MediaPunjab - ਸ਼੍ਰੀਨਗਰ : ਹਸਪਤਾਲ ਤੇ ਹਮਲਾ ਕਰ ਕੇ ਅੱਤਵਾਦੀ ਨੂੰ ਭਜਾਉਣ ਵਾਲਾ ਗ੍ਰਿਫਤਾਰ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼੍ਰੀਨਗਰ : ਹਸਪਤਾਲ 'ਤੇ ਹਮਲਾ ਕਰ ਕੇ ਅੱਤਵਾਦੀ ਨੂੰ ਭਜਾਉਣ ਵਾਲਾ ਗ੍ਰਿਫਤਾਰ

ਸ਼੍ਰੀਨਗਰ 8 ਫ਼ਰਵਰੀ (ਮਪ) ਸ਼੍ਰੀਨਗਰ ਹਸਪਤਾਲ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਾਮਲ ਦੂਜਾ ਅੱਤਵਾਦੀ ਟਿੱਕਾ ਖਾਨ ਨੂੰ ਭਾਰਤੀ ਫੌਜ ਵਲੋਂ ਵੀਰਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਟਿੱਕਾ ਖਾਨ ਨੇ ਸ਼੍ਰੀਨਗਰ ਹਸਪਤਾਲ 'ਤੇ ਹਮਲਾ ਕਰ ਕੇ ਅੱਤਵਾਦੀ ਨਵੀਦ ਨੂੰ ਫਰਾਰ ਕਰਵਾਇਆ ਸੀ। ਦੱਸ ਦਈਏ ਕਿ ਮੰਗਲਵਾਰ ਨੂੰ ਸ਼੍ਰੀਨਗਰ ਦੇ ਸਭ ਤੋਂ ਵੱਡੇ ਹਸਪਤਾਲ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਅਤੇ ਉਥੇ ਆਏ ਅੱਤਵਾਦੀ ਨੂੰ ਭਜਾ ਕੇ ਲੈ ਗਏ। ਇਸ ਹਮਲੇ 'ਚ ਜੰਮੂ ਕਸ਼ਮੀਰ ਪੁਲਸ ਦੇ 2 ਜਵਾਨ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅੱਤਵਾਦੀ ਨਵੀਦ ਦੇ ਫਰਾਰ ਹੋਣ ਤੋਂ ਬਾਅਦ ਹੀ ਫੌਜ ਅਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਸੁਰੱਖਿਆ ਬਲਾਂ ਨੇ ਅੱਜ ਹਸਪਤਾਲ ਦੇ ਹਮਲਾਵਰਾਂ 'ਚੋਂ ਇਕ ਟਿੱਕਾ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ ਏ ਤਾਇਬਾ ਨੇ ਲਈ ਸੀ।