MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਾਕਿਸਤਾਨ ਵਿਚ ਬਲੋਚਾਂ ਦਾ ਹੋ ਰਿਹੈ ਗਿਣਿਆ ਮਿੱਥਿਆ ਕਤਲੇਆਮ, ਜੀ-7 ਸੰਮੇਲਨ 'ਚ ਯੂਐੱਨ ਦਾ ਦਲ ਭੇਜਣ ਦੀ ਮੰਗ

ਲੰਡਨ 13 ਜੂਨ (ਮਪ) ਪਾਕਿਸਤਾਨ ਵਿਚ ਬਲੋਚਾਂ ਦਾ ਗਿਣੇ ਮਿੱਥੇ ਤਰੀਕੇ ਨਾਲ ਕਤਲੇਆਮ ਕੀਤਾ ਜਾ ਰਿਹਾ ਹੈ। ਬਲੋਚ ਮਨੁੱਖੀ ਅਧਿਕਾਰ ਪ੍ਰਰੀਸ਼ਦ ਨੇ ਜੀ-7 ਦੇਸ਼ਾਂ ਦੇ ਨੇਤਾਵਾਂ ਤੋਂ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਏਧਰ ਨੀਦਰਲੈਂਡ ਦੇ ਹੇਗ 'ਚ ਇਸਾਈਆਂ ਨੇ ਪਾਕਿ 'ਚ ਆਪਣੇ 'ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ 'ਚ ਸੰਸਦ ਦੇ ਸਾਹਮਣੇ ਮੁਜ਼ਾਹਰਾ ਕੀਤਾ। ਜੀ-7 ਨੇਤਾਵਾਂ ਨੂੰ ਸੰਬੋਧਤ ਮੰਗ ਪੱਤਰ 'ਚ ਸਮਾਜਿਕ ਕਾਰਕੁੰਨਾਂ ਦੀਆਂ ਨਿਰੰਤਰ ਹੋ ਰਹੀਆਂ ਹੱਤਿਆਵਾਂ ਤੇ ਗਾਇਬ ਹੋਣ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਈ ਹੈ। ਨਾਲ ਹੀ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਦੀ ਇਕ ਟੀਮ ਭੇਜੀ ਜਾਵੇ। ਕੌਮਾਂਤਰੀ ਅਦਾਲਤ 'ਚ ਪਾਕਿਸਤਾਨ ਖ਼ਿਲਾਫ਼ ਮਾਮਲਾ ਚਲਾਉਣ ਦੀ ਵੀ ਮੰਗ ਕੀਤੀ ਗਈ ਹੈ ਪਾਕਿਸਤਾਨੀ ਇਸਾਈ ਗਠਜੋੜ ਨੇ ਗਲੋਬਲ ਰਾਈਟ ਡਿਫੈਂਸ ਨਾਲ ਮਿਲ ਕੇ ਨੀਦਰਲੈਂਡ ਦੀ ਸੰਸਦ ਦੇ ਸਾਹਮਣੇ ਵਿਰੋਧ ਮੁਜ਼ਾਹਰਾ ਕੀਤਾ। ਇਨ੍ਹਾਂ ਦੀ ਮੰਗ ਸੀ ਕਿ ਪਾਕਿਸਤਾਨ 'ਚ ਇਸਾਈਆਂ ਦੇ ਜ਼ਬਰੀ ਧਰਮ ਤਬਦੀਲੀ, ਅਗਵਾ ਕਰ ਕੇ ਜ਼ਬਰੀ ਨਿਕਾਹ ਕਰਨ ਤੇ ਈਸਾਈ ਕੁੜੀਆਂ ਨਾਲ ਹੋਣ ਵਾਲੀਆਂ ਘਟਨਾਵਾਂ 'ਤੇ ਰੋਕ ਲਗਾਈ ਜਾਵੇ। ਇਸ ਮੁਜ਼ਾਹਰੇ 'ਚ ਬੈਲਜੀਅਮ ਦੇ ਪਾਕਿਸਤਾਨੀ ਇਸਾਈਆਂ ਨੇ ਵੀ ਹਿੱਸਾ ਲਿਆ। ਬਲੋਚਿਸਤਾਨ 'ਚ ਗਵਾਦਰ ਬੰਦਰਗਾਹ ਨੇੜੇ ਚੀਨ ਦੇ ਮੱਛੀ ਫੜਨ ਵਾਲੇ ਵੱਡੇ ਟ੍ਰਾਲਰ ਇਕੱਠੇ ਹੋ ਗਏ ਹਨ। ਇੱਥੇ ਮੱਛੀ ਫੜਨ ਤੋਂ ਲੈ ਕੇ ਉਸ ਨੂੰ ਪ੍ਰਰੋਸੈਸ ਕਰਨ ਤਕ ਦਾ ਕੰਮ ਕੀਤਾ ਜਾ ਰਿਹਾ ਹੈ। ਚੀਨ ਦੀ ਇਸ ਕਾਰਗੁਜ਼ਾਰੀ ਨਾਲ ਰਵਾਇਤੀ ਮਛੇਰਿਆਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਆ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 2021 ਦੇ ਤਜਵੀਜ਼ਸ਼ੁਦਾ ਬਜਟ ਬਾਰੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਬਜਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਹੈ ਇਮਰਾਨ ਸਰਾਕਰ ਆਮ ਆਦਮੀ ਲਈ ਗੂੰਗੀ, ਬਹਿਰੀ ਤੇ ਅੰਨ੍ਹੀ ਹੋ ਗਈ ਹੈ। ਏਧਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਇਮਰਾਨ ਖ਼ਾਨ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਹ ਈਵੀਐੱਮ ਜ਼ਰੀਏ ਚੋਣ ਕਰਵਾ ਕੇ ਬੇਈਮਾਨੀ ਨਾਲ ਸਰਕਾਰ ਬਣਾਉਣਾ ਚਾਹੁੰਦੇ ਹਨ।