MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੋਰੋਨਾ ਦੀ ਚਪੇਟ 'ਚ ਚੀਨ, ਸੱਤ ਸ਼ਹਿਰਾਂ 'ਚ ਲਾਕਡਾਊਨ


ਵਾਸ਼ਿੰਗਟਨ 13 ਜਨਵਰੀ ( ਸਿੰਘ )  ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੇ ਦੁਨੀਆ ਭਰ ਦੇ ਦੇਸ਼ਾਂ 'ਚ ਫਿਲਹਾਲ ਮਹਾਮਾਰੀ ਦਾ ਕਹਿਰ ਜਾਰੀ ਹੈ। ਚੀਨ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਮਹਾਮਾਰੀ ਹੁਣ ਦੇਹਾਤੀ ਖੇਤਰਾਂ 'ਚ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਬਰਤਾਨੀਆ ਸਮੇਤ ਯੂਰਪ ਦੇ ਸਾਰੇ ਦੇਸ਼ਾਂ ਫਿਲਹਾਲ ਮਰੀਜ਼ਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ। ਵਿਸ਼ਵ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੌਂ ਕਰੋੜ ਤੋਂ ਉੱਪਰ ਪਹੁੰਚ ਗਈ ਹੈ ਤੇ ਮਰਨ ਵਾਲਿਆਂ ਦਾ ਅੰਕੜਾ ਇਕ ਕਰੋੜ 96 ਲੱਖ 'ਤੇ ਪਹੁੰਚ ਗਈ ਹੈ।
ਚੀਨ 'ਚ ਪੰਜ ਮਹੀਨੇ 'ਚ ਹੁਣ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਸਾਹਮਣੇ ਆ ਰਹੀ ਹੈ। ਹੁਣ ਤਕ ਸੱਤ ਸ਼ਹਿਰਾਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਵਧੇਰੇ ਨਵੇਂ ਮਾਮਲੇ ਰਾਜਧਾਨੀ ਬੀਜਿੰਗ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਹਨ। ਇੱਥੇ ਦੋ ਕਰੋੜ ਅੱਸੀ ਲੱਖ ਤੋਂ ਵੱਧ ਲੋਕ ਕੁਆਰੰਟਾਈਨ ਹਨ। ਚੀਨ ਦੇ ਦੇਹਾਤੀ ਖੇਤਰਾਂ 'ਚ ਮਹਾਮਾਰੀ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਇੱਥੇ ਚੀਨੀ ਸਰਕਾਰ ਨੇ ਨਵੇਂ ਸਿਰੇ ਤੋਂ ਰੋਕਥਾਮ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਹੁਬੇਈ ਸੂਬੇ 'ਚ ਵੀ ਤਿੰਨ ਸ਼ਹਿਰਾਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਚੀਨ ਫਰਵਰੀ 'ਚ ਚੀਨੀ ਕੈਲੰਡਰ ਮੁਤਾਬਕ ਨਵਾਂ ਸਾਲ ਹੈ। ਇਸ ਲਈ ਮਾਮਲੇ ਵਧਣ ਦਾ ਖ਼ਦਸ਼ਾ ਹੋ ਗਿਆ ਹੈ।