MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੁਨਿਹਰਾ ਭਾਰਤ ਰਜਿ ਪੰਜਾਬ ਵਲੋਂ ਕੌਂਸਲਰ ਹੀਰਾ ਵਾਲਿਆ ਦੇ ਸਹਿਯੋਗ ਨਾਲ 51 ਬੂਟੇ ਲਗਵਾਏ ਗਏ

ਪ੍ਰਧਾਨ  ਜੋਗਿੰਦਰ ਕੁਮਾਰ ਦੀ ਅਗਵਾਈ ਵਿੱਚ ਹੋਰ ਵੀ ਸਮਾਜ ਭਲਾਈ ਕੰਮ ਉਲੀਕੇ ਜਾ ਰਹੇ ਹਨ===ਰੋਹਿਤ ਅੱਗਰਵਾਲ,ਇਸ਼ੂ ਰਾਂਚੱਲ
ਬਟਾਲਾ 10 ਮਈ (ਬਲਦੇਵ ਸਿੰਘ ਖਾਲਸਾ)        ਸੁਨਿਹਰਾ ਭਾਰਤ ਰਜਿ ਪੰਜਾਬ ਦੀ ਜਿਲਾ ਗੁਰਦਾਸਪੁਰ ਟੀਮ ਵੱਲੋਂ ਕੌਂਸਲਰ ਹੀਰਾ ਵਾਲਿਆ ਦੇ ਵਿਸ਼ੇਸ਼ ਸਹਿਯੋਗ ਨਾਲ 51 ਬੂਟੇ ਲਗਾ ਕੇ ਆਕਸੀਜ਼ਨ ਦੀ ਕਮੀ ਨੂੰ ਦੂਰ ਕਰਨ ਲਈ ਇਕ  ਵਿਸ਼ੇਸ਼       ਉਪਰਲਾ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਰਮੇਸ਼ ਸਾਰੰਗਲ ਡਿਪਟੀ ਚੀਫ ਇੰਜਨੀਅਰ ,ਕੌਂਸਲਰ ਹੀਰਾ ਵਾਲਿਆ,ਅਤੇ ਐਸਬੀਆਈ ਬੈਂਕ ਮੈਨੇਜਰ ਸੰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਬ ਤੋਂ ਪਹਿਲਾਂ ਸ਼੍ਰੀ ਰਮੇਸ਼ ਸਾਰੰਗਲ ਜੀ ਨੇ ਪਹਿਲਾ ਬੂਟਾ ਲਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਬ  ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਆਕਸੀਜ਼ਨ ਦੀ ਕਮੀ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾ ਸਕੇ। ਓਹਨਾ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਕੋਵਿਡ ਮਹਾਂਮਾਰੀ ਜਾਂ ਆਕਸੀਜ਼ਨ ਦੀ ਕਮੀ ਕਾਰਨ ਜਿਹੜੀਆਂ ਮੌਤਾਂ ਹੋ ਰਹੀਆਂ ਹਨ ਪਰਮਾਤਮਾ ਸਬ ਤੇ ਕਿਰਪਾ ਕਰੇ ਅਤੇ ਸਾਰੇ ਤੰਦਰੁਸਤ ਰਹਿਣ। ਇਸ ਮੌਕੇ ਤੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਕੌਂਸਲਰ ਹੀਰਾ ਵਾਲਿਆ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਹਰ ਚੰਗੇ ਨਾਗਰਿਕ ਦਾ ਮੁਢਲਾ ਫਰਜ਼ ਹੈ। ਦੱਸਣਯੋਗ ਗਲ ਇਹ ਹੈ ਕਿ ਕੁਝ ਦਿਨ ਪਹਿਲਾਂ ਇਹ ਪਾਰਕ ਕੁੜੇ ਦੇ ਢੇਰ ਲੱਗੇ ਸਨ ਜਿਨਾ ਨੂੰ ਵਾਲਿਆ ਭਰਾਵਾਂ ਵਲੋਂ ਆਪਣੀ ਨਿੱਜੀ ਜ ਸੀ ਬੀ ਰਾਹੀਂ ਸਾਫ ਸਫਾਈ ਕਰਵਾ ਕੇ ਏਕ ਫੁਲਵਾੜੀ ਦਾ ਰੂਪ ਦੇ ਦਿੱਤਾ ਗਿਆ ਜਿਸ ਦੀ ਇਲਾਕਾ ਵਿਚ ਸ਼ਲਾਘਾ ਹੋ ਰਹੀ ਹੈ । ਵਾਲਿਆ ਨੇ ਕਿਹਾ ਕਿ ਸਾਨੂੰ ਰਾਜਨੀਤੀ ਤੋਂ ਉਪਰ ਉਠ ਕੇ ਸਮਾਜ ਭਲਾਈ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਜਦ ਤਕ ਪਰਮਾਤਮਾ ਨੇ ਸਾਹ ਬਖਸ਼ੇ ਹਨ ਉਹ ਸੇਵਾ ਕਰਦੇ ਰਹਿਣਗੇ। ਇਸ ਮੌਕੇ ਤੇ ਬੈਂਕ ਮੈਨੇਜਰ ਸੰਦੀਪ ਸਿੰਘ ਨੇ ਕਿਹਾ  ਹਰ ਖੁਸ਼ੀ ਦੇ ਮੌਕੇ ਤੇ ਬੂਟਾ ਲਗਾ ਕੇ ਉਸਦੀ ਸੰਭਾਲ ਵੀ ਕਰਨੀ ਚਾਹੀਦੀ ਹੈ । ਓਹਨਾ ਵਲੋਂ ਜਿੱਥੇ ਸੁਨਿਹਰਾ ਭਾਰਤ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਓਥੇ ਹੀ ਸੰਸਥਾ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਕਹੀ। ਸੰਸਥਾ ਦੇ ਜਿਲਾ ਪ੍ਰਧਾਨ ਰੋਹਿਤ ਅੱਗਰਵਾਲ ਅਤੇ ਅਨੁਸ਼ਾਸ਼ਨ ਕਮੇਟੀ ਦੇ ਚੇਅਰਮੈਨ ਇਸ਼ੂ ਰੰਚਲ ਨੇ ਸਾਂਝੇ ਤੋਰ ਤੇ ਕਿਹਾ ਕਿ ਸੰਸਥਾ ਦੇ ਪੰਜਾਬ ਪ੍ਰਧਾਨ ਜੋਗਿੰਦਰ ਕੁਮਾਰ ਜੀ ਦੀ ਅਗਵਾਈ ਵਿੱਚ ਹੋਰ ਵੀ ਸਮਾਜ ਭਲਾਈ ਕੰਮ ਉਲੀਕੇ ਜਾ ਰਹੇ ਹਨ। ਓਹਨਾ ਕਿਹਾ ਕਿ ਸੁਨਿਹਰਾ ਭਾਰਤ ਸਮਾਜ ਭਲਾਈ ਦੇ ਕੰਮ ਅਤੇ ਸੇਵਾ ਲਈ ਹਰ ਵਕਤ ਹਾਜ਼ਿਰ ਹੈ। ਅੰਤ ਵਿੱਚ ਆਏ     ਹੋਏ ਮੁੱਖ  ਮਹਿਮਾਨਾਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਵੀ ਸ਼ਰਮਾ ਸੀਨੀਅਰ ਉਪ ਪ੍ਰਧਾਨ,ਗੁਰਵਿੰਦਰ ਸ਼ਰਮਾ ਉਪ ਪ੍ਰਧਾਨ, ਅਤਰ ਸਿੰਘ ਪੰਜਾਬ ਉਪ ਪ੍ਰਧਾਨ,ਲਵਲੀ ਕੌਸ਼ਲ,ਪਰਵੀਨ ਕੁਮਾਰ , ਰਾਜੇਸ਼ ਢੱਲ ,ਲਾਲੀ ਵਾਲਿਆ ,ਪ੍ਰੋਫੈਸਰ ਅਸ਼ਵਨੀ ਕਾਂਸਰਾ,ਰਵਿੰਦਰ ਸਿੰਘ ਚਾਹਲ ਪ੍ਰਿੰਸੀਪਲ,ਅਰਵਿੰਦ ਸਰੀਨ ,ਅਰੁਣ ਸੇਖੜੀ,ਜੱਸਾ ਹਾਊਸਿੰਗ ਬੋਰਡ ਕਾਲੋਨੀ ਹਾਜ਼ਿਰ ਸਨ।