MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਿਊਜ਼ੀਲੈਂਡ ‘ਚ ਭਾਰਤੀ ਭਾਈਚਾਰੇ ਦੇ ਗੜ ਵਿੱਚ ਹੋਇਆ ਵਿਸ਼ਾਲ ਰੋਸ ਮੁਜ਼ਾਹਰਾ

ਆਕਲੈਂਡ 17 ਜਨਵਰੀ (ਬਲਜਿੰਦਰ ਰੰਧਾਵਾ) ਦਿੱਲੀ ਚ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਅਤੇ ਕਾਲੇ ਕਨੂੰਨਾਂ ਨੂੰ ਰੋਕਣ ਲਈ ਸਾਰੀ ਦੁਨੀਆਂ ਚ ਆਪੋ ਆਪਣੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।ਇਸੇ ਦੇ ਚੱਲਦਿਆਂ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਿਸਾਨ ਸੰਘਰਸ਼ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ।ਇਸੇ ਤਰਾ ਭਾਰਤੀ ਭਾਈਚਾਰੇ ਦਾ ਗੜ ਮੰਨੇ ਜਾਦੇ ਨਿਊਜ਼ੀਲੈਂਡ ਦੇ ਸ਼ਹਿਰ ਪਾਪਾਟੋਏਟੋਏ ਵਿੱਚ ਅੱਜ ਇੱਕ ਵਿਸ਼ਾਲ ਰੋਸ ਮੁਜਾਹਿਰੇ ਦਾ ਅਯੋਜਨ ਕੀਤਾ ਗਿਆ ਅੱਜ ਦੇ ਇਸ ਮੁਜਾਹਿਰੇ ਦਾ ਅਯੋਜਨ ਪਿਛਲੇ ਸਮੇ ਦੌਰਾਨ ਆਕਲੈਂਡ ‘ਚ ਹੋਏ ਵੱਖ,ਵੱਖ ਰੋਸ ਧਰਨਿਆ ਦੇ ਪ੍ਰਬੰਧਕਾ ਵੱਲੋ ਸਾਂਝੇ ਰੂਪ ਵਿੱਚ ਕੀਤਾ ਗਿਆ ਸੀ।ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਆਂਧਰਾਪ੍ਰਦੇਸ਼, ਉੱਤਰਾਖੰਡ ਆਦਿ ਰਾਜਾਂ ਦੇ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਅਤੇ ਬੱਚੇ ਵੀ ਸ਼ਾਮਿਲ ਸੀ ।ਲੋਕਾਂ ਦੇ ਹੱਥਾਂ ਵਿੱਚ ਫੜੇ ਬੈਨਰ ਭਾਰਤੀ ਸਰਕਾਰ ਵਿਰੁੱਧ ਉਹਨਾਂ ਦੇ ਮਨ ਦਾ ਗ਼ੁੱਸਾ ਜ਼ਾਹਰ ਕਰ ਰਹੇ ਸਨ ਅਤੇ ਉਹਨਾਂ ਦੀ ਮੰਗ ਸੀ ਕਿ ਇਹ ਕਾਲੇ ਕਨੂੰਨ ਛੇਤੀ ਤੋਂ ਛੇਤੀ ਵਾਪਸ ਲਏ ਜਾਣ। ਕਈ ਨੌਜਵਾਨ ਇਸ ਦੌਰਾਨ ਭਾਵੁਕ ਵੀ ਹੁੰਦੇ ਵਿਖਾਈ ਦਿੱਤੇ।ਪ੍ਰਬੰਧਕਾ ਵੱਲੋ ਇਸ ਮੌਕੇ ਚਾਹ,ਪਕੌੜੇ,ਸਮੋਸੇ ਅਤੇ ਕੋਲਡ ਡਰਿੰਕ ਛਬੀਲ ਆਦਿ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਸਨ।