MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਿਸਾਨ ਮਹਾਂਪੰਚਾਇਤ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਕੀਤੀ ਵੱਡੀ ਗਿਣਤੀ ਵਿਚ ਸ਼ਿਰਕਤ 

* 26 ਮਾਰਚ ਨੂੰ ਭਾਰਤ ਬੰਦ ਕਾਮਯਾਬ ਕਰਨ ਵਿਚ ਵੱਡੀ ਗਿਣਤੀ ਵਿਚ ਕੀਤੀ ਜਾਵੇਗੀ : ਐਡਵੋਕੇਟ ਧੀਮਾਨ, ਐਡਵੋਕੇਟ ਟਿਵਾਣਾ  



ਫਤਹਿਗੜ੍ਹ ਸਾਹਿਬ 24 ਮਾਰਚ (ਹਰਪ੍ਰੀਤ ਕੌਰ ਟਿਵਾਣਾ) ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਹਿੰਦ ਵਿਖੇ ਕੀਤੀ ਗਈ ਕਿਸਾਨ ਮਹਾਂ ਪੰਚਾਇਤ ਵਿਚ ਜਿਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਉਥੇ ਹੀ ਹੋਰ ਵਰਗਾਂ ਦੇ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗਡ਼੍ਹ ਸਾਹਿਬ ਦੇ ਵਕੀਲ ਭਾਈਚਾਰੇ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗਡ਼੍ਹ ਸਾਹਿਬ ਦੇ ਪ੍ਰਧਾਨ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਵਿੱਚ  ਵੀ ਸ਼ਿਰਕਤ ਕੀਤੀ ਗਈ । ਇਸ ਮੌਕੇ ਤੇ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਵਿਰਕ,
ਐਡਵੋਕੇਟ ਇਕਮਿੰਦਰਪ੍ਰੀਤ ਸਿੰਘ, ਬਰਿੰਦਰ ਸਿੰਘ ਢਿੱਲੋਂ, ਗੁਰਸ਼ਰਨ ਸਿੰਘ ਨਾਗਰਾ, ਰਣਜੀਤਪਾਲ ਸਿੰਘ ਚੀਮਾ ਸੈਕਟਰੀ, ਸੁਖਵਿੰਦਰ ਸਿੰਘ ਐਡਵੋਕੇਟ, ਕਮਲਪ੍ਰੀਤ ਸਿੰਘ ਮਾਨ, ਐਡਵੋਕੇਟ ਧਰਮਿੰਦਰ ਸਿੰਘ ਲਾਂਬਾ,ਐਡਵੋਕੇਟ ਗੁਰਜਿੰਦਰ ਕੌਰ ਮਾਨ, ਐਡਵੋਕੇਟ ਕ੍ਰਿਪਾਲ ਵਡੇਰਾ,  ਐਡਵੋਕੇਟ ਸਤਵੀਰ ਕੌਰ, ਐਡਵੋਕੇਟ ਰਮਨਦੀਪ ਕੌਰ, ਐਡਵੋਕੇਟ ਦਵਿੰਦਰ ਸਿੰਘ ਬਾਠ, ਐਡਵੋਕੇਟ ਦਰਬਾਰਾ ਸਿੰਘ,  ਸਮੇਤ ਵੱਡੀ ਗਿਣਤੀ ਵਿੱਚ ਵਕੀਲ ਭਾਈਚਾਰੇ ਨੇ ਸ਼ਮੂਲੀਅਤ ਕੀਤੀ ।
ਸਮੁੱਚੇ ਵਕੀਲ ਭਾਈਚਾਰੇ ਵੱਲੋਂ ਕਿਸਾਨ ਮਜ਼ਦੂਰ ਵਕੀਲ ਏਕਤਾ ਜ਼ਿੰਦਾਬਾਦ ਦੇ ਬੈਨਰ ਹੇਠ ਇਸ ਕਿਸਾਨ ਮਹਾਂਪੰਚਾਇਤ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਧੀਮਾਨ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਸਮੁੱਚਾ ਵਕੀਲ ਭਾਈਚਾਰਾ  ਕਿਸਾਨ ਜਥੇਬੰਦੀਆਂ ਦੇ ਨਾਲ ਚਟਾਨ ਵਾਂਗ ਡਟ ਕੇ ਖੜ੍ਹਾ ਹੈ । ਵਕੀਲ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦਾ ਉਦੋਂ ਤੱਕ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿਚ ਸਮੁੱਚਾ ਵਕੀਲ ਭਾਈਚਾਰਾ ਆਪਣਾ ਯੋਗਦਾਨ  ਪਾਉਂਦਾ ਰਹੇਗਾ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜੋ ਕਿਸਾਨ ਜਥੇਬੰਦੀਆਂ ਨੂੰ ਸਮੁੱਚਾ ਵਕੀਲ ਭਾਈਚਾਰਾ ਵਲੋਂ ਮੁਫ਼ਤ ਵਿੱਚ ਕਾਨੂੰਨੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ  ।
ਇਸ ਦੇ ਨਾਲ ਹੀ ਐਡਵੋਕੇਟ ਧੀਮਾਨ ਅਤੇ ਐਡਵੋਕੇਟ ਟਿਵਾਣਾ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਸਮੁੱਚੀਆਂ ਜਥੇਬੰਦੀਆਂ ਅਤੇ ਸਮੁੱਚੇ ਵਰਗਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ  ।