MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜਦੋ ਅਮਰੀਕਾ ਦੇ ਭਾਰਤੀ ਜਨਤਾ ਪਾਰਟੀ ਸਿੱਖ ਅਫੇਅਰਜ਼ ਦੇ ਪ੍ਰਧਾਨ ਨੇ ਆਪਣੇ ਆਹੁਦੇ ਤੋ ਦਿੱਤਾ ਅਸਤੀਫ਼ਾ, ਮੁੜ 12 ਘੰਟੇ ਬਾਅਦ ਹੀ ਵਾਪਿਸ ਲਿਆ

ਵਾਸ਼ਿੰਗਟਨ, 22 ਫ਼ਰਵਰੀ (ਰਾਜ ਗੋਗਨਾ )—ਬੀਤੇਂ ਦਿਨ ਅਮਰੀਕਾ ਦੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਅਫੇਅਰਜ਼ ਵਿੰਗ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਵੱਲੋਂ ਬੀਤੇਂ ਦਿਨ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨਾਂ ਪ੍ਰਤੀ ਵਤੀਰੇ ਨੂੰ ਲੈ ਕੇ ਆਪਣੇ ਆਹੁਦੇ ਤੋ ਅਸਤੀਫ਼ਾ ਦਿੱਤਾ ਸੀ। ਉਸ ਤੋ ਤਕਰੀਬਨ 12 ਕੁ ਘੰਟੇ ਦਾ ਸਮਾਂ ਗੁਜ਼ਰ ਜਾਣ ਤੋ ਬਾਅਦ ਸੋਨੀ ਵੱਲੋਂ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ। ਉਹਨਾਂ ਅਸਤੀਫ਼ੇ ਤੋ ਬਾਅਦ ਇਕ ਲਿਖਤੀ  ਬਿਆਨ ਜਾਰੀ ਕਰਦਿਆਂ ਲਿਖਿਆਂ ਹੈ ਕਿ ਬੀਜੇਪੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਪਾਰਟੀ ਦੇ ਕਾਫ਼ੀ ਫ਼ੋਨ ਆਏ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਜਲਦੀ ਤੋ ਜਲਦੀ ਕਿਸਾਨੀ ਮਸਲੇ ਹੱਲ ਕਰ ਦੇਣਗੇ ਅਤੇ ਆਪ ਆਪਣਾ ਅਸਤੀਫ਼ਾ ਵਾਪਿਸ ਲੈ ਲਵੋ ਦੂਜੇ ਪਾਸੇ ਅਮਰੀਕਾ ਚ’ ਵੱਸਦੇ ਪੰਜਾਬੀ ਭਾਈਚਾਰੇ ਵਲੋ ਵੀ ਉਸ ਦੀ ਨੋਟੰਕੀ ਨੂੰ ਦੇਖ ਕੇ ਉਸ ਤੋ ਪਿੱਛੇ ਹੱਟ ਗਏ ਨੇ ਇੱਥੇ ਜਿਕਰਯੋਗ ਹੈ ਕਿ ਲੰਘੇ ਮਹੀਨੇ ਚ’ ਇੱਥੋਂ ਦੇ ਬੀਜੇਪੀ ਸਿੱਖ ਅਫੇਅਰਜ ਦੇ ਜਿੰਨੇ ਵੀ ਇੱਥੇ ਆਹੁਦੇਦਾਰ ਸਨ ਉਹਨਾਂ ਨੇ ਕਿਸਾਨਾਂ ਦੇ ਹੱਕ ਚ’ ਹਾਅ ਦਾ ਨਾਅਰਾ ਮਾਰਦੇ ਹੋਏ ਆਪਣੇ ਆਪਣੇ ਆਹੁਦਿਆ ਤੋ ਅਸਤੀਫ਼ੇ ਦੇ ਦਿੱਤੇ ਸਨ ਸਿਰਫ ਹੁਣ ਇਹੋ ਹੀ ਇੱਕਲਾ  ਇੱਥੇ ਆਹੁਦੇਦਾਰ ਹੈ।ਅਤੇ ਬੀਜੇਪੀ ਦੇ ਸਿੱਖ ਅਫੇਅਰਜ ਵਿੰਗ ਦਾ ਇੱਥੇ ਭੋਗ ਪੈ ਚੁੱਕਾ ਹੈ।