MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੂਸ ਦੀ ਜਵਾਬੀ ਕਾਰਵਾਈ, 10 ਅਮਰੀਕੀ ਡਿਪਲੋਮੈਟਾਂ ਨੂੰ ਕੱਢਿਆ, 8 ਨੂੰ ਕੀਤਾ ਬਲੈਕਲਿਸਟ


ਅਮਰੀਕਾ 17 ਅਪ੍ਰੈਲ (ਸਿੰਘ)  ਅਮਰੀਕੀ ਕਾਰਵਾਈ ਦੇ ਜਵਾਬ 'ਚ ਰੂਸ ਨੇ ਵੀ ਅਮਰੀਕਾ ਦੇ 10 ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ ਤੇ 8 ਸੀਨੀਅਰ ਅਧਿਕਾਰੀਆਂ ਨੂੰ ਬਲੈਕਲਿਸਟ ਕਰ ਦਿੱਤਾ ਹੈ। ਰੂਸ ਨੇ ਜਿਨ੍ਹਾਂ ਲੋਕਾਂ ਦੇ ਦਾਖਲ 'ਤੇ ਪਾਬੰਦੀ ਲਾਈ ਹੈ ਉਨ੍ਹਾਂ 'ਚ FBI ਦੇ ਨਿਰਦੇਸ਼ਕ ਤੇ ਅਮਰੀਕਾ ਦੇ ਅਟਾਰਨੀ ਜਨਰਲ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕਾ ਨੇ ਰੂਸ ਖਿਲਾਫ਼ ਪਾਬੰਦੀਆਂ ਦਾ ਐਲਾਨ ਕਰਦੇ ਹੋਏ 10 ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ।
ਇਸ ਤੋਂ ਇਲਾਵਾ ਅਮਰੀਕਾ ਨੂੰ ਸ਼ੱਕ ਹੈ ਕਿ ਰੂਸ ਉਨ੍ਹਾਂ ਦੇ ਦੇਸ਼ ਦੇ ਹਿੱਤਾਂ ਖ਼ਿਲਾਫ਼ ਕੰਮ ਕਰ ਰਿਹਾ ਹੈ। ਡਿਪਲੋਮੈਟਾਂ ਨੂੰ ਕੱਢਣ 'ਤੇ ਅਮਰੀਕਾ ਦਾ ਕਹਿਣਾ ਸੀ ਕਿ ਉਸ ਨੇ ਇਹ ਕਦਮ ਰੂਸ ਦੀ ਹਾਨੀਕਾਰਕ ਵਿਦੇਸ਼ੀ ਗਤੀਵਿਧੀਆਂ ਦੀ ਰੋਕਥਾਮ ਲਈ ਚੁੱਕਿਆ ਹੈ। ਅਮਰੀਕਾ ਦਾ ਦੋਸ਼ ਹੈ ਕਿ ਪਿਛਲੇ ਸਾਲ ਸੋਲਰਵਿਨਡਸ ਦੀ ਵੱਡੀ ਹੈਕਿੰਗ ਦੇ ਪਿੱਛੇ ਰੂਸੀ ਖੁਫੀਆ ਏਜੰਸੀਆਂ ਦਾ ਹੱਥ ਸੀ। ਨਾਲ ਹੀ ਉਨ੍ਹਾਂ ਨੇ 2020 ਦੇ ਅਮਰੀਕੀ ਚੋਣ 'ਚ ਦਖਲਅੰਦਾਜ਼ੀ ਕੀਤੀ ਸੀ। ਰੂਸ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਹਾਲਾਂਕਿ ਤਮਾਮ ਤਣਾਅ ਦੌਰਾਨ ਇਸ ਹਫਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਇਕ ਸਿਖਰ ਬੈਠਕ ਕਰਨ ਦੀ ਪੇਸ਼ਕਸ਼ ਰੱਖੀ ਸੀ।