MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਾਕਾਬੰਦੀ ਦੌਰਾਨ ਨਾਰਕੋਟੈਕ ਸੈੱਲ ਜਲੰਧਰ ਦੀ ਟੀਮ ਵੱਲੋਂ 11500 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨ ਕਾਬੂ

ਸ਼ਾਹਕੋਟ/ਮਲਸੀਆਂ,  28 ਫਰਵਰੀ (ਏ.ਐਸ. ਸਚਦੇਵਾ) ਨਾਰਕੋਟੈਕ ਸੈੱਲ ਜਲੰਧਰ ਦੀ ਟੀਮ ਵੱਲੋਂ ਅੱਜ ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਮੇਤ ਕਾਰ ਸਵਾਰ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਨਾਰਕੋਟੈਕ ਸੈੱਲ ਜਲੰਧਰ ਦੀ ਟੀਮ ਦੇ ਇੰਚਾਰਜ ਐੱਸ.ਆਈ. ਸੁਖਦੇਵ ਸਿੰਘ ਅਤੇ ਏ.ਐੱਸ.ਆਈ. ਜਗਤਾਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮਲਸੀਆਂ-ਨਕੋਦਰ ਕੌਮੀ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਆਈ. 20 ਕਾਰ ਨੰਬਰ ਪੀ.ਬੀ. 07 ਏ.ਆਰ. 4390 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਟੀਮ ਨੂੰ ਵੇਖ ਕੇ ਕਾਰ ਭਜਾ ਲਈ, ਜਿਸ ’ਤੇ ਟੀਮ ਵੱਲੋਂ ਉਨਾਂ ਦਾ ਪਿੱਛਾ ਕਰਕੇ ਨੂਰਪੁਰ ਚੱਠਾ (ਨਕੋਦਰ) ਦੇ ਭੱਠੇ ਕੋਲ ਕਾਬੂ ਕਰ ਲਿਆ, ਜਿਸ ਵਿਚ 2 ਨੌਜਵਾਨ ਸਵਾਰ ਸਨ ਅਤੇ ਕਾਰ ਦੀ ਜਾਂਚ ਦੌਰਾਨ ਵਿਚੋਂ 11500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਰ ਸਵਾਰ ਨੌਜਵਾਨਾਂ ਦੀ ਪਹਿਚਾਣ ਵਿਵੇਕ ਪੁੱਤਰ ਅਨਿਲ ਕੁਮਾਰ ਵਾਸੀ ਮਿੱਠਾਪੁਰ, ਜਲੰਧਰ ਅਤੇ ਆਸ਼ੂ ਪੁੱਤਰ ਰਾਣਾ ਵਾਸੀ ਖੁਰਲਾ ਕਿੰਗਰਾ, ਜਲੰਧਰ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਵੇਂ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।