MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੋਵਿਡ ਦੇ ਮੱਦੇਨਜਰ  ਈਸੰਜੀਵਨੀਓਪੀਡੀ  ਦਾ ਲਾਭ ਲੈਣ ਲੋਕ-ਸਿਵਲ ਸਰਜਨ

ਫਗਵਾੜਾ 01 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕੋਵਿਡ 19 ਦੇ ਮੱਦੇਨਜਰ ਮਰੀਜਾਂ ਨੂੰ ਘਰ ਬੈਠੇ ਸਿਹਤ ਸਹੂਲਤ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਈਸੰਜੀਵਨੀਓਪੀਡੀ ਸ਼ੁਰੂ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਈਸੰਜੀਵਨੀਓਪੀਡੀ ਦਾ ਉਦੇਸ਼ ਕੋਵਿਡ ਦੇ ਮੱਦੇਨਜਰ ਸਰਕਾਰੀ ਹਸਪਤਾਲਾਂ ਵਿਚ ਭੀੜ ਨੂੰ ਇਕੱਠਿਆਂ ਹੋਣ ਤੋਂ ਰੋਕਣਾ ਹੈ।ਨਾਲ ਹੀ ਮਰੀਜਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਵਿਚ ਖੜੇ ਹੋ ਕੇ ਇੰਤਜਾਰ ਨਾ ਕਰਨਾ ਪਏ ਉਸ ਤੋਂ ਬਚਾਅ ਕਰਨਾ ਹੈ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਸਹੂਲਤ ਦੇ ਮਾਧਿਅਮ ਰਾਹੀਂ ਮਰੀਜ ਘਰ ਬੈਠੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਆਨਲਾਈਨ ਜੁੜ ਕੇ ਮਾਹਰ ਡਾਕਟਰ ਦੀ ਸਲਾਹ ਲੈ ਸਕਦੇ ਹਨ।ਮਰੀਜ ਦੇ ਰੋਗ ਨਾਲ ਸੰਬੰਧਤ ਦਵਾਈ ਈਪ੍ਰੀਸਕ੍ਰਿਪਸ਼ਨ ਰਾਹੀਂ ਉਸ ਨੂੰ ਉਸ ਦੇ ਫੋਨ ਤੇ ਭੇਜੀ ਜਾਂਦੀ ਹੈ ਜਿਸ ਨੂੰ ਦਿਖਾ ਕੇ ਉਹ ਕੈਮਿਸਟ ਕੋਲੋਂ ਦਵਾਈ ਪ੍ਰਾਪਤ ਕਰ ਸਕਦਾ ਹੈ।ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ ਨੇ  ਦੱਸਿਆ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਮਿਲਣ ਵਾਲੀ ਇਹ ਸਹੂਲਤ ਗਰਭਵਤੀ ਮਹਿਲਾਵਾਂ,ਬਜੁਰਗਾਂ,ਕੋਮੋਰਬਿਡ ਕੰਡੀਸ਼ਨ ਵਾਲੇ ਮਰੀਜਾਂ,ਡਿਪ੍ਰੈਸ਼ਨ ਨਾਲ ਜੂਝ ਰਹੇ ਮਰੀਜਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ ਈਸੰਜੀਵਨੀਓਪੀਡੀ ਤੇ ਲਾਗ ਇਨ ਕਰਨਾ ਹੋਏਗਾ।ਉਸ ਤੋਂ ਬਾਅਦ ਰਜਿਸਟ੍ਰੇਸ਼ਨ ਆਪਸ਼ਨ ਤੇ ਜਾ ਕੇ ਮਰੀਜ ਨੂੰ ਆਪਣੀ ਜਾਣਕਾਰੀ ਤੇ ਫੋਨ ਨੰਬਰ ਦਰਜ ਕਰਵਾਉਣਾ ਹੁੰਦਾ ਹੈ।ਮਰੀਜ ਦੇ ਫੋਨ ਨੰਬਰ ਤੇ ਇੱਕ ਓ.ਟੀ.ਪੀ.ਜੈਨਰੇਟ ਹੋਏਗਾ ਜਿਸ ਨੂੰ ਸੇਵ ਕਰਨਾ ਹੋਏਗਾ। ਉਨ੍ਹਾਂ ਦੱਸਿਆ ਕਿ ਮਰੀਜ ਨੂੰ ਮਿਲੇ ਟੋਕਨ ਨੰਬਰ ਦੇ ਹਿਸਾਬ ਨਾਲ ਡਾਕਟਰੀ ਸਲਾਹ ਪ੍ਰਾਪਤ ਹੋੲਗੀ ਤੇ ਮਰੀਜ ਨੂੰ ਈਪ੍ਰੀਸਕ੍ਰਿਪਸ਼ਨ ਭੇਜੀ ਜਾਏਗੀ ਜਿਸ ਨੂੰ ਡਾਊਨਲੋਡ ਕਰ ਕੇ ਉਹ ਕੈਮਿਸਟ ਤੋਂ ਦਵਾਈ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਲੋਕਾਂ ਨੂੰ ਇਸ ਸੇਵਾ ਦਾਲਾਭ ਲੈਣ ਦੀ ਅਪੀਲ ਕੀਤੀ ਹੈ।