MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਮਰੀਕਾ 'ਚ ਸਰਦੀਆਂ ਦਾ ਤੂਫ਼ਾਨ ਕਰ ਰਿਹੈ ਕੋਰੋਨਾ ਟੀਕਾਕਰਨ ਨੂੰ ਪ੍ਰਭਾਵਿਤ

ਨਿਊਯਾਰਕ 'ਚ ਸਬਵੇਅ ਸਟੇਸ਼ਨਾਂ 'ਤੇ ਹੋਵੇਗੀ 600 ਤੋਂ ਵੱਧ ਅਧਿਕਾਰੀਆਂ ਦੀ ਤਾਇਨਾਤੀ
ਫਰਿਜ਼ਨੋ  21 ਫਰਵਰੀ ( ਸਿੰਘ ) ਨਿਊਯਾਰਕ ਦੇ ਸਬਵੇਅ ਸਟੇਸ਼ਨਾਂ 'ਤੇ ਪਿਛਲੇ ਦਿਨੀ ਹੋਈਆਂ ਛੁਰੇਮਾਰੀ ਦੀਆਂ ਘਟਨਾਵਾਂ ਤੋਂ ਬਾਅਦ ਯਾਤਰੀਆਂ ਅਤੇ ਬੇਘਰੇ ਲੋਕਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਨਿਊਯਾਰਕ ਪੁਲਸ ਵਿਭਾਗ ਵੱਲੋਂ 600 ਤੋਂ ਵੱਧ ਵਰਦੀਧਾਰੀ ਪੁਲਸ ਅਧਿਕਾਰੀਆਂ ਨੂੰ ਸਬਵੇਅ ਸਿਸਟਮ ਤੇ ਗਸ਼ਤ ਲਈ ਤਾਇਨਾਤ ਕੀਤਾ ਜਾਵੇਗਾ। ਨਿਊਯਾਰਕ ਵਿਚ ਪਿਛਲੇ ਦਿਨੀ ਛੁਰੇਮਾਰੀ ਦੇ ਹਮਲੇ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦੇ ਨਾਲ ਚਾਰ ਹੋਰ ਜ਼ਖ਼ਮੀ ਹੋ ਗਏ ਸਨ ਅਤੇ ਸਾਰੇ ਪੀੜਤ ਬੇਘਰ ਲੋਕ ਮੰਨੇ ਗਏ ਹਨ। ਜਦਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਰ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਮਾਮਲੇ ਵਿਚ ਟਰਾਂਜ਼ਿਟ ਚੀਫ਼ ਕੈਥਲੀਨ ਓ ਰੀਲੀ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਦੇ ਮੰਤਵ ਨਾਲ 644 ਅਧਿਕਾਰੀ ਪਲੇਟਫਾਰਮ 'ਤੇ ਗਸ਼ਤ , ਰੇਲ ਗੱਡੀਆਂ ਦਾ ਮੁਆਇਨਾ , ਪ੍ਰਵੇਸ਼ ਦੁਆਰਾਂ ਦੀ ਸੁਰੱਖਿਆ ਆਦਿ ਦੇ ਕੰਮ ਕਰਨਗੇ। ਇਨ੍ਹਾਂ ਗਸ਼ਤ ਅਫਸਰਾਂ ਦੇ ਨਵੇਂ ਸਮੂਹ ਵਿਚ 331 ਟਰਾਂਜ਼ਿਟ ਬਿਊਰੋ ਅਧਿਕਾਰੀ ਅਤੇ 313 ਪੈਟਰੋਲ ਬਿਊਰੋ ਪੁਲਸ ਅਧਿਕਾਰੀ ਸ਼ਾਮਿਲ ਹੋਣਗੇ। ਇਸ ਦੇ ਇਲਾਵਾ ਕਈ ਲੋਕ ਬੇਘਰ ਲੋਕਾਂ ਲਈ ਇਸ ਕਦਮ ਦੀ ਜਗ੍ਹਾ ਉਨ੍ਹਾਂ ਲਈ ਪਨਾਹ ਘਰ ਬਣਾਉਣ ਲਈ ਜ਼ੋਰ ਦੇ ਰਹੇ ਹਨ। ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ (ਐੱਮ. ਟੀ. ਏ.) ਨੇ ਮਹਾਮਾਰੀ ਦੌਰਾਨ ਸਬਵੇਅ ਨੂੰ ਬੰਦ ਕਰ ਦਿੱਤਾ ਸੀ ਤੇ ਇਸ ਦੌਰਾਨ ਬੇਘਰੇ ਲੋਕਾਂ ਨੂੰ ਸਬਵੇਅ ਸਟੇਸ਼ਨਾਂ ਤੋਂ ਬਾਹਰ ਕੱਢਿਆ ਗਿਆ ਸੀ ਜੋ ਕਿ ਸਰਦੀਆਂ ਦੇ ਮਹੀਨਿਆਂ ਵਿਚ ਅਕਸਰ ਨਿੱਘ ਪ੍ਰਾਪਤ ਕਰਨ ਲਈ ਸਬਵੇਅ ਸਟੇਸ਼ਨਾਂ 'ਤੇ ਜਾਂਦੇ ਹਨ।