MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਹਿੱਤ ਪੈਰਿਸ ਵਿਖੇ ਭਾਰਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੀਤਾ ਰੋਸ ਮੁਜਾਹਰਾ।

ਪੈਰਿਸ 24 ਫਰਵਰੀ (ਭੱਟੀ ਫਰਾਂਸ) ਪੈਰਿਸ ਤੋਂ ਮੀਡੀਆ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕੱਲ ਦੁਪਹਿਰੋਂ ਬਾਅਦ ਫਰਾਂਸ ਵਿੱਚ ਰਜਿਸਟਰਡ ਭਾਰਤੀ ਸੰਸਥਾਵਾਂ ਵੱਲੋਂ ਬਹੁਤ ਹੀ ਸ਼ਾਂਤੀ ਪੂਰਵਕ ਰੋਸ ਮੁਜਾਹਰਾ, ਪੁਲਵਾਮਾਂ ਵਿਖੇ, ਆਤੰਕੀ ਹਮਲੇ ਉਪਰੰਤ, ਸੀ ਆਰ ਪੀ ਐਫ ਦੇ ਸ਼ਹੀਦ ਹੋਏ ਬਤਾਲੀ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਹਿੱਤ ਕੀਤਾ ਗਿਆ।ਇਹ ਰੋਸ ਮੁਜਾਹਰਾ, ਫਰਾਂਸ ਪੁਲਿਸ ਦੀ ਬਕਾਇਦਾ ਇਜਾਜਤ ਲੈ ਕੇ, ਪੈਰਿਸ ਦੇ ਮਸ਼ਹੂਰ ਟੂਰਿਸਟ ਏਰੀਏ ਤਰੋਕਾਦਰੋ ਵਿਖੇ ਉਸ ਜਗਾਹ ਤੇ ਕੀਤਾ ਗਿਆ, ਜਿਸ ਜਗਾਹ ਉਪਰ ਰੋਜਾਨਾਂ ਹੀ ਹਜਾਰਾਂ ਦੇ ਹਿਸਾਬ ਨਾਲ ਵਿਦੇਸ਼ੀ ਲੋਕ ਈਫਲ ਟਾਵਰ ਦੇਖਣ ਵਾਸਤੇ ਪਹੁੰਚਦੇ ਹਨ, ਤਾਂ ਕਿ ਉਨਾਂ ਦੇ ਧਿਆਨ ਵਿੱਚ ਵੀ ਇਹ ਗੱਲ ਆ ਸਕੇ ਕਿ ਦੇਖੋ ਭਾਰਤ ਇਸ ਵੇਲੇ ਕਿਸ ਤਰਾਂ ਆਤੰਕਵਾਦ ਦੀ ਭੇਟ ਚੜ ਰਿਹਾ ਹੈ।ਵੈਸ਼ੈ ਦੇਖਿਆ ਜਾਵੇ ਤਾਂ ਆਤੰਕਵਾਦ ਦੀ ਮਾਰ ਇਸ ਵੇਲੇ ਸੰਸਾਰ ਭਰ ਦੇ ਮਸ਼ਹੂਰ ਦੇਸ਼ ਜਿਵੇਂ ਕਿ ਫਰਾਂਸ, ਜਰਮਨੀ, ਬੈਲਜੀਅਮ, ਇੰਗਲੈਂਡ, ਅਮਰੀਕਾ, ਤੁਰਕੀ ਆਦਿ ਦੇਸ਼ ਵੀ ਝੇਲ ਰਹੇ ਹਨ, ਪਰ, ਰੋਸ ਮੁਜਾਹਰੇ ਦੌਰਾਨ ਬੁਲਾਰਿਆਂ ਦੇ ਕਹੇ ਮੁਤਾਬਿਕ, ਭਾਰਤ ਨੂੰ ਇਸ ਵੇਲੇ ਇਸ ਆਤੰਕ ਦੀ ਮਾਰ ਸਭ ਤੋਂ ਜਿਆਦਾ ਆਪਣੇ ਗੁਆਂਡੀ ਮੁਲਕ ਪਾਕਿਸਤਾਨ ਤੋਂ ਹੀ ਪੈ ਰਹੀ ਹੈ। ਮੁਜਾਹਕਾਰੀ ਜਿਨਾਂ ਦੀ ਗਿਣਤੀ ਕਰੀਬਨ ਕਰੀਬਨ ਪੰਜ ਸੌਅ ਦਾ ਆਕੜਾ ਦਰਸਾ ਰਹੀ ਸੀ, ਉਨਾਂ ਨੇ ਆਪਣੇ ਹੱਥਾਂ ਵਿੱਚ ਪਾਕਿਸਤਾਨ ਖਿਲਾਫ ਲਿਖੇ ਹੋਏ ਬੈਨਰ ਫੜੇ ਹੋਏ ਸਨ ਅਤੇ ਉਹ ਰੁਕ ਰੁਕ ਕੇ ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਨਾਹਰੇ ਲਗਾ ਕੇ ਪਾਕਿਸਤਾਨ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਸਨ।ਇਹ ਰੋਸ ਮੁਜਾਹਰਾ ਸ਼੍ਰੀ ਜੋਗਿੰਦਰ ਕੁਮਾਰ ਜਿਹੜੇ ਕਿ ਫਰਾਂਸ ਵਿੱਚ ਰਜਿਸਟਰਡ ਸਾਰੀਆਂ ਹੀ ਭਾਰਤੀ ਸੰਸਥਾਵਾਂ ਦੇ ਚੁਣੇ ਹੋਏ ਮੁਖੀ ਹਨ, ਉਨਾਂ ਦੀ ਸਰਪ੍ਰਸਤੀ ਅਤੇ ਗੋਪੀਉ ਨਾਮ ਦੀ ਸੰਸਥਾ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਵੈਸੇ ਜਿਵੇਂ ਆਮ ਦੇਸ਼ਾਂ ਦੀਆਂ ਸਰਕਾਰਾਂ ਇਹੋ ਜਿਹੇ ਮੁਜਾਹਰਿਆਂ ਵਿੱਚ ਆਪਣੇ ਬਸ਼ਿੰਦਿਆਂ ਦਾ ਸਹਾਰਾ ਬਣਦੀਆਂ ਹਨ ਜਾਂ ਕਿਸੇ ਨਾ ਕਿਸੇ ਤਰਾਂ ਸਹਿਯੋਗ ਕਰਦੀਆਂ ਹਨ, ਪਰ ਸਾਡੇ ਪੱਤਰਕਾਰ ਵੱਲੋਂ ਇਸ ਬਾਰੇ ਬਾਰੀਕੀ ਨਾਲ ਕੀਤੀ ਗਈ ਛਾਣਬੀਣ ਅਨੁਸਾਰ ਹਾਜਰੀਨ ਨੇ ਦੱਸਿਆ ਕਿ ਇਹ ਸਾਰਾ ਕੁਝ ਉਨਾਂ ਨੇ ਆਪਣੇ ਦਿਲ ਦੀ ਅਵਾਜ ਸੁਣ ਕੇ ਉਨਾਂ ਬੇਸਹਾਰਾ ਪ੍ਰੀਵਾਰਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਹਿੱਤ ਕੀਤਾ ਹੈ, ਜਿਨਾਂ ਦੇ ਘਰਾਂ ਦੇ ਬਤਾਲੀ ਚਿਰਾਗ ਆਤੰਕ ਦੀ ਭੇਟਾ ਚੜ ਚੁੱਕੇ ਹਨ।ਅਸੀ ਉਸ ਆਤੰਕ ਦੇ ਖਿਲਾਫ ਅਵਾਜ ਬੁਲੰਦ ਕਰਨ ਦੀ ਖਾਤਿਰ ਰੋਸ ਜਾਹਿਰ ਕੀਤਾ ਹੈ।ਦੂਸਰਾ ਅਸੀਂ ਰਹਿੰਦੇ ਬੇਸ਼ੱਕ ਵਿਦੇਸ਼ਾਂ ਵਿੱਚ ਹਾਂ ਪਰ ਸਾਡੀ ਆਤਮਾਂ ਹਮੇਸ਼ਾਂ ਹਿੰਦੋਸਤਾਨ ਨਾਲ ਹੀ ਜੁੜੀ ਰਹਿੰਦੀ ਹੈ, ਇਸ ਕਰਕੇ ਅਸੀਂ ਤਨ ਮਨ ਅਤੇ ਧੰਨ ਪੱਖੋਂ ਹਮੇਸ਼ਾਂ ਹੀ ਭਾਰਤੀਆਂ ਅਤੇ ਭਾਰਤ ਵਰਸ਼ ਦੇ ਨਾਲ ਖੜੇ ਹਾਂ।