MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਮਰੀਕਾ ਭੇਜਣ ਦੇ ਨਾ ਤੇ 5 ਲੱਖ ਦੀ ਠੱਗੀ ਦੇ ਦੋਸ਼ ਵਿੱਚ ਇਕ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 12 ਜੂਨ ( ਅਸ਼ਵਨੀ ) :- ਅਮਰੀਕਾ ਭੇਜਣ ਦੇ ਨਾ ਤੇ 5 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਇਕ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
                   ਅਮਨਦੀਪ ਸਿੰਘ ਪੁੱਤਰ ਪਿਆਰਾਂ  ਸਿੰਘ ਵਾਸੀ ਧਾਰੀਵਾਲ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਰਾਹੀਂ ਦਸਿਆਂ ਕਿ ਜਤਿੰਦਰ ਸਿੰਘ ਪੁੱਤਰ ਧਰਮਪਾਲ ਸਿੰਘ ਵਾਸੀ ਪਿੰਡ ਕੋਟਲਾ ਭਾਮਾ ਨੇ ਉਸ ਨੂੰ ਅਮਰੀਕਾ ਭੇਜਣ ਲਈ 5 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਲਏ ਹੋਏ ਪੇਸੇ ਵਾਪਿਸ ਕੀਤੇ ਇਸ ਤਰਾ ਜਤਿੰਦਰ ਸਿੰਘ ਨੇ ਉਸ ਨਾਲ 5 ਲੱਖ ਰੁਪਏ ਦੀ ਠੱਗੀ ਮਾਰੀ ਹੈ । ਸਹਾਇਕ ਸਬ ਇੰਸਪੈਕਟਰ ਗੁਰਸ਼ਰਨ  ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਅਮਨਦੀਪ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਥਾਨਿਕ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਜਤਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅੱਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।