MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੁਰਤਾਰ ਸਿੰਘ  ਥਾਣਾ ਸਿਟੀ 2 ਦੇ ਐਸ. ਐਚ. ਓ ਬਣੇ

ਬਰਨਾਲਾ 6 ਜੂਨ (ਕਰਨਪ੍ਰੀਤ  ਧੰਦਰਾਲ) ਐਸ ਐਸ ਪੀ  ਬਰਨਾਲਾ ਸ੍ਰੀ ਸੰਦੀਪ ਗੋਇਲ ਨੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਦੀ  ਤਾਇਨਾਤੀ ਐਸ.ਆਈ. ਗੁਰਤਾਰ ਸਿੰਘ ਨੂੰ ਸੌਂਪ  ਦਿੱਤੀ ਹੈ ਹੈ। ਜਦੋਂ ਕਿ ਪਹਿਲਾਂ ਰਹੇ ਐਸ.ਐਚ.ਉ ਜਸਕਰਨ ਸਿੰਘ ਨੂੰ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਹੈ। ਅਹੁਦਾ ਸੰਭਾਲਣ ਤੋਂ ਬਾਅਦ ਐਸ.ਐਚ.ਉ ਗੁਰਤਾਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਐਸ.ਐਸ.ਪੀ ਸਾਹਿਬ ਦੀ ਹਿਦਾਇਤਾਂ ਅਨੁਸਾਰ ਥਾਣਾ ਸਿਟੀ 2 ਖੇਤਰ ਵਿੱਚ ਨਸ਼ਾ ਤਸਕਰਾਂ ਤੇ ਨਕੇਲ ਕੱਸਣਾ, ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ  ਕੀਤੀ ਜਾਵੇਗੀ ਤੇ ਕਿਸੇ ਵੀਂ ਦੋਸ਼ੀ  ਨੂੰ ਬਖਸਿਆ  ਨਹੀਂ  ਜਾਵੇਗਾ । ਉਨਾਂ ਕਿਹਾ ਕਿ ਜੁਰਮ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਉਹ ਥਾਣੇ ਵਿੱਚ ਕੰਮਾਂ ਲਈ ਆਉਣ ਵਾਲੇ ਮੋਹਤਬਰ ਵਿਅਕਤੀਆਂ ਦਾ ਸਨਮਾਨ ਯਕੀਨੀ ਬਣਾਉਣਗੇ ਅਤੇ ਗੁੰਡਾਂ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਉਣਗੇ। ਉਨਾਂ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਉਹ ਆਪਣੀ ਟੀਮ ਨਾਲ ਦਿਨ ਰਾਤ ਇੱਕ ਕਰ ਦੇਣਗੇ।