ਮੀਡੀਆ ਪੰਜਾਬ Breaking News

Mahiya | Hargun Kaur | Nirmal Sidhu I Ram Bhogpuria

ਮੀਡੀਆ ਪੰਜਾਬ ਦੇ ਲੇਖ
ਮੀਡੀਆ ਪੰਜਾਬ ਟੀਵੀ
india time

22:36:20

europe time

18:06:20

uk time

18:06:20

nz time

06:06:20

newyork time

13:06:20

australia time

04:06:20

CURRENCY RATES

ਪੰਜਾਬ ਦੇ ਨੌਜਵਾਨਾਂ ਦਾ ਰਾਹ ਦਿਸੇਰਾ ਕੌਣ ? - ਗੁਰਦੀਸ਼ ਪਾਲ ਕੌਰ ਬਾਜਵਾ
ਪੰਜਾਬ ਦਾ ਨੌਜਵਾਨ ਆਨੇ ਬਹਾਨੇ ਮੌਤ ਦੀ ਭੇਂਟ ਚੜ੍ਹ ਰਿਹਾ ਹੈ । ਕਾਰਨ ਕੁਝ ਵੀ ਹੋਣ ਕਦੇ ਕਨੈਡਾ ਗਏ ਵਿਦਿਆਰਥੀ ਕਦੇ, ਅਮਰੀਕਾ ਨੁੰ ਢੌਕੀਆਂ ਲਾਉਦੇ ਬੇਰੁਜਗਾਰ ਨੌਜਵਾਨ ਪਿੱਛੇ ਕਲਪਦੇ ਮਾਂ-ਬਾਪ ਇਹਨਾਂ ਅਨਹੋਈਆਂ ਮੌਤਾਂ ਦਾ ਮਾਤਮ ਮਨਾਉਂਦੇ ਕਦੇ ਰੱਬ ਨੂੰ ਕਦੇ ਕਰਮਾਂ ਨੂੰ ਮਿਹਣਾ ਮਾਰਦੇ ਹਨ । ਕਈ ਵਾਰੀ ਮਨ ਵਿੱਚ ਆਉਦਾ ਹੈ ਕਿ ਪੰਜਾਬ ਦੀ ਨੌਜਵਾਨੀ ਦੇ ਮੁੱਕਦਰ ਕਿਸ ਤਰ੍ਹਾਂ ਦੇ ਹਨ ਕਿ ਇਹਨਾਂ ਦੇ ਦੁੱਖ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੇ। ਇਹਨਾਂ  ਹੀ ਅਣਹੋਈਆਂ ਮੌਤਾਂ ਵਿੱਚੋਂ ਬੀਤੀ ਦੇਰ ਸ਼ਾਮ ਇੱਕ ਖੇਡ ਮੇਲੇ ਵਿੱਚ ਟਰੈਕਟਰ ਦਾ ਸਟੰਟ ਦਿਖਾ ਰਿਹਾ ਨੌਜਵਾਨ ਉਸੇ ਟਰੈਕਟਰ ਦੀ ਲਪੇਟ ’ਚ ਆ ਗਿਆ, ਜਿਸ ਨਾਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਪੁੱਤਰ ਨਿਰਵੈਰ ਸਿੰਘ ਵਾਸੀ ਪਿੰਡ ਠੱਠਾ ਫ਼ਤਹਿਗੜ੍ਹ ਚੂੜੀਆਂ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਸੁਖਮਨ 1575 ਵਾਲਾ ਦੇ ਨਾਮ ਵਜੋਂ ਇਲਾਕੇ ’ਚ ਟਰੈਕਟਰ ਸਟੰਟ ਦਿਖਾਉਣ ਦੇ ਨਾਮ ਨਾਲ ਮਸ਼ਹੂਰ ਸੀ ।
ਜਾਣਕਾਰੀ ਅਨੁਸਾਰ  ਸੁਖਮਨਦੀਪ ਪਿਛਲੇ 10 ਸਾਲਾਂ ਤੋਂ ਮੇਲਿਆਂ ’ਚ ਆਪਣੇ ਟਰੈਕਟਰ ਦੇ ਬੜੇ ਹੀ ਖ਼ਤਰਨਾਕ ਤਰੀਕੇ ਦੇ ਸਟੰਟ ਦਿਖਾਉਂਦਾ ਆ ਰਿਹਾ ਸੀ । ਬੀਤੀ ਸ਼ਾਮ ਪਿੰਡ ਸਾਰਚੂਰ ਵਿਖੇ ਇੱਕ ਮੇਲੇ ਦੌਰਾਨ ਟਰੈਕਟਰ ਦਾ ਸਟੰਟ ਦਿਖਾ ਰਿਹਾ ਸੀ ਕਿ ਟਰੈਕਟਰ ਦੀ ਰੇਸ ਜ਼ਿਆਦਾ ਹੋਣ ਕਰਕੇ ਟਰੈਕਟਰ ਦਾ ਬੈਂਲੇਂਸ ਵਿਗੜ ਗਿਆ, ਜਦੋਂ ਸੁਖਮਨਦੀਪ ਟਰੈਕਟਰ ਨੂੰ ਕੰਟਰੋਲ ਕਰਨ ਲਈ ਅੱਗੇ ਵਧਿਆ ਤਾਂ ਉਹ ਕੰਟਰੋਲ ਕਰਦੇ ਸਮੇਂ ਟਰੈਕਟਰ ਦੇ ਟਾਇਰ ਨਾਲ ਅੜ ਕੇ ਟਰੈਕਟਰ ਹੇਠ ਡਿੱਗ ਗਿਆ। ਟਰੈਕਟਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਉਹ ਟਰੈਕਟਰ ਦੇ ਹੇਠੋਂ ਨਿਕਲ ਨਹੀਂ ਸਕਿਆ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਮੈਂ ਆਪ ਇਹ ਵੀਡੀਓ ਦੇਖੀ 1575 ਵਾਲਾ ਨਾਮ ਇੱਕ ਸਕਿੰਟ ਵਿੱਚ ਮਿੱਟੀ ਦਾ ਢੇਰ ਹੋ ਗਿਆ । ਸਵਾਲ ਇਹ ਉੱਠਦਾ ਹੈ ਕਿ ਇਹਨਾਂ ਦਿਸ਼ਾਂਹੀਣ ਨੌਜਵਾਨਾਂ ਨੂੰ ਕੌਣ ਰਾਹ ਦਿਖਾਏਗਾ ? ਕਿਓ ਅਨਮੋਲ ਜਿੰਦਾਂ ਦਾ ਸਸਤਾ ਸੌਦਾ ਕਰ ਰਹੇ ਹਨ ਕੀ ਹੈ ਟਰੈਕਟਰ ਸਟੰਟ ਵਿੱਚ ਕਿਸਦਾ ਭਲਾ ਹੋ ਰਿਹਾ ਹੈ ਇਸ ਵਿੱਚ ਕੌਣ ਇਸਤਰ੍ਹਾਂ ਦੀਆਂ ਬੇਤੁਕਾਂ ਚੀਜਾਂ ਨੂੰ ਪਰਮੋਟ ਕਰ ਰਿਹਾ ਹੈ ? ਇਹ ਸਾਰੀ ਵਪਾਰੀ ਵਰਗ ਦੀ ਕਾਰਸ਼ਤਾਨੀ ਹੈ ਜਿਵੈ ਪੰਜਾਬ ਨੂੰ ਨਸ਼ੇ ਦੀ ਦਲ ਦਲ ਵਿੱਚ ਸਿਰਫ ਮੁਨਾਫਾਖੌਰ ਸੌਦਾਗਰਾਂ ਨੇ ਸੁਟਿਆਂ ਉਸ ਤਰ੍ਹਾਂ ਟਰੈਕਟਰ ਕੰਪਨੀਆਂ ਦੀ ਪੰਜਾਬ ਵੱਡੀ ਮੰਡੀ ਹੈ ਤੇ ਫੁਕਰੇਪਣ ਦੀ ਮਾਰ ਝੱਲ ਰਹੀ ਸਾਡੀ ਬੇਤਰਤੀਬ ਜਵਾਨੀ ਇਸ ਦੀ ਭੇਂਟ ਚੜ੍ਹ ਰਹੀ ਹੈ ਜੇਕਰ ਇਹ ਨੌਜਵਾਨ ਦਲੇਰ ਸੀ ਕਾਬਿਲ ਸੀ ਤਾਂ ਉਸਨੂੰ ਕਿਸੇ ਖੇਡ ਵਿੱਚ ਪ੍ਰੇਰਿਆਂ ਜਾਂਦਾ ਖੇਡ ਦੇ ਮੈਦਾਨ ਵਿੱਚ ਹੋਈ ਮੌਤ ਉਸ ਨੂੰ ਇਸਤਰ੍ਹਾਂ ਦੇ ਸਵਾਲਾਂ ਦੇ ਕਟਹਿਰੇ ਵਿੱਚ ਨਾ ਲਿਆਉਂਦੀ ।
ਵਕਤ ਆ ਗਿਆ ਹੈ ਕਿ ਸੁੱਖਾਂ ਮੰਗ ਮੰਗ ਕੇ ਜੰਮੇ ਪੁੱਤਰ ਇੰਜ ਕਿਸੇ ਦੀ ਚਾਲ ਦੀ ਭੇਟਾਂ ਨਾ ਚੜ੍ਹਨ ਦਈਏ । ਮਾਂ-ਬਾਪ ਆਪਣੇ ਬੱਚਿਆਂ ਦੇ ਆਪ ਮਾਰਗਦਰਸ਼ਕ ਬਣਨ , ਇਸ ਤਰ੍ਹਾਂ ਦੇ ਬੇਤੁੱਕੀਆਂ ਮਸ਼ੀਨਰੀ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਨੂੰ ਰੋਕਿਆਂ ਜਾਵੇ।ਸਰਕਾਰ ਨੂੰ ਕਨੂੰਨ ਬਣਾਉਣ ਲਈ ਮਜਬੂਰ ਕੀਤਾ ਜਾਵੇ ਇਹੋ ਜਿਹੇ ਸਟੰਟ ਪਰਮੋਟ ਕਰਨ ਵਾਲੇ ਲੋਕਾਂ ਦਾ ਵਿਰੋਧ ਕੀਤਾ ਜਾਵੇ । ਪੰਚਾਇਤਾਂ ਮਤੇ ਪਾਉਣ ,ਪੁਲਿਸ ਪਰਸ਼ਾਸ਼ਨ ਬਣਦੀ ਕਾਰਵਾਈ ਕਰੇ ।

ਜਾਨਲੇਵਾ ਬਣਦਾ ਜਾ ਰਿਹਾ ਫਾਸਟ ਫੂਡ - ਗੁਰਮੀਤ ਸਿੰਘ ਪਲਾਹੀ

ਮਨੁੱਖੀ ਸਿਹਤ ਨੂੰ ਬਿਹਤਰ ਬਣਾਉਣ ਲਈ ਦੁਨੀਆ ਭਰ ਵਿੱਚ ਚਿਕਿਤਸਾ ਵਿਗਿਆਨ ਵਿੱਚ ਨਿੱਤ ਖੋਜਾਂ ਹੋ ਰਹੀਆਂ ਹਨ। ਮਨੁੱਖੀ ਸਰੀਰ ਨੂੰ ਬਿਮਾਰੀ ਰਹਿਤ ਬਣਾਉਣ, ਬਿਮਾਰੀਆਂ ਉਪਰੰਤ ਸਰੀਰ ਨੂੰ ਬਚਾਉਣ ਲਈ ਜੰਗੀ ਪੱਧਰ ਉੱਤੇ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਮੌਜੂਦਾ ਦੌਰ ਵਿੱਚ ਮਾਨਵ,ਲੰਮੀ ਅਤੇ ਰੋਗ ਰਹਿਤ ਜ਼ਿੰਦਗੀ ਭੋਗੇ। ਪਰ ਸਾਡੇ ਖਾਣ ਪੀਣ ਦਾ ਰੰਗ ਢੰਗ ਇੰਨੀ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸਦਾ ਨਤੀਜਾ ਸਾਡੇ ਸਰੀਰ ਉੱਤੇ ਉਲਟਾ ਅਸਰ ਪਾ ਰਿਹਾ ਹੈ। ਮਨੁੱਖੀ ਸਰੀਰ ਦੀ ਪਹਿਲ ਤਾਂ ਹੁਣ ਡੱਬਾ ਬੰਦ ਭੋਜਨ, ਠੰਡੀਆਂ ਪੀਣ ਵਾਲੀਆਂ ਚੀਜ਼ਾਂ, ਬਿਸਕੁਟ ਚਾਕਲੇਟ ਬਣ ਗਈ ਹੈ, ਜਿਹਨਾਂ ਵਿਚ ਸਰੀਰ ਨੂੰ ਲੋੜੀਂਦੀ ਖੰਡ, ਚਰਬੀ ਦੀ ਮਾਤਰਾ ਦੀ ਭਰਮਾਰ ਹੈ, ਜੋ ਸਰੀਰ ਨੂੰ ਚਾਹੀਦੀ ਮਾਤਰਾ ਤੋਂ ਕਈ ਗੁਣਾ ਵਧੇਰੇ ਹੈ। ਇਹੀ ਸਾਡੀਆਂ ਬਿਮਾਰੀਆਂ ਦਾ ਵੱਡਾ ਕਾਰਨ ਹੈ।
          ਮਨੁੱਖੀ ਸਰੀਰ ਦੇ ਪਾਲਣ ਪੋਸ਼ਣ ਅਤੇ ਨਵ ਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਚੁੰਘਾਉਣ ਦੇ ਮਾਮਲਿਆਂ 'ਤੇ ਕੰਮ ਕਰਦੀਆਂ ਦੋ ਸੰਸਥਾਵਾਂ ਨੇ ਇੱਕ ਰਿਪੋਰਟ ਛਾਪੀ ਹੈ, ਜਿਸ ਵਿੱਚ ਫਾਸਟ ਫੂਡ ਜਾਂ ਜੰਕ ਫੂਡ ਸਬੰਧੀ ਇੱਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇਸ਼ ਮੋਟਾਪੇ ਅਤੇ ਸ਼ੂਗਰ ਜਿਹੀਆਂ ਗੰਭੀਰ ਬਿਮਾਰੀਆਂ ਕਾਰਨ ਵੱਡੇ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਅਤਿਅੰਤ ਚਿੰਤਾ ਦਾ ਵਿਸ਼ਾ ਹੈ।
            ਆਈ. ਸੀ. ਐਮ. ਆਰ ਦੇ ਇਕ ਅਧਿਐਨ ਅਨੁਸਾਰ ਭਾਰਤ ’ਚ ਦਸ ਕਰੋੜ ਤੋਂ ਵੱਧ ਲੋਕ ਸ਼ੂਗਰ ਦੇ ਸ਼ਿਕਾਰ ਹਨ। ਇਸ ਅਧਿਐਨ ’ਚ ਇਹ ਵੀ ਲਿਖਿਆ ਗਿਆ ਹੈ ਕਿ ਹਰ ਚਾਰਾਂ ਵਿਚੋਂ ਇਕ ਵਿਅਕਤੀ ਸ਼ੂਗਰ ਅਤੇ ਮੋਟਾਪੇ ਦਾ ਸ਼ਿਕਾਰ ਹੈ। ਅੰਕੜੇ ਦੱਸਦੇ ਹਨ ਕਿ ਪੰਜ ਸਾਲ ਦੀ ਉਮਰ ਤੋਂ ਘੱਟ ਉਮਰ ਦੇ 43 ਲੱਖ ਬੱਚੇ ਮੋਟਾਪੇ ਦੇ ਸ਼ਿਕਾਰ ਹੋ ਚੁੱਕੇ ਹਨ। ਸਾਡੇ ਇਹ ਅੰਕੜੇ ਸਿਹਤ ’ਚ ਆਏ ਵਿਗਾੜ ਅਤੇ ਬੱਚਿਆਂ ਦੀ ਪਾਲਣਾ ਪੋਸ਼ਣਾ ’ਚ ਕਮੀ ਦਾ ਸਪੱਸ਼ਟ ਸੰਕੇਤ ਹਨ। ਕੀ ਇੰਜ ਸਾਡੀ ਅਗਲੀ ਪੀੜੀ ਸਿਹਤਮੰਦ ਨਜ਼ਰ ਆਏਗੀ?