MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਮਰੀਕੀ ਰੱਖਿਆ ਵਿਭਾਗ ਨੇ ਚੀਨੀ ਕੰਪਨੀ ਸ਼ਾਓਮੀ ਨੂੰ ਅਮਰੀਕੀ ਕਾਲੀ ਸੂਚੀ 'ਚੋਂ ਕੀਤਾ ਬਾਹਰ

ਵਾਸ਼ਿੰਗਟਨ  12 ਮਈ (ਮਪ) ਅਮਰੀਕੀ ਰੱਖਿਆ ਵਿਭਾਗ ਚੀਨ ਦੀ ਕੰਪਨੀ ਸ਼ਾਓਮੀ ਕਾਰਪੋਰੇਸ਼ਨ ਨੂੰ ਸਰਕਾਰ ਦੀ ਕਾਲੀ ਸੂਚੀ 'ਚੋਂ ਬਾਹਰ ਕਰਨ ਜਾ ਰਿਹਾ ਹੈ। ਇਕ ਕੋਰਟ ਫਾਈਲਿੰਗ ਤੋਂ ਵ੍ਹਾਈਟ ਹਾਊਸ ਤੋਂ ਵਿਦਾ ਹੋਣ ਤੋਂ ਪਹਿਲਾਂ ਡੋਨਾਲਡ ਟਰੰਪ ਵੱਲੋਂ ਬੀਜਿੰਗ ਖ਼ਿਲਾਫ਼ ਚੁੱਕੇ ਗਏ ਕਦਮਾਂ 'ਚ ਬਾਇਡਨ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਲਟਫੇਰ ਦਾ ਪਤਾ ਲੱਗਾ ਹੈ। ਫਾਈਲਿੰਗ ਦਸਤਾਵੇਜ਼ ਦੱਸਦੇ ਹਨ ਕਿ ਦੋਵੇਂ ਧਿਰਾਂ ਆਪਣੇ ਕਾਨੂੰਨੀ ਵਿਵਾਦ ਦਾ ਹੱਲ ਕਰਨ ਲਈ ਸਹਿਮਤ ਹਨ। ਉਹ ਹਾਰਡਵੇਅਰ ਕੰਪਨੀ ਅਤੇ ਵਾਸ਼ਿੰਗਟਨ ਵਿਚਾਲੇ ਉਸ ਸੰਖੇਪ ਅਤੇ ਵਿਵਾਦਿਤ ਝਗੜੇ ਦਾ ਅੰਤ ਚਾਹੁੰਦੇ ਹਨ ਜਿਸ ਨਾਲ ਚੀਨ ਤੇ ਅਮਰੀਕਾ ਦੇ ਸਬੰਧਾਂ 'ਚ ਹੋਰ ਖਟਾਸ ਪੈਦ ਹੋ ਗਈ ਹੈ। ਸ਼ਾਓਮੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨਵੇਂ ਘਟਨਾਕ੍ਮ ਨੇੜਿਓਂ ਨਜ਼ਰ ਰੱਖ ਰਹੀ ਹੈ। ਫ਼ੈਸਲੇ ਦੀ ਖ਼ਬਰ ਫੈਲਦੇ ਹੀ ਹਾਂਗਕਾਂਗ 'ਚ ਕੰਪਨੀ ਦੇ ਸ਼ੇਅਰਾਂ 'ਚ ਛੇ ਫ਼ੀਸਦੀ ਦੀ ਤੇਜ਼ੀ ਆ ਗਈ। ਜਨਵਰੀ 'ਚ ਕਾਲੀ ਸੂਚੀ 'ਚ ਪਾਏ ਜਾਣ ਤੋਂ ਬਾਅਦ ਕੰਪਨੀ ਦੇ ਸ਼ੇੱਰ ਦੀ ਕੀਮਤ 'ਚ ਲਗਪਗ 20 ਫ਼ੀਸਦੀ ਦਾ ਉਤਰਾਅ-ਚੜ੍ਹਾਅ ਆਇਆ। ਫਿਲਹਾਲ ਅਮਰੀਕੀ ਰੱਖਿਆ ਵਿਭਾਗ ਦੇ ਕਿਸੇ ਅਧਿਕਾਰੀ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਵਿਭਾਗ ਨੇ ਕੰਪਨੀ ਨੂੰ ਚੀਨੀ ਫ਼ੌਜ ਨਾਲ ਸਬੰਧ ਦੱਸਦੇ ਹੋਏ ਅਜਿਹੀ ਸੂਚੀ 'ਚ ਪਾ ਦਿੱਤਾ ਜਿਸ ਤਹਿਤ ਕੰਪਨੀ 'ਚ ਅਮਰੀਕੀ ਨਿਵੇਸ਼ 'ਤੇ ਪਾਬੰਦੀ ਲੱਗ ਗਈ। ਚੀਨ ਦੀਆਂ ਸੱਤ ਹੋਰ ਕੰਪਨੀਆਂ 'ਤੇ ਵੀ ਅਜਿਹੀਆਂ ਪਾਬੰਦੀਆਂ ਲੱਗੀਆਂ ਹਨ।