MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

21 ਮਾਰਚ ਨੂੰ ਆਮ ਆਦਮੀ ਪਾਰਟੀ ਵਲੋਂ ਬਾਘਾਪੁਰਾਣਾ ਵਿਖੇ ਹੋਣ ਵਾਲੇ ਕਿਸਾਨ ਮਹਾਂ ਸੰਮੇਲਨ ਰੈਲੀ ਲਈ ਤਿਆਰੀਆਂ ਜੋਰਾਂ ਸ਼ੋਰਾਂ ਨਾਲ 

ਗੜਸ਼ੰਕਰ (ਅਸ਼ਵਨੀ ਸ਼ਰਮਾਂ) ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਰੈਲੀ ਚ ਪੁੱਜਣ ਦੀ ਅਪੀਲ ਕੀਤੀ। ਅੱਜ ਬੀਤ ਇਲਾਕੇ ਦੇ ਪਿੰਡ ਭਵਾਨੀਪੁਰ ਵਿੱਖੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 21 ਮਾਰਚ ਨੂੰ ਬਾਘਾਪੁਰਾਣਾ ਵਿੱਖੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਕਿਸਾਨ ਮਹਾਂ ਰੈਲੀ ਨੂੰ ਸੰਬੋਧਨ ਕਰਨਗੇ। ਓਹਨਾ ਕਿਹਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਭਾਰੀ ਗਿਣਤੀ ਚ ਕਿਸਾਨ , ਮਜਦੂਰ  ਤੇ ਪਾਰਟੀ ਵਲੰਟੀਅਰ ਰੈਲੀ ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਓਹਨਾ ਨਾਲ ਪਾਰਟੀ ਦੇ ਸੀਨਿਅਰ ਆਗੂ ਸੰਜੇ ਕੁਮਾਰ ਪੀਪਲੀਵਾਲ, ਵੀਰ ਸਿੰਘ ਹਰਵਾਂ, ਨਰੇਸ਼ ਕੁਮਾਰ ਰਾਣਾ, ਪ੍ਰਕਾਸ਼ ਪ੍ਰੇਮੀ, ਬਾਬਾ ਬਲਰਾਮ ਸਿੰਘ, ਸੰਜੀਵ ਸਿੰਘ ,ਹੇਮ ਰਾਜ ਹੈਬੋਵਾਲ, ਨਿਰਮਲ ਸਿੰਘ ਕਾਲੇਵਾਲ, ਕੇਵਲ ਸਿੰਘ,ਕਾਕਾ ਪੰਡਿਤ, ਜਰਨੈਲ ਸਿੰਘ, ਹਰਦਿਆਲ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਸਰਵਣ ਸਿੰਘ, ਮਾਸਟਰ ਗੁਰਦਾਸ ਰਾਮ, ਕਸ਼ਮੀਰ ਸਿੰਘ, ਕੁਲਦੀਪ ਸਿੰਘ  ਆਦਿ ਹਾਜਰ ਸਨ।