MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਕਲੈਂਡ‘ਚ ਨਵੇ ਬਣੇ ਸਿੱਖ ਸਪੋਰਟਸ ਕੰਪਲੇਕਸ ਵਿੱਚ ਸੁਰੂ ਹੋਈ ਸਪੋਰਟਸ ਲੀਗ

ਆਕਲੈਂਡ 17 ਜਨਵਰੀ (ਬਲਜਿੰਦਰ ਰੰਧਾਵਾ) ਗੁਰੂਦਵਾਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ (ਆਕਲੈਂਡ) ਵਿੱਚ ਬਣੇ ਸ਼ਾਨਦਾਰ ਸਿੱਖ ਸਪੋਰਟਸ ਕੰਪਲੇਕਸ ‘ਚ ਅੱਜ ਸਪੋਰਟਸ ਲੀਗ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਵਿੱਚ ਫੁੱਟਬਾਲ,ਵਾਲੀਬਾਲ ਅਤੇ ਬਾਸਕਟਬਾਲ ਦੇ ਮੁਕਾਬਲੇ ਹੋਣਗੇ ਇਹ ਖੇਡਾਂ ਅੱਜ ਤੋ ਸੁਰੂ ਹੋ ਕੇ 14 ਮਾਰਚ ਤੱਕ ਹਰ ਐਤਵਾਰ ਨੂੰ ਹੋਇਆ ਕਰਨਗੀਆ।ਇਹਨਾ ਖੇਡਾਂ ਵਿੱਚ ਅੱਠ ਫੁੱਟਬਾਲ ਦੀਆ ਟੀਮਾਂ,ਅੱਠ ਵਾਲੀਬਾਲ ਦੀਆ ਅਤੇ ਚਾਰ ਬਾਸਕਟਬਾਲ ਦੀਆ ਟੀਮਾਂ ਭਾਗ ਲੈ ਰਹੀਆ ਹਨ।ਭਾਗ ਲੈਣ ਵਾਲੀਆ ਟੀਮਾਂ ਨੂੰ ਵਧੀਆ ਇਨਾਮ ਦਿੱਤਾ ਜਾਣਗੇ।ਜਿਕਰਯੋਗ ਹੈ ਕਿ ਗੁਰੂਦਵਾਰਾ ਸਹਿਬ ਵਿੱਚ ਬਣੇ ਇਸ ਸਿੱਖ ਸਪੋਰਟਸ ਕੰਪਲੇਕਸ ਦਾ ਉਦਘਾਟਨ ਪਿੱਛਲੇ ਸਾਲ ਮਾਰਚ ਵਿੱਚ ਗੁਰੂਦਵਾਰਾ ਸਾਹਿਬ ਦੀ ਸਲਾਨਾ ਵਰੇਗੰਢ ਸਮਾਗਮਾ ਦੌਰਾਨ ਹੋਣਾ ਸੀ ਪਰ ਕੋਵਿਡ ਕਾਰਨ ਹੋਏ ਲੌਕਡਾਉਨ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ ਸੀ ਹੁਣ ਇਸ ਕੰਪਲੇਕਸ ਦਾ ਉਦਘਾਟਨ ਸਮਾਰੋਹ ਇਸ ਸਾਲ 21 ਮਾਰਚ ਨੂੰ ਕੀਤਾ ਜਾ ਰਿਹਾ ਹੈ।