MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅੱਜ 26  ਜਨਵਰੀ  ਨੂੰ ਕਿਸਾਨਾਂ-ਮਜ਼ਦੂਰਾਂ ਵੱਲੋਂ ਕੀਤੀ ਜਾ ਰਹੀ ਪਰੇਡ ਹਮਾਇਤ 'ਚ ਭਾਰਤੀ ਅੰਬੈਸੀ (ਪੈਰਿਸ)  ਸਾਹਮਣੇ ਹੋ ਰਿਹਾ ਚੌਥਾ ਮੁਜ਼ਾਹਰਾ

ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਲੋਕ ਵਿਰੋਧੀ ਕਾਲੇ ਤਿੰਨ ਕਾਨੂੰਨਾਂ ਖਿਲਾਫ ਸਮੂਹ ਇੰਡੀਅਨ ਭਾਈਚਾਰਿਆ ਨੂੰ ਭਾਰਤੀ ਅੰਬੈਸੀ ਸਾਹਮਣੇ ਰੋਸ ਮੁਜ਼ਾਹਰੇ 'ਚ ਪੁੱਜਣ ਦੀ ਅਪੀਲ



ਪੈਰਿਸ  25  ਜਨਵਰੀ (ਦਲਜੀਤ ਸਿੰਘ ਬਾਬਕ), ਭਾਰਤ ਦੀ ਮੋਦੀ ਸਰਕਾਰ ਵੱਲੋਂ ਲੋਕ ਮਾਰੂ ਗੁਪਤ ਏਜੰਡੇ ਅਧੀਨ ਦੇਸ਼ ਦੇ ਕਿਸਾਨੀ ਧੰਧੇ ਨੂੰ ਖਤਮ ਕੀਤੇ ਜਾਣ ਲਈ ਪਾਰਲੀਮੈਂਟ 'ਚ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਅੰਬਾਨੀਆਂ-ਅੰਡਾਨੀਆਂ ਵਰਗੇ ਕਾਰਪੋਰੇਟ ਘਰਾਣਿਆ ਦੇ ਕਿਸਾਨਾਂ-ਮਜ਼ਦੂਰਾਂ ਨੂੰ ਗੁਲਾਮ ਬੁਣਾਉਣ ਵਿਰੁੱਧ ਦੇਸ਼ ਦੇ ਕਰੌੜਾਂ ਕਿਸਾਨਾਂ-ਮਜ਼ਦੂਰਾਂ ਵੱਲੋਂ ਚਲਾਏ ਜਾਂ ਰਹੇ ਸੰਘਰਸ਼ ਵੱਲ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਸੂਝਵਾਨ ਲੋਕਾਂ ਦੀਆਂ ਸੰਘਰਸ਼ ਵੱਲ ਨਿੱਖਾਵਾਂ ਲੱਗੀਆਂ ਹੋਈ ਹਨ। ਵੱਖ ਵੱਖ ਸੂਬਿਆਂ ਦੇ ਪੰਜ ਸੋ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਦੀਆਂ ਯੂਨੀਅਨਾਂ ਵੱਲੋਂ ਦੇਸ਼ ਦੀ ਰਾਜਧਾਨੀ 'ਚ ਬੜੀ ਦੂਰ-ਅਦੇਸ਼ੀ ਸੋਚ ਨਾਲ ਆਰ-ਪਾਰ ਦੀ ਪੁਰ-ਅਮਨ ਸਾਂਤਮਈ ਢੰਗ ਨਾਲ ਮੋਰਚੇ ਦੀ ਅਗਵਾਈ ਕੀਤੀ ਜਾ ਰਹੀ ਹੈ। ਇਹ ਅੰਤਰਰਾਸ਼ਟਰੀ ਸੰਘਰਸ਼ ਹੁਣ ਪੂਰੀ ਚਰਮ ਸੀਮਾ ਤੇ ਪੁੱਜ ਚੁੱਕਾ ਹੈ, ਮੋਰਚਾ ਪ੍ਰਬੰਧਕਾਂ ਵੱਲੋਂ ਹਿਟਲਰੀ ਮੋਦੀ ਸਰਕਾਰ ਦੇ ਹੈਕੜਬਾਜ਼ੀ ਰੱਵੀਏ ਅਤੇ ਤਿੰਨ ਕਾਲੇ ਫਾਸ਼ੀਵਾਦੀ ਕਾਨੂੰਨਾਂ ਖਿਲਾਫ 26  ਜਨਵਰੀ ਦੇ ਗਣਤੰਤਰ ਦਿਵਸ ਮੋਕੇ ਪੂਰੇ ਦੇਸ਼ ਤੋਂ ਪੁੱਜੇ ਲੱਖਾਂ ਟਰੈਕਟਰਾਂ ਉਪਰ ਵੱਖ ਵੱਖ ਕਿਸਾਨ ਮਾਰੂ ਝੱਲਕੀਆਂ ਨਾਲ ਦਿੱਲੀ 'ਚ ਪਰੇਡ ਕੱਢ ਕੇ ਮੋਦੀ ਸਰਕਾਰ ਦਾ ਲੋਕ ਮਾਰੂ ਚਿਹਰਾ ਨੰਗਾ ਕੀਤਾ ਜਾਵੇਗਾ। ਇਸ ਮੋਕੇ ਫਰਾਂਸ ਦੇ ਸਮੂਹ ਭਾਈਚਾਰਿਆ ਅਤੇ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆ 'ਤੇ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀਆਂ ਡੱਟ ਵੀਂ ਹਮਾਇਤ ਕਰਦਿਆ 26  ਜਨਵਰੀ (ਭਾਵ) ਅੱਜ ਦਿਨ ਮੰਗਲਵਾਰ ਨੂੰ ਭਾਰਤੀ ਅੰਬੈਸੀ ਸਾਹਮਣੇ ਕਿਸਾਨ-ਬਚਾਓ-ਪੰਜਾਬ ਬਚਾਓ-ਮਨੁੱਖਤਾ ਬਚਾਓ ਦੇ ਬੈਨਰ ਹੇਠ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਫਰਾਂਸ ਦੇ ਸਮੂ੍ਹੰਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ 'ਤੇ ਸਮੂਹ ਜਥੇਬੰਦੀਆਂ ਨੇ (ਦੋ ਵਕਤ ਰੋਟੀ ਖਾਣ ਵਾਲੇ ਇਨਸਾਨ) ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕੇਂਦਰ ਦੀ ਅੰਨੀ ਬੋਲੀ ਮੋਦੀ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਠੀਕ 1-30 ਵੱਜੇ ਭਾਰਤੀ ਅੰਬੈਸੀ ਸਾਹਮਣੇ ਹੁੰਮ ਹੁੰਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ।