MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਮਰੀਕਾ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਪਾਰ


ਨਿਊਯਾਰਕ 25 ਜਨਵਰੀ (ਸਿੰਘ ) ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਜੂਝ ਰਹੇ ਅਮਰੀਕਾ 'ਚ ਇਸ ਮਾਰੂ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ। ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤਕ ਚਾਰ ਲੱਖ 17 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੁਨੀਆ ਦੇ ਕਿਸੇ ਵੀ ਦੇਸ਼ 'ਚ ਏਨੀ ਵੱਡੀ ਗਿਣਤੀ 'ਚ ਨਾ ਤਾਂ ਇਨਫੈਕਟਿਡ ਮਿਲੇ ਹਨ ਤੇ ਨਾ ਹੀ ਮੌਤ ਹੋਈ ਹੈ। ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਮੁਤਾਬਕ, ਅਮਰੀਕਾ 'ਚ ਐਤਵਾਰ ਨੂੰ ਕੋਰੋਨਾ ਨਾਲ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਦੋ ਕਰੋੜ 50 ਲੱਖ ਤਿੰਨ ਹਜ਼ਾਰ 695 ਹੋ ਗਈ ਹੈ। ਇਨ੍ਹਾਂ 'ਚੋਂ ਸਭ ਤੋਂ ਵੱਧ ਮਾਮਲੇ ਕੈਲੀਫੋਰਨੀਆ ਸੂਬੇ 'ਚ ਹਨ। ਇਸ ਸੂਬੇ 'ਚ 31 ਲੱਖ 47 ਹਜ਼ਾਰ ਤੋਂ ਵੱਧ ਇਨਫੈਕਟਿਡ ਮਿਲੇ ਹਨ। ਇਸ ਤੋਂ ਬਾਅਦ ਟੈਕਸਾਸ 'ਚ 22 ਲੱਖ 43 ਹਜ਼ਾਰ ਕੇਸ ਮਿਲੇ। ਜਦਕਿ ਫਲੋਰੀਡਾ ਤੋਂ ਬਾਅਦ ਟੈਕਸਾਸ 'ਚ 16 ਲੱਖ 39 ਹਜ਼ਾਰ ਤੇ ਨਿਊਯਾਰਕ 'ਚ 13 ਲੱਖ 23 ਹਜ਼ਾਰ ਕੇਸ ਪਾਏ ਗਏ। ਅਮਰੀਕਾ 'ਚ ਬੀਤੀ 20 ਜਨਵਰੀ ਨੂੰ ਸੱਤਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਦੇਸ਼ ਭਰ 'ਚ 100 ਦਿਨਾਂ ਲਈ ਮਾਸਕ ਪਾਉਣਾ ਤੇ ਸ਼ਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਕਰ ਦਿੱਤਾ ਹੈ। ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਇਹ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ।
ਬਰਤਾਨੀਆ 'ਚ ਮਿਲੇ 30 ਹਜ਼ਾਰ ਨਵੇਂ ਇਨਫੈਕਟਿਡ ਬਰਤਾਨੀਆ 'ਚ ਬੀਤੇ 24 ਘੰਟਿਆਂ ਦੌਰਾਨ 30 ਹਜ਼ਾਰ ਨਵੇਂ ਕੇਸ ਮਿਲੇ। ਇਸ ਨਾਲ ਪੀੜਤਾਂ ਦਾ ਅੰਕੜਾ 36 ਲੱਖ 47 ਹਜ਼ਾਰ ਤੋਂ ਵੱਧ ਹੋ ਗਿਆ। ਇਸ ਸਮੇਂ ਦੌਰਾਨ 610 ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ 97 ਹਜ਼ਾਰ 939 ਹੋ ਗਈ। ਇਸ ਯੂਰਪੀ ਦੇਸ਼ 'ਚ ਬੀਤੇ ਮਹੀਨੇ ਕੋਰੋਨਾ ਦੀ ਨਵੀਂ ਕਿਸਮ ਮਿਲਣ ਤੋਂ ਬਾਅਦ ਮਹਾਮਾਰੀ ਵਧ ਗਈ ਹੈ। ਆਸਟ੍ਰੇਲੀਆ : ਮੈਡੀਕਲ ਰੈਗੁਲੇਟਰੀ ਨੇ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਕੋਰੋਨਾ ਨਾਲ ਮੁਕਾਬਲੇ ਲਈ ਫਰਵਰੀ 'ਚ ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ। ਰੂਸ : ਦੇਸ਼ ਭਰ 'ਚ 19 ਹਜ਼ਾਰ 290 ਨਵੇਂ ਮਾਮਲੇ ਮਿਲਣ ਨਾਲ ਪੀੜਤਾਂ ਦੀ ਗਿਣਤੀ 37 ਲੱਖ 78 ਹਜ਼ਾਰ ਹੋ ਗਈ। ਕੁਲ 69 ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋਈ ਹੈ। ਫਰਾਂਸ : 18 ਹਜ਼ਾਰ 438 ਨਵੇਂ ਪਾਜ਼ੇਟਿਵ ਕੇਸ ਪਾਏ ਜਾਣ ਨਾਲ ਇਨਫੈਕਟਿਡ ਦਾ ਅੰਕੜਾ 30 ਲੱਖ 53 ਹਜ਼ਾਰ ਹੋ ਗਿਆ ਹੈ। ਕੁਲ 73 ਹਜ਼ਾਰ ਮਰੀਜ਼ਾਂ ਦੀ ਜਾਨ ਗਈ ਹੈ।