MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਔਰਤਾਂ ਨੂੰ ਬੱਸਾਂ ਵਿੱਚ ਫ੍ਰੀ ਸਫ਼ਰ ਅਤੇ 51000 ਰੁਪਏ ਦੀ ਸ਼ਗਨ ਸਕੀਮ ਲਾਗੂ ਹੋਣ ਨਾਲ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ --- ਕੋ ਚੇਅਰਮੈਨ ਪੰਜਾਬ ਕਾਂਗਰਸ


ਪੈਰਿਸ 24 ਮਾਰਚ ( ਭੱਟੀ ਫਰਾਂਸ ) ਜੇਕਰ ਵੋਟਰਾਂ ਨਾਲ ਵਾਅਦੇ ਕਰਕੇ ਨਿਭਾਏ ਜਾਣ ਤਾਂ ਸਭ ਕੁਝ ਫਿਰ ਦੁਬਾਰਾ ਹਾਸਿਲ ਕੀਤਾ ਜਾ ਸਕਦਾ ਹੈ | ਇਹ ਸਾਰਾ ਕੁਝ ਸੱਚ ਸਾਬਿਤ ਹੋਣ ਜਾ ਰਿਹਾ ਹੈ , ਜੀ ਹਾਂ ਤੁਸੀਂ ਠੀਕ ਸੁਣਿਆ ਹੈ , ਪੰਜਾਬ ਦੇ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਜਿਸਨੇ ਪੰਜਾਬ ਦੇ ਵੋਟਰਾਂ ਨਾਲ ਜੋ ਚੋਣ ਵਾਅਦੇ ਕੀਤੇ ਸਨ ਉਹ ਸਾਰੇ ਦੇ ਸਾਰੇ ਇੰਨ ਬਿੰਨ ਪੂਰੇ ਕੀਤੇ ਜਾ ਰਹੇ ਹਨ ,ਤਾਂ ਕਿ ਕਾਂਗਰਸ ਦੀ ਸਰਕਾਰ ਦੁਬਾਰਾ ਬਣਾਈ ਜਾ ਸਕੇ | ਵੈਸੇ ਵੀ ਕੈਪਟਨ ਉੱਪਰ ਪੰਜਾਬੀਆਂ ਦਾ ਪੂਰਨ ਭਰੋਸਾ ਬਣਿਆ ਹੋਇਆ ਹੈ , ਕਿਉਂਕਿ ਉਹ ਜੋ ਕਹਿੰਦੇ ਹਨ ਉਹ ਕਰਦੇ ਵੀ ਹਨ | ਮਲਵਿੰਦਰ ਸਿੰਘ ਲੱਕੀ ਕੋ ਚੇਅਰਮੈਨ ਪੰਜਾਬ ਕਾਂਗਰਸ ਨੇ ਬੀਤੇ ਕੱਲ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਕਵੰਜਾ ਹਜ਼ਾਰ ਰੁਪਏ ਸ਼ਗਨ ਸਕੀਮ ਮੁੱਖ ਮੰਤਰੀ ਦਾ ਅਹਿਮ ਫ਼ੈਸਲਾ ਸੀ ਜਿਸਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ , ਇਸ ਨਾਲ ਗ਼ਰੀਬ ਘਰਾਂ ਦੀਆਂ ਬੇਟੀਆਂ ਨੂੰ ਲਾਭ ਹੋਵੇਗਾ ਇਹ ਸਕੀਮ ਇੱਕ ਜੁਲਾਈ ਤੋਂ ਸ਼ੁਰੂ ਹੋ ਜਾਵੇਗੀ ਅਤੇ ਕਾਂਗਰਸ ਦੀ 2022 ਵਿੱਚ ਫਿਰ ਦੁਬਾਰਾ ਬਣਨ ਵਾਲੀ ਸਰਕਾਰ ਲਈ ਲਾਹੇਵੰਦ ਹੋਵੇਗੀ | ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਬੱਸਾਂ ਵਿੱਚ ਔਰਤਾਂ ਵਾਸਤੇ ਫ੍ਰੀ ਕਿਰਾਇਆ ਅਤੇ ਪੁਲਸ ਵਿਚ 33% ਰਾਖਵਾਂਕਰਨ ਕਰ ਕੇ ਪੰਜਾਬ ਦੀਆਂ ਬੇਟੀਆਂ ਦਾ ਦਿਲ ਜਿੱਤ ਚੁੱਕੇ ਹਨ | ਲੱਕੀ ਨੇ ਹੋਰ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਭਾਜਪਾ ਅਤੇ ਹੋਰ ਵਿਰੋਧੀਆਂ ਦਾ ਸੂਪੜਾ ਸਾਫ ਹੋ ਜਾਵੇਗਾ ਅਤੇ ਪੰਜਾਬ 'ਚ ਇੱਕ ਵਾਰੀ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ