਿਉਂ 'ਤਮਾਸ਼ਾ' ਦੇਖ ਰਹੇ ਹਨ?
ਅੱਜ ਪੰਜਾਬੀ ਦੇ ਸਿਰਫ ਇਕ ਸ਼ਬਦ ਦੀ ਗੱਲ ਕਰਨੀ ਹੈ (ਸ਼ਬਦ ਬਹੁਤ ਹਨ-ਉਨ੍ਹਾਂ ਬਾਰੇ ਅਗਲੇ ਸਮੇਂ)  ਜੋ ਪਿਛਲੇ ਸਮੇਂ ਵਿਚ ਬਹੁਤ ਅਤੇ ਵਾਰ ਵਾਰ ਵਰਤਿਆ ਗਿਆ ਹੈ, ਉਹ ਸ਼ਬਦ ਹੈ, ਬਦਮਾਸ਼ ਜਾਂ ਗੁੰਡੇ । ਪਿਛਲੇ ਕਾਫੀ ਸਮੇਂ ਤੋਂ ਇਸ ਸ਼ਬਦ (ਬਦਮਾਸ਼ - ਗੁੰਡੇ) ਨੂੰ ਮਾਰਨ ਵਾਸਤੇ ਅੰਗਰੇਜ਼ੀ ਦੇ "ਗੈਂਗਸਟਰ'' ਸ਼ਬਦ ਨੂੰ ਪੰਜਾਬੀ ਵਿਚ ਮੱਲੋਜ਼ੋਰੀ ਘੁਸੇੜ ਦਿੱਤਾ ਗਿਆ ਹੈ। ਜੇ ਪੰਜਾਬੀ ਵਿਚ ਇਸ ਵਾਸਤੇ (ਭਾਵ ਬਦਮਾਸ਼) ਕੋਈ ਸ਼ਬਦ ਨਾ ਹੁੰਦਾ ਤਾਂ ਬੇਗਾਨਾ ਸ਼ਬਦ ਵਰਤਿਆ ਵੀ ਜਾ ਸਕਦਾ ਸੀ । ਹੁਣ ਤਾਂ ਹਰ (ਪੰਜਾਬੀ) ਅਖਬਾਰ, ਰੇਡੀਉ, ਟੈਲੀਵੀਜ਼ਨ ਤੇ ਲਿਖਣ ਵਾਲਾ ਪੱਤਰਕਾਰ ਜਾਂ ਬੋਲਣ ਵਾਲਾ ਪੇਸ਼ਕਾਰ ਸਿਰਫ ਗੈਂਗਸਟਰ ਹੀ ਬੋਲਦਾ ਹੈ। ਕਹਿਣ ਨੂੰ ਪੰਜਾਬੀ ਵਿਚ ਬਦਮਾਸ਼ ਕਹੋ, ਬਦਮਾਸ਼ਾਂ ਦੇ ਟੋਲੇ ਕਹੋ, ਗੁੰਡਿਆਂ ਦੇ ਗ੍ਰੋਹ ਕਹੋ - ਕਿਉਂ ਨਹੀਂ ਇੰਜ ਬੋਲੇ/ਕਹੇ ਜਾ ਰਹੇ? ਕਿਉਂ ਨਹੀਂ ਇਹ ਲਿਖਿਆ ਜਾ ਰਿਹਾ? ਕਈ ਸਾਰੇ ਰੇਡੀਉ ਦੇ ਪੇਸ਼ਕਾਰ ਤਾਂ ਗੈਂਗਸਟਰ ਨੂੰ ਵੀ ਦੋ ਸ਼ਬਦ ਬਣਾ ਕੇ ਬੋਲਦੇ ਹਨ ਜਿਵੇਂ "ਗੈਂਗਸਟਰ'' ਨੂੰ ਉਹ ਦੋ ਸ਼ਬਦ ਗੈਂਗ ਤੇ ਸਟਰ ਦੇ ਵਿਚਾਲੇ ਵਿੱਥ ਜਹੀ ਪਾ ਕੇ ਜਾਂ ਸਾਹ ਲੈ ਕੇ ਬੋਲਦੇ ਹਨ। ਇਹ ਬਿਲਕੁੱਲ ਗਲਤ ਹੋ ਰਿਹਾ ਹੈ। ਪੰਜਾਬੀ ਦੇ ਜਾਣਕਾਰ, ਪੰਜਾਬੀ ਨੂੰ ਪਿਆਰ ਕਰਨ ਵਾਲੇ, ਪੰਜਾਬੀ ਦੇ "ਬੁੱਧੀਜੀਵੀ'' ਜੇ ਕਾਨਫਰੰਸਾਂ ਤੋਂ ਵਿਹਲੇ ਹੋਣ ਤਾਂ ਪੰਜਾਬੀ ਦੀ ਲਗਾਤਾਰ ਕੀਤੀ ਜਾ ਰਹੀ ਦੁਰਦਸ਼ਾ ਬਾਰੇ ਸੋਚਣ। ਸ਼ਾਇਦ ਇਸ ਤਰ੍ਹਾਂ ਜਤਨ ਕਰਨ ਨਾਲ ਹੋਰ ਬਹੁਤ ਸਾਰੀਆਂ ਪੈਦਾ ਕੀਤੀਆਂ ਜਾ ਰਹੀਆਂ ਗਲਤ ਧਾਰਨਾਵਾਂ ਤੋਂ ਵੀ ਬਚਾ ਹੋ ਜਾਵੇ। ਜਾਣੇ ਜਾਂ ਅਣਜਾਣੇ 'ਚ ਮਾਰੇ ਜਾ ਰਹੇ ਸ਼ਬਦਾਂ ਨੂੰ ਬਚਾੳਣਾ ਪੰਜਾਬੀ ਪਿਆਰਿਆਂ ਦੀ ਜੁੰਮੇਵਾਰੀ ਹੈ।
ਤੁਹਾਨੂੰ ਸਭ ਨੂੰ ਸੱਦਾ ਹੈ ਕਿ ਵਿਗਾੜੇ ਜਾਂ ਮਾਰੇ ਜਾ ਰਹੇ ਪੰਜਾਬੀ ਸ਼ਬਦ ਲੱਭੀਏ, ਜ਼ਿਕਰ ਕਰੀਏ/ ਵਿਚਾਰ ਕਰੀਏ ਤੇ ਉਨ੍ਹਾਂ ਨੂੰ ਮਰਨੋਂ ਬਚਾਉਣ ਦਾ ਉਪਰਾਲਾ ਕਰੀਏ। ਸਿਆਣਿਆਂ ਦਾ ਕਿਹਾ ਸੱਚ ਹੈ ਕਿ - 'ਮੰਗਵੀਂ ਧਾੜ ਫੇਰ ਵੀ ਮੰਗਵੀਂ ਹੀ ਹੁੰਦੀ ਹੈ।' ਪੱਤਰਕਾਰਾਂ ਅਤੇ ਰੇਡੀਉ, ਟੈਲੀਵੀਜ਼ਨਾਂ  ਦੇ ਪੇਸ਼ਕਾਰਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰੀਏ ਕਿ ਉਹ ਆਪਣੀ ਸੌੜੀ ਤੇ "ਸਿਆਣੀ'' ਪਰ ਬੇਗਾਨੀ "ਵੋਕੈਬਲਰੀ'' ਨਾਲੋਂ ਆਪਣੇ ਸ਼ਬਦ ਭੰਡਾਰ ਵਿਚ ਵਾਧਾ ਕਰਨ। ਪੰਜਾਬੀ ਕੋਲ ਹੋਰ ਬਹੁਤ ਸਾਰੀਆਂ ਜ਼ੁਬਾਨਾਂ ਤੋਂ ਵਾਧੂ ਸ਼ਬਦ ਭੰਡਾਰ ਹੈ- ਲੋੜ ਆਪਣੇ ਭਰੇ ਪਏ ਖ਼ਜ਼ਾਨੇ ਨੂੰ ਫਰੋਲਣ ਦੀ ਹੈ।
ਪੰਜਾਬੀ ਨੂੰ ਪਿਆਰ ਕਰਨ ਵਾਲਿਉ, ਆਉ- ਇਕ ਇਕ ਸ਼ਬਦ 'ਤੇ ਪਹਿਰਾ ਦੇਣ ਵਾਸਤੇ ਜਾਗਣ ਦਾ ਹੋਕਾ ਦੇਈਏ।
ਜੈ ਪੰਜਾਬੀ - ਜੀ ਪੰਜਾਬੀ।
-  ਕੇਹਰ ਸ਼ਰੀਫ਼

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

--------------------------------------------------------

ਹੇਠ ਦਿੱਤੇ ਗਏ ਲਿੰਕਾਂ ਤੋਂ ਤੁਸੀਂ ਪ੍ਰੋਗਰਾਮਾ ਦੀਆਂ ਤਸਵੀਰਾਂ ਦੇਖ ਸਕਦੇ ਹੋ
--------------------------------------------------------

ਦਸਮੇਸ਼ ਸਿੱਖ ਅਕੈਡਮੀ ਪੈਰਿਸ ਵੱਲੋਂ ਕਰਵਾਏ ਗਏ 22ਵੇਂ ਅੰਤਰਰਾਸ਼ਟਰੀ ਗੁਰਮਤਿ ਕੈਂਪ 2017 ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਜਰਮਨੀ ਦੇ ਸ਼ਹਿਰ ਐਸਨ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਐਸਨ ਸ਼ਹਿਰ ਦੇ ਉਬਰ ਬੁਰਗਾਮਾਸਟਰ ਵਲੋ ਸ਼ਹਿਰ ਦੇ ਮੈਨ ਰੱਥਹਾਉਸ ਵਿੱਚ ਸਿੱਖ ਧਰਮ ਦੇ ਸਬੰਧਤ ਨਾਲ ਫੋਟੋ ਗੈਲਰੀ ਲਗਾਈ ਗਈ ਤੇ ਸਿੱਖ ਧਰਮ ਬਾਰੇ ਲੋਕਾ ਨੂੰ ਜਾਣੂ ਕਰਵਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ Foto By Rana Studio Germany   >>>

ਪੰਜਾਬ ਸਪੋਟਸ ਕਲੱਬ ਐਮਸਟਾਡਮ ਹੌਲੈਡ ਵਿਖੇ ਕਰਵਾਏ ਗਏ ਕਬੱਡੀ ਕੱਪ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-ਫੋਟੋ ਵੇਰਵਾ -ਰੇਸਮ ਭਰੋਲੀ, ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਅਤੇ ਗੱਤਕਾ ਸਿਖਲਾਈ ਕੈਂਪ 31 ਜੁਲਾਈ ਤੋਂ 6 ਅਗਸਤ ਤੱਕ ਲਾਇਆ ਗਿਆ। ਆਖਰੀ ਦਿਨ ਦੇ ਪ੍ਰੋਗਰਾਮ ਦੇ ਫੋਟੋ ਵੇਖਣ ਲਈ ਕਲਿੱਕ ਕਰੋ : ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

--------------------------------------------------------

ਬੇਟੀ ਬਚਾਓ ਮੁਹਿੰਮ ਕਿੰਨੀ ਕਾਰਗਰ - ਗੁਰਦੀਸ਼ ਪਾਲ ਕੌਰ ਬਾਜਵਾ

 ਕੇਂਦਰ ਅਤੇ ਹਰਿਆਣਾ ਵਿਚ ਗੱਦੀਨਸ਼ੀਨ ਭਾਜਪਾ ਦੀਆਂ ਸਰਕਾਰਾਂ ਦੇ ਵੀ ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਿਛਲੇ ਹਫਤੇ ਚੰਡੀਗੜ੍ਹ ਵਿਚ ਇਕ ਮੁੱਖ ਸੜਕ ਉੱਤੇ ਕਾਰ ਤੇ ਜਾ ਰਹੀ ਇਕ ਲੜਕੀ ਨੂੰ ਤੰਗ ਕਰਨਾ ਕਾਰ ਨੂੰ ਜਬਰਨ ਰੋਕਣਾ ਉਸ ਦਾ ਦਰਵਾਜ਼ਾ ਧੱਕੇ ਨਾਲ ਖੋਲ੍ਹਣ ਦਾ ਯਤਨ ਕਰਨਾ ਤੇ ਹੋਸ਼ੀਆਂ ਹਰਕਤਾਂ ਕਰਨਾ ਮੰਦਭਾਗੀ ਘਟਨਾ ਹੈ। ਇਸ ਘਟਨਾ ਨੂੰ ਹਰਿਆਣਾ ਦੇ ਵਿਧਾਇਕ ਤੇ ਸੂਬਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬਿਗੜੈਲ ਪੁੱਤਰ ਵਿਕਾਸ ਬਰਾਲਾ ਤੇ ਉਸ ਦੇ ਇਕ ਸਾਥੀ ਨੇ ਅੰਜਾਮ ਦਿੱਤਾ। ਖੈਰ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਸਬੰਧਿਤ ਇਸ ਫਰਜ਼ੰਦ ਨੂੰ ਕਾਨੂੰਨੀ ਦਾਅ ਪੇਚ ਤਹਿਤ ਥਾਣੇ ਵਿਚੋਂ ਹੀ ਜ਼ਮਾਨਤ ਤੇ ਘਰ ਭੇਜ ਦਿੱਤਾ। ਵਿਕਾਸ ਬਰਾਲਾ ਦੀ ਗ੍ਰਿਫਤਾਰੀ ਵੀ ਸ਼ਾਇਦ ਇਸ ਕਰਕੇ ਹੋਈ ਕਿ ਜਿਸ ਲੜਕੀ ਨਾਲ ਉਸ ਨੇ ਛੇੜਛਾੜ ਕੀਤੀ ਉਹ ਹਰਿਆਣਾ ਦੇ ਇਕ ਸੀਨੀਅਰ ਆਈਏਐੱਸ ਅਫਸਰ ਦੀ ਧੀ ਹੈ। ਜੇਕਰ ਲੜਕੀ ਦਲੇਰੀ ਤੇ ਚੌਕਸੀ ਨਾ ਵਰਤਦੀ ਤਾਂ ਸ਼ਾਇਦ ਉਸ ਅੱਜ ਜ਼ਿੰਦਾ ਨਾ ਹੁੰਦੀ। ਨਸ਼ੇ ਵਿਚ ਟੱਲੀ ਵਿਕਾਸ ਬਰਾਲਾ ਤੇ ਉਸ ਦੇ ਸਾਥੀ ਨੇ ਵੀ ਸੁੱਕਾ ਬਚ ਕੇ ਨਿਕਲ ਜਾਣਾ ਸੀ। ਇੰਨਾ ਸਭ ਕੁਝ ਹੋਣ ਦੇ ਬਾਵਜੁਦ ਪੁਲਿਸ ਬਰਾਲਾ ਦਾ ਪੱਖ ਪੁਰਦੀ ਤੇ ਦੇਸ਼ ਦੀ ਹੁਕਮਰਾਨ ਧਿਰ ਦੇ ਸਿਆਸਤਦਾਨਾਂ ਅੱਗੇ ਡੰਡੌਤ ਕਰਦੀ ਨਜ਼ਰ ਆਈ। ਇਕ ਅਹਿਮ ਸੜਕ ਤੇ ਜਿੱਥੇ ਥਾਂ ਥਾਂ ਸੀਸੀਟੀਵੀ ਕੈਮਰੇ ਲੱਗੇ ਹਨ ਜਿੱਥੇ ਗੱਡੀਆਂ ਤੇ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ ਅਜਿਹੀ ਥਾਂ ਤੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨਾ ਦਰਸਾਉਂਦਾ ਹੈ ਕਿ ਸਿਆਸੀ ਤਾਕਤ ਦਾ ਗਰੁਰ ਵੀਵੀਆਈਪੀਜ਼ ਦੇ ਮੁੰਡਿਆਂ ਉੱਤੇ ਕਿਸ ਕਦਰ ਭਾਰੂ ਹੋ ਚੁੱਕਾ ਹੈ। ਪੀੜਤਾ ਅਤੇ ਉਸ ਦੇ ਪਿਤਾ ਨੇ ਫੇਸਬੁੱਕ ਤੇ ਲਿਖਿਆ ਹੈ ਇਹ ਲੜਾਈ ਸੌਖੀ ਨਹੀ ਹੈ ਪਰ ਅਸੀਂ ਰਸੂਖਵਾਨਾ ਦੀ ਵਿਗੜੀ ਔਲਾਦ ਨੂੰ ਸਬਕ ਸਿਖਾਉਣ ਲਈ ਦ੍ਰਿੜ ਹਾਂ। ਨਰਿੰਦਰ ਮੋਦੀ ਤੋਂ ਬਾਅਦ ਬੇਟੀ ਬਚਾਓ ਦੇ ਨਾਅਰੇ ਦੇ ਸਭ ਤੋਂ ਵੱਡੇ ਪਰਚਮ ਬਰਦਾਰ ਮਨੋਹਰ ਲਾਲ ਖੱਟਰ ਨੇ ਆਪਣੇ ਹੀ ਵਾਅਦੇ ਦੀ ਬੇਕਦਰੀ ਕਰਦਿਆਂ ਸੁਭਾਸ਼ ਬਰਾਲਾ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਸ ਫੈਸਲੇ ਤੋਂ ਇੰਜ ਲੱਗਿਆ ਜਿਵੇਂ ਬੇਟੀ ਬਚਾਓ ਦੀ ਮੁਹਿੰਮ ਛੁ ਮੰਤਰ ਹੀ ਹੋ ਗਈ ਹੋਵੇ। ਸਾਡੇ ਸਮਾਜ ਵਿਚ ਲੜਕਾ ਕੋਈ ਗਲਤ ਕੰਮ ਕਰਦਾ ਹੈ ਤਾਂ ਪੁਲਿਸ ਉਸ ਦੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਦਾ ਬਹਾਨਾ ਲਾ ਕੇ ਤੰਗ ਕਰਦੀ ਹੈ ਅਤੇ ਔਲਾਦ ਦੀ ਗਲਤੀ ਮਾਪਿਆ ਨੂੰ ਵੀ ਭੁਗਤਨੀ ਪੈਂਦੀ ਹੈ ਦੀ ਧਮਕੀ ਵੀ ਦਿੰਦੀ ਹੈ। ਪਰ ਅਸੀਂ ਤਾਂ ਭੁੱਲ ਹੀ ਗਏ ਹਾਂ ਕਿ ਸੁਭਾਸ਼ ਬਰਾਲਾ ਤਾਂ ਮੌਜੁਦਾ ਸਰਕਾਰ ਦੇ ਹਮਸਫਰ ਹਨ। ਇਸ ਲਈ ਸਰਕਾਰ ਨੇ ਬਰਾਲਾ ਪਰਿਵਾਰ ਲਈ ਤਾਂ ਬਚਾਅ ਵਾਲੇ ਕੰਮ ਕਰਨੇ ਹੀ ਹਨ। ਇਹੀ ਸਾਡੇ ਮੁਕਲ ਦੀ ਸਭ ਤੋਂ ਵੱਡੀ ਤ੍ਰਸਦੀ ਹੈ ਕਿ ਸਿਆਸਤਦਾਨਾਂ ਨੂੰ ਛੱਡ ਕੇ ਸਿਰਫ ਆਮ ਜਨਤਾ ਦਾ ਹੀ ਕਚੁੰਮਰ ਕੱਢਿਆ ਜਾਂਦਾ ਹੈ। ਆਓ ਅਸੀਂ ਸਾਰੇ ਇਨਸਾਨੀਅਤ ਨੂੰ ਜਿਉਂਦਾ ਰੱਖਣ ਲਈ ਪੀੜਤਾ ਦੀ ਡਟ ਕੇ ਹਮਾਇਤ ਕਰੀਏ ਤਾਂ ਜੋ ਹਰ ਇਕ ਦੇਸ਼ ਵਾਸੀ ਦਾ ਕਾਨੂੰਨ ਵਿਵਸਥਾ ਤੇ ਵਿਸ਼ਵਾਸ ਬਣਿਆ ਰਹੇ। READ MORE >>>