MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਈਆ ਕਮੇਟੀ  ਚੌਣਾਂ ਚ' ਆਮ ਆਦਮੀ ਪਾਰਟੀ ਨੇ ਐਲਾਨੇ ਆਪਣੇ ਉਮੀਦਵਾਰ

ਰਈਆ, 22 ਜਨਵਰੀ(ਕਮਲਜੀਤ ਸੋਨੂੰ) ਆਮ ਆਦਮੀ ਪਾਰਟੀ ਵੱਲੋ ਹਲਕਾ ਇੰਚਾਰਜ  ਦਲਬੀਰ ਸਿੰਘ ਟੌਗ,ਜਥੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ,ਸੁਰਜੀਤ ਸਿੰਘ ਕੰਗ,ਰੇਸ਼ਮ ਸਿੰਘ,ਜਿਲ੍ਹਾਂ ਪ੍ਰਧਾਨ ਨਾਰੇਸ਼ ਪਾਠਕ ਦੀ ਹਾਜ਼ਰੀ ਚ' ਰਈਆ ਨਗਰ ਪੰਚਾਇਤ ਕਮੇਟੀ ਦੀਆਂ ਚੌਣਾਂ ਨੂੰ ਲੈ ਕੇ 13 ਵਾਰਡਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਐਲਾਨਾਂ ਗਏ  ਉਮੀਦਵਾਰਾਂ ਦੀ ਸੂਚੀ ਚ' ਵਾਰਡ 5  ਅਤੇ 8 ਨੂੰ ਛੱਡ ਕੇ ਨੰਬਰ 1  ਤੋਂ ਮਲਕੀਤ ਕੌਰ ਪਤਨੀ ਬਲਜੀਤ ਸਿੰਘ,ਵਾਰਡ ਨੰਬਰ ਦੋ ਤੋਂ ਹਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ,ਵਾਰਡ ਨੰਬਰ 3 ਤੋਂ ਕੁਲਦੀਪ ਕੌਰ ਪਤਨੀ ਲਖਵਿੰਦਰ ਸਿੰਘ,ਵਾਰਡ ਨੰਬਰ 4 ਤੋਂ ਜਗਤਾਰ ਸਿੰਘ ਪੁੱਤਰ ਮੰਗਲ ਸਿੰਘ,ਵਾਰਡ ਨੰਬਰ 6 ਤੋਂ ਸਰਬਜੀਤ ਸਿੰਘ ਪੁੱਤਰ ਜੱਸਾ ਸਿੰਘ,ਵਾਰਡ ਨੰਬਰ 7 ਤੋਂ ਰਾਜਮਿੰਦਰ ਕੌਰ ਪਤਨੀ ਉਂਕਾਰ  ਸਿੰਘ ਵਾਰਡ ਨੰਬਰ ਨੌ ਤੋਂ ਤਰਸੇਮ ਸਿੰਘ ਮੱਟੂ,ਵਾਰਡ ਨੰਬਰ ਦੱਸ ਤੋਂ ਸੁਰਜੀਤ ਸਿੰਘ ਕੰਗ ਪੁੱਤਰ ਗੁਰਚਰਨ ਸਿੰਘ,ਵਾਰਡ ਨੰਬਰ 11ਤੋਂ ਦਲਬੀਰ ਕੌਰ ਪਤਨੀ ਹਰਭਜਨ ਸਿੰਘ,ਵਾਰਡ ਨੰਬਰ ਬਾਰਾਂ ਤੋਂ ਵਿਸ਼ਾਲ ਕੁਮਾਰ ਪੁੱਤਰ ਅਸ਼ੋਕ ਮੰਨਣ ਅਤੇ ਵਾਰਡ ਨੰਬਰ 13 ਤੋਂ ਸਰਬਜੀਤ ਕੌਰ ਪਤਨੀ ਸੁਰਿੰਦਰਪਾਲ ਹਨ ਪਹਿਲੀ ਵਾਰ ਨਗਰ ਪੰਚਾਇਤ ਕਮੇਟੀ ਦੀਆਂ ਚੌਣਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤੇਰਾਂ ਸੀਟਾਂ ਤੇ ਜਿੱਤ ਦਾ ਐਲਾਨ ਕੀਤਾ ਅਤੇ ਨਗਰ ਪੰਚਾੲਿਤ ਰਈਆ ਨੂੰ ਸੂਝਵਾਨ ਅਤੇ ਪੜਿਅਾ ਲਿਖਿਅਾ ਪ੍ਰਧਾਨਗੀ ਦਾ ਚਿਹਰਾ ਦੇਣ ਦਾ ਦਾਅਵਾ ਕੀਤਾ। ਇਸ ਮੌਕੇ ਸੁਖਦੇਵ ਸਿੰਘ ਔਜਲਾ, ਹਰਵੰਤ ਸਿੰਘ ਧਾਲੀਵਾਲ,ਰਾਜਿੰਦਰ ਸਿੰਘ ਸਹੋਤਾ,ਸੂਬੇਦਾਰ ਮਲਕੀਤ ਸਿੰਘ ਧੂਲਕਾ,ਗੁਰਜਿੰਦਰ ਸਿੰਘ ਬੱਲ ਸਠਿਅਾਲਾ,ਲਵਨੀਤ ਸਿੰਘ ਭੱਟੀ ਬਾਬਾ ਬਕਾਲਾ,ਸੂਬੇਦਾਰ ਸਰਬਜੀਤ ਸਿੰਘ,ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ ਰਈਆ, ਲਖਵਿੰਦਰ ਸਿੰਘ ਰਈਆ ਅਤੇ ਡਿਪਟੀ ਨਿਰਮਲ ਸਿੰਘ ਬਾਬਾ ਬਕਾਲਾ ਹਾਜ਼ਰ ਸਨ।