ਮੀਡੀਆ ਪੰਜਾਬ Breaking News

Kuddatan 2019 Movies

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

18:40:26

europe time

14:10:26

uk time

14:10:26

nz time

02:10:26

newyork time

08:10:26

australia time

00:10:26

CURRENCY RATES

ਸਿਹਤ ਸੇਵਾਵਾਂ ਵਿੱਚ ਸੁਧਾਰ ਦੀ ਲੋੜ  - ਗੁਰਦੀਸ਼ ਪਾਲ ਕੌਰ ਬਾਜਵਾ

ਕੋਰੋਨਾ ਮਹਾਂਮਾਰੀ ਨੇ ਹਰ ਖੇਤਰ ਨੂੰ ਭਾਰੀ ਸੱਟ ਮਾਰੀ ਹੈ ਜਿਸ ਨਾਲ ਹਰ ਪਾਸੇ ਭਾਰੀ ਨੁਕਸਾਨ ਨਜ਼ਰ ਆ ਰਿਹਾ ਹੈ। ਇਸ ਨਾਲ ਹੀ ਇਸ ਮਹਾਂਮਾਰੀ ਨੇ ਕਈ ਲੁੁਕਵੇਂ ਤੱਥ ਵੀ ਉਜਾਗਰ ਕੀਤੇ ਹਨ। ਇਸ ਵਾਇਰਸ ਨੇ ਹਰ ਦੇਸ਼ ਅਤੇ ਹਰ ਸੂਬੇ ਦੀਆਂ ਸਿਹਤ ਸੇਵਾਵਾਂ ਦੇ ਪੱਧਰ ਦਾ ਨਕਸ਼ਾ ਲੋਕਾਂ ਸਾਹਮਣੇ ਰੱਖ ਦਿੱਤਾ ਹੈ। ਜਿਥੇ ਇਟਲੀ ਦਾ ਸਿਹਤ ਤੰਤਰ, ਜੋ ਕਿ ਵਿਸ਼ਵ ਵਿੱਚ ਬੇਹਤਰੀਨ ਮੰਨਿਆ ਜਾਂਦਾ ਹੈ ਇਸ ਮਹਾਂਮਾਰੀ ਦੌਰਾਨ ਹੱਥ ਖੜ੍ਹੇ ਕਰਨ ਤੱਕ ਆ ਗਿਆ ਸੀ ਉਥੇ ਹੀ ਭਾਰਤ ਦੀਆਂ ਸਿਹਤ ਸੇਵਾਵਾਂ ਦਾ ਗਿਆਨ ਵੀ ਲੋਕਾਂ ਨੂੰ ਦੇ ਗਿਆ। ਪੰਜਾਬ ਵਰਗੇ ਸੂਬੇ ਵਿੱਚ ਸਰਕਾਰੀ ਸਿਹਤ ਸਹੂਲਤਾਂ ਨਾ ਦੇ ਬਰਾਬਰ ਹਨ ਜਿਸ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਆ ਗਿਆ ਹੈ। ਇਸ ਮਹਾਂਮਾਰੀ ਦੌਰਾਨ ਆਮ ਲੋਕ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਕੰਨੀ ਕਤਰਾਉਂਦੇ ਦੇਖੇ ਗਏ ਕਿਉਂਕਿ ਇਹ ਸਰਕਾਰੀ ਹਸਪਤਾਲ ਸਿਰਫ ਦਿਖਾਵੇ ਮਾਤਰ ਹੀ ਹਨ ਕਿਉਂਕਿ ਇਨ੍ਹਾਂ ਵਿੱਚ ਸਿਹਤ ਸਹੂਲਤਾਂ ਨਾ ਦੇ ਬਰਾਬਰ ਹਨ। ਜਿਥੇ ਲੋਕ ਠੀਕ ਘੱਟ ਹੀ ਹੋ ਕੇ ਨਿਕਲਦੇ ਹਨ। ਜੇਕਰ ਕਿਸੇ ਵੀ ਸਰਕਾਰ ਦਾ ਇਸ ਖੇਤਰ ਵਿੱਚ ਵੱਡਾ ਯੋਗਦਨ ਨਾ ਹੋਵੇ ਤਾਂ ਉਹ ਸਰਕਾਰ ਲੋਕ ਸੇਵਾ ਦੇ ਖੇਤਰਾਂ ਵਿੱਚ ਪਛੜ ਜਾਂਦੀ ਹੈ। ਇਸ ਦਾ ਅਸਰ ਸਾਰੇ ਸਮਾਜ ਤੇ ਪੈਂਦਾ ਹੈ। ਆਜ਼ਾਦੀ ਤੋਂ ਬਾਅਦ ਚਾਹੇ ਸਰਕਾਰਾਂ ਕੋਲ ਸਾਧਨ ਤਾਂ ਸੀਮਤ ਸਨ ਪਰ ਜਿੰਨੇ ਵੀ ਸ਼ਾਧਨ ਸਨ ਉਨ੍ਹਾਂ ਨਾਲ ਸਿਹਤ ਸੇਵਾਵਾਂ ਵਿੱਚ ਕੋਈ ਵੀ ਲੋੜੀਂਦਾ ਸੁਧਾਰ ਨਹੀਂ ਹੋ ਸਕਿਆ। ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੇ ਸਾਜ਼ੋ-ਸਮਾਨ ਦੀ ਕਮੀ ਹੋਣ ਕਾਰਨ ਜਿਥੇ ਲੋੜਵੰਦ ਇਨ੍ਹਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ, ਉਥੇ ਆਰਥਿਕ ਤੌਰ ਤੇ ਸਮਰੱਥ ਲੋਕਾਂ ਨੇ ਨਿੱਜੀ ਹਸਪਤਾਲਾਂ ਤੇ ਟੇਕ ਰੱਖ ਲਈ ਹੈ। ਇਸ ਨਾਲ ਸਹੂਲਤਾਂ ਤੋਂ ਵਾਂਝੇ ਛੋਟੇ ਵੱਡੇ ਸਰਕਾਰੀ ਹਸਪਤਾਲ ਅਸਮਰੱਥ ਹੋਏ ਦਿਖਾਈ ਦੇ ਰਹੇ ਹਨ ਅਤੇ ਨਿੱਜੀ ਹਸਪਤਾਲ ਦਿਨੋ ਦਿਨ ਪ੍ਰਫੂਲਤ ਹੋ ਰਹੇ ਹਨ। ਇਸ ਤਰ੍ਹਾਂ ਸਿਹਤ ਸੇਵਾਵਾਂ ਆਮ ਮਨੁੱਖ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਦਿਖਾਈ ਦਿੰਦੀਆਂ ਹਨ। ਹੌਲੀ ਹੌਲੀ ਇਸ ਖੇਤਰ ਵਿੱਚ ਆਈ ਕਮਜ਼ੋਰੀ ਅਤੇ ਖੜੋਤ ਨਾਲ ਅੱਜ ਸਿਹਤ ਸੇਵਾਵਾਂ ਦੀ ਹਾਲਤ ਬੇਹੱਦ ਤਰਸਯੋਗ ਨਜ਼ਰ ਆ ਰਹੀ ਹੈ। ਜਿਥੇ ਦੂਜੇ ਦੇਸ਼ਾਂ ਵਲੋਂ ਸਿਹਤ ਸੇਵਾਵਾਂ ਤੇ ਬਜਟ ਦੀ ਵੱਡੀ ਰਾਸ਼ੀ ਰੱਖੀ ਜਾਂਦੀ ਹੈ ਉਥੇ ਭਾਰਤ ਵਰਗੇ ਦੇਸ਼ ਵਿੱਚ ਸਿਰਫ ਨਾਂਅ ਦਾ ਹੀ ਬਜਟ ਸਿਹਤ ਸੇਵਾਵਾਂ ਲਈ ਰੱਖਿਆ ਜਾਂਦਾ ਹੈ ਜਿਸ ਦਾ ਲਾਭ ਸੂਬਿਆਂ ਤੱਕ ਬਹੁਤ ਹੀ ਘੱਟ ਪਹੁੰਚਦਾ ਹੈ ਅਤੇ ਸੂਬੇ ਵੀ ਸਿਹਤ ਸੇਵਾਵਾਂ ਨੂੰ ਜ਼ਿਆਦਤਰ ਨਜ਼ਰ ਅੰਦਾਜ਼ ਕਰਦੇ ਹਨ। ਸਿਹਤ ਸੇਵਾਵਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਖਮਿਆਜ਼ਾ ਭਾਰਤ ਦੇ ਵੱਡੀ ਮਾਤਰਾ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਭੁਗਤਿਆ ਹੈ। ਜਿਥੇ ਦੇਸ਼ ਵਿੱਚ ਵੱਡੀ ਪੱਧਰ ਤੇ ਕੋਰੋਨਾ ਨਾਲ ਮੌਤਾਂ ਹੋਈਆਂ ਹਨ ਉਥੇ ਹੀ ਇਸ ਬਿਮਾਰੀ ਤੋਂ ਪੀੜਤਾਂ ਦੀ ਗਿਣਤੀ 90 ਲੱਖ ਤੋਂ ਪਾਰ ਹੋ ਚੁੱਕੀ ਹੈ ਅਤੇ ਮੌਤਾਂ ਵਿੱਚ ਭਾਰਤ ਵਿਸ਼ਵ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ। ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਟਲੀ ਵਰਗੇ ਦੇਸ਼ ਵਿੱਚ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ ਪਰ ਭਾਰਤ ਵਰਗੇ ਦੇਸ਼ ਵਿੱਚ ਇਹ ਮੋਤਾਂ ਇਟਲੀ ਵਿੱਚ ਹੋਈਆਂ ਮੌਤਾਂ ਨਾਲੋਂ ਵੀ ਦੁਗਣੀਆਂ ਹਨ ਜੋ ਕਿ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਮਹਾਂਮਾਰੀ ਦੌਰਾਨ ਵੀ ਸਿਹਤ ਸੇਵਾਵਾਂ ਵਿੱਚ ਸੁਧਾਰ ਨੂੰ ਲੈ ਕੇ ਰਾਜਨੀਤੀ ਭਾਰੂ ਰਹੀ ਹੈ ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਹੋ ਰਿਹਾ ਹੈ।