MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਇਜ਼ਰਾਇਲ ਦੇ ਕੁਝ ਸ਼ਹਿਰਾਂ ਵਿਚ ਭੜਕੇ ਦੰਗੇ, ਗਾਜ਼ਾ ਵਿਚ 83 ਦੀ ਮੌਤ

ਗਾਜ਼ਾ 13 ਮਈ (ਮਪ) ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਜੰਗ ਰਣਨੀਤਕ ਕੋਸ਼ਿਸ਼ਾਂ ਤੋਂ ਬਾਅਦ ਵੀ ਤੇਜ਼ ਹੋ ਰਹੀ ਹੈ। ਹਮਾਸ ਅਤੇ ਇਜ਼ਰਾਇਲ ਵਿਚਾਲੇ ਰਾਕੇਟ ਅਤੇ ਹਵਾਈ ਹਮਲੇ ਵੱਧ ਗਏ ਹਨ। ਗਾਜ਼ਾ ਇਜ਼ਰਾਇਲ ਦੇ ਕੁਝ ਸ਼ਹਿਰਾਂ ਵਿਚ ਯਹੂਦੀ ਅਤੇ ਅਰਬੀ ਮੂਲ ਦੇ ਲੋਕਾਂ ਵਿਚਾਲੇ ਦੰਗੇ ਸ਼ੁਰੂ ਹੋ ਗਏ ਹਨ।  ਰਾਕੇਟ ਹਮਲਿਆਂ ਵਿਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ 83 ਤੋਂ ਵੀ ਜ਼ਿਆਦਾ ਹੋ ਗਈ ਹੈ। ਇਜ਼ਰਾਇਲ ਵਿਚ ਪੰਜ ਸਾਲ ਦੇ ਬੱਚੇ ਸਣੇ 7 ਲੋਕਾਂ ਦੀ ਮੋਤ ਹੋ ਗਈ। ਇਜ਼ਰਾਇਲ ਨੇ ਗਾਜ਼ਾ 'ਤੇ ਤਾਜ਼ਾ ਹਵਾਈ ਹਮਲਿਆਂ ਵਿਚ ਫਿਰ ਇਕ 6 ਮੰਜ਼ਿਲਾ ਇਮਾਰਤ ਨੂੰ ਢਾਹ ਦਿੱਤਾ। ਇਸ ਇਮਾਰਤ ਤੋਂ ਹਮਾਸ ਦੀਆਂ ਗਤੀਵਿਧੀਆਂ ਸੰਚਾਲਿਤ ਹੋ ਰਹੀ ਸੀ। ਇਥੋਂ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਟ ਵਿਚਾਲੇ ਇਜ਼ਰਾਇਲ ਦੇ ਹਮਲਿਆਂ ਦਾ ਡਰ ਸਤਾ ਰਿਹਾ ਹੈ। ਇਥੇ ਹਾਲਤ ਇਜ਼ਰਾਇਲ ਦੀ ਹੈ। ਇਥੇ ਵੀ ਨਾਗਰਿਕ ਸਥਾਨ ਹਮਾਸ ਦੇ ਰਾਕੇਟਾਂ ਦਾ ਸ਼ਿਕਾਰ ਹੋ ਰਹੇ ਹਨ।  ਇਜ਼ਰਾਇਲ ਦੇ ਕੁਝ ਸ਼ਹਿਰਾਂ ਵਿਚ 21 ਫੀਸਦੀ ਆਬਾਦੀ ਅਰਬੀ ਮੂਲ ਦੇ ਲੋਕਾਂ ਦੀ ਹੈ। ਇਨ੍ਹਾਂ ਸ਼ਹਿਰਾਂ ਵਿਚ ਹੁਣ ਦੰਗੇ ਸ਼ੁਰੂ ਹੋ ਗਏ ਹਨ। ਮਿਕਸ ਆਬਾਦੀ ਵਾਲੇ ਸ਼ਹਿਰ ਲਾਡ ਵਿਚ ਇਕ ਅਰਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਦੰਗਾ ਭੜਕ ਗਿਆ। ਸ਼ਹਿਰ ਵਿਚ ਕਰਫਿਊ ਲਗਾ ਦਿੱਤਾ ਗਿਆ ਅਤੇ 150 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਾਡ ਤੋਂ ਇਲਾਵਾ ਯੇਰੂਸ਼ਲਮ, ਤੇਲ ਅਵੀਵ ਦੇ ਉਪਨਗਰ ਬੈਟ ਯਾਮ ਵਿਚ ਵੀ ਹਿੰਸਾ ਭੜਕ ਗਈ ਹੈ। ਇਨ੍ਹਾਂ ਥਾਵਾਂ 'ਤੇ ਅੱਗ ਅਤੇ ਤੋੜਭੰਨ ਵੀ ਕੀਤੀ ਗਈ।