MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫਾਰੂਕ ਅਬਦੁੱਲ੍ਹਾ ਦੇ ਸਮਰਥਨ ਵਿੱਚ ਆਏ ਰਿਸ਼ੀ ਕਪੂਰ , POK ਨੂੰ ਦੱਸਿਆ ਪਾਕਿਸਤਾਨ ਦਾ ਹਿੱਸਾ

ਮੁੰਬਈ 12 ਨਵੰਬਰ (ਮਪ) ਸੀਨੀਅਰ ਫਿਲਮ ਅਦਾਕਾਰ ਰਿਸ਼ੀ ਕਪੂਰ ਨੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣ ਦੀ ਖਾਹਿਸ਼ ਜ਼ਾਹਰ ਕਰਦਿਆਂ ਕਿਹਾ ਕਿ ਉਹ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਪਾਕਿਸਤਾਨ ਦਾ ਹਿੱਸਾ ਹੈ ਅਤੇ ਭਾਰਤ ਤੇ ਪਾਕਿਸਤਾਨ ਇੱਕ-ਦੂਜੇ ਖ਼ਿਲਾਫ਼ ਕਿੰਨੀਆਂ ਵੀ ਜੰਗਾਂ ਕਿਉਂ ਨਾ ਲੜੀ ਜਾਣ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਅਬਦੁੱਲ੍ਹਾ ਨੇ ਬੀਤੇ ਦਿਨ ਕਿਹਾ ਸੀ ਕਿ ਆਜ਼ਾਦ ਕਸ਼ਮੀਰ ਬਾਰੇ ਗੱਲ ਕਰਨੀ ਗਲਤ ਸੀ ਕਿਉਂਕਿ ਘਾਟੀ ਤਿੰਨ ਪਾਸਿਓਂ ਪ੍ਰਮਾਣੂ ਸ਼ਕਤੀਆਂ (ਚੀਨ, ਪਾਕਿਸਤਾਨ ਤੇ ਭਾਰਤ) ਨਾਲ ਘਿਰੀ ਹੋਈ ਹੈ। ਰਿਸ਼ੀ ਨੇ ਟਵੀਟ ਕੀਤਾ, ‘ਫਾਰੂਕ ਅਬਦੁੱਲ੍ਹਾ ਜੀ ਸਲਾਮ! ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜੰਮੂ ਤੇ ਕਸ਼ਮੀਰ ਸਾਡਾ ਹੈ ਤੇ ਪੀਓਕੇ ਉਨ੍ਹਾਂ ਦਾ ਹੈ। ਸਾਡੀ ਸਮੱਸਿਆ ਦੇ ਹੱਲ ਦਾ ਇਹੀ ਇੱਕ ਰਾਹ ਹੈ ਤੇ ਸਾਨੂੰ ਇਹ ਸਵਿਕਾਰ ਕਰਨਾ ਚਾਹੀਦਾ ਹੈ। ਮੈਂ 65 ਸਾਲ ਦਾ ਹਾਂ ਤੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਆਪਣੀਆਂ ਜੜ੍ਹਾਂ ਦੇਖਣ।’