MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

 ਸ਼ਿਵ ਸੈਨਾ ਆਗੂ ਅਤੇ ਤਿੰਨ ਵਿਰੁੱਧ ਸਰਕਾਰੀ ਗੱਡੀ ਦੀ ਚਾਬੀ ਖੋਹਣ , ਡਰਾਈਵਰ ਨਾਲ ਧੱਕਾ ਮੁੱਕੀ ਕਰਨ ਅਤੇ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਲਈ ਮਾਮਲਾ ਦਰਜ

ਗੁਰਦਾਸਪੁਰ 12 ਮਈ ( ਅਸ਼ਵਨੀ ) :- ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਹਰਵਿੰਦਰ ਸੋਨੀ ਵੱਲੋਂ ਆਪਣੀ ਸੁਰੱਖਿਆ ਵਿੱਚ ਲੱਗੀ ਸਰਕਾਰੀ ਬੁਲੇਟ ਪਰੁਫ ਗੱਡੀ ਦੇ ਡਰਾਈਵਰ ਤੋਂ ਜਬਰਦੱਸਤੀ ਗੱਡੀ ਦੀ ਚਾਬੀ ਖੋਹ ਕੇ ਚਲਾਉਣ ਤੇ ਉਸ ਦਾ ਐਕਸੀਡੈਂਟ ਕਰਕੇ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਉਸ ਦੇ ਤਿੰਨ ਅਨਪਛਾਤੇ ਸਾਥੀਆਂ ਵਿਰੁੱਧ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ।
ਜ਼ਿਕਰ ਯੋਗ ਹੈ ਕਿ ਸ਼ਿਵ ਸੈਨਾ ਬਾਲ ਠਾਕਰ ਦੇ ਆਗੂ ਉੱਪਰ ਕੂਝ ਸਾਲ ਪਹਿਲਾ ਜਾਣਲੇਵਾ ਹੱਮਲਾ ਹੋਣ ਉਪਰੰਤ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸੁਰਖਿਆ ਪ੍ਰਦਾਨ ਕੀਤੀ ਗਈ ਸੀ ਸੁਰਖਿਆ ਵਿੱਚ ਦੋ ਦਰਜਨ ਕਮਾਂਡੋ ਜਵਾਨ , ਇਕ ਬੂਲੇਟ ਪਰੁਫ ਗੱਡੀ ਤੇ ਇਕ ਏਸਕਾਰਟ ਦਿੱਤੀ ਗਈ ਸੀ । ਮਾਮਲੇ ਦੀ ਪੜਤਾਲ ਡੀ ਐਸ ਪੀ ਸਿਟੀ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਮਾਮਲਾ ਦਰਜ ਕੀਤਾ ਗਿਆ ਹੈ । ਕੀਤੀ ਪੜਤਾਲ ਅਨੂਸਾਰ ਸ਼ਿਵ ਸੈਨਾ ਬਾਲ ਠਾਕਰੇ ਆਗੂ ਹਰਵਿੰਦਰ ਸੋਨੀ ਨੂੰ ਸਰਕਾਰ ਦੇ ਹੁਕਮ ਅਨੁਸਾਰ ਬੂਲੇਟ ਪਰੂਫ ਗੱਡੀ ਨੰਬਰ ਪੀ ਬੀ 65 ਏ ਕੇ 0511 ਮਿਲੀ ਹੋਈ ਹੈ । ਸੋਨੀ ਨੇ ਉਕਤ ਗੱਡੀ ਦੇ ਸਰਕਾਰੀ ਡਰਾਈਵਰ ਏ ਐਸ ਆਈ ਸਤਨਾਮ ਸਿੰਘ ਤੋਂ ਜ਼ਬਰਦਸਤੀ ਸਰਕਾਰੀ ਗੱਡੀ ਦੀ ਚਾਬੀ ਖੋਹ ਲਈ ਤੇ ਉਸ ਨਾਲ ਧੱਕਾ ਮੁੱਕੀ ਕਰਕੇ ਸਰਕਾਰੀ ਡਿਉਟੀ ਕਰਨ ਵਿੱਚ ਰੁਕਾਵਟ ਪਾਈ । ਸਤਨਾਮ ਸਿੰਘ ਅਨੂਸਾਰ ਸੋਨੀ ਨੇ ਇਹ ਕੱਮ ਆਪਣੇ ਕੂਝ ਦੋਸਤਾਂ ਨਾਲ ਸ਼ਰਾਬ ਪੀ ਕੇ ਰਾਤ ਕਰੀਬ 10.30 ਵਜੇ ਕੀਤਾ ਇਸ ਤੋਂ ਬਾਦ ਉਹ ਗੱਡੀ ਨੂੰ ਤੇਜ਼ ਰਫ਼ਤਾਰ ਨਾਲ ਚੱਲਾਂ ਕੇ ਦੀਨਾ ਨਗਰ ਲੈ ਗਏ ਉਸ ਦੇ ਪਿੱਛੇ ਸਤਨਾਮ ਸਿੰਘ ਆਪਣੇ ਮੋਟਰ-ਸਾਈਕਲ ਤੇ ਗਨਮੈਨ ਬੂਟਾ ਸਿੰਘ ਅਤੇ ਸੁਖਪ੍ਰੀਤ ਸਿੰਘ ਵੀ ਚੱਲੇ ਗਏ ਵਾਪਿਸ ਆਉਂਦੇ ਹੋਏ ਦੋਵੇਂ ਗੱਡੀ ਵਿੱਚ ਬੈਠ ਗਏ ਸੋਨੀ ਨੇ ਗੱਡੀ ਨੂੰ ਪਿੰਡ ਮਾਨਕੋਰ ਸਿੰਘ ਨੇੜੇ ਬਾਈਪਾਸ ਉੱਪਰ ਪਲਟ ਗਈ ਜਿਸ ਕਾਰਨ ਸਰਕਾਰੀ ਗੱਡੀ ਨੂੰ ਨੁਕਸਾਨ ਪੁਜਾ ਇਸ ਘਟਨਾ ਘਟਨਾ ਵਿੱਚ ਸੋਨੀ ਸਮੇਤ ਬਾਕੀ ਲੋਕ ਬੱਚ ਗਏ । ਪੁਲਿਸ ਦਾ ਕਹਿਣਾ ਹੈ ਕਿ ਸੋਨੀ ਨੇ ਡਿਪਟੀ ਕਮਿਸ਼ਨਰ ਵੱਲੋਂ ਲਗਾਏ ਕਰਫਿਉ ਦੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਹੈ ।