ਮੀਡੀਆ ਪੰਜਾਬ Breaking News

Kuddatan 2019 Movies

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

14:00:03

europe time

10:30:03

uk time

09:30:03

nz time

21:30:03

newyork time

04:30:03

australia time

19:30:03

CURRENCY RATES

ਹਮਬਰਗ ਵਿਖੇ ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਦੇ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ ।ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

 

ਹਮਬਰਗ ਵਿਖੇ ਜੋਗਿੰਦਰ ਪਾਲ ਵੱਲੋਂ "ਲੱਕੀ ਸੁਪਰਮਾਰਕੀਟ" ਖੋਲ੍ਹੀ ਗਈ ਜਿਸ ਦਾ ਉਦਘਾਟਨ ਭਾਰਤੀ ਅੰਬੈਸੀ ਹਮਬਰਗ ਦੇ ਕੌਸਲ ਜਨਰਲ ਸ੍ਰੀ ਮਦਨ ਲਾਲ ਰਾਈਗਰ ਨੇ ਰੀਬਨ ਕੱਟ ਕੇ ਕੀਤਾ। ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ। ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਕਿਸਾਨੀ ਸੰਕਟ ਲਈ ਸਰਕਾਰਾਂ ਕਿੰਨੀਆਂ ਕੁ ਜ਼ਿੰਮੇਵਾਰ ? - ਗੁਰਦੀਸ਼ ਪਾਲ ਕੌਰ ਬਾਜਵਾ

ਪੰਜਾਬ ਸਦੀਆਂ ਤੋਂ ਧਾੜਵੀਆਂ ਦੇ ਹਮਲਿਆਂ ਦਾ ਸ਼ਿਕਾਰ ਹੁੰਦਾ ਆਇਆ ਹੈ। ਜਿਹੜਾ ਵੀ ਆਇਆ ਉਸ ਨੇ ਪੰਜਾਬ ਨੂੰ ਲੁਟਣ ਦੀ ਹੀ ਕੋਸ਼ਿਸ਼ ਕੀਤੀ। ਘੱਲੂਘਾਰਿਆਂ ਕਾਰਨ ਭਾਰੀ ਖੂਨ ਖਰਾਬੇ ਅਤੇ ਮਨੁੱਖੀ ਜ਼ਿੰਦਗੀਆਂ ਦੇ ਨੁਕਸਾਨ ਦੇ ਬਾਵਜੂਦ ਪੰਜਾਬ ਦੇ ਕੁਦਰਤੀ ਸਰੋਤਾਂ ਖਾਸ ਕਰਕੇ ਪਾਣੀਆਂ, ਧਰਤੀ ਅਤੇ ਵਾਤਾਵਰਣ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਹੈ ਇਨ੍ਹਾਂ 73-74 ਸਾਲਾਂ ਵਿੱਚ ਪੰਜਾਬ ਨਾਲ ਗੁਲਾਮਾਂ ਤੋਂ ਵੀ ਮਾੜਾ ਸਲੂਕ ਹੁੰਦਾ ਆਇਆ ਹੈ। ਇਸ ਵਰਤਾਰੇ ਕਾਰਨ ਪੰਜਾਬ ਦਾ ਜਿਥੇ ਵਾਤਾਵਰਣ ਖਰਾਬ ਹੋਇਆ ਉਥੇ ਹੀ ਇਥੋਂ ਦੇ ਹਾਲਾਤ ਕਦੇ ਵੀ ਸੁਖਾਵੇਂ ਨਹੀਂ ਰਹਿਣ ਦਿੱਤੇ ਗਏ, ਜਿਸ ਕਾਰਨ ਅੱਜ ਦਾ ਪੰਜਾਬ ਤਬਾਹੀ ਦੇ ਕੰਢੇ ਤੇ ਹੈ। ਭਾਰਤ ਨੂੰ ਅਨਾਜ ਉਤਪਾਦਨ ਵਿੱਚ ਸਵੈ ਨਿਰਭਰ ਬਣਾਉਣ ਵਾਲਾ ਅਤੇ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਾਲਾ ਪੰਜਾਬ ਅੱਜ ਆਪਣੇ ਹਾਲਾਤ ਤੇ ਰੋ ਰਿਹਾ ਹੈ। ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕਣਕ ਦਾ ਝਾੜ ਕਈ ਗੁਣਾ ਵਧਿਆ ਹੈ ਪਰ ਕੀਟਨਾਸ਼ਕਾਂ ਅਤੇ ਖਾਦਾਂ ਦੀ ਭਾਰੀ ਮਾਤਰਾ ਵਿੱਚ ਵਰਤੋਂ ਕੀਤੇ ਜਾਣ ਕਾਰਨ ਪੰਜਾਬ ਦੀ ਧਰਤੀ ਪ੍ਰਦੂਸ਼ਿਤ ਅਤੇ ਜ਼ਹਿਰੀਲੀ ਹੋ ਰਹੀ ਹੈ। ਹਕੀਕਤ ਇਹ ਹੈ ਕਿ ਫਸਲਾਂ ਦੇ ਝਾੜ ਨੂੰ ਵਧਾਉਣ ਲਈ ਹਰ ਸਾਲ ਰਸਾਇਣਾਂ ਦੀ ਮਾਤਰਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਦਾਂ, ਕੀਟਨਾਸ਼ਕਾਂ ਆਦਿ ਦੇ ਇੰਨੇ ਵੱਡੇ ਪੈਮਾਨੇ ਤੇ ਕੀਤੀ ਜਾ ਰਹੀ ਵਰਤੋਂ ਨੇ ਸਾਡੀ ਜ਼ਮੀਨ ਹੇਠਲਾ ਪਾਣੀ ਵੀ ਬੁਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਕੈਂਸਰ, ਹੈਪਾਟਾਇਟਸ, ਪੀਲੀਆ ਅਤੇ ਪਾਣੀ ਤੋਂ ਹੋਣ ਵਾਲੀ ਹੋਰ ਬਹੁਤ ਸਾਰੀਆਂ ਬਿਮਾਰੀਆਂ ਵੱਡੇ ਪੱਧਰ ਤੇ ਫੈਲ ਰਹੀਆਂ ਹਨ। ਹੁਣ ਜਦੋਂ ਭਾਰਤ ਨੂੰ ਖਪਤ ਲਈ ਕਣਕ ਅਤੇ ਝੋਨੇ ਦੇ ਚੱਕਰ ਦੀ ਜ਼ਰੂਰਤ ਨਹੀਂ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕੋਈ ਢੁਕਵਾਂ ਫਸਲੀ ਬਦਲ ਦਿੱਤੇ ਬਿਨ੍ਹਾਂ ਹੀ ਉਕਤ ਵਿਵਾਦਤ ਕਿਸਾਨ ਵਿਰੋਧੀ ਕਾਨੂੰਨ ਪਾਸ ਕਰ ਦਿੱਤੇ ਹਨ। ਭਾਰਤ ਸਰਕਾਰ ਨੇ ਕਿਸਾਨਾਂ ਦਾ ਬੁਰੀ ਤਰ੍ਹਾਂ ਨਾਲ ਸ਼ੋਸ਼ਣ ਕੀਤਾ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਾਜਬ ਮੁੱਲ ਕਦੇ ਵੀ ਨਹੀਂ ਦਿੱਤੇ। ਨਤੀਜੇ ਵਜੋਂ ਪੰਜਾਬ ਦੇ ਕਿਸਾਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਭਾਰਤ ਦੇ ਗੁਦਾਮਾਂ ਨੂੰ ਅਨਾਜ ਨਾਲ ਭਰਨ ਲਈ ਲਗਾਤਾਰ ਜੀਅ ਤੋੜ ਮਿਹਨਤ ਕਰ ਰਹੇ ਹਨ। ਜੇਕਰ ਸਰਕਾਰਾਂ ਚਾਹੁਣ ਤਾਂ ਕਿਸਾਨਾਂ ਨੂੰ ਦੂਜੀਆਂ ਫਸਲਾਂ ਵੱਲ ਆਕ੍ਰਸ਼ਿਤ ਕਰਨ ਲਈ ਉਨ੍ਹਾਂ ਫਸਲਾਂ ਦਾ ਸਮਰਥਣ ਮੁੱਲ਼ ਵਧਾ ਕੇ ਉਨ੍ਹਾਂ ਦੀ ਖਰੀਦ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਪਰ ਸਰਕਾਰਾਂ ਦੀ ਇਹ ਮਨਸ਼ਾ ਹੈ ਹੀ ਨਹੀਂ ਜਿਸ ਕਰਕੇ ਕਿਸਾਨ ਸੰਘਰਸ਼ ਦੇ ਰਾਹ ਤੇ ਹਨ।  ਭਾਰਤ ਸਰਕਾਰ ਨੂੰ ਫਰਾਖਦਿੱਲੀ ਨਾਲ ਗੂਆਂਢੀ ਦੇਸ਼ਾਂ ਨਾਲ ਖੇਤੀ ਵਪਾਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਜਿਸ ਨਾਲ ਕਿਸਾਨਾਂ ਦੀ ਜਿਨਸਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜਾ ਸਕਣਗੀਆਂ। ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨੀ ਦੇ ਗਲ ਪਾਇਆ ਜਾ ਰਿਹਾ ਹੈ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਤੀ ਵਪਾਰ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜੋ ਕਿ ਸਰਕਾਰਾਂ ਲਈ ਅਤੇ ਕਿਸਾਨਾਂ ਲਈ ਲਾਹੇ ਦਾ ਸੌਦਾ ਹੋ ਸਕਦਾ ਹੈ। ਇਸ ਸਮੇਂ ਦੇ ਕਿਸਾਨੀ ਸੰਕਟ ਲਈ ਭਾਰਤ ਦੀਆਂ ਸਰਕਾਰਾਂ, ਦੂਰ ਅੰਦੇਸ਼ੀ ਸੋਚ ਨਾ ਰੱਖਣ ਵਾਲੇ ਸਿਆਸਤਦਾਨ ਵੱਡੇ ਪੱਧਰ ਤੇ ਸਿੱਧੇ ਤੋਰ ਤੇ ਜ਼ਿੰਮੇਵਾਰ ਹਨ।