MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਇਜ਼ਰਾਈਲੀ ਹਵਾਈ ਹਮਲੇ ਵਿੱਚ ਹਮਾਸ ਦੇ ਗਾਜ਼ਾ ਸਿਟੀ ਕਮਾਂਡਰ ਦੀ ਹੋਈ ਮੌਤ

ਗਾਜ਼ਾ ਸਿਟੀ 12 ਮਈ (ਮਪ)  ਕੱਟੜਪੰਥੀ ਸਮੂਹ 'ਚ ਗਾਜ਼ਾ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਦੇ ਹਵਾਈ ਹਮਲੇ ਉਸ ਦੇ ਗਾਜ਼ਾ ਸਿਟੀ ਕਮਾਂਡਰ ਦੀ ਮੌਤ ਹੋ ਗਈ ਹੈ। 2014 'ਚ ਫਲਸਤੀਨੀ ਖੇਤਰ 'ਚ ਜੰਗ ਤੋਂ ਬਾਅਦ ਇਹ ਕਿਸੇ ਉੱਚ ਪੱਧਰੀ ਕੱਟੜਪੰਥੀ ਦੀ ਮੌਤ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਏਜੰਸੀ ਨੇ ਕਿਹਾ ਸੀ ਕਿ ਹਵਾਈ ਹਮਲਿਆਂ 'ਚ ਬਾਸਮੇਸ ਈਸਾ ਅਤੇ ਹਮਾਸ ਦੇ ਕਈ ਸੀਨੀਅਰ ਕੱਟੜਪੰਥੀ ਮਾਰੇ ਗਏ ਹਨ। ਫੌਜ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੇ ਜਟਿਲ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਮੁਹਿੰਮ ਚਲਾਈ ਸੀ। ਉਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹ 'ਹਮਾਸ ਦੇ ਜਨਰਲ ਸਟਾਫ ਦਾ ਅਹਿਮ ਹਿੱਸਾ' ਸਨ ਅਤੇ ਸਮੂਹ ਦੀ ਫੌਜੀ ਇਕਾਈ ਦੇ ਮੁਖੀ ਦੇ ਕਰੀਬੀ ਮੰਨੇ ਜਾਂਦੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਅਰਬ ਨਾਗਰਿਕਾਂ ਵੱਲੋਂ ਵਿਆਪਕ ਪ੍ਰਦਰਸ਼ਨ ਨੂੰ ਰੋਕਣ ਲਈ ਇਜ਼ਰਾਈਲ ਜ਼ਰੂਰਤ ਪੈਣ 'ਤੇ ਵਧੇਰੇ ਤਾਕਤ ਦਾ ਇਸਤੇਮਾਲ ਕਰੇਗਾ। ਇਨ੍ਹਾਂ ਪ੍ਰਦਰਸ਼ਨਾਂ ਕਾਰਣ ਲੋਕ ਜ਼ਖਮੀ ਹੋਏ, ਗ੍ਰਿਫਤਾਰ ਹੋਏ ਅਤੇ ਜਾਇਦਾਦ ਦਾ ਨੁਕਸਾਨ ਹੋਇਆ ਹੈ। ਨੇਤਨਯਾਹੂ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਸਰਹੱਦ ਪੁਲਸ ਬਲ ਦੀ ਤਾਇਨਾਤੀ ਕਰ ਕੇ ਅਰਾਜਕਤਾ ਰੋਕੇਗਾ। ਯੇਰੁਸ਼ੇਲਮ 'ਚ ਹਿੰਸਾ ਅਤੇ ਹਾਲ ਦੇ ਦਿਨਾਂ 'ਚ ਗਾਜ਼ਾ ਪੱਟੀ 'ਚ ਇਜ਼ਰਾਈਲ ਅਤੇ ਹਮਾਸ ਦੇ ਕੱਟੜਪੰਥੀਆਂ ਦਰਮਿਆਨ ਭਾਰੀ ਲੜਾਈ ਤੋਂ ਬਾਅਦ ਅਸ਼ਾਂਤੀ ਵਧੀ ਹੈ। ਇਹ ਲੜਾਈ ਯੇਰੁਸ਼ੇਲਮ ਨੂੰ ਲੈ ਕੇ ਵਿਵਾਦ ਨਾਲ ਸੰਬੰਧਿਤ ਹੈ।