MediaPunjab - ਅੰਬੇਦਕਰ ਦੀ ਦੇਣ ਨੂੰ ਦੇਸ਼ ਭੁਲਾ ਨਹੀਂ ਸਕਦਾ-ਕੈਪਟਨ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅੰਬੇਦਕਰ ਦੀ ਦੇਣ ਨੂੰ ਦੇਸ਼ ਭੁਲਾ ਨਹੀਂ ਸਕਦਾ-ਕੈਪਟਨ

ਅੰਮ੍ਰਿਤਸਰ, 6 ਦਸੰਬਰ (ਜਗਜੀਤ ਸਿੰਘ ਖ਼ਾਲਸਾ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੰਵਿਧਾਨ ਦੇ ਰਚੇਤਾ ਡਾ. ਬੀ. ਆਰ. ਅੰਬੇਦਕਰ ਨੂੰ ਸ਼ਰਧਾ ਭੇਟ ਕਰਦੇ ਕਿਹਾ ਕਿ ਉਨਾਂ ਦੀ ਦੇਣ ਨੂੰ ਦੇਸ਼ ਭੁਲਾ ਨਹੀਂ ਸਕਦਾ ਅਤੇ ਅੱਜ ਜਿਸ ਸੰਵਿਧਾਨ ਨਾਲ ਦੇਸ਼ ਚੱਲ ਰਿਹਾ ਹੈ ਇਹ ਉਨਾਂ ਲੋਕਾਂ ਦੀ ਮਿਹਨਤ ਅਤੇ ਲਿਆਕਤ ਦਾ ਹੀ ਨਤੀਜਾ ਹੈ। ਅੱਜ ਆਰਟ ਗੈਲਰੀ ਵਿਖੇ ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ ਵੱਲੋਂ ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਉਸ ਵਕਤ ਜਦ ਪੜੇ ਲਿਖੇ ਲੋਕਾਂ ਦੀ ਗਿਣਤੀ ਉਂਗਲਾਂ 'ਤੇ ਗਿਣੀ ਜਾ ਸਕਦੀ ਸੀ, ਵੇਲੇ ਡਾ. ਅੰਬੇਦਕਰ ਨੇ ਵਿਦੇਸ਼ ਵਿਚ ਜਾ ਕੇ ਉਚ ਸਿੱਖਿਆ ਪ੍ਰਾਪਤ ਕੀਤੀ ਅਤੇ ਉਸ ਸਿੱਖਿਆ ਨਾਲ ਮਿਲੇ ਗਿਆਨ ਨੂੰ ਦੇਸ਼ ਦੀ ਤਰੱਕੀ ਅਤੇ ਭਲੇ ਲਈ ਵਰਤਿਆ। ਉਨਾਂ ਕਿਹਾ ਕਿ ਉਸ ਵੇੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨਾਂ ਦੀ ਲਿਆਕਤ ਨੂੰ ਪਛਾਣਦੇ ਹੋਏ ਸੰਵਿਧਾਨ ਲਿਖਣ ਦਾ ਜੋ ਕੰਮ ਉਨਾਂ ਨੂੰ ਸੌਂਪਿਆ ਉਸ ਨੂੰ ਡਾਕਟਰ ਸਾਹਿਬ ਨੇ ਬਾਖੂਬੀ ਨੇਪਰੇ ਚਾੜਿਆ।
ਇਸ ਮੌਕੇ ਸ੍ਰੀ ਰਾਜ ਕੁਮਾਰ ਨੇ ਮੁੱਖ ਮੰਤਰੀ ਅਤੇ ਹੋਰ ਆਈਆਂ ਹਸਤੀਆਂ ਨੂੰ ਜੀ ਆਇਆਂ ਕਿਹਾ। ਵਿਧਾਇਕ ਸ੍ਰੀ ਰਾਜ ਕੁਮਾਰ ਵੱਲੋਂ ਦੇਸ਼ ਭਗਤੀ ਅਤੇ ਡਾਕਟਰ ਅੰਬੇਦਕਰ ਦੇ ਜੀਵਨ 'ਤੇ ਗਾਏ ਗੀਤ ਵੀ ਸਕਰੀਨ ਨਾਲ ਸਟੇਜ ਤੋਂ ਪੇਸ਼ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ. ਗੁਰਕਿਰਤ ਕਿਰਪਾਲ ਸਿੰਘ, ਵਿਧਾਇਕ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਵਿਧਾਇਕ ਸ੍ਰੀ ਓ. ਪੀ. ਸੋਨੀ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀ. ਸੀ, ਕਾਂਗਰਸ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ, ਪ੍ਰੋ. ਦਰਬਾਰੀ ਲਾਲ ਅਤੇ ਹੋਰ ਹਸਤੀਆਂ ਵੀ ਹਾਜ਼ਰ ਸਨ।