ਮੀਡੀਆ ਪੰਜਾਬ Breaking News

Dasmesh Pita Guru Gobind Singh 351th Parkash Purab Leipzig (Media Punjab TV)

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>
ਭਾਰਤ-ਕੈਨੇਡਾ ਅੱਤਵਾਦ ਤੇ ਕੱਟੜਵਾਦ ਦਾ ਮਿਲ ਕੇ ਟਾਕਰਾ ਕਰਨ ਲਈ ਸਹਿਮਤ

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

17:33:36

europe time

13:03:36

uk time

13:03:36

nz time

01:03:36

newyork time

07:03:36

australia time

23:03:36

CURRENCY RATES

ਬਿਹਾਰ : ਸਕੂਲ ਬਿਲਡਿੰਗ ਵਿਚ ਦਾਖਲ ਹੋਈ ਕਾਰ, 9 ਬੱਚਿਆਂ ਦੀ ਮੌਤ, 24 ਜ਼ਖਮੀ

 

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : >>>

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

--------------------------------------------------------

ਹੇਠ ਦਿੱਤੇ ਗਏ ਲਿੰਕਾਂ ਤੋਂ ਤੁਸੀਂ ਪ੍ਰੋਗਰਾਮਾ ਦੀਆਂ ਤਸਵੀਰਾਂ ਦੇਖ ਸਕਦੇ ਹੋ
--------------------------------------------------------

ਪਿੱਛਲੇ ਦਿਨੀ ਸ: ਮੱਖਣ ਸਿੰਘ ਭੱਟੀ ਅਤੇ ਸ੍ਰੀ ਮਤੀ ਨੇ ਆਪਣੇ ਪੋਤਰਿਆਂ ਕਾਕਾ ਸਹਿਬਾਜ ਸਿੰਘ ਅਤੇ ਕਾਕਾ ਗੁਰਫਤਹਿ ਸਿੰਘ ਸਪੁੱਤਰ ਸ: ਜਗਰਾਜ ਸਿੰਘ ਭੱਟੀ ਅਤੇ ਸਰਨਜੀਤ ਕੌਰ ਭੱਟੀ  ਦੇ ਸਪੁੱਤਰਾਂ ਦੇ ਜਨਮ ਦਿਨ ਮਨਾਏ। ਇਸ ਸਮਾਗਮ ਵਿਚ ਬੱਚਿਆਂ ਦੇ ਨਾਨਾ ਸ: ਸੀਤਲ ਸਿੰਘ ਰੰਧਾਵਾ ਨਾਨੀ ਸ੍ਰੀ ਮਤੀ ਸੁਖਵਿੰਦਰ ਕੌਰ ਰੰਧਾਵਾ ਮਾਮਾਂ ਸ: ਗੁਰਜੀਤ ਸਿੰਘ ਰੰਧਾਵਾ, ਭੂਆ ਜਸਮੀਤ ਕੌਰ, ਤਾਇਆ ਗੁਰਵਿੰਦਰ ਸਿੰਘ ਔਜਲਾ ਅਤੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾ ਨੇ ਸ਼ਿਰਕਤ ਕੀਤੀ। ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>

26 ਜਨਵਰੀ ਸਿੱਖਾਂ ਵਾਸਤੇ ਵਿਸ਼ਵਾਸ਼ਘਾਤੀ ਅਤੇ ਕਾਲਾ ਦਿਨ। ਇਸ ਦਿਨ ਸਿੱਖ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵਲ ਧਕੇ ਗਏ। ਜਰਮਨੀ ਵਿੱਚ ਆਜ਼ਾਦ ਸਿੱਖ ਰਾਜ ਲਈ ਸੰਘਰਸ਼ਸ਼ੀਲ ਸਮੂੰਹ ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਅਤੇ ਸਿੱਖ ਸੰਗਤਾਂ ਵੱਲੋਂ ਇਸ ਦਿਨ ਨੂੰ ਕਾਲਾ ਦਿਨ ਮਨਾਉਂਦੀਆਂ ਭਾਰਤੀ ਕੌਂਸਲੇਟ ਫਰੈਂਕਫਰਟ ਦੇ ਅੱਗੇ 26.01.2018 ਦਿਨ ਸ਼ੁੱਕਰਵਾਰ ਨੂੰ ਭਾਰੀ ਰੋਸ਼ ਮੁਜ਼ਾਹਰਾ ਤਸਵੀਰਾਂ ਦੇਖਣ ਲਈ ਕਲਿਕ ਕਰੋ >>>

ਗੁਰਦੁਆਰਾ ਸਾਹਿਬ ਬਰਲਿਨ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਭਾਈ ਗੁਰਦਿੱਤ ਸਿੰਘ, ਭਾਈ ਜਸਬੀਰ ਸਿੰਘ ਨੇ ਗੁਰਬਾਣੀ ਇਤਿਹਾਸ ਨਾਲ਼ ਸੰਗਤਾਂ ਨੂੰ ਨਿਹਾਲ ਕੀਤਾ। ਬੱਚਿਆ ਨੇ ਵੀ ਗੁਰੂ ਸਾਹਿਬ ਦੀ ਉਸਤਤ ਵਿਚ ਸ਼ਬਦ ਅਤੇ ਕਵਿਤਾਵਾਂ ਗਾ ਕੇ ਆਪਣੀ ਹਾਜ਼ਰੀ ਲੁਆਈ >>>

ਗੁਰਦੁਆਰਾ ਸਿੰਘ ਸਭਾ (ਰਜਿ:) ਮਿਉਰਸ/ਡਿਊਸਬਰਗ  ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦਾ ਦਿਹਾੜਾ ਮਨਾਇਆ ਗਿਆ।  ਤਸਵੀਰਾਂ ਦੇਖਣ ਲਈ ਕਲਿਕ ਕਰੋ >>>

ਪੰਜਾਬ ਦੇ ਮਾਲਵਾ ਜੋਨ ਤੋ ਕਾਗਰਸ ਅਤੇ ਅਕਾਲੀ ਦਲ ਬਾਦਲ ਤੋ ਵੱਡੇ ਫ਼ਰਕ ਨਾਲ ਜਿੱਤਣ ਵਾਲੇ ਆਮ ਆਦਮੀ ਪਰਟੀ ਦੇ ਨਿਹਾਲ ਸਿੰਘ ਵਾਲੇ ਤੋ ਐਮ ਇਲ ਏ ਸ. ਮਨਜੀਤ ਸਿੰਘ ਬਿਲਾਸਪੁਰ ਦੇ ਜਰਮਨ ਪਹੁਚਣ ਤੇ ਮੈਬਰਾਂ ਵਲੋ ਜੀ ਆਇਆ ਕਿਹਾ ਗਿਆ, ਸ. ਮਨਜੀਤ ਸਿੰਘ ਬਿਲਾਸਪੁਰ ਨੇ ਮੈਬਰਾ ਨਾਲ ਖੁਲੇ ਵਿਚਾਰ ਕੀਤੇ। ਫੋਟੋ ਦੇਖਣ ਲਈ ਕਲਿਕ ਕਰੋ ਜੀ ਗੁਰਕੁਲਦੀਪ ਸਿੰਘ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਸਰਬੰਸ ਦਾਨੀ, ਸਾਹਿਬੇ ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਇਆ ਗਿਆ ਤਸਵੀਰਾਂ ਵੇਖਣ ਲਈ ਕਲਿੱਕ ਕਰੋਂ । ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ-ਰੇਸ਼ਮ ਭਰੋਲੀ >>>

--------------------------------------------------------

ਕੁਪੋਸ਼ਣ ਭਾਰਤੀ ਭਵਿੱਖ ਲਈ ਖ਼ਤਰਨਾਕ - ਗੁਰਦੀਸ਼ ਪਾਲ ਕੌਰ ਬਾਜਵਾ

ਕੁਪੋਸ਼ਣ ਭਾਰਤ ਵਿਚ ਤਬਾਹਕੁਨ ਹੁੰਦਾ ਜਾ ਰਿਹਾ ਹੈ। ਡਾਕਟਰੀ ਭਾਸ਼ਾ ਵਿਚ ਇਸ ਵਰਤਾਰੇ ਨੂੰ ਵੇਸਟਿੰਗ ਦਾ ਨਾਂ ਦਿੱਤਾ ਗਿਆ ਹੈ ਹਿੰਦੀ ਵਿਚ ਇਸ ਦਾ ਅਰਥ ਪਰੱਲਅੰਕਯਰ ਹੈ ਅਤੇ ਪੰਜਾਬੀ ਵਿਚ ਪਰਲੋ ਲਿਆਉਣ ਵਾਲਾ। ਕੌਮੀ ਪਰਿਵਾਰ ਸਿਹਤ ਅਧਿਐਨ 2015-16 ਦੀ ਰਿਪੋਰਟ ਮੁਤਾਬਿਕ ਕੁਪੋਸ਼ਣ ਦਾ ਸ਼ਿਕਾਰ ਵੇਸਟਿੰਗ ਬੱਚਿਆਂ ਦੀ ਗਿਣਤੀ 21 ਫ਼ੀਸਦੀ ਹੋ ਗਈ ਹੈ। ਸਾਲ 2005-06 ਦੇ ਸਰਵੇ ਵਿਚ ਇਹ ਅੰਕੜਾ 19.8 ਫ਼ੀਸਦੀ ਸੀ। ਇਸ ਦਾ ਮੋਟਾ ਜਿਹਾ ਅਰਥ ਹੈ ਕਿ ਹਰ ਪੰਜ ਬੱਚਿਆਂ ਵਿਚੋਂ ਇਕ ਦਾ ਉਸ ਦੇ ਕੱਦ ਮੁਤਾਬਿਕ ਭਾਰ ਘੱਟ ਹੈ ਅਤੇ ਉਹ ਕੁਪੋਸ਼ਣ ਦਾ ਸ਼ਿਕਾਰ ਹੈ। ਹੈਰਾਨੀਜਨਕ ਗੱਲ ਇਹ ਹੈ ਕੁਪੋਸ਼ਣ ਜਿਨ੍ਹਾਂ ਸੂਬਿਆਂ ਵਿਚ ਤੇਜ਼ੀ ਨਾਲ ਵਧਿਆ ਹੈ। ਉਨ੍ਹਾਂ ਵਿਚ ਪੰਜਾਬ ਮੋਹਰੀ ਸੂਬਾ ਹੈ। ਇੱਥੋਂ ਇਹ ਗਿਣਤੀ 2005 ਵਿਚ ਸਿਰਫ਼ 9.2 ਫ਼ੀਸਦੀ ਸੀ ਜੋ ਹੁਣ ਵੱਧ ਕੇ 15.6 ਹੋ ਗਈ ਹੈ। ਇਸ ਅਧਿਐਨ ਮੁਤਾਬਿਕ ਵੇਸਟਿੰਗ ਦੀ ਖ਼ਤਰਨਾਕ ਹਾਲਤ ਵਿਚ ਪਿਛਲੇ ਦਸ ਸਾਲਾਂ ਵਿਚ 6.4 ਤੋ 7.5 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਕਾਰਨ ਬੱਚਿਆਂ ਦੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਦਾ ਚਿੰਤਾਜਨਕ ਹੱਦ ਤਕ ਪਤਨ ਹੋਇਆ ਹੈ। ਨਤੀਜੇ ਵਜੋਂ ਬੱਚੇ ਖ਼ਸਰਾ ਦਸਤ ਨਿਮੋਨੀਆ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦੇ ਵਧ ਸ਼ਿਕਾਰ ਬਣ ਰਹੇ ਹਨ। ਵੇਸਟਿੰਗ ਦੀ ਖ਼ਤਰਨਾਕ ਹਾਲਤ ਪੰਜਾਬ ਵਿਚ 2.1 ਤੋ ਵੱਧ ਕੇ 5.6 ਫ਼ੀਸਦੀ ਹੋ ਗਈ ਹੈ। ਇਸ ਰਿਪੋਰਟ ਮੁਤਾਬਿਕ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਵਿਚ ਕੁਪੋਸ਼ਣ ਕਾਰਨ ਕੱਦ ਮੁਤਾਬਿਕ ਘੱਟ ਭਾਰ ਅਤੇ ਕਮਜ਼ੋਰ ਹੋਣ ਦੀ ਗਿਣਤੀ ਵਿਚ ਭਾਵੇਂ ਦਸ ਫ਼ੀਸਦੀ ਦੀ ਕਮੀ ਹੋਈ ਹੈ ਪਰ ਅਜੇ ਵੀ ਇਹ ਕਾਫ਼ੀ ਜ਼ਿਆਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ ਵਿਚ ਕੁਪੋਸ਼ਣ ਕਾਫ਼ੀ ਗੰਭੀਰ ਮਸਲਾ ਹੈ। ਸਮੱਸਿਆ ਕੁਪੋਸ਼ਣ ਹੋਣ ਦੀ ਨਹੀਂ ਇਸ ਦੇ ਵਧਣ ਦੀ ਹੈ। ਜਦੋਂ ਅਸੀਂ ਦੁਨੀਆ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰਨ ਦਾ ਦਾਅਵਾ ਕਰਦੇ ਹਾਂ ਉਦੋਂ ਸਵਾਲ ਪੁੱਛਣਾ ਬਣਦਾ ਹੈ ਕਿ ਜੇਕਰ 21 ਫ਼ੀਸਦੀ ਬੱਚੇ ਇਸ ਦਾ ਸ਼ਿਕਾਰ ਹੋ ਗਏ ਹਨ ਤਾਂ ਇਹ ਵਿਕਾਸ ਦੇ ਕੀ ਮਾਅਨੇ ਹਨ। ਭਾਰਤ ਦੀ 41 ਫ਼ੀਸਦੀ ਆਬਾਦੀ ਜਦੋਂ ਨੌਜਵਾਨਾਂ ਦੀ ਹੈ ਤਾਂ ਇਹ ਅੰਕੜਾ ਕਰੋੜਾਂ ਵਿਚ ਬਣ ਜਾਂਦਾ ਹੈ। ਇਸ ਤੋਂ ਵੀ ਅਗਲੀ ਗੱਲ ਇਸ ਦਾ ਪੰਜਾਬ ਵਰਗੇ ਖ਼ੁਸ਼ਹਾਲ ਸਮਝੇ ਜਾਂਦੇ ਸੂਬੇ ਵਿਚ ਚਿੰਤਾਜਨਕ ਤੇਜ਼ੀ ਵਧਦਾ ਬਹੁਤ ਗੰਭੀਰ ਮਸਲਾ ਹੈ। ਪੰਜਾਬ ਦੇਸ਼ ਦਾ ਅੰਨ ਭੰਡਾਰ ਹੈ। ਜੇਕਰ ਇੱਥੇ ਹੀ ਬੱਚਿਆਂ ਨੂੰ ਖਾਣਾ ਠੀਕ ਤਰੀਕੇ ਨਾਲ ਨਹੀਂ ਮਿਲ ਰਿਹਾ ਤਾਂ ਇਸ ਖਾਣੇ ਦੀ ਗੁਣਵੱਤਾ ਉੱਤੇ ਵੀ ਸਵਾਲ ਖੜ੍ਹਾ ਹੁੰਦਾ ਹੈ। ਸਵਾਲ ਇਹ ਹੈ ਕਿ ਕੀ ਵਧ ਤੋਂ ਵਧ ਪੈਦਾਵਾਰ ਕਰਨ ਦੇ ਚੱਕਰ ਵਿਚ ਅਸੀਂ ਅਜਿਹਾ ਅਨਾਜ ਅਤੇ ਖੁਰਾਕੀ ਵਸਤਾਂ ਪੈਦਾ ਕਰ ਰਹੇ ਹਾਂ ਜੋ ਸਾਡੇ ਬੱਚਿਆਂ ਦੀਆਂ ਸਰੀਰਕ ਲੋੜਾਂ ਉੱਤੇ ਖਰੀਆਂ ਨਹੀਂ ਉੱਤਰਦੀਆਂ। ਇਸ ਲਈ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਨਹੀਂ ਤਾਂ ਘੱਟੋ-ਘੱਟ ਆਪਣੀ ਨਵੀਂ ਪੀੜ੍ਹੀ ਦੀ ਸਿਹਤ ਦਾ ਖ਼ਿਆਲ ਕਰ ਲਈਏ ਅਤੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਈਏ। ਅਜਿਹਾ ਨਾ ਹੋਵੇ ਕਿ ਭਾਰਤ ਨੂੰ ਨੌਜਵਾਨ ਮੁਲਕ ਕਹਿੰਦੇ ਕਹਿੰਦੇ ਬਿਮਾਰ ਮੁਲਕ ਕਹਿਣ ਦੀ ਨੌਬਤ ਆ ਜਾਵੇ। ਸਰਕਾਰਾਂ ਨੂੰ ਇਸ ਮਸਲੇ ਉੱਤੇ ਕੋਈ ਗੰਭੀਰ ਅਤੇ ਵਿਆਪਕ ਰਣਨੀਤੀ ਬਣਾਉਣ ਦੀ ਲੋੜ ਹੈ। ਸਿਹਤ ਮਾਹਿਰ ਵੇਸਟਿੰਗ ਦੀ ਸਮੱਸਿਆ ਤੋ ਬਹੁਤ ਚਿੰਤਤ ਹਨ ਕਿਉਂਕਿ ਇਸ ਨਾਲ ਬੱਚਿਆਂ ਵਿਚ ਬਿਮਾਰੀਆਂ ਵਧਣ ਨਾਲ ਮੁਲਕ ਦੇ ਸਿਹਤ ਸੈਕਟਰ ਤੇ ਬਹੁਤ ਵੱਡਾ ਦਬਾਅ ਆ ਜਾਵੇਗਾ। ਕੇਂਦਰੀ ਸਿਹਤ ਮੰਤਰਾਲੇ ਨੂੰ ਚਾਹੀਦਾ ਹੈ ਕਿ ਸੂਬਿਆਂ ਨਾਲ ਮਿਲ ਕੇ ਕੁਪੋਸ਼ਣ ਨੂੰ ਖ਼ਤਮ ਕਰਨ ਲਈ ਪਲਸ ਪੋਲੀਓ ਵਰਗਾ ਠੋਸ ਪ੍ਰੋਗਰਾਮ ਬਣਾਏ। READ MORE >>>