MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੋਰੋਨਾ ਦੀ ਸ਼ੁਰੂਆਤ ਦਾ ਪਤਾ ਲਗਾਉਣ ਚੀਨ ਪਹੁੰਚੀ WHO ਦੀ ਟੀਮ, ਵੁਹਾਨ ’ਚ ਸ਼ੁਰੂ ਕੀਤੀ ਜਾਂਚ


ਬੀਜਿੰਗ, 16 ਜਨਵਰੀ ( ਅਸ਼ਵਨੀ )  ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ’ਚ 10 ਮਾਹਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਵੀਰਵਾਰ ਨੂੰ ਚੀਨ ਦੇ ਵੁਹਾਨ ਸ਼ਹਿਰ ’ਚ ਪਹੁੰਚ ਗਈ ਹੈ। ਇਹ ਟੀਮ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਵੁਹਾਨ ਤੋਂ ਹੋਈ ਜਾਂ ਨਹੀਂ। ਸ਼ੁਰੂਆਤੀ ਆਨਾਕਾਨੀ ਤੇ ਅੰਤਰਰਾਸ਼ਟਰੀ ਦਬਾਅ ਦੇ ਅੱਗੇ ਝੁਕਦੇ ਹੋਏ ਚੀਨ ਨੇ WHO ਦੀ ਟੀਮ ਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਹੈ। ਬੀਜਿੰਗ ’ਤੇ ਇਹ ਦੋਸ਼ ਹੈ ਕਿ ਉਸ ਦੇ ਵੁਹਾਨ ਸ਼ਹਿਰ ਸਥਿਤ Laboratory ਤੋਂ ਹੀ ਵਿਸ਼ਵ ਮਹਾਮਾਰੀ ਦਾ ਕਾਰਨ ਬਣਨ ਵਾਲਾ ਕੋਵਿਡ-19 ਵਾਇਰਸ ਪੈਦਾ ਹੋਇਆ ਤੇ ਇੱਥੇ ਤੋਂ ਪੂਰੀ ਦੁਨੀਆ ’ਚ ਫੈਲ ਗਿਆ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਭ ਤੋਂ ਪਹਿਲਾ ਇਹ ਦੋਸ਼ ਲਗਾਇਆ ਸੀ ਤੇ ਇਸ ਚੀਨੀ ਵਾਇਰਸ ਕਰਾਰ ਦਿੱਤਾ ਸੀ। ਡਬਲਯੂਐੱਚਓ ਦੇ ਮਾਹਰਾਂ ਦੀ ਟੀਮ ਖ਼ਾਸ ਤੌਰ ’ਤੇ ਵਾਇਰਸ ਦਾ ਕੇਂਦਰ ਰਹੇ ਵੁਹਾਨ ਵੀ ਜਾਵੇਗੀ। ਦਸੰਬਰ 2019 ’ਚ ਇਸੇ ਸ਼ਹਿਰ ’ਚ ਕੋਰੋਨਾ ਦਾ ਪਹਿਲਾ ਮਾਮਲਾ ਮਿਲਿਆ ਸੀ। ਟਰੰਪ ਸਮੇਤ ਦੁਨੀਆ ਦੇ ਕਈ ਆਗੂਆਂ ਦੇ ਦੋਸ਼ਾਂ ਤੋਂ ਬਾਅਦ ਡਬਲਯੂਐੱਚਓ ਦਾ ਸਰੋਤ ਜਾਂਚ ਦੀ ਗੱਲ ਕਹੀ ਸੀ, ਪਰ ਸ਼ੁਰੂਆਤ ’ਚ ਬੀਜਿੰਗ ਇਸ ਲਈ ਤਿਆਰ ਨਹÄ ਸੀ। ਉੱਥੇ ਹੀ ਡਬਲਯੂਐੱਚਓ ਦੀ ਦਸ ਮੈਂਬਰੀ ਟੀਮ ਨੂੰ ਆਗਿਆ ਦੇਣ ’ਚ ਆਨਾਕਾਨੀ ਕਰ ਰਹੇ ਸਨ।