ਮੀਡੀਆ ਪੰਜਾਬ Breaking News

ਆਖ਼ਰ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨਾਲ ਗੱਲਬਾਤ ਲਈ ਭਾਰਤ ਨੇ ਬਣਾਇਆ ਮਨ

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

04:38:08

europe time

01:08:08

uk time

00:08:08

nz time

11:08:08

newyork time

19:08:08

australia time

09:08:08

CURRENCY RATES

ਜਰਮਨੀ ਦੇ ਸ਼ਹਿਰ ਕੋਲਨ ਵਿੱਚ ਤੀਆਂ ਦਾ ਤਿਉਹਾਰ 2018 ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ ਵੇਰਵਾ ਰਾਣਾ ਸਟੂਡੀਓ ਜਰਮਨੀ >>>

ਪੰਜਾਬ ਸਪੋਰਟਸ ਅਤੇ ਕਲਚਰ ਗਰੁੱਪ ਡਿਊਸਬਰਗ (ਜਰਮਨੀ) ਸ਼ੇਰ ਗਰੁੱਪ ਅਤੇ Imotax ਵਲੋਂ 7ਵਾਂ ਤੀਆਂ ਦਾ ਮੇਲਾ ਸ਼ਟਰਾਹਲਨ ਵਿਖੇ ਕਰਵਾਇਆ ਗਿਆ। ਤੀਆਂ ਦੇ ਮੇਲੇ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>

 

ਭਰੂਣ ਹੱਤਿਆ ਹੈ ਘੋਰ ਪਾਪ  - ਗੁਰਦੀਸ਼ ਪਾਲ ਕੌਰ ਬਾਜਵਾ

ਸੰਸਾਰ ਦਾ ਹਰ ਜੀਅ ਜਿਊਣਾ ਚਾਹੁੰਦਾ ਹੈ। ਹਰ ਪ੍ਰਾਣੀ ਨੂੰ ਜਿਊਣ ਦਾ ਅਧਿਕਾਰ ਹੈ। ਇੱਕ ਬੱਚੇ ਜੋ ਮਾਂ ਦੇ ਗਰਭ ਵਿਚ ਹੁੰਦਾ ਹੈ ਜਿਸ ਨੂੰ ਹਾਲੇ ਆਪਣੇ ਲਿੰਗ ਬਾਰੇ ਕੋਈ ਗਿਆਨ ਨਹੀਂ ਹੁੰਦਾ ਕਿ ਉਹ ਕੁੜੀ ਹੈ ਜਾਂ ਮੁੰਡਾ ਜੋ ਸਿਰਫ਼ ਆਪਣੀ ਮਾਂ ਦਾ ਨਿੱਘ ਹੀ ਮਾਣਦਾ ਤੇ ਹਮੇਸ਼ਾ ਇਹੀ ਚਾਹੁੰਦਾ ਕਿ ਉਹ ਇਸ ਨਿੱਘ ਦਾ ਆਨੰਦ ਸਾਰੀ ਉਮਰ ਮਾਣੇ ਤੇ ਫਿਰ ਜਦ ਮਾਂ ਗਰਭ ਵਿਚ ਉਸ ਨੂੰ ਇਹ ਸਮਝ ਕੇ ਗਿਰਾ ਦਿੰਦੀ ਹੈ ਕਿ ਹੋਣ ਵਾਲਾ ਬੱਚਾ ਕੁੜੀ ਹੈ ਤਾਂ ਉਸ ਬੱਚੇ ਲਈ ਇਹ ਨਿੱਘ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਇਹ ਭਰੂਣ ਹੱਤਿਆ ਹੈ ਜੋ ਅਸੀਂ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਜਾਂ ਸਾਨੂੰ ਆਮ ਸੁਣਨ ਦੇਖਣ ਨੂੰ ਮਿਲਦੀ। ਇਹ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਅੱਜ ਅਸੀਂ ਇਕੱਵੀ ਸਦੀ ਵਿਚ ਪ੍ਰਵੇਸ਼ ਕਰ ਚੁੱਕੇ ਹਾਂ। ਇਹ ਸਮੱਸਿਆ ਓਵੇਂ ਹੀ ਬਰਕਰਾਰ ਹੈ। ਬੱਸ ਢੰਗ ਬਦਲ ਗਿਆ ਹੈ। ਭਰੂਣ ਹੱਤਿਆ ਦੇ ਕਈ ਕਾਰਨ ਹਨ। ਜਿਨ੍ਹਾਂ ਕਰ ਕੇ ਲੋਕ ਇਹ ਕਦਮ ਚੁੱਕਦੇ ਹਨ ਜਿਵੇਂ ਖ਼ਾਨਦਾਨ ਦੀ ਵੇਲ ਮੁੰਡੇ ਨਾਲ ਵਧਣੀ ਦੂਜੇ ਵਿਆਹ ਦੀ ਧਮਕੀ, ਸੱਸ ਦੇ ਤਾਅਨੇ ਆਦਿ। ਪਰ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਵੇਂ ਵਧਦੀ ਹੋਈ ਮਹਿੰਗਾਈ ਵਰਤਮਾਨ ਸਮੇਂ ਮਹਿੰਗਾਈ ਨੇ ਅੱਤ ਚੁੱਕੀ ਹੋਈ ਹੈ ਗ਼ਰੀਬ ਜਾਂ ਮੱਧ ਸ਼੍ਰੇਣੀ ਦੇ ਪਰਿਵਾਰ ਲਈ ਆਪਣੀ ਕੁੜੀਆਂ ਦੇ ਵਿਆਹ ਕਰਨੇ ਬਹੁਤ ਔਖੇ ਹੋ ਰਹੇ ਹਨ। ਦੂਜਾ ਕਾਰਨ ਬੇਰੁਜ਼ਗਾਰੀ ਜੋ ਦਿਨੋਂ ਦਿਨ ਵੱਧ ਰਹੀ ਹੈ। ਧੀਆਂ ਨੂੰ ਮਾਪੇ ਚੰਗਾ ਪੜ੍ਹਾਉਂਦੇ ਲਿਖਾਉਂਦੇ ਹਨ ਪਰ ਜੇ ਫਿਰ ਵੀ ਨੌਕਰੀ ਨਾ ਮਿਲੇ ਤਾਂ ਉਨ੍ਹਾਂ ਨੂੰ ਲੱਗਦਾ ਕਿ ਫ਼ਾਇਦਾ ਹੋਇਆ ਏਨਾ ਪੜ੍ਹਾਉਣ ਦਾ। ਜੇ ਕਿਤੇ ਨੌਕਰੀ ਮਿਲ ਵੀ ਜਾਏ ਤਾਂ ਕੁੜੀਆਂ ਨੂੰ ਮਾਪੇ ਬਾਹਰ ਭੇਜਣ ਤੋਂ ਡਰਦੇ ਹਨ ਕਿਉਂਕਿ ਅੱਜ ਦਾ ਸਮਾਂ ਇੰਨਾ ਖ਼ਰਾਬ ਆ ਗਿਆ ਹੈ ਕਿ ਕੋਈ ਗਾਰੰਟੀ ਨਹੀਂ ਜਿੱਥੇ ਕੁੜੀ ਨੌਕਰੀ ਕਰਦੀ ਉੱਥੇ ਉਹ ਸੁਰੱਖਿਅਤ ਵੀ ਹੈ ਜਾਂ ਨਹੀਂ। ਇਹ ਕੁੜੀ ਜੋ ਇਸ ਸਮਾਜ ਵਿਚ ਜਨਮ ਲੈਂਦੀ ਉਸ ਦੀ ਪਰਵਰਿਸ਼ ਪੜ੍ਹਾਈ ਜੋ ਕਿ ਅੱਜ ਦੇ ਸਮੇਂ ਵਿਚ ਕਾਫ਼ੀ ਮਹਿੰਗੀ ਹੈ। ਫਿਰ ਚੰਗਾ ਵਰ ਲੱਭ ਕੇ ਵਿਆਹ ਕਰਨਾ ਦਾਜ ਆਦਿ ਦਾ ਖ਼ਰਚ ਗ਼ਰੀਬ ਤੇ ਮੱਧ ਰਗੀ ਪਰਿਵਾਰ ਲਈ ਮੁਸ਼ਕਲਾਂ ਖੜ੍ਹੀਆਂ ਕਰਦਾ ਹੈ। ਇਨ੍ਹਾਂ ਸਭ ਕਾਰਨਾਂ ਦੇ ਹੁੰਦੇ ਹੋਏ ਵੀ ਉਸ ਨੰਨ੍ਹੀ ਜਾਨ ਦਾ ਤਾਂ ਕੋਈ ਕਸੂਰ ਨਹੀਂ ਜਿਸ ਨੇ ਹਾਲੇ ਇਹ ਸੰਸਾਰ ਨਹੀਂ ਦੇਖਿਆ ਤੇ ਜੋ ਇਸ ਸਮਾਜ ਵਿਚ ਵਿਚਰਨਾ ਚਾਹੁੰਦੀ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਧੀ ਹੀ ਹੁੰਦੀ ਜੋ ਮਾਪਿਆਂ ਦਾ ਦੁੱਖ ਸੁੱਖ ਵੰਡਾਉਂਦੀ ਤੇ ਉਨ੍ਹਾਂ ਦੇ ਔਖੇ ਵੇਲੇ ਸਾਥ ਨਿਭਾਉਂਦੀ ਹੈ। ਉਪਰੋਕਤ ਕਾਰਨਾਂ ਨੂੰ ਰੋਕਣ ਲਈ ਕਾਫ਼ੀ ਹੱਦ ਤਕ ਸਰਕਾਰ ਦਾ ਯੋਗਦਾਨ ਹੈ। ਵਧਦੀ ਮਹਿੰਗਾਈ ਤੇ ਕਾਬੂ ਪਾਉਣ ਦੀ ਲੋੜ ਹੈ ਤਾਂ ਜੋ ਗ਼ਰੀਬ ਮਾਪੇ ਆਪਣੀਆਂ ਧੀਆਂ ਦਾ ਵਿਆਹ ਸੌਖੀ ਤਰ੍ਹਾਂ ਕਰ ਸਕਣ ਤੇ ਕੁੜੀਆਂ ਨੂੰ ਚੰਗੀਆਂ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਸਕਣ। ਜਿਹੜੇ ਹਸਪਤਾਲਾਂ ਵਿਚ ਅਜਿਹੇ ਟੈੱਸਟ ਹੁੰਦੇ ਹਨ ਜਿਨ੍ਹਾਂ ਤੋਂ ਲਿੰਗ ਦਾ ਪਤਾ ਲੱਗਦਾ ਹੈ ਉੱਥੋਂ ਦੇ ਡਾਕਟਰਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਭਰੂਣ ਹੱਤਿਆ ਨੂੰ ਰੋਕਣਾ ਮਨੁੱਖ ਦੀ ਆਪਣੀ ਇੱਛਾ ਤੇ ਵੀ ਨਿਰਭਰ ਕਰਦਾ ਹੈ। ਜੇ ਲੋਕ ਇਹ ਸੋਚਣ ਕਿ ਮੁੰਡੇ ਕੁੜੀਆਂ ਦੋਵਾਂ ਨੇ ਹੀ ਨੌਕਰੀਆਂ ਕਰਨ ਬਾਹਰ ਜਾਣਾ ਹੈ ਤੇ ਦੋਵਾਂ ਨੇ ਹੀ ਵਿਆਹ ਤੋਂ ਬਾਅਦ ਅਲੱਗ ਰਹਿਣਾ ਹੈ ਤਾਂ ਕੀ ਫ਼ਰਕ ਪੈਂਦਾ ਹੈ ਮੁੰਡਾ ਹੋਵੇ ਜਾਂ ਕੂੜੀ ਕਿਉਂ ਅੱਜ ਦੇ ਸਮੇਂ ਵਿਚ ਮੁੰਡੇ ਵੀ ਵਿਆਹ ਤੋਂ ਬਾਅਦ ਨਾਲ ਨਹੀਂ ਰਹਿੰਦੇ। ਕੁੜੀਆਂ ਘੱਟੋ-ਘੱਟ ਮਾਪਿਆਂ ਦਾ ਹਾਲ ਤਾਂ ਪੁੱਛਦੀਆਂ ਹਨ।