MediaPunjab - ਹਾਕੀ ਵਰਲਡ ਲੀਗ : ਭਾਰਤ ਨੇ ਬੈਲਜੀਅਮ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਚ ਕੀਤਾ ਪ੍ਰਵੇਸ਼
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਾਕੀ ਵਰਲਡ ਲੀਗ : ਭਾਰਤ ਨੇ ਬੈਲਜੀਅਮ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼

ਭੁਵਨੇਸ਼ਵਰ 6 ਦਸੰਬਰ (ਮਪ) ਗੋਲਕੀਪਰ ਆਕਾਸ਼ ਚਿਤਕੇ ਦੇ ਕਮਾਲ ਦੇ ਪ੍ਰਦਰਸ਼ਨ ਨਾਲ ਮੇਜ਼ਬਾਨ ਭਾਰਤ ਨੇ ਬੈਲਜੀਅਮ ਨੂੰ ਬੁੱਧਵਾਰ ਨੂੰ 3-2 ਨਾਲ ਹਰਾ ਕੇ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਫਾਈਨਲਸ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਥੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਦੋਵੇਂ ਟੀਮਾਂ ਨਿਰਧਾਰਤ ਸਮੇਂ ਤੱਕ 3-3 ਨਾਲ ਬਰਾਬਰੀ 'ਤੇ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ। ਇਸ ਵਿਚ ਏਸ਼ੀਆਈ ਚੈਂਪੀਅਨ ਭਾਰਤ ਨੇ ਆਪਣੇ ਤੋਂ ਉੱਚੀ ਰੈਂਕਿੰਗ ਦੀ ਟੀਮ ਬੈਲਜੀਅਮ ਨੂੰ 3-2 ਨਾਲ ਸ਼ੂਟ ਕਰ ਦਿੱਤਾ।  ਵਿਸ਼ਵ ਰੈਂਕਿੰਗ ਵਿਚ ਛੇਵੇਂ ਨੰਬਰ ਦੀ ਟੀਮ ਭਾਰਤ ਲਈ ਨਿਰਧਾਰਤ ਸਮੇਂ ਤੱਕ ਗੁਰਜੰਟ ਸਿੰਘ ਨੇ 31ਵੇਂ, ਹਰਮਨਪ੍ਰੀਤ ਸਿੰਘ ਨੇ 35ਵੇਂ ਅਤੇ ਰੁਪਿੰਦਰ ਸਿੰਘ ਨੇ 46ਵੇਂ ਮਿੰਟ ਵਿਚ ਗੋਲ ਕੀਤੇ, ਜਦਕਿ ਬੈਲਜੀਅਮ ਦੇ ਲਈ ਲੋਇਕ ਲਿਊਪਾਰਟ ਨੇ 39ਵੇਂ ਤੇ 46ਵੇਂ ਅਤੇ ਏਮਾਰੀ ਕਿਊਸਟਰਸ ਨੇ 53ਵੇਂ ਮਿੰਟ ਵਿਚ ਗੋਲ ਕੀਤੇ। ਮੈਚ ਵਿਚ 3-3 ਦੀ ਬਰਾਬਰੀ ਦੇ ਬਾਅਦ ਪੈਨਲਟੀ ਸ਼ੂਟ ਆਊਟ 'ਚ ਚਲਾ ਗਿਆ। ਸ਼ੂਟ ਆਊਟ ਵਿਚ ਬੈਲਜੀਅਮ ਲਈ ਫਲੋਰੈਂਟ ਵਾਨਵੋਬੇਲ ਨੇ ਗੇਂਦ ਨੂੰ ਗੋਲ 'ਚ ਪਹੁੰਚਾਇਆ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਖੁੰਝਿਆ ਪਰ ਫਿਰ ਲਲਿਤ ਉਪਾਧਿਆਏ ਨੇ ਭਾਰਤ ਨੂੰ ਬਰਾਬਰੀ ਦਿਵਾਈ। ਉਸ ਤੋਂ ਬਾਅਦ ਰੁਪਿੰਦਰਪਾਲ ਸਿੰਘ ਨੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਆਰਥਰ ਵਾਨ ਡੋਰੇਨ ਨੇ 2-2 ਨਾਲ ਬਰਾਬਰੀ ਦਿਵਾਈ। ਫਿਰ ਸੁਮਿਤ ਅਤੇ ਆਕਾਸ਼ਦੀਪ ਸਿੰਘ ਆਪਣੇ ਯਤਨ ਖੁੰਝ ਗਏ। ਹਰਮਨਪ੍ਰੀਤ ਸਿੰਘ ਨੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ। ਆਕਾਸ਼ ਚਿਕਤੇ ਨੇ ਜਿਵੇਂ ਹੀ ਆਰਥਰ ਵਾਨ ਡੋਰੇਨ ਦੇ ਯਤਨ ਨੂੰ ਰੋਕਿਆ, ਨਾਲ ਹੀ ਭਾਰਤ ਦੇ ਖਿਡਾਰੀ ਉਛਲ ਪਏ ਅਤੇ ਸਾਰਿਆਂ ਨੇ ਗੋਲਕੀਪਰ ਨੂੰ ਗਲੇ ਲਾ ਲਿਆ। ਪੂਰੇ ਕਲਿੰਗਾ ਸਟੇਡੀਅਮ ਵਿਚ ਖੁਸ਼ੀ ਦਾ ਲਹਿਰ ਦੌੜ ਗਈ। ਭਾਰਤੀ ਖਿਡਾਰੀਆਂ ਨੇ ਸਟੇਡੀਅਮ ਦਾ ਚੱਕਰ ਲਾ ਕੇ ਦਰਸ਼ਕਾਂ ਦੀ ਵਾਹ-ਵਾਹੀ ਕਬੂਲੀ।