MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਿੰਕਲੇ ਪੁਆਇੰਟ ਪਾਵਰ ਸਟੇਸ਼ਨ ਦੇ ਪੰਜਾਬੀ ਨੌਜਵਾਨ ਕਾਮਿਆਂ ਨੇ ਭੇਜੀ ਕਿਸਾਨ ਅੰਦੋਲਨ ਲਈ ਆਰਥਿਕ ਮੱਦਦ

ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਨੌਜਵਾਨਾਂ ਦੇ ਉੱਦਮ ਦੀ ਸ਼ਲਾਘਾ
 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) "ਸਮੁੱਚੀ ਦੁਨੀਆਂ ਦਾ ਦਾਰੋਮਦਾਰ ਕਿਸਾਨ 'ਤੇ ਟਿਕਿਆ ਹੋਇਆ ਹੈ। ਜਿਉਂਦੇ ਰਹਿਣ ਲਈ ਖਾਣ ਵਾਲੇ ਭੋਜਨ ਤੋਂ ਲੈ ਕੇ ਲੱਗਭਗ ਹਰ ਕਾਰੋਬਾਰ ਕਿਸਾਨ ਤੇ ਕਿਸਾਨੀ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁਡ਼ਿਆ ਹੈ। ਕਿਸਾਨ ਅੰਦੋਲਨ ਨੂੰ ਆਪਣੇ ਮੂੰਹ ਦੀ ਬੁਰਕੀ ਵਿੱਚੋਂ ਆਰਥਿਕ ਹਿੱਸਾ ਭੇਜਣਾ ਸਮੁੱਚੇ ਕਿਰਤੀ ਜਗਤ ਦੀ ਚੜ੍ਹਦੀ ਕਲਾ ਦਾ  ਪ੍ਰਤੀਕ ਹੈ। ਹਿੰਕਲੇ ਪੁਆਇੰਟ ਪਾਵਰ ਸਟੇਸ਼ਨ ਦੇ ਪੰਜਾਬੀ ਨੌਜਵਾਨ ਸ਼ਾਬਾਸ਼ ਦੇ ਪਾਤਰ ਹਨ ,ਜੋ ਇਸ ਮਹਾਂਯੱਗ ਵਿੱਚ ਤਿਲ ਫੁੱਲ  ਹਿੱਸਾ ਪਾ ਰਹੇ ਹਨ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਦੇ ਆਗੂਆਂ ਪਰਮਿੰਦਰ ਸਿੰਘ ਮੰਡ ਤੇ ਗੁਰਤੇਜ ਸਿੰਘ ਪੰਨੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਹਿੰਕਲੇ ਪੁਆਇੰਟ ਪਾਵਰ ਸਟੇਸ਼ਨ ਦੇ ਪੰਜਾਬੀ ਨੌਜਵਾਨਾਂ ਜੀਵਨ, ਕਾਲਾ, ਮਨਜੀਤ ਸਿੰਘ, ਸ਼ੀਤਲ ਤੇ ਸਾਥੀ, ਬਾਬਾ ਅੰਮ੍ਰਿਤਸਰ, ਮੰਡ, ਵਿੱਕੀ, ਰੂਪੀ ਬਰਮਿੰਘਮ, ਸੁੱਖੀ ਸੈਮ, ਇੰਦਰਜੀਤ ਬਰਮਿੰਘਮ, ਗਰਪ੍ਰੀਤ ਸਿੰਘ,  ਜੱਸ ਬਰਮਿੰਘਮ, ਚੱਢਾ, ਗੁਰਮੁੱੱਖ ਸਿੰਘ, ਕੈਮ ਲੰਡਨ, ਰੁਪਿੰਦਰ ਸਿੰਘ ਸੋਢੀ, ਹਰਜਿੰਦਰ ਸਿੰਘ, ਅਮਰੀਕ ਬੈਂਸ, ਕੰਗ  ਸੁੰਦਰ, ਲੱਕੀ, ਹੈਪੀ ਹਰਿਆਣਾ, ਇੰਦਰਜੀਤ ਲੰਡਨ, ਦੀਆ ਦਾਦ ਤੇ ਰਵਿੰਦਰ ਲੰਡਨ ਵੱਲੋਂ ਕਿਸਾਨ ਅੰਦੋਲਨ ਵਿੱਚ  ਹਿੱਸਾ ਪਾਉਣ ਲਈ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਰਾਹੀਂ ਆਰਥਿਕ ਸਹਾਇਤਾ ਭੇਜੀ ਹੈ ਤਾਂ ਕਿ ਸੰਸਥਾ ਦੇ ਲੰਗਰ ਨਿਰੰਤਰ ਚਲਦੇ ਰਹਿਣ ।