MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਇੰਜਣ ਨੂੰ ਅੱਗ ਲੱਗਣ ਮਗਰੋਂ ਬੋਇੰਗ 777 ਜਹਾਜ਼ਾਂ ਦੀ ਜਾਂਚ ਦੇ ਆਦੇਸ਼, FAA ਨੇ ਪ੍ਰਗਟਾਈ ਚਿੰਤਾ

ਸਾਨ ਫਰਾਂਸਿਸਕੋ 22 ਫਰਵਰੀ (ਕੁਲਬੀਰ) ਇੰਜਣ ਵਿਚ ਅੱਗ ਲੱਗਣ ਪਿੱਛੋਂ ਡੈਨਵਰ ਵਿਚ ਹੋਈ ਜਹਾਜ਼ ਦੀ ਹੰਗਾਮੀ ਲੈਂਡਿੰਗ 'ਤੇ ਫੈਡਰਲ ਐਵੀਏਸ਼ਨ ਰੈਗੂਲੇਟਰ (ਐੱਫਏਏ) ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਐੱਫਏਏ ਨੇ ਯੂਨਾਈਟਿਡ ਏਅਰਲਾਈਨਜ਼ ਤੋਂ ਅਜਿਹੇ ਸਾਰੇ ਬੋਇੰਗ 777 ਜਹਾਜ਼ਾਂ ਦੀ ਜਾਂਚ ਕਰਾਉਣ ਦਾ ਆਦੇਸ਼ ਦਿੱਤਾ ਹੈ ਜਿਸ ਵਿਚ ਇਸ ਤਰ੍ਹਾਂ ਦੇ ਖ਼ਰਾਬ ਇੰਜਣ ਲੱਗੇ ਹਨ। ਦੱਸਣਯੋਗ ਹੈ ਕਿ ਯੂਨਾਈਟਿਡ ਏਅਰਲਾਈਨਜ਼ ਨੇ ਅਜਿਹੇ ਸਾਰੇ ਜਹਾਜ਼ਾਂ ਨੂੰ ਬੇੜੇ ਤੋਂ ਹਟਾ ਦਿੱਤਾ ਹੈ। ਇਸ ਦੌਰਾਨ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਵੀ ਜਾਂਚ ਪੂਰੀ ਹੋਣ ਤਕ ਖ਼ਰਾਬ ਇੰਜਣ ਵਾਲੇ ਜਹਾਜ਼ਾਂ ਨੂੰ ਉਡਾਣਾਂ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ। ਦਰਅਸਲ, ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨੰਬਰ 328 ਦੇ ਇੰਜਣ ਵਿਚ ਅੱਗ ਲੱਗਣ ਪਿੱਛੋਂ ਜਹਾਜ਼ ਨੂੰ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੰਗਾਮੀ ਲੈਂਡਿੰਗ ਕਰਾਉਣੀ ਪਈ ਸੀ। ਇਸ ਵਿਚ ਸਵਾਰ 231 ਯਾਤਰੀ ਅਤੇ 10 ਅਮਲੇ ਦੇ ਮੈਂਬਰ ਪੂਰੇ ਸੁਰੱਖਿਅਤ ਹਨ। ਜਹਾਜ਼ ਵਿਚ ਪ੍ਰਰੈਟ ਐਂਡ ਕਿਟਨੀ ਪੀਡਬਲਯੂ 400 ਇੰਜਣ ਲੱਗਾ ਸੀ। ਐੱਫਏਏ ਦੇ ਪ੍ਰਸ਼ਾਸਕ ਸਟੀਵ ਡਿਕਸਨ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੇਫਟੀ ਡਾਟਾ ਦੀ ਸ਼ੁਰੂਆਤੀ ਸਮੀਖਿਆ ਦੇ ਆਧਾਰ 'ਤੇ ਇਹ ਸਿੱਟਾ ਕੱਿਢਆ ਗਿਆ ਹੈ ਕਿ ਖੋਖਲੇ ਫੈਨ ਬਲੇਡ ਵੱਲ ਜ਼ਿਆਦਾ ਜਾਂਚ ਕੀਤੇ ਜਾਣ ਦੀ ਲੋੜ ਹੈ। ਬੋਇੰਗ 777 ਜਹਾਜ਼ਾਂ ਲਈ ਵਨ ਫੈਨ ਬਲੇਡ ਨੂੰ ਵਿਸ਼ੇਸ਼ ਤੌਰ 'ਤੇ ਬਣਾਇਆ ਗਿਆ ਹੈ। ਯੂਨਾਈਟਿਡ ਏਅਰਲਾਈਨਜ਼ ਅਮਰੀਕਾ ਦੀ ਇਕ ਇਕੱਲੀ ਜਹਾਜ਼ਰਾਨੀ ਸੇਵਾ ਕੰਪਨੀ ਹੈ ਜਿਸ ਕੋਲ ਅਜਿਹੇ ਜਹਾਜ਼ ਹਨ ਜਿਨ੍ਹਾਂ ਵਿਚ ਪ੍ਰਰੈਟ ਐਂਡ ਕਿਟਨੀ ਪੀਡਬਲਯੂ400 ਇੰਜਣ ਲੱਗੇ ਹਨ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਹੈ ਕਿ ਉਸ ਦੇ ਕੋਲ ਬੋਇੰਗ 777 ਦੇ 24 ਜਹਾਜ਼ ਹਨ।