MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਧਾਨ ਮੰਤਰੀ ਕੋਂਸਲ ਕੇਂਦਰ ਦਾ ਨਿਰੀਖਣ


ਫਰੀਦਕੋਟ 26 ਮਾਰਚ (ਧਰਮ ਪ੍ਰਵਾਨਾਂ)  ਸ. ਗੁਰਜੀਤ ਸਿੰਘ,ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ  (ਜ) ਅਤੇ ਵਾਇਸ ਚੇਅਰਮੈਨ ਜਿਲ੍ਹਾ ਸੱਕਿਲ ਕਮੇਟੀ  ਫਰੀਦਕੋਟ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰਾਂ ਨੂੰ ਘਰ-ਘਰ  ਨੌਕਰੀ ਜਾਂ ਸਵੈ ਰੋਜ਼ਗਾਰ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸਕੀਮ ਤਹਿਤ ਅੱਜ ਸਥਾਨਕ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ ਸਥਿਤ ਸਰਕੂਲਰ ਰੋਡ ਫ਼ਰੀਦਕੋਟ ਵਿਖੇ ਡੀ.ਪੀ.ਐਮ.ਯੂ ਟੀਮ ਵਲੋਂ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਮੋਕੇ ਤੇ ਜ਼ਿਲ੍ਹਾ ਇੰਚਾਰਜ਼ ਸ੍ਰੀਮਤੀ ਗਗਨ ਸ਼ਰਮਾ ਨੇ ਸੈਂਟਰ ਦਾ ਜਾਇਜਾ ਲਿਆ ਅਤੇ ਨਾਲ ਹੀ ਸੈਂਟਰ ਦੇ ਬੱਚਿਆ ਨਾਲ ਤਾਲਮੇਲ ਕੀਤਾ ਅਤੇ ਸੱਕਿਲ ਡਿਵੈਲਪਮੈਂਟ ਦੇ ਕੋਰਸ ਅਤੇ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਸੱਕਿਲ ਡਿਵੈਲਪਮੈਂਟ (ਕਿਤਾਮੁੱਖੀ) ਕੋਰਸ ਕਰਕੇ ਰੋਜ਼ਗਾਰ ਪ੍ਰਾਪਤ ਕਰਨ ਲਈ ਪੇ੍ਰਰਿਤ ਕੀਤਾ। ਉਨ੍ਹਾਂ  ਭੱਵਿਖ ਵਿੱਚ ਹੋਣ ਵਾਲੇ ਰੋਜ਼ਗਾਰ ਮੇਲੇ ਬਾਰੇ ਵੀ ਦੱਸਿਆ ਅਤੇ ਬੱਚਿਆ ਨੂੰ ਕਿਤਾਬਾਂ ਅਤੇ ਵਰਦੀਆਂ ਵੰਡੀਆ । ਇਸ ਮੌਕੇ ਸੈਂਟਰ ਇੰਚਾਰਜ ਅਮਰਿੰਦਰ ਸਿੰਘ  ਨੇ ਸੈਂਟਰ ਦੇ ਹਰ ਕਲਾਸ ਰੂਮ ਅਤੇ ਲੈਬ ਦਾ ਨਿਰੱਖਣ ਕਰਵਾਇਆ ਅਤੇ ਨਾਲ ਹੀ ਦੱਸਿਆ ਕਿ ਇਸ ਸੈਂਟਰ ਵਲੋਂ ਸਾਲ 2020-21 ਦੇ ਨਵੇਂ ਸ਼ੈਸਨ ਵਿੱਚ 175 ਬੱਚਿਆਂ ਨੂੰ ਇੰਡਸਟਰੀ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਸੱਕਿਲ ਡਿਵੈਲਪਮੈਂਟ  ਦੇ ਵੱਖ-ਵੱਖ ਕੋਰਸਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ । ਇਸ ਮੋਕੇ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ ਦਾ ਸਮੂਹ ਸਟਾਫ਼ ਵੀ ਸ਼ਾਮਿਲ ਸੀ ।