ਮੀਡੀਆ ਪੰਜਾਬ Breaking News

Puthe Pairan Wala FULL MOVIE

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

06:40:03

europe time

03:10:03

uk time

02:10:03

nz time

13:10:03

newyork time

21:10:03

australia time

11:10:03

CURRENCY RATES

ਕਿਸ਼ਤ 2 : ਸੁੱਤੀ ਪਈ ਨੂੰ ਹਿਚਕੀਆਂ ਆਈਆਂ - ਸ਼ਿਵਚਰਨ ਜੱਗੀ ਕੁੱਸਾ

(ਕਾਂਡ 2)

ਸੁੱਤੀ ਪਈ ਨੂੰ ਹਿਚਕੀਆਂ ਆਈਆਂ, ਖ਼ੈਰ ਹੋਵੇ ਸੱਜਣਾਂ ਦੀ...� Read More >>

 

ਟੀਕਾਕਰਨ ਤੇ ਵੀ ਸਿਆਸਤ - ਗੁਰਦੀਸ਼ ਪਾਲ ਕੌਰ ਬਾਜਵਾ
ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਨੇ ਬੇਹਤਰ ਤਰੀਕੇ ਨਾਲ ਟੀਕਾਕਰਨ ਕਰਕੇ ਆਪਣੀ ਜਨਤਾ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਉਣ ਲਈ ਕਦਮ ਚੁੱਕੇ ਹਨ। ਜਿਨ੍ਹਾਂ ਦੇਸ਼ਾਂ ਵਿੱਚ ਟੀਕਾਕਰਨ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ ਉਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਦਾ ਪ੍ਰਕੋਪ ਵੀ ਘਟਿਆ ਹੈ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਦੇਸ਼ ਪਹਿਲਾਂ ਹੀ ਆਕਸੀਜਨ, ਸਬੰਧਤ ਦਵਾਈਆਂ ਅਤੇ ਹਸਪਤਾਲਾਂ ਵਿੱਚ ਮੁਢਲੀਆਂ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਦੌਰਾਨ ਹੁਣ ਕੋਰੋਨਾ ਵੈਕਸੀਨ ਦੀ ਘਾਟ ਨੇ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਹੁਣ ਹਾਲਾਤ ਇਹ ਹੋ ਗਏ ਹਨ ਕਿ ਇਨ੍ਹਾਂ ਟੀਕਿਆਂ ਦੀ ਘਾਟ ਕਰਕੇ ਕਈ ਰਾਜਾਂ ਨੂੰ ਟੀਕਾਕਰਨ ਮੁਹਿੰਮ ਰੋਕਣੀ ਪਈ ਹੈ ਜੋ ਕਿ ਬੇਹੱਦ ਖਤਰਨਾਕ ਹੈ। ਪਹਿਲਾਂ ਪਹਿਲ ਆਮ ਲੋਕ ਇਨ੍ਹਾਂ ਟੀਕਿਆਂ ਨੂੰ ਲਗਵਾਉਣ ਤੋਂ ਕੰਨੀ ਕਤਰਾ ਰਹੇ ਸਨ ਪਰ ਹੁਣ ਜਦੋਂ ਲੋਕਾਂ ਇਨ੍ਹਾਂ ਟੀਕਿਆਂ ਨੂੰ ਲਗਵਾਉਣ ਨੂੰ ਤਿਆਰ ਹੋਏ ਹਨ ਤਾਂ ਦੇਸ਼ ਅੰਦਰ ਟੀਕਿਆਂ ਦੀ ਘਾਟ ਸਾਹਮਣੇ ਆ ਗਈ ਹੈ। ਦੇਸ਼ ਵਿੱਚ ਹੁਣ ਤੱਕ 15 ਕਰੋੜ ਲੋਕਾਂ ਨੂੰ ਟੀਕਾਕਰਨ ਹੋ ਚੁੱਕਾ ਹੈ। ਇਨ੍ਹਾਂ ਵਿਚੋਂ ਢਾਈ ਕਰੋੜ ਲੋਕਾਂ ਨੂੰ ਦੂਜੀ ਖੁਰਾਕ ਵੀ ਮਿਲ ਚੁੱਕੀ ਹੈ। ਪਹਿਲੇ ਦੋ ਪੜਾਵਾਂ ਦੌਰਾਨ ਟੀਕਕਾਰਨ ਦਾ ਕੰਟਰੋਲ ਭਾਰਤ ਸਰਕਾਰ ਕੋਲ ਸੀ ਅਤੇ ਉਸ ਵਲੋਂ ਹੀ ਸੂਬਾ ਸਰਕਾਰਾਂ ਨੂੰ ਟੀਕਾ ਸਪਲਾਈ ਕੀਤਾ ਜਾ ਰਿਹਾ ਸੀ। ਪਹਿਲਾਂ ਇਹ ਟੀਕਾ 70 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਅਤੇ ਦੂਜੇ ਪੜਾਅ ਵਿੱਚ 45 ਸਾਲ ਤੋਂ ਉਪਰ ਵਾਲਿਆਂ ਨੂੰ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ। ਹੁਣ ਪਹਿਲੀ ਮਈ ਤੋਂ 18 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਟੀਕਾ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਟੀਕਿਆਂ ਦੀ ਘਾਟ ਕਰਕੇ ਕਈ ਸੂਬਾ ਸਰਕਾਰਾਂ ਇਸ ਪੜਾਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਹੱਥ ਖੜ੍ਹਾ ਕਰ ਗਈਆਂ ਕਿ ਉਨ੍ਹਾਂ ਕੋਲ ਟੀਕੇ ਹੀ ਨਹੀਂ ਹਨ। ਜਦਕਿ ਪੂਰੇ ਦੇਸ਼ ਵਿੱਚ ਨੌਜਵਾਨਾਂ ਨੇ ਟੀਕਾਕਰਨ ਸਬੰਧੀ ਉਤਸ਼ਾਹਿਤ ਹੋ ਕੇ ਢਾਈ ਕਰੋੜ ਤੋਂ ਉਪਰ ਇਕ ਦਿਨ ਵਿੱਚ ਰਜਿਸਟਰੇਸ਼ਨ ਕਰਵਾਈ, ਪਰ ਸਰਕਾਰਾਂ ਦੀ ਨਲਾਇਕੀ ਕਰਕੇ ਇਹ ਟੀਕਾਕਰਨ ਮੁਹਿੰਮ ਵਿੱਚ ਖੜੋਤ ਆ ਗਈ ਹੈ। ਜਿਸ ਤਰੀਕੇ ਨਾਲ ਲੋਕਾਂ ਵਲੋਂ ਟੀਕਾਕਰਨ ਲਈ ਰਜਿਸਟੇਸ਼ਨ ਕਰਵਾਈ ਜਾ ਰਹੀ ਹੈ ਉਸ ਤੋਂ ਸਾਫ ਹੈ ਕਿ ਕੋਰੋਨਾ ਦੀ ਵਧਦੀ ਕਰੋਪੀ ਕਰਕੇ ਟੀਕਾ ਲਗਵਾਉਣ ਦੀ ਮਾਨਸਿਕ ਤਿਆਰੀ ਕਰ ਲਈ ਹੈ। ਦੁਨੀਆ ਭਰ ਵਿੱਚ ਵੀ ਵੱਖ ਵੱਖ ਦੇਸ਼ਾਂ ਵਿੱਚ ਤੇਜ਼ੀ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ। ਬਰਤਾਨੀਆ ਨੇ ਕਿਹਾ ਹੈ ਕਿ ਉਸ ਦੀ ਅੱਧੀ ਤੋਂ ਵੱਧ ਅਬਾਦੀ ਨੂੰ ਟੀਕਾ ਲੱਗ ਚੁੱਕਾ ਹੈ। ਬਰਤਾਨੀਆ ਦੀ ਆਬਾਦੀ ਸਿਰਫ 7 ਕਰੋੜ ਦੇ ਕਰੀਬ ਹੈ ਜਦਕਿ ਭਾਰਤ ਦੀ ਆਬਾਦੀ 135 ਕਰੋੜ ਤੋਂ ਉਪਰ ਹੈ। ਚਾਹੇ ਹੁਣ ਤੱਕ ਭਾਰਤ ਦੇਸ਼ ਵਿੱਚ ਦੁਨੀਆ ਭਰ ਦੇ ਹੋਰ ਦੇਸ਼ਾਂ ਨਾਲੋਂ ਵੱਧ ਟੀਕੇ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਆਬਾਦੀ ਨੂੰ ਦੇਖਦਿਆਂ ਇਹ ਪ੍ਰਾਪਤੀ ਬਹੁਤ ਘੱਟ ਹੈ। ਭਾਰਤ ਦੀਆਂ ਦੋ ਕੰਪਨੀਆਂ ਵਲੋਂ ਇਹ ਟੀਕੇ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਦੋਵਾਂ ਕੰਪਨੀਆਂ ਦਾ ਟੀਕੇ ਦੀਆਂ ਖੁਰਾਕਾਂ ਦਾ ਉਤਪਾਦਨ ਇਕ ਮਹੀਨੇ ਵਿੱਚ ਸਾਢੇ 6 ਕਰੋੜ ਖੁਰਾਕਾਂ ਦਾ ਹੈ। ਇਸ ਖੇਤਰ ਵਿੱਚ ਭਾਰਤ ਸਰਕਾਰ ਹਾਲਾਤਾਂ ਮੁਤਾਬਿਕ ਬਹੁਤ ਪਿਛੇ ਰਹਿ ਗਈ ਹੈ, ਕਿਉਂਕਿ ਇਸ ਨੂੰ ਆਉਂਦੇ ਮਹੀਨਿਆਂ ਵਿੱਚ ਅਰਬਾਂ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਹੁਣ ਭਾਰਤ ਸਰਕਾਰ ਨੇ ਸੂਬਿਆਂ ਨੂੰ ਟੀਕੇ ਸਪਲਾਈ ਕਰਨ ਤੋਂ ਆਪਣਾ ਹੱਥ ਪਿਛੇ ਖਿੱਚ ਲਿਆ ਹੈ, ਜਿਸ ਨੂੰ ਸਿੱਧੇ ਤੌਰ ਤੇ ਸਿਆਸਤ ਨਾਲ ਜੋੜਿਆ ਜਾ ਸਕਦਾ ਹੈ। ਹੁਣ ਭਾਰਤ ਸਰਕਾਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਸਿੱਧੇ ਹੀ ਕੰਪਨੀ ਤੋਂ ਟੀਕੇ ਖਰੀਦ ਲੈਣ ਅਤੇ ਇਨ੍ਹਾਂ ਟੀਕਿਆਂ ਦੀ ਕੀਮਤ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਜਿਥੇ ਤਾਂ ਭਾਜਪਾ ਦੀਆਂ ਸਰਕਾਰਾਂ ਹਨ ਉਨ੍ਹਾਂ ਨੂੰ ਵੱਧ ਟੀਕੇ ਦਿੱਤੇ ਜਾ ਰਹੇ ਸਨ ਅਤੇ ਜਿਥੇ ਭਾਜਪਾ ਵਿਰੋਧੀ ਸਰਕਾਰਾਂ ਹਨ ਉਥੇ ਟੀਕਾਕਰਨ ਨੂੰ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਸ ਦੀ ਸਿੱਧੀ ਉਦਾਹਰਣ ਪੰਜਾਬ ਹੈ ਜਿਥੇ ਕਾਂਗਰਸ ਦੀ ਸਰਕਾਰ ਹੋਣ ਕਰਕੇ ਟੀਕਿਆਂ ਦੀ ਸਪਲਾਈ ਸੀਮਤ ਕੀਤੀ ਗਈ ਹੈ ਜਿਸ ਨਾਲ ਪੰਜਾਬ ਵਿੱਚ ਟੀਕਾਕਰਨ ਮੁਹਿੰਮ ਵਿੱਚ ਖੜੋਤ ਆਈ ਹੈ। ਜਿਸ ਨੂੰ ਭਾਰਤ ਸਰਕਾਰ ਦਾ ਸ਼ਰਮਨਾਕ ਕਾਰਾ ਕਿਹਾ ਜਾ ਸਕਦਾ ਹੈ।

ਲੰਮੇ ਅਰਸੇ ਬਾਅਦ ਸਾਡੇ ਬਾਈ ਸਿ਼ਵਚਰਨ ਜੱਗੀ ਕੁੱਸਾ ਦੀ ਮੁੜ ਹੋ ਰਹੀ ਹੈ ਵਾਪਸੀ

ਲਾਈਪਸ਼ਿਗ (ਮਪ) - ਮੀਡੀਆ ਪੰਜਾਬ ਦੇ ਸੁਹਿਰਦ ਪਾਠਕਾਂ ਨਾਲ ਸਾਨੂੰ ਇਹ ਖ਼ਬਰ ਸਾਂਝੀ ਕਰਦਿਆਂ ਅਥਾਹ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬੀ ਦੇ ਵਿਸ਼ਵ-ਪ੍ਰਸਿੱਧ ਨਾਵਲਕਾਰ, ਫਿ਼ਲਮਕਾਰ ਅਤੇ ਸਾਡੇ ਬਾਈ ਸਿ਼ਵਚਰਨ ਜੱਗੀ ਕੁੱਸਾ ਦੀ "ਮੀਡੀਆ ਪੰਜਾਬ" ਦੇ ਵਿਹੜੇ ਮੁੜ ਵਾਪਸੀ ਹੋ ਰਹੀ ਹੈ। ਬਾਈ ਜੱਗੀ ਕੁੱਸਾ ਜੀ ਦੇ ਬੇਹੱਦ ਜ਼ਰੂਰੀ ਰੁਝੇਵਿਆਂ ਕਾਰਨ ਉਹਨਾਂ ਦਾ ਨਾਵਲ "ਕੁੱਲੀ ਯਾਰ ਦੀ ਸੁਰਗ ਦਾ ਝੂਟਾ" ਅੱਧ ਵਿਚਕਾਰ ਹੀ ਲਮਕ ਗਿਆ ਸੀ, ਜਿਸ ਨੂੰ ਅਸੀਂ ਆਉਂਦੇ ਹਫ਼ਤੇ ਮੁੜ ਤੋਂ ਮੁੱਢੋਂ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਨਜ਼ਦੀਕੀ ਦੋਸਤਾਂ ਅਤੇ ਪਾਠਕਾਂ ਨੂੰ ਪਤਾ ਹੈ ਕਿ ਬਾਈ ਜੱਗੀ ਕੁੱਸਾ ਸ਼ੁਰੂ ਤੋਂ ਹੀ ਮੀਡੀਆ ਪੰਜਾਬ ਨਾਲ ਜੁੜੇ ਹੋਏ ਹਨ, ਉਹਨਾਂ ਦੀ ਮੀਡੀਆ ਪੰਜਾਬ ਦੇ ਅਦਾਰੇ ਨੂੰ ਵੱਡਮੁੱਲੀ ਦੇਣ ਹੈ ਅਤੇ ਉਹਨਾਂ ਦੇ ਪਹਿਲੇ ਸਾਰੇ ਨਾਵਲ ਅਸੀਂ ਮੀਡੀਆ ਪੰਜਾਬ ਦੇ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕਰ ਚੁੱਕੇ ਹਾਂ। ਉਹਨਾਂ ਦੇ ਬਾਕੀ ਛਪੇ ਨਵੇਂ ਨਾਵਲ ਵੀ ਅਸੀਂ ਆਉਂਦੇ ਸਮੇਂ ਵਿੱਚ ਨਿਰੰਤਰ ਲੜੀਵਾਰ ਪਾਠਕਾਂ ਦੇ ਸਨਮੁੱਖ ਕਰਾਂਗੇ। ਅਗਲੇ ਹਫ਼ਤੇ ਤੋਂ "ਕੁੱਲੀ ਯਾਰ ਦੀ ਸੁਰਗ ਦਾ ਝੂਟਾ" ਫਿ਼ਰ ਲੜੀਵਾਰ ਛਪਣ ਲੱਗੇਗਾ। ਸਾਡੇ ਪਾਠਕਾਂ ਦੇ ਪੱਤਰਾਂ ਦੀ ਬੇਸਬਰੀ ਨਾਲ ਉਡੀਕ ਰਹੇਗੀ। ਯਾਦ ਰਹੇ ਜੱਗੀ ਕੁੱਸਾ ਦੇ ਬਹੁ-ਚਰਚਤਿ ਚਾਰ ਨਾਵਲ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਛਪ ਚੁੱਕੇ ਹਨ ਅਤੇ "ਐਮਾਜ਼ੋਨ" ਉਪਰ ਉਪਲੱਭਦ ਹਨ!  -ਸੰਪਾਦਕ

ਅਦਾਰਾ ਮੀਡੀਆ ਪੰਜਾਬ ਵੱਲੋਂ ਜਰੂਰੀ ਸੂਚਨਾ

1-- ਅਦਾਰਾ ਮੀਡੀਆ ਪੰਜਾਬ ਵੱਲੋਂ ਖਬਰਾਂ ਭੇਜਣ ਵਾਲੀਆਂ ਸਮੂੰਹ ਕਮੇਟੀਆਂ, ਸੰਸਥਾਵਾਂ ਤੇ ਮੋਹਤਵਾਰ  ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਜੋ ਵੀ ਖਬਰਾਂ ਭੇਜਣੀਆਂ ਹਨ ਉਹ ਅਦਾਰਾ ਮੀਡੀਆ ਪੰਜਾਬ ਦੇ ਪੱਤਰਕਾਰਾਂ ਰਾਹੀਂ ਭੇਜਣ ਦੀ ਕਿਰਪਾ ਕਰਨੀ। ਬਿੰਨਾਂ ਪ੍ਰਮਾਣਿਤ ਪੱਤਰਕਾਰ ਦੇ  ਆਈ ਹੋਈ ਖਬਰ ਨਹੀਂ ਲੱਗੇਗੀ।
2-- ਅਦਾਰਾ ਮੀਡੀਆ ਪੰਜਾਬ ਵੱਲੋਂ ਆਪਣੇ ਸਮੂੰਹ ਪੱਤਰਕਾਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਉਹ ਜੋ ਵੀ ਖਬਰ ਭੇਜਦੇ ਹਨ ਉਸ ਦੀ ਸਾਰੀ ਜੁੰਮੇਵਾਰੀ ਖਬਰ ਭੇਜਣ ਵਾਲੇ ਪੱਤਰਕਾਰ ਦੀ ਹੋਵੇਗੀ। ਉਸ ਦਾ ਜਵਾਬਦੇਹ ਉਹ ਪੱਤਰਕਾਰ ਹੀ ਹੋਵੇਗਾ। ਅਦਾਰਾ ਮੀਡੀਆ ਪੰਜਾਬ ਉਸ ਦਾ ਜਵਾਬਦੇਹ ਨਹੀਂ ਹੋਵੇਗਾ।  -ਸੰਪਾਦਕ