ਮੀਡੀਆ ਪੰਜਾਬ Breaking News

Kuddatan 2019 Movies

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

19:44:06

europe time

16:14:06

uk time

15:14:06

nz time

02:14:06

newyork time

10:14:06

australia time

00:14:06

CURRENCY RATES

ਚੀਨ ਦੀਆਂ ਨੀਤੀਆਂ ਕਿੰਨੀਆਂ ਕੁ ਸਹੀ - ਗੁਰਦੀਸ਼ ਪਾਲ ਕੌਰ ਬਾਜਵਾ

ਬੀਤੇ ਦਿਨ ਪੂਰਬੀ ਲਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਖੂਨੀ ਝੜਪਾਂ ਵਿੱਚ 20 ਭਾਰਤੀ ਫੌਜੀ ਮਾਰੇ ਜਾਣ ਤੋਂ ਬਾਅਦ ਪੂਰੇ ਦੇਸ਼ ਵਿੱਚ ਚੀਨ ਖਿਲਾਫ ਗੁੱਸਾ ਆਪਣੇ ਸਿਖਰ ਤੇ ਹੈ। ਇਨ੍ਹਾਂ ਖੂਨੀ ਝੜਪਾਂ ਨਾਲ ਭਾਰਤ ਚੀਨ ਸਰਹੱਦ ਤੇ ਤਨਾਅ ਬਹੁਤ ਜ਼ਿਆਦਾ ਵੱਧ ਗਿਆ ਹੈ। 1962 ਵਿੱਚ ਭਾਰਤ ਚੀਨ ਦਰਮਿਆਨ ਜੰਗ ਵਿੱਚ ਵੀ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਉਸ ਤੋਂ ਬਾਅਦ 1975 ਵਿੱਚ ਵੀ ਇਸੇ ਗਲਵਾਨ ਘਾਟੀ ਦੇ ਨੇੜੇ ਹੀ ਖੂਨੀ ਝੜਪਾਂ ਹੋਈਆਂ ਸਨ। ਚੀਨ ਭਾਂਵੇ ਭਾਰਤ ਦਾ ਗੁਆਂਢੀ ਮੁਲਕ ਹੈ ਪਰ ਉਸ ਦੀਆਂ ਨੀਤੀਆਂ ਆਪਣੇ ਨੇੜੇ ਦੇ ਦੇਸ਼ਾਂ ਨੂੰ ਦਬਾ ਕੇ ਰੱਖਣ ਵਾਲੀਆਂ ਹਨ। 1962 ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਅਤੇ ਤਤਕਾਲੀ ਚੀਨੀ ਹਾਕਮਾਂ ਦੇ ਸਮੇਂ ਹੋਏ ਸਮਝੌਤਿਆਂ ਵਿੱਚ ਮੈਕਮੋਹਨ ਰੇਖਾ ਨੂੰ ਹੀ ਦੋਵਾਂ ਦੇਸ਼ਾਂ ਦੀ ਸਰਹੱਦ ਮੰਨ ਲਿਆ ਗਿਆ ਸੀ। ਦੋਵਾਂ ਦੇਸ਼ਾਂ ਵਿੱਚ 3488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ ਹੈ। ਇਸ ਸਮੁੱਚੇ ਮਾਹੌਲ ਦੇ ਹੁੰਦਿਆਂ 20 ਅਕਤੂਬਰ 1962 ਨੂੰ ਚੀਨ ਨੇ ਇਕਦਮ ਹਮਲਾ ਕਰਕਰੇ ਭਾਰਤ ਦੇ 38000 ਵਰਗ ਕਿਲੋਮੀਟਰ ਇਲਾਕੇ ਤੇ ਕਬਜ਼ਾ ਕਰ ਲਿਆ ਸੀ। ਭਾਰਤ ਇਸ ਲੜਾਈ ਲਈ ਬਿਲਕੁਲ ਤਿਆਰ ਨਹੀਂ ਸੀ। ਉਸ ਸਮੇਂ ਚੀਨ ਹੱਥੋਂ ਹੋਈ ਇਸ ਹਾਰ ਦੀ ਨਮੋਸ਼ੀ ਭਾਰਤੀਆਂ ਦੇ ਮਨਾਂ ਵਿੱਚ ਸਦਾ ਰਹੀ ਹੈ। ਉਸ ਤੋਂ ਬਾਅਦ 1967 ਵਿੱਚ ਸਰਹੱਦੀ ਮਸਲੇ ਤੇ ਹੀ ਨਥੂੱਲਾ ਵਿਖੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਇਕ ਵਾਰ ਫਿਰ ਭਿੜ ਗਈਆਂ ਸਨ ਜਿਸ ਵਿੱਚ ਜਿਥੇ ਭਾਰਤੀ ਪੌਜੀਆਂ ਦਾ ਜਾਨੀ ਨੁਕਸਾਨ ਹੋਇਆ ਉਥੇ ਚੀਨੀ ਫੌਜੀਆਂ ਦਾ ਵੀ ਵੱਡੀ ਪੱਧਰ ਤੇ ਜਾਨੀ ਨੁਕਸਾਨ ਹੋਇਆ ਸੀ। ਦੋਵੇਂ ਦੇਸ਼ਾਂ ਵਿੱਚ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਤਤਕਾਲੀ ਭਾਰਤੀ ਪਰਧਾਨ ਮੰਤਰੀ ਰਾਜੀਵ ਗਾਂਧੀ ਨੇ ਚੀਨ ਦਾ ਦੌਰਾ ਕੀਤਾ। ਉਸ ਤੋਂ ਬਾਅਦ ਬਣੀਆਂ ਕਮੇਟੀਆਂ ਦੀਆਂ ਮੀਟਿੰਗਾਂ ਤੋਂ ਬਾਅਦ ਕਈ ਵਪਾਰਕ ਸਮਝੌਤੇ ਵੀ ਕੀਤੇ ਗਏ। ਭਾਰਤ ਵਲੋਂ ਖੁੱਲੀ ਮੰਡੀ ਬਣਾਉਣ ਦਾ ਸਭ ਤੋਂ ਵੱਧ ਲਾਭ ਚੀਨ ਨੇ ਚੁਕਿਆ। ਜਿਸ ਕਰਕੇ ਚੀਨ ਵਿਸ਼ਵ ਵਿੱਚ ਇਕ ਵੱਡੀ ਤਾਕਤ ਬਣ ਕੇ ਉਭਰ ਗਿਆ। ਉਸ ਨੇ ਦੁਨੀਆ ਭਰ ਦੇ ਦੇਸ਼ਾਂ ਨਾਲ ਆਪਣੇ ਵਪਾਰਕ ਸਬੰਧ ਬਣਾ ਲਏ ਪਰ ਆਪਣੀਆਂ ਨੀਤੀਆਂ ਕਰਕੇ ਉਸ ਨੇ ਆਪਣੇ ਬਹੁਤ ਸਾਰੇ ਗੁਆਂਢੀ ਦੇਸ਼ਾਂ ਨੂੰ ਨਾਰਾਜ਼ ਕਰ ਲਿਆ। ਦੱਖਣੀ ਚੀਨ ਸਾਗਰ ਵਿੱਚ ਜਾਪਾਨ ਸਮੇਤ ਦਰਜਨ ਭਰ ਦੇਸ਼ ਉਸ ਦੀਆਂ ਇਨ੍ਹਾਂ ਨੀਤੀਆਂ ਦਾ ਸਕਤ ਵਿਰੋਧ ਕਰ ਰਹੇ ਹਨ। ਵੀਅਤਨਾਮ ਨੂੰ ਆਜ਼ਾਦੀ ਮਿਲਣ ਮਿਲਣ ਤੋਂ ਬਾਅਦ ਚੀਨ ਨੇ ਉਸ ਨਾਲ ਵੀ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੇ ਮਸਲੇ ਪੰਗਾ ਲੇਣ ਤੋਂ ਗੁਰੇਜ਼ ਨਹੀਂ ਕੀਤਾ। ਭਾਰਤ ਅਤੇ ਚੀਨ ਦਰਮਿਆਨ ਅਕਸਰ ਸਰਹੱਦੀ ਤਣਾਅ ਚਲਦੇ ਰਹੇ ਹਨ। ਸਾਲ 2014 ਵਿੱਚ ਚੁਮਾਰ ਅਤੇ 2017 ਵਿੱਚ ਡੋਕਲਾਮ ਦੇ ਸਰਹੱਦੀ ਇਲਾਕਿਆਂ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਇਕ ਦੂਜੇ ਸਾਹਮਣੇ ਸਨ। ਹੁਣ ਵੀ 50 ਦਿਨ ਤੱਕ ਗਲਵਾਨ ਗਾਟੀ ਵਿੱਚ ਦੋਵਾਂ ਦੇਸ਼ਾਂ ਵਿੱਚ ਸਰਹੱਦੀ ਤਣਾਅ ਬਣਿਆ ਰਿਹਾ ਹੈ। ਭਾਰਤ ਨੇ ਸਖਤ ਰੁੱਖ ਅਖਤਿਆਰ ਕਰਦਿਆਂ ਚੀਨ ਵਲੋਂ ਮੱਲੇ ਇਲਾਕਿਆਂ ਵਿਚੋਂ ਫੌਜਾਂ ਹਟਾਉਣ ਦੀ ਮੰਗ ਕੀਤੀ ਸੀ। ਇਸ ਸਬੰਧੀ ਉਚ ਪੱਧਰ ਗੱਲਬਾਤ ਵੀ ਜਾਰੀ ਰਹੀ ਪਰ ਚੀਨ ਫੌਜੀਆਂ ਦੀ ਘੁਸਪੈਠ ਕਈ ਇਲਾਕਿਆਂ ਤੋਂ ਜਾਰੀ ਰਹੀ। ਚੀਨ ਨੇ ਗਲਵਾਨ ਘਾਟੀ ਤੇ ਘੁਸਪੈਠ ਕਰਕੇ ਆਪਣਾ ਕਬਜ਼ਾ ਵੀ ਐਲਾਨ ਦਿੱਤਾ ਸੀ। ਭਾਰਤ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਕੋਰੋਨਾ ਦੀ ਮਹਾਮਾਰੀ ਦੌਰਾਨ ਚੀਨ ਦਾ ਆਪਣੇ ਗੁਆਂਢੀ ਦੇਸ਼ ਭਾਰਤ ਨਾਲ ਇਹੋ ਜਿਹਾ ਵਤੀਰਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਹੈ। ਜੇਕਰ ਚੀਨ ਆਪਣੀਆਂ ਇਹੋ ਜਿਹੀਆਂ ਨੀਤੀਆਂ ਤੋਂ ਬਾਜ਼ ਨਹੀਂ ਆਵੇਗਾ ਤਾਂ ਭਾਰਤ ਨੂੰ ਵੀ ਉਸ ਨਾਲ ਸਖਤੀ ਨਾਲ ਪੇਸ਼ ਆਉਣਾ ਹੋਵੇਗਾ।