MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

26 ਦੇ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ

ਮੋਰਿੰਡਾ 19 ਜਨਵਰੀ (ਸੁਖਵਿੰਦਰ ਸਿੰਘ ਹੈਪੀ )- ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਬਣਾਈ ਕਿਸਾਨ ਸੰਯੁਕਤ ਮੋਰਚੇ ਦੀ ਅਗਵਾਈ ਹੇਠ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈ ਕੇ  ਮੋਰਿੰਡਾ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ, ਹਰਪਾਲ ਸਿੰਘ ਦਤਾਰਪੁਰ, ਆੜਤੀ ਐਸੋਸੀਏਸਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ,ਪਰਗਟ ਸਿੰਘ ਰੋਲੂਮਾਜਰਾ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਅੰਦੋਲਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਨਾ ਕਿ ਵਾਰ-ਵਾਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਨਿਰਾਸ ਕਰਨ ਦੀ,ਕਿਉਂਕਿ ਜਦੋ ਤੱਕ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀ ਲਏ ਜਾਂਦੇ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਬਾਰਡਰ ’ਤੇ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਕਿਸਾਨ ਜਥੇਬੰਦੀਆਂ ਦੇ ਸੱਦੇ ਅਨੁਸਾਰ ਸਾਂਤਮਈ ਹੋਵੇਗਾ,ਅੰਦੋਲਨ ਨੂੰ ਹਿੰਸਕ ਨਹੀ ਬਣਨ ਦੇਣਾ ਚਾਹੀਦਾ ਹੈ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੋਜਵਾਨਾਂ ਨੂੰ ਭੜਕਾ ਕੇ ਇਸ ਅੰਦੋਲਨ ਨੂੰ ਸਿਆਸੀ ਤੇ ਹਿੰਸਕ ਬਣਾਉਣ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੂੰ 2022 ਲਈ ਸਿਆਸਤ ਕਰਨ ਨੂੰ ਛੱਡ ਕੇ ਪੰਜਾਬ ਦੀ ਕਿਸਾਨੀ ’ਤੇ ਜਵਾਨੀ ਬਾਰੇ ਸੋਚਣਾ ਚਾਹੀਂਦਾ ਹੈ, ਨਾ ਕਿ ਬੇਮਤਲਬੀ ਬਿਆਨਵਾਜੀ ਕਰਕੇ ਨੋਜਵਾਨਾਂ ਨੂੰ ਹਿੰਸਕ ਬਣਾਉਣ ਲਈ ਪ੍ਰੇਰਿਤ ਕਰਨ । ਕਿਸਾਨ ਅਗੂਆਂ ਵਲੋਂੇ 26 ਜਨਵਰੀ ਨੂੰ ਟਰੈਕਟਰ ਮਾਰਚ ਨੂੰ ਲੈ ਕੇ ਵੱਖ-ਵੱਖ ਗਰੁੱਪ ਬਣਾ ਕੇ ਪਿੰਡਾਂ ਵਿੱਚ ਪ੍ਰਚਾਰ ਹੋਰ ਤੇਜ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਕਿ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਟਰੈਕਟਰ ਮਾਰਚ ’ਚ ਪਹੁੰਚ ਸਕਣ। ਇਸ ਮੌਕੇ ਕਿਸਾਨ ਆਗੂ ਮਨਦੀਪ ਸਿੰਘ ਰੌਣੀ, ਪ੍ਰਿੰਸੀਪਲ ਸਵਰਨ ਸਿੰਘ ਬਾਠ ਢੰਗਰਾਲੀ, ਧਰਮਿੰਦਰ ਸਿੰਘ ਕੋਟਲੀ, ਸੁਖਵਿੰਦਰ ਸਿੰਘ ਮੁੰਡੀਆਂ ਵਾਇਸ ਚੇਅਰਮੈਨ ਸੂਗਰ ਮਿੱਲ ਮੋਰਿੰਡਾ, ਪਰਮਜੀਤ ਸਿੰਘ ਅਮਰਾਲੀ, ਹਰਚੰਦ ਸਿੰਘ ਰਤਨਗੜ, ਸੁਖਦੀਪ ਸਿੰਘ ਭੰਗੂ, ਜੋਗਿੰਦਰ ਸਿੰਘ ਬੰਗੀਆਂ, ਗਿਆਨੀ ਸੰਤ ਸਿੰਘ, ਗੁਰਚਰਨ ਸਿੰਘ ਢੋਲਣ ਮਾਜਰਾ, ਹਰਜੋਤ ਸਿੰਘ ਢੰਗਰਾਲੀ, ਸੰਤੋਖ ਸਿੰਘ ਕਲਹੇੜੀ, ਜਗਵਿੰਦਰ ਸਿੰਘ ਬੰਗੀਆਂ, ਸਰਪੰਚ ਭੁਪਿੰਦਰ ਸਿੰਘ ਮੁੰਡੀਆਂ, ਸੱਜਣ ਸਿੰਘ ਕਲਾਰਾਂ ਆਦਿ ਹਾਜ਼ਰ ਸਨ।