MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਦਾ ਵਫਦ ਨਵ ਨਿਯੁਕਤ ਐਸ.ਪੀ.ਸਰਬਜੀਤ ਸਿੰਘ ਨੂੰ ਮਿਲਿਆ

* ਫਗਵਾੜਾ 'ਚ ਨਿਯੁਕਤੀ ਦਾ ਕੀਤਾ ਸਵਾਗਤ


ਫਗਵਾੜਾ 19 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਦਾ ਇਕ ਵਫਦ ਅੱਜ ਫਗਵਾੜਾ ਸ਼ਾਖਾ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਨਵ ਨਿਯੁਕਤ ਐਸ.ਪੀ. ਸਰਬਜੀਤ ਸਿੰਘ ਬਾਹੀਆ ਨੂੰ ਮਿਲਿਆ ਅਤੇ ਫਗਵਾੜਾ 'ਚ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਗੁਰਦੀਪ ਸਿੰਘ ਕੰਗ ਨੇ ਐਸ.ਪੀ. ਨੂੰ ਫੋਰਮ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਉਹਨਾਂ ਦੀ ਸੰਸਥਾ ਜਿੱਥੇ ਲੋਕਾਂ ਦੇ ਹੱਕਾਂ ਲਈ ਖੜੀ ਹੁੰਦੀ ਹੈ ਉੱਥੇ ਹੀ ਸਮਾਜ ਸੇਵਾ ਵਿਚ ਵੀ ਮੁਹਰੀ ਹੋ ਕੇ ਯੋਗਦਾਨ ਪਾਇਆ ਜਾਂਦਾ ਹੈ। ਫੋਰਮ ਵਲੋਂ ਪ੍ਰਮੁੱਖ ਤੌਰ ਤੇ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ 'ਚ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ, ਔਰਤਾਂ ਨੂੰ ਸਿਲਾਈ ਮਸ਼ੀਨਾ ਵੰਡਣਾ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਆਰਥਕ ਮੱਦਦ ਅਤੇ ਟਰੈਫਿਕ ਨਿਯਮਾਂ ਬਾਰੇ ਜਾਗਰੁਕਤਾ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰਨਾ ਸ਼ਾਮਲ ਹੈ। ਐਸ.ਪੀ. ਸਰਬਜੀਤ ਸਿੰਘ ਨੇ ਫੋਰਮ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ। ਇਸ ਤੋਂ ਇਲਾਵਾ ਵੀ ਸ਼ਹਿਰ ਦੀਆਂ ਜੋ ਸਮੱਸਿਆਵਾਂ ਹਨ ਉਸ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਪੁਲਿਸ ਵਿਭਾਗ ਨਾਲ ਜੁੜੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾਵੇਗਾ। ਫਗਵਾੜਾ 'ਚ ਟਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ ਲੇਕਿਨ ਅਜਿਹੇ ਕੰਮਾਂ ਵਿਚ ਲੋਕਾਂ ਦਾ ਸਹਿਯੋਗ ਬੇਹਦ ਜਰੂਰੀ ਹੈ ਇਸ ਲਈ ਸਮੂਹ ਫਗਵਾੜਾ ਵਾਸੀਆਂ ਨੂੰ ਅਪੀਲ ਹੈ ਕਿ ਪੁਲਿਸ ਦਾ ਸਹਿਯੋਗ ਕਰਨ। ਆਪਣੀਆਂ ਗੱਡੀਆਂ ਨੂੰ ਪਾਰਕਿੰਗ ਤੋਂ ਬਾਹਰ ਖੜੀਆਂ ਨਾ ਕਰਨ। ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸ਼ਹਿਰ ਦੀ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਐਸ.ਐਚ.ਓ. ਸਤਨਾਮਪੁਰਾ ਰੇਸ਼ਮ ਸਿੰਘ, ਐਸ.ਐਚ.ਓ. ਸਦਰ ਰਮਨ ਕੁਮਾਰ ਤੋਂ ਇਲਾਵਾ ਵਫਦ ਵਿਚ ਸ਼ਾਮਲ ਫੋਰਮ ਦੇ ਜਨਰਲ ਸਕੱਤਰ ਅਤੁਲ ਜੈਨ, ਮੀਤ ਪ੍ਰਧਾਨ ਸੁਨੀਲ ਢੀਂਗਰਾ, ਵਿਨੇ ਕੁਮਾਰ ਬਿੱਟੂ, ਸ਼ਸ਼ੀ ਕਾਲੀਆ, ਰਵਿੰਦਰ ਚੱਢਾ, ਵਿਪਨ ਕੁਮਾਰ ਆਦਿ ਹਾਜਰ ਸਨ।

ਤਸਵੀਰ-003