MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੈਂਟਰ ਸਰਕਾਰ ਨੂੰ ਕਿਸਾਨ ਦੇ ਸ਼ਾਂਤਮਈ ਰੋਹ ਅੱਗੇ ਝੁਕਣਾ ਹੀ ਪੈਣਾ : ਕਿਸਾਨ ਆਗੂ


ਬਾਘਾ ਪੁਰਾਣਾ, 20 ਫਰਵਰੀ (ਸੰਦੀਪ ਬਾਘੇਵਾਲੀਆ)-ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਬਰਨਾਲਾ ਵਿਖੇ ਅੱਜ 21 ਤਾਰੀਕ ਨੂੰ ਮਹਾਂ-ਮਜ਼ਦੂਰ ਕਿਸਾਨ ਰੈਲੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ, ਜਿਸ ਦੇ ਸਬੰਧ ਵਿਚ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਅਤੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਦੀ ਪ੍ਰਧਾਨਗੀ ਹੇਠ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੱਧ ਕੀਤਾ ਗਿਆ। ਮਜ਼ਦੂਰਾਂ ਨਾਲ ਮੀਟਿੰਗਾਂ ਕਰ ਕੇ 21 ਨੂੰ ਬਰਨਾਲੇ ਜਾਣ ਵਾਸਤੇ ਪ੍ਰੇਰਿਤ ਕੀਤਾ ਅਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਵੱਡੇ ਕਾਫਲੇ ਲੈ ਕੇ ਜਾਣ ਦਾ ਪ੍ਰਣ ਕੀਤਾ ਤਾਂ ਜੋ ਮਹਾਂ ਮਜ਼ਦੂਰ ਕਿਸਾਨ ਰੈਲੀ ਨੂੰ ਵੱਡੀ ਪੱਧਰ ਤੇ ਮਨਾ ਸਕੀਏ। ਇਹ ਰੈਲੀ ਆਪਣੀ ਇਕ ਵੱਖਰੀ ਹੀ ਤਾਕਤ ਦੇ ਤੌਰ ਤੇ ਜਾਲਮ ਸਰਕਾਰਾਂ ਤੇ ਦਬਾ ਬਣਾਊਗੀ ਅਤੇ ਜਲਦੀ ਤੋਂ ਜਲਦੀ ਕਿਸਾਨ ਵਿਰੋਧੀ ਬਿੱਲ ਰੱਦ ਕਰੇਗੀ। ਸੈਂਟਰ ਸਰਕਾਰ ਨੂੰ ਕਿਸਾਨ ਦੇ ਸ਼ਾਂਤਮਈ ਰੋਹ ਅੱਗੇ ਝੁਕਣਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਵਿਚ ਮਹਾਂ ਮਜ਼ਦੂਰ ਕਿਸਾਨ ਰੈਲੀ ਵਿਚ ਪਹੁੰਚਣ ਦਾ ਬਹੁਤ ਵੱਡਾ ਉਤਸ਼ਾਹ ਹੈ, ਜਿਸ ਤਹਿਤ ਮਜਦੂਰ ਕਿਸਾਨ ਟਰੈਕਟਰ ਟ੍ਰਾਲੀਆਂ ਅਤੇ ਬੱਸਾਂ, ਟਰੱਕਾਂ ਨੂੰ ਭਰ ਭਰ ਕੇ ਰੈਲੀ ਨੂੰ ਸਫਲ ਬਨਾਉਣਗੇ। ਜਿਵੇਂ ਕਿ ਪਿਛਲੇ 143 ਦਿਨਾਂ ਤੋਂ ਕਾਰਪੋਰੇਟ ਘਰਾਣਿਆਂ ਦੇ ਟੋਲ ਪਲਾਜ਼ੇ, ਸਾਇਲੋ ਪਲਾਂਟ ਅਤੇ ਸ਼ਾਪਿੰਗ ਮਾਲਾਂ ਤੇ ਦਿਨ-ਰਾਤ ਧਰਨੇ ਸ਼ਾਂਤਮਈ ਤਰੀਕੇ ਨਾਲ ਜਾਰੀ ਹਨ 'ਤੇ ਦਿੱਲੀ ਦੇ ਦਰਵਾਜੇ ਤੇ ਪਿਛਲੇ 87 ਦਿਨਾਂ ਤੋਂ ਸੰਘਰਸ਼ ਜਾਰੀ ਹੈ। ਹਰ ਰੋਜ ਦੀ ਤਰ੍ਹਾਂ ਅੱਜ ਵੀ ਟੋਲ ਪਲਾਜ਼ੇ ਤੇ ਵੱਡਾ ਇਕੱਠ ਹੋਇਆ ਜਿਸ ਨੂੰ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਹਰਮੰਦਰ ਸਿੰਘ ਡੇਮਰੂ, ਇਕਬਾਲ ਸਿੰਘ, ਗੁਰਤੀਰ ਸਿੰਘ, ਬੀਬੀ ਬਲਜਿੰਦਰ ਕੌਰ, ਮਨਜੀਤ ਕੌਰ ਲੰਗੇਆਣਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।